ਪ੍ਰਧਾਨ ਮੰਤਰੀ ਦਫਤਰ

ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਸਬਮਰੀਨ ਕੇਬਲ ਕਨੈਕਟੀਵਿਟੀ ਪ੍ਰੋਜੈਕਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 10 AUG 2020 12:23PM by PIB Chandigarh

ਭਾਰਤ ਦੀ ਆਜ਼ਾਦੀ ਦੀ ਤਪੋਸਥਲੀਸੰਕਲਪਸਥਲੀਅੰਡੇਮਾਨ- ਨਿਕੋਬਾਰ ਦੀ ਭੂਮੀ ਅਤੇ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮੇਰਾ ਨਮਸਕਾਰ  !!!

 

ਅੱਜ ਦਾ ਦਿਨ ਅੰਡੇਮਾਨ- ਨਿਕੋਬਾਰ  ਦੇ ਦਰਜਨਾਂ ਟਾਪੂਆਂ ਵਿੱਚ ਵਸੇ ਲੱਖਾਂ ਸਾਥੀਆਂ ਦੇ ਲਈ ਤਾਂ ਅਹਿਮ ਹੈ ਹੀਪੂਰੇ ਦੇਸ਼ ਲਈ ਵੀ ਮਹੱਤਵਪੂਰਨ ਹੈ।

 

ਸਾਥੀਓਨੇਤਾ ਜੀ  ਸੁਭਾਸ਼ਚੰਦਰ ਬੋਸ ਨੂੰ ਨਮਨ ਕਰਦੇ ਹੋਏਕਰੀਬ ਡੇਢ ਸਾਲ ਪਹਿਲਾਂ ਮੈਨੂੰ Submarine Optical Fibre Cable Connectivity ਪ੍ਰੋਜੈਕਟ ਦੇ ਸ਼ੁਭ ਅਰੰਭ ਦਾ ਅਵਸਰ ਮਿਲਿਆ ਸੀ।  ਮੈਨੂੰ ਖੁਸ਼ੀ ਹੈ ਕਿ ਹੁਣ ਇਸ ਦਾ ਕੰਮ ਪੂਰਾ ਹੋਇਆ ਹੈ ਅਤੇ ਅੱਜ ਇਸ ਦੇ ਲੋਕਅਰਪਣ ਦਾ ਵੀ ਸੁਭਾਗ ਮੈਨੂੰ ਮਿਲਿਆ ਹੈ।  ਚੇਨਈ ਤੋਂ ਪੋਰਟਬਲੇਅਰਪੋਰਟਬਲੇਅਰ ਤੋਂ ਲਿਟਿਲ ਅੰਡੇਮਾਨ ਅਤੇ ਪੋਰਟਬਲੇਅਰ ਤੋਂ ਸਵਰਾਜ ਦ੍ਵੀਪ ਤੱਕਅੰਡੇਮਾਨ  ਨਿਕੋਬਾਰ  ਦੇ ਇੱਕ ਵੱਡੇ ਹਿੱਸੇ ਵਿੱਚ ਇਹ ਸੇਵਾ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।

 

ਮੈਂ ਅੰਡੇਮਾਨ-ਨਿਕੋਬਾਰ ਦੇ ਲੋਕਾਂ ਨੂੰ ਇਸ ਸੁਵਿਧਾ ਦੇ ਲਈਅਨੰਤ ਅਵਸਰਾਂ ਨਾਲ ਭਰੀ ਇਸ ਕਨੈਕਟੀਵਿਟੀ ਦੇ ਲਈ ਬਹੁਤ - ਬਹੁਤ ਵਧਾਈ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।  ਸੁਤੰਤਰਤਾ ਦਿਵਸ ਤੋਂ ਪਹਿਲਾਂ ਇਹ ਅੰਡੇਮਾਨ   ਦੇ ਲੋਕਾਂ ਲਈ ਇੱਕ ਪ੍ਰਕਾਰ ਨਾਲ 15 ਅਗਸਤ। ਦੇ ਪਹਿਲਾਂ ਇਸੇ ਸਪਤਾ ਹ ਇੱਕ ਸਨੇਹ ਭਰੇ ਉਪਹਾਰ ਦੀ ਤਰ੍ਹਾਂ ਇਹ ਅਵਸਰ ਮੈਂ ਦੇਖਦਾ ਹਾਂ।

 

