ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਵਿੱਚ ਲਗਾਤਾਰ 44ਵੇਂ ਦਿਨ ਕੋਵਿਡ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਜ਼ਿਆਦਾ ਰਹੀ
ਸਰਗਰਮ ਮਾਮਲਿਆਂ ਦੀ ਸੰਖਿਆ ਘਟ ਕੇ 4.65 ਲੱਖ ਰਹਿ ਗਈ
Posted On:
16 NOV 2020 11:37AM by PIB Chandigarh
ਦੇਸ਼ ਵਿੱਚ ਅੱਜ ਲਗਾਤਾਰ 44ਵੇਂ ਦਿਨ ਕੋਵਿਡ ਸੰਕ੍ਰਮਣ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਜ਼ਿਆਦਾ ਰਹੀ।
ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ ਦੇ 30,548 ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਕੋਵਿਡ ਦੇ 43,851 ਮਰੀਜ਼ ਠੀਕ ਹੋਏ। ਇਸ ਦੇ ਨਾਲ ਹੀ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਸੰਖਿਆ 13,303 ਘਟ ਕੇ 4,65,478 ਰਹਿ ਗਈ।
ਰੋਜ਼ਾਨਾ ਸਾਹਮਣੇ ਆ ਰਹੇ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲੇ ਘਟ ਕੇ ਰਿਕਾਰਡ ਹੇਠਲੇ ਪੱਧਰ 30,548 ‘ਤੇ ਪਹੁੰਚ ਗਏ ਹਨ। ਅਜਿਹੇ ਸਮੇਂ ਵਿੱਚ ਜਦੋਂ ਕਿ ਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਵਿੱਚ ਕੋਵਿਡ ਦੇ ਰੋਜ਼ਾਨਾ ਮਾਮਲੇ ਲਗਾਤਾਰ ਵਧ ਰਹੇ ਹਨ, ਭਾਰਤ ਵਿੱਚ ਇਨ੍ਹਾਂ ਦਾ ਘੱਟ ਹੋ ਜਾਣਾ ਇੱਕ ਇਤਿਹਾਸਿਕ ਉਪਲਬਧੀ ਦੀ ਤਰ੍ਹਾਂ ਹੈ।
ਸੰਕ੍ਰਮਣ ਦੀ ਵਿਆਪਕ ਪੱਧਰ 'ਤੇ ਜਾਂਚ ਕਰਵਾਉਣ ਦੇ ਸਰਕਾਰੀ ਪ੍ਰਯਤਨਾਂ ਦੀ ਵਜ੍ਹਾ ਨਾਲ ਕੋਵਿਡ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ।
ਠੀਕ ਹੋਣ ਦੀ ਦਰ ਅੱਜ ਸੁਧਰ ਕੇ 93.27 ਪ੍ਰਤੀਸ਼ਤ ਹੋ ਗਈ ਹੈ। ਹੁਣ ਤੱਕ ਕੁੱਲ 82,49,579 ਲੋਕ ਸੰਕ੍ਰਮਣ ਤੋਂ ਮੁਕਤ ਹੋ ਚੁੱਕੇ ਹਨ।
ਇਸ ਵਿੱਚੋਂ ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ 78.59 ਪ੍ਰਤੀਸ਼ਤ ਲੋਕ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ।
ਇਸ ਦੌਰਾਨ ਦਿੱਲੀ ਵਿੱਚ ਸਭ ਤੋਂ ਜ਼ਿਆਦਾ 7,606 ਲੋਕ ਕੋਵਿਡ ਤੋਂ ਠੀਕ ਹੋਏ ਹਨ। ਕੇਰਲ ਵਿੱਚ 6,684 ਅਤੇ ਪੱਛਮ ਬੰਗਾਲ ਵਿੱਚ ਇਹ ਸੰਖਿਆ 4,480 ਰਹੀ ਹੈ।
76.63 ਪ੍ਰਤੀਸ਼ਤ ਨਵੇਂ ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਹਨ।
ਕੇਰਲ ਵਿੱਚ ਕੋਵਿਡ ਦੇ 4,581 ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਸੰਕ੍ਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਆ ਰਹੀ ਸੀ ਲੇਕਿਨ ਇਸ ਦੇ ਬਾਵਜੂਦ ਨਵੇਂ ਮਾਮਲਿਆਂ ਦੀ ਸੰਖਿਆ ਕੱਲ੍ਹ 3,235 ਰਹੀ। ਪੱਛਮ ਬੰਗਾਲ ਵਿੱਚ ਇਸ ਦੌਰਾਨ 3,053 ਨਵੇਂ ਮਾਮਲੇ ਦਰਜ ਕੀਤੇ ਗਏ।
