ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦੀ ਲਗਾਤਾਰ ਗਿਰਾਵਟ ਦਾ ਇੱਕ ਨਿਰੰਤਰ ਰੁਝਾਨ ਜਾਰੀ ਹੈ

27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ 20,000 ਤੋਂ ਘੱਟ ਹਨ


10 ਰਾਜਾਂ ਵਿੱਚ 78 ਪ੍ਰਤੀਸ਼ਤ ਐਕਟਿਵ ਮਾਮਲੇ ਸਾਹਮਣੇ ਆਏ ਹਨ

Posted On: 05 NOV 2020 11:52AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਗਿਰਾਵਟ ਦੇ ਲਗਾਤਾਰ ਰੁਝਾਨ ਦੀ ਰਿਪੋਰਟ ਜਾਰੀ ਹੈ। ਐਕਟਿਵ ਮਾਮਲੇ ਪਿਛਲੇ ਸੱਤ ਦਿਨ ਤੋਂ 6 ਲੱਖ ਤੋਂ ਘੱਟ ਹਨ ਅਤੇ ਮੌਜੂਦਾ ਸਮੇਂ ਇਹ 5,27,962 ਹਨ । ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.31 ਫ਼ੀਸਦ ਹਨ ।

C:\Users\dell\Desktop\image001I8PZ.jpg

ਰਾਸ਼ਟਰੀ ਰੁਝਾਨ ਤੋਂ ਬਾਅਦ, 27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਮਾਮਲੇ ਹਨ ।

 

C:\Users\dell\Desktop\image002D2KB.jpg

ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦਾ 78 ਫ਼ੀਸਦ   10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ  ਵਿੱਚ ਹੈ । ਮਹਾਰਾਸ਼ਟਰ, ਕੇਰਲ, ਦਿੱਲੀ ਅਤੇ ਪੱਛਮੀ ਬੰਗਾਲ ਇਕੱਠੇ ਹੋ ਕੇ ਐਕਟਿਵ ਮਾਮਲਿਆਂ ਵਿੱਚ 51 ਫ਼ੀਸਦ ਤੋਂ ਵੱਧ ਹਨ।

 C:\Users\dell\Desktop\image003APEX.jpg

ਐਕਟਿਵ ਕੇਸਾਂ ਦਾ ਘਟਦਾ ਰੁਝਾਨ ਨਿਰੰਤਰ ਸਿਹਤਯਾਬ ਹੋਏ ਮਾਮਲਿਆਂ ਵਿੱਚ ਦਿਨ ਪ੍ਰਤੀ ਦਿਨ ਹੋਏ ਵਾਧੇ ਰਾਹੀਂ ਝਲਕਦਾ ਹੈ । ਕੁਲ ਰਿਕਵਰ ਹੋਏ ਕੇਸ 7,711,809 ਹੋ ਗਏ ਹਨ। ਰਿਕਵਰ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਭਗ 72 ਲੱਖ (71,83,847) ਤੱਕ ਪਹੁੰਚ ਗਿਆ ਹੈ। ਰਾਸ਼ਟਰੀ ਰਿਕਵਰੀ ਦਰ ਹੋਰ ਸੁਧਰ ਕੇ 92.20 ਫ਼ੀਸਦ ਹੋ ਗਈ ਹੈ ।

ਪਿਛਲੇ 24 ਘੰਟਿਆਂ ਵਿੱਚ 55,331 ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ 50,210 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ ।

ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 82 ਫ਼ੀਸਦ  ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਨੇ 8,000 ਤੋਂ ਵੱਧ ਦੀ ਰਿਕਵਰੀ ਦੇ ਨਾਲ ਸਿੰਗਲ ਡੇਅ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ ।  ਇਕੱਠੇ ਤੌਰ ਤੇ ਕੁੱਲ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 45% ਤੋਂ ਵੱਧ ਇਨਾਂ ਰਾਜਾਂ ਵਿਚ ਹਨ ।

C:\Users\dell\Desktop\image0040XGN.jpg 

ਪਿਛਲੇ 24 ਘੰਟਿਆਂ ਦੌਰਾਨ 50,210 ਨਵੇਂ ਪੁਸ਼ਟੀ ਵਾਲ਼ੇ ਕੇਸ ਦਰਜ ਕੀਤੇ ਗਏ ਹਨ ।

79 ਫ਼ੀਸਦ  ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਪਾਏ ਗਏ ਹਨ।

ਕੇਰਲ 8,000 ਤੋਂ ਵੱਧ ਨਵੇਂ ਪੁਸ਼ਟੀ ਵਾਲ਼ੇ ਕੇਸਾਂ ਦੇ ਨਾਲ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਾਲਾ ਰਾਜ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ 6,000 ਤੋਂ ਵੱਧ ਕੇਸ ਦਰਜ ਹੋਏ ਹਨ।

C:\Users\dell\Desktop\image005VVE9.jpg

ਪਿਛਲੇ 24 ਘੰਟਿਆਂ ਦੌਰਾਨ 704 ਮਾਮਲਿਆਂ ਵਿੱਚ ਮੌਤਾਂ ਹੋਇਆਂ ਹਨ I

ਇਹਨਾਂ ਵਿਚੋਂ, 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਨਵੀਂਆਂ ਮੌਤਾਂ ਦਾ ਤਕਰੀਬਨ 80 ਫ਼ੀਸਦ ਹਿੱਸਾ ਕੇਂਦਰਿਤ ਹੈ । ਰਿਪੋਰਟ ਕੀਤੀਆਂ ਗਈਆਂ 42 ਫ਼ੀਸਦ ਤੋਂ ਵੱਧ ਨਵੀਆਂ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ (300 ਮੌਤਾਂ) ਹੋਈਆਂ ਹਨ।

C:\Users\dell\Desktop\image006IC3B.jpg 

                                                                                                                                               

****

ਐਮਵੀ / ਐਸਜੇ


(Release ID: 1670422) Visitor Counter : 223