ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਇਕ ਇਤਿਹਾਸਕ ਛਾਲ ਲਈ, ਰੋਜ਼ਾਨਾ ਟੈਸਟਿੰਗ ਦਾ ਉੱਚ ਪੱਧਰੀ ਰਿਕਾਰਡ
ਪਹਿਲੀ ਵਾਰ, ਇਕੋ ਦਿਨ ਵਿਚ ਲਗਭਗ 15 ਲੱਖ ਕੋਵਿਡ ਟੈਸਟ ਕੀਤੇ ਗਏ
ਕੁੱਲ ਟੈਸਟਾਂ ਵਿੱਚ ਭਾਰੀ ਵਾਧਾ, ਉਹ 7 ਕਰੋੜ ਦੇ ਨੇੜੇ ਹਨ
Posted On:
25 SEP 2020 11:16AM by PIB Chandigarh
ਕੋਵਿਡ -19 ਦੇ ਖਿਲਾਫ ਲੜਾਈ ਵਿਚ ਭਾਰਤ ਨੇ ਇਕ ਇਤਿਹਾਸਕ ਸਿਖਰ ਛੂ ਲਿਆ ਹੈ I ਇਕ ਮਹੱਤਵਪੂਰਣ ਪ੍ਰਾਪਤੀ ਵਿਚ, ਪਹਿਲੀ ਵਾਰ, ਇਕੋ ਦਿਨ ਵਿਚ ਲਗਭਗ 15 ਲੱਖ ਕੋਵਿਡ ਟੈਸਟ ਕੀਤੇ ਗਏ ਹਨ I
ਪਿਛਲੇ 24 ਘੰਟਿਆਂ ਦੌਰਾਨ ਕੀਤੇ 14,92,409 ਟੈਸਟਾਂ ਦੇ ਨਾਲ, ਸੰਚਤ ਟੈਸਟਾਂ ਨੇ ਤਕਰੀਬਨ 7 ਕਰੋੜ (6,89,28,440) ਨੂੰ ਛੂ ਲਿਆ ਹੈ I
ਰੋਜ਼ਾਨਾ ਪਰੀਖਣ ਦੀ ਸਮਰੱਥਾ ਵਿਚ ਇਹ ਜ਼ਿਆਦਾ ਵਾਧਾ ਦੇਸ਼ ਵਿਚ ਟੈਸਟਿੰਗ ਬੁਨਿਆਦੀ ਢਾਂਚੇ ਦੇ ਨਿਸ਼ਚਿਤ ਵਾਧੇ ਨੂੰ ਜ਼ੋਰਦਾਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ I
ਪਿਛਲੇ ਇਕ ਕਰੋੜ ਟੈਸਟ ਸਿਰਫ 9 ਦਿਨਾਂ ਵਿਚ ਕਰਵਾਏ ਗਏ ਸਨ I
ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਅੱਜ ਤੱਕ 49,948 'ਤੇ ਹੈ I
ਸਬੂਤਾਂ ਨੇ ਖੁਲਾਸਾ ਕੀਤਾ ਹੈ ਕਿ ਟੈਸਟ ਕਰਨ ਦੀ ਵਧੇਰੇ ਗਿਣਤੀ ਪੋਜ਼ੀਟਿਵਿਟੀ ਦਰ ਨੂੰ ਘਟਾਉਂਦੀ ਹੈ I ਜਿਹੜੇ ਰਾਜ ਸਭ ਤੋਂ ਵੱਧ ਟੈਸਟ ਕਰ ਰਹੇ ਹਨ, ਉਹ ਪੋਜ਼ੀਟਿਵਿਟੀ ਦਰ ਵਿੱਚ ਹੌਲੀ ਹੌਲੀ ਗਿਰਾਵਟ ਦੀ ਰਿਪੋਰਟ ਵੀ ਕਰ ਰਹੇ ਹਨ I
ਰਾਸ਼ਟਰੀ ਕੁਲ ਪੋਜ਼ੀਟਿਵਿਟੀ ਦਰ ਅੱਜ 8.44% ਹੈ I
ਟੈਸਟਿੰਗ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਨਾਲ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਰੋਜ਼ਾਨਾ ਟੈਸਟਿੰਗ ਵਿੱਚ ਵੀ ਵਾਧਾ ਹੋਇਆ ਹੈ I 23 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਕੌਮੀ ਪੱਧਰ ਤੇ (49,948) ਪ੍ਰਤੀ ਮਿਲੀਅਨ ਟੈਸਟ ਤੋਂ ਬੇਹਤਰ ਪ੍ਰਦਰਸ਼ਨ ਕਰ ਰਹੇ ਹਨ I
ਜਿਵੇਂ ਪ੍ਰਧਾਨ ਮੰਤਰੀ ਨੇ ਦੁਹਰਾਇਆ ਅਤੇ ਹਾਲ ਹੀ ਵਿੱਚ ਕੇਸਾਂ ਦੇ ਵਧੇਰੇ ਬੋਝ ਵਾਲੇ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਥਿਤੀ ਅਤੇ ਤਿਆਰੀ ਦਾ ਜਾਇਜ਼ਾ ਲਿਆ, ਟੈਸਟਿੰਗ ਕੋਵਿਡ ਪ੍ਰਤੀਕ੍ਰਿਆ ਅਤੇ ਪ੍ਰਬੰਧਨ ਦਾ ਇੱਕ ਅਨਿੱਖੜਵਾਂ ਥੰਮ ਹੈ I ‘ਟੈਸਟ, ਟਰੈਕ, ਟ੍ਰੀਟ ਦੀ ਕੇਂਦਰ ਦੀ ਤਿੰਨ-ਪੱਖੀ ਰਣਨੀਤੀ ਜਾਂਚ ਦੇ ਨਾਲ ਸ਼ੁਰੂ ਹੁੰਦੀ ਹੈ I ਕੇਂਦਰ ਸਰਕਾਰ ਦੀ ਵਾਇਰਸ ਪਹੁੰਚ ਦਾ ਟੀਚਾ ਹੈ ਕਿ ਲਾਗ ਦੇ ਫੈਲਣ ਨੂੰ ਰੋਕਣ ਲਈ ਹਰ ਗੁੰਮ ਰਹੇ ਵਿਅਕਤੀ ਨੂੰ ਜਾਂਚ ਰਾਹੀਂ ਫੜਿਆ ਜਾ ਰਿਹਾ ਤਾਂ ਜੋ ਵਾਇਰਸ ਨੂੰ ਫੈਲਣੋ ਰੋਕਿਆ ਜਾ ਸਕੇ I ਕੇਂਦਰ ਸਰਕਾਰ ਵਲੋਂ ਟੈਸਟਿੰਗ ਜਾਲ ਨੂੰ ਚੌੜਾ ਕਰਨ ਅਤੇ ਸਾਰੇ ਦੇਸ਼ ਵਿਚ ਅਸਾਨ ਅਤੇ ਵਧੇਰੇ ਪਹੁੰਚਯੋਗ ਜਾਂਚ ਨੂੰ ਯਕੀਨੀ ਬਣਾਉਣ ਲਈ ਇਕਸਾਰ ਕਦਮਾਂ ਰਾਹੀਂ ਕਈ ਕਦਮ ਚੁੱਕੇ ਗਏ ਹਨ । ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉੱਚ ਟੈਸਟਿੰਗ ਯਕੀਨੀ ਬਣਾਉਣ ਲਈ ਲਚਕਤਾ ਨਾਲ ਸ਼ਕਤੀ ਦਿੱਤੀ ਗਈ ਹੈ I ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਰੈਪਿਡ ਐਂਟੀਜੇਨ ਟੈਸਟ ਦੇ ਸਾਰੇ ਨੇਗਟਿਵ ਲੱਛਣ ਆਰਟੀ-ਪੀਸੀਆਰ ਦੇ ਅਧੀਨ ਆਉਣਾ ਜ਼ਰੂਰੀ ਹੈ I
ਡਾਇਗਨੌਸਟਿਕ ਲੈਬ ਨੈਟਵਰਕ ਵਿਚ ਹੋਏ ਵਾਧੇ ਨੇ ਟੈਸਟਿੰਗ ਨੰਬਰਾਂ ਨੂੰ ਤੇਜ਼ੀ ਨਾਲ ਵਧਾਇਆ ਹੈ I
ਅੱਜ ਟੈਸਟਿੰਗ ਨੈਟਵਰਕ 1818 ਲੈਬਾਂ ਤਕ ਪਹੁੰਚ ਗਿਆ ਹੈ, ਜਿਸ ਵਿਚ ਸਰਕਾਰੀ ਖੇਤਰ ਵਿਚ 1084 ਲੈਬਾਂ ਅਤੇ 734 ਨਿੱਜੀ ਲੈਬਾਂ ਸ਼ਾਮਲ ਹਨ I
ਐਮਵੀ/ਐਸਜੇ
(Release ID: 1658970)
Visitor Counter : 221
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam