PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 19 JUL 2020 6:16PM by PIB Chandigarh

 

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਪਿਛਲੇ 24 ਘੰਟਿਆਂ ਵਿੱਚ 23,600 ਤੋਂ ਜ਼ਿਆਦਾ ਲੋਕ ਠੀਕ ਹੋਏ; ਐਕਟਿਵ ਮਾਮਲਿਆਂ  ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 3 ਲੱਖ ਤੋਂ ਵੀ ਜ਼ਿਆਦਾ।

 • ਪ੍ਰਤੀ ਮਿਲੀਅਨ ਟੈਸਟ  (ਟੀਪੀਐੱਮ)  10,000  ਦੇ ਕਰੀਬ ਪਹੁੰਚੇ।

 • ਭਾਰਤ ਵਿੱਚ ਮੌਤ ਦਰ (ਸੀਐੱਫਆਰ) ਪਹਿਲੀ ਵਾਰ 2.5% ਤੋਂ ਹੇਠਾਂ ਆਈ; 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ ਰਾਸ਼ਟਰੀ ਔਸਤ ਤੋਂ ਘੱਟ ਦਰਜ ਕੀਤੀ ਗਈ।

 • ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਤੀਜੀ ਜੀ-20  ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਬੈਠਕ ਵਿੱਚ ਹਿੱਸਾ ਲਿਆ।

 • ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਲੋਕਾਂ ਨਾਲ ਸ਼ਮੂਲੀਅਤ ਕਰਨ ਲਈ ਮੀਡੀਆ ਦੀ ਸ਼ਲਾਘਾ ਕੀਤੀ।

 

https://static.pib.gov.in/WriteReadData/userfiles/image/image005T8R7.jpg

 

https://static.pib.gov.in/WriteReadData/userfiles/image/image006XS9E.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਪਿਛਲੇ 24 ਘੰਟਿਆਂ ਵਿੱਚ 23,600 ਤੋਂ ਜ਼ਿਆਦਾ ਲੋਕ ਠੀਕ ਹੋਏ; ਐਕਟਿਵ ਮਾਮਲਿਆਂ  ਦੀ ਤੁਲਣਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 3 ਲੱਖ ਤੋਂ ਵੀ ਜ਼ਿਆਦਾ;  ਪ੍ਰਤੀ ਮਿਲੀਅਨ ਟੈਸਟ  (ਟੀਪੀਐੱਮ)  10,000  ਦੇ ਕਰੀਬ ਪਹੁੰਚੇ

 

ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਸੰਖਿਆ ਵਧ ਕੇ 23,672 ਹੋ ਗਈ।  ਇਸ ਪ੍ਰਕਾਰ ਠੀਕ ਹੋਣ ਵਾਲੇ ਮਰੀਜ਼ਾਂ ਅਤੇ ਕੋਵਿਡ-19  ਦੇ ਐਕਟਿਵ ਮਾਮਲਿਆਂ  ਦੇ ਵਿੱਚ ਅੰਤਰ ਵਧ ਕੇ 3,04,043 ਹੋ ਗਿਆ।  ਹੁਣੇ ਤੱਕ ਕੁੱਲ 6,77,422 ਲੋਕ ਠੀਕ ਹੋ ਚੁੱਕੇ ਹਨ।  ਇਸ ਤਰ੍ਹਾਂ, ਠੀਕ ਹੋਣ ਦੀ ਦਰ 62.86% ਹੋ ਗਈ ਹੈ।  ਸਾਰੇ 3,73,379 ਐਕਟਿਵ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਅਤੇ ਹੋਮ ਆਈਸੋਲੇਸ਼ਨ ਵਿੱਚ ਮੈਡੀਕਲ ਦੇਖਰੇਖ ਉਪਲੱਬਧ ਕਰਵਾਈ ਜਾ ਰਹੀ ਹੈ। ਕੁੱਲ 1,37,91,869 ਸੈਂਪਲਾਂ ਦੇ ਟੈਸਟ  ਦੇ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ  (ਟੀਪੀਐੱਮ)  ਟੈਸਟ ਦਾ ਅੰਕੜਾ 9,994.1 ਤੱਕ ਪਹੁੰਚ ਗਿਆ।  ਡਾਇਗਨੌਸਟਿਕ ਲੈਬ ਨੈੱਟਵਰਕ ਦੀ ਸੰਖਿਆ ਵਧ ਕੇ 1,262 ਲੈਬਾਂ ਤੱਕ ਪਹੁੰਚ ਗਈ,  ਜਿਨ੍ਹਾਂ ਵਿੱਚ 889 ਲੈਬਾਂ ਸਰਕਾਰੀ ਅਤੇ 373 ਪ੍ਰਾਈਵੇਟ ਖੇਤਰ ਦੀਆਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

https://www.pib.gov.in/PressReleseDetail.aspx?PRID=1639800

 

ਭਾਰਤ ਵਿੱਚ ਮੌਤ ਦਰ (ਸੀਐੱਫਆਰ) ਪਹਿਲੀ ਵਾਰ 2.5% ਤੋਂ ਹੇਠਾਂ ਆਈ; 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ ਰਾਸ਼ਟਰੀ ਔਸਤ ਤੋਂ ਘੱਟ ਦਰਜ ਕੀਤੀ ਗਈ

ਕੋਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੀ ਪ੍ਰਭਾਵੀ ਕਾਰਜਨੀਤੀ, ਵੱਡੇ ਪੱਧਰ ’ਤੇ ਟੈਸਟਿੰਗ ਅਤੇ ਦੇਖਭਾਲ਼ ਦ੍ਰਿਸ਼ਟੀਕੋਣ ਦੇ ਸਮੁੱਚੇ ਸਟੈਂਡਰਡ ਦੇ ਅਧਾਰ ’ਤੇ ਮਾਨਕੀਕ੍ਰਿਤ ਨੈਦਾਨਿਕ ਪ੍ਰਬੰਧਨ ਪ੍ਰੋਟੋਕੋਲ ਦੇ ਪਾਲਣ ਨਾਲ ਮੌਤ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਮੌਤ ਦਰ ਵਿੱਚ ਲਗਾਤਾਰ ਕਮੀ ਦਿਖ ਰਹੀ ਹੈ ਅਤੇ ਹੁਣ ਇਹ 2.49% ਹੈ। ਭਾਰਤ ਕੋਵਿਡ -19 ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੇ ਸੰਦਰਭ ਵਿੱਚ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਾਲਾ ਦੇਸ਼ ਹੈ । ਭਾਰਤ ਵਿੱਚ ਰਾਸ਼ਟਰੀ ਔਸਤ ਤੋਂ ਘੱਟ ਮਾਮਲਾ ਮੌਤ ਦਰ (ਸੀਐੱਫਆਰ) ਵਾਲੇ 29 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ ਹਨ। 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ ਜ਼ੀਰੋ ਹੈ। 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸੀਐੱਫਆਰ 1% ਤੋਂ ਘੱਟ ਹੈ। ਇਹ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਦੇ ਤਹਿਤ ਕੀਤੇ ਗਏ ਸ਼ਲਾਘਾਯੋਗ ਕਾਰਜ ਨੂੰ ਦਰਸਾਉਂਦਾ ਹੈ।

https://pib.gov.in/PressReleasePage.aspx?PRID=1639728

 

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਤੀਜੀ ਜੀ-20  ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਬੈਠਕ ਵਿੱਚ ਹਿੱਸਾ ਲਿਆ

ਵਿੱਤ ਮੰਤਰੀ ਨੇ ਬੈਠਕ ਦੇ ਪਹਿਲੇ ਸੈਸ਼ਨ ਵਿੱਚ ਕੋਵਿਡ-19 ਦੇ ਰਿਸਪਾਂਸ ਵਿੱਚ ਜੀ-20 ਐਕਸ਼ਨ ਪਲਾਨ ਬਾਰੇ ਗੱਲ ਕੀਤੀ ਜਿਸ ‘ਤੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੇ 15 ਅਪ੍ਰੈਲ 2020 ਨੂੰ ਹੋਈ ਆਪਣੀ ਪਿਛਲੀ ਬੈਠਕ ਵਿੱਚ ਸਹਿਮਤੀ ਦਿੱਤੀ ਸੀ। ਇਸ ਜੀ-20 ਕਾਰਜ ਯੋਜਨਾ ਦੀ ਸੂਚੀ ਵਿੱਚ ਹੈਲਥ ਰਿਸਪਾਂਸ, ਇਕਨੌਮਿਕ ਰਿਸਪਾਂਸ, ਮਜ਼ਬੂਤ ਅਤੇ ਸਥਿਰ ਰਿਕਵਰੀ ਤੇ ਅੰਤਰਰਾਸ਼ਟਰੀ ਵਿੱਤੀ ਤਾਲਮੇਲ ਦੇ ਥੰਮ੍ਹਾਂ ਹੇਠ ਸਮੂਹਿਕ ਪ੍ਰਤੀਬੱਧਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਉਦੇਸ਼ ਮਹਾਮਾਰੀ ਨਾਲ ਲੜਨ ਲਈ ਜੀ-20 ਦੇਸ਼ਾਂ ਦੇ ਯਤਨਾਂ ਵਿਚਾਲੇ ਤਾਲਮੇਲ ਪੈਦਾ ਕਰਨਾ ਹੈ।  ਸ਼੍ਰੀਮਤੀ ਸੀਤਾਰਮਣ ਨੇ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਇਹ ਕਾਰਜ ਯੋਜਨਾ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਰਹੇ। ਉਨ੍ਹਾਂ ਨੇ ਐਕਸ਼ਨ ਪਲਾਨ ਨੂੰ ਅੱਗੇ ਵਧਾਉਣ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਇਸ ਦੇ ਵਧ ਰਹੇ ਪ੍ਰਭਾਵਾਂ ਤੋਂ ਬਾਹਰ ਨਿਕਲਣ ਦੀਆਂ ਰਣਨੀਤੀਆਂ ਲਈ ਅੰਤਰਰਾਸ਼ਟਰੀ ਤਾਲਮੇਲ ਦੀ ਲੋੜ ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਰਜ ਯੋਜਨਾ ਨੂੰ ਇਹ ਦਰਸਾਉਣ ਦੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਅਰਥਵਿਵਸਥਾ ਉਨ੍ਹਾਂ ਦੀ ਸਪਲਾਈ ਤੇ ਮੰਗ ਦੇ ਪੱਖ ਨੂੰ ਕੋਵਿਡ-19 ਦੇ ਪ੍ਰਤੀਕ੍ਰਮ ਦੇ ਤੌਰ ‘ਤੇ ਸੰਤੁਲਿਤ ਕਰ ਰਹੀ ਹੈ।  ਸ਼੍ਰੀਮਤੀ ਸੀਤਾਰਮਣ ਨੇ ਆਪਣੇ ਹਮਰੁਤਬਾ ਮੰਤਰੀਆਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਭਾਰਤ ਵਧੇਰੇ ਨਗਦੀ ਵਾਲੀਆਂ ਕਰਜ਼ਾ ਯੋਜਨਾਵਾਂ, ਸਿੱਧੇ ਲਾਭ ਤਬਾਦਲੇ (ਡੀਬੀਟੀ) ਅਤੇ ਰੋਜ਼ਗਾਰ ਗਰੰਟੀ ਸਕੀਮਾਂ ਜ਼ਰੀਏ ਇਸ ਸੰਤੁਲਨ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ।

https://www.pib.gov.in/PressReleseDetail.aspx?PRID=1639707

 

ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਲੋਕਾਂ ਨਾਲ ਸ਼ਮੂਲੀਅਤ ਕਰਨ ਲਈ ਮੀਡੀਆ ਦੀ ਸ਼ਲਾਘਾ ਕੀਤੀ

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ.ਵੈਂਕਈਆ ਨੇ ਕੋਰੋਨਾਵਾਇਰਸ ਅਤੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਵਿਭਿੰਨ ਪਹਿਲੂਆਂ ਬਾਰੇ ਲੋਕਾਂ ਨੂੰ ਲਾਜ਼ਮੀ ਜਾਣਕਾਰੀ, ਵਿਸ਼ਲੇਸ਼ਣ ਅਤੇ ਦ੍ਰਿਸ਼ਟੀਕੋਣ ਨਾਲ ਸਸ਼ਕਤ ਬਣਾਉਣ ਲਈ ਮੀਡੀਆ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਕਾਰਨ ਚਿੰਤਤ ਲੋਕਾਂ ਨਾਲ ਬਿਮਾਰੀ ਖ਼ਿਲਾਫ਼ ਜਾਰੀ ਲੜਾਈ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਆਪਕ ਜਾਗਰੂਕਤਾ ਲਈ ਮਹਾਮਾਰੀ ਦੇ ਦੌਰ ਨੂੰ ਪੇਸ਼ ਕਰਨ ਵਿੱਚ ਆਪਣੇ ਸਮਰਪਿਤ ਯਤਨਾਂ ਲਈ ਮੀਡੀਆ ਦੇ ਲੋਕਾਂ ਨੂੰ ‘ਫਰੰਟ ਲਾਈਨ ਜੋਧਿਆਂ’ ਦੇ ਰੂਪ ਵਿੱਚ ਦਰਸਾਇਆ।‘ਮੀਡੀਆ : ਕੋਰੋਨਾ ਦੇ ਸਮੇਂ ਵਿੱਚ ਸਾਡੇ ਸਾਥੀ’ ਸਿਰਲੇਖ ਵਾਲੀ ਆਪਣੀ ਫੇਸਬੁੱਕ ਪੋਸਟ ਵਿੱਚ ਅੱਜ ਸ਼੍ਰੀ ਨਾਇਡੂ ਨੇ ਵਾਇਰਸ ਦੇ ਪ੍ਰਕੋਪ ਦੇ ਬਾਅਦ ਪਿਛਲੇ ਕੁਝ ਮਹੀਨਿਆਂ ਵਿੱਚ ਮੀਡੀਆ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਮੀਡੀਆ ਦੇ ਲੋਕਾਂ ਨੂੰ ‘ਇਸ ਦੇ ਮੁੱਖ ਕਾਰਜ ਦਾ ਪ੍ਰਭਾਵੀ ਢੰਗ ਨਾਲ ਨਿਰਵਾਹ ਕਰਨ’ ਲਈ ਵਧਾਈ ਦਿੱਤੀ। ਮਹਾਮਾਰੀ ਨਾਲ ਨਜਿੱਠਣ ਲਈ ਲੋਕਾਂ ਨੂੰ ਸੂਚਿਤ ਕਰਨ, ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਭਰੋਸੇਯੋਗ ਸਹਿਯੋਗੀਆਂ ਦੇ ਰੂਪ ਵਿੱਚ ਸੰਕਟ ਦੌਰਾਨ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੋਣ ਲਈ ਸ਼ਲਾਘਾ ਕੀਤੀ।

https://pib.gov.in/PressReleasePage.aspx?PRID=1639724

 

ਸੀਆਈਪੀਈਟੀ ਨੂੰ ਪੀਪੀਈ ਕਿੱਟ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਐੱਨਏਬੀਐੱਲ ਦੁਆਰਾ ਮਾਨਤਾ ਮਿਲੀ

ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੇ ਤਹਿਤ ਇੱਕ ਸਿਖਰਲੇ ਪੱਧਰ ਦੇ ਪ੍ਰੀਮੀਅਮ ਸੰਸਥਾਨ ਪੈਟਰੋਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ) ਨੂੰ ਪੀਪੀਈ ਕਿੱਟ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਲਈ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰੇਟਰੀਜ਼ (ਐੱਨਏਬੀਐੱਲ) ਦੁਆਰਾ ਮਾਨਤਾ ਦਿੱਤੀ ਗਈ ਹੈ। ਪੀਪੀਈ ਕਿੱਟ ਵਿੱਚ ਦਸਤਾਨੇ, ਕਵਰਆਲ, ਫੇਸ ਸ਼ੀਲਡ ਅਤੇ ਗੌਗਲਸ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਰੂਪ ਟ੍ਰਿਪਲ ਲੇਅਰ ਮੈਡੀਕਲ ਮਾਸਕ ਆਦਿ ਸਮਾਨ ਹੁੰਦੇ ਹਨ। ਸੀਆਈਪੀਈਟੀ ਦੀ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਅਤੇ 'ਆਤਮ ਨਿਰਭਰ ਭਾਰਤ'ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧਾਉਣ ਦੀ ਇਹ ਇੱਕ ਹੋਰ ਉਪਲੱਬਧੀ ਹੈ।

https://pib.gov.in/PressReleasePage.aspx?PRID=1639766

 

ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕੰਮ ਵਾਲੀ ਥਾਂ ਲਈ ਕੋਵਿਡ-ਸੁਰੱਖਿਆ ਸਿਸਟਮ (ਕੌਪਸ) ਵਿਕਸਿਤ ਕੀਤਾ

 

ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਕੰਮ ਵਾਲੇ ਸਥਾਨ ਲਈ ਕੋਵਿਡ ਸੁਰੱਖਿਆ ਸਿਸਟਮ (ਕੌਪਸ) ਵਿਕਸਿਤ ਕੀਤਾ ਹੈ ਜੋ ਕਿ ਮੌਜੂਦਾ ਮਹਾਮਾਰੀ ਦੇ ਸਮੇਂ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ (ਗੇਮ ਚੇਂਜਰ) ਸਿੱਧ ਹੋਵੇਗਾ। ਕੰਮ ਵਾਲੀ ਥਾਂ ਲਈ ਕੋਪਸ ਵਿੱਚ ਸੰਪਰਕ ਰਹਿਤ ਸੋਲਰ ਅਧਾਰਿਤ ਇੰਟੈਲੀਜੈਂਟ ਮਾਸਕ ਆਟੋਮੇਟਿਡ ਡਿਸਪੈਂਸਿੰਗ ਯੂਨਿਟ ਕਮ ਥਰਮਲ ਸਕੈਨਰ (ਇੰਟੈਲੀਮਾਸਟ), ਟੱਚਲੈਸ ਨਲ (ਟੌਫ) ਅਤੇ 360 ਡਿਗਰੀ ਕਾਰ ਫਲਸ਼ਰ ਸ਼ਾਮਲ ਹਨ ਅਤੇ ਇਹ ਇਸ ਵੇਲੇ ਟੈਕਨੋਲੋਜੀ ਤਬਾਦਲੇ ਅਤੇ ਉਤਪਾਦ ਆਰਡਰਾਂ ਲਈ ਮਿਲ ਰਹੇ ਹਨ।"

https://pib.gov.in/PressReleasePage.aspx?PRID=1639728

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਪੰਜਾਬ: ਪੰਜਾਬ ਸਰਕਾਰ ਨੇ ਕੋਵਿਡ 19 ਮਹਾਮਾਰੀ ਦੌਰਾਨ ਵਿਦਿਆਰਥੀਆਂ ਨੂੰ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਇੱਕ ਮੁਹਿੰਮ ਚਲਾਈ ਹੈ ਅਤੇ ਹੁਣ ਐਨੀਮੇਸ਼ਨ ਵੀਡਿਓਜ਼ ਜ਼ਰੀਏ ਬੱਚਿਆਂ ਨੂੰ ਜਾਗਰੂਕ ਕਰਨ ਦੀ ਪਹਿਲ ਕੀਤੀ ਗਈ ਹੈ।

 • ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨੇ ਰਾਜ ਭਵਨ ਤੋਂ ਇੱਕ ਵੀਡੀਓ ਕਾਨਫਰੰਸਿੰਗ ਜ਼ਰੀਏ ਊਨਾ ਦੇ ਜ਼ਿਲ੍ਹਾ ਪ੍ਰਸ਼ਾਸਨ, ਉਦਯੋਗ ਐਸੋਸੀਏਸ਼ਨ ਅਤੇ ਊਨੇ ਦੀਆਂ ਵੱਡੀਆਂ ਉਦਯੋਗਿਕ ਇਕਾਈਆਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਦੀ ਕੋਵਿਡ -19 ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਸਮੇਂ ਦੌਰਾਨ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਨੂੰ ਜਾਰੀ ਰੱਖਣਾ ਜ਼ਰੂਰੀ ਸੀ ਅਤੇ ਉਸ ਲਈ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਕੀਮਾਂ ਦਾ ਲਾਭ ਸਮਾਜ ਦੇ ਸਭ ਤੋਂ ਹੇਠਲੇ ਵਰਗ ਤੱਕ ਪਹੁੰਚਣਾ ਚਾਹੀਦਾ ਹੈ।

 • ਕੇਰਲ: ਤਿਰੂਵਨੰਤਪੁਰਮ ਮੈਡੀਕਲ ਕਾਲਜ ਵਿੱਚ ਸੱਤ ਡਾਕਟਰਾਂ ਸਣੇ 18 ਸਿਹਤ ਕਰਮਚਾਰੀਆਂ ਦਾ ਕੋਵਿਡ ਪਾਜ਼ਿਟਿਵ ਟੈਸਟ ਆਇਆ ਹੈ; 150 ਤੋਂ ਵੱਧ ਸਟਾਫ਼ ਨੂੰ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਹੈ। ਮਾਮਲਿਆਂ ਵਿੱਚ ਵਾਧਾ ਮੈਡੀਕਲ ਕਾਲਜ ਦੇ ਗ਼ੈਰ-ਕੋਵਿਡ ਵਾਰਡਾਂ ਵਿੱਚ ਹੋਇਆ ਹੈ। ਰਾਜ ਵਿੱਚ ਇੱਕ ਹੋਰ ਮਰੀਜ਼ ਦੀ ਕੋਵਿਡ-19 ਕਾਰਨ ਮੌਤ ਦੀ ਖ਼ਬਰ ਮਿਲੀ ਹੈ ਜਿਸ ਨਾਲ ਮੌਤਾਂ ਦੀ ਸੰਖਿਆ 41 ਹੋ ਗਈ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਮੌਜੂਦਾ ਸਮੇਂ ਵਿੱਚ ਦੋ ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 593 ਨਵੇਂ ਐਕਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ 6,416 ਮਰੀਜ਼ ਇਲਾਜ ਅਧੀਨ ਹਨ ਅਤੇ ਕੁੱਲ 1.73 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।

