ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ ਲਗਭਗ 30,000 ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ 7.82 ਲੱਖ ਦੇ ਪਾਰ ਪਹੁੰਚੀ

Posted On: 23 JUL 2020 2:21PM by PIB Chandigarh

ਅੱਜ ਲਗਾਤਾਰ ਦੂਜੇ ਦਿਨ ਵੀ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਵੱਡੀ ਤੇਜ਼ੀ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੇ ਦੌਰਾਨ ਹੁਣ ਤੱਕ ਦੇ ਸਭ ਤੋਂ ਅਧਿਕ ਯਾਨੀ 29,557 ਮਰੀਜ਼ ਕੋਵਿਡ-19 ਬਿਮਾਰੀ ਤੋਂ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।  ਇਸ ਦੇ ਨਾਲ ਹੀ ਕੋਵਿਡ-19 ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਵਧ ਕੇ 7,82,606 ਹੋ ਗਈ ਹੈ ਅਤੇ ਇਸ ਤਰ੍ਹਾਂ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਵੀ ਪ੍ਰਸ਼ੰਸਾਯੋਗ ਵਾਧਾ ਦਰਜ ਕੀਤਾ ਗਿਆ ਹੈ ਜੋ ਹੁਣ 63.18% ਹੈ।  ਇਸ ਬਿਮਾਰੀ ਤੋਂ ਠੀਕ ਹੋਣ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਵਾਲੇ ਰੋਗੀਆਂ ਦੀ ਅਧਿਕ ਸੰਖਿਆ ਦੀ ਵਜ੍ਹਾ ਨਾਲ ਹੁਣ ਤੱਕ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਅਤੇ ਇਸ ਦੇ ਕੁੱਲ ਐਕਟਿਵ ਕੇਸਾਂ ਦਾ ਅੰਤਰ ਵਧਦਾ ਹੀ ਜਾ ਰਿਹਾ ਹੈ।  ਇਹ ਅੰਤਰ ਅੱਜ 3,56,439 ਹੋ ਗਿਆ ਹੈ।

 

ਇਸ ਉਪਲਬਧੀ ਦਾ ਕ੍ਰੈਡਿਟ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਜਾਰੀ ਕੋਵਿਡ-19 ਪ੍ਰਬੰਧਨ ਕਾਰਜ ਨੀਤੀਆਂ ਨੂੰ ਦਿੱਤਾ ਜਾ ਸਕਦਾ ਹੈ।  ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਯਤਨਾਂ ਦੀ ਵਜ੍ਹਾ ਨਾਲ ਅਧਿਕ ਪ੍ਰਭਾਵੀ ਰੋਕਥਾਮਤੇਜ਼ ਰਫਤਾਰ ਨਾਲ ਟੈਸਟਿੰਗ ਅਤੇ ਜਲਦੀ ਤੇ ਕੁਸ਼ਲ ਨੈਦਾਨਿਕ ਉਪਚਾਰ ਰਣਨੀਤੀਆਂ ਕਾਰਜ ਕਰ ਰਹੀਆਂ ਹਨ।  ਇਹ ਸਭ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਮਾਹਿਰਾਂ ਦੀਆਂ ਟੀਮਾਂ ਦੁਆਰਾ ਸੰਚਾਲਿਤ ਸੰਯੁਕਤ ਨਿਗਰਾਨੀ ਸਮੂਹ  (ਜੇਐੱਮਜੀ)  ਵੱਲੋਂ ਨਿਰਦੇਸ਼ਿਤ ਹਨ ਅਤੇ ਇਨ੍ਹਾਂ ਵਿੱਚ ਏਮਸ, ਨਵੀਂ ਦਿੱਲੀਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ, ਆਈਸੀਐੱਮਆਰ ਅਤੇ ਐੱਨਸੀਡੀਸੀ  ਦੇ ਟੈਕਨੀਕਲ ਮਾਹਿਰਾਂ ਦੁਆਰਾ ਮਦਦ ਕੀਤੀ ਜਾ ਰਹੀ ਹੈ।  ਕੇਂਦਰ ਸਰਕਾਰ ਨੇ ਰਾਜਾਂ ਵਿੱਚ ਕੋਵਿਡ  ਦੇ ਤੇਜ਼ ਪ੍ਰਸਾਰ ਵਾਲੇ ਇਲਾਕਿਆਂ ਵਿੱਚ ਮਾਹਿਰਾਂ ਦੀ ਕੇਂਦਰੀ ਟੀਮ ਭੇਜ ਕੇ ਅਤੇ ਕੋਵਿਡ ਹਸਪਤਾਲਾਂ ਨੂੰ ਮਦਦ ਕਰਕੇ ਏਮਸ, ਨਵੀਂ ਦਿੱਲੀ  ਦੀ ਅਗਵਾਈ ਵਿੱਚ ਟੈਲੀ-ਕੰਸਲਟੇਸ਼ਨ ਪ੍ਰੋਗਰਾਮ ਦੇ ਜ਼ਰੀਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਯਤਨਾਂ  ਨਾਲ ਤਾਲਮੇਲ ਕਰਨਾ ਜਾਰੀ ਰੱਖਿਆ ਹੋਇਆ ਹੈ।  ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ  ਦੇ ਇਨ੍ਹਾਂ ਸੰਯੁਕਤ ਯਤਨਾਂ ਨਾਲ ਮੌਤ ਦਰ ਨੂੰ ਨਿਮਨ ਪੱਧਰ ਤੇ ਰੱਖਣ ਵਿੱਚ ਮਦਦ ਮਿਲ ਰਹੀ ਹੈ।  ਅੱਜ ਮੌਤ ਦਰ 2.41%  ਹੈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

 

ਇਨ੍ਹਾਂ ਯਤਨਾਂ ਦੀ ਵਜ੍ਹਾ ਨਾਲ ਕੋਵਿਡ-19  ਦੇ ਮਰੀਜ਼ਾਂ ਦੀ ਸੰਖਿਆ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੀ ਹੈ।  ਹੁਣ ਦੇਸ਼ ਭਰ ਵਿੱਚ ਕੇਵਲ 4,26,167 ਐਕਟਿਵ ਮਰੀਜ਼ ਹਨ।

 

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIAਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

                                                          ****

 

ਐੱਮਵੀ/ਐੱਸਜੀ



(Release ID: 1640751) Visitor Counter : 201