ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਤੇਜ਼ੀ ਨਾਲ ਅੱਗੇ ਵਧਦਿਆਂ ਭਾਰਤ ਵੱਲੋਂ 4.23 ਕਰੋੜ ਤੋਂ ਵੱਧ ਟੈਸਟ ਕੀਤੇ ਗਏ
3 ਸੂਬਿਆਂ-ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ ਕੁੱਲ ਕੇਸਾਂ ਦੇ 43 ਫੀਸਦ ਕੇਸ ਦਰਜ
Posted On:
31 AUG 2020 12:24PM by PIB Chandigarh
ਭਾਰਤ ਨੇ ਪ੍ਰੀਖਣ ਕਰਨ ਦੇ ਸੰਕਲਪ ਦਾ ਦ੍ਰਿੜਤਾ ਨਾਲ ਮੁਜ਼ਾਹਰਾ ਕਰਦਿਆਂ ਕੋਵਿਡ-19 ਟੈਸਟਾਂ ਵਿੱਚ ਵਿਆਪਕ ਵਾਧਾ ਦਰਜ ਕੀਤਾ ਹੈ । ਜਨਵਰੀ 2020 ਵਿੱਚ ਪੂਨੇ ਦੀ ਸਿਰਫ਼ ਇੱਕ ਪ੍ਰਯੋਗਸ਼ਾਲਾ ਤੋਂ ਸ਼ੂਰੂ ਕਰਦਿਆਂ ਅਗਸਤ 2020 ਵਿੱਚ ਰੋਜ਼ਾਨਾ ਟੈਸਟਿੰਗ ਦੀ ਸਮਰੱਥਾ 10 ਲੱਖ ਤੋਂ ਉੱਪਰ ਪਹੁੰਚ ਗਈ ਹੈ ।
ਅੱਜ ਕੁੱਲ ਟੈਸਟਾਂ ਦੀ ਗਿਣਤੀ 4.23 ਕਰੋੜ ਤੋਂ ਪਾਰ ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 8,46,278 ਟੈਸਟ ਕੀਤੇ ਗਏ ।
30 ਅਗਸਤ 2020 ਤੱਕ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 78,512 ਮਾਮਲੇ ਦਰਜ ਕੀਤੇ ਗਏ । ਇਸ ਲਈ ਮੀਡੀਆ ਦੇ ਇੱਕ ਵਰਗ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 80,000 ਕੇਸਾਂ ਦੀ ਗੱਲ ਬੇਬੁਨਿਆਦ ਹੈ ।
ਪਿਛਲੇ 24 ਘੰਟਿਆਂ ਦੌਰਾਨ ਨਵੇਂ ਕੇਸਾਂ ਵਿੱਚ 7 ਸੂਬਿਆਂ ਤੋਂ 70 ਫੀਸਦ ਕੇਸ ਆਏ ਹਨ । ਇਹਨਾਂ ਵਿੱਚੋਂ ਸਭ ਤੋਂ ਵੱਧ ਲਗਭਗ 21 ਫੀਸਦ ਮਾਮਲੇ ਮਹਾਰਾਸ਼ਟਰ, ਉਸ ਤੋਂ ਬਾਅਦ 13.5 ਫੀਸਦ ਆਂਧਰ ਪ੍ਰਦੇਸ਼ ਤੋਂ ਤੇ 11.27 ਮਾਮਲੇ ਕਰਨਾਟਕ ਵਿੱਚ ਦਰਜ ਹੋਏ ਹਨ । ਤਾਮਿਲਨਾਡੂ ਤੋਂ 8.27 ਪ੍ਰਤੀਸ਼ਤ , ਉੱਤਰ ਪ੍ਰਦੇਸ਼ ਤੋਂ 8.27 ਫੀਸਦ , ਪੱਛਮੀ ਬੰਗਾਲ ਤੋਂ 3.85 ਫੀਸਦ ਤੇ ਉੜੀਸ਼ਾ ਤੋਂ 3.84 ਫੀਸਦ ਮਾਮਲੇ ਆਏ ਹਨ ।
ਕੋਵਿਡ ਦੇ ਕੁੱਲ ਮਾਮਲਿਆਂ ਵਿੱਚੋਂ 43 ਫੀਸਦ ਸਿਰਫ਼ 3 ਸੂਬਿਆਂ : ਮਹਾਰਾਸ਼ਟਰ , ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ ਦਰਜ ਹੋਏ ਹਨ ਜਦਕਿ ਕੁੱਲ ਕੇਸਾਂ ਵਿੱਚ ਤਾਮਿਲਨਾਡੂ ਦਾ ਹਿੱਸਾ 11.66 ਫੀਸਦ ਹੈ ।
ਕੋਵਿਡ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ , ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ 50 ਫੀਸਦ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ , ਜਿਹਨਾਂ ਵਿੱਚੋਂ 30.48 ਫੀਸਦ ਮਹਾਰਾਸ਼ਟਰ ਵਿੱਚ ਹੋਈਆਂ ਹਨ ।
ਜਿਹਨਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਜ਼ਿਆਦਾ ਮਾਮਲੇ ਰਿਪੋਰਟ ਹੋ ਰਹੇ ਹਨ ਤੇ ਜਿੱਥੇ ਮੌਤ ਦਰ ਉੱਚੀ ਚੱਲ ਰਹੀ ਹੈ, ਕੇਂਦਰ ਸਰਕਾਰ ਉਹਨਾਂ ਸੂਬਿਆਂ ਤੇ ਕੇਂਦਰ ਸ਼ਾਸਤ ਸੂਬਿਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ । ਉਹਨਾਂ ਨੂੰ ਟੈਸਟ ਵਧਾਉਣ ਤੇ ਮੌਤ ਦਰ ਨੂੰ ਘਟਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਧੇਰੇ ਕਲੀਨੀਕਲ ਉਪਾਅ ਕਰਨ ਦੀ ਹਦਾਇਤ ਕੀਤੀ ਗਈ ਹੈ ।
ਐਮਵੀ
(Release ID: 1650008)
Visitor Counter : 219
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada