PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 22 JUL 2020 6:21PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਉੱਚੀ ਰਿਕਵਰੀ ਸੰਖਿਆ ਦਰਜ ਕੀਤੀ ਗਈ ਹੈ ;  28,472 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ
  • ਹੁਣ ਤੱਕ 7.5 ਲੱਖ ਤੋਂ ਅਧਿਕ ਕੋਵਿਡ ਮਰੀਜ਼ ਠੀਕ ਹੋ ਚੁੱਕੇ ਹਨ; ਰਿਕਵਰੀ ਦਰ 63%  ਦੇ ਪਾਰ ਹੋਈ
  • 19 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 63.13% ਤੋਂ ਅਧਿਕ ਦੀ ਰਿਕਵਰੀ ਦਰ ਦਰਜ ਕੀਤੀ।
  • ਦਿੱਲੀ ਵਿਚ ਸਭ ਤੋਂ ਅਧਿਕ ਰਿਕਵਰੀ ਦਰ 84.83% ਦਰਜ ਕੀਤੀ ਗਈ, ਅਤੇ ਇਸ ਦੇ  ਬਾਅਦ ਲੱਦਾਖ 84.31% ਹੈ।
  • ਅੱਜ ਐਕਟਿਵ ਕੇਸਾਂ ਦੀ ਸੰਖਿਆ 4,11,133 ਹੈ।
  • ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਤੋਂ ਆਕਸੀਜਨ ਦੇ 4,475 ਕੰਸੈਂਟ੍ਰੇਟਰਜ਼ ਦੀ ਪਹਿਲੀ ਖੇਪ ਹਾਸਲ ਕੀਤੀ ਗਈ।

 

https://static.pib.gov.in/WriteReadData/userfiles/image/image005ITRD.jpg

https://static.pib.gov.in/WriteReadData/userfiles/image/image006KJWL.jpg

 

ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਉੱਚੀ ਰਿਕਵਰੀ ਸੰਖਿਆ ਦਰਜ ਕੀਤੀ ਗਈ ਹੈ 28,472 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ; ਹੁਣ ਤੱਕ 7.5 ਲੱਖ ਤੋਂ ਅਧਿਕ ਕੋਵਿਡ ਮਰੀਜ਼ ਠੀਕ ਹੋ ਚੁੱਕੇ ਹਨ; ਰਿਕਵਰੀ ਦਰ 63%  ਦੇ ਪਾਰ ਹੋਈ; 19 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 63.13% ਤੋਂ ਅਧਿਕ ਦੀ ਰਿਕਵਰੀ ਦਰ ਦਰਜ ਕੀਤੀ

ਇੱਕ ਦਿਨ ਵਿੱਚ 28,472 ਰੋਗੀਆਂ ਦੇ ਠੀਕ ਹੋਣ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਦਰਜ ਕੀਤਾ ਗਿਆ ਹੈ।  ਇਹ ਪਿਛਲੇ 24 ਘੰਟਿਆਂ ਵਿੱਚ ਠੀਕ ਹੋ ਚੁੱਕੇ/ਹਸਪਤਾਲ ਤੋਂ ਛੁੱਟੀ ਦਿੱਤੇ ਗਏ ਕੋਵਿਡ-19 ਰੋਗੀਆਂ ਦੀ ਸਭ ਤੋਂ ਉੱਚੀ ਸੰਖਿਆ ਵੀ ਹੈ।  ਇਸ ਦੇ ਨਾਲ ਹੀ ਠੀਕ ਹੋਏ ਮਰੀਜ਼ਾਂ ਦੀ ਸੰਖਿਆ 7,53,049 ਹੋ ਗਈ ਹੈ।  ਇਸ ਨੇ ਕੋਵਿਡ-19 ਰੋਗੀਆਂ ਦੀ ਰਿਕਵਰੀ ਦਰ ਨੂੰ ਵਧਾ ਕੇ 63.13% ਤੱਕ ਕਰ ਦਿੱਤਾ ਹੈ।  ਠੀਕ ਹੋ ਚੁੱਕੇ ਰੋਗੀਆਂ ਦੀ ਲਗਾਤਾਰ ਵਧਦੀ ਸੰਖਿਆ ਨੇ ਐਕਟਿਵ ਕੇਸਾਂ  (ਅੱਜ 4,11,133) ਦੇ ਨਾਲ ਅੰਤਰ ਨੂੰ 3,41,916 ਤੱਕ ਵਧਾ ਦਿੱਤਾ ਹੈ।  ਇਹ ਅੰਤਰ ਹੌਲ਼ੀ-ਹੌਲ਼ੀ ਵਧਦੇ ਰੁਝਾਨ ਨੂੰ ਦਿਖਾ ਰਿਹਾ ਹੈ। ਜਿੱਥੇ ਰਾਸ਼ਟਰੀ ਰਿਕਵਰੀ ਦਰ ਵਿੱਚ ਸੁਧਾਰ ਹੋਇਆ ਹੈ, ਉੱਥੇ ਹੀ 19 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਔਸਤ ਤੋਂ ਵੀ ਅਧਿਕ ਰਿਕਵਰੀ ਦਰ ਦਰਜ ਕਰਵਾ ਰਹੇ ਹਨ। ਦਿੱਲੀ ਵਿਚ ਸਭ ਤੋਂ ਅਧਿਕ ਰਿਕਵਰੀ ਦਰ 84.83% ਦਰਜ ਕੀਤੀ ਗਈ, ਅਤੇ ਇਸ ਦੇ  ਬਾਅਦ ਲੱਦਾਖ 84.31% ਹੈ। ਨਵੀਂ ਦਿੱਲੀ ਦੇ ਏਮਸ ਦੇ ਨਾਲ-ਨਾਲ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਤਕ੍ਰਿਸ਼ਟਤਾ ਦੇ ਕੇਂਦਰਾਂ ਨੇ ਆਈਸੀਯੂ ਰੋਗੀਆਂ ਦੀ ਗੰਭੀਰ ਦੇਖਭਾਲ਼ ਅਤੇ ਨੈਦਾਨਿਕ ਇਲਾਜ ਨੂੰ ਬਲ ਦਿੱਤਾ ਹੈਜਿਸ ਨਾਲ ਭਾਰਤ ਵਿੱਚ ਮਰੀਜ਼ ਮੌਤ ਦਰ ਨੂੰ ਘੱਟ ਕੀਤਾ ਜਾ ਸਕਿਆ ਹੈ।  ਨਵੀਂ ਦਿੱਲੀ  ਦੇ ਏਮਸ ਦਾ ਈ-ਆਈਸੀਯੂ ਪ੍ਰੋਗਰਾਮ ਕੇਂਦਰ- ਰਾਜ ਸਹਿਯੋਗ ਦਾ ਇੱਕ ਹੋਰ ਰਸਤਾ ਹੈ ਜਿਸ ਦਾ ਉਦੇਸ਼ ਮੌਤ ਦਰ ਨੂੰ ਘੱਟ ਕਰਨਾ ਹੈ। 

https://pib.gov.in/PressReleasePage.aspx?PRID=1640356

 

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਤੋਂ ਹਾਸਲ ਕੀਤੀ ਆਕਸੀਜਨ ਦੇ 4,475 ਕੰਸੈਂਟ੍ਰੇਟਰਜ਼ ਦੀ ਪਹਿਲੀ ਖੇਪ

ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਤੋਂ ਆਕਸੀਜਨ ਦੇ 4,475 ਕੰਸੈਂਟ੍ਰੇਟਰਜ਼ ਦੀ ਪਹਿਲੀ ਖੇਪ ਹਾਸਲ ਕੀਤੀ। ਇਸ ਫ਼ਾਊਂਡੇਸ਼ਨ ਨੇ ਭਾਰਤ ਨੂੰ ਆਕਸੀਜਨ ਦੇ ਕੁੱਲ 20,000 ਕੰਸੈਂਟ੍ਰੇਟਰਜ਼ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਆਸਕੀਜਨ ਦੇ ਬਾਕੀ ਕੰਸੈਂਟ੍ਰੇਟਰਜ਼ ਅਗਸਤ 2020 ’ਚ ਹਾਸਲ ਕੀਤੇ ਜਾਣਗੇ। ਇਹ ਉਪਕਰਣ ਕੋਵਿਡ–19 ਦੇ ਦਰਮਿਆਨੇ ਕਿਸਮ ਦੇ ਮਾਮਲਿਆਂ ਹਿਤ ਵਰਤੋਂ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਏ ਜਾਣਗੇ। ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਟੇਮਾਸੇਕ ਫ਼ਾਊਂਡੇਸ਼ਨ, ਸਿੰਗਾਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਕਸੀਜਨ ਦੇ ਇਨ੍ਹਾਂ ਕੰਸੈਂਟ੍ਰੇਟਰਜ਼ ਨਾਲ ਦੇਸ਼ ਵਿੱਚ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਚੋਖੀ ਮਦਦ ਮਿਲੇਗੀ।

https://pib.gov.in/PressReleasePage.aspx?PRID=1640426

 

ਐੱਸਐੱਨਬੀਐੱਨਸੀਬੀਐੱਸ ਦੁਆਰਾ ਵਿਕਸਿਤ ਐਕਟਿਵ ਰੈਸਪੀਰੇਟਰ ਮਾਸਕ ਅਤੇ ਨੈਨੋ-ਸੈਨੀਟਾਈਜ਼ਰ ਕੋਵਿਡ-19 ਖ਼ਿਲਾਫ਼ ਲੜਨ ਵਿੱਚ ਸਹਾਇਤਾ ਕਰ ਸਕਦੇ ਹਨ

ਕੋਵਿਡ-19 ਮਹਾਮਾਰੀ ਨੇ ਮੂੰਹ ਤੇ ਪਹਿਨਣ ਵਾਲੇ ਮਾਸਕ ਦੀ ਵਰਤੋਂ ਨੂੰ ਰੋਜ਼ਾਨਾ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਬਣਾ ਦਿੱਤਾ ਹੈ। ਹਾਲਾਂਕਿ, ਕਈ ਪ੍ਰਕਾਰ ਦੀਆਂ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਰੁਕਾਵਟ ਬਣਦੀਆਂ ਹਨ। ਉਨ੍ਹਾਂ ਵਿੱਚੋਂ ਕੁਝ ਕਾਰਬਨ ਡਾਈਆਕਸਾਈਡ (ਸੀਓ2) ਨੂੰ ਦੁਬਾਰਾ ਸਾਹ ਰਾਹੀਂ ਅੰਦਰ ਖਿੱਚਣਾ, ਜੋ ਕਿ ਮਨੁੱਖੀ ਕੁਸ਼ਲਤਾ ਨੂੰ ਘਟਾ ਸਕਦਾ ਹੈ ਅਤੇ ਲੰਬੇ ਸਮੇਂ ਦੀ ਵਰਤੋਂ ਦੇ ਕਾਰਨ ਦਿਮਾਗੀ-ਹਾਈਪੋਕਸਿਆ (ਦਿਮਾਗ ਨੂੰ ਆਕਸੀਜ਼ਨ ਦੀ ਸਪਲਾਈ ਘਟਣ ਨਾਲ ਪੈਦਾ ਹੋਣ ਵਾਲੀ ਸਥਿਤੀ) ਦਾ ਕਾਰਨ ਬਣ ਸਕਦਾ ਹੈ , ਸਾਹ ਵਿੱਚ ਨਮੀ ਦਾ ਰਹਿਣਾ, ਜੋ ਐੱਨਕਾਂ ਨੂੰ ਧੁੰਦਲਾ ਬਣਾ ਦਿੰਦੀ ਹੈ, ਮਾਸਕ ਦੇ ਅੰਦਰ ਪਸੀਨੇ ਅਤੇ ਗਰਮੀ ਦੀ ਸਥਿਤੀ , ਚਿਹਰੇ ਤੇ ਮਾਸਕ ਵਾਲੇ ਵਿਅਕਤੀ ਦੇ ਬੋਲਣ ਵਿੱਚ ਸਪਸ਼ਟਤਾ ਆਦਿ ਹਨ। ਐਕਟਿਵ ਰੈਸਪੀਰੇਟਰ ਮਾਸਕ  ਨਾਲ ਸਾਹ ਦੀ ਨਿਕਾਸੀ ਲਈ ਵਾਲਵ ਅਤੇ ਮਾਸਕ ਪਹਿਨਣ ਦੌਰਾਨ ਅਰਾਮਦੇਹ ਅਤੇ ਸਾਫ਼-ਸੁਥਰਾ ਸਾਹ ਲੈਣ ਲਈ ਬਾਰੀਕ ਕਣਾਂ ਲਈ ਮੈਟਰ ਫਿਲਟਰ ਲਗਾਇਆ ਗਿਆ ਹੈ। ਇਹ ਮਾਸਕ ਐੱਸ ਐੱਨ ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ (ਐੱਸਐੱਨਬੀਐੱਨਸੀਬੀਐੱਸ), ਕੋਲਕਾਤਾ, ਜੋ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅਧੀਨ ਇੱਕ ਖੁਦਮੁਖਤਿਆਰੀ ਖੋਜ ਸੰਸਥਾ ਹੈ, ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ। ਐਕਟਿਵ ਰੇਸਪੀਰੇਟਰ ਮਾਸਕ ਦੇ ਅੰਦਰ ਕਾਰਬਨ ਡਾਈਆਕਸਾਈਡ, ਸਾਹ ਨਿਕਾਸ ਵਾਲੀ ਨਮੀ ਅਤੇ ਪਸੀਨੇ ਤੇ ਗਰਮ ਵਾਤਾਵਰਣ ਦੀ ਸਮੱਸਿਆ ਦਾ ਇੱਕ ਨਵੀਨ ਹੱਲ ਹੈ।  ਇਸ ਤੋਂ ਇਲਾਵਾ, ਸੰਸਥਾ ਦੁਆਰਾ ਡਿਸਪੈਂਸਿੰਗ ਐਂਟੀਮਾਈਕਰੋਬਾਇਲ ਤਹਿ ਵਾਲਾ ਨੈਨੋ-ਸੈਨੀਟਾਈਜ਼ਰ ਵੀ ਤਿਆਰ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1640358

 

ਜਲ ਜੀਵਨ ਮਿਸ਼ਨ : ਚੰਗੇ ਪ੍ਰਦਰਸ਼ਨ ਲਈ ਰਾਜਾਂ ਵਿੱਚ ਤੇਜ਼ ਹੋਏ ਮੁਕਾਬਲੇ; 7 ਰਾਜਾਂ ਨੇ 2020-21 ਦੇ ਟੀਚੇ ਦਾ 10% ਤੋਂ ਜ਼ਿਆਦਾ ਹਾਸਲ ਕੀਤਾ

ਅਗਸਤ 2019 ਵਿੱਚ ਲਾਂਚ ਹੋਏ, ਜਲ ਜੀਵਨ ਮਿਸ਼ਨ ਦੇ ਤਹਿਤ ਵਿੱਤੀ ਵਰ੍ਹੇ 2019-20 ਦੇ 7 ਮਹੀਨਿਆਂ ਵਿੱਚ, ਲਗਭਗ 85 ਲੱਖ ਗ੍ਰਾਮੀਣ ਪਰਿਵਾਰਾਂ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਕੋਵਿਡ-19 ਮਹਮਾਰੀ ਦੇ ਦੌਰਾਨ, ਅਨਲੌਕ-1 ਦੇ ਬਾਅਦ ਤੋਂ, ਹੁਣ ਤੱਕ ਸਾਲ 2020-21 ਵਿੱਚ ਲਗਭਗ 55 ਲੱਖ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਹੁਣ ਤੱਕ 7 ਰਾਜਾਂ ਬਿਹਾਰ, ਤੇਲੰਗਾਨਾ, ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਨੇ ਆਪਣੇ ਦੁਆਰਾ ਤੈਅ ਕੀਤੇ ਗਏ ਘਰੇਲੂ ਟੂਟੀ ਕਨੈਕਸ਼ਨ ਟੀਚੇ ਦਾ 10% ਤੋਂ ਜ਼ਿਆਦਾ ਹਾਸਲ ਕੀਤਾ ਹੈ। ਦੇਸ਼ ਵਿੱਚ 18.93 ਕਰੋੜ ਗ੍ਰਾਮੀਣ ਘਰਾਂ ਵਿੱਚੋਂ 4.60 ਕਰੋੜ (24.30%) ਨੂੰ ਪਹਿਲਾ ਹੀ ਟੂਟੀ ਕਨੈਕਸ਼ਨ ਉਪਲੱਬਧ ਕਰਵਾਏ ਜਾ ਚੁੱਕੇ ਹਨ। ਉਦੇਸ਼ ਸਮਾਂਬੱਧ ਤਰੀਕੇ ਨਾਲ ਬਾਕੀ 14.33 ਕਰੋੜ ਘਰਾਂ ਨੂੰ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੇ ਨਾਲ ਸਾਰੇ ਟੂਟੀ ਕਨੈਕਸ਼ਨਾਂ ਦੀ ਕਿਰਿਆਸ਼ੀਲਤਾ ਸੁਨਿਸ਼ਚਿਤ ਕਰਨਾ ਹੈ।

https://www.pib.gov.in/PressReleseDetail.aspx?PRID=1640244

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਦੇ ਅਨਲੌਕ ਪੜਾਅ ਵਿੱਚ ਪ੍ਰਵੇਸ਼ ਦੇ ਬਾਅਦ ਜੀਵਨ ਅਤੇ ਆਜੀਵਿਕਾ ਵਿਚਕਾਰ ਸੰਤੁਲਨ ਦੀ ਅਪੀਲ ਕੀਤੀ

ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇਸਪਾਤ ਮੰਤਰਾਲੇ ਦੁਆਰਾ ਕੋਵਿਡ-19 ਦੇ ਸਮੇਂ ਵਿੱਚ ਕੰਮ ਕਾਜ’ ’ਤੇ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਸ਼੍ਰੀ ਧਰਮੇਂਦਰ ਨੇ ਕਿਹਾ ਕਿ ਸਾਰੇ ਪ੍ਰਕਾਰ ਦੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਜੀਵਨ ਅਤੇ ਆਜੀਵਿਕਾ ਵਿਚਕਾਰ ਸੰਤੁਲਨ ਸਥਾਪਿਤ ਕੀਤਾ ਜਾਵੇ। ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਅਸੀਂ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਜ਼ਿਕਰਯੋਗ ਸਫਲਤਾ ਨਾਲ ਨਵੀਨਤਾ ਅਤੇ ਪ੍ਰਕਿਰਿਆਵਾਂ ਸਥਾਪਿਤ ਕੀਤੀਆਂ ਹਨ ਅਤੇ ਸੰਕ੍ਰਣ ਦਾ ਪਸਾਰ ਰੋਕਣ ਲਈ ਮਾਹਿਰਾਂ ਦੀਆਂ ਸਾਰੀਆਂ ਸਿਫਾਰਸ਼ਾਂ ਦਾ ਪਾਲਣ ਕਰਨ, ਸਮਾਜਿਕ ਦੂਰ ਯਕੀਨੀ ਕਰਨ, ਮਾਸਕ ਪਹਿਨਣ , ਆਪਣੇ ਹੱਥਾਂ ਨੂੰ ਧੋਂਦੇ ਰਹਿਣ ਦੀ ਲੋੜ ਤੇ ਚਰਚਾ ਕੀਤੀ ਹੈ। ਇਸ ਮੌਕੇ ਤੇ, ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਮਹਾਮਾਰੀ ਨਾਲ ਲੜਨ ਵਿੱਚ ਇਸਪਾਤ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ (ਸੀਪੀਐੱਸਈ) ਦੀ ਭੂਮਿਕਾ, ਭਾਰਤ ਵਿੱਚ ਉੱਚ ਰਿਕਵਰੀ ਦਰ, ਸਰਕਾਰ ਦੁਆਰਾ ਐਲਾਨੇ ਆਰਥਿਕ ਪੈਕੇਜ ਅਤੇ ਇੱਕ ਜ਼ਿਆਦਾ ਤੰਦਰੁਸਤ ਜੀਵਨ ਸ਼ੈਲੀ ਦਾ ਪਾਲਣ ਕਰਨ ਦੀ ਲੋੜ ਦੀ ਚਰਚਾ ਕੀਤੀ। ਦਿੱਲੀ ਦੇ ਏਮਸ ਦੇ ਨਿਰਦੇਸ਼ਕ ਡਾ. ਰਣਦੀਪ ਸਿੰਘ ਗੁਲੇਰੀਆ ਨੇ ਉਨ੍ਹਾਂ ਕਦਮਾਂ ਤੇ ਚਰਚਾ ਕੀਤੀ ਜਿਨ੍ਹਾਂ ਦੇ ਕੰਮ ਤੇ ਵਾਪਸ ਜਾਂਦੇ ਸਮੇਂ ਸੰਕ੍ਰਮਣ ਦੇ ਜੋਖਿਮ ਨੂੰ ਘੱਟ ਤੋਂ ਘੱਟ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜ਼ਰੂਰਤ ਹੈ। ਇਸ ਵਿੱਚ ਸੰਕ੍ਰਮਣ ਦੇ ਪ੍ਰਸਾਰ ਦੇ ਜੋਖਿਮ ਨੂੰ ਰੋਕਣ ਲਈ ਮਾਸਕ ਪਹਿਨਣ ਦੀ ਨਵੀਂ ਆਮ ਆਦਤ, ਸਮਾਜਿਕ ਦੂਰੀ ਯਕੀਨੀ ਕਰਨੀ, ਹੱਥਾਂ ਨੂੰ ਧੋਂਦੇ ਰਹਿਣਾ, ਸਵੈ ਨਿਗਰਾਨੀ ਕਰਨੀ, ਕੰਟੈਕਟ ਟਰੇਸਿੰਗ ਅਤੇ ਕਾਰਜ ਸਥਾਨ ਅਭਿਆਸਾਂ ਵਿੱਚ ਤਾਲਮੇਲ ਬਿਠਾਉਣਾ ਸ਼ਾਮਲ ਹੈ।

https://www.pib.gov.in/PressReleseDetail.aspx?PRID=1640243

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਹਰਿਆਣਾ: ਹਰਿਆਣਾ ਸਰਕਾਰ ਨੇ ਰਾਜ ਵਿੱਚ ਇੱਕ ਕੇਂਦਰੀ ਜੇਲ੍ਹ ਅਤੇ ਤਿੰਨ ਜ਼ਿਲ੍ਹਾ ਜੇਲ੍ਹਾਂ ਨੂੰ ਵਿਸ਼ੇਸ਼ ਜੇਲ੍ਹਾਂ (ਅਸਥਾਈ ਜੇਲ੍ਹਾਂ) ਐਲਾਨਣ ਦਾ ਫੈਸਲਾ ਕੀਤਾ ਹੈ ਜਿੱਥੇ ਨਿਆਂਇਕ ਹਿਰਾਸਤ ਵਿੱਚ ਨਵੇਂ ਮਰਦ ਕੈਦੀਆਂ ਦੀ ਕੋਵਿਡ-19 ਰਿਪੋਰਟ ਆਉਣ ਤੱਕ ਰੱਖਿਆ ਜਾਵੇਗਾ। ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕੋਵਿਡ-19 ਲਈ ਕੈਦੀਆਂ ਦੀ ਜਾਂਚ ਅਤੇ ਰਿਪੋਰਟਾਂ ਜਮ੍ਹਾਂ ਕਰਨ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ। 
  • ਹਿਮਾਚਲ ਪ੍ਰਦੇਸ਼: ਰਾਜਪਾਲ ਨੇ ਕਿਹਾ ਹੈ ਕਿ ਮਹਾਮਾਰੀ ਦੇ ਸਮੇਂ ਦੌਰਾਨ ਖੇਤੀ ਸੈਕਟਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਹਿਮਾਚਲੀ, ਜੋ ਦੂਸਰੇ ਰਾਜਾਂ ਤੋਂ ਵਾਪਸ ਆਏ ਸਨ ਅਤੇ ਹੁਣ ਆਪਣੇ ਪਿੰਡ ਮੁੜ ਖੇਤੀ ਕਰਨਾ ਚਾਹੁੰਦੇ ਹਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਵੀ ਵਿਆਪਕ ਪ੍ਰਚਾਰ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਪ੍ਰਵਾਨ ਕੀਤੇ ਤਿੰਨ ਆਰਡੀਨੈਂਸਾਂ ਨੂੰ ਮਹੱਤਵਪੂਰਨ ਫੈਸਲਿਆਂ ਵਜੋਂ ਮੰਨਿਆ ਗਿਆ, ਜਿਸ ਨਾਲ ਭਾਰਤੀ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਖੇਤੀਬਾੜੀ ਸੈਕਟਰ ਨੂੰ ਬਦਲਿਆ ਜਾ ਸਕੇਗਾ।
  • ਕੇਰਲ:  ਅਲੂਵਾ ਮਿਉਂਸਪੈਲਟੀ ਅਤੇ 7 ਪੰਚਾਇਤਾਂ ਵਿੱਚ ਕੋਵਿਡ-19 ਕੇਸਾਂ ਵਿੱਚ ਤੇਜ਼ ਵਾਧੇ ਦੇ ਮੱਦੇਨਜ਼ਰ ਅੱਜ ਅੱਧੀ ਰਾਤ ਤੋਂ ਕਰਫਿਊ ਲਾਗੂ ਕੀਤਾ ਗਿਆ। ਰਾਜ ਵਿੱਚ ਅੱਜ ਚਾਰ ਹੋਰ ਕੋਵਿਡ-19 ਮੌਤਾਂ ਦੀ ਖਬਰ ਮਿਲੀ ਹੈ ਜਿਸ ਨਾਲ ਮਰਨ ਵਾਲਿਆਂ ਦੀ ਸੰਖਿਆ 48 ਹੋ ਗਈ ਹੈ। ਇਹ ਮੌਤਾਂ ਕੋਲਾਮ, ਕੋਜ਼ੀਕੋਡ, ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿੱਚ ਹੋਈਆਂ ਹਨ।  ਇਸ ਦੌਰਾਨ, ਰਾਜ ਸਰਕਾਰ ਨੇ ਟੈਸਟ ਦੇ ਨਤੀਜਿਆਂ ਵਿੱਚ ਦੇਰੀ ਘਟਾਉਣ ਲਈ ਕੋਵਿਡ-19 ਦੇ ਇਲਾਜ ਵਿੱਚ ਕਾਰਵਾਈ ਦੀ ਪ੍ਰੀਕਿਰਿਆ ਨੂੰ ਬਦਲਿਆ ਹੈ।  ਹੁਣ ਤੋਂ, ਮਰੀਜ਼ਾਂ ਨੂੰ ਛੁੱਟੀ ਦੇਣ ਲਈ ਸਿਰਫ ਆਰਟੀ-ਪੀਸੀਆਰ ਟੈਸਟ ਦੇ ਨਤੀਜੇ ਦੀ ਬਜਾਏ ਐਂਟੀਜੇਨ ਟੈਸਟ ਦੇ ਨਤੀਜੇ ਦੀ ਜ਼ਰੂਰਤ ਹੈ। ਗਰਭਵਤੀ ਔਰਤਾਂ ਸਣੇ ਤਿੰਨ ਮੈਡੀਕਲ ਕਾਲਜਾਂ ਵਿੱਚ ਦਸ ਤੋਂ ਵੱਧ ਮਰੀਜ਼ਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਲਗਭਗ ਤੀਹ ਡਾਕਟਰ ਨਿਗਰਾਨੀ ਹੇਠ ਰੱਖੇ ਹਨ। ਮੁੱਖ ਮੰਤਰੀ ਨੇ ਤਾਜ਼ਾ ਸਥਿਤੀ ਬਾਰੇ ਵਿਚਾਰ-ਵਟਾਂਦਰੇ ਲਈ ਸ਼ੁੱਕਰਵਾਰ ਨੂੰ ਇੱਕ ਸਰਬ ਪਾਰਟੀ ਬੈਠਕ ਸੱਦ ਲਈ ਹੈ। ਕੱਲ੍ਹ ਕੁੱਲ 720 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚੋਂ 528 ਕੇਸ ਪੁਰਾਣੇ ਮਰੀਜ਼ਾਂ ਦੇ ਸੰਪਰਕ ਰਾਹੀਂ ਆਏ ਹਨ ਅਤੇ 34 ਅਣਪਛਾਤੇ ਸਰੋਤਾਂ ਨਾਲ ਸੰਬੰਧਤ ਸਨ। ਇਸ ਵੇਲੇ 8,056 ਮਰੀਜ਼ ਇਲਾਜ ਅਧੀਨ ਹਨ ਅਤੇ 1.54 ਲੱਖ ਲੋਕ ਨਿਰੀਖਣ ਹੇਠ ਹਨ। 
  • ਤਮਿਲ ਨਾਡੂ: ਬੱਸ ਅਤੇ ਕਾਰ ਅਪਰੇਟਰਸ ਕਨਫੈਡਰੇਸ਼ਨ ਆਵ੍ ਇੰਡੀਆ (ਬੀਓਸੀਆਈ) ਅਤੇ ਤਮਿਲ ਨਾਡੂ ਓਮਨੀ ਬੱਸ ਮਾਲਕਾਂ ਦੀ ਐਸੋਸੀਏਸ਼ਨ (ਟੋਬੋਆ) ਨੇ ਪ੍ਰਾਈਵੇਟ ਯਾਤਰੀ ਟ੍ਰਾਂਸਪੋਰਟ ਅਪਰੇਟਰਾਂ ਦੀ ਨੁਮਾਇੰਦਗੀ ਕਰਦਿਆਂ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਲੌਕਡਾਊਨ ਕਾਰਨ ਆਮਦਨੀ ਦੇ ਨੁਕਸਾਨ ਲਈ ਤੁਰੰਤ ਰਾਹਤ ਪ੍ਰਦਾਨ ਕਰੇ।  ਮੰਗਲਵਾਰ ਨੂੰ ਕੁੱਡਾਲੋਰ  ਜ਼ਿਲ੍ਹੇ ਦੇ 58 ਨਵੇਂ ਮਾਮਲਿਆਂ ਚੋਂ ਕੁੱਡਾਲੋਰ, ਵਿੱਲੂਪੁਰਮ ਅਤੇ ਕੱਲਾਕੁਰੀਚੀ ਸਬ-ਜੇਲ੍ਹਾਂ ਤੋਂ 18 ਕੈਦੀ ਕੋਵਿਡ ਪਾਜ਼ਿਟਿਵ ਆਏ ਹਨ।  ਰਾਜਪਲਾਇਮ  ਵਿਧਾਇਕ ਐੱਸ ਥਨਗਾਪਾਂਡਿਅਨ ਕੋਵਿਡ ਪਾਜ਼ਿਟਿਵ ਆਏ ਹਨ ਅਤੇ ਉਹਨਾਂ ਨੂੰ ਮਦੁਰਈ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  4965 ਨਵੇਂ ਕੇਸ ਆਏ ਅਤੇ 75 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ ਕੇਸ: 1,80,643 ; ਐਕਟਿਵ ਕੇਸ: 51,344; ਮੌਤਾਂ: 2626; ਚੇਨਈ ਵਿੱਚ ਐਕਟਿਵ ਮਾਮਲੇ: 14,952
  • ਕਰਨਾਟਕ: ਕੋਵਿਡ ਟਾਸਕ ਫੋਰਸ ਕਮੇਟੀ ਦੀ ਕੱਲ੍ਹ ਹੋਈ ਮੀਟਿੰਗ ਵਿੱਚ 4 ਲੱਖ ਐਂਟੀਜਨ ਟੈਸਟ ਕਿੱਟ ਅਤੇ 5 ਲੱਖ ਸਵੈਬ ਟੈਸਟ ਕਿੱਟ ਖਰੀਦ ਕੇ ਟੈਸਟਿੰਗ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਨਿਜੀ ਲੈਬਾਂ ਵਿੱਚ ਕੋਵਿਡ ਟੈਸਟਾਂ ਲਈ ਕੀਮਤ ਤੈਅ ਕੀਤੀ ; ਸਰਕਾਰ ਦੁਆਰਾ ਭੇਜੇ ਕੇਸਾਂ ਲਈ 2,000 ਰੁਪਏ ਅਤੇ ਸਵੈ-ਰਿਪੋਰਟਡ ਮਾਮਲਿਆਂ ਲਈ 3,000 ਰੁਪਏ ਹਨ। ਟੈਸਟਿੰਗ ਤੇਜ਼ ਕਰਨ ਲਈ 16 ਆਰਟੀਪੀਸੀਆਰ ਅਤੇ 15 ਆਟੋਮੈਟਿਕ ਆਰਐੱਨਏ ਸੈਂਪਲ ਲੈਣ ਵਾਲੇ ਯੂਨਿਟ ਸਥਾਪਿਤ ਕੀਤੇ ਜਾਣਗੇ। ਇਹ ਪ੍ਰਤੀ ਦਿਨ 50,000 ਟੈਸਟ ਕਰਨ ਵਿੱਚ ਸਹਾਇਤਾ ਕਰਨਗੇ।  ਇਸ ਸਮੇਂ ਰੈਮਸੀਡੀਵੀਰ ਦਵਾਈ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਸਰਕਾਰੀ ਹਸਪਤਾਲਾਂ ਵਿੱਚ ਹੁਣ ਉਪਲਬਧ ਨੂੰ ਨਿਜੀ ਹਸਪਤਾਲਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ। ਬੀਬੀਐੱਮਪੀ ਨੇ ਸ਼ਹਿਰ ਦੇ 291 ਨਿਜੀ ਹਸਪਤਾਲਾਂ ਨੂੰ ਬੈਡ ਉਪਲਬਧਤਾ ਦਾ ਵੇਰਵਾ ਮੁਹੱਈਆ ਨਾ ਕਰਵਾਉਣ ਲਈ ਕਾਰਨ-ਦੱਸੋ ਨੋਟਿਸ ਜਾਰੀ ਕੀਤੇ ਹਨ। ਕੱਲ੍ਹ 3647 ਨਵੇਂ ਕੇਸ ਆਏ ਅਤੇ 61 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 1714 ਕੇਸ ਆਏ, ਰਾਜ ਵਿੱਚ ਐਕਟਿਵ ਮਾਮਲੇ 44, 140 ਹਨ।   
  • ਆਂਧਰ ਪ੍ਰਦੇਸ਼: ਰਾਜਪਾਲ ਨੇ ਰਾਜ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਲੋੜਵੰਦਾਂ ਲਈ ਵੱਖ-ਵੱਖ ਕੋਵਿਡ-19 ਹਸਪਤਾਲਾਂ ਵਿੱਚ ਬਿਸਤਰੇ ਦੀ ਉਪਲਬਧਤਾ ਦੀ ਔਨਲਾਈਨ ਜਾਣਕਾਰੀ ਮੁਹੱਈਆ ਕਰਵਾਉਣ।  ਨੇਲੋਰ ਜ਼ਿਲ੍ਹਾ ਕਲੈਕਟਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ-19 ਇਲਾਜ਼ ਦੀ ਸੁਵਿਧਾ ਲਈ ਆਈਸੀਯੂ ਵਿੱਚ ਬੈੱਡ ਮੁਹੱਈਆ ਕਰਵਾਉਣ ਲਈ ਕਿਹਾ ਕਿਉਂਕਿ ਆਉਣ ਵਾਲੇ ਦੋ ਮਹੀਨਿਆਂ ਵਿੱਚ ਵਾਇਰਸ ਦੇ ਫੈਲਾਅ ਵਿੱਚ ਹੋਰ ਵਾਧੇ ਦੀ ਸੰਭਾਵਨਾ ਹੈ।  ਵਿਸ਼ਾਖਾਪਟਨਮ ਵਿੱਚ ਵਪਾਰੀ ਕੋਰੋਨਾ ਵਾਇਰਸ ਕੇਸਾਂ ਵਿੱਚ ਤੇਜ਼ੀ ਅਤੇ ਮੌਤ ਦਰ ਵਿੱਚ ਤੇਜ਼ੀ ਦੇ ਮੱਦੇਨਜ਼ਰ ਸਵੈ-ਘੋਸ਼ਿਤ ਲੌਕਡਾਊਨ ਲਾਗੂ ਕਰ ਰਹੇ ਹਨ। ਕੱਲ੍ਹ 4944 ਨਵੇਂ ਕੇਸ ਆਏ ਅਤੇ 62 ਮੌਤਾਂ ਹੋਈਆਂ। ਕੁੱਲ ਕੇਸ: 58,668; ਐਕਟਿਵ  ਕੇਸ: 32,336; ਮੌਤਾਂ: 758। 
  • ਤੇਲੰਗਾਨਾ : ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਆਈਆਰਡੀਏ) ਨੇ ਹੈਦਰਾਬਾਦ ਦੇ ਕੋਵਿਡ-19 ਮਰੀਜ਼ਾਂ ਦਾ ਕੈਸ਼ ਲੈਸ  ਇਲਾਜ ਤੋਂ ਇਨਕਾਰ ਕਰਨ ਵਿਰੁੱਧ ਨੈੱਟਵਰਕ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ। ਕੱਲ੍ਹ 1430 ਨਵੇਂ ਕੇਸ ਆਏ ਅਤੇ 7 ਮੌਤਾਂ ਹੋਈਆਂ; ਰਾਜ ਵਿੱਚ ਕੁੱਲ ਕੇਸ: 47,705; ਐਕਟਿਵ  ਕੇਸ: 10,891; ਮੌਤਾਂ:429
  • ਮਹਾਰਾਸ਼ਟਰ: ਉਧਵ ਠਾਕਰੇ  ਸਰਕਾਰ ਦੇ ਪੰਜਵੇਂ ਮੰਤਰੀ  ਅਬਦੁਸ ਸੱਤਾਰ, ਐੱਮਓਐੱਸ ਪਸ਼ੂ ਪਾਲਣ, ਕੋਵਿਡ 19 ਲਈ ਪਾਜ਼ਿਟਿਵ ਆਏ ਹਨ।  ਇਸ ਦੌਰਾਨ ਐੱਨਸੀਪੀ ਦੀ ਰਾਜ ਸਭਾ ਐੱਮਪੀ ਫੌਜੀਆ ਖਾਨ ਵੀ ਕੋਵਿਡ ਪਾਜ਼ਿਟਿਵ ਆਏ ਹਨ, ਜਦ ਕਿ ਰਾਜ ਵਿੱਚ ਕੋਵਿਡ-19 ਕੇਸਾਂ ਦੀ ਸੰਖਿਆ 3,27,031 ਹੋ ਗਈ ਹੈ। ਜਦਕਿ, ਮੰਗਲਵਾਰ ਨੂੰ ਐਕਟਿਵ ਕੇਸਾਂ ਦੀ ਸੰਖਿਆ 1, 32,236 ਹੈ।  ਰੋਜ਼ਾਨਾ ਟੈਸਟਿੰਗ ਵਧਾ ਕੇ 6,000-7,000 ਟੈਸਟ ਕਰਨ ਮਗਰੋਂ ਮੁੰਬਈ '995 ਨਵੇਂ ਮਾਮਲੇ ਹੀ ਸਾਹਮਣੇ ਆਏ ਹਨ।            
  • ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ 50,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 1026 ਕੇਸ ਆਏ ਹਨ ਜੋ ਕਿ ਹੁਣ ਤੱਕ ਇੱਕ ਦਿਨ ਦਾ ਸਭ ਤੋਂ ਵੱਡਾ ਵਾਧਾ ਹੈ। ਮੰਗਲਵਾਰ ਨੂੰ 34 ਮਰੀਜ਼ਾਂ ਨੇ ਕੋਵਿਡ-19 ਕਾਰਨ ਦਮ ਤੋੜ ਦਿੱਤਾ, ਜਿਸ ਨਾਲ ਮਰਨ ਵਾਲਿਆਂ ਦੀ ਸੰਖਿਆ 2,201 ਹੋ ਗਈ। ਸੂਰਤ ਵਿੱਚ ਸਭ ਤੋਂ ਵੱਧ 298 ਕੇਸ ਆਏ ਹਨ, ਜਦਕਿ ਅਹਿਮਦਾਬਾਦ (199 ਕੇਸ), ਵਡੋਦਰਾ (75 ਕੇਸ) ਅਤੇ ਰਾਜਕੋਟ (58 ਕੇਸ) ਆਏ।
  • ਰਾਜਸਥਾਨ: ਰਾਜ ਵਿੱਚ ਅੱਜ 10:30 ਵਜੇ ਤੱਕ 226 ਨਵੇਂ ਕੋਵਿਡ-19 ਪਾਜ਼ਿਟਿਵ  ਕੇਸ ਸਾਹਮਣੇ ਆਏ ਹਨ। ਮੰਗਲਵਾਰ ਨੂੰ ਸ਼ਾਮ 8:30 ਵਜੇ ਤੱਕ 983 ਪਾਜ਼ਿਟਿਵ  ਕੇਸ ਸਾਹਮਣੇ ਆਏ ਹਨ, ਰਾਜ ਵਿੱਚ ਹੁਣ ਕੁੱਲ ਪਾਜ਼ਿਟਿਵ ਕੇਸ 31,599 ਹਨ ਜਿਨ੍ਹਾਂ ਵਿੱਚ 8,129 ਐਕਟਿਵ ਕੇਸ, 22,889 ਠੀਕ ਹੋਏ ਕੇਸ ਅਤੇ 581 ਮੌਤਾਂ ਸ਼ਾਮਲ ਹਨ। ਰਾਜ ਕੈਬਨਿਟ ਨੇ ਕੋਵਿਡ-19 ਸੰਕਟ 'ਤੇ ਕਾਬੂ ਪਾਉਣ ਲਈ 35 ਲੱਖ ਜ਼ਰੂਰਤਮੰਦ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 1000 ਰੁਪਏ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  ਮੰਤਰੀ ਮੰਡਲ ਨੇ ਰਾਜਸਥਾਨ ਨਿਵੇਸ਼ ਪ੍ਰੋਤਸਾਹਨ ਸਕੀਮ ਅਧੀਨ ਟੂਰਿਜ਼ਮ, ਹੋਟਲ ਅਤੇ ਮਲਟੀਪਲੈਕਸ ਸੈਕਟਰ ਦੀਆਂ ਇਕਾਈਆਂ ਨੂੰ ਲਾਭ ਇੱਕ ਹੋਰ ਸਾਲ ਲਈ ਵਧਾਉਣ ਦਾ ਫੈਸਲਾ ਕੀਤਾ ਹੈ। 
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ 785 ਨਵੇਂ ਪਾਜ਼ਿਟਿਵ ਕੇਸ ਆਏ ਹਨ ਜਿਸ ਨਾਲ ਰਾਜ ਅੰਦਰ ਕੇਸਾਂ ਦੀ ਸੰਖਿਆ  24,095 ਹੋ ਗਏ ਹਨ। ਹਾਲਾਂਕਿ, ਮੰਗਲਵਾਰ ਨੂੰ ਐਕਟਿਵ ਕੇਸਾਂ ਦੀ ਸੰਖਿਆ 7,082 ਹੈ। ਉਸੇ ਦਿਨ 573 ਮਰੀਜ਼ਾਂ ਦੀ ਰਿਕਵਰੀ ਦੇ ਨਾਲ, ਰਿਕਵਰੀ ਦੀ ਸੰਖਿਆ ਕੁੱਲ 16,257 ਹੋ ਗਈ ਹੈ।
