PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
14 SEP 2020 6:19PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿੱਚ ਵਾਧੇ ਦਾ ਸਿਲਸਿਲਾ ਜਾਰੀ, ਰਿਕਵਰੀ ਦਰ 78 ਪ੍ਰਤੀਸ਼ਤ ਤੱਕ ਪਹੁੰਚੀ।
- ਐਕਟਿਵ ਕੇਸਾਂ ਦੇ ਮੁਕਾਬਲੇ 28 ਲੱਖ ਤੋਂ ਵੱਧ ਰੋਗੀ ਠੀਕ ਹੋ ਚੁੱਕੇ ਹਨ।
- ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 9,86,598 ਹੈ।
- ਕੋਵਿਡ-19 ਤੋਂ ਬਾਅਦ ਰੋਗੀਆਂ ਦੇ ਸਿਹਤ ਲਾਭ ਦੇ ਲਈ ਆਯੁਸ਼ ਪਰੰਪਰਾਵਾਂ ਨੂੰ ਪ੍ਰਬੰਧਨ ਪ੍ਰੋਟੋਕੋਲ ਵਿੱਚ ਸ਼ਾਮਲ ਕੀਤਾ ਗਿਆ।
- ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਪਾਰ ਸਕੱਤਰ ਅਤੇ ਔਸ਼ਧ ਸਕੱਤਰ ਨੇ 7 ਵੱਡੇ ਰਾਜਾਂ ਨੂੰ ਸਾਰੀਆਂ ਸਿਹਤ ਦੇਖਭਾਲ਼ ਸੁਵਿਧਾਵਾਂ ਵਿੱਚ ਉਚਿਤ ਆਕਸੀਜਨ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ।
ਭਾਰੀ ਵੱਧ ਰਹੀ ਕਰਵ 'ਤੇ, ਭਾਰਤ ਦੀ ਰਿਕਵਰੀ ਦੀ ਦਰ 78% ਨੂੰ ਛੂਹ ਗਈ; ਐਕਟਿਵ ਮਾਮਲਿਆਂ ਨਾਲੋਂ 28 ਲੱਖ ਹੋਰ ਰਿਕਵਰੀ ਹੋਈ; ਕੁੱਲ ਐਕਟਿਵ ਮਾਮਲਿਆਂ ਦਾ 60% ਪੰਜ ਸਭ ਤੋਂ ਪ੍ਰਭਾਵਤ ਰਾਜਾਂ ਵਿੱਚ
ਭਾਰਤ ਦੀ ਤੇਜ਼ੀ ਨਾਲ ਵੱਧ ਰਹੀ ਰਿਕਵਰੀ ਰੇਟ ਦੀ ਯਾਤਰਾ ਅੱਜ ਇਕ ਮੀਲ ਪੱਥਰ ਨੂੰ ਪਾਰ ਕਰ ਗਈ ਹੈI ਨਿਰੰਤਰ ਉੱਪਰ ਵੱਲ ਜਾਣ ਵਾਲੇ ਰਸਤੇ 'ਤੇ, ਰਿਕਵਰੀ ਰੇਟ ਨੇ 78.00% ਨੂੰ ਛੂਹਿਆ ਹੈ ਜੋ ਪ੍ਰਤੀ ਦਿਨ ਉੱਚੀ ਰਿਕਵਰੀ ਦੀ ਵੱਧ ਰਹੀ ਗਿਣਤੀ ਨੂੰ ਦਰਸਾਉਂਦਾ ਹੈ Iਪਿਛਲੇ 24 ਘੰਟਿਆਂ ਵਿੱਚ 77,512 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਰਿਕਵਰ ਮਾਮਲੇ 37,80,1,07 ਹਨ। ਰਿਕਵਰ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ। ਇਹ ਅੱਜ ਤਕਰੀਬਨ 28 ਲੱਖ ਨੂੰ ਛੂਹ ਗਿਆ ਹੈ (27,93,509)। ਅੱਜ ਤੱਕ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 9,86,598 ਹੈ। ਐਕਟਿਵ ਮਾਮਲਿਆਂ ਵਿਚੋਂ 60% ਤੋਂ ਵੱਧ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ 5 ਰਾਜਾਂ ਵਿੱਚ ਕੇਂਦ੍ਰਿਤ ਹਨ। ਇਹ ਰਾਜ ਕੁੱਲ ਰਿਕਵਰ ਹੋਏ ਮਾਮਲਿਆ ਵਿਚੋਂ 60% ਦੀ ਰਿਪੋਰਟ ਵੀ ਕਰ ਰਹੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 92,071 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ ਗਿਣਤੀ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 22,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਆਂਧਰਾ ਪ੍ਰਦੇਸ਼ ਵਿੱਚ 9,800 ਤੋਂ ਵੱਧ ਨਵੇਂ ਮਾਮਲੇ ਆਏ ਹਨ। ਕੁੱਲ ਮਾਮਲਿਆਂ ਵਿੱਚੋਂ ਤਕਰੀਬਨ 60% ਮਾਮਲਿਆਂ ਦਾ ਯੋਗਦਾਨ ਪੰਜ ਰਾਜਾਂ ਦੁਆਰਾ ਹੈ। ਮਹਾਰਾਸ਼ਟਰ, ਆਂਧਰ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼। ਪਿਛਲੇ 24 ਘੰਟਿਆਂ ਦੌਰਾਨ 1,136 ਮੌਤਾਂ ਹੋਈਆਂ ਹਨ। ਨਵੀਆਂ ਮੌਤਾਂ ਵਿਚੋਂ, ਲਗਭਗ 53% ਮਹਾਰਾਸ਼ਟਰ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਰਾਜਾਂ ਵਿਚ ਕੇਂਦ੍ਰਿਤ ਹਨ। ਇਸ ਤੋਂ ਬਾਅਦ ਤਮਿਲ ਨਾਡੂ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਹਨ। ਕੱਲ੍ਹ ਹੋਈਆਂ 36% ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿੱਚ (416 ਮੌਤਾਂ) ਹਨ।
https://pib.gov.in/PressReleseDetail.aspx?PRID=1653806
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕੋਵਿਡ ਮਹਾਮਾਰੀ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਇੱਕ ਅੱਜ 14 ਸਤੰਬਰ 2020 ਨੂੰ ਰਾਜ ਸਭਾ / ਲੋਕ ਸਭਾ ਵਿੱਚ ਸੁਓ-ਮੋਟੋ ਬਿਆਨ ਦਾ ਮੂਲ-ਪਾਠ
https://pib.gov.in/PressReleseDetail.aspx?PRID=1653806
ਆਯੁਸ਼ ਅਭਿਆਸ, ਕੋਵਿਡ - 19 ਦੇ ਠੀਕ ਹੋਏ ਮਰੀਜ਼ਾਂ ਲਈ ਪ੍ਰਬੰਧਨ ਪ੍ਰੋਟੋਕੋਲ ਵਿੱਚ ਸ਼ਾਮਲ ਕੀਤੇ ਗਏ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 13 ਸਤੰਬਰ, 2020 ਨੂੰ ਕੋਵਿਡ-19 ਤੋਂ ਬਾਅਦ ਦੇ ਪ੍ਰਬੰਧਨ ’ਤੇ ਇੱਕ ਪ੍ਰੋਟੋਕੋਲ ਜਾਰੀ ਕੀਤਾ। ਪ੍ਰੋਟੋਕੋਲ ਕੋਵਿਡ ਦੇ ਮਰੀਜ਼ਾਂ ਨੂੰ ਘਰ ਵਿਚ ਦੇਖਭਾਲ ਕਰਨ ਲਈ ਇਕ ਏਕੀਕ੍ਰਿਤ ਸਮੁੱਚੀ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਦੀ ਵਰਤੋਂ ਰੋਕਥਾਮ / ਰੋਗਨਾਸ਼ਕ ਇੱਲਾਜ ਵਜੋਂ ਕੀਤੀ ਜਾਵੇ। ਇਹ ਉਨ੍ਹਾਂ ਮਰੀਜਾਂ ਦੇ ਇਲਾਜ ਅਤੇ ਸਿਹਤਯਾਬ ਹੋਣ ਲਈ ਲੰਮਾ ਸਮਾਂ ਲੈ ਸਕਦਾ ਹੈ ਜੋ ਇਸ ਬਿਮਾਰੀ ਦੀ ਗੰਭੀਰ ਰੂਪ ਨਾਲ ਪੀੜਤ ਹਨ ਜਾਂ ਫੇਰ ਜੋ ਪਹਿਲਾਂ ਤੋਂ ਹੀ ਕਿਸੇ ਮੋਜੂਦਾ ਹੋਰ ਬਿਮਾਰੀ ਦੇ ਮਰੀਜ਼ ਹਨ। ਸਿਹਤ ਸੰਭਾਲ ਲਈ ਪ੍ਰੋਟੋਕੋਲ ਵਿੱਚ ਵੱਖ-ਵੱਖ ਆਯੁਸ਼ ਅਭਿਆਸਾਂ ਨੂੰ ਸ਼ਾਮਲ ਕਰਨਾ ਸਿਹਤਯਾਬ ਹੋਏ ਕੋਵਿਡ-19 ਦੇ ਮਰੀਜ਼ਾਂ ਦੇ ਜਲਦੀ ਨਾਲ ਠੀਕ ਹੋਣਾ ਵੀ ਮਹੱਤਵਪੂਰਣ ਹੈ। ਕੋਵਿਡ -19 ਤੋਂ ਬਾਅਦ ਅਮਲ ਵਿੱਚ ਲਿਆਂਦੇ ਜਾਣ ਵਾਲੇ ਨਿਯਮ ਵਿਅਕਤੀਗਤ ਪੱਧਰ 'ਤੇ ਮਾਸਕ ਦੀ ਉਪਯੁਕਤ ਢੰਗ ਨਾਲ ਵਰਤੋਂ, ਹੱਥਾਂ ਅਤੇ ਸਾਹ ਪ੍ਰਕਿਰਿਆ ਦੀ ਸਵੱਛਤਾ, ਸਰੀਰਕ ਦੂਰੀ ਆਦਿ ਨੂੰ ਜਾਰੀ ਰੱਖਣ ਦੀ ਸਲਾਹ ਦਿੰਦੇ ਹਨ। ਗਰਮ ਪਾਣੀ ਦੀ ਉਪਯੁਕਤ ਖਪਤ ਅਤੇ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੀ ਆਯੁਸ਼ ਦਵਾਈ ਦੀ ਸਲਾਹ ਇੱਕ ਯੋਗਤਾ ਪ੍ਰਾਪਤ ਡਾਕਟਰ /ਪਰੈਕਟੀਸ਼ਨਰ ਵੱਲੋਂ ਦੱਸੇ ਜਾਣ ਤੋਂ ਬਾਅਦ ਵਰਤੋਂ ਵਿੱਚ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਲਕੇ / ਦਰਮਿਆਨੇ ਅਭਿਆਸਾ, ਜਿਵੇਂ ਕਿ ਯੋਗਾਸਣ, ਪ੍ਰਾਣਾਯਾਮ, ਮੈਡੀਟੇਸ਼ਨ ਦਾ ਅਭਿਆਸ ਦੱਸੀ ਗਈ ਰੋਜ਼ਾਨਾ ਦੀ ਵਿਧੀ ਅਤੇ ਤਜਵੀਜ਼ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਰੋਜ਼ਾਨਾ ਸਵੇਰੇ ਜਾਂ ਸ਼ਾਮ ਨੂੰ ਸਹਿਣ ਯੋਗ ਸੁਵਿਧਾ ਜਨਕ ਰਫਤਾਰ ਨਾਲ ਸੈਰ ਵੀ ਕੀਤੀ ਜਾਂ ਸਕਦੀ ਹੈ। ਇਸ ਤੋਂ ਇਲਾਵਾ, ਪ੍ਰੋਟੋਕੋਲ ਇਕ ਸੰਤੁਲਿਤ ਪੌਸ਼ਟਿਕ ਖੁਰਾਕ ਦਾ ਸੇਵਨ ਕਰਨ ਦੀ ਸਲਾਹ ਵੀ ਦਿੰਦਾ ਹੈ, ਜੋ ਹਜ਼ਮ ਕਰਨ ਵਿਚ ਅਸਾਨ ਹੋਵੇ ਅਤੇ ਤਾਜ਼ਾ ਤਿਆਰ ਕੀਤਾ ਗਿਆ ਹੋਵੇ। ਇਨ੍ਹਾਂ ਵਿੱਚ ਆਮ ਜਾਂ ਆਸਾਨੀ ਨਾਲ ਤਿਆਰ ਕੀਤਾ ਜਾਣ ਵਾਲਾ ਆਯੁਸ਼ ਕਵਾਥ, ਸਮਸ਼ਨੀਵਟੀ, ਗਿਲੋਏ ਪਾਉਡਰ ਕੋਸੇ ਗਰਮ ਪਾਣੀ ਨਾਲ, ਅਸ਼ਵਗੰਧਾ ਅਤੇ ਚਅਵਨਪ੍ਰਾਸ਼ ਆਦਿ ਸ਼ਾਮਲ ਹਨ। ਹੋਰ ਸਿਫਾਰਸ਼ਾਂ ਵਿੱਚ ਆਂਵਲਾ ਫਲ, ਮੂਲੀ ਪਾਉਡਰ ਅਤੇ ਹਲਦੀ ਦਾ ਦੁੱਧ ਸ਼ਾਮਲ ਹਨ
https://pib.gov.in/PressReleseDetail.aspx?PRID=1654033
ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
ਇੱਕ ਵਿਸ਼ਿਸ਼ਟ ਵਾਤਾਵਰਣ ਵਿੱਚ ਸੰਸਦ ਦਾ ਸੈਸ਼ਨ ਅੱਜ ਪ੍ਰਾਰੰਭ ਹੋ ਰਿਹਾ ਹੈ। ਕੋਰੋਨਾ ਵੀ ਹੈ, ਕਰਤੱਵ ਵੀ ਹੈ ਅਤੇ ਸਾਰੇ ਸਾਂਸਦਾਂ ਨੇ ਕਰਤੱਵ ਦਾ ਰਸਤਾ ਚੁਣਿਆ ਹੈ। ਮੈਂ ਸਾਰੇ ਸਾਂਸਦਾਂ ਨੂੰ ਇਸ ਪਹਿਲ ਦੇ ਲਈ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ ਅਤੇ ਧੰਨਵਾਦ ਵੀ ਕਰਦਾ ਹਾਂ। ਇਸ ਸੈਸ਼ਨ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਹੋਣਗੇ, ਅਨੇਕ ਵਿਸ਼ਿਆਂ ’ਤੇ ਚਰਚਾ ਹੋਵੇਗੀ ਅਤੇ ਸਾਡੇ ਸਭ ਦਾ ਅਨੁਭਵ ਹੈ ਕਿ ਲੋਕਸਭਾ ਵਿੱਚ ਜਿਤਨੀ ਜ਼ਿਆਦਾ ਚਰਚਾ ਹੁੰਦੀ ਹੈ ਜਿਤਨੀ ਗਹਿਨ ਚਰਚਾ ਹੁੰਦੀ ਹੈ, ਜਿਤਨੀ ਵਿਵਿਧਤਾਵਾਂ ਨਾਲ ਭਰੀ ਚਰਚਾ ਹੁੰਦੀ ਹੈ ਉਤਨਾਸਦਨ ਨੂੰ ਵੀ, ਵਿਸ਼ਾ-ਵਸਤੂ ਨੂੰ ਵੀ ਅਤੇ ਦੇਸ਼ ਨੂੰ ਵੀ ਬਹੁਤ ਲਾਭ ਹੁੰਦਾ ਹੈ। ਇਸ ਵਾਰ ਵੀ ਉਸ ਮਹਾਨ ਪਰੰਪਰਾ ਵਿੱਚ ਅਸੀਂ ਸਾਰੇ ਸਾਂਸਦ ਮਿਲ ਕੇ value addition ਕਰਾਂਗੇ, ਅਜਿਹਾ ਮੇਰਾ ਵਿਸ਼ਵਾਸ ਹੈ। ਕੋਰੋਨਾ ਤੋਂ ਬਣੀ ਜੋ ਪਰਿਸਥਿਤੀ ਹੈ ਉਸ ਵਿੱਚ ਜਿੰਨੀਆਂ ਸਾਵਧਾਨੀਆਂ ਦੇ ਵਿਸ਼ੇ ਵਿੱਚ ਸੂਚਿਤ ਕੀਤਾ ਗਿਆ ਹੈ, ਉਨ੍ਹਾਂ ਸਾਵਧਾਨੀਆਂ ਦਾ ਪਾਲਣ ਸਾਨੂੰ ਸਾਰਿਆਂ ਨੂੰ ਕਰਨਾ ਹੀ ਕਰਨਾ ਹੈ। ਅਤੇ ਇਹ ਵੀ ਸਾਫ਼ ਹੈ ਜਦੋਂ ਤੱਕ ਦਵਾਈ ਨਹੀਂ ਤਦ ਤੱਕ ਕੋਈ ਢਿਲਾਈ ਨਹੀਂ। ਅਸੀਂ ਚਾਹੁੰਦੇ ਹਾਂ ਕਿ ਬਹੁਤ ਹੀ ਜਲਦਤੋਂ ਜਲਦ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਵੈਕਸੀਨ ਉਪਲਬਧ ਹੋਵੇ, ਸਾਡੇ ਵਿਗਿਆਨੀ ਜਲਦ ਤੋਂ ਜਲਦ ਸਫ਼ਲ ਹੋਣ ਅਤੇ ਦੁਨੀਆ ਵਿੱਚ ਹਰ ਕਿਸੇ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਅਸੀਂ ਕਾਮਯਾਬ ਹੋਈਏ।
https://pib.gov.in/PressReleseDetail.aspx?PRID=1653927
ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਣਜ ਮਾਮਲਿਆਂ ਦੇ ਸਕੱਤਰ ਅਤੇ ਫਾਰਮਾਸਿਈਟੀਕਲਸ ਦੇ ਸੱਕਤਰ ਨੇ 7 ਵੱਡੇ ਰਾਜਾਂ ਨੂੰ ਸਾਰੇ ਸਿਹਤ ਸੇਵਾ ਕੇਂਦਰਾਂ ‘ਤੇ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇਕ ਵਰਚੁਅਲ ਬੈਠਕ ਦੀ ਮੇਜ਼ਬਾਨੀ ਕੀਤੀ. ਇਸ ਬੈਠਕ ਵਿਚ ਕੇਂਦਰੀ ਸਿਹਤ ਸਕੱਤਰ, ਉਦਯੋਗ ਅਤੇ ਅੰਦਰੂਨੀ ਵਣਜ ਸਕੱਤਰ, ਫਾਰਮਾਸਿਉਟੀਕਲਜ਼ ਸਕੱਤਰ ਤੋਂ ਇਲਾਵਾ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਿਹਤ ਸਕੱਤਰ ਅਤੇ ਉਦਯੋਗ ਸਕੱਤਰ ਸ਼ਾਮਲ ਹੋਏ। ਮੀਟਿੰਗ ਵਿੱਚ ਰਾਜਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਰੇ ਸਿਹਤ ਕੇਂਦਰਾਂ ਨੂੰ ਆਕਸੀਜਨ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ। ਬੈਠਕ ਦੇ ਅੰਤ ਵਿੱਚ ਕੇਂਦਰੀ ਉਦਯੋਗ ਅਤੇ ਵਣਜ ਅਤੇ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੇ ਭਾਸ਼ਣ ਦਿੱਤਾ। ਰਾਜਾਂ ਨੂੰ ਜਿਨ੍ਹਾਂਵਿਸ਼ੇਸ਼ ਪ੍ਰਬੰਧਾਂ'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ: ਹਰੇਕ ਹਸਪਤਾਲ ਅਤੇ ਸਿਹਤ ਕੇਂਦਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋੜੀਂਦੇ ਆਕਸੀਜਨ ਦਾ ਸਟੌਕ ਹੋਵੇ। ਆਕਸੀਜਨ ਸਪਲਾਈ ਦੀ ਯੋਜਨਾਬੰਦੀ ਪਹਿਲਾਂ ਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਵਿਘਨ ਨਾ ਪਵੇ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਰਮਿਆਨ ਇਲਾਜ ਲਈ ਵਰਤੀ ਜਾਂਦੀ ਆਕਸੀਜਨ ਦੀ ਢੋਆ ਢੁਆਈ ਤੇ ਕੋਈ ਰੋਕ ਨਹੀਂ ਲਗਾਈ ਜਾਏਗੀ। ਇਲਾਜ ਲਈ ਵਰਤੇ ਜਾਂਦੇ ਤਰਲ ਆਕਸੀਜਨ ਟੈਂਕਰਾਂ ਦਾ ਪ੍ਰਬੰਧ ਵੱਖ-ਵੱਖ ਸ਼ਹਿਰਾਂ ਵਿਚੋਂ ਲੰਘਦਿਆਂ ‘ਗ੍ਰੀਨ ਕੋਰੀਡੋਰ’ ਵਿਚ ਕੀਤਾ ਜਾਣਾ ਚਾਹੀਦਾ ਹੈ। ਹਸਪਤਾਲਾਂ ਅਤੇ ਵੱਖ ਵੱਖ ਸੰਸਥਾਵਾਂ ਦੁਆਰਾ ਆਕਸੀਜਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨਾਲ ਲੰਮੇ ਸਮੇਂ ਦੇ ਸਮਝੌਤੇ ਹੋਏ ਹਨ। ਇਸ ਲਈ ਰਾਜ ਆਕਸੀਜਨ ਲਿਜਾਣ ਵਾਲੇ ਵਾਹਨਾਂ 'ਤੇ ਕੋਈ ਰੋਕ ਨਹੀਂ ਲਗਾ ਸਕਣਗੇ। ਨਿਰਮਾਤਾ ਅਤੇ ਸਪਲਾਇਰ ਨੂੰ ਸਮੇਂ ਸਿਰ ਪੈਸੇ ਅਦਾ ਕਰਨੇ ਹਨ, ਤਾਂ ਜੋ ਆਕਸੀਜਨ ਦੀ ਸਪਲਾਈ ਵਿਚ ਵਿਘਨ ਨਾ ਪਵੇ।
https://pib.gov.in/PressReleseDetail.aspx?PRID=1653806
ਡਾ: ਹਰਸ਼ ਵਰਧਨ ਨੇ ਆਪਣੇ ਸੰਡੇ ਸੰਵਾਦ ਦੁਆਰਾ ਸੋਸ਼ਲ ਮੀਡੀਆ ਦੇ ਫੌਲੋਅਰਜ਼ ਨਾਲ ਗੱਲਬਾਤ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ‘ਐਤਵਾਰ ਸੰਵਾਦ’ ਪ੍ਰੋਗਰਾਮ ਰਾਹੀਂ ਆਪਣੇ ਸੋਸ਼ਲ ਮੀਡੀਆ ਫੌਲੋਅਰਜ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡਾ: ਹਰਸ਼ਵਰਧਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਹੀ ਨਹੀਂ, ਬਲਕਿ ਇਸ ਸਬੰਧ ਵਿਚ ਸਰਕਾਰ ਦੇ ਦ੍ਰਿਸ਼ਟੀਕੋਣ ਬਾਰੇ ਵੀ ਜਾਣਕਾਰੀ ਮਿਲੀ। ਸੰਭਾਵਨਾ ਹੈ ਕਿ ਕੋਵਿਡ ਅਤੇ ਇਸ ਸਬੰਧ ਵਿਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਦੁਨੀਆ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਟੀਕੇ ਦੇ ਜਾਰੀ ਹੋਣ ਲਈ ਕੋਈ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ ਹੈ, ਫਿਰ ਵੀ ਸੰਭਵ ਹੈ ਕਿ ਇਹ 2021 ਦੀ ਪਹਿਲੀ ਤਿਮਾਹੀ ਤਕ ਤਿਆਰ ਹੋ ਸਕਦੀ ਹੈ। ਡਾ: ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਮਨੁੱਖਾਂ ਉੱਤੇ ਟੀਕੇ ਦੇ ਟਰਾਇਲ ਕਰਵਾਉਣ ਵਿੱਚ ਪੂਰੀ ਤਰਾਂ ਧਿਆਨ ਦੇ ਰਹੀ ਹੈ। “ਟੀਕੇ ਦੀ ਸੁਰੱਖਿਆ, ਖਰਚਾ, ਸਮਾਨਤਾ, ਕੋਲਡ-ਚੇਨ ਲੋੜ ਅਤੇ ਉਤਪਾਦਨ ਸਮੇਂ ਵਰਗੇ ਪ੍ਰਮੁੱਖ ਮੁੱਦਿਆਂ ਉੱਤੇ ਵੀ ਗਹਿਰਾਈ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਹਨ। ਸਿਹਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਟੀਕਾ ਪਹਿਲਾਂ ਉਨ੍ਹਾਂ ਨੂੰ ਉਪਲਬਧ ਕਰਵਾਏ ਜਾਣਗੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੋਏਗੀ। ਟੀਕੇ ਦੀ ਕੀਮਤ ਇਸ ਲਈ ਨਹੀਂ ਵੇਖੀ ਜਾਏਗੀ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਵਿਡ -19 ਟੀਕਾਕਰਣ ਲਈ ਖ਼ਾਸਕਰ ਬਜ਼ੁਰਗ ਨਾਗਰਿਕਾਂ ਅਤੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਕੰਮ ਕਰ ਰਹੇ ਲੋਕਾਂ ਲਈ ਇੱਕ ਐਮਰਜੈਂਸੀ ਅਥਾਰਟੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਟੀਕੇ ਦੇ ਸੁਰੱਖਿਆਤਮਕ ਪੱਖੋਂਡਰ ਦੂਰ ਕਰਨ ਲਈ, ਉਸਨੇ ਕਿਹਾ ਕਿ ਜੇ ਕੁਝ ਲੋਕਾਂ ਵਿੱਚ ਵਿਸ਼ਵਾਸ ਦੀ ਘਾਟ ਹੈ, ਤਾਂ ਮੈਂ ਪਹਿਲਾਂ ਆਪਣੇ ਆਪ ਨੂੰ ਟੀਕਾ ਲਗਵਾਉਣ ਲਈ ਪੇਸ਼ ਕਰਾਂਗਾ।
https://pib.gov.in/PressReleseDetail.aspx?PRID=1653777
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕੋਵਿਡ -19 ਦੀ ਵਿਆਖਿਆ ਕੀਤੀ, ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵੱਲੋਂ ਕੀਤੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਅੱਜ ਕੋਵੀਡ -19 ਦੀ ਤਿਆਰੀ ਅਤੇ ਜਵਾਬ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਸਾਰੇ ਜ਼ਿਲ੍ਹਿਆਂ ਅਤੇ ਰਾਜਾਂ ਵਿਚ ਮਾਮਲਿਆਂ ਦੇ ਪ੍ਰਬੰਧਨ ਬਾਰੇ ਪ੍ਰਮਾਣ ਅਧਾਰਿਤ ਪੜਤਾਲ ’ਤੇ ਕੇਂਦ੍ਰਤ ਕੀਤਾ ਗਿਆ। ਮੀਟਿੰਗ ਵਿੱਚ ਟੀਕੇ ਦੇ ਵਿਕਾਸ ਅਤੇ ਟੀਕੇ ਵਿਤਰਣ ਦੀ ਯੋਜਨਾ ਦੇ ਪੜਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਕੋਵਿਡ-19 ਦੇ ਵੱਖ ਵੱਖ ਪਹਿਲੂਆਂ ਦੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਜ਼ਿਲ੍ਹਾ ਸਿਹਤ ਕਾਰਜ ਯੋਜਨਾਵਾਂ ਦੀ ਜ਼ਰੂਰਤ ਬਾਰੇ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਕੈਬਨਿਟ ਸੱਕਤਰ, ਮੈਂਬਰ, ਐਨਆਈਟੀਆਈ ਆਯੋਗ ਡਾ. ਵਿਨੋਦ ਪੌਲ, ਪ੍ਰਮੁੱਖ ਵਿਗਿਆਨਕ ਸਲਾਹਕਾਰ ਅਤੇ ਸਾਰੇ ਸਬੰਧਿਤ ਅਧਿਕਾਰਿਤ ਐਕਸ਼ਨ ਸਮੂਹ ਕਨਵੀਨਰ ਅਤੇ ਸਬੰਧਿਤ ਵਿਭਾਗਾਂ ਦੇ ਸਕੱਤਰ ਸ਼ਾਮਲ ਹੋਏ।
https://pib.gov.in/PressReleseDetail.aspx?PRID=1653777
ਕੇਂਦਰ ਨੇ ਉੱਤਰੀ ਪੂਰਬੀ ਰਾਜਾਂ ਤੋਂ ਕੋਵਿਡ - 19 ਦੇ ਪ੍ਰਸਾਰ ਦੀ ਲੜੀ ਨੂੰ ਤੋੜਨ ਲਈ ਸਰਗਰਮ ਰੂਪ ਨਾਲ ਸਹਿਯੋਗ ਦੇਣ ਦਾ ਸੱਦਾ ਦਿੱਤਾ
ਕੇਂਦਰੀ ਸਿਹਤ ਸਕੱਤਰ ਨੇ ਅੱਜ ਇੱਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੱਠ ਉੱਤਰੀ ਪੂਰਬੀ ਰਾਜਾਂ ਵਿੱਚ ਕੋਵਿਡ - 19 ਲਈ ਕੀਤੀਆਂ ਗਈਆਂ ਪ੍ਰਬੰਧਨ ਰਣਨੀਤੀਆਂ ਅਤੇ ਉਠਾਏ ਗਏ ਕਦਮਾਂ ਦੀ ਸਮੀਖਿਆ ਕੀਤੀ। ਵੀਡੀਓ ਕਾਨਫਰੰਸਿੰਗ ਵਿੱਚ ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮਿਜ਼ੋਰਮ, ਮੇਘਾਲਿਆ, ਨਗਾਲੈਂਡ, ਤ੍ਰਿਪੁਰਾ ਅਤੇ ਸਿੱਕਿਮ ਦੇ ਪ੍ਰਮੁੱਖ ਸਕੱਤਰ, ਸਿਹਤ ਸਕੱਤਰ ਅਤੇ ਉਨ੍ਹਾਂ ਰਾਜਾਂ ਦੇ ਹੋਰ ਪ੍ਰਤੀਨਿਧੀ ਸ਼ਾਮਿਲ ਹੋਏ। ਇਨ੍ਹਾਂ 8 ਉੱਤਰੀ ਪੂਰਬੀ ਰਾਜਾਂ ਵਿੱਚ ਕੁੱਲ ਮਿਲਾ ਕੇ, ਦੇਸ਼ ਦੇ ਕੁੱਲ ਐਕਟਿਵ ਕੇਸਾਂ ਦੇ 5% ਤੋਂ ਵੀ ਘੱਟ ਮਾਮਲੇ ਹਨ।
ਰਾਜਾਂ ਨੂੰ ਸਲਾਹ ਦਿੱਤੀ ਗਈ : ਰੋਗ ਕੰਟਰੋਲ ਲਈ ਕਠੋਰ ਉਪਾਵਾਂ ਨੂੰ ਲਾਗੂ ਕਰਕੇ ਅਤੇ ਸਮਾਜਿਕ ਦੂਰੀ ਦੇ ਉਪਾਵਾਂ ਦਾ ਪਾਲਣ ਕਰਕੇ, ਕੰਟਰੋਲ ਦਾ ਸਖ਼ਤ ਪੈਮਾਨਾ ਅਪਣਾ ਕੇ ਅਤੇ ਘਰ - ਘਰ ਜਾ ਕੇ ਮਾਮਲਿਆਂ ਦਾ ਪਤਾ ਲਗਾ ਕੇ ਸੰਕ੍ਰਮਣ ਦੇ ਪ੍ਰਸਾਰ ਨੂੰ ਸੀਮਿਤ ਕਰਨਾ। ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਜਾਂਚ ਕਰਕੇ, ਆਰਟੀ - ਪੀਸੀਆਰ ਜਾਂਚ ਸਮਰੱਥਾ ਦਾ ਵਿਵੇਕਪੂਰਣ ਅਤੇ ਪੂਰਨ ਰੂਪ ਨਾਲ ਉਪਯੋਗ ਕਰਕੇ ਰੋਗ ਦੀ ਅਰੰਭਿਕ ਦਸ਼ਾ ਵਿੱਚ ਹੀ ਪਹਿਚਾਣ ਕਰਨਾ। ਹੋਮ ਆਈਸੋਲੇਸ਼ਨ ਮਾਮਲਿਆਂ ਦੀ ਪ੍ਰਭਾਵੀ ਨਿਗਰਾਨੀ ਅਤੇ ਰੋਗ ਦੇ ਲੱਛਣ ਵਿੱਚ ਵਾਧੇ ਦੇ ਮਾਮਲੇ ਵਿੱਚ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਭਰਤੀ ਕਰਨਾ।
https://pib.gov.in/PressReleasePage.aspx?PRID=1653403
ਤੇਲ ਦੇ ਆਯਾਤ ’ਤੇ ਕੋਵਿਡ -19 ਦਾ ਪ੍ਰਭਾਵ
ਤੇਲ ਅਤੇ ਗੈਸ ਖੇਤਰ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਦੱਸਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮੰਗ ਵਿੱਚ ਬੇਮਿਸਾਲ ਗਿਰਾਵਟ ਆਈ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਲਾਗੂ ਲੌਕਡਾਊਨ ਦੇ ਨਤੀਜੇ ਵਜੋਂ ਮਾਲੀਆ ਘਟਿਆ ਹੈ। ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖ਼ਪਤ ਵਿੱਚ ਵਾਧਾ ਹੋਇਆ ਹੈ ਕਿਉਂਕਿ ਦੇਸ਼ ਅਨਲੌਕ ਪ੍ਰਕਿਰਿਆ ਵੱਲ ਵਧ ਰਿਹਾ ਹੈ। ਕੋਵਿਡ-19 ਕਾਰਨ ਪੂਰੀ ਦੁਨੀਆ ਅਤੇ ਪੂਰੇ ਦੇਸ਼ ਵਿੱਚ ਲੌਕਡਾਊਨ ਹੋਣ ਕਾਰਨ ਭਾਰਤੀ ਰਿਫਾਈਨਰੀਆਂ ਘੱਟ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ।ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
https://pib.gov.in/PressReleasePage.aspx?PRID=1653978
ਕੋਵਿਡ-19 ਖ਼ਿਲਾਫ਼ ਲੜਾਈ ਲਈ ਰਾਜਾਂ ਨੂੰ ਜਾਰੀ ਕੀਤੀ ਗਈ ਰਕਮ
ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ 3 ਅਪ੍ਰੈਲ, 2020 ਨੂੰ ਸਟੇਟ ਡਿਜਾਸਟਰ ਰਿਸਪਾਂਸ ਫ਼ੰਡ (ਐੱਸਡੀਆਰਐੱਫ਼) ਦੀ ਪਹਿਲੀ ਕਿਸ਼ਤ ਨੂੰ ਜਾਰੀ ਕੀਤਾ, ਜਿਸ ਵਿੱਚ ਰਾਜਾਂ ਨੂੰ ਮਹਾਂਮਾਰੀ ਨਾਲ ਨਜਿੱਠਣ ਲਈ ਮਜ਼ਬੂਤ ਕਰਨ ਲਈ ਰਾਜ ਸਰਕਾਰਾਂ ਨੂੰ 11,092 ਕਰੋੜ ਰੁਪਏ ਉਪਲਬਧ ਕਰਵਾਏ ਗਏ ਸਨ । ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਪੁੱਛੇ ਇੱਕ ਲਿਖਤੀ ਪ੍ਰਸ਼ਨ ਦੇ ਜਵਾਬ ਵਿੱਚ ਕਹੀ।ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਸਾਲ 2020-21 ਲਈ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਦੇ 2 ਫ਼ੀਸਦੀ ਤੱਕ ਵਾਧੂ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜੀਐੱਸਡੀਪੀ ਦੇ 2 ਫ਼ੀਸਦੀ ਦੀ ਵਾਧੂ ਉਧਾਰ ਲੈਣ ਦੀ ਸੀਮਾ ਦੇ ਉਲਟ, ਸਾਲ 2020-21 ਦੌਰਾਨ ਓਪਨ ਮਾਰਕੀਟ ਉਧਾਰ (ਓਐੱਮਬੀ) ਵਧਾਉਣ ਲਈ ਰਾਜਾਂ ਨੂੰ ਜੀਐੱਸਡੀਪੀ ਦੇ 0.50 ਫ਼ੀਸਦੀ ਦੇ 1,06,830 ਕਰੋੜ ਰੁਪਏ ਦੇ ਉਧਾਰ ਲੈਣ ਦੀ ਸਹਿਮਤੀ ਪਹਿਲਾਂ ਹੀ ਜਾਰੀ ਕੀਤੀ ਗਈ ਹੈ ।
https://pib.gov.in/PressReleasePage.aspx?PRID=1654102
