ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਮਾਮਲੇ ਪਿਛਲੇ ਤਿੰਨ ਦਿਨਾਂ ਤੋਂ ਕੁੱਲ ਕੇਸਾਂ ਦੇ 10% ਤੋਂ ਘੱਟ ਹਨ

ਰੋਜ਼ਾਨਾ ਪੋਜ਼ੀਟਿਵਿਟੀ ਦਰ ਪਿਛਲੇ ਤਿੰਨ ਦਿਨਾਂ ਤੋਂ 5% ਤੋਂ ਘੱਟ ਹੈ


Posted On: 22 OCT 2020 11:44AM by PIB Chandigarh

ਭਾਰਤ ਵਿੱਚ ਲਗਾਤਾਰ ਘਟ ਰਹੇ ਐਕਟਿਵ ਕੇਸਾਂ ਦਾ ਰੁਝਾਨ ਨਿਰੰਤਰ ਜਾਰੀ ਹੈ। ਐਕਟਿਵ ਕੇਸ, ਪਿਛਲੇ ਤਿੰਨ ਦਿਨਾਂ ਤੋਂ ਕੁੱਲ ਕੇਸਾਂ ਦੇ 10% ਤੋਂ ਹੇਠਾਂ ਬਰਕਰਾਰ ਹਨ, ਜੋ ਇਹ ਸੁਝਾਅ ਦਿੰਦੇ ਹਨ ਕਿ ਦੇਸ਼ ਵਿਚ 10 ਵਿਚੋਂ 1 ਕੋਵਿਡ -19 ਮਰੀਜ਼ ਐਕਟਿਵ ਹਨ ।

ਇਸ ਵੇਲੇ ਦੇਸ਼ ਵਿਚ ਕੁੱਲ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 9.29% ਹੀ ਐਕਟਿਵ ਮਾਮਲੇ ਹਨ, ਜੋ 7,15,812 ਹਨ ।

 C:\Users\dell\Desktop\image0019UW6.jpg

ਇਕ ਹੋਰ ਮੀਲ ਪੱਥਰ ਦਰਜ ਕਰਦਿਆਂ, ਪਿਛਲੇ ਤਿੰਨ ਦਿਨਾਂ ਵਿਚ ਰੋਜ਼ਾਨਾ ਪੋਜ਼ੀਟਿਵਿਟੀ ਦਰ  ਵੀ 5% ਤੋਂ ਘੱਟ ਦਰਜ ਕੀਤੀ ਗਈ ਹੈ, ਜੋ ਇਹ ਸੰਕੇਤ ਕਰਦਾ ਹੈ ਕਿ ਸੰਕਰਣ ਦਾ ਫੈਲਣਾ ਪ੍ਰਭਾਵਸ਼ਾਲੀ ਰਣਨੀਤੀਆਂ ਅਤੇ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕਾਰਵਾਈਆਂ ਦੁਆਰਾ ਪ੍ਰਭਾਵਸ਼ਾਲੀ  ਤਰੀਕੇ ਨਾਲ ਰੋਕਿਆ ਜਾ ਰਿਹਾ ਹੈ ਹੈ । ਅੱਜ, ਰੋਜ਼ਾਨਾ ਪੋਜ਼ੀਟਿਵਿਟੀ ਦਰ 3.8% ਦੱਸੀ ਗਈ ਹੈ ।


 

 C:\Users\dell\Desktop\image002PROU.jpg

ਰੋਜ਼ਾਨਾ ਪੋਜ਼ੀਟਿਵਿਟੀ ਦਰ ਵਿੱਚ ਕਮੀ ਇਕੋ ਸਮੇਂ ਡਿੱਗ ਰਹੇ ਐਕਟਿਵ ਕੇਸਾਂ ਦੇ ਨਤੀਜੇ ਵਜੋਂ ਹੈ,  ਜੋ ਅੱਜ 7.5 ਲੱਖ  (7,15,8,12) ਤੋਂ ਘੱਟ ਦਰਜ ਹੋਏ ਹਨ ।

ਕੁੱਲ ਰਿਕਵਰ ਕੀਤੇ ਕੇਸ 69 ਲੱਖ (68,74,518) ਦੇ ਨੇੜੇ ਹਨ । ਐਕਟਿਵ ਕੇਸਾਂ ਅਤੇ ਰਿਕਵਰੀ ਮਾਮਲਿਆਂ ਵਿਚ  ਅੰਤਰ  ਨਿਰੰਤਰ ਵਧ ਰਿਹਾ ਹੈ ਅਤੇ ਅੱਜ ਇਹ 61,58,706 ਹੈ ।

ਪਿਛਲੇ 24 ਘੰਟਿਆਂ ਵਿੱਚ 79,415 ਮਰੀਜ਼ ਠੀਕ ਹੋਏ ਹਨ ਅਤੇ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ । ਜਦੋਂ ਕਿ ਨਵੇਂ ਪੁਸ਼ਟੀ ਕੀਤੇ ਗਏ ਕੇਸ 55,839 ਹਨ। ਰਾਸ਼ਟਰੀ ਰਿਕਵਰੀ ਦਰ 89.20% ਤੱਕ ਪਹੁੰਚ ਗਈ ਹੈ ।


C:\Users\dell\Desktop\image003Z8UE.jpg

ਨਵੇਂ ਰਿਕਵਰ ਹੋਏ ਮਾਮਲਿਆਂ ਵਿਚੋਂ 81% ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ  ਜਾਂਦਾ  ਹੈ ।

ਮਹਾਰਾਸ਼ਟਰ ਨੇ ਇੱਕ ਦਿਨ ਦੀ ਰਿਕਵਰੀ ਵਿੱਚ 23,000 ਤੋਂ ਵੱਧ ਯੋਗਦਾਨ ਪਾਇਆ ਹੈ ।

C:\Users\dell\Desktop\image004NJ9M.jpg

ਪਿਛਲੇ 24 ਘੰਟਿਆਂ ਦੌਰਾਨ ਕੁੱਲ 55,839 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।

ਇਨ੍ਹਾਂ ਵਿੱਚੋਂ 78 ਪ੍ਰਤੀਸ਼ਤ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ। ਮਹਾਰਾਸ਼ਟਰ ਅਤੇ ਕੇਰਲ ਅਜੇ ਵੀ ਵੱਡੀ ਗਿਣਤੀ ਵਿਚ ਨਵੇਂ ਕੇਸ ਦਰਜ ਕਰ ਰਹੇ ਹਨ ਜੋ ਕਿ 8,000 ਤੋਂ ਵੱਧ ਹਨ । ਇਸ ਤੋਂ ਬਾਅਦ, ਕਰਨਾਟਕ ਵਿੱਚ 5,000 ਤੋਂ ਵੱਧ ਮਾਮਲੇ ਦਰਜ ਹੋਏ ਹਨ।

C:\Users\dell\Desktop\image0051DMY.jpg

ਪਿਛਲੇ 24 ਘੰਟਿਆਂ ਦੌਰਾਨ 702 ਮਾਮਲਿਆਂ ਵਿੱਚ ਮਰੀਜ਼ਾਂ ਦੀ ਮੌਤਾ ਹੋਈ ਹੈ । ਇਨ੍ਹਾਂ ਵਿਚੋਂ, ਲਗਭਗ 82%  ਦਸ  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ ।

ਰਿਪੋਰਟ ਕੀਤੀਆਂ ਗਈਆਂ 25% ਤੋਂ ਵੱਧ ਨਵੀਂਆਂ ਮੌਤਾਂ ਮਹਾਰਾਸ਼ਟਰ ਦੀਆਂ ਹਨ (180 ਮੌਤਾਂ)।

 C:\Users\dell\Desktop\image006IL3H.jpg

                                                                                                                                     

****

ਐਮਵੀ / ਐਸਜੇ



(Release ID: 1666796) Visitor Counter : 137