ਸਾਥੀਓਸਮੁੰਦਰ  ਦੇ ਅੰਦਰ ਕਰੀਬ 2300 ਕਿਲੋਮੀਟਰ ਤੱਕ ਕੇਬਲ ਵਿਛਾਉਣ ਦਾ ਇਹ ਕੰਮ ਸਮੇਂ ਤੋਂ ਪਹਿਲਾਂ ਪੂਰਾ ਕਰਨਾਆਪਣੇ ਆਪ ਵਿੱਚ ਬਹੁਤ ਪ੍ਰਸ਼ੰਸਾਯੋਗ ਹੈ।  ਗਹਿਰੇ ਸਮੁੰਦਰ ਵਿੱਚ ਸਰਵੇ ਕਰਨਾਕੇਬਲ ਦੀ ਕੁਆਲਿਟੀ ਮੈਨਟੇਨ ਰੱਖਣਾਵਿਸ਼ੇਸ਼ ਜਹਾਜ਼ਾਂ ਦੇ ਜ਼ਰੀਏ ਕੇਬਲ ਨੂੰ ਵਿਛਾਉਣਾ ਇਤਨਾ ਅਸਾਨ ਵੀ ਨਹੀਂ ਹੈ।  ਉੱਪਰ ਤੋਂ ਉੱਚੀਆਂ ਲਹਿਰਾਂਤੂਫਾਨ ਅਤੇ ਮੌਨਸੂਨ ਦੀ ਰੁਕਾਵਟ।  ਜਿਤਨਾ ਬੜਾ ਇਹ ਪ੍ਰੋਜੈਕਟ ਸੀਉਤਨੀਆਂ ਹੀ ਵਿਰਾਟ ਚੁਣੌਤੀਆਂ ਸਨ।  ਇਹ ਵੀ ਇੱਕ ਵਜ੍ਹਾ ਸੀ ਕਿ ਵਰ੍ਹਿਆਂ ਤੋਂ ਇਸ ਸੁਵਿਧਾ ਦੀ ਜ਼ਰੂਰਤ ਮਹਿਸੂਸ ਹੁੰਦੇ ਹੋਏ ਵੀ ਇਸ ਤੇ ਕੰਮ ਨਹੀਂ ਹੋ ਸਕਿਆ ਸੀ।  ਲੇਕਿਨ ਮੈਨੂੰ ਖੁਸ਼ੀ ਹੈ ਕਿ ਸਾਰੀਆਂ ਰੁਕਾਵਟਾਂ ਨੂੰ ਕਿਨਾਰੇ ਕਰਕੇਇਸ ਕੰਮ ਨੂੰ ਪੂਰਾ ਕੀਤਾ ਗਿਆ।  ਇੱਥੋਂ ਤੱਕ ਕਿ ਕੋਰੋਨਾ ਜਿਹੀ ਆਪਦਾਜਿਸ ਨੇ ਸਭ ਕੁਝ ਠੱਪ ਕਰ ਦਿੱਤਾ ਸੀਉਹ ਵੀ ਇਸ ਕੰਮ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕੀ।

 

ਸਾਥੀਓਦੇਸ਼ ਦੇ ਇਤਿਹਾਸਵਰਤਮਾਨ ਅਤੇ ਭਵਿੱਖ  ਦੇ ਲਈ ਇਤਨੇ ਮਹੱਤਵਪੂਰਨ ਸਥਾਨ ਨੂੰਉੱਥੋਂ  ਦੇ ਮਿਹਨਤੀ ਨਾਗਰਿਕਾਂ ਨੂੰ ਆਧੁਨਿਕ ਟੈਲੀਕੌਮ ਕਨੈਕਟੀਵਿਟੀ ਦੇਣਾ ਦੇਸ਼ ਦੀ ਜ਼ਿੰਮਾਵਾਰੀ ਸੀ।  ਇੱਕ ਬੇਹੱਦ ਸਮਰਪਿਤ ਟੀਮ  ਦੇ ਦੁਆਰਾਟੀਮ ਭਾਵਨਾ  ਨਾਲ ਅੱਜ ਇੱਕ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ।  ਮੈਂ ਇਸ ਪ੍ਰੋਜੈਕਟ ਨਾਲ ਜੁੜੇ ਹਰ ਸਾਥੀ ਨੂੰ ਵੀ ਬਹੁਤ - ਬਹੁਤ ਵਧਾਈ ਦਿੰਦਾ ਹਾਂਨਮਨ ਕਰਦਾ ਹਾਂ।

 

ਸਾਥੀਓਅਜਿਹੇ ਚੁਣੌਤੀਪੂਰਨ ਕੰਮ ਤਦੇ ਹੋ ਸਕਦੇ ਹਨਜਦੋਂ ਪੂਰੀ ਸਮਰੱਥਾ ਨਾਲਪੂਰੀ ਕਮਿਟਮੈਂਟ ਦੇ ਨਾਲ ਕੰਮ ਕੀਤਾ ਜਾਂਦਾ ਹੈ।  ਸਾਡਾ ਸਮਰਪਣ ਰਿਹਾ ਹੈ ਕਿ ਦੇਸ਼  ਦੇ ਹਰ ਨਾਗਰਿਕਹਰ ਖੇਤਰ ਦੀ ਦਿੱਲੀ ਤੋਂ ਅਤੇ ਦਿਲ ਤੋਂਦੋਨੋਂ ਦੂਰੀਆਂ ਨੂੰ ਪੂਰਿਆ ਜਾਵੇ।  ਸਾਡਾ ਸਮਰਪਣ ਰਿਹਾ ਹੈ ਕਿਦੇਸ਼ ਦੇ ਹਰ ਜਨਹਰ ਖੇਤਰ ਤੱਕ ਆਧੁਨਿਕ ਸੁਵਿਧਾਵਾਂ ਪਹੁੰਚਣਉਨ੍ਹਾਂ ਦਾ ਜੀਵਨ ਅਸਾਨ ਬਣੇ।  ਸਾਡਾ ਸਮਰਪਣ ਰਿਹਾ ਹੈ ਕਿਰਾਸ਼ਟਰ ਦੀ ਸੁਰੱਖਿਆ ਨਾਲ ਜੁੜੇ ਬਾਰਡਰ ਏਰੀਆ ਅਤੇ ਸਮੁੰਦਰੀ ਸੀਮਾ ਤੇ ਵਸੇ ਖੇਤਰਾਂ ਦਾ ਤੇਜ਼ੀ ਨਾਲ ਵਿਕਾਸ ਹੋਵੇ।

 

ਸਾਥੀਓ, ਅੰਡੇਮਾਨ ਨਿਕੋਬਾਰ ਨੂੰ ਬਾਕੀ ਦੇਸ਼ ਅਤੇ ਦੁਨੀਆ ਨਾਲ ਜੋੜਨ ਵਾਲਾ ਇਹ ਆਪਟੀਕਲ ਫਾਇਬਰ ਪ੍ਰੋਜੈਕਟ,  Ease of Living  ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।  ਹੁਣ ਅੰਡੇਮਾਨ ਨਿਕੋਬਾਰ  ਦੇ ਲੋਕਾਂ ਨੂੰ ਵੀ ਮੋਬਾਈਲ ਕਨੈਕਟੀਵਿਟੀ ਅਤੇ ਤੇਜ਼ ਇੰਟਰਨੈੱਟ ਦੀਆਂ ਉਹੀ ਸਸਤੀਆਂ ਅਤੇ ਚੰਗੀਆਂ ਸੁਵਿਧਾਵਾਂ ਮਿਲ ਸਕਣਗੀਆਂਜਿਸ ਦੇ ਲਈ ਅੱਜ ਪੂਰੀ ਦੁਨੀਆ ਵਿੱਚ ਭਾਰਤ ਮੋਹਰੀ ਹੈ।  ਹੁਣ ਅੰਡੇਮਾਨ  ਨਿਕੋਬਾਰ ਦੇ ਲੋਕਾਂ ਨੂੰਭੈਣਾਂ ਨੂੰਬੱਚਿਆਂ ਨੂੰ, ਨੌਜਵਾਨਾਂ ਨੂੰਵਪਾਰੀਆਂ - ਕਾਰੋਬਾਰੀਆਂ ਨੂੰ ਵੀ ਡਿਜੀਟਲ ਇੰਡੀਆ  ਦੇ ਉਹ ਸਾਰੇ ਲਾਭ ਮਿਲ ਸਕਣਗੇਜੋ ਬਾਕੀ ਦੇਸ਼  ਦੇ ਲੋਕਾਂ ਨੂੰ ਮਿਲ ਰਹੇ ਹਨ।  ਔਨਲਾਈਨ ਪੜ੍ਹਾਈ ਹੋਵੇਟੂਰਿਜ਼ਮ ਤੋਂ ਕਮਾਈ ਹੋਵੇਬੈਂਕਿੰਗ ਹੋਵੇਸ਼ਾਪਿੰਗ ਹੋਵੇ ਜਾਂ ਦਵਾਈ ਹੋਵੇਹੁਣ ਅੰਡੇਮਾਨ ਨਿਕੋਬਾਰ  ਦੇ ਹਜ਼ਾਰਾਂ ਪਰਿਵਾਰਾਂ  ਨੂੰ ਵੀ ਇਹ ਔਨਲਾਈਨ ਮਿਲ ਸਕਣਗੀਆਂ।

 

