ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦੇ ਘੱਟਣ ਦਾ ਨਿਰੰਤਰ ਰੁਝਾਨ ਬਰਕਰਾਰ

ਲਗਾਤਾਰ 10 ਵੇਂ ਦਿਨ, ਐਕਟਿਵ ਕੇਸ 10 ਲੱਖ ਤੋਂ ਘੱਟ ਦਰਜ
ਭਾਰਤ ਦੀ ਕੁਲ ਰਿਕਵਰੀ 53 ਲੱਖ ਦੇ ਕਰੀਬ ਪੁੱਜੀ
ਆਖਰੀ 10 ਲੱਖ ਦੀ ਰਿਕਵਰੀ ਸਿਰਫ 12 ਦਿਨਾਂ ਵਿੱਚ ਸਾਹਮਣੇ ਆਈ

Posted On: 01 OCT 2020 11:42AM by PIB Chandigarh

ਭਾਰਤ ਨੇ ਐਕਟਿਵ ਕੇਸਾਂ ਨੂੰ 10 ਲੱਖ ਤੋਂ ਘੱਟ ਬਣਾਏ ਰੱਖਣ ਦਾ ਆਪਣਾ ਰੁਝਾਨ ਕਾਇਮ ਰੱਖਿਆ ਹੋਈਆ ਹੈ ।

ਲਗਾਤਾਰ 10 ਵੇਂ ਦਿਨ, ਐਕਟਿਵ  ਮਾਮਲੇ 1 ਮਿਲੀਅਨ (10 ਲੱਖ) ਤੋਂ ਘੱਟ ਹਨ ।

C:\Users\dell\Desktop\image001PBU3.jpg

ਬਹੁਤ ਸਾਰੇ ਕੋਵਿਡ ਮਰੀਜ਼ਾਂ ਦੇ ਹਰ ਇੱਕ ਦਿਨ ਸਿਹਤਯਾਬ ਹੋਣ ਦੇ ਨਾਲ, ਭਾਰਤ ਵਿੱਚ ਰੋਜ਼ਾਨਾ ਰਿਕਵਰੀ ਦੇ ਉੱਚ ਪੱਧਰਾਂ ਤੇ ਪੁਜਣ ਦਾ ਰੁਝਾਨ ਲਗਾਤਾਰ  ਜਾਰੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 85,376 ਰਿਕਵਰੀਆਂ ਰਜਿਸਟਰ ਕੀਤੀ ਗਈਆਂ ਹਨ ।

ਭਾਰਤ ਦੀ ਕੁੱਲ ਰਿਕਵਰੀ ਅੱਜ 52,73,201 ਹੇ ਗਈ ਹੈ। ਸਿੰਗਲ ਡੇਅ ਰਿਕਵਰੀ ਦੇ ਵੱਡੀ ਗਿਣਤੀ ਦੇ ਅੰਕੜੇ ਸਾਹਮਣੇ ਆਉਣ

 ਦੇ ਨਤੀਜੇ ਵਜੋਂ ਰਾਸ਼ਟਰੀ ਰਿਕਵਰੀ ਰੇਟ ਵਿੱਚ ਨਿਰੰਤਰ ਵਾਧਾ ਦਰਜ ਹੋਇਆ ਹੈ, ਜੋ ਇਸ ਸਮੇਂ 83.53% ਬਣਦਾ ਹੈ।

ਕੁਲ ਰਿਕਵਰੀ ਮਾਮਲਿਆਂ ਵਿੱਚ ਵਾਧਾ ਲਗਾਤਾਰ ਬਹੁਤ ਜ਼ਿਆਦਾ ਹੋ ਰਿਹਾ ਹੈ। ਆਖਰੀ 10 ਲੱਖ ਦੀ ਰਿਕਵਰੀ  ਸਿਰਫ 12 ਦਿਨਾਂ ਵਿਚ ਦਰਜ਼ ਕੀਤੀ ਗਈ ਹੈ।

ਕੁੱਲ ਰਿਕਵਰੀ ਵਾਲੇ ਕੇਸਾਂ ਵਿਚੋਂ 77% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਦਰਜ ਕੀਤੇ ਗਏ ਹਨ।

ਕੁਲ ਰਿਕਵਰੀ ਦੇ ਮਾਮਲਿਆਂ ਵਿੱਚ ਮਹਾਰਾਸ਼ਟਰ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਆਉਦੇਂ ਹਨ।

C:\Users\dell\Desktop\image002XBYV.jpg

ਭਾਰਤ ਵਿੱਚ ਐਕਟਿਵ ਮਾਮਲੇ 9,40,705 ਹੋ ਗਏ ਹਨ। ਇਸ ਤੋਂ ਪਹਿਲਾਂ 11 ਸਤੰਬਰ, 2020 ਨੂੰ ਭਾਰਤ ਵਿੱਚ 9.4 ਲੱਖ ਐਕਟਿਵ ਮਾਮਲੇ ਸਾਹਮਣੇ ਆਏ ਸਨ।

76% ਅੇਕਟਿਵ ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ। ਅੱਜ ਤਕ, ਐਕਟਿਵ ਮਾਮਲੇ ਦੇਸ਼ ਵਿੱਚਲੇ ਪੁਸ਼ਟੀ ਵਾਲੇ ਕੁਲ ਕੇਸਾਂ ਵਿਚ ਸਿਰਫ 14.90% ਰਹਿ ਗਏ ਹਨ।

C:\Users\dell\Desktop\image003BSXU.jpg

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 86,821 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।

ਨਵੇਂ ਕੇਸਾਂ ਵਿਚੋਂ 76% ਦਸ ਰਾਜਾਂ 'ਚੋਂ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿੱਚ ਮਹਾਰਾਸ਼ਟਰ ਨੇ 18,000 ਤੋਂ ਵੱਧ ਕੇਸਾਂ ਦਾ ਯੋਗਦਾਨ ਪਾਇਆ ਹੈ । ਕਰਨਾਟਕ ਅਤੇ ਕੇਰਲ, ਦੋਵਾਂ ਨੇ 8,000 ਤੋਂ ਵੱਧ ਮਾਮਲਿਆਂ ਦਾ ਯੋਗਦਾਨ ਪਾਇਆ ਹੈ ।

C:\Users\dell\Desktop\image0046ALH.jpg

 ਪਿਛਲੇ 24 ਘੰਟਿਆਂ ਦੌਰਾਨ 1,181 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਨਵੀਂਆਂ ਮੌਤਾਂ ਵਿੱਚੋਂ 82 ਫੀਸਦੀ   10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਹਮਣੇ ਆਈਆਂ ਹਨ ।

ਕੱਲ੍ਹ ਹੋਈਆਂ 40% ਮੌਤਾਂ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਈਆਂ ਹਨ  I 481 ਮੌਤਾਂ  ਦੀ ਗਿਣਤੀ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਈ ਹੈ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 87 ਮੌਤਾਂ ਹੋਈਆਂ ਹਨ।  

C:\Users\dell\Desktop\image005WCFZ.jpg

                                                                                                                          **

ਐਮਵੀ / ਐਸਜੇ


(Release ID: 1660752) Visitor Counter : 175