ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਹਾਈਪਰਸੋਨਿਕ ਟੈਸਟ ਪ੍ਰਦਰਸ਼ਨ ਵਾਹਨ’ ਦੀ ਸਫਲ ਉਡਾਣ ਦੇ ਲਈ ਡੀਆਰਡੀਓ ਨੂੰ ਵਧਾਈਆਂ ਦਿੱਤੀਆਂ

Posted On: 07 SEP 2020 8:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਈਪਰਸੋਨਿਕ ਟੈਸਟ ਪ੍ਰਦਰਸ਼ਨ ਵਾਹਨਦੀ ਸਫਲ ਉਡਾਣ ਦੇ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਹਾਈਪਰਸੋਨਿਕ ਟੈਸਟ ਪ੍ਰਦਰਸ਼ਨ ਵਾਹਨ ਦੀ ਸਫਲ ਉਡਾਣ ਦੇ ਲਈ ਡੀਆਰਡੀਓ ਨੂੰ ਵਧਾਈਆਂ। ਸਾਡੇ ਵਿਗਿਆਨੀਆਂ ਦੁਆਰਾ ਵਿਕਸਿਤ ਸਕ੍ਰੈਮਜੈੱਟ ਇੰਜਣ ਨੇ ਉਡਾਣ ਨੂੰ ਧੁਨੀ ਦੀ ਗਤੀ ਤੋਂ ਵੀ 6 ਗੁਣਾ ਗਤੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ! ਅਜਿਹੇ ਬਹੁਤ ਘੱਟ ਦੇਸ਼ ਹਨ ਜਿਨ੍ਹਾਂ ਦੇ ਪਾਸ ਅੱਜ ਇਸ ਤਰ੍ਹਾਂ ਦੀ ਅਦਭੁਤ ਸਮਰੱਥਾ ਹੈ।

 

https://twitter.com/narendramodi/status/1302974916665303042

 

***

 

ਵੀਆਰਆਰਕੇ/ਐੱਸਐੱਚ



(Release ID: 1652162) Visitor Counter : 186