 • ਤਮਿਲ ਨਾਡੂ: ਸਿਹਤ ਮੰਤਰੀ ਮਲਾਦੀ ਕ੍ਰਿਸ਼ਨ ਰਾਓ ਨੇ ਅੱਜ ਪੁਦੂਚੇਰੀ ਵਿੱਚ ਕੋਵਿਡ -19 ਲਾਗ ਦੀ 14.2% ਦੀ ਉੱਚ ਦਰ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 768 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 109 ਐਕਟਿਵ ਪਾਏ ਗਏ ਹਨ। ਤਮਿਲ ਨਾਡੂ ਵਿੱਚ ਐਤਵਾਰ ਨੂੰ ਦੁੱਧ ਦੀ ਸਪਲਾਈ ਅਤੇ ਸਿਹਤ ਦੇਖਭਾਲ਼ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਗਤੀਵਿਧੀਆਂ ਬੰਦ ਰਹੀਆਂ ਹਨ। ਜਦੋਂ ਉੱਚ ਸੁਰੱਖਿਆ ਸੁਵਿਧਾ ਵਿੱਚ ਦੋ ਕਰਮਚਾਰੀਆਂ ਵਿੱਚ ਕੋਵਿਡ -19 ਦੀ ਲਾਗ ਲਈ ਐਕਟਿਵ ਟੈਸਟ ਪਾਇਆ ਗਿਆ ਤਾਂ ਸ਼੍ਰੀਹਰੀਕੋਟਾ ਪੁਲਾੜ ਪੋਰਟ ਚੌਕਸੀ ’ਤੇ ਹੈ। ਤਮਿਲ ਨਾਡੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਿਜੇ ਭਾਸਕਰ ਨੇ ਕਿਹਾ ਕਿ ਕੋਵਿਡ -19 ਦੇ ਮਰੀਜ਼ਾਂ ਤੋਂ ਜ਼ਿਆਦਾ ਪੈਸੇ ਲੈਣ ਵਾਲੇ ਨਿਜੀ ਹਸਪਤਾਲਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਰਾਜ ਕੋਵਿਡ ਦੇ ਨਮੂਨਿਆਂ ਦੀ ਪੂਲ ਟੈਸਟਿੰਗ ਕਰੇਗਾ। ਕੱਲ੍ਹ ਕੋਵਿਡ ਦੇ 4807 ਨਵੇਂ ਮਾਮਲੇ ਸਾਹਮਣੇ ਆਏ ਅਤੇ 88 ਮੌਤਾਂ ਹੋਈਆਂ; ਕੁੱਲ ਕੇਸ: 1,65,714; ਐਕਟਿਵ ਕੇਸ: 49,452; ਮੌਤਾਂ: 2403; ਚੇਨੱਈ ਵਿੱਚ ਐਕਟਿਵ ਮਾਮਲੇ: 14,997.

 • ਕਰਨਾਟਕ: ਰਾਜ ਦੇ ਮੀਡੀਆ ਬੁਲੇਟਿਨ ਵਿੱਚ ਸ਼ਨੀਵਾਰ ਨੂੰ ਇੱਕ ਹਜ਼ਾਰ ਤੋਂ ਵੱਧ ਮਾਮਲੇ ਗਾਇਬ ਸਨ, ਹਾਲਾਂਕਿ ਅਧਿਕਾਰੀਆਂ ਨੇ ਮੰਨਿਆ ਕਿ ਕਰਨਾਟਕ ਵਿੱਚ ਅੱਜ 4,537 ਨਵੇਂ ਐਕਟਿਵ ਮਾਮਲੇ ਆਏ ਅਤੇ 93 ਮੌਤਾਂ ਹੋਈਆਂ ਹਨ। ਇੱਕ ਹਫ਼ਤੇ ਦੇ ਅੰਦਰ-ਅੰਦਰ ਬੇਲਗਾਵੀ ਤੋਂ ਦੂਜਾ ਵਿਧਾਇਕ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ, ਇਸ ਵਾਰ ਇਹ ਕਾਂਗਰਸ ਪਾਰਟੀ ਦੁਆਰਾ ਹੈ। ਮੈਸੂਰ, ਨੇ ਆਪਣੀ ਕਰਵ ਨੂੰ ਫਲੈਟ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀ ਅਤੇ ਇਸ ਦੀ ਮੌਤ ਦਰ ਜ਼ੀਰੋ ਸੀ, ਹੁਣ ਕੇਸਾਂ ਵਿੱਚ ਦੋਬਾਰਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਹੁਣ ਰਾਜ ਵਿੱਚ ਸਭ ਤੋਂ ਵੱਧ ਮੌਤਾਂ ਨਾਲ ਤੀਜੇ ਨੰਬਰ ’ਤੇ ਹੈ। ਕੱਲ੍ਹ ਤੱਕ ਕੁੱਲ ਕੇਸ: 59,652, ਐਕਟਿਵ ਕੇਸ: 36,631; ਮੌਤਾਂ: 1240; ਡਿਸਚਾਰਜ: 21,775.

 • ਆਂਧਰ ਪ੍ਰਦੇਸ਼: ਟੀਟੀਡੀ ਦੇ ਤਿੰਨ ਹੋਰ ਕਰਮਚਾਰੀਆਂ ਵਿੱਚ ਕੋਵਿਡ ਐਕਟਿਵ ਟੈਸਟ ਪਾਇਆ ਗਿਆ ਹੈ। ਡਾਕਟਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਤਿਰੂਚਨੂਰ ਮੰਦਰ ਵਿੱਚ ਕੰਮ ਕਰ ਰਹੇ ਸਟਾਫ਼ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਮੰਦਰ ਦੇ ਅਧਿਕਾਰੀਆਂ ਨੇ ਮੰਦਰ ਵਿੱਚ ਸ਼ਰਧਾਲੂਆਂ ਦੇ ਦਰਸ਼ਨ ਬੰਦ ਕਰ ਦਿੱਤੇ ਹਨ। ਪੂਰਬੀ ਗੋਦਾਵਰੀ ਵਿੱਚ ਅੱਜ ਸਵੇਰੇ 6 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਕੋਰੋਨਾ ਵਾਇਰਸ ਦੇ ਅਸਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਰਫਿਊ ਲਗਾਇਆ ਗਿਆ ਹੈ। ਪੱਤਰਕਾਰਾਂ ਨੇ ਸਰਕਾਰ ਨੂੰ ਉਨ੍ਹਾਂ ਨੂੰ ਕੋਰੋਨਾ ਜੋਧਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਲਈ ਕਿਹਾ ਹੈ ਅਤੇ 50 ਲੱਖ ਰੁਪਏ ਦੀ ਬੀਮਾ ਕਵਰੇਜ ਅਤੇ ਛੇ ਮਹੀਨਿਆਂ ਤੱਕ 10,000 ਰੁਪਏ ਦੀ ਮਾਸਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ। ਰਾਜ ਨੇ 5 ਸਤੰਬਰ ਤੋਂ ਸਕੂਲ ਸ਼ੁਰੂ ਕਰਨ ਬਾਰੇ ਕੇਂਦਰ ਨੂੰ ਸੂਚਿਤ ਕੀਤਾ ਹੈ। ਕੱਲ੍ਹ 3959 ਨਵੇਂ ਕੇਸ ਸਾਹਮਣੇ ਆਏ, 1411 ਡਿਸਚਾਰਜ ਹੋਏ ਅਤੇ 52 ਮੌਤਾਂ ਹੋਈਆਂ ਹਨ। ਕੁੱਲ ਕੇਸ: 44,609; ਐਕਟਿਵ ਕੇਸ: 22,260; ਮੌਤਾਂ: 586.

 • ਤੇਲੰਗਾਨਾ: ਰਾਜ ਸਰਕਾਰ ਰਾਜ ਦੇ ਸਥਾਨਕ ਫਾਰਮਾਸਿਊਟੀਕਲ ਨਿਰਮਾਤਾਵਾਂ ਅਤੇ ਡਿਸਟ੍ਰੀਬਿਊਟਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਵਿਡ -19 ਦੇ ਮਰੀਜ਼ਾਂ ਦੇ ਪ੍ਰਬੰਧਨ ਲਈ ਲੋੜੀਂਦੀਆਂ ਜਾਨ ਬਚਾਉਣ ਵਾਲੀਆਂ ਦਵਾਈਆਂ ਨੂੰ ਰਾਜ ਭਰ ਦੀਆਂ ਸਰਕਾਰੀ ਸਿਹਤ ਸੰਭਾਲ਼ ਸੰਸਥਾਵਾਂ ਅਤੇ ਫਾਰਮੇਸੀ ਸਟੋਰਾਂ ’ਤੇ ਅਸਾਨੀ ਨਾਲ ਉਪਲਬਧ ਕਰਵਾਇਆ ਜਾ ਸਕੇ। ਕੱਲ੍ਹ 1284 ਨਵੇਂ ਕੇਸ ਆਏ, 1902 ਦੀ ਰਿਕਵਰੀ ਹੋਈ ਅਤੇ 6 ਮੌਤਾਂ ਹੋਈਆਂ; 1284 ਮਾਮਲਿਆਂ ਵਿੱਚੋਂ 667 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 43,780; ਐਕਟਿਵ ਕੇਸ: 12,765; ਮੌਤ: 409; ਡਿਸਚਾਰਜ: 30,607.

 • ਮਹਾਰਾਸ਼ਟਰ: ਮੁੰਬਈ ਵਿੱਚ ਸ਼ਨੀਵਾਰ ਨੂੰ ਮਾਮਲਿਆਂ ਦੀ ਸੰਖਿਆ 1 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਰਾਜ ਵਿੱਚ 8,348 ਨਵੇਂ ਕੇਸ ਆਉਣ ਨਾਲ ਮਹਾਰਾਸ਼ਟਰ ਵਿੱਚ ਕੇਸ 3 ਲੱਖ ਦੇ ਅੰਕ ਨੂੰ ਪਾਰ ਕਰ ਗਏ ਹਨ ਅਤੇ ਸੰਖਿਆ 3,00,937 ਤੱਕ ਪਹੁੰਚ ਗਈ ਹੈ। ਮੁੰਬਈ ਵਿੱਚ ਕੋਵਿਡ ਦੇ ਅਸਾਨੀ ਨਾਲ ਘਟਣ ਦੇ ਸੰਕੇਤ ਵਿੱਚ, ਆਉਣ ਵਾਲੇ ਸੋਮਵਾਰ ਤੋਂ ਉਪਨਗਰ ਦੇ 16 ਨਾਗਰਿਕ ਹਸਪਤਾਲਾਂ ਵਿੱਚੋਂ 9 ਨੂੰ ਮੌਨਸੂਨ ਨਾਲ ਸਬੰਧਿਤ ਬਿਮਾਰੀਆਂ ’ਤੇ ਧਿਆਨ ਕੇਂਦ੍ਰਿਤ ਕਰਨ ਲਈ ‘ਗ਼ੈਰ-ਕੋਵਿਡ’ ਹਸਪਤਾਲਾਂ ਵਜੋਂ ਨਾਮਜ਼ਦ ਕੀਤਾ ਜਾਵੇਗਾ।

 • ਗੁਜਰਾਤ: ਗੁਜਰਾਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਸਟਾਫ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ, ਮੈਡੀਕਲ ਵਿਦਿਆਰਥੀਆਂ ਨੂੰ ਸਹਾਇਕ ਵਜੋਂ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਦੀ ਵਰਤੋਂ ਡਾਕਟਰੀ ਅਤੇ ਪੈਰਾ ਮੈਡੀਕਲ ਸੇਵਾਵਾਂ ਜਿਵੇਂ ਕਿ ਰੋਕਥਾਮ ਸੰਭਾਲ਼, ਕਲੀਨਿਕਲ ਕੇਅਰ, ਲੌਜਿਸਟਿਕਸ ਅਤੇ ਸਿਹਤ ਅਤੇ ਮੈਡੀਕਲ ਡਾਟਾ ਪ੍ਰਬੰਧਨ, ਡਾਟਾ ਵਿਸ਼ਲੇਸ਼ਣ ਅਤੇ ਸਰਕਾਰ ਦੀਆਂ 1100 ਅਤੇ 104 ਹੈਲਪਲਾਈਨਜ਼ ’ਤੇ ਟੈਲੀ-ਕਾਉਂਸਲਿੰਗ ਵਰਗੇ ਹੋਰ ਕੰਮਾਂ ਵਿੱਚ ਕੀਤੀ ਜਾਵੇਗੀ। ਗੁਜਰਾਤ ਵਿੱਚ 13,500 ਮਰੀਜ਼ ਕੋਵਿਡ ਦਾ ਇਲਾਜ ਕਰਵਾ ਰਹੇ ਹਨ।

 • ਰਾਜਸਥਾਨ: ਰਾਜਸਥਾਨ ਵਿੱਚ ਐਤਵਾਰ ਨੂੰ ਕੁੱਲ 193 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਅਤੇ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਸੰਖਿਆ 28,693 ਹੋ ਗਈ ਹੈ। ਕੁੱਲ ਮਾਮਲਿਆਂ ਵਿੱਚੋਂ 21,266 ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ਜਦੋਂ ਕਿ 556 ਦੀ ਮੌਤ ਹੋ ਗਈ ਹੈ।

 • ਮੱਧ ਪ੍ਰਦੇਸ਼: ਇੰਦੌਰ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 6,000 ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਇੰਦੌਰ ਵਿੱਚ ਕੋਵਿਡ ਦੇ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮੱਧ ਪ੍ਰਦੇਸ਼ ਦੇ ਸਭ ਤੋਂ ਪ੍ਰਭਾਵਤ ਜ਼ਿਲ੍ਹੇ ਵਿੱਚ ਕੇਸਾਂ ਦੀ ਸੰਖਿਆ 6,035 ਹੋ ਗਈ ਹੈ।

 • ਗੋਆ: ਸ਼ਨੀਵਾਰ ਨੂੰ ਗੋਆ ਵਿੱਚ 180 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 3,484 ਹੋ ਗਈ ਹੈ। ਦਿਨ ਦੌਰਾਨ ਕੁੱਲ 92 ਵਿਅਕਤੀਆਂ ਨੂੰ ਛੁੱਟੀ ਦਿੱਤੀ ਗਈ, ਜਿਸ ਨਾਲ ਇਲਾਜ ਕੀਤੇ ਗਏ ਕੇਸਾਂ ਦੀ ਸੰਖਿਆ 2,038 ਹੋ ਗਈ ਹੈ, ਜਿਸ ਨਾਲ ਰਾਜ ਵਿੱਚ 1,425 ਐਕਟਿਵ ਕੇਸ ਰਹਿ ਗਏ ਹਨ।

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਕੋਵਿਡ-19 ਦੇ ਸਥਾਨਕ ਪ੍ਰਸਾਰਣ ਦੀ ਲੜੀ ਨੂੰ ਤੋੜਨ ਲਈ ਰਾਜਧਾਨੀ ਖੇਤਰ ਈਟਾਨਗਰ ਵਿੱਚ ਲੌਕਡਾਊਨ ਨੂੰ 3 ਅਗਸਤ 2020 ਤੱਕ ਵਧਾ ਦਿੱਤਾ ਹੈ। ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ (ਅਰਧ ਸੈਨਿਕ ਬਲਾਂ ਅਤੇ ਜ਼ਰੂਰੀ ਸਪਲਾਈ ਵਿੱਚ ਲੱਗੇ ਹੋਏ ਟਰੱਕਾਂ ਵਾਲਿਆਂ ਸਮੇਤ) ਨੂੰ ਰੈਪਿਡ ਐਂਟੀਜੇਨ ਟੈਸਟ ਕਰਵਾਉਣਾ ਪਵੇਗਾ। ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ -19 ਟੈਸਟ ਲਈ ਹੁਣ ਤੱਕ 38 ਹਜ਼ਾਰ ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ। ਸੋਧੇ ਹੋਏ ਐੱਸਓਪੀ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼ ਵਿੱਚ, ਕੋਈ ਵੀ ਲਾਜ਼ਮੀ ਸੇਵਾ ਕਰਮਚਾਰੀ ਜੋ 10 ਦਿਨਾਂ ਤੋਂ ਵੱਧ ਸਮੇਂ ਲਈ ਰਾਜ ਵਿੱਚ ਦਾਖਲ ਹੋਣਾ ਚਾਹੁੰਦੇ ਹਨ, ਵਾਪਸ ਆਉਣ ਵਾਲੇ ਆਮ ਐੱਸਓਪੀ ਦੀ ਪਾਲਣਾ ਕਰਨਗੇ।

