PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 18 JUL 2020 6:11PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਅੱਜ ਦੇਸ਼ ਵਿੱਚ ਕੋਵਿਡ  ਦੇ ਅਸਲ ਮਾਮਲਿਆਂ ਦੀ ਸੰਖਿਆ ਕੇਵਲ 3,58,692 ਹੀ ਹੈ। 
  • ਠੀਕ ਹੋ ਚੁੱਕੇ ਮਾਮਲਿਆਂ ਦੀ ਸੰਖਿਆ ਹੋਰ ਅਧਿਕ ਵਧ ਕੇ 6,53,750 ਤੱਕ ਪਹੁੰਚ ਚੁੱਕੀ ਹੈ। ਠੀਕ ਹੋਣ ਦੀ ਦਰ ਹੁਣ 63% ਹੈ। 
  • ਠੀਕ ਹੋ ਚੁੱਕੇ ਮਾਮਲਿਆਂ ਅਤੇ ਐਕਟਿਵ ਮਾਮਲਿਆਂ  ਦੇ ਵਿੱਚ ਦਾ ਅੰਤਰ ਲਗਾਤਾਰ ਵਧ ਰਿਹਾ ਹੈ।  ਅੱਜ ਇਸ ਦੀ ਸੰਖਿਆ 2,95,058 ਹੈ। 
  • ਕੋਵਿਡ-19 ਦੇ ਸਾਰੇ 3,58,692 ਐਕਟਿਵ ਮਾਮਲਿਆਂ ਨੂੰ ਜਾਂ ਤਾਂ ਹੋਮ ਆਈਸੋਲੇਸ਼ਨ ਵਿੱਚ ਜਾਂ ਫਿਰ ਗੰਭੀਰ ਮਾਮਲਿਆਂ ਵਿੱਚ ਹਸਪਤਾਲਾਂ ਚ ਮੈਡੀਕਲ ਦੇਖ-ਰੇਖ ਉਪਲੱਬਧ ਕਰਵਾਈ ਜਾ ਰਹੀ ਹੈ।
  • ਬਿਹਾਰ ਵਿੱਚ ਕੋਵਿਡ ਪ੍ਰਬੰਧਨ  ਦੇ ਮੁੱਲਾਂਕਣ ਵਿੱਚ ਰਾਜ ਦੀ ਸਹਾਇਤਾ ਕਰਨ ਅਤੇ ਸਾਰੀ ਜ਼ਰੂਰੀ ਮਦਦ ਉਪਲੱਬਧ ਕਰਵਾਉਣ ਲਈ ਇੱਕ ਸੈਂਟਰਲ ਟੀਮ ਤੈਨਾਤ ਕੀਤੀ ਗਈ।
  • ਸੀਬੀਡੀਟੀ ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਦੀ ਸਹਾਇਤਾ ਦੇ ਲਈ ਹੁਣ ਤੱਕ 71,229 ਕਰੋੜ ਰੁਪਏ ਰੀਫੰਡ ਕੀਤੇ

 

https://static.pib.gov.in/WriteReadData/userfiles/image/image005SHKX.jpg

https://static.pib.gov.in/WriteReadData/userfiles/image/image006DT47.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਦੇਸ਼ ਵਿੱਚ ਕੋਵਿਡ ਦੇ ਅਸਲ ਮਾਮਲਿਆਂ ਦੀ ਸੰਖਿਆ ਕੇਵਲ 3,58,692 ਹੀ ਹੈ; ਠੀਕ ਹੋ ਚੁੱਕੇ ਮਾਮਲਿਆਂ ਦੀ ਸੰਖਿਆ ਵਧ ਕੇ 6,53,750 ਤੱਕ ਪਹੁੰਚੀ

ਕੇਂਦਰ  ਦੀ ਅਗਵਾਈ ਵਿੱਚ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਗੂਦੇਸ਼ ਵਿੱਚ ਕੋਵਿਡ-19  ਦੇ ਪ੍ਰਭਾਵੀ ਪ੍ਰਬੰਧਨ ਲਈ ਸਮਾਂਬੱਧਐਕਟਿਵ ਅਤੇ ਸ਼ਰੇਣੀਬੱਧ ਕਾਰਜਨੀਤਿਕ ਪਹਿਲਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੋਵਿਡ ਰੋਗੀਆਂ ਦੇ ਮਾਮਲਿਆਂ ਦੀ ਅਸਲ ਸੰਖਿਆ  (ਕੇਸ ਲੋਡ)  ਪ੍ਰਬੰਧਨ ਯੋਗ ਬਣੀ ਰਹੀ ਹੈ।  ਅੱਜ ਦੇਸ਼ ਵਿੱਚ ਕੋਵਿਡ  ਦੇ ਅਸਲ ਮਾਮਲਿਆਂ ਦੀ ਸੰਖਿਆ ਕੇਵਲ 3,58,692 ਹੀ ਹੈ।  ਠੀਕ ਹੋ ਚੁੱਕੇ ਮਾਮਲਿਆਂ ਦੀ ਸੰਖਿਆ ਹੋਰ ਅਧਿਕ ਵਧ ਕੇ 6,53,750 ਤੱਕ ਪਹੁੰਚ ਚੁੱਕੀ ਹੈ।  ਠੀਕ ਹੋ ਚੁੱਕੇ ਮਾਮਲਿਆਂ ਅਤੇ ਐਕਟਿਵ ਮਾਮਲਿਆਂ  ਦੇ ਵਿੱਚ ਦਾ ਅੰਤਰ ਲਗਾਤਾਰ ਵਧ ਰਿਹਾ ਹੈ।  ਅੱਜ ਇਸ ਦੀ ਸੰਖਿਆ 2,95,058 ਹੈ।  ਸਾਰੇ 3,58,692 ਐਕਟਿਵ ਮਾਮਲਿਆਂ ਨੂੰ ਜਾਂ ਤਾਂ ਹੋਮ ਆਈਸੋਲੇਸ਼ਨ ਵਿੱਚ ਜਾਂ ਫਿਰ ਗੰਭੀਰ ਮਾਮਲਿਆਂ ਵਿੱਚ ਹਸਪਤਾਲਾਂ ਚ ਮੈਡੀਕਲ ਦੇਖ-ਰੇਖ ਉਪਲੱਬਧ ਕਰਵਾਈ ਜਾ ਰਹੀ ਹੈ।  ਬਿਹਾਰ ਵਿੱਚ ਕੋਵਿਡ ਪ੍ਰਬੰਧਨ  ਦੇ ਮੁੱਲਾਂਕਣ ਵਿੱਚ ਰਾਜ ਦੀ ਸਹਾਇਤਾ ਕਰਨ ਅਤੇ ਸਾਰੀ ਜ਼ਰੂਰੀ ਮਦਦ ਉਪਲੱਬਧ ਕਰਵਾਉਣ ਲਈ ਇੱਕ ਸੈਂਟਰਲ ਟੀਮ ਤੈਨਾਤ ਕੀਤੀ ਗਈ। ਪਿਛਲੇ 24 ਘੰਟਿਆਂ  ਦੇ ਦੌਰਾਨ17,994 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ।  ਠੀਕ ਹੋਣ ਦੀ ਦਰ ਹੁਣ 63% ਹੈ।  ਪਿਛਲੇ 24 ਘੰਟਿਆਂ ਦੌਰਾਨ 3,61,024 ਸੈਂਪਲਾਂ ਦੀ ਜਾਂਚ ਕੀਤੀ ਗਈ ਹੈਜਾਂਚ ਕੀਤੇ ਗਏ 1,34,33,742 ਸੈਂਪਲਾਂ ਦੀ ਸੰਚਿਤ ਸੰਖਿਆ ਨੇ ਭਾਰਤ ਲਈ ਪ੍ਰਤੀ ਮਿਲੀਅਨ ਜਾਂਚ ਨੂੰ ਵਧਾ ਕੇ 9734.6 ਤੱਕ ਪਹੁੰਚਾ ਦਿੱਤਾ ਹੈ।

https://pib.gov.in/PressReleseDetail.aspx?PRID=1639393

 

ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈਸੀਓਐੱਸਓਸੀ) ਦੇ ਉੱਚ ਪੱਧਰੀ ਖੰਡ ਵਿੱਚ ਮੁੱਖ ਭਾਸ਼ਣ ਦਿੱਤਾ; ਸਾਡਾ ਉਦੇਸ਼ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸਕਿਸੇ ਨੂੰ ਪਿੱਛੇ ਨਾ ਛੱਡਣ ਦੇ ਮੂਲ ਐੱਸਡੀਜੀ ਸਿਧਾਂਤ ਦੀ ਪ੍ਰਤੀਨਿਧਤਾ ਕਰਦਾ ਹੈ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈਸੀਓਐੱਸਓਸੀ) ਸੈਸ਼ਨ ਦੇ ਉੱਚ ਪੱਧਰੀ ਖੰਡ ਵਿੱਚ ਵਰਚੂਅਲ ਮੁੱਖ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਕੋਵਿਡ-19 ਤੋਂ ਬਾਅਦ ਦੀ ਦੁਨੀਆ ਵਿੱਚ ਸੁਧਰੇ ਬਹੁਪੱਖਵਾਦ’’ ਲਈ ਭਾਰਤ ਦੇ ਸੱਦੇ ਨੂੰ ਦੁਹਰਾਇਆ, ਜੋ ਸਮਕਾਲੀ ਦੁਨੀਆ ਦੀਆਂ ਅਸਲੀਅਤਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸਆਦਰਸ਼ ਵਾਕ ਦਾ ਮੂਲ ਟਿਕਾਊ ਵਿਕਾਸ ਟੀਚਾ (ਐੱਸਡੀਜੀ) ਸਿਧਾਂਤ ਹੈ ਜੋ ਕਿਸੇ ਨੂੰ ਪਿੱਛੇ ਨਹੀਂ ਛੱਡਦਾ ਹੈ। ਪਹਿਲੇ ਪ੍ਰਤੀਕਿਰਿਆਵਾਦੀ ਦੇ ਰੂਪ ਵਿੱਚ ਆਪਣੇ ਖੇਤਰ ਵਿੱਚ ਭਾਰਤ ਦੀ ਭੂਮਿਕਾ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਅਤੇ ਭਾਰਤੀ ਫਾਰਮਾ ਕੰਪਨੀਆਂ ਵੱਲੋਂ ਵਿਭਿੰਨ ਦੇਸ਼ਾਂ ਵਿੱਚ ਦਵਾਈ ਦੀ ਸਪਲਾਈ ਯਕੀਨੀ ਕਰਨ ਲਈ ਅਤੇ ਸਾਰਕ ਦੇਸ਼ਾਂ ਵਿਚਕਾਰ ਇੱਕ ਸੰਯੁਕਤ ਪ੍ਰਤੀਕਿਰਿਆ ਰਣਨੀਤੀ ਦੇ ਤਾਲਮੇਲ ਲਈ ਦਿੱਤੇ ਗਏ ਸਮਰਥਨ ਨੂੰ ਯਾਦ ਕੀਤਾ

https://pib.gov.in/PressReleasePage.aspx?PRID=1639467

 

ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਦੇ ਈਸੀਓਐੱਸਓਸੀ (ECOSOC) ਯਾਦਗਾਰੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

https://pib.gov.in/PressReleasePage.aspx?PRID=1639468

 

ਸੀਬੀਡੀਟੀ ਨੇ ਕੋਵਿਡ -19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਦੀ ਸਹਾਇਤਾ ਦੇ ਲਈ ਹੁਣ ਤੱਕ 71,229 ਕਰੋੜ ਰੁਪਏ ਰੀਫੰਡ ਕੀਤੇ

 

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਲੰਬਿਤ ਫੰਡਾਂ ਨੂੰ ਜਲਦੀ ਤੋਂ ਜਲਦੀ ਜਾਰੀ ਕਰਨ ਦੇ ਲਈ ਸਰਕਾਰ ਦੁਆਰਾ 8 ਅਪ੍ਰੈਲ, 2020 ਨੂੰ ਲਏ ਗਏ ਫ਼ੈਸਲੇ ਦੇ ਬਾਅਦ ਤੋਂ ਲੈ ਕੇ 11 ਜੁਲਾਈ, 2020 ਤੱਕ 21.24 ਲੱਖ ਤੋਂ ਵੀ ਵੱਧ ਮਾਮਲਿਆਂ ਵਿੱਚ 71,229 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਹਨ, ਤਾਕਿ ਕੋਵਿਡ -19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਨੂੰ ਜਲਦੀ ਪ੍ਰਵਾਹ ਪੱਕਾ ਕਰਨ ਵਿੱਚ ਮਦਦ ਕੀਤੀ ਜਾ ਸਕੇਕੋਵਿਡ-19 ਮਹਾਮਾਰੀ ਦੇ ਦੌਰਾਨ ਟੈਕਸ ਦੇਣ ਵਾਲਿਆਂ ਨੂੰ 19.79 ਲੱਖ ਕੇਸਾਂ ਵਿੱਚ 24,603 ਕਰੋੜ ਰੁਪਏ ਦੇ ਟੈਕਸ ਰਿਫੰਡ ਅਤੇ 1.45 ਲੱਖ ਮਾਮਲਿਆਂ ਵਿੱਚ 46,626 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਕੀਤੇ ਗਏ ਹਨ। ਟੈਕਸ ਮੰਗਾਂ ਦੇ ਨਿਪਟਣ ਨਾਲ ਸਬੰਧਿਤ ਸਾਰੇ ਰਿਫੰਡ ਕੰਮ ਪਹਿਲਤਾ ਤੇ ਲਏ ਜਾ ਰਹੇ ਹਨ ਅਤੇ 31 ਅਗਸਤ, 2020 ਤੱਕ ਇਹ ਪੂਰਾ ਹੋ ਜਾਣ ਦੀ ਸੰਭਾਵਨਾ ਹੈ

 

https://pib.gov.in/PressReleasePage.aspx?PRID=1639373

 

 

ਕੋਵਿਡ ਮਹਾਮਾਰੀ ਦੇ ਦੌਰਾਨ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰਰੂਤ : ਡਾ ਜਿਤੇਂਦਰ ਸਿੰਘ

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸ਼ੂਗਰ ਰੋਗੀਆਂ ਨੂੰ ਸਖਤ ਸ਼ੂਗਰ ਕੰਟਰੋਲ ਦੀ ਜ਼ਰੂਰਤ ਹੁੰਦੀ ਹੈ। ਹੈਲੋ ਡਾਇਬਟਿਜ਼ ਅਕੈਡਮਿਆ 2020 ਦੇ ਡਿਜੀਟਲ ਸਿਮਪੌਜ਼ੀਅਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਬਾਵਜੂਦ, ਭਾਰਤ ਵਿੱਚ ਸ਼ੋਅ ਚਲ ਰਿਹਾ ਹੈ ਅਤੇ ਮਹਾਮਾਰੀ ਦੇ ਸਮੇਂ ਦੌਰਾਨ ਗਤੀਵਿਧੀਆਂ ਅਤੇ ਅਕਾਦਮਿਕ ਦੋਵੇਂ ਹੀ ਸਭ ਤੋਂ ਚੰਗੇ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਨੇ ਸਾਨੂੰ ਪ੍ਰਤੀਕੂਲ਼ ਪਰਸਥਿਤੀਆਂ ਦੇ ਨਵੇਂ ਮਾਪਦੰਡਾਂ ਦੀ ਖੋਜ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ, ਸ਼ੂਗਰ ਪੀੜਤ ਲੋਕਾ ਵਿੱਚ ਇਮਯੂਨੋ-ਯੁਕਤ ਸਥਿਤੀ ਹੁੰਦੀ ਹੈ, ਜਿਹੜੀ ਕਿ ਉਨ੍ਹਾਂ ਦੇ ਪ੍ਰਤੀਰੋਧ ਨੂੰ ਘੱਟ ਕਰਨ ਅਤੇ ਉਨ੍ਹਾਂ ਨੁੰ ਕੋਰੋਨਾ ਜਿਹੇ ਸੰਕ੍ਰਮਣਾਂ ਦੇ ਨਾਲ-ਨਾਲ ਪਰਿਣਾਮੀ ਜਟਿਲਤਾਵਾਂ ਦੇ ਲਈ ਜ਼ਿਆਦਾ ਸੰਵੇਦਨਸ਼ੀਲ਼ ਬਣਾਉਂਦਾ ਹੈ।

https://pib.gov.in/PressReleasePage.aspx?PRID=1639421

 

