ਪ੍ਰਧਾਨ ਮੰਤਰੀ ਦਫਤਰ

3 ਆਈਸੀਐੱਮਆਰ ਲੈਬਜ਼ ਵਿੱਚ ਹਾਈ ਥਰੂਪੁਟ COVID-19 ਟੈਸਟਿੰਗ ਸੁਵਿਧਾਵਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ

Posted On: 27 JUL 2020 6:05PM by PIB Chandigarh

ਨਮਸਕਾਰ !!

ਦੇਸ਼ ਦੇ ਕਰੋੜਾਂ ਨਾਗਰਿਕ ਕੋਰੋਨਾ ਵਿਸ਼ਵ ਮਹਾਮਾਰੀ ਨਾਲ ਬਹੁਤ ਬਹਾਦਰੀ ਨਾਲ ਲੜ ਰਹੇ ਹਨ।

 

ਅੱਜ ਜਿਨ੍ਹਾਂ Hi - tech State of the art ਟੈਸਟਿੰਗ ਫੈਸੀਲਿਟੀ ਦਾ ਲਾਂਚ ਹੋਇਆ ਹੈ ਉਸ ਨਾਲ ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨੂੰ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਹੋਰ ਤਾਕਤ ਮਿਲਣ ਵਾਲੀ ਹੈ ।

 

ਸਾਥੀਓ ,

ਦਿੱਲੀ - NCR , ਮੁੰਬਈ ਅਤੇ ਕੋਲਕਾਤਾ, ਆਰਥਿਕ ਗਤੀਵਿਧੀਆਂ ਦੇ ਵੱਡੇ ਸੈਂਟਰ ਹਨ। ਇੱਥੇ ਦੇਸ਼ ਦੇ ਲੱਖਾਂ ਨੌਜਵਾਨ ਆਪਣੇ ਕੈਰੀਅਰ ਨੂੰ , ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਉਂਦੇ ਹਨ । ਹੁਣ ਇਨ੍ਹਾਂ ਤਿੰਨੇ ਥਾਵਾਂ ਉੱਤੇ Test ਦੀ ਜੋ ਉਪਲੱਬਧ ਕਪੈਸਿਟੀ ਹੈ , ਉਸ ਵਿੱਚ 10 ਹਜ਼ਾਰ ਟੈਸਟ ਦੀ ਕੈਪੇਸਿਟੀ ਹੋਰ ਜੁੜਨ ਜਾ ਰਹੀ ਹੈ।

 

ਹੁਣ ਇਨ੍ਹਾਂ ਸ਼ਹਿਰਾਂ ਵਿੱਚ ਟੈਸਟ ਹੋਰ ਜ਼ਿਆਦਾ ਤੇਜ਼ੀ ਨਾਲ ਹੋ ਸਕਣਗੇ । ਇੱਕ ਚੰਗੀ ਗੱਲ ਇਹ ਵੀ ਹੈ ਕਿ ਇਹ ਹਾਈਟੈਕ ਲੈਬਸ ਸਿਰਫ ਕੋਰੋਨਾ ਟੈਸਟਿੰਗ ਤੱਕ ਹੀ ਸੀਮਿਤ ਰਹਿਣ ਵਾਲੀਆਂ ਨਹੀਂ ਹਨ।

 

ਭਵਿੱਖ ਵਿੱਚ, Hepatitis B ਅਤੇ C, HIV , ਡੇਂਗੂ ਸਹਿਤ ਅਨੇਕ ਬੀਮਾਰੀਆਂ ਦੀ ਟੈਸਟਿੰਗ ਲਈ ਵੀ ਇਨ੍ਹਾਂ ਲੈਬਸ ਵਿੱਚ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ ।

 

ਅਜਿਹੀਆਂ ਵਿਵਸਥਾਵਾਂ ਤਿਆਰ ਕਰਨ ਲਈ Indian Council of Medical Research - ICMR ਅਤੇ ਦੂਜੀਆਂ ਸੰਸਥਾਵਾਂ ਨਾਲ ਜੁੜੇ ਸਾਥੀਆਂ ਨੂੰ ਵੀ ਬਹੁਤ - ਬਹੁਤ ਵਧਾਈ ।

 

ਸਾਥੀਓ ,

ਦੇਸ਼ ਵਿੱਚ ਜਿਸ ਤਰ੍ਹਾਂ ਠੀਕ ਸਮੇਂ ‘ਤੇ ਠੀਕ ਫੈਸਲੇ ਲਏ ਗਏ , ਅੱਜ ਉਸੇ ਦਾ ਨਤੀਜਾ ਹੈ ਕਿ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ , ਕਾਫ਼ੀ ਸੰਭਲੀ ਹੋਈ ਸਥਿਤੀ ਵਿੱਚ ਹੈ । ਅੱਜ ਸਾਡੇ ਦੇਸ਼ ਵਿੱਚ ਕੋਰੋਨਾ ਨਾਲ ਹੋਣ ਵਾਲੀ ਮੌਤ , ਵੱਡੇ - ਵੱਡੇ ਦੇਸ਼ਾਂ ਦੇ ਮੁਕਾਬਲੇ , ਕਾਫ਼ੀ ਘੱਟ ਹੈ । ਉੱਥੇ ਹੀ ਸਾਡੇ ਇੱਥੇ ਰਿਕਵਰੀ ਰੇਟ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਅਤੇ ਦਿਨੋਂ - ਦਿਨ ਹੋਰ ਸੁਧਰ ਰਹੀ ਹੈ। ਅੱਜ ਭਾਰਤ ਵਿੱਚ ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ, ਠੀਕ ਹੋਣ ਵਾਲਿਆਂ ਦੀ ਸੰਖਿਆ ਕਰੀਬ - ਕਰੀਬ 10 ਲੱਖ ਪਹੁੰਚਣ ਵਾਲੀ ਹੈ।

 

ਸਾਥੀਓ ,

ਕੋਰੋਨਾ ਦੇ ਖ਼ਿਲਾਫ਼ ਇਸ ਵੱਡੀ ਅਤੇ ਲੰਮੀ ਲੜਾਈ ਲਈ ਸਭ ਤੋਂ ਮਹੱਤਵਪੂਰਣ ਸੀ ਕਿ ਦੇਸ਼ ਵਿੱਚ ਤੇਜ਼ੀ ਨਾਲ Corona Specific Health Infrastructure ਦਾ ਨਿਰਮਾਣ ਹੋਵੇ। ਇਸ ਵਜ੍ਹਾ ਨਾਲ ਬਹੁਤ ਸ਼ੁਰੂਆਤ ਵਿੱਚ ਹੀ ਕੇਂਦਰ ਸਰਕਾਰ ਨੇ 15 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਸੀ ।

 

ਆਈਸੋਲੇਸ਼ਨ ਸੈਂਟਰ ਹੋਣ , ਕੋਵਿਡ ਸਪੈਸ਼ਲ ਹਾਸਪਿਟਲ ਹੋਣ , ਟੈਸਟਿੰਗ , ਟ੍ਰੇਸਿੰਗ ਅਤੇ ਟ੍ਰੈਕਿੰਗ ਨਾਲ ਜੁੜਿਆ ਨੈੱਟਵਰਕ ਹੋਵੇ , ਭਾਰਤ ਨੇ ਬਹੁਤ ਹੀ ਤੇਜ਼ ਗਤੀ ਨਾਲ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ ਅੱਜ ਭਾਰਤ ਵਿੱਚ 11 ਹਜ਼ਾਰ ਤੋਂ ਜ਼ਿਆਦਾ Covid Facilities ਹਨ , 11 ਲੱਖ ਤੋਂ ਜ਼ਿਆਦਾ Isolations Beds ਹਨ ।

 

ਸਾਥੀਓ ,

ਜਨਵਰੀ ਵਿੱਚ ਸਾਡੇ ਕੋਲ ਕੋਰੋਨਾ ਦੇ ਟੈਸਟ ਲਈ ਜਿੱਥੇ ਸਿਰਫ ਇੱਕ ਸੈਂਟਰ ਸੀ , ਅੱਜ ਕਰੀਬ 1300 ਲੈਬਸ ਪੂਰੇ ਦੇਸ਼ ਵਿੱਚ ਕੰਮ ਕਰ ਰਹੀਆਂ ਹਨ । ਅੱਜ ਭਾਰਤ ਵਿੱਚ 5 ਲੱਖ ਤੋਂ ਜ਼ਿਆਦਾ ਟੈਸਟ ਹਰ ਰੋਜ਼ ਹੋ ਰਹੇ ਹਨ। ਆਉਣ ਵਾਲੇ ਹਫਤਿਆਂ ਵਿੱਚ ਇਸ ਨੂੰ 10 ਲੱਖ ਪ੍ਰਤੀਦਿਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

 

ਸਾਥੀਓ ,

ਕੋਰੋਨਾ ਮਹਾਮਾਰੀ ਦੌਰਾਨ ਹਰ ਕੋਈ ਸਿਰਫ ਇੱਕ ਹੀ ਸੰਕਲਪ ਨਾਲ ਜੁਟਿਆ ਹੈ ਕਿ ਇੱਕ - ਇੱਕ ਭਾਰਤੀ ਨੂੰ ਬਚਾਉਣਾ ਹੈ । ਇਸ ਸੰਕਲਪ ਨੇ ਭਾਰਤ ਨੂੰ ਹੈਰਤਅੰਗੇਜ ਨਤੀਜੇ ਦਿੱਤੇ ਹਨ । ਖਾਸ ਤੌਰ 'ਤੇ PPE , ਮਾਸਕ ਅਤੇ ਟੈਸਟ ਕਿਟਸ ਨੂੰ ਲੈ ਕੇ ਭਾਰਤ ਨੇ ਜੋ ਕੀਤਾ , ਉਹ ਇੱਕ ਵੱਡੀ ਸਕਸੈੱਸ ਸਟੋਰੀ ਹੈ । ਇੱਕ ਸਮੇਂ ਭਾਰਤ ਵਿੱਚ ਇੱਕ ਵੀ PPE ਕਿੱਟ ਨਹੀਂ ਬਣਦੀ ਸੀ । ਅੱਜ ਭਾਰਤ, ਦੁਨੀਆ ਦਾ ਦੂਜਾ ਸਭ ਤੋਂ ਵੱਡਾ PPE Kit Manufacturer ਹੈ।

 

ਸਿਰਫ 6 ਮਹੀਨੇ ਪਹਿਲਾਂ ਦੇਸ਼ ਵਿੱਚ ਇੱਕ ਵੀ PPE Kit ਮੈਨੂਫੈਕਚਰਰ ਨਹੀਂ ਸੀ। ਅੱਜ 1200 ਤੋਂ ਜ਼ਿਆਦਾ Manufacturer ਹਰ ਰੋਜ਼ 5 ਲੱਖ ਤੋਂ ਜ਼ਿਆਦਾ PPE ਕਿੱਟ ਬਣਾ ਰਹੇ ਹਨ । ਇੱਕ ਸਮੇਂ ਭਾਰਤ N - 95 ਮਾਸਕ ਵੀ ਬਾਹਰ ਤੋਂ ਹੀ ਮੰਗਵਾਉਂਦਾ ਸੀ । ਅੱਜ ਭਾਰਤ ਵਿੱਚ 3 ਲੱਖ ਤੋਂ ਜ਼ਿਆਦਾ N - 95 ਮਾਸਕ ਹਰ ਰੋਜ਼ ਬਣ ਰਹੇ ਹਨ।

 

ਇੱਕ ਸਮਾਂ ਸੀ ਜਦੋਂ ਭਾਰਤ ਵੈਂਟੀਲੇਟਰਸ ਲਈ ਵੀ ਦੂਜੇ ਦੇਸ਼ਾਂ ‘ਤੇ ਨਿਰਭਰ ਸੀ। ਅੱਜ ਭਾਰਤ ਵਿੱਚ ਹਰ ਸਾਲ 3 ਲੱਖ ਵੈਂਟੀਲੇਟਰ ਬਣਾਉਣ ਦੀ Production Capacity ਵਿਕਸਿਤ ਹੋ ਚੁੱਕੀ ਹੈ । ਇਸ ਦੌਰਾਨ Medical Oxygen cylinders ਦੇ Production ਵਿੱਚ ਵੀ ਬਹੁਤ ਵਾਧਾ ਕੀਤਾ ਗਿਆ ।

 

ਸਾਰਿਆਂ ਦੇ ਇਨ੍ਹਾਂ ਸਾਮੂਹਿਕ ਯਤਨਾਂ ਦੀ ਵਜ੍ਹਾ ਨਾਲ ਅੱਜ ਨਾ ਸਿਰਫ ਲੋਕਾਂ ਦਾ ਜੀਵਨ ਬਚ ਰਿਹਾ ਹੈ , ਬਲਕਿ ਜੋ ਚੀਜ਼ਾਂ ਅਸੀਂ ਆਯਾਤ ਕਰਦੇ ਸੀ , ਹੁਣ ਦੇਸ਼ ਉਨ੍ਹਾਂ ਦਾ ਐਕਸਪੋਰਟਰ ਬਣਨ ਜਾ ਰਿਹਾ ਹੈ ।

 

ਸਾਥੀਓ ,

ਇੰਨੇ ਘੱਟ ਸਮੇਂ ਵਿੱਚ ਇੰਨਾ ਵੱਡਾ ਫਿਜੀਕਲ ਇਨਫ੍ਰਾਸਟਰਕਚਰ ਖੜਾ ਕਰਨਾ , ਕਿੰਨੀ ਵੱਡੀ ਚੁਣੌਤੀ ਰਹੀ ਹੈ, ਇਸ ਤੋਂ ਵੀ ਤੁਸੀਂ ਜਾਣੂ ਹੋ । ਇੱਕ ਹੋਰ ਵੱਡਾ ਚੈਲੇਂਜ ਸੀ , ਕੋਰੋਨਾ ਦੇ ਖ਼ਿਲਾਫ਼ ਲੜਾਈ ਲਈ ਦੇਸ਼ ਵਿੱਚ ਹਿਊਮਨ ਰਿਸੋਰਸ ਨੂੰ ਤਿਆਰ ਕਰਨਾ। ਜਿੰਨੇ ਘੱਟ ਸਮੇਂ ਵਿੱਚ ਸਾਡੇ ਪੈਰਾਮੈਡਿਕਸ, ਆਸ਼ਾ ਵਰਕਰਸ, ANM , ਆਂਗਣਬਾੜੀ ਅਤੇ ਦੂਜੇ Health ਅਤੇ Civil Workers ਨੂੰ ਟ੍ਰੇਨ ਕੀਤਾ ਗਿਆ, ਉਹ ਵੀ ਬੇਮਿਸਾਲ ਹੈ ।

 

ਅੱਜ ਜੇਕਰ ਭਾਰਤ ਦੀ ਕੋਰੋਨਾ ਨਾਲ ਲੜਾਈ ਨੂੰ ਦੇਖ ਕੇ ਦੁਨੀਆ ਹੈਰਾਨ ਹੈ , ਵੱਡੀਆਂ - ਵੱਡੀਆ ਆਸ਼ੰਕਾਵਾਂ ਗਲਤ ਸਾਬਤ ਹੋ ਰਹੀਆਂ ਹਨ ਤਾਂ ਇਸ ਦਾ ਇੱਕ ਵੱਡਾ ਕਾਰਨ ਸਾਡੇ ਇਹ ਫੁੱਟ ਸੋਲਜਰ ਵੀ ਹਨ।

 

ਸਾਥੀਓ ,

ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਅੱਜ ਅਸੀਂ ਉਸ ਸਥਿਤੀ ‘ਤੇ ਆ ਚੁੱਕੇ ਹਾਂ , ਜਿੱਥੇ ਸਾਡੇ ਕੋਲ ਜਾਗਰੂਕਤਾ ਦੀ ਕਮੀ ਨਹੀਂ ਹੈ , ਸਾਇੰਟੀਫਿਕ ਡੇਟਾ ਦਾ ਵਿਸਤਾਰ ਹੋ ਰਿਹਾ ਹੈ ਅਤੇ ਸੰਸਾਧਨ ਵੀ ਵੱਧ ਰਹੇ ਹਨ ।

 

ਹੁਣ ਸਾਨੂੰ ਰਾਜ ਦੇ ਪੱਧਰ ‘ਤੇ , ਜ਼ਿਲ੍ਹਾਂ - ਬਲਾਕ ਅਤੇ ਪਿੰਡ ਦੇ ਪੱਧਰ ‘ਤੇ ਡਿਮਾਂਡ ਅਤੇ ਸਪਲਾਈ ਦੀ ਮੈਨੇਜਮੈਂਟ ਨੂੰ ਹੋਰ ਮਜ਼ਬੂਤ ਕਰਨਾ ਹੈ ।

 

ਸਾਨੂੰ ਮਿਲ ਕੇ ਨਵਾਂ ਹੈਲਥ ਇਨਫ੍ਰਾ ਤਾਂ ਤਿਆਰ ਕਰਨਾ ਹੀ ਹੈ , ਜੋ ਸਾਡੇ ਕੋਲ ਪਿੰਡ - ਪਿੰਡ ਵਿੱਚ ਸਰਕਾਰੀ ਅਤੇ ਪ੍ਰਾਇਵੇਟ ਡਿਸਪੈਂਸਰੀਜ਼ ਹਨ , ਕਲੀਨਿਕ ਹਨ , ਉਨ੍ਹਾਂ ਨੂੰ ਜ਼ਿਆਦਾ ਸਮਰੱਥ ਵੀ ਬਣਾਉਣਾ ਹੈ ਇਹ ਅਸੀਂ ਇਸ ਲਈ ਵੀ ਕਰਨਾ ਹੈ ਤਾਕਿ ਸਾਡੇ ਪਿੰਡਾਂ ਵਿੱਚ ਕੋਰੋਨਾ ਨਾਲ ਲੜਾਈ ਕਮਜ਼ੋਰ ਨਾ ਪਵੇ । ਹਾਲੇ ਤੱਕ ਪਿੰਡਾਂ ਨੇ ਇਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ।

