ਮੰਤਰੀ ਮੰਡਲ

ਮੰਤਰੀ ਮੰਡਲ ਨੇ 2019-2020 ਦੇ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਅਤੇ ਗ਼ੈਰ-ਉਤਪਾਦਕਤਾ ਨਾਲ ਜੁੜੇ ਬੋਨਸ ਨੂੰ ਪ੍ਰਵਾਨਗੀ ਦਿੱਤੀ

Posted On: 21 OCT 2020 3:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਾਲ 2019-2020 ਦੇ ਲਈ ਉਤਪਾਦਕਤਾ ਨਾਲ ਜੁੜੇ ਬੋਨਸ ਦੇ ਭੁਗਤਾਨ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰੇਲਵੇ, ਡਾਕ, ਰੱਖਿਆ, ਈਪੀਐੱਫਓ, ਈਐੱਸਆਈਸੀ, ਆਦਿ ਜਿਹੇ ਕਮਰਸ਼ੀਅਲ ਪ੍ਰਤਿਸ਼ਠਾਨਾਂ ਦੇ 16.97 ਲੱਖ ਨਾਨ-ਗਜ਼ਟਿਡ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਇਸ ਦਾ ਵਿੱਤੀ ਭਾਰ 2,791 ਕਰੋੜ ਰੁਪਏ ਹੋਵੇਗਾ।

 

ਗ਼ੈਰ-ਪੀਐੱਲਬੀ ਜਾਂ ਅਡਹੌਕ ਬੋਨਸ ਨਾਨ-ਗਜ਼ਟਿਡ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਇਸ ਨਾਲ 13.70 ਲੱਖ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਜਿਸ ਦਾ ਵਿੱਤੀ ਭਾਰ 946 ਕਰੋੜ ਰੁਪਏ ਹੋਵੇਗਾ।

ਬੋਨਸ ਦੇ ਐਲਾਨ ਨਾਲ ਕੁੱਲ 30.67 ਲੱਖ ਕਰਮਚਾਰੀਆਂ ਨੂੰ ਲਾਭ ਮਿਲੇਗਾ ਅਤੇ ਕੁੱਲ ਵਿੱਤੀ ਭਾਰ 3,737 ਕਰੋੜ ਰੁਪਏ ਹੋਵੇਗਾ।


 

ਪਿਛਲੇ ਸਾਲ, ਨਾਨ-ਗਜ਼ਟਿਡ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਲਈ ਬੋਨਸ ਦਾ ਭੁਗਤਾਨ ਆਮ ਤੌਰ 'ਤੇ ਦੁਰਗਾ ਪੂਜਾ/ਦਸ਼ਹਿਰੇ ਤੋਂ ਪਹਿਲਾਂ ਕਰ ਦਿੱਤਾ ਜਾਂਦਾ ਸੀ। ਸਰਕਾਰ ਆਪਣੇ ਨਾਨ-ਗਜ਼ਟਿਡ ਕਰਮਚਾਰੀਆਂ ਦੇ ਲਈ ਉਤਪਾਦਕਤਾ ਨਾਲ ਜੁੜੇ ਬੋਨਸ (ਪੀਐੱਲਬੀ) ਅਤੇ ਅਡਹੌਕ ਬੋਨਸ ਦੇ ਤਤਕਾਲ ਭੁਗਤਾਨ ਦਾ ਐਲਾਨ ਕਰ ਰਹੀ ਹੈ

*******

ਵੀਆਰਆਰਕੇ(Release ID: 1666537) Visitor Counter : 14