435 ਨਵੀਆਂ ਮੌਤਾਂ ਵਿੱਚੋਂ 78.85 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਹਨ।
ਕਰੀਬ 21.84 ਪ੍ਰਤੀਸ਼ਤ ਭਾਵ 95 ਲੋਕਾਂ ਦੀ ਮੌਤ ਦਿੱਲੀ ਵਿੱਚ ਹੋਈ ਹੈ। ਇਸ ਦੇ ਬਾਅਦ ਮਹਾਰਾਸ਼ਟਰ ਦਾ ਨੰਬਰ ਹੈ ਜਿੱਥੇ 60 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਕੋਵਿਡ ਕਾਰਨ ਹੋਈਆਂ ਤਾਜ਼ਾ ਮੌਤਾਂ ਦਾ ਕੁੱਲ 13.79 ਪ੍ਰਤੀਸ਼ਤ ਹੈ।
14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਦਸ ਲੱਖ ਆਬਾਦੀ ‘ਤੇ ਮੌਤ ਦਰ ਪ੍ਰਤੀ ਦਸ ਲੱਖ ‘ਤੇ 94 ਦੇ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ।
13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ।
ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨੇੜਲੇ ਤਾਲਮੇਲ ਦੇ ਨਾਲ ਕੰਮ ਕਰ ਰਹੀ ਹੈ, ਤਾਕਿ ਉਹ ਸਾਰੇ ਆਪਣੇ ਇੱਥੇ ਆਈਸੀਯੂ ਦੇ ਲਈ ਵਿਕਸਿਤ ਪ੍ਰਭਾਵੀ ਦੇਖਭਾਲ਼ ਪ੍ਰੋਟੋਕੋਲ ਪ੍ਰਬੰਧਨ ਵਿੱਚ ਗੰਭੀਰ ਰੂਪ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਉਚਿਤ ਦੇਖਭਾਲ਼ ਦੇ ਲਈ ਹੋਰ ਸੁਧਾਰ ਕਰ ਸਕਣ। ਇਹ ਪ੍ਰੋਟੋਕੋਲ ਨਿਜੀ ਅਤੇ ਸਰਕਾਰੀ ਦੋਵਾਂ ਤਰ੍ਹਾਂ ਦੇ ਹਸਪਤਾਲਾਂ ਦੇ ਲਈ ਬਣਾਏ ਗਏ ਹਨ। ਇਨ੍ਹਾਂ ਦੇ ਤਹਿਤ ਹਸਪਤਾਲਾਂ ਵਿੱਚ ਦਾਖਲ ਕੋਵਿਡ ਮਰੀਜ਼ਾਂ ਤੇ ਘਰਾਂ ਵਿੱਚ ਕੁਆਰੰਟੀਨ ਰਹਿਣ ਵਾਲਿਆਂ ਦੀ ਦੇਖਭਾਲ ਦੇ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਸਭ ਨੂੰ ਅਮਲ ਕਰਨਾ ਜ਼ਰੂਰੀ ਹੈ। ਰਾਜੀਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਕੋਵਿਡ ਪ੍ਰਬੰਧਨ ਵਿੱਚ ਮਦਦ ਦੇ ਲਈ ਕੇਂਦਰ ਦੀ ਤਰਫੋਂ ਵਿਭਿੰਨ ਖੇਤਰਾਂ ਵਿੱਚ ਦੱਖਤਾ ਵਾਲੀ ਕਈ ਟੀਮਾਂ ਵੀ ਤੈਨਾਤ ਕੀਤੀਆਂ ਗਈਆਂ ਹਨ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਫੋਂ ਕੋਵਿਡ ਨਾਲ ਨਜਿੱਠਣ ਦੇ ਲਈ ਕੀਤੇ ਜਾ ਰਹੇ ਸਿਹਤ ਉਪਾਵਾਂ ਦੀ ਸਮੀਖਿਆ ਦੇ ਲਈ ਨਿਯਮਿਤ ਰੂਪ ਨਾਲ ਉੱਚ ਪੱਧਰੀ ਬੈਠਕਾਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
****
ਐੱਮਵੀ
ਐੱਚਐੱਫਡਬਲਿਊ/ਕੋਵਿਡ/ਸਟੇਟਸ/ਡੇਟਾ/16ਨਵੰਬਰ2020/1
(Release ID: 1673196)
Visitor Counter : 219
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam