ਪ੍ਰਧਾਨ ਮੰਤਰੀ ਦਫਤਰ

ਆਈਆਈਟੀ ਦਿੱਲੀ ਦੇ ਕਨਵੋਕੇਸ਼ਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 NOV 2020 2:42PM by PIB Chandigarh

ਨਮਸਤੇ,

 

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਸ਼੍ਰੀਮਾਨ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀਮਾਨ ਸੰਜੈ ਧੋਤ੍ਰੇ ਜੀ, Board of Governors ਦੇ ਚੇਅਰਮੈਨ ਡਾਕਟਰ ਆਰ ਚਿਦੰਬਰਮ ਜੀ, IIT Delhi ਦੇ ਡਾਇਰੈਕਟਰ ਪ੍ਰੋਫੈਸਰ ਵੀ ਰਾਮਗੋਪਾਲ ਰਾਓ ਜੀ, Board ਅਤੇ Senate ਦੇ ਮੈਂਬਰ, Faculty Members, Parents, ਯੁਵਾ ਸਾਥੀਓ, ਦੇਵੀਓ ਅਤੇ ਸੱਜਣੋਂ!!

 

ਅੱਜ ਟੈਕਨੋਲੋਜੀ ਦੀ ਦੁਨੀਆ ਲਈ ਬਹੁਤ ਅਹਿਮ ਦਿਨ ਹੈ। ਅੱਜ IIT Delhi ਦੇ ਮਾਧਿਅਮ ਨਾਲ ਦੇਸ਼ ਨੂੰ 2 ਹਜ਼ਾਰ ਤੋਂ ਜ਼ਿਆਦਾ ਟੈਕਨੋਲੋਜੀ ਦੇ ਬਿਹਤਰੀਨ ਐਕਸਪਰਟਸ ਅੱਜ ਦੇਸ਼ ਨੂੰ ਮਿਲ ਰਹੇ ਹਨ ਜਿਨ੍ਹਾਂ Students ਨੂੰ ਅੱਜ ਡਿਗਰੀ ਮਿਲ ਰਹੀ ਹੈ, ਉਨ੍ਹਾਂ ਸਾਰੇ ਵਿਦਿਆਰਥੀ ਸਾਥੀਆਂ ਨੂੰ, ਉਨ੍ਹਾਂ ਦੇ Parents ਨੂੰ ਵਿਸ਼ੇਸ਼ ਰੂਪ ਨਾਲ, ਉਨ੍ਹਾਂ ਦੇ Guides, Faculty members, ਸਾਰਿਆਂ ਨੂੰ ਅੱਜ ਦੇ ਇਸ ਮਹੱਤਵਪੂਰਨ ਦਿਵਸ ਤੇ ਮੇਰੀ ਤਰਫੋਂ ਅਨੇਕ-ਅਨੇਕ ਸ਼ੁਭਕਾਮਨਾਵਾਂ

 

ਅੱਜ, IIT Delhi ਦਾ 51ਵਾਂ Convocation ਹੈ ਅਤੇ ਇਸ ਸਾਲ ਇਹ ਮਹਾਨ ਸੰਸਥਾਨ ਆਪਣੀ Diamond Jubilee ਵੀ ਮਨਾ ਰਿਹਾ ਹੈ। IIT Delhi ਨੇ ਇਸ ਦਹਾਕੇ ਦੇ ਲਈ ਆਪਣਾ vision document ਵੀ ਤਿਆਰ ਕੀਤਾ ਹੈ। ਮੈਂ Diamond Jubilee Year ਅਤੇ ਇਸ ਦਹਾਕੇ ਦੇ ਤੁਹਾਡੇ ਟੀਚਿਆਂ ਲਈ ਵੀ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਭਾਰਤ ਸਰਕਾਰ ਦੀ ਤਰਫੋਂ ਪੂਰਨ ਸਹਿਯੋਗ ਦਾ ਵਿਸ਼ਵਾਸ ਵੀ ਦਿੰਦਾ ਹਾਂ

 

ਅੱਜ, ਮਹਾਨ ਵਿਗਿਆਨੀ ਡਾਕਟਰ ਸੀ ਵੀ ਰਮਨ ਜੀ ਦੀ ਜਯੰਤੀ ਹੈ। ਇਹ ਬਹੁਤ ਹੀ ਸ਼ੁਭ ਅਵਸਰ ਹੈ ਅੱਜ convocation ਦਾ ਅਤੇ ਇਨ੍ਹਾਂ ਦੇ ਜਨਮ ਦਿਨ ਦੇ ਨਾਲ ਜੁੜਨ ਦਾ। ਮੈ ਉਨ੍ਹਾਂ ਨੂੰ ਵੀ ਆਦਰਪੂਰਵਕ ਨਮਨ ਕਰਦਾ ਹਾਂ ਉਨ੍ਹਾਂ ਦਾ ਉੱਤਮ ਕੰਮ ਸਦੀਆਂ ਤੱਕ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਮੇਰੇ ਯੁਵਾ ਵਿਗਿਆਨੀ ਸਾਥੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ

 

ਸਾਥੀਓ,

 

ਕੋਰੋਨਾ ਦਾ ਇਹ ਸੰਕਟਕਾਲ, ਇਹ ਦੁਨੀਆ ਵਿੱਚ ਬਹੁਤ ਵੱਡੇ ਬਦਲਾਅ ਲੈ ਕੇ ਆਇਆ ਹੈ। Post-Covid World ਬਹੁਤ ਅਲੱਗ ਹੋਣ ਜਾ ਰਿਹਾ ਹੈ ਅਤੇ ਇਸ ਵਿੱਚ ਸਭ ਤੋਂ ਵੱਡੀ ਭੂਮਿਕਾ Technology ਦੀ ਹੀ ਹੋਵੇਗੀ ਸਾਲ ਭਰ ਪਹਿਲਾਂ ਤੱਕ ਕਿਸੇ ਨੇ ਨਹੀਂ ਸੋਚਿਆ ਸੀ ਕਿ Meetings ਹੋਣ ਜਾਂ Exams, viva ਹੋਵੇ ਜਾਂ ਫਿਰ convocations, ਸਭ ਦਾ ਸਰੂਪ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। Virtual Reality ਅਤੇ Augmented Reality ਹੀ Working Reality ਦੀ ਜਗ੍ਹਾ ਲੈਂਦੀ ਚਲੀ ਜਾ ਰਹੀ ਹੈ, ਬਣਦੀ ਜਾ ਰਹੀ ਹੈ।

 

You may be feeling your batch is not very lucky. I am sure you are asking yourself- did all this have to happen in our graduating year only? But, think of it differently. You have a first mover advantage. You have more time to learn and adapt to the new norms emerging in the work place and beyond. So, make most use of this. And, think of the brighter side too. You are also a lucky batch. You were able to enjoy rendezvous in your final year on campus. See how different things were last October and this October. You will look back fondly at: All nights in the library and reading room before the exams. Late night paratha at the night-mess, The coffee and muffin between lectures. I am also told IIT-Delhi has two types of friends: College friends. Hostel video games friends. You will surely miss both.

 

ਸਾਥੀਓ,

 

ਇਸ ਦੇ ਪਹਿਲਾਂ ਮੈਨੂੰ IIT ਮਦਰਾਸ, IIT Bombay ਅਤੇ IIT ਗੁਵਾਹਾਟੀ ਦੀਆਂ convocations ਨੂੰ ਵੀ ਇਸੇ ਤਰ੍ਹਾਂ ਨਾਲ attend ਕਰਨ ਦਾ ਅਵਸਰ ਮਿਲਿਆ ਅਤੇ ਕਿਤੇ ਰੂਬਰੂ ਜਾਣ ਦਾ ਅਵਸਰ ਮਿਲਿਆ ਇਨ੍ਹਾਂ ਸਾਰੀਆਂ ਥਾਵਾਂ ਤੇ ਮੈਨੂੰ ਇਹ ਸਮਾਨਤਾ ਦਿਖੀ ਕਿ ਹਰ ਜਗ੍ਹਾ ਕੁਝ ਨਾ ਕੁਝ Innovate ਹੋ ਰਿਹਾ ਹੈ। ਆਤਮਨਿਰਭਰ ਭਾਰਤ ਅਭਿਯਾਨ ਦੀ ਸਫ਼ਲਤਾ ਲਈ ਇਹ ਬਹੁਤ ਵੱਡੀ ਤਾਕਤ ਹੈ। ਕੋਵਿਡ-19 ਨੇ ਦੁਨੀਆ ਨੂੰ ਇੱਕ ਗੱਲ ਹੋਰ ਸਿਖਾ ਦਿੱਤੀ ਹੈ। Globalization ਮਹੱਤਵਪੂਰਨ ਹੈ ਲੇਕਿਨ ਇਸ ਦੇ ਨਾਲ-ਨਾਲ Self-Reliance ਵੀ ਓਨਾ ਹੀ ਜ਼ਰੂਰੀ ਹੈ।

 

ਸਾਥੀਓ,

 

ਆਤਮਨਿਰਭਰ ਭਾਰਤ ਅਭਿਯਾਨ ਅੱਜ ਦੇਸ਼ ਦੇ ਨੌਜਵਾਨਾਂ ਨੂੰ, Technocrats ਨੂੰ, Tech- enterprise leaders ਨੂੰ ਅਨੇਕ ਨਵੀਆਂOpportunities ਦੇਣ ਦਾ ਵੀ ਇੱਕ ਅਹਿਮ ਅਭਿਆਨ ਹੈ। ਉਨ੍ਹਾਂ ਦੇ ਜੋ ideas ਹਨ, innovations ਹਨ ਉਹ ਉਨ੍ਹਾਂ ਨੂੰ freely implement ਕਰ ਸਕਣ, scale ਕਰ ਸਕਣ, market ਕਰ ਸਕਣ ਇਸ ਦੇ ਲਈ ਅੱਜ ਸਭ ਤੋਂ ਅਧਿਕ ਅਨੁਕੂਲ ਵਾਤਾਵਰਣ ਬਣਾਇਆ ਗਿਆ ਹੈ। ਅੱਜ ਭਾਰਤ ਆਪਣੇ ਨੌਜਵਾਨਾਂ ਨੂੰ ease of doing business ਦੇਣ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਤਾਕਿ ਇਹ ਯੁਵਾ ਆਪਣੇ innovation ਨਾਲ ਕਰੋੜਾਂ ਦੇਸ਼ਵਾਸੀਆਂ ਦੇ ਜੀਵਨ ਵਿੱਚ ਪਰਿਵਰਤਨ ਲਿਆ ਸਕਣ

 

ਦੇਸ਼ ਤੁਹਾਨੂੰ Ease of doing business ਦੇਵੇਗਾ ਬਸ ਤੁਸੀਂ ਇੱਕ ਕੰਮ ਕਰੋ, ਆਪਣੀ ਮੁਹਾਰਤ ਨਾਲ, ਆਪਣੇ ਅਨੁਭਵ ਨਾਲ, ਆਪਣੇ talent ਨਾਲ, ਆਪਣੇ innovation ਨਾਲ ਦੇਸ਼ ਅਗਰ ਤੁਹਾਨੂੰ ease of doing business ਦਿੰਦਾ ਹੈ, ਸਰਕਾਰ ਵਿਵਸਥਾਵਾਂ ਦਿੰਦੀ ਹੈ ਤਾਂ ਤੁਸੀਂ ਇਸ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਨਾਗਰਿਕਾਂ ਨੂੰ ease of living ਦੇਣ ਦੇ ਲਈ ਨਵੇਂ-ਨਵੇਂ innovations ਲੈ ਕੇ ਆਓ, ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਓ

 

ਹਾਲ ਵਿੱਚ, ਕਰੀਬ-ਕਰੀਬ ਹਰ ਸੈਕਟਰ ਵਿੱਚ, ਜੋ ਵੱਡੇ ਰਿਫਾਰਮਸ ਕੀਤੇ ਗਏ ਹਨ, ਉਨ੍ਹਾਂ ਦੇ ਪਿੱਛੇ ਵੀ ਇਹੀ ਇੱਕ ਸੋਚ ਹੈ। ਪਹਿਲੀ ਵਾਰ ਐਗਰੀਕਲਚਰ ਸੈਕਟਰ ਵਿੱਚ Innovation ਅਤੇ ਨਵੇਂ Start-ups ਲਈ ਅਣਗਿਣਤ ਸੰਭਾਵਨਾਵਾਂ ਬਣੀਆਂ ਹਨ ਪਹਿਲੀ ਵਾਰ ਸਪੇਸ ਸੈਕਟਰ ਵਿੱਚ ਪ੍ਰਾਈਵੇਟ ਇਨਵੈਸਟਮੈਂਟ ਦੇ ਰਸਤੇ ਖੁੱਲ੍ਹੇ ਹਨ ਦੋ ਦਿਨ ਪਹਿਲਾਂ ਹੀ, BPO ਸੈਕਟਰ ਦੇ Ease of doing business ਲਈ ਵੀ ਇੱਕ ਵੱਡਾ ਰਿਫਾਰਮ ਕੀਤਾ ਗਿਆ ਹੈ। ਸਰਕਾਰ ਨੇ Other Service Provider-OSP ਗਾਈਡਲਾਈਨਸ ਨੂੰ ਇੱਕ ਦਮ Simplify ਕਰ ਦਿੱਤਾ ਹੈ, ਕਰੀਬ-ਕਰੀਬ ਸਾਰੇ Restriction ਹਟਾ ਦਿੱਤੇ ਹਨ

 

ਇੱਕ ਤਰ੍ਹਾਂ ਨਾਲ ਹੁਣ ਸਰਕਾਰ ਦੀ ਮੌਜੂਦਗੀ ਮਹਿਸੂਸ ਨਹੀਂ ਹੋਵੇਗੀ ਹਰ ਇੱਕ ਤੇ ਭਰੋਸਾ ਕੀਤਾ ਗਿਆ ਹੈ। ਇਸ ਨਾਲ BPO Industries ਲਈ ਕੰਪਲਾਇੰਸ ਦਾ ਜੋ Burden ਰਹਿੰਦਾ ਹੈ, ਤਰ੍ਹਾਂ-ਤਰ੍ਹਾਂ ਦੇ ਬੰਧਨ ਰਹਿੰਦੇ ਹਨ, ਸਭ ਕੁਝ ਘੱਟ ਹੋ ਜਾਵੇਗਾ ਇਸ ਦੇ ਇਲਾਵਾ ਬੈਂਕ ਗਾਰੰਟੀ ਸਹਿਤ ਦੂਜੀਆਂ ਅਨੇਕ ਜ਼ਰੂਰਤਾਂ ਤੋਂ ਵੀ BPO Industry ਨੂੰ ਅਜ਼ਾਦ ਕੀਤਾ ਗਿਆ ਹੈ। ਇਤਨਾ ਹੀ ਨਹੀਂ, ਅਜਿਹੇ ਪ੍ਰਾਵਧਾਨ ਜੋ Tech Industry ਨੂੰ Work From Home ਜਾਂ ਫਿਰ Work From anywhere ਜਿਹੀਆਂ ਸੁਵਿਧਾਵਾਂ ਤੋਂ ਜੋ ਕਾਨੂੰਨ ਰੋਕਦੇ ਸਨ, ਉਨ੍ਹਾਂ ਕਾਨੂੰਨਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਇਹ ਦੇਸ਼ ਦੇ IT Sector ਨੂੰ Globally ਹੋਰ Competitive ਬਣਾਵੇਗਾ ਅਤੇ ਤੁਹਾਡੇ ਜਿਹੇ Young Talent ਨੂੰ ਹੋਰ ਜ਼ਿਆਦਾ ਮੌਕੇ ਦੇਵੇਗਾ

 

ਸਾਥੀਓ,

 

ਅੱਜ ਦੇਸ਼ ਵਿੱਚ ਤੁਹਾਡੀਆਂ ਇੱਕ-ਇੱਕ ਜ਼ਰੂਰਤਾਂ ਨੂੰ ਸਮਝਦੇ ਹੋਏ, ਭਵਿੱਖ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ, ਇੱਕ ਦੇ ਬਾਅਦ ਇੱਕ ਫ਼ੈਸਲੇ ਲਏ ਜਾ ਰਹੇ ਹਨ, ਪੁਰਾਣੇ ਨਿਯਮ ਬਦਲੇ ਜਾ ਰਹੇ ਹਨ ਅਤੇ ਮੇਰੀ ਇਹ ਸੋਚ ਹੈ ਕਿ ਪਿਛਲੀ ਸ਼ਤਾਬਦੀ ਦੇ ਨਿਯਮ-ਕਾਨੂੰਨਾਂ ਤੋਂ ਅਗਲੀ ਸ਼ਤਾਬਦੀ ਦਾ ਭਵਿੱਖ ਤੈਅ ਨਹੀਂ ਹੋ ਸਕਦਾ ਹੈ ਨਵੀਂ ਸ਼ਤਾਬਦੀ, ਨਵੇਂ ਸੰਕਲਪ ਨਵੀਂ ਸ਼ਤਾਬਦੀ, ਨਵੇਂ ਰੀਤੀ-ਰਿਵਾਜ। ਨਵੀਂ ਸ਼ਤਾਬਦੀ, ਨਵੇਂ ਕਾਨੂੰਨ ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਕਾਰਪੋਰੇਟ ਟੈਕਸ ਸਭ ਤੋਂ ਘੱਟ ਹੈ Start-up India ਇਸ ਅਭਿਯਾਨ ਦੇ ਬਾਅਦ ਤੋਂ ਭਾਰਤ ਵਿੱਚ 50 ਹਜ਼ਾਰ ਤੋਂ ਵੀ ਜ਼ਿਆਦਾ ਸਟਾਰਟ-ਅੱਪ ਸ਼ੁਰੂ ਹੋਏ ਹਨ

 

ਸਰਕਾਰ ਦੇ ਪ੍ਰਯਤਨਾਂ ਦਾ ਅਸਰ ਹੈ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਦੇਸ਼ ਵਿੱਚ ਪੇਟੈਂਟ ਦੀ ਸੰਖਿਆ 4 ਗੁਣਾ ਹੋ ਗਈ ਹੈ। ਟ੍ਰੇਡਮਾਰਕ ਰਜਿਸਟਰੇਸ਼ਨ ਵਿੱਚ 5 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿੱਚ ਵੀ ਫਿਨਟੈੱਕ ਦੇ ਨਾਲ-ਨਾਲ ਐਗਰੋ, ਡਿਫੈਂਸ ਅਤੇ ਮੈਡੀਕਲ ਸੈਕਟਰ ਨਾਲ ਜੁੜੇ ਸਟਾਰਟ ਅੱਪਸ ਹੁਣ ਤੇਜ਼ੀ ਨਾਲ ਵਧ ਰਹੇ ਹਨ ਬੀਤੇ ਵਰ੍ਹਿਆਂ ਵਿੱਚ, 20 ਤੋਂ ਜ਼ਿਆਦਾ ਯੂਨੀਕੌਰਨਸ ਭਾਰਤੀਆਂ ਨੇ ਭਾਰਤ ਵਿੱਚ ਬਣਾਏ ਹਨ ਜਿਸ ਤਰ੍ਹਾਂ ਦੇਸ਼ ਪ੍ਰਗਤੀ ਪਥ ਤੇ ਵਧ ਰਿਹਾ ਹੈ, ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਇੱਕ-ਦੋ ਵਰ੍ਹਿਆਂ ਵਿੱਚ ਇਨ੍ਹਾਂ ਦੀ ਸੰਖਿਆ ਹੋਰ ਵਧੇਗੀ ਅਤੇ ਹੋ ਸਕਦਾ ਹੈ ਅੱਜ ਇੱਥੋਂ ਨਿਕਲਣ ਵਾਲੇ ਜੋ ਆਪ ਜਿਹੇ ਨੌਜਵਾਨ ਹਨ ਉਹ ਉਸ ਵਿੱਚ ਇੱਕ ਨਵੀਂ ਊਰਜਾ ਭਰ ਦੇਣ

 

ਸਾਥੀਓ,

 

Incubation ਤੋਂ ਲੈ ਕੇ funding ਤੱਕ ਅੱਜ ਸਟਾਰਟ ਅੱਪਸ ਨੂੰ ਅਨੇਕ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਫੰਡਿੰਗ ਲਈ 10 ਹਜ਼ਾਰ ਕਰੋੜ ਰੁਪਏ ਦਾ Fund of Funds ਬਣਾਇਆ ਗਿਆ ਹੈ। 3 ਸਾਲ ਲਈ Tax Exemption, Self-Certification, Easy exit,ਜਿਹੀਆਂ ਅਨੇਕ ਸੁਵਿਧਾਵਾਂ ਸਟਾਰਟ ਅੱਪਸ ਲਈ ਦਿੱਤੀਆਂ ਜਾ ਰਹੀਆਂ ਹਨ। ਅੱਜ ਸਾਡੀ National Infrastructure Pipeline ਦੇ ਤਹਿਤ 1 ਲੱਖ ਕਰੋੜ ਰੁਪਏ ਤੋਂ ਅਧਿਕ ਨਿਵੇਸ਼ ਕਰਨ ਦੀ ਤਿਆਰੀ ਹੈ। ਇਸ ਨਾਲ ਪੂਰੇ ਦੇਸ਼ ਵਿੱਚ State-of-the-art Infrastructure ਦਾ ਨਿਰਮਾਣ ਹੋਵੇਗਾ ਜੋ ਵਰਤਮਾਨ ਅਤੇ ਭਵਿੱਖ ਦੋਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

 

ਸਾਥੀਓ,

 

ਅੱਜ ਦੇਸ਼ ਹਰ ਖੇਤਰ ਦੀ ਅਧਿਕਤਮ ਸੰਭਾਵਨਾਵਾਂ ਨੂੰ ਹਾਸਲ ਕਰਨ ਲਈ ਨਵੇਂ ਤੌਰ-ਤਰੀਕਿਆਂ ਨਾਲ ਕੰਮ ਕਰ ਰਿਹਾ ਹੈ। ਤੁਸੀਂ ਜਦੋਂ ਇੱਥੋਂ ਜਾਓਗੇ, ਨਵੀਂ ਜਗ੍ਹਾ ਤੇ ਕੰਮ ਕਰੋਗੇ ਤਾਂ ਤੁਹਾਨੂੰ ਵੀ ਇੱਕ ਨਵੇਂ ਮੰਤਰ ਨੂੰ ਲੈ ਕੇ ਕੰਮ ਕਰਨਾ ਹੋਵੇਗਾ। ਇਹ ਮੰਤਰ ਹੈ- Focus on quality; never compromise. Ensure scalability ; make your innovations work at a mass scale. Assure reliability; build long-term trust in the market. Bring in adaptability; be open to change and expect un-certainty as way of life. ਅਗਰ ਅਸੀਂ ਇਨ੍ਹਾਂ ਮੂਲ ਮੰਤਰਾਂ ਤੇ ਕੰਮ ਕਰਾਂਗੇ ਤਾਂ ਇਸ ਦੀ ਚਮਕ ਤੁਹਾਡੀ ਪਹਿਚਾਣ ਦੇ ਨਾਲ-ਨਾਲ ਬ੍ਰਾਂਡ ਇੰਡੀਆ ਵਿੱਚ ਵੀ ਉਹ ਜ਼ਰੂਰ ਝਲਕੇਗੀ। ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਬ੍ਰਾਂਡ ਇੰਡੀਆ ਦੇ ਸਭ ਤੋਂ ਵੱਡੇ brand ambassadors ਤੁਸੀਂ ਹੀ ਲੋਕ ਹੋ। ਤੁਸੀਂ ਜੋ ਕੰਮ ਕਰੋਗੇ, ਉਸ ਨਾਲ ਦੇਸ਼ ਦੇ products ਨੂੰ ਗਲੋਬਲ ਪਹਿਚਾਣ ਮਿਲੇਗੀ। ਤੁਸੀਂ ਜੋ ਕਰੋਗੇ, ਉਸ ਨਾਲ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਗਤੀ ਮਿਲੇਗੀ। ਪਿੰਡ ਗ਼ਰੀਬ ਲਈ ਦੇਸ਼ ਜੋ ਕੋਸ਼ਿਸ਼ ਕਰ ਰਿਹਾ ਹੈ, ਉਹ ਕੋਸ਼ਿਸ਼ ਵੀ ਤੁਹਾਡੀ dedication, ਤੁਹਾਡੀ innovation ਨਾਲ ਹੀ ਸਿੱਧ ਹੋਣ ਵਾਲੀ ਹੈ।

 

ਸਾਥੀਓ,

 

Technology ਕਿਸ ਤਰ੍ਹਾਂ ਸਾਡੀ Governance ਦਾ, ਗ਼ਰੀਬ ਤੋਂ ਗ਼ਰੀਬ ਤੱਕ ਪਹੁੰਚਣ ਦਾ ਸਭ ਤੋਂ ਸਸ਼ਕਤ ਮਾਧਿਅਮ ਹੋ ਸਕਦੀ ਹੈ, ਇਹ ਬੀਤੇ ਸਾਲਾਂ ਵਿੱਚ ਦੇਸ਼ ਨੇ ਕਰ ਦਿਖਾਇਆ ਹੈ ਅੱਜ ਚਾਹੇ ਘਰ ਹੋਵੇ, ਬਿਜਲੀ ਹੋਵੇ, Toilet ਹੋਵੇ, ਗੈਸ ਕਨੈਕਸ਼ਨ ਹੋਵੇ ਜਾਂ ਹੁਣ ਪਾਣੀ ਹੋਵੇ, ਅਜਿਹੀਆਂ ਹਰ ਸੁਵਿਧਾਵਾਂ Data ਅਤੇ Space Technology ਦੇ ਸਹਿਯੋਗ ਨਾਲ ਪਹੁੰਚਾਈਆਂ ਜਾ ਰਹੀਆਂ ਹਨ। ਅੱਜ Birth Certificate ਤੋਂ ਲੈ ਕੇ ਜੀਵਨ ਪ੍ਰਮਾਣ Certificate ਤੱਕ ਦੀ ਸੁਵਿਧਾ, ਡਿਜੀਟਲੀ ਉਪਲੱਬਧ ਕਰਵਾਈ ਜਾ ਰਹੀ ਹੈ। ਜਨਧਨ-ਆਧਾਰ-ਮੋਬਾਈਲ ਦੀ ਟ੍ਰਿਨਿਟੀ JAM, Digi-Lockers ਜਿਹੀਆਂ ਸੁਵਿਧਾਵਾਂ ਅਤੇ ਹੁਣ ਡਿਜੀਟਲ ਹੈਲਥ ਆਈਡੀ ਲਈ ਕੋਸ਼ਿਸ਼, ਆਮ ਨਾਗਰਿਕ ਦਾ ਜੀਵਨ ਅਸਾਨ ਬਣਾਉਣ ਦੇ ਲਈ ਦੇਸ਼ ਇੱਕ ਦੇ ਬਾਅਦ ਇੱਕ ਬਹੁਤ ਤੇਜ਼ੀ ਨਾਲ ਅਨੇਕ ਕਦਮ ਵਧਾ ਰਿਹਾ ਹੈ। ਟੈਕਨੋਲੋਜੀ ਨੇ Last Mile Delivery ਨੂੰ efficient ਬਣਾਇਆ ਹੈ ਅਤੇ Corruption ਦਾ Scope ਘੱਟ ਕੀਤਾ ਹੈ Digital Transactions ਦੇ ਮਾਮਲੇ ਵਿੱਚ ਵੀ ਭਾਰਤ ਦੁਨੀਆ ਦੇ ਕਈ ਦੇਸ਼ਾਂ ਤੋਂ ਬਹੁਤ ਅੱਗੇ ਹੈ। ਭਾਰਤ ਦੇ ਬਣਾਏ UPI ਜਿਵੇਂ ਪਲੈਟਫਾਰਮ ਨੂੰ ਹੁਣ ਦੁਨੀਆ ਦੇ ਵੱਡੇ-ਵੱਡੇ ਵਿਕਸਿਤ ਵੀ ਅਪਣਾਉਣਾ ਚਾਹੁੰਦੇ ਹਨ।

 

ਸਾਥੀਓ,

 

ਹਾਲ ਵਿੱਚ ਸਰਕਾਰ ਨੇ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿੱਚ ਟੈਕਨੋਲੋਜੀ ਵੱਡੀ ਭੂਮਿਕਾ ਨਿਭਾ ਰਹੀ ਹੈ। ਇਹ ਯੋਜਨਾ ਹੈ- ਸਵਾਮਿਤਵ ਯੋਜਨਾ। ਇਸ ਦੇ ਤਹਿਤ ਪਹਿਲੀ ਵਾਰ ਭਾਰਤ ਦੇ ਪਿੰਡਾਂ ਵਿੱਚ ਜ਼ਮੀਨ ਅਤੇ ਪ੍ਰਾਪਰਟੀ, ਘਰ ਦੀ ਪ੍ਰਾਪਰਟੀ ਇਸ ਦੀ ਮੈਪਿੰਗ ਕੀਤੀ ਜਾ ਰਹੀ ਹੈ। ਪਹਿਲਾਂ ਇਹ ਕੰਮ ਅਗਰ ਹੁੰਦਾ ਤਾਂ ਇਸ ਵਿੱਚ ਵੀ Human Interface ਇੱਕਮਾਤਰ ਮਾਧਿਅਮ ਸੀ। ਇਸ ਲਈ ਗੜਬੜੀਆਂ ਕੀਤੀਆਂ, ਪੱਖਪਾਤ ਕੀਤਾ, ਸ਼ੰਕਾਵਾਂ-ਆਸ਼ੰਕਾਵਾਂ ਵੀ ਉਸ ਦੇ ਨਾਲ ਸੁਭਾਵਿਕ ਸਨ। ਤੁਹਾਨੂੰ ਖੁਸ਼ੀ ਹੋਵੇਗੀ ਕਿਉਂਕਿ ਤੁਸੀਂ ਟੈਕਨੋਲੋਜੀ ਦੀ ਦੁਨੀਆ ਦੇ ਲੋਕ ਹੋ ਅੱਜ ਡ੍ਰੋਨ ਦੇ ਮਾਧਿਆਮ ਨਾਲ ਡ੍ਰੋਨ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਪਿੰਡ-ਪਿੰਡ ਵਿੱਚ ਇਹ ਮੈਪਿੰਗ ਹੋ ਰਹੀ ਹੈ ਅਤੇ ਪਿੰਡ ਦੇ ਲੋਕ ਵੀ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਉਨ੍ਹਾਂ ਨੂੰ ਭਾਗੀਦਾਰੀ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਦਾ ਆਮ ਤੋਂ ਆਮ ਨਾਗਰਿਕ ਵੀ ਟੈਕਨੋਲੋਜੀ ਤੇ ਕਿੰਨੀ ਸ਼ਰਧਾ ਰੱਖ ਰਿਹਾ ਹੈ।

 

ਸਾਥੀਓ,

 