ਪ੍ਰਧਾਨ ਮੰਤਰੀ ਨੇ ਬਿਹਾਰ ’ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰ਼ੰਸਿੰਗ ਜ਼ਰੀਏ ਬਿਹਾਰ ’ਚ ਪੈਟਰੋਲੀਅਮ ਖੇਤਰ ਨਾਲ ਸਬੰਧਿਤ ਤਿੰਨ ਪ੍ਰਮੁੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਪਾਰਾਦੀਪ–ਹਲਦੀਆ–ਦੁਰਗਾਪੁਰ ਪਾਈਪਲਾਈਨ ਵਾਧਾ ਪ੍ਰੋਜੈਕਟ ਦਾ ਦੁਰਗਾਪੁਰ–ਬਾਂਕਾ ਸੈਕਸ਼ਨ ਅਤੇ ਦੋ ਐੱਲਪੀਜੀ (LPG) ਬੌਟਲਿੰਗ ਪਲਾਂਟਸ ਸ਼ਾਮਲ ਹਨ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਸ–ਅਧਾਰਿਤ ਉਦਯੋਗਤ ਅਤੇ ਪੈਟਰੋ–ਕਨੈਕਟੀਵਿਟੀ ਦਾ ਲੋਕਾਂ ਦੇ ਜੀਵਨਾਂ, ਉਨ੍ਹਾਂ ਦੀ ਰਹਿਣੀ–ਬਹਿਣੀ ਉੱਤੇ ਸਿੱਧਾ ਅਸਰ ਪੈਂਦਾ ਹੈ ਅਤੇ ਇਨ੍ਹਾਂ ਨਾਲ ਰੋਜ਼ਗਾਰ ਦੇ ਕਰੋੜਾਂ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਪਰਤ ਆਏ ਹਨ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਦਿੱਤੇ ਗਏ ਹਨ। ਇੰਨੀ ਵੱਡੀ ਵਿਸ਼ਵ ਮਹਾਮਾਰੀ ਦੌਰਾਨ ਵੀ ਦੇਸ਼, ਖ਼ਾਸ ਤੌਰ ਉੱਤੇ ਬਿਹਾਰ ਨਹੀਂ ਰੁਕਿਆ। ਉਨ੍ਹਾਂ ਇਹ ਵੀ ਕਿਹਾ ਕਿ 100 ਲੱਖ ਕਰੋੜ ਰੁਪਏ ਕੀਮਤ ਦੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਜੈਕਟ ਵੀ ਆਰਥਿਕ ਗਤੀਵਿਧੀ ਵਿੱਚ ਵਾਧਾ ਕਰਨ ਵਿੱਚ ਮਦਦ ਕਰਨ ਜਾ ਰਹੇ ਹਨ। ਉਨ੍ਹਾਂ ਹਰੇਕ ਨੂੰ ਬੇਨਤੀ ਕੀਤੀ ਕਿ ਉਹ ਬਿਹਾਰ, ਪੂਰਬੀ ਭਾਰਤ ਨੂੰ ਵਿਕਾਸ ਦਾ ਮਹੱਤਵਪੂਰਨ ਕੇਂਦਰ ਬਣਾਉਣ ਲਈ ਤੇਜ਼ੀ ਨਾਲ ਕੰਮ ਕਰਨਾ ਜਾਰੀ ਰੱਖਣ।
https://pib.gov.in/PressReleasePage.aspx?PRID=1653762
ਸਿਹਤ ਮੰਤਰਾਲੇ ਨੇ ਇਕ ਵਰਚੁਅਲ ਸੰਮੇਲਨ ਵਿੱਚ ਨਿਜੀ ਹਸਪਤਾਲਾਂ ਨੂੰ ਨੈਸ਼ਨਲ ਕਲੀਨੀਕਲ ਟਰੀਟਮੈਂਟ ਪ੍ਰੋਟੋਕਾਲ ਅਤੇ ਬੈਸਟ ਪ੍ਰੈਕਟਿਸਿਜ਼ ਦੀ ਪਾਲਣਾ ਕਰਨ ਤੇ ਦਿੱਤਾ ਜ਼ੋਰ
ਕੇਂਦਰੀ ਸਹਿਤ ਮੰਤਰਾਲੇ ਨੇ ਫਿਕੀ ਤੇ ਏਮਸ, ਨਵੀ ਦਿਲੀ ਨਾਲ ਮਿਲ ਕੇ ਦੇਸ਼ ਵਿਚ ਨਿਜੀ ਹਸਪਤਾਲਾਂ ਦੁਆਰਾ ਕੋਵਿਡ-19 ਇਲਾਜ ਮੁਹਈਆ ਕਰਨ ਬਾਰੇ ਇਕ ਵਰਚੁਅਲ ਸੰਮੇਲਨ ਕੀਤਾ। ਇਸ ਸੰਮੇਲਨ ਨੇ ਕਲੀਨੀਕਲ ਪਰੋਟੋਕਾਲ ਬਾਰੇ ਵਿਚਾਰ-ਵਟਾਂਦਰਾ ਕਰਨ, ਅਤੇ ਵਿਅਕਤੀਆਂ ਦੀਆਂ ਮੌਤਾਂ ਘੱਟ ਕਰਨ ਲਈ ਕੋਵਿਡ-19 ਪ੍ਰਬੰਧ ਲਈ ਵਧੀਆ ਉਪਾਵਾਂ ਲਈ ਇਕ ਪਲੈਟਫਾਰਮ ਤਿਆਰ ਕੀਤਾ ਹੈ। ਇਹ ਸੰਮੇਲਨ ਜਨਤਕ ਅਤੇ ਨਿਜੀ ਖੇਤਰ ਦੇ ਦੇਸ਼ ਭਰ ਦੇ ਹਸਪਤਾਲਾਂ ਵਿੱਚ ਵਰਤੇ ਜਾ ਰਹੇ ਵਧੀਆ ਅਤੇ ਅਸਰਦਾਰ ਇਲਾਜ ਢੰਗਾਂ ਨੂੰ ਸਾਂਝੇ ਕਰਨ ਲਈ ਕਰਵਾਇਆ ਗਿਆ ਸੀ। ਮੰਤਰਾਲੇ ਨੇ ਹਸਪਤਾਲਾਂ ਦੇ ਪ੍ਰਤੀਨਿਧੀਆਂ ਦੁਆਰਾ ਕੋਵਿਡ-19 ਲਈ ਉਪਲਬਧ ਸੁਵਿਧਾਵਾਂ ਦੇ ਪ੍ਰਬੰਧਨ ਅਤੇ ਦਰਪੇਸ਼ ਚੁਣੌਤੀਆਂ ਦੇ ਮੁੱਖ ਮੁੱਦਿਆਂ ਨੂੰ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਹੈ। ਕੇਂਦਰੀ ਸਿਹਤ ਸਕੱਤਰ ਨੇ ਇਸ ਵਰਚੁਅਲ ਸੰਮੇਲਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਰਕਾਰ ਦਾ ਦ੍ਰਿੜ ਨਿਸ਼ਚਾ ਫਿਰ ਦੁਹਰਾਇਆ ਕਿ ਸਰਕਾਰ ਇਸ ਗਲ ਨੂੰ ਯਕੀਨੀ ਬਣਾਏਗੀ ਕਿ ਕੋਵਿਡ-19 ਦੇ ਮਰੀਜਾਂ ਨੂੰ ਬੈਡਜ਼ ਲਈ ਮਨ੍ਹਾ ਨਾ ਕੀਤਾ ਜਾਵੇ ਅਤੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ। ਇੱਕ ਸਾਂਝਾ ਮੰਤਵ ਇਹ ਹੋਣਾ ਚਾਹੀਦਾ ਹੈ ਕਿ ਜੋ ਉਪਲਬਧ ਕਫਾਇਤੀ ਸਿਹਤ ਸੁਵਿਧਾਵਾਂ ਸਾਰਿਆਂ ਲਈ ਹਨ ਉਹ ਜਰੂਰ ਮੁਹੱਈਆ ਕੀਤੀਆਂ ਜਾਣ। ਉਨ੍ਹਾਂ ਨੇ ਇਸ ਗੱਲ ਨੂੰ ਮੁੱਖ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਦਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਨਾਲ ਮਿਲ ਕੇ ਮੌਤ ਦਰ ਇੱਕ ਫੀਸਦੀ ਤੋਂ ਵੀ ਹੇਠਾਂ ਲਿਆਉਣ ਦਾ ਮੰਤਵ ਹੈ। ਵਧੀਆ ਤਰੀਕੇ ਜਿਹਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਨਵੀ ਦਿੱਲੀ ਏਮਸ ਦੁਆਰਾ ਈਆਈਸੀਯੂ, ਸੈਂਟਰ ਆਵ੍ ਐਕਸੀਲੈਂਸ (ਸੀ.ਓ.ਈ.) ਅਤੇ ਕਲੀਨਿਕਲ ਗਰੈਂਡ ਰਾਊਂਡਜ਼ ਨੂੰ ਆਯੋਜਤ ਕਰਕੇ ਵੱਖ-ਵੱਖ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਆਈ.ਸੀ.ਯੂ. ਡਾਕਟਰਾਂ ਦੀ ਕਲੀਨੀਕਲ ਪ੍ਰਬੰਧਨ ਸਮਰੱਥਾ ਵਧਾਉਣਾ ਹੈ।ਇਸ ਵਿੱਚ ਕਨਟੇਨਮੈਂਟ, ਪਰਵੈਨਸ਼ਨ ਤੇ ਅਰਲੀ ਇਡੈਂਟੀਫਿਕੇਸ਼ਨ ਰਣਨੀਤੀਆਂ ਤੇ ਕੇਂਦਰਤ ਕਰਕੇ ਵਾਧਾ ਕੀਤਾ ਗਿਆ ਜਿਸ ਦੇ ਸਿੱਟੇ ਵਜੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧੀ ਜਿਸ ਨਾਲ ਮੌਤ ਦਰ ਹੇਠਾਂ ਆ ਰਹੀ ਹੈ।
https://pib.gov.in/PressReleasePage.aspx?PRID=1653604
ਆਈਪੀਐੱਫਟੀ ਨੇ ਮਾਈਕ੍ਰੋਬੀਅਲ ਇਨਫੈਕਸ਼ਨਜ਼ ਨੂੰ ਰੋਕਣ ਅਤੇ ਸਬਜੀਆਂ ਅਤੇ ਫਲਾਂ ਨੂੰ ਕੀਟਾਣੂ ਰਹਿਤ ਕਰਨ ਲਈ ਨਵੇਂ "ਡਿਸਇਨਫੈਕਟੈਂਟ ਸਪਰੇਅਜ਼" ਵਿਕਸਿਤ ਕੀਤੇ ਹਨ।
ਰਸਾਇਣ ਤੇ ਖਾਦ ਮੰਤਰਾਲੇ ਦੇ ਵਿਭਾਗ ਕੈਮੀਕਲਜ਼ ਤੇ ਪੈਟਰੋ ਕੈਮੀਕਲਜ਼ ਦੇ ਤਹਿਤ ਇੰਸਟੀਚਿਊਟ ਆਫ ਪੈਸਟੀਸਾਈਡਫਾਰਮੂਲੇਸ਼ਨ ਟੈਕਨੋਲੋਜੀ-ਆਈਪੀਐੱਫਟੀ ਨੇ "ਡਿਸਇਨਫੈਕਟੈਂਟ ਸਪਰੇਅ ਸਰਫੇਸ ਐਪਲੀਕੇਸ਼ਨ" ਅਤੇ "ਡਿਸਇਨਫੈਕਟੈਂਟ ਸਪਰੇਅ ਫਾਰ ਵੈਜੀਟੇਬਲਜ਼ ਐਂਡ ਫਰੂਟਸ" ਨਾਮਕ ਦੋ ਨਵੀਆਂ ਟੈਕਨੋਲੋਜੀਆਂ ਨੂੰ ਸਫਲਤਾਪੂਰਵਕ ਵਿਕਸਿਤ ਕੀਤਾ ਹੈ। ਆਈਪੀਐੱਫਟੀ ਦੁਆਰਾ ਜਾਰੀ ਇਕ ਬਿਆਨ ਅਨੁਸਾਰ ਕਈ ਜਗ੍ਹਾ ਜਿਵੇਂ ਦਰਵਾਜੇ ਦੇ ਹੈਂਡਲਾਂ, ਕੁਰਸੀਆਂ ਦੀਆਂ ਬਾਹੀਆਂ, ਕੰਪਿਊਟਰ ਕੀ ਬੋਰਡ ਤੇ ਮਾਊਸ ਟੈਬਸ ਵਰਗੇ ਜੋ ਸਿਧੇ ਅਤੇ ਅਸਿਧੇ ਤੌਰ ਤੇ ਸੰਪਰਕ ਵਿਚ ਆਉਣ ਨਾਲ ਸੂਖਮ ਕੀਟਾਣੂਆਂ ਰਾਹੀਂ ਵਿਅਕਤੀਆਂ ਨੂੰ ਇਨਫੈਕਸ਼ਨ ਦਿੰਦੇ ਹਨ। ਇਸ ਨੂੰ ਧਿਆਨ ਵਿਚ ਰਖਦਿਆਂ ਆਈਪੀਐੱਫਟੀ ਨੇ ਅਲਕੋਹਲ ਅਧਾਰਿਤ ਡਿਸਇਨਫੈਕਟੈਂਟ ਸਪਰੇਅ ਵਿਕਸਿਤ ਕੀਤਾ ਜੋ ਸੂਖਮ ਕੀਟਾਣੂਆਂ, ਬੈਕਟੀਰੀਆ ਅਤੇ ਵਾਇਰਸਾਂ ਰਾਹੀਂ ਫੈਲਾਈਆਂ ਜਾਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਵਿਚ ਅਸਰਦਾਰ ਹੋ ਸਕਦਾ ਹੈ।