 

ਅਤੇ ਇਸ ਦੇ ਨਾਲ ਹੀ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਡੇ ਕੋਰੋਨਾ ਯੋਧਾ ਕਿਸੇ ਤਰ੍ਹਾਂ ਦੀ ਥਕਾਵਟ ਦੇ ਸ਼ਿਕਾਰ ਨਾ ਹੋਣ । ਸਾਨੂੰ ਨਵੇਂ ਅਤੇ ਰਿਟਾਇਰਡ ਪ੍ਰੋਫੈਸ਼ਨਲਸ ਨੂੰ ਹੈਲਥ ਸਿਸਟਮ ਨਾਲ ਜੋੜਨ ਲਈ ਵੀ ਲਗਾਤਾਰ ਕੰਮ ਕਰਨਾ ਹੋਵੇਗਾ।

 

ਸਾਥੀਓ ,

ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਤਿਉਹਾਰ ਆਉਣ ਵਾਲੇ ਹਨ । ਸਾਡੇ ਇਹ ਉਤਸਵ , ਖੇੜਿਆਂ ਦਾ ਕਾਰਨ ਬਨਣ , ਲੋਕਾਂ ਵਿੱਚ ਸੰਕ੍ਰਮਣ ਨਾ ਫੈਲੇ ਇਸ ਦੇ ਲਈ ਅਸੀਂ ਹਰ ਸਾਵਧਾਨੀ ਰੱਖਣੀ ਹੈ । ਸਾਨੂੰ ਇਹ ਵੀ ਦੇਖਦੇ ਰਹਿਣਾ ਹੋਵੇਗਾ ਕਿ ਉਤਸਵ ਦੇ ਇਸ ਸਮੇਂ ਵਿੱਚ ਗ਼ਰੀਬ ਪਰਿਵਾਰਾਂ ਨੂੰ ਪਰੇਸ਼ਾਨੀ ਨਾ ਹੋਵੇ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦਾ ਲਾਭ ਹਰ ਗ਼ਰੀਬ ਪਰਿਵਾਰ ਤੱਕ ਸਮੇਂ ‘ਤੇ ਪਹੁੰਚੇ , ਅਸੀਂ ਇਹ ਵੀ ਸੁਨਿਸ਼ਚਿਤ ਕਰਨਾ ਹੈ ।

 

ਸਾਥੀਓ ,

ਸਾਡੇ ਦੇਸ਼ ਦੇ Talented ਵਿਗਿਆਨੀ ਕੋਰੋਨਾ ਵੈਕਸੀਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ । ਲੇਕਿਨ ਜਦੋਂ ਤੱਕ ਕੋਈ ਪ੍ਰਭਾਵੀ ਦਵਾਈ ਜਾਂ ਵੈਕਸੀਨ ਨਹੀਂ ਬਣਦੀ , ਉੱਦੋਂ ਤੱਕ ਮਾਸਕ , 2 ਗਜ਼ ਦੀ ਦੂਰੀ , Hand Sanitization ਹੀ ਸਾਡਾ ਵਿਕਲਪ ਹੈ । ਅਸੀਂ ਖੁਦ ਵੀ ਬਚਣਾ ਹੈ ਅਤੇ ਘਰ ਵਿੱਚ ਛੋਟੀ - ਵੱਡੀ ਉਮਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਬਚਾਉਣਾ ਹੈ ।

 

ਮੈਨੂੰ ਵਿਸ਼ਵਾਸ ਹੈ ਕਿ ਕੋਰੋਨਾ ਦੇ ਖ਼ਿਲਾਫ਼ ਲੜਾਈ , ਅਸੀਂ ਸਾਰੇ ਮਿਲ ਕੇ ਲੜਾਂਗੇ ਅਤੇ ਜਿੱਤਾਂਗੇ । ਇੱਕ ਵਾਰ ਫਿਰ ਇਸ ਹਾਈਟੈਕ ਸੁਵਿਧਾਵਾਂ ਲਈ ਬਹੁਤ - ਬਹੁਤ ਵਧਾਈ ।

 

ਤੁਹਾਡਾ ਬਹੁਤ - ਬਹੁਤ ਆਭਾਰ !!!

 

*****

ਵੀਆਰਆਰਕੇ/ਕੇਪੀ



 



(Release ID: 1641706) Visitor Counter : 183