ਅਮਰੀਕਾ-ਭਾਰਤ ਰਣਨੀਤਕ ਊਰਜਾ ਭਾਈਵਾਲੀ ਬਾਰੇ ਸੰਯੁਕਤ ਬਿਆਨ

ਇਸ ਵਿਸ਼ਵ-ਵਿਆਪੀ ਮਹਾਮਾਰੀ ਦੇ ਦੌਰਾਨ ਕਈ ਲੋਕਾਂ ਦਾ ਜੀਵਨ ਸਮਾਪਤ ਹੋਣ ਨਾਲ ਊਰਜਾ ਦੀ ਮੰਗ, ਆਲਮੀ ਊਰਜਾ ਬਜ਼ਾਰ ਅਤੇ ਟਿਕਾਊ ਊਰਜਾ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ, ਇਸ ਦੌਰਾਨ ਸੰਯੁਕਤ ਰਾਜ ਅਮਰੀਕਾ-ਭਾਰਤ ਵਿਆਪਕ ਆਲਮੀ ਰਣਨੀਤਕ ਭਾਈਵਾਲੀ  ਕਦੇ ਵੀ ਵਧੇਰੇ ਮਹੱਤਵਪੂਰਨ ਨਹੀਂ ਰਹੀ। ਅਮਰੀਕਾ ਦੇ ਊਰਜਾ ਮੰਤਰੀ ਡੈਨ ਬ੍ਰਾਉਲਿਟ ਅਤੇ ਭਾਰਤ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਅਤੇ ਇਸਪਾਤ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਅਮਰੀਕਾ-ਭਾਰਤ ਰਣਨੀਤਕ ਊਰਜਾ ਭਾਈਵਾਲੀ (ਐੱਸਈਪੀ) ਦੀ  ਪ੍ਰਗਤੀ ਦਾ ਜਾਇਜ਼ਾ ਲੈਣ, ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਨੂੰ ਪਹਿਲ ਦੇਣ ਲਈ ਸਾਂਝੇ ਤੌਰ ਤੇ ਇੱਕ ਵਰਚੁਅਲ ਮੰਤਰਾਲਾ ਮੀਟਿੰਗ ਕੀਤੀ। ਐੱਸਈਪੀ ਦੇ ਤਹਿਤ ਧਿਰਾਂ ਨੇ ਨਵੇਂ ਕੰਮ ਲਈ ਕਈ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦਾ ਐਲਾਨ ਕੀਤਾ। ਜਿਸ ਵਿੱਚ ਊਰਜਾ ਸੁਰੱਖਿਆ ਨੂੰ ਵਧਾਉਣਾ, ਇਨੋਵੇਸ਼ਨ ਦੀ ਵਰਤੋਂ, ਬਿਜਲੀ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ, ਊਰਜਾ ਦਕਸ਼ਤਾ ਅਤੇ ਸੰਭਾਲ ਨੂੰ ਵਧਾਉਣਾ, ਊਰਜਾ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਊਰਜਾ ਦੇ ਖੇਤਰ ਵਿੱਚ ਔਰਤਾਂ ਦਾ ਸਸ਼ਕਤੀਕਰਨ ਸੰਯੁਕਤ ਰਾਜ ਅਮਰੀਕਾ -ਭਾਰਤ ਰਣਨੀਤਕ ਊਰਜਾ ਭਾਈਵਾਲੀ (ਐੱਸਈਪੀ)ਨੂੰ  ਰਣਨੀਤਕ ਅਤੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਦੋਵੇਂ ਦੇਸ਼ਾਂ ਨੇ ਕੀ ਹੇਠਲੇ ਸਮਝੌਤਿਆਂ ਅਤੇ ਸਾਂਝੇਦਾਰੀਆਂ ਦਾ ਐਲਾਨ ਕੀਤਾ :