ਸਾਥੀਓਅੱਜ ਅੰਡੇਮਾਨ  ਨੂੰ ਜੋ ਸੁਵਿਧਾ ਮਿਲੀ ਹੈਉਸ ਦਾ ਬਹੁਤ ਵੱਡਾ ਲਾਭ  ਉੱਥੇ ਜਾਣ ਵਾਲੇ ਟੂਰਿਸਟਾਂ ਨੂੰ ਵੀ ਮਿਲੇਗਾ।  ਬਿਹਤਰ ਨੈੱਟ ਕਨੈਕਟੀਵਿਟੀ ਅੱਜ ਕਿਸੇ ਵੀ ਟੂਰਿਸਟ ਡੈਸਟੀਨੇਸ਼ਨ ਦੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੋ ਗਈ ਹੈ।  ਪਹਿਲਾਂ ਦੇਸ਼ ਅਤੇ ਦੁਨੀਆ ਦੇ ਟੂਰਿਸਟਾਂ ਨੂੰ ਮੋਬਾਈਲ ਅਤੇ ਇੰਟਰਨੈੱਟ ਕਨੈਕਟੀਵਿਟੀ ਦਾ ਘੱਟ ਹੋਣਾ ਬਹੁਤ ਅਖਰਦਾ ਸੀ।  ਆਪਣੇ ਪਰਿਵਾਰ ਤੋਂਆਪਣੇ ਬਿਜ਼ਨਸ ਤੋਂ ਇੱਕ ਪ੍ਰਕਾਰ ਨਾਲ ਉਸ ਦਾ ਨਿਰੰਤਰ ਸੰਪਰਕ ਕਟ ਜਾਂਦਾ ਸੀ।  ਹੁਣ ਇਹ ਕਮੀ ਵੀ ਖਤਮ ਹੋਣ ਵਾਲੀ ਹੈ।  ਹੁਣ ਇੰਟਰਨੈੱਟ ਅੱਛਾ ਮਿਲੇਗਾਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਹੋਰ ਜ਼ਿਆਦਾ ਲੰਬੇ ਸਮੇਂ ਲਈ ਉੱਥੇ ਆਉਣਗੇ।  ਜਦੋਂ ਲੋਕ ਜ਼ਿਆਦਾ ਰੁਕਣਗੇਅੰਡੇਮਾਨ  ਨਿਕੋਬਾਰ  ਦੇ ਸਮੁੰਦਰ ਦਾਉੱਥੋਂ ਦੇ ਖਾਣ - ਪੀਣ ਦਾਆਨੰਦ ਲੈਣਗੇ ਤਾਂ ਇਸ ਦਾ ਬਹੁਤ ਬੜਾ ਪ੍ਰਭਾਵ ਰੋਜ਼ਗਾਰ ਤੇ ਵੀ ਪਵੇਗਾਰੋਜ਼ਗਾਰ  ਦੇ ਵੀ ਨਵੇਂ ਅਵਸਰ ਬਣਨਗੇ।

 

ਸਾਥੀਓਅੰਡੇਮਾਨ  ਨਿਕੋਬਾਰ ਭਾਰਤ  ਦੇ Economic - Strategic Cooperation ਅਤੇ Coordination ਦਾ ਪ੍ਰਮੁੱਖ ਕੇਂਦਰ ਹੈ।  ਹਿੰਦ ਮਹਾਸਾਗਰ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੇ ਵਪਾਰਕ ਅਤੇ ਸਾਮਰਿਕ(ਰਣਨੀਤਕ) ਸਮਰੱਥਾ ਦਾ ਸੈਂਟਰ ਰਿਹਾ ਹੈ।  ਹੁਣ ਜਦੋਂ ਭਾਰਤ Indo - Pacific ਵਿੱਚ ਵਪਾਰ-ਕਾਰੋਬਾਰ ਅਤੇ ਸਹਿਯੋਗ ਦੀ ਨਵੀਂ ਨੀਤੀ ਅਤੇ ਰੀਤੀ ਤੇ ਚਲ ਰਿਹਾ ਹੈਤਦ ਅੰਡੇਮਾਨ- ਨਿਕੋਬਾਰ ਸਹਿਤ ਸਾਡੇ ਤਮਾਮ ਟਾਪੂਆਂ ਦਾ ਮਹੱਤਵ ਹੋਰ ਅਧਿਕ ਵਧ ਗਿਆ ਹੈ।  Act - east policy  ਤਹਿਤ ਪੂਰਬੀ ਏਸ਼ਿਆਈ ਦੇਸ਼ਾਂ ਅਤੇ ਸਮੁੰਦਰ ਨਾਲ ਜੁੜੇ ਦੂਸਰੇ ਦੇਸ਼ਾਂ ਨਾਲ ਭਾਰਤ  ਦੇ ਮਜ਼ਬੂਤ ਹੁੰਦੇ ਰਿਸ਼ਤਿਆਂ ਵਿੱਚ ਅੰਡੇਮਾਨ  ਨਿਕੋਬਾਰ ਦੀ ਭੂਮਿਕਾ ਬਹੁਤ ਅਧਿਕ ਹੈ ਅਤੇ ਇਹ ਨਿਰੰਤਰ ਵਧਣ ਵਾਲੀ ਹੈ।  ਨਵੇਂ ਭਾਰਤ ਵਿੱਚਅੰਡੇਮਾਨ  ਨਿਕੋਬਾਰ ਦ੍ਵੀਪ ਸਮੂਹ ਦੀ ਇਸੇ ਭੂਮਿਕਾ ਨੂੰ ਮਜ਼ਬੂਤ ਕਰਨ ਲਈ3 ਸਾਲ ਪਹਿਲਾਂ Island Development Agency ਦਾ ਗਠਨ ਕੀਤਾ ਗਿਆ ਸੀ।  ਅੱਜ ਤੁਸੀਂ ਦੇਖ ਰਹੇ ਹੋਕਿ ਅੰਡੇਮਾਨ  ਨਿਕੋਬਾਰ ਵਿੱਚ ਜੋ ਪ੍ਰੋਜੈਕਟ ਵਰ੍ਹਿਆਂ-ਬੱਧੀ ਪੂਰੇ ਨਹੀਂ ਹੁੰਦੇ ਸਨਉਹ ਹੁਣ ਤੇਜ਼ੀ ਨਾਲ ਕੰਪਲੀਟ ਹੋ ਰਹੇ ਹਨ।

 

ਸਾਥੀਓ, ਅੰਡੇਮਾਨ ਅਤੇ ਨਿਕੋਬਾਰ ਦੇ 12 ਆਈਲੈਂਡਸ ਵਿੱਚ High Impact Projects ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਮੋਬਾਈਲ ਅਤੇ ਇੰਟਰਨੈੱਟ ਕਨੈਕਟੀਵਿਟੀ ਦੀ ਇੱਕ ਬਹੁਤ ਵੱਡੀ ਸਮੱਸਿਆ ਦਾ ਸਮਾਧਾਨ ਤਾਂ ਅੱਜ ਹੋ ਚੁੱਕਿਆ ਹੈ। ਇਸ ਦੇ ਇਲਾਵਾ ਰੋਡ, ਏਅਰ ਅਤੇ ਵਾਟਰ ਦੇ ਜ਼ਰੀਏ ਫੀਜ਼ੀਕਲ ਕਨੈਕਟੀਵਿਟੀ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਨੌਰਥ ਅਤੇ ਮਿਡਲ ਅੰਡੇਮਾਨ  ਦੀ ਸੜਕ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ, 2 ਬੜੇ ਬ੍ਰਿਜ ਅਤੇ NH -4 ਦੇ ਚੌੜੀਕਰਨ  ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਪੋਰਟ ਬਲੇਅਰ ਏਅਰਪੋਰਟ ਵਿੱਚ ਇਕੱਠਿਆਂ 1200 ਯਾਤਰੀਆਂ ਨੂੰ ਹੈਂਡਲ ਕਰਨ ਦੀ ਕਪੈਸਟੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।

 

ਇਸ ਦੇ ਇਲਾਵਾ ਦਿਗਲੀਪੁਰ, Car Nicobar ਅਤੇ Campbell-Bay ਵਿੱਚ ਵੀ ਏਅਰਪੋਰਟ, ਅਪਰੇਸ਼ਨ ਦੇ ਲਈ ਤਿਆਰ ਹੋ ਚੁੱਕੇ ਹਨ। ਸਵਰਾਜ ਦ੍ਵੀਪ, ਸ਼ਹੀਦ ਦ੍ਵੀਪ ਅਤੇ Long Island ਵਿੱਚ Passenger Terminal, Floating Jetty ਜਿਹੇ  Water Aerodrome Infrastructure ਵੀ ਆਉਣ ਵਾਲੇ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ। ਇਸ ਦੇ ਬਾਅਦ ਇੱਥੇ ਉਡਾਨ ਯੋਜਨਾ ਦੇ ਤਹਿਤ Sea Plane ਦੀ ਸੇਵਾ ਸ਼ੁਰੂ ਹੋ ਜਾਵੇਗੀ। ਇਸ ਨਾਲ ਇੱਕ ਆਈਲੈਂਡ ਨਾਲ ਦੂਜੇ ਆਈਲੈਂਡ ਦੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ ਅਤੇ ਆਉਣ-ਜਾਣ ਵਿੱਚ ਤੁਹਾਡਾ ਸਮਾਂ ਵੀ ਘੱਟ ਲਗਿਆ ਕਰੇਗਾ।

 

ਸਾਥੀਓ, ਆਈਲੈਂਡ ਦੇ ਦਰਮਿਆਨ ਅਤੇ ਬਾਕੀ ਦੇਸ਼ ਨਾਲ Water Connectivity ਦੀ ਸੁਵਿਧਾ ਨੂੰ ਵਧਾਉਣ ਲਈ ਕੋਚੀ ਸ਼ਿਪਯਾਰਡ ਵਿੱਚ ਜੋ 4 ਸਮੁੰਦਰੀ ਜਹਾਜ਼ ਬਣਾਏ ਜਾ ਰਹੇ ਹਨ, ਉਨ੍ਹਾਂ ਦੀ ਡਿਲਿਵਰੀ ਵੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋ ਜਾਵੇਗੀ। ਕੋਸ਼ਿਸ਼ ਇਹ ਹੈ ਕਿ ਅਗਲੇ ਇੱਕ ਸਾਲ ਵਿੱਚ ਵੱਡੇ ਜਹਾਜ਼ਾਂ ਨੂੰ ਰਿਪੇਅਰ ਕਰਨ ਦੀ ਸੁਵਿਧਾ ਉੱਥੇ ਹੀ ਆਈਲੈਂਡ ਵਿੱਚ ਹੀ ਵਿਕਸਿਤ ਹੋਵੇ। ਇਸ ਨਾਲ ਤੁਹਾਡਾ ਸਮਾਂ ਬਚੇਗਾ, ਖਰਚਾ ਘੱਟ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਵੀ ਬਣਨਗੇ। ਇਸ ਦਾ ਬਹੁਤ ਵੱਡਾ ਲਾਭ ਫਿਸ਼ਰੀਜ ਸੈਕਟਰ ਨੂੰ ਵੀ ਹੋਵੇਗਾ।

 

ਸਾਥੀਓ, ਆਉਣ ਵਾਲੇ ਸਮੇਂ ਵਿੱਚ ਅੰਡੇਮਾਨ ਨਿਕੋਬਾਰ, Port Led Development ਦੇ ਹੱਬ ਦੇ ਰੂਪ ਵਿੱਚ ਵਿਕਸਿਤ ਹੋਣ ਵਾਲਾ ਹੈ। ਅੰਡੇਮਾਨ ਨਿਕੋਬਾਰ ਦੁਨੀਆ ਦੇ ਕਈ Ports ਨਾਲ ਬਹੁਤ Competitive Distance  'ਤੇ ਸਥਿਤ ਹੈ। ਅੱਜ ਪੂਰੀ ਦੁਨੀਆ ਇਹ ਮੰਨ ਰਹੀ ਹੈ ਕਿ ਜਿਸ ਦੇਸ਼ ਵਿੱਚ Ports ਦਾ ਨੈੱਟਵਰਕ  ਅਤੇ ਉਨ੍ਹਾਂ ਦਾ ਕਨੈਕਟੀਵਿਟੀ ਬਿਹਤਰ ਹੋਵੇਗੀ, ਓਹੀ 21ਵੀਂ ਸਦੀ ਦੇ ਟ੍ਰੇਡ ਨੂੰ ਗਤੀ ਦੇਵੇਗਾ। ਅਜਿਹੇ ਵਿੱਚ ਅੰਡੇਮਾਨ-ਨਿਕੋਬਾਰ ਵਿੱਚ ਹੋ ਰਹੇ ਇਨਫਰਾਸਟਰਕਚਰ ਨਾਲ ਜੁੜੇ ਕਾਰਜ, ਇਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਉਣਗੇ।

 

ਸਾਥੀਓ, ਅੱਜ ਜਦੋਂ ਭਾਰਤ ਆਤਮਨਿਰਭਰਤਾ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, Global Manufacturing Hub  ਦੇ ਰੂਪ ਵਿੱਚ, Global Supply  ਅਤੇ Value Chain  ਦੇ ਇੱਕ ਅਹਿਮ ਪਲੇਅਰ ਦੇ ਰੂਪ ਵਿੱਚ ਖੁਦ ਨੂੰ ਸਥਾਪਿਤ ਕਰਨ ਵਿੱਚ ਜੁਟਿਆ ਹੋਇਆ ਹੈ, ਤਦ ਸਾਡੇ Waterways ਅਤੇ ਸਾਡੇ Ports ਦੇ ਨੈੱਟਵਰਕ  ਨੂੰ ਸਸ਼ਕਤ ਕਰਨਾ ਬਹੁਤ ਜ਼ਰੂਰੀ ਹੈ। ਬੀਤੇ 6-7 ਸਾਲਾਂ ਵਿੱਚ Port Development ਅਤੇ Port Led Development ਨੂੰ ਲੈ ਕੇ ਜੋ ਕੰਮ ਹੋ ਰਿਹਾ ਹੈ, ਉਸ ਨਾਲ ਦੇਸ਼ ਨੂੰ ਨਵੀਂ ਤਾਕਤ ਮਿਲ ਰਹੀ ਹੈ।

 

ਅੱਜ ਅਸੀਂ ਨਦੀ ਜਲਮਾਰਗਾਂ ਦਾ ਇੱਕ ਵੱਡਾ ਨੈੱਟਵਰਕ  ਤਿਆਰ ਕਰ ਰਹੇ ਹਾਂ, ਜੋ ਸਮੁੰਦਰ ਦੇ ਵੱਡੇ ਪੋਰਟਸ ਨੂੰ ਦੇਸ਼ ਦੇ Land Locked ਰਾਜਾਂ ਨਾਲ ਕਨੈਕਟ ਕਰ ਰਿਹਾ ਹੈ। Port Infra ਦੇ ਵਿਕਾਸ ਵਿੱਚ ਜੋ ਕਾਨੂੰਨੀ ਅੜਚਨਾਂ ਸਨ, ਉਨ੍ਹਾਂ ਨੂੰ ਵੀ ਨਿਰੰਤਰ ਦੂਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਧਿਆਨ, ਸਮੁੰਦਰ ਵਿੱਚ Ease of Business ਨੂੰ Promote ਕਰਨ ਅਤੇ Maritime Logistics  ਨੂੰ ਸਰਲ ਬਣਾਉਣ 'ਤੇ ਵੀ ਹੈ। ਅਜਿਹੇ ਦੁਨੀਆ ਦੇ ਸਭ ਤੋਂ ਵੱਡੇ ਸਿੰਗਲ ਵਿੰਡੋ ਪਲੈਟਫਾਰਮ ਨੂੰ ਤਿਆਰ ਕਰਨ ਤੇ ਵੀ ਕੰਮ ਚਲ ਰਿਹਾ ਹੈ।

 

ਸਾਥੀਓ, ਅਜਿਹੇ ਹੀ ਅਨੇਕ ਯਤਨਾਂ ਦੇ ਕਾਰਨ ਹੁਣ ਦੇਸ਼ ਦੇ ਪੋਰਟ ਨੈੱਟਵਰਕ  ਦੀ ਕਪੈਸਿਟੀ ਅਤੇ ਕੈਪੇਬਿਲਿਟੀ, ਦੋਨਾਂ ਦਾ ਵਿਸਤਾਰ ਹੋ ਰਿਹਾ ਹੈ। 3 ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ, West Coast ਵਿੱਚ ਭਾਰਤ ਦੇ ਪਹਿਲੇ ਡੀਪ ਡ੍ਰਾਫਟ ਗ੍ਰੀਨਫੀਲਡ ਸੀ-ਪੋਰਟ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ,East Coast ਵਿੱਚ deep draft inner harbour ਦੇ ਨਿਰਮਾਣ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ।

 

ਹੁਣ ਗ੍ਰੇਟ ਨਿਕੋਬਾਰ ਵਿੱਚ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਸੰਭਾਵਿਤ ਲਾਗਤ ਨਾਲ Trans Shipment Port ਦੇ ਨਿਰਮਾਣ ਦਾ ਪ੍ਰਸਤਾਵ ਹੈ। ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ 4-5 ਸਾਲ ਵਿੱਚ ਇਸ ਦੇ ਪਹਿਲੇ ਪੜਾਅ ਨੂੰ ਪੂਰਾ ਕਰ ਲਿਆ ਜਾਵੇ। ਇੱਕ ਵਾਰ ਜਦੋਂ ਇਹ ਪੋਰਟ ਬਣ ਕੇ ਤਿਆਰ ਹੋ ਜਾਵੇਗਾ ਤਾਂ ਇੱਥੇ ਵੱਡੇ-ਵੱਡੇ ਜਹਾਜ਼ ਵੀ ਰੁੱਕ ਸਕਣਗੇ। ਇਸ ਨਾਲ ਸਮੁੰਦਰੀ ਵਪਾਰ ਵਿੱਚ ਭਾਰਤ ਦੀ ਹਿੱਸੇਦਾਰੀ ਵਧੇਗੀ, ਸਾਡੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ।

 

ਸਾਥੀਓ, ਅੱਜ ਜਿਤਨਾ ਵੀ ਆਧੁਨਿਕ ਬੁਨਿਆਦੀ ਢਾਂਚਾ ਅੰਡੇਮਾਨ  ਨਿਕੋਬਾਰ ਵਿੱਚ ਤਿਆਰ ਹੋ ਰਿਹਾ ਹੈ, ਉਹ ਬਲੂ ਇਕੋਨਮੀ ਨੂੰ ਵੀ ਗਤੀ ਦੇਵੇਗਾ। ਬਲੂ ਇਕੋਨਮੀ ਦਾ ਇੱਕ ਅਹਿਮ ਹਿੱਸਾ ਹੈ  Fisheries, Aquaculture ਅਤੇ Sea Weed farming. Seaweed ਦੇ ਫਾਇਦੇ ਨੂੰ ਲੈ ਕੇ ਅੱਜ ਦੁਨੀਆ ਵਿੱਚ ਚਰਚਾ ਹੋ ਰਹੀ ਹੈ, ਕਈ ਦੇਸ਼ ਇਸ ਦੀ ਸੰਭਾਵਨਾਵਾਂ ਨੂੰ Explore ਕਰ ਰਹੇ ਹਨ। ਮੈਨੂੰ ਖੁਸ਼ੀ ਹੈ ਕਿਅੰਡੇਮਾਨ ਨਿਕੋਬਾਰ ਵਿੱਚ ਇਸ ਦੀ ਸੰਭਾਵਨਾਵਾਂ ਨੂੰ ਤਲਾਸ਼ਨ ਲਈ ਪੋਰਟ ਬਲੇਅਰ ਵਿੱਚ ਜੋ ਪਾਇਲਟ ਪ੍ਰੋਜੈਕਟ ਚਲਾਇਆ ਗਿਆ ਸੀ, ਉਸ ਦੇ ਨਤੀਜੇ ਉਤਸ਼ਾਹਿਤ ਕਰਨ ਵਾਲੇ ਹਨ। ਹੁਣ ਇਸ ਦੀ ਖੇਤੀ ਨੂੰ ਆਈਲੈਂਡਸ ਵਿੱਚ ਪ੍ਰਮੋਟ ਕਰਨ ਦੇ ਲਈ ਸਟਡੀ ਸ਼ੁਰੂ ਹੋ ਚੁੱਕੀ ਹੈ। ਅਗਰ ਇਹ ਪ੍ਰਯੋਗ ਵੱਡੇ ਸਕੇਲ 'ਤੇ ਸਫਲ ਹੁੰਦੇ ਹਨ ਤਾਂ, ਇਸ ਨੂੰ ਦੇਸ਼ ਵਿੱਚ ਹੋਰ ਥਾਵਾਂ 'ਤੇ ਵੀ ਵਿਸਤਾਰ ਦਿੱਤਾ ਜਾ ਸਕਦਾ ਹੈ। ਇਸ ਨਾਲ ਵਿਸ਼ੇਸ਼ ਤੌਰ 'ਤੇ ਸਾਡੇ ਮਛੇਰੇ ਸਾਥੀਆਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਮੈਨੂੰ ਉਮੀਦ ਹੈ, ਸਾਡੇ ਅੱਜ ਦੇ ਯਤਨ, ਇਸ ਦਹਾਕੇ ਵਿੱਚ ਅੰਡੇਮਾਨ-ਨਿਕੋਬਾਰ ਨੂੰ, ਉੱਥੇ ਦੇ ਲੋਕਾਂ ਨੂੰ, ਨਾ ਸਿਰਫ ਨਵੀਂ ਸਹੂਲਤ ਦੇਣਗੇ ਬਲਕਿ ਵਰਲਡ ਟੂਰਿਸਟ ਮੈਪ ਵਿੱਚ ਵੀ ਪ੍ਰਮੁੱਖ ਸਥਾਨ ਦੇ ਤੌਰ ਤੇ ਸਥਾਪਿਤ ਕਰਨਗੇ।