 • ਅਸਾਮ: ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫ਼ੋਨ ਉੱਪਰ ਰਾਜ ਵਿੱਚ ਹੜ੍ਹ ਅਤੇ ਕੋਵਿਡ -19 ਸਥਿਤੀ ਦੇ ਨਾਲ-ਨਾਲ, ਬਾਗਜਾਨ ਵਿੱਚ ਤੇਲ ਦੇ ਖੂਹਾਂ ਨੂੰ ਲੱਗੀ ਅੱਗ ਦੀਆਂ ਸਥਿਤੀ ਬਾਰੇ ਵੀ ਜਾਇਜ਼ਾ ਲਿਆ। ਅਸਾਮ ਦੇ ਸਿਹਤ ਮੰਤਰੀ, ਸ਼੍ਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਤਿਨਸੁਕੀਆ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ -19 ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੰਟੈਨਮੈਂਟ ਉਪਾਵਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਪੱਧਰੀ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।

 • ਮਣੀਪੁਰ: ਮਣੀਪੁਰ ਰਾਜ ਸਰਕਾਰ ਆਂਗਨਵਾੜੀ ਅਤੇ ਆਸ਼ਾ ਵਰਕਰਾਂ ਜ਼ਰੀਏ ਇਹ ਪਤਾ ਲਗਾਉਣ ਲਈ ਇੱਕ ਨਿਗਰਾਨੀ ਮੁਹਿੰਮ ਚਲਾ ਰਹੀ ਹੈ ਕਿ ਕੀ ਜਿਰੀਬਾਮ ਵਿੱਚ ਕੋਵਿਡ -19 ਦੇ ਕੋਈ ਸ਼ੱਕੀ ਮਾਮਲੇ ਤਾਂ ਨਹੀਂ ਹਨ।

 • ਮੇਘਾਲਿਆ: ਮੇਘਾਲਿਆ ਵਿੱਚ 2 ਹੋਰ ਕੋਵਿਡ ਮੌਤਾਂ ਦੀ ਖ਼ਬਰ ਮਿਲੀ ਹੈ। ਰਾਜ ਦੇ ਸਿਹਤ ਮੰਤਰੀ ਏ.ਐੱਲ. ਹੇਕ ਨੇ ਐਲਾਨ ਕੀਤਾ ਹੈ ਕਿ ਦੋ ਹੋਰ ਕੋਵਿਡ 19 ਮਰੀਜ਼ਾਂ ਦਾ ਦਿਹਾਂਤ ਹੋ ਗਿਆ ਹੈ। ਮ੍ਰਿਤਕਾਂ ਵਿੱਚੋਂ ਇੱਕ ਬੀਐੱਸਐੱਫ਼ ਦਾ ਜਵਾਨ ਹੈ ਜਦਕਿ ਦੂਸਰਾ ਜੀਓਲੋਜੀਕਲ ਸਰਵੇ ਆਵ੍ ਇੰਡੀਆ, ਕੋਲਕਾਤਾ ਵਿੱਚ ਕੰਮ ਕਰਦਾ ਸੀ ਅਤੇ 5 ਜੁਲਾਈ ਨੂੰ ਮੇਘਾਲਿਆ ਵਾਪਸ ਪਰਤਿਆ ਸੀ।

 • ਮਿਜ਼ੋਰਮ: ਮਿਜ਼ੋਰਮ ਵਿੱਚ ਇਸ ਸਮੇਂ 1900 ਤੋਂ ਵੱਧ ਲੋਕ ਕੁਆਰੰਟੀਨ ਹਨ। ਜਿਨ੍ਹਾਂ ਵਿੱਚੋਂ 1319 ਸਰਕਾਰੀ ਕੁਆਰੰਟੀਨ ਸੁਵਿਧਾਵਾਂ ਵਿੱਚ ਹਨ ਜਦੋਂ ਕਿ ਬਾਕੀ ਕਿਰਾਏ ਦੀਆਂ ਥਾਂਵਾਂ ਜਾਂ ਘਰੇਲੂ ਕੁਆਰੰਟੀਨ ਵਿੱਚ ਹਨ।

 • ਨਾਗਾਲੈਂਡ: ਨਾਗਾਲੈਂਡ ਵਿੱਚ ਅੱਜ ਕੋਵਿਡ-19 ਦੇ 10 ਐਕਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਕੋਹਿਮਾ ਵਿੱਚ 6, ਮਕੋਕਚੰਗ ਵਿੱਚ 2 ਅਤੇ ਦੀਮਾਪੁਰ ਅਤੇ ਲੋਂਗਲੇਂਗ ਵਿੱਚ 1-1 ਮਾਮਲਾ ਹੈ। ਨਾਗਾਲੈਂਡ ਵਿੱਚ ਕੁੱਲ ਕੋਵਿਡ -19 ਪਾਜ਼ਿਟਿਵ ਕੇਸ 988 ਹਨ, ਜਿਨ੍ਹਾਂ ਵਿੱਚੋਂ 556 ਐਕਟਿਵ ਕੇਸ ਹਨ ਅਤੇ 432 ਦਾ ਇਲਾਜ ਹੋ ਚੁੱਕਿਆ ਹੈ।

 

https://static.pib.gov.in/WriteReadData/userfiles/image/image0072MTI.jpg

 

******

 

ਵਾਈਬੀ(Release ID: 1639859) Visitor Counter : 12