https://pib.gov.in/PressReleasePage.aspx?PRID=1639482

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਰਾਜ ਵਿੱਚ ਵੱਧ ਰਹੇ ਮਾਮਲਿਆਂ ਅਤੇ ਮੌਤਾਂ ਤੇ ਚਿੰਤਾ ਜ਼ਾਹਰ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਨੇ ਡੀਜੀਪੀ ਨੂੰ ਅਗਲੇ ਕੁਝ ਮਹੀਨਿਆਂ ਲਈ ਗ਼ੈਰ-ਜ਼ਰੂਰੀ ਡਿਊਟੀਆਂ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਉੱਥੋਂ ਹਟਾ ਕੇ ਖ਼ਾਸ ਕੋਵਿਡ ਰਿਜ਼ਰਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਡੀਜੀਪੀ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ, ਖ਼ਾਸਕਰ ਜਿਹੜੇ ਮਾਸਕ ਨਹੀਂ ਪਹਿਨਦੇ। ਉਨ੍ਹਾਂ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਵੱਧ ਕੇਸਾਂ ਵਾਲੇ ਸ਼ਹਿਰਾਂ ਦੇ ਐੱਸਐੱਸਪੀਜ਼ ਨੂੰ ਬਿਮਾਰੀ ਦੀ ਰੋਕਥਾਮ ਲਈ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਿਰਦੇਸ਼ ਦੇਣ।
  • ਹਰਿਆਣਾ: ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਨਲੌਕ-2 ਦੌਰਾਨ ਕੋਵਿਡ -19 ਦੇ ਵੱਧ ਰਹੇ ਜੋਖ਼ਮ ਕਾਰਨ ਲੋਕਾਂ ਨੂੰ ਚਿਹਰੇ ਤੇ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਲਈ ਇੱਕ ਖ਼ਾਸ ਮੁਹਿੰਮ ਸ਼ੁਰੂ ਕਰਨ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਚੌਰਾਹੇ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਵਿਭਾਗ ਦੇ ਵਾਹਨਾਂ ਅਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਪ੍ਰਚਾਰ ਵਾਹਨ ਵੀ ਜਾਗਰੂਕਤਾ ਫੈਲਾਉਣ ਲਈ ਵਰਤੇ ਜਾਣੇ ਚਾਹੀਦੇ ਹਨ।
  • ਹਿਮਾਚਲ ਪ੍ਰਦੇਸ਼: ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਇਸ ਸਾਲ ਸੁਤੰਤਰਤਾ ਦਿਵਸ ਤੇ ਰਾਜ ਭਵਨ ਵਿਖੇ ਐਟ ਹੋਮਦਾ ਆਯੋਜਨ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਮੌਕੇ ਰਾਜ ਭਵਨ ਵਿਖੇ ਐਟ ਹੋਮ ਦੀ ਪਰੰਪਰਾ ਲੰਬੇ ਸਮੇਂ ਤੋਂ ਜਾਰੀ ਹੈ, ਹਾਲਾਂਕਿ, ਇਸ ਸਾਲ ਹਰ ਕਿਸੇ ਦੀ ਸਿਹਤ ਅਤੇ ਸੁਰੱਖਿਆ ਦੇ ਹਿਤ ਵਿੱਚ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ।
  • ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਇੱਕ ਦਿਨ ਵਿੱਚ ਕੋਵਿਡ ਦੇ 8,308 ਨਵੇਂ ਕੇਸਾਂ ਦੇ ਆਉਣ ਨਾਲ ਸ਼ੁੱਕਰਵਾਰ ਨੂੰ ਰਾਜ ਵਿੱਚ ਮਰੀਜ਼ਾਂ ਦੀ ਸੰਖਿਆ 2,92,589 ਹੋ ਗਈ ਹੈ ਇਹ ਤੀਜੀ ਵਾਰ ਹੈ ਜਦੋਂ ਰਾਜ ਵਿੱਚ ਇੱਕ ਰੋਜ਼ਾ ਕੇਸਾਂ ਦੀ ਸੰਖਿਆ ਨੇ 8,000 ਅੰਕ ਨੂੰ ਛੂਹਿਆ ਹੈ ਜਿਵੇਂ ਕਿ ਵਾਇਰਸ ਨੇ ਇਕੱਲੇ ਸ਼ੁੱਕਰਵਾਰ ਨੂੰ 258 ਲੋਕਾਂ ਦੀ ਜਾਨ ਲੈ ਲਈ, ਰਾਜ ਵਿੱਚ ਮੌਤਾਂ ਦੀ ਸੰਖਿਆ 11,452 ਹੋ ਗਈ ਹੈ ਕੋਵਿਡ ਮਹਾਮਾਰੀ ਨੇ ਮਹਾਰਾਸ਼ਟਰ ਵਿੱਚ ਦੁੱਧ ਦੀ ਸਪਲਾਈ ਚੇਨ ਤੇ ਬੁਰਾ ਪ੍ਰਭਾਵ ਪਾਇਆ ਹੈ ਰਾਜ ਵਿੱਚ ਰੋਜ਼ਾਨਾ 1.19 ਕਰੋੜ ਲੀਟਰ ਦੁੱਧ ਉਤਪਾਦਨ ਵਿੱਚੋਂ 47 ਲੱਖ ਲੀਟਰ ਦੁੱਧ ਵੇਚਿਆ ਨਹੀਂ ਜਾ ਰਿਹਾ ਅਤੇ ਇਸ ਨੇ ਦੁੱਧ ਵੇਚਣ ਵਾਲੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਵਿੱਚ ਪਾਇਆ ਹੋਇਆ ਹੈ। ਕਿਸਾਨ ਜੱਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਰਾਜ ਸਰਕਾਰ ਨੂੰ ਦੁੱਧ ਉਤਪਾਦਕਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ।
