ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਕੋਵਿਡ ਦੇ ਕੁਲ 10 ਕਰੋੜ ਟੈਸਟਾਂ ਦੇ ਨਿਸ਼ਾਨ ਨੂੰ ਪਾਰ ਕੀਤਾ

ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ


ਪਿਛਲੇ 24 ਘੰਟਿਆਂ ਦੌਰਾਨ ਲਗਭਗ 14.5 ਲੱਖ ਕੋਵਿਡ ਟੈਸਟ ਕੀਤੇ ਗਏ

Posted On: 23 OCT 2020 12:18PM by PIB Chandigarh

ਜਨਵਰੀ 2020 ਤੋਂ, ਭਾਰਤ ਵਿਚ ਹੁਣ ਤੱਕ ਕੋਵਿਡ -19 ਦੇ ਟੈਸਟਾਂ ਦੀ ਕੁੱਲ ਗਿਣਤੀ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ । ਇਹ ਅੱਜ 10 ਕਰੋੜ (10,01,13,085) ਕੁੱਲ ਟੈਸਟਾਂ ਦੇ ਟੀਚੇ ਨੂੰ ਪਾਰ ਕਰ ਗਿਆ ਹੈ।

ਇਕ ਹੋਰ ਪ੍ਰਾਪਤੀ ਤਹਿਤ, ਪਿਛਲੇ 24 ਘੰਟਿਆਂ ਦੌਰਾਨ 14,42,722 ਟੈਸਟ ਕੀਤੇ ਗਏ ਹਨ ।

ਦੇਸ਼ ਦੀ ਜਾਂਚ ਸਮਰੱਥਾ ਵਿਚ ਦੇਸ਼ ਭਰ ਦੀਆਂ 2000 ਤੋਂ ਵੱਧ ਲੈਬਾਂ ਖੁਲ੍ਹਣ ਤੋਂ ਬਾਅਦ ਅਤੇ ਕੇਂਦਰ ਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਤਾਲਮੇਲ ਯਤਨਾਂ ਨਾਲ ਸਾਡੀ ਟੈਸਟਿੰਗ ਸਮਰੱਥਾ ਵਿਚ ਕਾਫ਼ੀ ਸੁਧਾਰ ਹੋਇਆ ਹੈ। ਹਰ ਦਿਨ 15 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਸਕਦੀ ਹੈ I

ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਟੈਸਟ ਕਰਨ ਲਈ ਬੁਨਿਆਦੀ ਢਾਂਚੇ ਦੇ ਵਿਸਥਾਰ ਨੇ ਟੈਸਟਿੰਗ ਸੰਖਿਆ ਦੇ ਵੱਧਣ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ । ਦੇਸ਼ ਵਿੱਚ ਕੁੱਲ 1989 ਟੈਸਟਿੰਗ ਲੈਬਾਰਟਰੀਆਂ ਹਨ, ਜਿਨ੍ਹਾਂ ਵਿੱਚੋਂ 1122 ਸਰਕਾਰੀ  ਅਤੇ 867 ਨਿੱਜੀ ਲੈਬਾਰਟਰੀਆਂ ਹਨ।

ਇਨ੍ਹਾਂ ਨੇ ਨਿਰੰਤਰ ਅਧਾਰ ਤੇ ਰੋਜ਼ਾਨਾ ਟੈਸਟ ਕਰਨ ਦੀ ਯੋਗਤਾ ਵਿੱਚ ਭਾਰੀ ਸੁਧਾਰ ਕੀਤਾ ਹੈ ਅਤੇ ਰਾਸ਼ਟਰੀ ਪੋਜ਼ੀਟਿਵਿਟੀ  ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਇਹ ਸੰਕੇਤ ਦਿੰਦਾ ਹੈ ਕਿ ਲਾਗ ਦੇ ਫੈਲਣ ਦੀ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਯੰਤਰਣ ਕੀਤਾ ਗਿਆ ਹੈ । ਤਾਲਮੇਲ ਦੀ ਦਰ ਘਟ ਰਹੀ ਹੈ ਕਿਉਂਕਿ ਕੁੱਲ ਟੈਸਟ ਗਿਣਤੀ 10 ਕਰੋੜ ਦੇ ਅੰਕ ਨੂੰ ਪਾਰ ਕਰ ਗਈ ਹੈ । ਅੱਜ, ਰਾਸ਼ਟਰੀ ਪੋਜ਼ੀਟਿਵਿਟੀ ਦਰ 7.75 ਪ੍ਰਤੀਸ਼ਤ ਹੈ ।.

ਇਹ ਕੇਂਦਰ ਸਰਕਾਰ ਦੀ ਸਫਲ ਪ੍ਰੀਖਣ, ਟਰੈਕਿੰਗ, ਟਰੇਸਿੰਗ ਅਤੇ ਟੈਕਨੋਲੋਜੀ ਰਣਨੀਤੀ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਇਸ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਦਾ ਨਤੀਜਾ ਹੈ ।

ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੈਮਾਨੇ ਦੀ ਜਾਂਚ ਨਾਲ ਪੋਜੀਟਿਵ ਮਾਮਲਿਆਂ ਦੀ ਤੁਰੰਤ ਪਛਾਣ ਕੀਤੀ ਹੈ । ਅੱਗੇ, ਪ੍ਰਭਾਵਸ਼ਾਲੀ ਨਿਗਰਾਨੀ ਅਤੇ ਟਰੇਸਿੰਗ ਦੁਆਰਾ, ਕੇਸਾਂ ਦੀ ਜਲਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਹਸਪਤਾਲਾਂ ਤੇ ਘਰਾਂ ਅਤੇ ਮੈਡੀਕਲ ਕੇਂਦਰਾਂ ਵਿੱਚ ਗੰਭੀਰ ਮਾਮਲਿਆਂ ਦਾ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ । ਇਸ ਨਾਲ ਮੌਤ ਦਰ ਵਿੱਚ ਹੌਲੀ ਹੌਲੀ ਗਿਰਾਵਟ ਆਈ ਹੈ ।

ਪਿਛਲੇ 9 ਦਿਨਾਂ ਵਿੱਚ 1 ਕਰੋੜ ਟੈਸਟ ਕੀਤੇ ਗਏ ਹਨ।

15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਰਾਸ਼ਟਰੀ ਅੰਕੜਿਆਂ ਵਿਚ ਪੋਜੀਟਿਵ ਮਾਮਲਿਆਂ ਦੀ ਉੱਚ ਦਰ ਦਰਸਾਈ ਹੈ। ਜੋ ਇਨ੍ਹਾਂ ਖੇਤਰਾਂ ਵਿਚ ਵੱਡੇ ਪੱਧਰ 'ਤੇ ਤਾਲਮੇਲ ਅਤੇ ਵਿਆਪਕ ਟੈਸਟਿੰਗ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ ।.

 

 

****

ਐਮਵੀ / ਐਸਜੇ



(Release ID: 1667068) Visitor Counter : 142