ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਉੱਚੀ ਰਿਕਵਰੀ ਸੰਖਿਆ ਦਰਜ ਕੀਤੀ ਗਈ ਹੈ ; 28,472 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ
ਹੁਣ ਤੱਕ 7.5 ਲੱਖ ਤੋਂ ਅਧਿਕ ਕੋਵਿਡ ਮਰੀਜ਼ ਠੀਕ ਹੋ ਚੁੱਕੇ ਹਨ
ਰਿਕਵਰੀ ਦਰ 63% ਦੇ ਪਾਰ ਹੋਈ
19 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 63.13% ਤੋਂ ਅਧਿਕ ਦੀ ਰਿਕਵਰੀ ਦਰ ਦਰਜ ਕੀਤੀ
Posted On:
22 JUL 2020 12:34PM by PIB Chandigarh
ਇੱਕ ਦਿਨ ਵਿੱਚ 28,472 ਰੋਗੀਆਂ ਦੇ ਠੀਕ ਹੋਣ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਦਰਜ ਕੀਤਾ ਗਿਆ ਹੈ। ਇਹ ਪਿਛਲੇ 24 ਘੰਟਿਆਂ ਵਿੱਚ ਠੀਕ ਹੋ ਚੁੱਕੇ/ਹਸਪਤਾਲ ਤੋਂ ਛੁੱਟੀ ਦਿੱਤੇ ਗਏ ਕੋਵਿਡ-19 ਰੋਗੀਆਂ ਦੀ ਸਭ ਤੋਂ ਉੱਚੀ ਸੰਖਿਆ ਵੀ ਹੈ। ਇਸ ਦੇ ਨਾਲ ਹੀ ਠੀਕ ਹੋਏ ਮਰੀਜ਼ਾਂ ਦੀ ਸੰਖਿਆ 7,53,049 ਹੋ ਗਈ ਹੈ। ਇਸ ਨੇ ਕੋਵਿਡ-19 ਰੋਗੀਆਂ ਦੀ ਰਿਕਵਰੀ ਦਰ ਨੂੰ ਵਧਾ ਕੇ 63.13% ਤੱਕ ਕਰ ਦਿੱਤਾ ਹੈ।
ਠੀਕ ਹੋ ਚੁੱਕੇ ਰੋਗੀਆਂ ਦੀ ਲਗਾਤਾਰ ਵਧਦੀ ਸੰਖਿਆ ਨੇ ਐਕਟਿਵ ਮਾਮਲਿਆਂ (ਅੱਜ 4,11,133) ਦੇ ਨਾਲ ਅੰਤਰ ਨੂੰ 3,41,916 ਤੱਕ ਵਧਾ ਦਿੱਤਾ ਹੈ। ਇਹ ਅੰਤਰ ਹੌਲ਼ੀ-ਹੌਲ਼ੀ ਵਧਦੇ ਰੁਝਾਨ ਨੂੰ ਦਿਖਾ ਰਿਹਾ ਹੈ।
ਜਿੱਥੇ ਰਾਸ਼ਟਰੀ ਰਿਕਵਰੀ ਦਰ ਵਿੱਚ ਸੁਧਾਰ ਹੋਇਆ ਹੈ, ਉੱਥੇ ਹੀ 19 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਔਸਤ ਤੋਂ ਵੀ ਅਧਿਕ ਰਿਕਵਰੀ ਦਰ ਦਰਜ ਕਰਵਾ ਰਹੇ ਹਨ।
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ
|
ਰਿਕਵਰੀ ਦਰ
|
ਦਿੱਲੀ
|
84.83%
|
ਲੱਦਾਖ (ਕੇਂਦਰ ਸ਼ਾਸਿਤ ਪ੍ਰਦੇਸ਼)
|
84.31%
|
ਤੇਲੰਗਾਨਾ
|
78.37%
|
ਹਰਿਆਣਾ
|
76.29%
|
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
|
75.00%
|
ਰਾਜਸਥਾਨ
|
72.50%
|
ਗੁਜਰਾਤ
|
72.30%
|
ਛੱਤਸੀਗੜ੍ਹ
|
71.81%
|
ਅਸਾਮ
|
71.05%
|
ਓਡੀਸ਼ਾ
|
70.96%
|
ਤਮਿਲ ਨਾਡੂ
|
70.12%
|
Manipur
ਮਣੀਪੁਰ
|
69.48%
|
ਚੰਡੀਗੜ੍ਹ
|
68.97%
|
ਉੱਤਰਾਖੰਡ
|
67.99%
|
ਪੰਜਾਬ
|
67.86%
|
ਮੱਧ ਪ੍ਰਦੇਸ਼
|
67.47%
|
ਦਾਦਰਾ ਤੇ ਨਗਰ ਹਵੇਲੀ, ਅਤੇ ਦਮਨ ਤੇ ਦਿਊ
|
65.67%
|
ਹਿਮਾਚਲ ਪ੍ਰਦੇਸ਼
|
64.72%
|
ਬਿਹਾਰ
|
63.95%
|