https://pib.gov.in/PressReleasePage.aspx?PRID=1653548
ਭਾਰਤੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਅਨੁਕਰਮਾਂ (ਸੀਕਵੈਂਸ) ਦਾ ਔਨਲਾਈਨ ਅਨੁਮਾਨ ਲਗਾਉਣ ਲਈ ਵੈੱਬ - ਅਧਾਰਿਤ ਕੋਵਿਡ ਪ੍ਰਿਡਿਕਟਰ ਤਿਆਰ ਕੀਤਾ
ਭਾਰਤ ਵਿੱਚ ਵਿਗਿਆਨਕਾਂ ਦਾ ਇੱਕ ਸਮੂਹ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਸਾਰਸ-ਸੀਓਵੀ-2 ਦੇ ਜੀਨੋਮਿਕ-ਕ੍ਰਮਾਂ ’ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਭਾਰਤ ਅਤੇ ਕੋਵਿਡ-19 ਵਾਇਰਸ ਦਾ ਮੁਕਾਬਲਾ ਕਰਨ ਲਈ ਸਰਵੋਤਮ ਸੰਭਵ ਹੱਲ ਖੋਜਣ ਲਈ ਵਾਇਰਸ ਅਤੇ ਮਨੁੱਖ ਵਿੱਚ ਵੰਸ਼ਿਕ ਪਰਿਵਰਤਨ ਅਤੇ ਸੰਭਾਵਿਤ ਅਣੂ ਲੱਛਣਾਂ ਦੀ ਪਹਿਚਾਣ ਕਰਨਾ ਸ਼ਾਮਲ ਹੈ। ਨੋਵੇਲ ਕੋਰੋਨਾਵਾਇਰਸ ਨੂੰ ਕਈ ਟੁਕੜਿਆਂ ਵਿੱਚ ਤੋੜ ਕੇ ਇਸ ਦੀ ਜੜ ਤੱਕ ਪਹੁੰਚਣ ਅਤੇ ਕਈ ਦਿਸ਼ਾਵਾਂ ਤੋਂ ਦੇਖਣ ਲਈ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੀਕਲ ਟੀਚਰ’ਜ਼ ਟ੍ਰੇਨਿੰਗ ਐਂਡ ਰਿਸਰਚ, ਕੋਲਕਾਤਾ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਇੰਦਰਜੀਤ ਸਾਹਾ ਅਤੇ ਉਨ੍ਹਾਂ ਦੀ ਟੀਮ ਨੇ ਮਸ਼ੀਨ ਲਰਨਿੰਗ ਦੇ ਅਧਾਰ ’ਤੇ ਵਾਇਰਸ ਦੇ-ਕ੍ਰਮ ਦਾ ਔਨਲਾਈਨ ਅਨੁਮਾਨ ਲਗਾਉਣ ਲਈ ਇੱਕ ਵੈੱਬ ਅਧਾਰਿਤ ਕੋਵਿਡ-ਪ੍ਰੀਡਿਕਟਰ ਵਿਕਸਿਤ ਕੀਤਾ ਹੈ ਅਤੇ ਪੁਆਇੰਟ ਮਿਊਟੇਸ਼ਨ ਅਤੇ ਸਿੰਗਲ ਨਿਊਕਲਯੋਟਾਈਡ ਪੌਲੀਮੋਰਫਿਜ਼ਮ (ਐੱਸਐੱਨਪੀ) ਦੇ ਸੰਦਰਭ ਵਿੱਚ ਵੰਸ਼ਿਕ ਪਰਿਵਰਤਨ ਦਾ ਪਤਾ ਲਗਾਉਣ ਲਈ 566 ਭਾਰਤੀ ਸਾਰਸ-ਸੀਓਵੀ-2 ਜੀਨੋਮ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਅਧਿਐਨ ਨੂੰ ਸਾਇੰਸ ਐਂਡ ਇੰਜਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤਹਿਤ ਇੱਕ ਕਾਨੂੰਨੀ ਸੰਸਥਾ ਦੁਆਰਾ ਸਪਾਂਸਰ ਕੀਤਾ ਜਾ ਰਿਹਾ ਹੈ, ਇਹ ‘ਇਨਫੈਕਸ਼ਨ, ਜੈਨੇਟਿਕ ਐਂਡ ਇਵੈਲੁਏਸ਼ਨ’ ਨਾਮ ਦੇ ਜਨਰਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
https://pib.gov.in/PressReleasePage.aspx?PRID=1653755
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਿਰਦੇਸ਼ ਦਿੱਤੇ ਕਿ ਯੂਟੀ ਵਿੱਚ ਟੈਸਟਿੰਗ ਨੂੰ ਵਧਾਉਣ ਲਈ 10,000 ਵਾਧੂ ਐਂਟੀਜਨ ਕਿੱਟਾਂ ਦੀ ਖ਼ਰੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਨਫੋਸਿਸ ਸਰਾਏ ਨੂੰ ਪੀਜੀਆਈਐੱਮਈਆਰ ਨੂੰ ਸੌਂਪਣ ਦਾ ਫੈਸਲਾ ਵੀ ਕੀਤਾ, ਤਾਂ ਜੋ ਕੋਵਿਡ ਦੇ ਮਰੀਜ਼ਾਂ ਲਈ ਇਸਦੇ 200 ਵਾਧੂ ਬੈਡਾਂ ਦੀ ਵਰਤੋਂ ਕਰ ਸਕਣ। ਅਗਲੇ ਹੁਕਮਾਂ ਤੱਕ, ਹੁਣ ਇਨਫੋਸਿਸ ਸਰਾਏ ਨੂੰ ਲਾਗ ਦੀ ਬਿਮਾਰੀ ਦੇ ਹਸਪਤਾਲ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਵੇਗਾ।
- ਹਰਿਆਣਾ: ਹਰਿਆਣਾ ਦੇ ਸਿਹਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਗਭਗ 1.44 ਲੱਖ ਲੋਕਾਂ ਦੇ ਇਲਾਜ ’ਤੇ 169.4 ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਯੋਜਨਾ ਦੇ ਤਹਿਤ ਰਾਜ ਦੇ ਲੋਕਾਂ ਨੂੰ ਮਿਆਰੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੋਵਿਡ-19 ਦੇ ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਹੈ।
- ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਰ.ਕੇ. ਮਿਸ਼ਨ ਹਸਪਤਾਲ ਇਟਾਨਗਰ ਦੀ ਸਿਹਤ ਕਰਮਚਾਰੀ ਸ਼੍ਰੀਮਤੀ ਸਲਮੀ ਸੰਗਦੀਗੌਰੀਆ (38) ਦੀ ਡਿਊਟੀ ਦੌਰਾਨ ਕੋਵਿਡ-19 ਹੋਣ ਕਾਰਨ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ।
- ਅਸਾਮ: ਅਸਾਮ ਵਿੱਚ 1292 ਹੋਰ ਲੋਕ ਕੋਵਿਡ-19 ਲਈ ਪਾਜ਼ਿਟਿਵ ਪਾਏ ਗਏ ਹਨ ਅਤੇ 2251 ਲੋਕਾਂ ਨੂੰ ਇਲਾਜ਼ ਤੋਂ ਬਾਅਦ ਕੱਲ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 1,41,736 ਹੋ ਗਏ ਹਨ, ਡਿਸਚਾਰਜਡ ਕੇਸ 113133, ਐਕਟਿਵ ਕੇਸ 28,158 ਅਤੇ ਮੌਤਾਂ 469।
- ਮਣੀਪੁਰ: ਪਿਛਲੇ 24 ਘੰਟਿਆਂ ਦੌਰਾਨ ਮਣੀਪੁਰ ਵਿੱਚ ਕੋਵਿਡ-19 ਦੇ 144 ਹੋਰ ਨਵੇਂ ਕੇਸ ਸਾਹਮਣੇ ਆਏ, 78 ਫ਼ੀਸਦੀ ਰਿਕਵਰੀ ਦਰ ਦੇ ਨਾਲ 89 ਰਿਕਵਰੀਆਂ ਹੋਈਆਂ ਹਨ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ, ਐਕਟਿਵ ਕੇਸ 1638 ਹਨ।
- ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 1623 ਹਨ ਅਤੇ ਕੁੱਲ 2075 ਮਰੀਜ਼ ਰਿਕਵਰ ਹੋਏ ਹਨ।
- ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 14 ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ, ਕੇਸਾਂ ਦੀ ਕੁੱਲ ਗਿਣਤੀ 1428 ਹੋ ਗਈ ਹੈ, ਐਕਟਿਵ ਕੇਸ 598 ਹਨ।
- ਨਾਗਾਲੈਂਡ: ਐਤਵਾਰ ਨੂੰ ਟੈਸਟ ਕੀਤੇ ਗਏ 563 ਨਮੂਨਿਆਂ ਵਿੱਚੋਂ ਨਾਗਾਲੈਂਡ ਵਿੱਚ ਕੋਵਿਡ-19 ਦੇ 19 ਨਵੇਂ ਕੇਸ ਸਾਹਮਣੇ ਆਏ ਹਨ। ਕੁੱਲ 61 ਵਿਅਕਤੀ ਰਿਕਵਰ ਹੋਏ ਹਨ।
- ਕੇਰਲ: ਰਾਜ ਦੇ ਲੋਕ ਪ੍ਰਸ਼ਾਸਨ ਵਿਭਾਗ ਨੇ ਰਾਜ ਦੇ ਸਰਕਾਰੀ ਦਫ਼ਤਰਾਂ ਵਿੱਚ ਸ਼ਨੀਵਾਰ ਨੂੰ ਛੁੱਟੀ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ ਜੋ ਕਿ ਪਹਿਲਾਂ ਲੌਕਡਾਊਨ ਦੇ ਹਿੱਸੇ ਵਜੋਂ ਲਾਗੂ ਕੀਤੀ ਗਈ ਸੀ। ਇਸ ਨੇ ਸਾਰੇ ਦਫ਼ਤਰਾਂ ਨੂੰ 22 ਸਤੰਬਰ ਤੋਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਸਬੰਧੀ ਅੰਤਮ ਫੈਸਲਾ ਮੁੱਖ ਮੰਤਰੀ ਦੀ ਹੋਣ ਵਾਲੀ ਕੋਵਿਡ ਮੁਲਾਂਕਣ ਬੈਠਕ ਵਿੱਚ ਲਿਆ ਜਾਵੇਗਾ। ਕੱਲ ਕੇਰਲ ਵਿੱਚ ਕੋਵਿਡ-19 ਦੇ 3,139 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 30,072 ਮਰੀਜ਼ ਇਲਾਜ ਅਧੀਨ ਹਨ ਅਤੇ 2,04,489 ਲੋਕ ਨਿਗਰਾਨੀ ਅਧੀਨ ਹਨ। ਅੱਜ ਇੱਕ ਹੋਰ ਮੌਤ ਦੇ ਨਾਲ, ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 440 ਹੋ ਗਈ ਹੈ।
- ਤਮਿਲ ਨਾਡੂ: ਸੋਮਵਾਰ ਨੂੰ ਪੁੱਦੂਚੇਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 414 ਤਾਜ਼ਾ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸ 20,000 ਦੇ ਅੰਕ ਨੂੰ ਪਾਰ ਕਰ ਗਏ ਹਨ ਅਤੇ 9 ਮੌਤਾਂ ਹੋਈਆਂ ਹਨ। ਕੁੱਲ ਕੇਸਾਂ ਦੀ ਗਿਣਤੀ 20,226, ਐਕਟਿਵ ਮਾਮਲੇ 4805 ਹੋ ਗਏ ਹਨ, ਰਿਕਵਰਡ ਕੇਸ 15027 ਅਤੇ 394 ਮੌਤਾਂ ਹੋਈਆਂ ਹਨ। ਤਮਿਲ ਨਾਡੂ ਵਿੱਚ ਕੋਵਿਡ-19 ਦੀ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੈਡੀਕਲ ਸਿੱਖਿਆ ਡਾਇਰੈਕਟੋਰੇਟ ਨੇ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਡੀਨ ਅਤੇ ਮੁਖੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਤੁਰੰਤ ਸਾਰੇ ਪੈਰਾ ਮੈਡੀਕਲ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਕੋਵਿਡ ਸਬੰਧੀ ਡਿਊਟੀਆਂ ਵਿੱਚ ਸ਼ਾਮਲ ਕਰਨ। ਕੋਵਿਡ-19 ਦੀਆਂ ਰੁਕਾਵਟਾਂ ਦੇ ਬਾਵਜੂਦ ਤਮਿਲ ਨਾਡੂ ਵਿੱਚ ਇੱਕ ਲੱਖ ਤੋਂ ਵੱਧ ਨੌਜਵਾਨਾਂ ਨੇ ਨੀਟ - 2020 ਦੀ ਪ੍ਰੀਖਿਆ ਲਿਖੀ।
- ਕਰਨਾਟਕ: ਮੈਸੂਰ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗ ਆਬਾਦੀ ਦੇ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਹੰਸੂਰ ਸੜਕ ’ਤੇ ਮੌਜੂਦ ਬਾਸਪਾ ਮੈਮੋਰੀਅਲ ਹਸਪਤਾਲ (ਬੀਐੱਮਐੱਚ) ਨੂੰ ਸੀਨੀਅਰ ਸਿਟੀਜ਼ਨਜ਼ ਲਈ ਇੱਕ ਖ਼ਾਸ ਕੋਵਿਡ ਹਸਪਤਾਲ ਵਿੱਚ ਤਬਦੀਲ ਕਰ ਰਿਹਾ ਹੈ। ਕਰਨਾਟਕ ਵਿੱਚ 1.2 ਲੱਖ ਨੌਜਵਾਨਾਂ ਨੇ ਨੀਟ ਪ੍ਰੀਖਿਆ ਦਿੱਤੀ ਹੈ ਜੋ ਕਿ ਰੋਕਥਾਮ ਉਪਾਵਾਂ ਦੇ ਨਾਲ ਕਰਵਾਈ ਗਈ ਸੀ। ਐਤਵਾਰ ਨੂੰ ਰਾਜ ਵਿੱਚ 9,894 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਜੋ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਹੈ, ਜਿਸਨੇ 2 ਸਤੰਬਰ ਨੂੰ ਦਰਜ ਕੀਤੇ 9,860 ਕੇਸਾਂ ਦੇ ਆਪਣੇ ਪਿਛਲੇ ਰਿਕਾਰਡ ਨੂੰ ਤੋੜਿਆ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੰਗਲੁਰੂ ਵਿੱਚ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਸਰਕਾਰ ਕੋਟੇ ਅਧੀਨ ਵੈਂਟੀਲੇਟਰਾਂ ਨਾਲ ਆਈਸੀਯੂ ਬੈੱਡ ਪ੍ਰਾਪਤ ਕਰਨਾ ਮੁਸ਼ਕਲ ਲੱਗ ਰਿਹਾ ਹੈ।
- ਆਂਧਰ ਪ੍ਰਦੇਸ਼: ਸੁਪਰੀਮ ਕੋਰਟ ਨੇ ਸਵਰਨ ਪੈਲੇਸ ਕੋਵਿਡ ਕੇਅਰ ਸੈਂਟਰ ਦੇ ਅੱਗ ਹਾਦਸੇ ਮਾਮਲੇ ਵਿੱਚ ਆਂਧਰ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਸਰਕਾਰ ਨੂੰ ਇਸ ਕੇਸ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਡਾਕਟਰ ਰਮੇਸ਼ ਬਾਬੂ ਨੂੰ ਬਿਨਾਂ ਹਿਰਾਸਤ ਵਿੱਚ ਲਏ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਡਾਕਟਰ ਰਮੇਸ਼ ਨੂੰ ਅਪੀਲ ਕੀਤੀ ਕਿ ਉਹ ਜਾਂਚ ਵਿੱਚ ਸਹਿਯੋਗ ਕਰਨ। 9 ਅਗਸਤ ਨੂੰ ਰਮੇਸ਼ ਹਸਪਤਾਲਾਂ ਦੁਆਰਾ ਚਲਾਏ ਜਾ ਰਹੇ ਵਿਜੇਵਾੜਾ ਕੋਵਿਡ ਸੈਂਟਰ ਦੇ ਸਵਰਨ ਪੈਲੇਸ ਵਿੱਚ ਇੱਕ ਭਾਰੀ ਅੱਗ ਲੱਗੀ, ਜਿਸ ਵਿੱਚ 10 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਸਨ। ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦੋਸ਼ ਲਾਇਆ ਗਿਆ ਕਿ ਪ੍ਰਾਈਵੇਟ ਹਸਪਤਾਲ ਕੋਵਿਡ ਦੇ ਇਲਾਜ ਲਈ ਬਹੁਤ ਜ਼ਿਆਦਾ ਫੀਸਾਂ ਵਸੂਲ ਰਹੇ ਹਨ, ਸਰਕਾਰ ਵੱਲੋਂ ਕਾਉਂਟਰ ਦਾਇਰ ਕਰਨ ਲਈ ਸਮਾਂ ਮੰਗੇ ਜਾਣ ਤੋਂ ਬਾਅਦ ਪਟੀਸ਼ਨ ਨੂੰ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1417 ਨਵੇਂ ਕੇਸ ਆਏ, 2479 ਰਿਕਵਰਡ ਹੋਏ ਅਤੇ 13 ਮੌਤਾਂ ਹੋਈਆਂ ਹਨ; 1417 ਮਾਮਲਿਆਂ ਵਿੱਚੋਂ 264 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 158513; ਐਕਟਿਵ ਕੇਸ: 30532; ਮੌਤਾਂ: 974; ਡਿਸਚਾਰਜ: 1,27,007। ਜਿਵੇਂ ਕਿ ਕੋਰੋਨਾ ਵਾਇਰਸ ਰਾਜ ਵਿੱਚ ਹਾਲੇ ਵੀ ਐਕਟਿਵ ਰਹਿੰਦਾ ਹੈ, ਇਸ ਦੇ ਮੱਦੇਨਜ਼ਰ ਨਵੇਂ ਵਿਅਕਤੀਆਂ ਨੂੰ ਸੰਕਰਮਿਤ ਕਰ ਰਿਹਾ ਹੈ, ਇਸ ਤਰ੍ਹਾਂ ਰਿਕਵਰੀਆਂ ਵਿੱਚ ਵੀ ਗੁਣਾਤਮਕ ਤੇਜ਼ੀ ਨਾਲ ਵਾਧਾ ਹੋਇਆ ਹੈ। ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਕਿਹਾ ਹੈ ਕਿ ਤੇਲੰਗਾਨਾ ਕੋਵਿਡ ਨਾਲ ਲੜਨ ਵਿੱਚ ਰਾਜ ਦੀ ਮਦਦ ਕਰਨ ਵਿੱਚ ਕੇਂਦਰ ਵੱਲੋਂ ਨਿਭਾਈ ਭੂਮਿਕਾ ਨੂੰ ਸਵੀਕਾਰ ਨਹੀਂ ਕਰ ਰਿਹਾ।
- ਮਹਾਰਾਸ਼ਟਰ: ਮੁੰਬਈ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਆਉਣ ਦੇ ਨਾਲ, ਐੱਮਸੀਜੀਐੱਮ ਨੇ ਇਸ ਵਾਧੇ ਲਈ ਸ਼ਹਿਰ ਵਿੱਚ ਟੈਸਟਿੰਗ ਵਧਾਉਣ ਲਈ ਕਿਹਾ ਹੈ। ਗ੍ਰੇਟਰ ਮੁੰਬਈ ਦੀ ਮਿਉਂਸੀਪਲ ਕਾਰਪੋਰੇਸ਼ਨ ਨੇ ਕਿਹਾ ਕਿ ‘ਮਿਸ਼ਨ ਬਿਗਿਨ ਅਗੇਨ’ ਦੇ ਪੜਾਅ 4 ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਮਾਪਤ ਹੋਏ 10 ਦਿਨਾਂ ਦੇ ਗਣੇਸ਼ ਤਿਉਹਾਰ ਦੇ ਤਹਿਤ ਪਾਬੰਦੀਆਂ ਨੂੰ ਘੱਟ ਕਰਨ ਕਾਰਨ ਲਾਗ ਦੀ ਦਰ ਲਗਾਤਾਰ ਵਧਦੀ ਗਈ। ਫਿਲਹਾਲ ਮੁੰਬਈ ਜ਼ਿਲ੍ਹੇ ਦੀ ਰਿਕਵਰੀ ਦਰ 77 ਫ਼ੀਸਦੀ ਹੈ ਅਤੇ ਇੱਕ ਹਫ਼ਤੇ ਤੋਂ ਬਾਅਦ ਮਾਮਲਿਆਂ ਵਿੱਚ 1.24 ਫ਼ੀਸਦੀ ਦਾ ਵਾਧਾ ਹੋਇਆ ਹੈ। ਕੋਵਿਡ-19 ਦੇ 30,316 ਐਕਟਿਵ ਮਾਮਲਿਆਂ ਅਤੇ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਦੇ ਅਧਾਰ ’ਤੇ 2 ਹਜ਼ਾਰ ਦੇ ਕਰੀਬ ਕੇਸਾਂ ਦੀ ਆਉਣ ਨਾਲ, ਮੁੰਬਈ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਤ ਸ਼ਹਿਰਾਂ ਵਿੱਚੋਂ ਇੱਕ ਹੈ।
- ਗੁਜਰਾਤ: ਅਹਿਮਦਾਬਾਦ ਪੁਲਿਸ ਨੇ ਲਾਜ਼ਮੀ ਮਾਸਕ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਹੈ। ਪਿਛਲੇ ਮਹੀਨੇ ਜ਼ੁਰਮਾਨੇ ਦੀ ਰਕਮ ਦੇ 500 ਰੁਪਏ ਤੋਂ 1000 ਰੁਪਏ ਤੱਕ ਵਧਾਉਣ ਦੇ ਬਾਵਜੂਦ, ਅਹਿਮਦਾਬਾਦ ਵਿੱਚ ਬਹੁਤ ਸਾਰੇ ਲੋਕ ਲਾਜ਼ਮੀ ਮਾਸਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਪੁਲਿਸ ਨੇ ਪਿਛਲੇ ਇੱਕ ਹਫ਼ਤੇ ਤੋਂ ਅਜਿਹੇ ਨਿਯਮ ਤੋੜਨ ਵਾਲਿਆਂ ਵਿਰੁੱਧ ਮੁਹਿੰਮ ਚਲਾਈ ਹੈ। ਗੁਜਰਾਤ ਵਿੱਚ 16,439 ਐਕਟਿਵ ਕੇਸ ਹਨ।
- ਰਾਜਸਥਾਨ: ਕੋਵਿਡ-19 ਕਾਰਨ ਘੱਟ ਸਾਹ ਦੀ ਸ਼ਿਕਾਇਤ ਦੇ ਹੋਰ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹੋ ਰਹੇ ਹਨ, ਇਸ ਨਾਲ ਆਕਸੀਜਨ ਸਹਾਇਤਾ ਦੀ ਲੋੜ ਵਧ ਰਹੀ ਹੈ, ਇਸਨੂੰ ਦੇਖਦੇ ਹੋਏ ਰਾਜਸਥਾਨ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨਾਲ ਜੁੜੇ ਹਸਪਤਾਲਾਂ ਵਿੱਚ ਆਕਸੀਜਨ ਜੇਨਰੇਸ਼ਨ ਦੇ 38 ਪਲਾਂਟ ਲਗਾ ਰਹੀ ਹੈ। ਆਕਸੀਜਨ ਪੈਦਾ ਕਰਨ ਵਾਲੇ 38 ਪਲਾਂਟਾਂ ਵਿੱਚੋਂ 17 ਵਿੱਚ ਰੋਜ਼ਾਨਾ 90 ਆਕਸੀਜਨ ਸਿਲੰਡਰ ਭਰਨ ਦੀ ਸਮਰੱਥਾ ਹੋਵੇਗੀ, 14 ਵਿੱਚ ਰੋਜ਼ਾਨਾ 35 ਤੋਂ 40 ਸਿਲੰਡਰ ਭਰਨ ਦੀ ਸਮਰੱਥਾ ਹੋਵੇਗੀ ਅਤੇ ਸੱਤ ਵਿੱਚ 24 ਸਿਲੰਡਰ ਭਰਨ ਦੀ ਸਮਰੱਥਾ ਹੋਵੇਗੀ।
- ਮੱਧ ਪ੍ਰਦੇਸ਼: ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਕੇਂਦਰ ਨੇ ਮੱਧ ਪ੍ਰਦੇਸ਼ ਨੂੰ ਪ੍ਰਤੀ ਦਿਨ 50 ਟਨ ਆਕਸੀਜਨ ਦੀ ਸਪਲਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜੋ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਵਿਚਕਾਰ ਆਕਸੀਜਨ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।” ਉਨ੍ਹਾਂ ਨੇ ਕੋਵਿਡ-19 ਦੇ ਇਸ ਮੁਸ਼ਕਲ ਸਮੇਂ ਦੌਰਾਨ ਰਾਜ ਨੂੰ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਵੀ ਧੰਨਵਾਦ ਕੀਤਾ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 20,487 ਹੈ।
- ਗੋਆ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਭ ਤੋਂ ਮੋਹਰੀ ਸਾਰੇ ਸਿਹਤ ਕਰਮਚਾਰੀਆਂ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ ਹੈ। ਬੀਮਾ ਕਵਰ ਕੇਂਦਰੀ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ, ਰਾਜ ਵਿੱਚ ਕੋਵਿਡ-19 ਦੇ ਮਰੀਜ਼ ਮਾਰਗਾਓ (ਦੱਖਣੀ ਗੋਆ) ਦੇ ਈਐੱਸਆਈ ਹਸਪਤਾਲ, ਪਣਜੀ (ਉੱਤਰੀ ਗੋਆ) ਦੇ ਨੇੜੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਅਤੇ ਪੋਂਡਾ (ਦੱਖਣੀ ਗੋਆ) ਦੇ ਤਹਿਸੀਲ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਫੈਕਟਚੈੱਕ
********
ਵਾਈਬੀ
(Release ID: 1654325)
Visitor Counter : 239