  • ਛੱਤੀਸਗੜ੍ਹ: ਛੱਤੀਸਗੜ੍ਹ ਦੇ ਰਾਏਪੁਰ, ਸੁਰਗੁਜਾ, ਰਾਏਗੜ੍ਹ ਅਤੇ ਬਲੌਦਾ ਬਜ਼ਾਰ ਜ਼ਿਲ੍ਹਿਆਂ ਵਿੱਚ ਅੱਜ ਤੋਂ ਸੱਤ ਦਿਨਾਂ ਪੂਰਨ ਲੌਕਡਾਊਨ ਮੁੜ ਤੋਂ ਲਾਗੂ ਕਰ ਦਿੱਤੀ ਗਈ ਹੈ, ਅੱਜ ਅੱਧੀ ਰਾਤ ਤੋਂ ਦੁਰਗ, ਕੋਰਬਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ।  ਛੱਤੀਸਗੜ੍ਹ ਵਿੱਚ 1,588 ਐਕਟਿਵ ਕੇਸ ਹਨ।
  • ਗੋਆ: ਗੋਆ ਵਿੱਚ ਵਧ ਰਹੇ ਕੋਵਿਡ-19 ਮਾਮਲਿਆਂ ਦੇ ਮੱਦੇਨਜ਼ਰ, ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਸਰਕਾਰ ਕੋਵਿਡ-19 ਪਾਜ਼ਿਟਿਵ ਬਿਨਾ ਲੱਛਣ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੀ ਆਗਿਆ ਦੇਣ ਲਈ ਤਿਆਰ ਹੈ। ਅੱਜ ਤੱਕ ਗੋਆ ਵਿੱਚ 1,552 ਐਕਟਿਵ ਕੇਸ ਆਏ ਹਨ, ਪਿਛਲੇ 24 ਘੰਟਿਆਂ ਦੌਰਾਨ 174 ਨਵੇਂ ਕੇਸ ਸਾਹਮਣੇ ਆਏ ਹਨ।
  • ਅਰੁਣਾਚਲ ਪ੍ਰਦੇਸ਼: ਮੁੱਖ ਸਕੱਤਰ ਨੇ ਕਿਹਾ ਕਿ ਪਾਪੁਮਪਾਰੇ ਦੇ ਮਿਦਪੁ ਵਿੱਚ ਬਣੇ ਬਣਾਏ ਕੋਵਿਡ ਹਸਪਤਾਲ ਨੂੰ  ਇਸ ਮਹੀਨੇ ਦੇ ਅੰਤ ਤੱਕ ਚਾਲੂ ਕਰ ਦਿੱਤਾ ਜਾਵੇਗਾ।
  • ਮੇਘਾਲਿਆ: ਮੇਘਾਲਿਆ ਸਰਕਾਰ ਨੇ ਸਿਹਤ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਲਈ ਰਾਜ ਵਿੱਚ 186 ਪੀਐੱਚਸੀ ਅਤੇ ਸੀਐੱਚਸੀ ਵਿੱਚ 75 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।
  • ਮਣੀਪੁਰ: ਕੋਵਿਡ ਰਾਹਤ ਕਮੇਟੀ ਦੇ ਮੈਂਬਰ ਅਤੇ ਮੀਰਾਪੈਬੀ ਆਗੂ ਨੇ ਬਿਸ਼ਨਪੁਰ ਜ਼ਿਲ੍ਹਾ ਹਸਪਤਾਲ ਵਿੱਚ ਕੋਵਿਡ ਕੇਅਰ ਸੈਂਟਰ ਦਾ ਮੁਆਇਨਾ ਕੀਤਾ ਅਤੇ ਉਸਨੂੰ ਤੁਰੰਤ ਲੌਕੋਈਪਤ, ਬਿਸ਼ਨਪੁਰ ਦੇ ਪੁਰਾਣੇ ਡੀ ਸੀ ਕੰਪਲੈਕਸ ਤਬਦੀਲ ਕਰਨ ਦਾ ਫੈਸਲਾ ਕੀਤਾ। ਮਣੀਪੁਰ ਵਿੱਚ ਰੀਜਨਲ ਇੰਸਚਿਟਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ), ਇੰਫਾਲ ਨੇ ਉਨ੍ਹਾਂ ਸਾਰੇ ਕਰਮਚਾਰੀਆਂ ਜਿਨ੍ਹਾਂ ਨੂੰ ਬੁਖਾਰ ਅਤੇ ਖਾਂਸੀ ਦੇ ਲੱਛਣ ਹਨ, ਨੂੰ ਦਫ਼ਤਰ ਨਾ ਜਾਣ ਦਾ ਨਿਰਦੇਸ਼ ਦਿੱਤਾ।
  • ਮਿਜ਼ੋਰਮ: ਸੁਰੱਖਿਆ ਬਲਾਂ ਅੰਦਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲੁੰਗਲੇਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਐੱਸਓਪੀ  ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।
  • ਨਾਗਾਲੈਂਡ: ਮੋਨ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਟਰੇਸ ਕਰਨ ਲਈ ਕਿਸੇ ਵੀ ਕਿਸਮ ਦੇ ਇਕੱਠ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਜਾਣਕਾਰੀ ਲਾਜ਼ਮੀ ਤੌਰ ਤੇ ਇੱਕ ਰਜਿਸਟਰ ਵਿੱਚ ਦਰਜ਼ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

https://static.pib.gov.in/WriteReadData/userfiles/image/image008AGNZ.jpg

 

 

*****

ਵਾਈਬੀ
 



(Release ID: 1640538) Visitor Counter : 175