ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਉੱਚ ਸਿਹਤਯਾਬੀਆਂ ਨੇ ਭਾਰਤ ਦੀ ਸਿਹਤਯਾਬੀ ਦਰ ਨੂੰ ਤਕਰੀਬਨ 75% ਤੱਕ ਵਧਾਇਆ

ਠੀਕ ਹੋਣ ਦੇ ਮਾਮਲੇ ਐਕਟਿਵ ਮਾਮਲਿਆਂ ਤੋਂ ਪਾਰ, ਤਕਰੀਬਨ 16 ਲੱਖ ਨੇੜੇ
ਵਿਸ਼ਵਵਿਆਪੀ ਪੱਧਰ 'ਤੇ ਸਭ ਤੋਂ ਘੱਟ ਭਾਰਤ ਦੀ ਕੇਸ ਮੌਤ ਦਰ ਹੋਰ ਹੇਠਾਂ ਆਈ

Posted On: 23 AUG 2020 2:50PM by PIB Chandigarh

ਸਿਹਤਯਾਬੀ ਦੀ ਲਗਾਤਾਰ ਵਧ ਰਹੀ ਗਿਣਤੀ ਨੇ ਕੋਵਿਡ-19 ਮਰੀਜ਼ਾਂ ਵਿਚ ਭਾਰਤ ਦੀ ਸਿਹਤਯਾਬੀ ਦਰ ਨੂੰ ਤਕਰੀਬਨ 75% ਤੱਕ ਵਧਾ ਦਿੱਤਾ ਹੈ

ਪਿਛਲੇ 24 ਘੰਟਿਆਂ ਵਿੱਚ 57,989 ਕੋਵਿਡ ਮਰੀਜ਼ਾਂ ਦੀ ਸਿਹਤਯਾਬੀ ਨਾਲ, ਸਿਹਤਯਾਬੀ ਦੀ ਕੁੱਲ ਗਿਣਤੀ ਅੱਜ 22,80,566 ਤੱਕ ਪਹੁੰਚ ਗਈ ਹੈ

ਭਾਰਤ ਦੀ ਕੁੱਲ ਸਿਹਤਯਾਬੀ ਹੁਣ ਕੁੱਲ ਐਕਟਿਵ ਮਾਮਲਿਆਂ (7,07,668) ਤੋਂ ਤਕਰੀਬਨ 16 ਲੱਖ (1,572,898) ਵੱਧ ਹੈ.

ਜਿਵੇਂ ਕਿ ਗ੍ਰਾਫ ਦਰਸਾਉਂਦਾ ਹੈ, ਸਿਹਤਯਾਬੀ ਦੀ ਰੋਜ਼ਾਨਾ ਔਸਤ ਗਿਣਤੀ 15,018 (1-7 ਜੁਲਾਈ 2020) ਤੋਂ 19-13 ਅਗਸਤ 2020 ਦੇ ਹਫਤੇ ਦੌਰਾਨ 60,557 ਤੱਕ ਨਿਰੰਤਰ ਉੱਪਰ ਵੱਲ ਗਈ ਹੈ

ਨਿਰੰਤਰ ਵੱਧਦੀ ਹੋਈ ਸਿਹਤਯਾਬੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਦਾ ਅਸਲ ਕੇਸਲੋਡ. ਜੋ ਐਕਟਿਵ ਮਾਮਲੇ ਹਨ, ਘਟੇ ਹਨ ਅਤੇ ਇਸ ਵੇਲੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਇਹ ਸਿਰਫ 23.24% ਬਣਦੇ ਹਨ ਨਤੀਜੇ ਵਜੋਂ, ਇਸ ਨਾਲ ਮੌਤ ਦਰ ਵੀ ਹੌਲੀ ਹੌਲੀ ਹੇਠਾਂ ਆ ਰਹੀ ਹੈ ਇਸ ਵੇਲੇ ਭਾਰਤ ਦੀ ਕੇਸ ਮੌਤ ਦਰ (ਸੀਐਫਆਰ) 1.86% ਹੈ, ਜੋ ਵਿਸ਼ਵ ਪੱਧਰ' ਤੇ ਸਭ ਤੋਂ ਘੱਟ ਹੈ ਅਜਿਹਾ ਕੇਂਦਰ ਸਰਕਾਰ ਦੀ ਹਮਲਾਵਰ ਟੈਸਟਿੰਗ, ਵਿਆਪਕ ਟ੍ਰੈਕਿੰਗ ਅਤੇ ਕੁਸ਼ਲ਼ ਇਲਾਜ ਦੀ ਵਿਆਪਕ ਤੇ ਪ੍ਰਭਾਵਸ਼ਾਲੀ ਨੀਤੀ ਕਾਰਨ ਸੰਭਵ ਹੋਇਆ ਹੈ

ਕੋਵਿਡ ਮਰੀਜ਼ਾਂ ਵਿਚਾਲੇ ਸਿਹਤਯਾਬੀ ਦੀ ਉੱਚੀ ਗਿਣਤੀ ਅਤੇ ਮੌਤ ਦੀ ਘਟ ਰਹੀ ਦਰ ਇਹ ਦਰਸਾਉਂਦੀ ਹੈ ਕਿ ਭਾਰਤ ਦੀਆਂ ਸਿਲਸਿਲੇਵਾਰ ਅਤੇ ਕਾਰਜਸ਼ੀਲ ਰਣਨੀਤੀਆਂ ਨੇ ਖੇਤਰ ਵਿਚ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ

 

ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ and @MoHFW_INDIA.ਵੇਖੋ

 

ਕੋਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ

technicalquery.covid19[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਤੇ @CovidIndiaSeva

 

ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੋਲ ਫ੍ਰੀ) ਤੇ ਸੰਪਰਕ ਕਰੋ

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ

https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ

----------------------------------------

ਐਮਵੀ/ਐਸਜੇ


(Release ID: 1648075) Visitor Counter : 175