ਟੈਕਨੋਲੋਜੀ ਦੀ ਜ਼ਰੂਰਤ ਅਤੇ ਇਸ ਦੇ ਪ੍ਰਤੀ ਭਾਰਤੀਆਂ ਵਿੱਚ ਆਸਥਾ, ਇਹੀ ਤੁਹਾਡੇ Future ਨੂੰ ਰੋਸ਼ਨੀ ਦਿਖਾਉਂਦੀ ਹੈ ਪੂਰੇ ਦੇਸ਼ ਵਿੱਚ ਤੁਹਾਡੇ ਲਈ ਅਪਾਰ ਸੰਭਾਵਨਾਵਾਂ ਹਨ, ਅਪਾਰ ਚੁਣੌਤੀਆਂ ਹਨ ਜਿਨ੍ਹਾਂ ਦੇ ਸਮਾਧਾਨ ਤੁਸੀਂ ਹੀ ਦੇ ਸਕਦੇ ਹੋ ਹੜ੍ਹ ਅਤੇ Cyclone ਦੇ ਸਮੇਂ Post Disaster Management ਹੋਵੇ, Ground Water Level ਨੂੰ ਕਿਵੇਂ ਬਣਾਈ ਰੱਖੀਏ, ਇਸ ਦੇ ਲਈ ਪ੍ਰਭਾਵੀ ਟੈਕਨੋਲੋਜੀ ਹੋਵੇ, Solar Power Generation ਅਤੇ ਬੈਟਰੀ ਨਾਲ ਜੁੜੀ ਟੈਕਨੋਲੋਜੀ ਹੋਵੇ, ਟੈਲੀਮੈਡੀਸਿਨ ਅਤੇ ਰਿਮੋਟ ਸਰਜਰੀ ਦੀ ਟੈਕਨੋਲੋਜੀ ਹੋਵੇ, Big Data analysis ਹੋਵੇ, ਅਜਿਹੇ ਖੇਤਰਾਂ ਵਿੱਚ ਬਹੁਤ ਕੰਮ ਕੀਤਾ ਜਾ ਸਕਦਾ ਹੈ।

 

ਸਾਥੀਓ,

 

ਮੈਂ ਇੱਕ ਦੇ ਬਾਅਦ ਇੱਕ ਦੇਸ਼ ਦੀਆਂ ਅਜਿਹੀਆਂ ਅਨੇਕ ਜ਼ਰੂਰਤਾਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ ਇਹ ਜਰੂਰਤਾਂ ਨਵੇਂ innovations ਨਾਲ ਪੂਰੀਆਂ ਹੋਣਗੀਆਂ, ਤੁਹਾਡੇ ਹੀ ਨਵੇਂ ideas, ਤੁਹਾਡੀ ਹੀ ਊਰਜਾ, ਤੁਹਾਡੀਆਂ ਹੀ ਕੋਸ਼ਿਸ਼ਾਂ ਨਾਲ ਹੀ ਇਹ ਪੂਰੀਆਂ ਹੋ ਸਕਦੀਆਂ ਹਨ। ਇਸ ਲਈ, ਮੇਰੀ ਆਪ ਸਾਰਿਆਂ ਨੂੰ ਵਿਸ਼ੇਸ਼ ਤਾਕੀਦ ਹੈ ਕਿ ਅੱਜ ਤੁਸੀਂ ਦੇਸ਼ ਦੀਆਂ ਜ਼ਰੂਰਤਾਂ ਨੂੰ ਪਹਿਚਾਣੋ ਜ਼ਮੀਨ ਤੇ ਜੋ ਬਦਲਾਅ ਹੋ ਰਹੇ ਹਨ, ਆਤਮਨਿਰਭਰ ਭਾਰਤ ਨਾਲ ਜੁੜੀ ਆਮ ਮਾਨਵੀ ਦੀਆਂ ਜੋ ਆਕਾਂਖਿਆਵਾਂ ਹਨ ਉਨ੍ਹਾਂ ਨਾਲ ਜੁੜਨ ਦਾ ਕੰਮ ਕਰੋ, ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। ਅਤੇ ਇਸ ਵਿੱਚ ਤੁਹਾਡਾ ਜੋ Alumni Network ਹੈ, ਉਹ ਵੀ ਬਹੁਤ ਕੰਮ ਆਉਣ ਵਾਲਾ ਹੈ।

 

ਸਾਥੀਓ,

 

ਵੈਸੇ ਵੀ ਤੁਹਾਡੇ ਸਾਰਿਆਂ ਦੇ ਲਈ Alumni meets organize ਕਰਨਾ ਬਹੁਤ ਅਸਾਨ ਹੁੰਦਾ ਹੈ। ਦੂਸਰੇ ਕਾਲਜਾਂ ਦੇ Students ਨੂੰ ਆਪਣੀ Alumni meet ਦੇ ਲਈ ਅਕਸਰ ਲੰਬੀ ਯਾਤਰਾ ਕਰਨੀ ਪੈਂਦੀ ਹੈ, ਕਾਲਜ ਤੱਕ ਜਾਣਾ ਪੈਂਦਾ ਹੈ ਲੇਕਿਨ ਤੁਹਾਡੇ ਪਾਸ ਇੱਕ ਹੋਰ ਬਹੁਤ ਸਰਲ Option ਹੁੰਦਾ ਹੈ। ਤੁਸੀਂ ਆਪਣੀ Alumni meet, ਕਦੇ ਵੀ week-end ‘ਤੇ short ਨੋਟਿਸ ਤੇ Bay Area ਵਿੱਚ ਵੀ ਕਰ ਸਕਦੇ ਹੋ, Silicon Valley ਵਿੱਚ ਕਰ ਸਕਦੇ ਹੋ, Wall Street ਵਿੱਚ ਕਰ ਸਕਦੇ ਹੋ, ਜਾਂ ਫਿਰ ਕਿਸੇ Government Secretariat ਵਿੱਚ ਵੀ ਤੁਹਾਡੀ Alumni meet ਹੋ ਸਕਦੀ ਹੈ ਕਿਉਂਕਿ ਤੁਸੀਂ ਹਰ ਜਗ੍ਹਾ ਤੇ ਮੌਜੂਦ ਹੋ ਬਹੁਤ ਵੱਡੀ ਮਾਤਰਾ ਵਿੱਚ ਤੁਹਾਡੀ ਮੌਜੂਦਗੀ ਹੈ। ਭਾਰਤ ਦੇ start-up capitals ਚਾਹੇ ਉਹ ਮੁੰਬਈ ਹੋਵੇ, ਪੁਣੇ ਹੋਵੇ ਜਾਂ ਬੰਗਲੁਰੂ, ਤੁਹਾਨੂੰ ਇਨ੍ਹਾਂ ਥਾਵਾਂ ਤੇ, IIT ਤੋਂ ਪੜ੍ਹ ਕੇ ਨਿਕਲੇ ਲੋਕਾਂ ਦਾ strong network ਮਿਲ ਜਾਵੇਗਾ ਇਹ ਹੈ ਤੁਹਾਡੀ success, ਇਹ ਹੈ ਤੁਹਾਡਾ influence.

 

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- ਸਤਯੰ ਗਿਆਨੰ ਅਨੰਤੰ ਬ੍ਰਹਮ (सत्यं ज्ञानं अनन्तं ब्रह्म।)

 

ਅਰਥਾਤ, ਗਿਆਨ ਅਤੇ ਸੱਚ ਬ੍ਰਹਮ ਦੀ ਤਰ੍ਹਾਂ ਹੀ ਅਨੰਤ ਹੁੰਦੇ ਹਨ, Infinite ਹੁੰਦੇ ਹਨ ਜਿੰਨੇ ਨਵੇਂ ਨਵੇਂ ਇਨੋਵੇਸ਼ਨ ਤੁਸੀਂ ਲੋਕ ਕਰਦੇ ਹੋ, ਇਹ ਸਭ ਸੱਚ ਦਾ, ਗਿਆਨ ਦਾ ਹੀ ਤਾਂ ਵਿਸਤਾਰ ਹੈ। ਇਸ ਲਈ, ਤੁਹਾਡੇ ਇਨੋਵੇਸ਼ਨ ਵਿੱਚ ਦੇਸ਼ ਦੇ ਲਈ, ਦੇਸ਼ਵਾਸੀਆਂ ਦੇ ਲਈ, ਪਿੰਡ-ਗ਼ਰੀਬ ਦੇ ਲਈ, ਆਤਮਨਿਰਭਰ ਭਾਰਤ ਲਈ ਅਪਾਰ ਸੰਭਾਵਨਾਵਾਂ ਹਨ।

 

ਤੁਹਾਡਾ ਗਿਆਨ, ਤੁਹਾਡੀ Expertise, ਤੁਹਾਡੀ ਸਮਰੱਥਾ ਦੇਸ਼ ਦੇ ਕੰਮ ਆਵੇ, ਇਸ ਵਿਸ਼ਵਾਸ ਦੇ ਨਾਲ ਫਿਰ ਤੋਂ ਆਪ ਸਭ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ, ਤੁਹਾਡੇ ਮਾਤਾ-ਪਿਤਾ ਦੀਆਂ ਆਸ਼ਾਅਪੇਕਸ਼ਾਵਾਂ ਦੇ ਅਨੁਕੂਲ ਤੁਹਾਡੇ ਜੀਵਨ ਦੀ ਨਵੀਂ ਯਾਤਰਾ ਸ਼ੁਰੂ ਹੋਵੇ, ਤੁਹਾਡੇ ਗੁਰੂਜਨਾਂ ਨੇ ਜੋ ਤੁਹਾਨੂੰ ਸਿੱਖਿਆ ਦਿੱਤੀ ਹੈ, ਦੀਕਸ਼ਾ ਦਿੱਤੀ ਹੈ ਉਹ ਤੁਹਾਨੂੰ ਜੀਵਨ ਵਿੱਚ ਸਫਲ ਹੋਣ ਲਈ ਡਗਰ-ਡਗਰ ਤੇ ਕੰਮ ਆਵੇ ਅਤੇ ਜਿੱਥੋਂ ਤੱਕ ਭਾਰਤ ਸਰਕਾਰ ਦਾ ਸਵਾਲ ਹੈ, ਭਾਰਤ ਮਾਣ ਦੇ ਨਾਲ ਆਪਣੀ demography ਦੇ ਲਈ ਮਾਣ ਕਰਦਾ ਹੈ ਅਤੇ ਸਾਡੀ demography ਜਦੋਂ IITians ਨਾਲ ਭਰੀ ਹੋਈ ਹੋਵੇ ਤਦ ਉਹ ਦੁਨੀਆ ਵਿੱਚ ਵੀ value addition ਕਰਦੀ ਹੈ। ਇਹ ਸਮਰੱਥਾ ਦੇ ਨਾਲ ਅੱਜ ਇੱਕ ਨਵੀਂ ਜੀਵਨ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੋ ਮੇਰੀ ਤਰਫੋਂ ਤੁਹਾਨੂੰ ਤੁਹਾਡੇ ਪਰਿਵਾਰਜਨਾਂ ਨੂੰ, ਤੁਹਾਡੇ ਗੁਰੂਜਨਾਂ ਨੂੰ ਬਹੁਤ ਹੀ ਧੰਨਵਾਦ ਦੇ ਨਾਲ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ

 

ਬਹੁਤ ਬਹੁਤ ਸ਼ੁਭਕਾਮਨਾਵਾਂ!

 

*****

 

ਡੀਐੱਸ/ਐੱਸਐੱਚ/ਏਕੇ/ਏਕੇਵੀ



(Release ID: 1671046) Visitor Counter : 174