  • ਗੁਜਰਾਤ: ਸ਼ੁੱਕਰਵਾਰ ਨੂੰ ਤਕਰੀਬਨ 950 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 234 ਸੂਰਤ ਤੋਂ ਅਤੇ 184 ਅਹਿਮਦਾਬਾਦ ਤੋਂ ਸਾਹਮਣੇ ਆਏ ਹਨ, ਰਾਜ ਵਿੱਚ ਕੇਸਾਂ ਦੀ ਕੁੱਲ ਸੰਖਿਆ 46,449 ਹੋ ਗਈ ਹੈ। 24 ਘੰਟਿਆਂ ਦੇ ਸਮੇਂ ਦੌਰਾਨ 12,800 ਤੋਂ ਵੱਧ ਨਮੂਨੇ ਲਏ ਗਏ ਹਨ ਅਤੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ 3,000 ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ।
  • ਰਾਜਸਥਾਨ: ਰਾਜ ਵਿੱਚ ਕੋਵਿਡ -19 ਨੂੰ ਹਰਾਉਣ ਵਾਲੇ ਲੋਕਾਂ ਦੀ ਸੰਖਿਆ 20,000 ਨੂੰ ਪਾਰ ਕਰ ਚੁੱਕੀ ਹੈ ਸ਼ੁੱਕਰਵਾਰ ਨੂੰ 656 ਹੋਰ ਲੋਕਾਂ ਦੇ ਇਲਾਜ ਦੇ ਨਾਲ, ਕੁੱਲ ਆਏ 27,786 ਕੇਸਾਂ ਵਿੱਚੋਂ ਠੀਕ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਸੰਖਿਆ 20,626 ਤੱਕ ਪਹੁੰਚ ਗਈ ਹੈ ਰਾਜ ਵਿੱਚ ਮਰਨ ਵਾਲਿਆਂ ਦੀ ਸੰਖਿਆ 546 ਹੈ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਲੋਕਾਂ ਦੇ ਜਨਤਕ ਥਾਵਾਂ ਤੇ ਥੁੱਕਣ ਅਤੇ ਹੋਮ ਕੁਆਰੰਟੀਨ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ 100 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾਵੇਗਾ। ਜੇ ਵਪਾਰਕ ਅਦਾਰਿਆਂ ਅਤੇ ਦੁਕਾਨਾਂ ਦੇ ਮਾਲਕ ਆਪਣੀਆਂ ਜਗ੍ਹਾਵਾਂ ਤੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ 200 ਰੁਪਏ ਜੁਰਮਾਨਾ ਦੇਣਾ ਪਵੇਗਾ ਜਨਤਕ ਥਾਵਾਂ ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵੇਲੇ ਛੱਤੀਸਗੜ੍ਹ ਵਿੱਚ 1,429 ਐਕਟਿਵ ਕੇਸ ਹਨ।
  • ਕੇਰਲ: ਰਾਜ ਦੇ ਸਿਹਤ ਮੰਤਰੀ ਕੇ.ਕੇ. ਸ਼ੀਲਾਜਾ ਨੇ ਦੱਸਿਆ ਹੈ ਕਿ ਕੋਵਿਡ -19 ਦੇ ਫੈਲਣ ਦੇ ਮੱਦੇਨਜ਼ਰ ਸਰਕਾਰ ਨੇ ਸਾਰੇ ਜ਼ਰੂਰੀ ਨਿਯੰਤਰਣ ਕਦਮ ਚੁੱਕੇ ਸਨ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਨਿਜੀ ਹਸਪਤਾਲਾਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ ਅਤੇ ਟੈਸਟ ਅਤੇ ਇਲਾਜ ਲਈ ਨਿਰਧਾਰਤ ਦਰਾਂ ਬਾਰੇ ਫੈਸਲਾ ਲਿਆ ਹੈ। ਤਿਰੂਵਨੰਤਪੁਰਮ ਦਾ ਸਮੁੰਦਰੀ ਤਟਵਰਤੀ ਖੇਤਰ ਅੱਜ ਤੋਂ ਲੌਕਡਾਊਨ ਅਧੀਨ ਲਿਆਂਦਾ ਗਿਆ ਹੈ। ਉੱਤਰ ਵਿੱਚ, ਕਸਾਰਾਗੋਡ ਜ਼ਿਲੇ ਵਿੱਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਕਨੂਰ - ਕਸਾਰਾਗੌਡ ਬਾਰਡਰ ਬੰਦ ਕਰ ਦਿੱਤੇ ਗਏ ਹਨ। ਰਾਜ ਵਿੱਚ ਕੱਲ੍ਹ 791 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ। 532 ਕੇਸ ਸੰਪਰਕ ਰਾਹੀਂ ਸਾਹਮਣੇ ਆਏ ਸਨ ਅਤੇ 42 ਅਜਿਹੇ ਕੇਸ ਹਨ ਜਿੱਥੇ ਲਾਗ ਦਾ ਸਰੋਤ ਪਤਾ ਨਹੀਂ ਹੈ। ਰਾਜ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਸੰਖਿਆ 11,066 ਹੈ। ਇਸ ਸਮੇਂ, 6,029 ਮਰੀਜ਼ ਹਾਲੇ ਵੀ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ
  • ਤਮਿਲ ਨਾਡੂ: ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਹੋਰ ਮੌਤਾਂ ਦੇ ਹੋਣ ਨਾਲ ਮਰਨ ਵਾਲਿਆਂ ਦੀ ਸੰਖਿਆ 28 ਹੋ ਗਈ ਹੈ; ਇਸ ਵੇਲੇ 804 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਕੋਡੀਸੀਆ ਟਰੇਡ ਫੇਅਰ ਕੰਪਲੈਕਸ ਵਿਖੇ ਕੋਇੰਬਟੂਰ ਦੇ ਕੋਵਿਡ ਕੇਅਰ ਸੈਂਟਰ ਵਿਖੇ 300 ਪਾਜ਼ਿਟਿਵ ਮਰੀਜ਼ਾਂ ਨੂੰ ਚਾਰ ਰੈਸਟ ਕਮਰਿਆਂ ਕਾਰਨ ਅਟਕਲਾਂ ਆਈਆਂ ਹਨ ਐਕਸ-ਰੇਅ ਇਮੇਜਿੰਗ ਵਾਲੇ ਮੋਬਾਈਲ ਟ੍ਰਾਈਜਿੰਗ ਸੈਂਟਰਾਂ ਦੁਆਰਾ ਮਦੁਰਾਈ ਵਿੱਚ ਕੋਵਿਡ -19 ਮੌਤਾਂ ਨੂੰ ਘਟਾਉਣ ਦੀ ਉਮੀਦ ਹੈ ਮਦੁਰਾਈ ਡਾਕਟਰਾਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਵਿਕਾਸ, ਹਸਪਤਾਲ ਵਿੱਚ ਦਾਖਲ ਕਰਨ ਵਿੱਚ ਦੇਰੀ ਲਗਣ ਕਾਰਨ ਮੌਤਾਂ ਵਿੱਚ ਵਾਧਾ ਹੋਇਆ ਹੈ; 17 ਜੁਲਾਈ ਨੂੰ 138 ਮੌਤਾਂ ਦੇ ਨਾਲ, ਮਦੁਰਾਈ ਤਮਿਲ ਨਾਡੂ ਵਿੱਚ ਕੋਵਿਡ -19 ਕਾਰਨ ਮੌਤ ਦਰ ਦੇ ਮਾਮਲੇ ਵਿੱਚ ਚੌਥੇ ਨੰਬਰ ਤੇ ਹੈ ਕੱਲ੍ਹ 4538 ਨਵੇਂ ਕੇਸ ਆਏ ਅਤੇ 79 ਮੌਤਾਂ ਹੋਈਆਂ ਹਨ। ਚੇਨੱਈ ਤੋਂ 1243 ਕੇਸ ਆਏ ਹਨ ਹੁਣ ਤੱਕ ਕੁੱਲ ਕੇਸ: 1,60,907; ਐਕਟਿਵ ਕੇਸ: 47,782; ਮੌਤਾਂ: 2315; ਚੇਨਈ ਵਿੱਚ ਐਕਟਿਵ ਮਾਮਲੇ: 14,923
  • ਕਰਨਾਟਕ: ਬੰਗਲੌਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਕੋਵਿਡ -19 ਦੇ ਤਾਜ਼ਾ ਵਾਧੇ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਕਮਿਸ਼ਨਰ ਨੇ ਹਸਪਤਾਲ ਦੇ ਬਿਸਤਰਿਆਂ ਦੀ ਵਰਤੋਂ ਨੂੰ ਸਿਰਫ਼ ਔਸਤ ਦਰਜੇ ਦੇ ਅਤੇ ਗੰਭੀਰ ਬਿਮਾਰ ਮਰੀਜ਼ਾਂ ਦੇ ਲਈ ਕਰਨ ਲਈ ਇੱਕ ਸਰਕੂਲਰ ਜਾਰੀ ਕੀਤਾ ਹੈ ਕਿਸੇ ਮ੍ਰਿਤਕ ਦੇ ਕੋਵਿਡ-19 ਹੋਣ ਦੇ ਸ਼ੱਕ ਤੋਂ ਬਾਅਦ ਬੀਬੀਐੱਮਪੀ ਨੇ ਪਾਲਣ ਕਰਨ ਲਈ ਕੁਝ ਪ੍ਰੋਟੋਕੋਲ ਜਾਰੀ ਕੀਤੇ ਹਨ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਰਾਜਨੀਤਿਕ ਨੇਤਾਵਾਂ ਅਤੇ ਹੋਰਾਂ ਖ਼ਿਲਾਫ਼ ਤੁਰੰਤ ਮਜ਼ਬੂਤੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਕੋਵਿਡ 19 ਦੇ ਸਿਹਤ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੱਲ੍ਹ 3693 ਨਵੇਂ ਕੇਸ ਆਏ ਅਤੇ 115 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 2208 ਕੇਸ ਆਏ ਹਨ ਕੁੱਲ ਪਾਜ਼ਿਟਿਵ ਮਾਮਲੇ: 55,115; ਐਕਟਿਵ ਕੇਸ: 33,205; ਮੌਤਾਂ: 1147
  • ਆਂਧਰ ਪ੍ਰਦੇਸ਼: ਪਿੰਡਾਂ ਵਿੱਚ ਕੋਈ ਬਦਲਵੀਂ ਰੋਜ਼ੀ ਰੋਟੀ ਦੇ ਸਰੋਤਾਂ ਦੀ ਅਣਹੋਂਦ ਵਿੱਚ, ਕੋਵਿਡ -19 ਦੇ ਕਾਰਨ ਚੇਨਈ ਅਤੇ ਹੋਰ ਥਾਵਾਂ ਤੋਂ ਆਂਧਰ ਪ੍ਰਦੇਸ਼ ਵਿੱਚ ਆਪਣੇ ਜੱਦੀ ਪਿੰਡ ਵਾਪਸ ਪਰਤਣ ਵਾਲੇ ਲੋਕਾਂ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਇੱਕ ਹਫ਼ਤੇ (10-17 ਜੁਲਾਈ) ਵਿੱਚ ਆਂਧਰ ਪ੍ਰਦੇਸ਼ ਵਿੱਚ ਕੋਵਿਡ -19 ਦੇ ਮਾਮਲੇ 9 ਫ਼ੀਸਦੀ ਦੀ ਦਰ ਨਾਲ ਵਧੇ ਹਨ 6 ਜੁਲਾਈ ਤੋਂ ਰੋਜ਼ਾਨਾ ਕੇਸਾਂ ਵਿੱਚ 1000 ਦਾ ਵਾਧਾ ਹੋ ਰਿਹਾ ਹੈ ਅਤੇ ਪਿਛਲੇ ਤਿੰਨ ਦਿਨਾਂ ਤੋਂ 2000 ਤੋਂ ਵੱਧ ਲੋਕ ਹਰ ਰੋਜ਼ ਪਾਜ਼ਿਟਿਵ ਆ ਰਹੇ ਹਨ ਟੀਵੀਡੀ ਵੱਲੋਂ ਸ਼੍ਰੀਵਾਰੀ ਮੰਦਰ ਵਿਖੇ ਦਰਸ਼ਨ ਜਾਰੀ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਇੱਥੇ ਪੁਜਾਰੀਆਂ ਸਮੇਤ ਕਈ ਸਟਾਫ਼ ਨੂੰ  ਕੋਵਿਡ -19 ਲਈ ਪਾਜ਼ਿਟਿਵ ਪਾਇਆ ਗਿਆ ਸੀ। ਪਿਛਲੇ 24 ਘੰਟਿਆਂ ਦੌਰਾਨ 23,872 ਸੈਂਪਲਾਂ ਦੀ ਜਾਂਚ ਤੋਂ ਬਾਅਦ 3963 ਨਵੇਂ ਕੇਸ ਆਏ, 1411 ਡਿਸਚਾਰਜ ਹੋਏ ਅਤੇ 52 ਮੌਤਾਂ ਹੋਈਆਂ ਹਨ। ਕੁੱਲ ਕੇਸ: 44,609; ਐਕਟਿਵ ਕੇਸ: 22,260; ਡਿਸਚਾਰਜ: 21,763; ਮੌਤਾਂ: 586