ਠੀਕ ਹੋ ਚੁੱਕੇ ਵਿਅਕਤੀਆਂ ਦੀ ਲਗਾਤਾਰ ਵਧਦੀ ਸੰਖਿਆ ਅਤੇ ਐਕਟਿਵ ਤੇ ਠੀਕ ਹੋਣ ਵਾਲੇ ਮਰੀਜ਼ਾਂ ਦਰਮਿਆਨ ਵਧਦਾ ਅੰਤਰ ਇਸ ਗੱਲ ਦੀ ਗਵਾਹੀ ਹੈ ਕਿ ਕੇਂਦਰ ਸਰਕਾਰ ਦੁਆਰਾ ਅਪਣਾਈ ਗਈ ਅਤੇ ਰਾਜ/ਕੇਂਦਰ ਸ਼ਾਸਿਤ ਸਰਕਾਰਾਂ ਦੁਆਰਾ ਲਾਗੂ ਕੀਤੀਆਂ ਗਈਆਂ ਰਣਨੀਤੀਆਂ ਇੱਛਤ ਨਤੀਜੇ ਲਿਆ ਰਹੀਆਂ ਹਨ। ਇਸ ਸੰਬਧ ਵਿੱਚ ਪ੍ਰਾਥਮਿਕ ਧਿਆਨ ਘਰ-ਘਰ ਸਰਵੇਖਣ, ਨਿਗਰਾਨੀ, ਕੰਟੈਕਟ ਟ੍ਰੇਸਿੰਗ, ਕੰਟੇਨਮੈਂਟ ਦੀਆਂ ਪ੍ਰਭਾਵੀ ਯੋਜਨਾਵਾਂ, ਕਮਜ਼ੋਰ ਆਬਾਦੀ ਦੀ ਜਾਂਚ ਅਤੇ ਵਿਆਪਕ ਟੈਸਟਿੰਗ ਜ਼ਰੀਏ ਰੋਗ ਦਾ ਜਲਦੀ ਤੋਂ ਜਲਦੀ ਪਤਾ ਲਗਾਉਣ ਉੱਤੇ ਦਿੱਤਾ ਜਾ ਰਿਹਾ ਹੈ। ਤਿੰਨ ਪੱਧਰੀ ਸਿਹਤ ਸੇਵਾ ਬੁਨਿਆਦੀ ਢਾਂਚੇ ਵਿੱਚ ਵਾਧਾ ਅਤੇ ਚੰਗੀ ਤਰ੍ਹਾਂ ਲਾਗੂਕਰਨ ਦੇਖਭਾਲ਼ ਦੇ ਨਿਯਮਾਂ ਨੇ ਹਸਪਤਾਲਾਂ ਵਿੱਚ ਅਤੇ ਘਰੇਲੂ ਇਕਾਂਤਵਾਸ ਰਾਹੀਂ ਪ੍ਰਭਾਵੀ ਇਲਾਜ ਵਿੱਚ ਮਦਦ ਕੀਤੀ ਹੈ।
ਨਵੀਂ ਦਿੱਲੀ ਦੇ ਏਮਸ ਦੇ ਨਾਲ-ਨਾਲ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਤਕ੍ਰਿਸ਼ਟਤਾ ਦੇ ਕੇਂਦਰਾਂ ਨੇ ਆਈਸੀਯੂ ਰੋਗੀਆਂ ਦੀ ਗੰਭੀਰ ਦੇਖਭਾਲ਼ ਅਤੇ ਨੈਦਾਨਿਕ ਇਲਾਜ ਨੂੰ ਬਲ ਦਿੱਤਾ ਹੈ, ਜਿਸ ਨਾਲ ਭਾਰਤ ਵਿੱਚ ਮਰੀਜ਼ ਮੌਤ ਦਰ ਨੂੰ ਘੱਟ ਕੀਤਾ ਜਾ ਸਕਿਆ ਹੈ। ਨਵੀਂ ਦਿੱਲੀ ਦੇ ਏਮਸ ਦਾ ਈ-ਆਈਸੀਯੂ ਪ੍ਰੋਗਰਾਮ ਕੇਂਦਰ - ਰਾਜ ਸਹਿਯੋਗ ਦਾ ਇੱਕ ਹੋਰ ਰਸਤਾ ਹੈ ਜਿਸ ਦਾ ਉਦੇਸ਼ ਮੌਤ ਦਰ ਨੂੰ ਘੱਟ ਕਰਨਾ ਹੈ। ਹਫ਼ਤੇ ਵਿੱਚ ਦੋ ਵਾਰ ਆਯੋਜਿਤ ਕੀਤੇ ਗਏ ਇਨ੍ਹਾਂ ਟੈਲੀ- ਕੰਸਲਟੇਸ਼ਨ ਸੈਸ਼ਨਾਂ ਨੇ ਆਈਸੀਯੂ ਰੋਗੀਆਂ ਦੇ ਨੈਦਾਨਿਕ ਪ੍ਰਬੰਧਨ ਵਿੱਚ ਖੇਤਰ ਮਾਹਿਰਾਂ ਦੇ ਸਾਂਝੇ ਅਨੁਭਵਾਂ ਅਤੇ ਤਕਨੀਕੀ ਸਲਾਹ ਰਾਹੀਂ ਰਾਜਾਂ ਵਿੱਚ ਵੱਡੇ ਕੋਵਿਡ-19 ਹਸਪਤਾਲਾਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਕੀਤਾ ਹੈ। ਸਿਹਤ ਕਰਮੀਆਂ ਦੇ ਸਮਰਪਿਤ ਯਤਨਾਂ ਦੀ ਵਜ੍ਹਾ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਮੌਤ ਦਰ ਲਗਾਤਾਰ ਘਟ ਰਹੀ ਹੈ, ਜੋ ਵਰਤਮਾਨ ਵਿੱਚ 2.41 % ਹੈ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ‘ਤੇ ਈਮੇਲ ਅਤੇ @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।
ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075 ( ਟੋਲ - ਫ੍ਰੀ) ‘ਤੇ ਕਾਲ ਕਰੋ। ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ‘ਤੇ ਉਪਲੱਬਧ ਹੈ।
****
ਐੱਮਵੀ/ਐੱਸਜੀ
(Release ID: 1640546)
Visitor Counter : 280
Read this release in:
Marathi
,
English
,
Urdu
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam