ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
75 ਲੱਖ ਤੋਂ ਵੱਧ ਦੀ ਰਿਕਵਰੀ ਦੇ ਨਾਲ ਭਾਰਤ ਨੇ ਚੋਟੀ ਦੀ ਆਲਮੀ ਰੈੰਕਿੰਗ ਬਣਾਏ ਰੱਖੀ ਹੈ
ਸਿਰਫ ਦੋ ਮਹੀਨਿਆਂ ਦੇ ਅਰਸੇ ਵਿੱਚ, ਪ੍ਰਤੀਸ਼ਤ ਐਕਟਿਵ ਕੇਸਾਂ ਵਿੱਚ 3 ਗੁਣਾ ਤੋਂ ਵੀ ਘੱਟ ਦੀ ਕਮੀ ਆਈ
ਭਾਰਤ ਨੇ ਕੁਲ 11 ਕਰੋੜ ਟੈਸਟਾਂ ਦੀ ਮਹੱਤਵਪੂਰਨ ਪ੍ਰਾਪਤੀ ਪਾਰ ਕੀਤੀ
Posted On:
02 NOV 2020 11:39AM by PIB Chandigarh
ਵੱਧ ਤੋਂ ਵੱਧ ਰਿਕਵਰੀ ਵਾਲੇ ਦੇਸ਼ ਵਜੋਂ ਭਾਰਤ ਚੋਟੀ ਦੀ ਆਲਮੀ ਸਥਿਤੀ 'ਤੇ ਕਾਇਮ ਹੈ। ਕੁੱਲ ਰਿਕਵਰੀ ਅੱਜ 75 ਲੱਖ (7,544,798) ਨੂੰ ਪਾਰ ਕਰ ਗਈ ਹੈ ।
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 53,285 ਰਿਕਵਰੀ ਦਰਜ ਕੀਤੀ ਗਈ ਹੈ ।
ਐਕਟਿਵ ਮਾਮਲੇ ਹੇਠਾਂ ਜਾਣ 'ਤੇ ਭਾਰਤ ਵਿੱਚ ਕੁੱਲ ਐਕਟਿਵ ਕੇਸ 5,61,908 ਹਨ।
ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁਲ ਪੋਜ਼ੀਟਿਵ ਕੇਸ ਕੁੱਲ ਮਾਮਲਿਆਂ ਦਾ ਸਿਰਫ 6.83 ਫ਼ੀਸਦ ਹਨ ।
ਸਿਰਫ ਦੋ ਮਹੀਨਿਆਂ ਦੇ ਅਰਸੇ ਵਿੱਚ, ਪ੍ਰਤੀਸ਼ਤ ਕਿਰਿਆਸ਼ੀਲ ਕੇਸਾਂ ਵਿੱਚ 3 ਗੁਣਾ ਤੋਂ ਵੀ ਘੱਟ ਕਮੀ ਆਈ ਹੈ । 3 ਸਤੰਬਰ ਨੂੰ, ਪ੍ਰਤੀਸ਼ਤ ਐਕਟਿਵ ਕੇਸ 21.16 ਫ਼ੀਸਦ ਸਨ ।
ਜਨਵਰੀ 2020 ਤੋਂ ਭਾਰਤ ਨੇ ਕੋਵਿਡ -19 ਦੇ ਕੁੱਲ ਟੈਸਟਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਸਾਇਆ ਹੈ। "ਕੋਵਿਡ -19 ਦੇ ਸਬੰਧ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਅਨੁਕੂਲ ਕਰਨ ਲਈ "ਜਨਤਕ ਸਿਹਤ ਦੇ ਮਾਪਦੰਡਾਂ 'ਤੇ ਆਪਣੇ ਮਾਰਗ ਦਰਸ਼ਨ ਨੋਟ ਵਿੱਚ, ਡਬਲਯੂਐਚਓ ਨੇ ਸ਼ੱਕੀ ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ। ਭਾਰਤ , ਅੱਜ 11 ਕਰੋੜ (11,07,43,103) ਕੁੱਲ ਟੈਸਟਿੰਗ ਦੀ ਸੀਮਾ ਨੂੰ ਪਾਰ ਕਰ ਗਿਆ ਹੈ ।
ਦੇਸ਼ ਦੀ ਜਾਂਚ ਸਮਰੱਥਾਵਾਂ ਨੂੰ ਦੇਸ਼ ਭਰ ਦੀਆਂ 2037 ਲੈਬਾਂ ਨੇ , ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਹਿਯੋਗੀ ਯਤਨਾਂ ਨਾਲ ਕਈ ਗੁਣਾ ਵਧਾ ਦਿੱਤਾ ਹੈ।
ਰਿਕਵਰੀ ਦੀ ਵਧੇਰੇ ਗਿਣਤੀ ਰਾਸ਼ਟਰੀ ਪੱਧਰ 'ਤੇ ਰਿਕਵਰੀ ਦਰ ਵਿਚ ਨਿਰੰਤਰ ਵਾਧੇ ਤੋਂ ਵੀ ਝਲਕਦੀ ਹੈ । ਇਸ ਸਮੇਂ ਸਿਹਤਯਾਬ ਹੋਣ ਦੀ ਦਰ 91.68 ਫ਼ੀਸਦ ਹੋ ਗਈ ਹੈ।
ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 78 ਫ਼ੀਸਦ 10 ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹੈ।
ਇਲਾਜ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਮਰੀਜ਼ ਕੇਰਲ ਅਤੇ ਕਰਨਾਟਕ ਵਿਚ 8,000 ਤੋਂ ਵੱਧ ਠੀਕ ਹੋਏ ਹਨ ਜਦ ਕਿ ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਇਹ ਅੰਕੜਾ 4,000 ਤੋਂ ਵੱਧ ਦਾ ਹੈ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 45,321 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।
ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਵਿਚੋਂ 80% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੇਂਦਰਤ ਹਨ । ਕੇਰਲ 7,025 ਨਵੇਂ ਕੇਸਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਦਿੱਲੀ ਅਤੇ ਮਹਾਰਾਸ਼ਟਰ, ਦੋਵਾਂ ਵਿੱਚ ਰੋਜ਼ਾਨਾ 5000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ 496 ਮੌਤਾਂ ਦਰਜ ਕੀਤੀਆਂ ਗਈਆਂ ਹਨ ।
ਪਿਛਲੇ 24 ਘੰਟਿਆਂ ਵਿੱਚ 82% ਮੌਤਾਂ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੋਈਆਂ ਹਨ ।
ਕੱਲ੍ਹ ਹੋਈਆਂ 22% ਮੌਤਾਂ ਮਹਾਰਾਸ਼ਟਰ ਵਿੱਚ ਹਨ ਜਿੱਥੇ 113 ਮੌਤਾਂ ਹੋਈਆਂ ਹਨ ਅਤੇ ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 59 ਮੌਤਾਂ ਦਰਜ ਕੀਤੀਆਂ ਗਈਆਂ ਹਨ।
****
ਐਮ ਵੀ / ਐਸ ਜੇ
(Release ID: 1669598)
Visitor Counter : 177
Read this release in:
Telugu
,
Malayalam
,
Urdu
,
Bengali
,
Assamese
,
English
,
Hindi
,
Marathi
,
Manipuri
,
Gujarati
,
Odia
,
Tamil