  • ਤੇਲੰਗਾਨਾ: ਰਾਜ ਦੁਆਰਾ ਆਉਣ ਵਾਲੇ ਦਿਨਾਂ ਵਿੱਚ ਤੇਜ਼ੀ ਨਾਲ ਐਂਟੀਜੈੱਨ ਕਿੱਟਾਂ ਦੀ ਵਰਤੋਂ ਕਰਦਿਆਂ 5 ਲੱਖ ਟੈਸਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਕੇਸੀਆਰ ਨੇ ਕੋਵਿਡ -19 ਸੰਕਟਕਾਲੀਨ ਫੰਡ ਲਈ 100 ਕਰੋੜ ਰੁਪਏ ਜਾਰੀ ਕੀਤੇ ਹਨ। ਕੱਲ੍ਹ 1478 ਨਵੇਂ ਕੇਸ ਆਏ, 1410 ਦੀ ਰਿਕਵਰੀ ਹੋਈ ਅਤੇ 7 ਮੌਤਾਂ ਹੋਈਆਂ ਹਨ; ਜੀਐੱਚਐੱਮਸੀ ਤੋਂ 806 ਨਵੇਂ ਕੇਸ ਸਾਹਮਣੇ ਆਏ ਹਨ ਕੁੱਲ ਕੇਸ: 42,496; ਐਕਟਿਵ ਕੇਸ: 13,389; ਮੌਤਾਂ: 403; ਡਿਸਚਾਰਜ: 28,705
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਹੁਣ ਤੱਕ 16000 ਤੋਂ ਵੱਧ ਵਿਅਕਤੀ ਰਾਜ ਵਾਪਸ ਪਰਤੇ ਹਨ। ਕੋਵਿਡ -19 ਟੈਸਟ ਲਈ 35000 ਤੋਂ ਵੱਧ ਨਮੂਨੇ ਇਕੱਠੇ ਕੀਤੇ ਗਏ ਹਨ ਅਰੁਣਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਆਲੋ ਲਿਬਾਂਗ ਦਾ ਕਹਿਣਾ ਹੈ ਕਿ ਕੋਵਿਡ -19 ਦੇ ਇਲਾਜ ਲਈ ਜੀਵਨ ਬਚਾਉਣ ਵਾਲੀਆਂ ਜ਼ਰੂਰੀ ਦਵਾਈਆਂ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਕਮੀ ਨਹੀਂ ਹੈ ਉਨ੍ਹਾਂ ਨੇ ਦੱਸਿਆ ਕਿ 20 ਨਵੀਆਂ ਮੈਡੀਕਲ ਐਂਬੂਲੈਂਸਾਂ ਖਰੀਦੀਆਂ ਗਈਆਂ ਹਨ।
  • ਅਸਾਮ: ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਗੁਹਾਟੀ ਦੇ ਜੀਐੱਮਸੀਐੱਚ ਵਿੱਚ ਦਸ ਕੋਵਿਡ -19 ਪਾਜ਼ਿਟਿਵ ਮਾਵਾਂ ਨੇ 4 ਕੁੜੀਆਂ ਅਤੇ 6 ਮੁੰਡਿਆਂ ਨੂੰ ਜਨਮ ਦਿੱਤਾ ਹੈ।
  • ਮਣੀਪੁਰ: ਮਣੀਪੁਰ ਵਿੱਚ ਜਦੋਂ ਇੱਕ ਡਾਕਟਰ (ਜੋ ਹੁਣ ਪੀਜੀ ਕੋਰਸ ਦੇ ਆਖ਼ਰੀ ਸਾਲ ਵਿੱਚ ਹੈ) ਵਿੱਚ ਕੋਵਿਡ ਦਾ ਪਾਜ਼ਿਟਿਵ ਟੈਸਟ ਪਾਇਆ ਗਿਆ ਤਾਂ ਰਿਮਜ਼ ਨੇ ਆਪਣੇ ਦੋਵੇਂ ਸਰੀਰ-ਵਿਗਿਆਨ ਅਤੇ ਬਾਇਓਕੈਮਿਸਟਰੀ ਵਿਭਾਗ ਬੰਦ ਕਰ ਦਿੱਤੇ ਹਨ ਮਣੀਪੁਰ ਵਿੱਚ ਥੌਬਲ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਦੀ ਜਾਂਚ ਤੋਂ ਬਾਅਦ, ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਮਾਈਜਿੰਗ ਗ੍ਰਾਮ ਪੰਚਾਇਤ ਦੇ ਵਾਰਡ ਨੰਬਰ 1, 6, 8 ਅਤੇ 10 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ ਅਤੇ ਸਰਗਰਮ ਨਿਗਰਾਨੀ ਸ਼ੁਰੂ ਕੀਤੀ ਹੈ।
  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਇੱਕ ਠੀਕ ਹੋਏ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਹੁਣ ਕੁੱਲ 282 ਕੇਸ ਹਨ, ਜਿਨ੍ਹਾਂ ਵਿੱਚੋਂ 121 ਐਕਟਿਵ ਕੇਸ ਹਨ ਅਤੇ ਹੁਣ ਤੱਕ 161 ਕੇਸਾਂ ਦਾ ਇਲਾਜ ਹੋ ਚੁੱਕਿਆ ਹੈ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 22 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਪੇਰੇਨ ਵਿੱਚ 11, ਦੀਮਾਪੁਰ ਵਿੱਚ 8 ਅਤੇ ਕੋਹਿਮਾ ਵਿੱਚ 3 ਮਾਮਲੇ ਸਾਹਮਣੇ ਆਏ ਹਨ ਸਾਰੇ ਕੇਸ ਕੁਆਰੰਟੀਨ ਸੈਂਟਰਾਂ ਦੇ ਹਨ ਨਾਗਾਲੈਂਡ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ 973 ਹੈ, ਜਦੋਂ ਕਿ 573 ਐਕਟਿਵ ਕੇਸ ਹਨ ਅਤੇ 405 ਨੂੰ ਇਲਾਜ ਤੋਂ ਬਾਅਦ ਛੁੱਟੀ ਹੋ ਚੁੱਕੀ ਹੈ।
  • ਸਿੱਕਮ: ਸਿੱਕਿਮ ਦੇ ਮੁੱਖ ਮੰਤਰੀ ਨੇ ਅੱਜ ਸੰਮਾਨ ਭਵਨ ਵਿੱਚ ਇੱਕ ਸਮੀਖਿਆ ਬੈਠਕ ਕੀਤੀ ਇਹ ਬੈਠਕ ਖ਼ਾਸ ਤੌਰ ਤੇ ਪੂਰਬੀ ਜ਼ਿਲ੍ਹਿਆਂ ਦੀਆਂ ਦੋ ਸਬ-ਡਿਵੀਜ਼ਨਾਂ ਰੋਂਗਲੀ ਅਤੇ ਪਾਕਯੌਂਗ ਵਿਖੇ ਕੋਵਿਡ -19 ਦੇ ਪਾਜ਼ਿਟਿਵ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਲਈ ਕੀਤੀ ਗਈ ਸੀ।

 

https://static.pib.gov.in/WriteReadData/userfiles/image/image0072MTI.jpg

 

 

****

ਵਾਈਬੀ
 


(Release ID: 1639713) Visitor Counter : 204