 

ਇੱਕ ਵਾਰ ਫਿਰ, ਆਪ ਸਾਰੇ ਅੰਡੇਮਾਨ-ਨਿਕੋਬਾਰਵਾਸੀਆਂ ਨੂੰ ਮੋਬਾਈਲ ਫੋਨ ਅਤੇ ਇੰਟਰਨੈੱਟ ਕਨੈਕਟੀਵਿਟੀ ਦੀ ਇਸ ਆਧੁਨਿਕ ਸੁਵਿਧਾ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਹੁਣ ਜਦੋਂ ਕੋਰੋਨਾ ਦਾ ਸਮਾਂ ਹੈ, ਤਾਂ ਮੈਂ ਵਿਸ਼ੇਸ਼ ਰੂਪ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਕਿ ਤੁਸੀਂ ਸੁਅਸਥ ਰਹੋ, ਸੁਰੱਖਿਅਤ ਰਹੋ, ਤੁਹਾਡਾ ਪਰਿਵਾਰ ਸੁਅਸਥ ਰਹੇ। ਕੋਰੋਨਾ ਦੇ ਇਸ ਸਮੇਂ ਵਿੱਚ ਦੋ ਗਜ ਦੀ ਦੂਰੀ ਦਾ ਪਾਲਣ ਹਮੇਸ਼ਾ ਕਰਦੇ ਰਹੋ, ਅੱਗੇ ਵੀ ਵਧਦੇ ਰਹੋ।

 

ਇਸੇ ਕਾਮਨਾ ਦੇ ਨਾਲ ਸੁਤੰਤਰਤਾ ਦੀ ਇਸ ਤਪੋਭੂਮੀ ਨੂੰ ਅਤੇ ਅੱਜ 15 ਅਗਸਤ ਤੋਂ ਪਹਿਲਾਂ ਅੱਜ ਮੈਨੂੰ ਤੁਹਾਨੂੰ ਸਭ ਨੂੰ ਨਮਨ ਕਰਨ ਦਾ ਮੌਕਾ ਮਿਲਿਆ ਹੈ। ਮੈਂ ਆਪ ਸਭ ਨੂੰ 15 ਅਗਸਤ ਤੋਂ ਪਹਿਲਾਂ, ਆਜ਼ਾਦੀ ਦੇ ਪਰਵ ਤੋਂ ਪਹਿਲਾਂ ਇਸ ਬਹੁਤ ਵੱਡੇ ਅਵਸਰ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉੱਜਵਲ ਭਵਿੱਖ ਦੀ ਨਵੀਂ ਛਲਾਂਗ ਦੇ ਲਈ ਤੁਹਾਨੂੰ ਅੱਗੇ ਆਉਣ ਲਈ ਸੱਦਾ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ।

 

*****

 

ਵੀਆਰਆਰਕੇ/ਵੀਜੇ/ਬੀਐੱਮ



(Release ID: 1644969) Visitor Counter : 236