PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 JUL 2020 6:24PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ ਵਿੱਚ ਕੋਵਿਡ-19 ਰੋਗੀਆਂ ਦੀ ਅਸਲ ਸੰਖਿਆ ਕੇਵਲ 3.42 ਲੱਖ ਹੈ।
  • 6.35 ਲੱਖ (63.33) ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ।
  • ਪ੍ਰਤੀ ਦਸ ਲੱਖ ਦੀ ਆਬਾਦੀ ਤੇ 18.6 ਮੌਤਾਂ ਨਾਲ ਦੇਸ਼ ਵਿੱਚ ਮੌਤ ਦਰ ਵੀ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਿੱਚੋਂ ਇੱਕ ਹੈ।
  • ਕੋਵਿਡ ਸੰਕ੍ਰਮਣ ਦੇ ਬਿਨਾ ਕਿਸੇ ਲੱਛਣ ਵਾਲੇ ਅਤੇ ਹਲਕੇ ਪੱਧਰ ਦੇ ਸੰਕ੍ਰਮਣ ਦੇ ਲਗਭਗ 80% ਮਾਮਲਿਆਂ ਵਿੱਚ ਮੈਡੀਕਲ ਦੇਖਭਾਲ਼ ਵਿੱਚ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ।
  • ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਉਚਿਤ ਉਪਲਬਧਤਾ, ਨਿਰਮਾਣ, ਸਪਲਾਈ ਤੇ ਸਟੋਰੇਜ ਸਮਰੱਥਾ ਹੈ।
  • ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਉਚਿਤ ਉਪਲਬਧਤਾ, ਨਿਰਮਾਣ, ਸਪਲਾਈ ਤੇ ਸਟੋਰੇਜ ਸਮਰੱਥਾ ਹੈ।
  •  

https://static.pib.gov.in/WriteReadData/userfiles/image/image005KVAA.jpg

https://static.pib.gov.in/WriteReadData/userfiles/image/image006WV5Z.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਦੇਸ਼ ਵਿੱਚ ਕੋਵਿਡ - 19 ਰੋਗੀਆਂ ਦੀ ਅਸਲ ਸੰਖਿਆ ਕੇਵਲ 3.42 ਲੱਖ ਹੈ; ਇਸ ਬਿਮਾਰੀ ਤੋਂ 6.35 ਲੱਖ ਲੋਕ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸੰਖਿਆ ਵਧ ਰਹੀ ਹੈ

ਦੇਸ਼ ਭਰ ਵਿੱਚ ਕੋਵਿਡ-19  ਦੇ ਮਰੀਜ਼ਾਂ ਦੀ ਅਸਲ ਸੰਖਿਆ ਅੱਜ ਤੱਕ ਕੇਵਲ 3,42,756 ਹੈ।  ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਵਿੱਚੋਂ ਹੁਣ ਤੱਕ 6.35 ਲੱਖ  (63.33%)  ਤੋਂ ਅਧਿਕ ਲੋਕ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ।  1.35 ਅਰਬ ਲੋਕਾਂ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਧਿਕ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਤੇ ਕੋਵਿਡ ਸੰਕ੍ਰਮਣ ਦੇ 727.4 ਮਾਮਲੇ ਹਨ। ਆਲਮੀ ਪੱਧਰ ਤੇ ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਜਨਸੰਖਿਆ ਤੇ ਕੋਵਿਡ ਸੰਕ੍ਰਮਣ ਦੇ ਮਾਮਲੇ ਕੁਝ  ਯੂਰਪੀ ਦੇਸ਼ਾਂ ਦੀ ਤੁਲਨਾ ਵਿੱਚ ਚੌਥਾਈ ਤੋਂ 8ਵੇਂ ਹਿੱਸੇ ਤੱਕ ਘੱਟ ਹੈਪ੍ਰਤੀ ਦਸ ਲੱਖ ਦੀ ਆਬਾਦੀ ਤੇ 18.6 ਮੌਤਾਂ ਨਾਲ ਦੇਸ਼ ਵਿੱਚ ਮੌਤ ਦਰ ਵੀ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਿੱਚੋਂ ਇੱਕ ਹੈ।  ਕੋਵਿਡ ਸੰਕ੍ਰਮਣ ਦੇ ਬਿਨਾ ਕਿਸੇ ਲੱਛਣ ਵਾਲੇ ਅਤੇ ਹਲਕੇ ਪੱਧਰ ਦੇ ਸੰਕ੍ਰਮਣ ਦੇ ਲਗਭਗ 80% ਮਾਮਲਿਆਂ ਵਿੱਚ ਮੈਡੀਕਲ ਦੇਖਭਾਲ਼ ਵਿੱਚ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ। ਦਰਮਿਆਨੇ ਅਤੇ ਗੰਭੀਰ ਰੋਗੀਆਂ ਦਾ ਇਲਾਜ ਜਾਂ ਤਾਂ ਸਮਰਪਿਤ ਕੋਵਿਡ ਹਸਪਤਾਲਾਂ ਜਾਂ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ ਨੂੰ ਗੁਣਵੱਤਾਪੂਰਨ ਇਲਾਜ ਸੁਨਿਸ਼ਚਿਤ ਕਰਨ ਲਈ ਦੇਸ਼ ਭਰ ਵਿੱਚ ਮੈਡੀਕਲ ਢਾਂਚੇ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।  ਠੋਸ ਯਤਨਾਂ ਸਦਕਾ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੋਵਿਡ-19 ਹਸਪਤਾਲਾਂ ਦਾ ਬੁਨਿਆਦੀ ਢਾਂਚਾ ਅੱਜ ਅਧਿਕ ਮਜ਼ਬੂਤ ਹੈ।  ਅੱਜ ਦੇਸ਼ ਵਿੱਚ 1383 ਸਮਰਪਿਤ ਕੋਵਿਡ ਹਸਪਤਾਲ, 3107 ਸਮਰਪਿਤ ਕੋਵਿਡ ਸਿਹਤ ਦੇਖਭਾਲ਼ ਕੇਂਦਰ ਅਤੇ 10,382 ਕੋਵਿਡ ਦੇਖਭਾਲ਼ ਕੇਂਦਰ ਹਨ। 

https://www.pib.gov.in/PressReleseDetail.aspx?PRID=1639305

 

ਇਸ ਸਾਲ ਖਰੀਫ਼ ਫਸਲਾਂ ਦਾ ਬਿਜਾਈ ਖੇਤਰ ਪਿਛਲੇ ਸਾਲ ਦੀ ਤੁਲਨਾ ਵਿੱਚ 21.2% ਅਧਿਕ ਹੈ

17.07.2020 ਤੱਕ, ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 570.86 ਲੱਖ ਹੈਕਟੇਅਰ ਖੇਤਰਫਲ ਦੇ ਮੁਕਾਬਲੇ ਇਸ ਵਾਰ ਕੁੱਲ ਖਰੀਫ ਫਸਲਾਂ ਨੂੰ 691.86 ਲੱਖ ਹੈਕਟੇਅਰ ਖੇਤਰ ਵਿੱਚ ਬੀਜਿਆ ਗਿਆ। ਇਸ ਤਰ੍ਹਾਂ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਬਿਜਾਈ ਖੇਤਰ ਵਿੱਚ 21.20% ਦਾ ਵਾਧਾ ਹੈ। ਅੱਜ ਤੱਕ ਖਰੀਫ਼ ਫਸਲਾਂ ਦੀ ਬਿਜਾਈ ਦੇ ਰਕਬੇ ਤੇ ਕੋਵਿਡ-19 ਦਾ ਕੋਈ ਪ੍ਰਭਾਵ ਨਹੀਂ ਪਿਆ ਹੈ

https://www.pib.gov.in/PressReleseDetail.aspx?PRID=1639340

 

ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਉਚਿਤ ਉਪਲਬਧਤਾ, ਨਿਰਮਾਣ, ਸਪਲਾਈ ਤੇ ਸਟੋਰੇਜ ਸਮਰੱਥਾ ਹੈ

ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਦੇ ਚਲਦਿਆਂ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ ਇਸ ਦੇ ਭੰਡਾਰ ਦੀ ਸਮਰੱਥਾ ਵਿੱਚ ਵਾਧਾ ਕਰਨ ਦੀ ਸਮੀਖਿਆ ਕੀਤੀ। ਇਸ ਵੇਲੇ ਮੈਡੀਕਲ ਆਕਸੀਜਨ ਦੇ ਨਿਰਮਾਣ, ਸਟੋਰੇਜ, ਟ੍ਰਾਂਸਪੋਰਟ ਅਤੇ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦੀ ਕਿਸੇ ਵੱਡੀ ਸਮੱਸਿਆ ਦੀ ਕੋਈ ਰਿਪੋਰਟ ਨਹੀਂ ਹੈ। ਇਹ ਦੱਸਿਆ ਗਿਆ ਕਿ ਅਪ੍ਰੈਲ 2020 ’ਚ ਮੈਡੀਕਲ ਆਕਸੀਜਨ ਦੀ ਜਿਹੜੀ ਔਸਤ ਮਾਸਿਕ ਖਪਤ 902 ਮੀਟ੍ਰਿਕ ਟਨ ਪ੍ਰਤੀ ਦਿਨ ਸੀ, ਉਹ 15 ਜੁਲਾਈ ਨੂੰ ਵਧ ਕੇ 1,512 ਮੀਟ੍ਰਿਕ ਟਨ ਪ੍ਰਤੀ ਦਿਨ ਹੋ ਗਈ ਹੈ। ਇਸ ਵੇਲੇ 15,000 ਮੀਟ੍ਰਿਕ ਟਨ ਤੋਂ ਵੱਧ ਦਾ ਵਾਜਬ ਸਟਾਕ ਮੌਜੂਦ ਹੈ।  ਇਹ ਨੋਟ ਕੀਤਾ ਗਿਆ ਕਿ ਮੈਡੀਕਲ ਆਕਸੀਜਨ ਦੇ ਮੌਜੂਦਾ ਉਤਪਾਦਨ ਦੀ ਸਮੁੱਚੀ ਸਥਿਤੀ ਅਤੇ ਇਸ ਦੀ ਸਪਲਾਈ ਇਸ ਮਹੀਨੇ ਦੇ ਅੰਤ ਤੱਕ ਆਵਸ਼ਕਤਾ ਦੇ ਕੁੱਲ ਅਨੁਮਾਨ ਦੇ ਮੁਕਾਬਲੇ ਸਾਰੇ ਰਾਜਾਂ ਵਿੱਚ ਸੁਵਿਧਾਜਨਕ ਹੈ। ਰਾਜਾਂ, ਮੈਟਰੋ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ, ਜਿੱਥੇ ਸਰਗਰਮ ਮਾਮਲਿਆਂ ਦੀ ਸੰਖਿਆ ਜ਼ਿਆਦਾ ਹੈ, ਸਪਲਾਈ ਤੇ ਸਟੋਰੇਜ ਦੀ ਸਥਿਤੀ ਉਚਿਤ ਹੈ। ਇਸੇ ਤਰ੍ਹਾਂ, ਦੂਰਦੁਰਾਡੇ ਦੇ ਸਥਾਨਾਂ ਤੇ ਮੈਡੀਕਲ ਆਕਸੀਜਨ ਉਪਲਬਧ ਕਰਵਾਉਣ ਲਈ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ।

https://www.pib.gov.in/PressReleseDetail.aspx?PRID=1639375

 

ਏਆਰਸੀਆਈ ਅਤੇ ਵੇਹੰਤ ਟੈਕਨੋਲੋਜੀਜ਼ (Vehant Technologies) ਨੇ ਕੋਵਿਡ-19 ਨਾਲ ਲੜਨ ਲਈ ਯੂਵੀ ਸਿਸਟਮ ਫਾਰ ਬੈਗੇਜ ਸਕੈਨ ਡਿਸਇਨਫੈਕਸ਼ਨ ਨੂੰ ਸਹਿ-ਵਿਕਸਿਤ ਕੀਤਾ

ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ, ਕੋਵਿਡ-19 ਦੇ ਫੈਲਾਅ ਦਾ ਇੱਕ ਪ੍ਰਮੁੱਖ ਕਾਰਨ ਰਹੀ ਹੈ। ਸਾਮਾਨ ਦੇ ਜ਼ਰੀਏ ਸੰਕ੍ਰਮਣ ਦੇ ਫੈਲਾਅʼਤੇਕੰਟਰੋਲ ਕਰਨ ਵਾਸਤੇ, ਪਾਊਡਰ ਮੈਟਾਲਰਜੀ ਅਤੇ ਨਿਊਮਟੀਰੀਅਲਜ਼ ਲਈਅੰਤਰ-ਰਾਸ਼ਟਰੀ ਵਿਕਸਿਤ ਖੋਜ ਕੇਂਦਰ(ਏਆਰਸੀਆਈ), ਹੈਦਰਾਬਾਦ, ਜੋ ਕਿ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦਾ ਇੱਕ ਖੁਦਮੁਖ਼ਤਾਰ ਖੋਜ ਕੇਂਦਰ ਹੈ ਅਤੇ ਵੇਹੰਤ ਟੈਕਨੋਲੋਜੀਜ਼, ਨੋਇਡਾ ਨੇ ਕ੍ਰਿਤੀਸਕੈਨ ਯੂਵੀ ਬੈਗੇਜ ਡਿਸਇਨਫੈਕਸ਼ਨ ਸਿਸਟਮ ਨੂੰ ਸਹਿ-ਵਿਕਸਿਤ ਕੀਤਾ ਹੈ। ਵਿਕਸਿਤ ਕੀਤਾ ਗਿਆ ਕੰਪੈਕਟ ਯੂਵੀਸੀ ਕਨਵੇਅਰ ਸਿਸਟਮ ਕੁਝ ਕੁ ਸਕਿੰਟਾਂ ਵਿੱਚ ਕਨਵੇਅਰ ਤੋਂ ਗੁਜਰਨ ਵਾਲੇ ਸਾਮਾਨ ਨੂੰ ਕੁਸ਼ਲਤਾ ਨਾਲ ਸੰਕ੍ਰਮਣ-ਮੁਕਤ ਕਰ ਸਕਦਾ ਹੈ ਅਤੇ ਇਹ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ, ਹੋਟਲਾਂ, ਵਪਾਰਕ ਅਤੇ ਨਿਜੀ ਸੰਸਥਾਪਨਾਂ ਵਿੱਚ ਸਾਮਾਨ ਨੂੰ ਤੇਜ਼ੀ ਨਾਲ ਸੰਕ੍ਰਮਣ-ਮੁਕਤ ਕਰਨ ਲਈ ਉਚਿਤ ਹੈ।ਯੂਵੀਸੀ ਅਧਾਰਤ ਡਿਸਇਨਫੈਕਸ਼ਨ ਸਿਸਟਮ ਆਪਣੀ ਤੇਜ਼ ਗਤੀ ਨਾਲ ਸੰਕ੍ਰਮਣ-ਮੁਕਤ ਕਰਨ ਦੀ ਸਮਰੱਥਾ ਲਈ ਜਾਣੇ ਜਾਂਦੇ ਹਨ, ਅਤੇ ਇਹ ਪ੍ਰਕਿਰਿਆ ਸੁੱਕੀ ਅਤੇ ਰਸਾਇਣ-ਮੁਕਤ ਹੈ।

https://www.pib.gov.in/PressReleseDetail.aspx?PRID=1639273

 

ਭਾਰਤੀ ਚੋਣ ਕਮਿਸ਼ਨ ਨੇ ਕੋਵਿਡ-19 ਦੇ ਸੰਚਾਲਨ, ਮਨੁੱਖੀ-ਸ਼ਕਤੀ ਅਤੇ ਸੁਰੱਖਿਆ ਪ੍ਰੋਟੋਕੋਲ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਨੇੜੇ ਭਵਿੱਖ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣਾਂ ਵਿੱਚ 65 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਡਾਕ ਰਾਹੀਂ ਵੋਟ ਦੀ ਸੁਵਿਧਾ ਨਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਲੌਕਡਾਊਨ ਦੇ ਦਿਸ਼ਾ-ਨਿਰਦੇਸ਼ ਅਤੇ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ  'ਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰਾਂ ਦੀ ਸੰਵੇਦਨਸ਼ੀਲਤਾ ਅਤੇ ਮੌਜੂਦਗੀ ਨੂੰ ਘਟਾਉਣ ਲਈ ਅਤੇ ਕੋਵਿਡ -19 ਪਾਜ਼ਿਟਿਵ ਵੋਟਰਾਂ ਅਤੇ ਇਕਾਂਤਵਾਸ ਅਧੀਨ ਵੋਟਰਾਂ ਲਈ ਵਿਕਲਪਤ ਡਾਕ ਵੋਟ ਦੀ ਸੁਵਿਧਾ ਦਾ ਵਿਸਥਾਰ ਕਕਰਨ ਦੀ ਸਿਫਾਰਸ਼ ਕੀਤੀ ਸੀ ,ਜਿਸ ਨਾਲ ਉਹ ਆਪਣੇ ਮੱਤ ਅਧਿਕਾਰ ਤੋਂ ਅਲਹਿਦਾ ਨਾ ਹੋ ਸਕਣ। ਇਸ ਅਦੁੱਤੀ ਮਾਹੌਲ ਦੇ ਮੱਦੇਨਜ਼ਰ ਕਮਿਸ਼ਨ ਬਿਹਾਰ ਵਿੱਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਤਿਆਰੀ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ। ਕੋਵਿਡ -19 ਦੀਆਂ ਸਥਿਤੀਆਂ ਵਿੱਚ, ਵੋਟ ਪਾਉਣ ਵਿੱਚ ਅਸਾਨੀ ਲਈ ਖਾਸ ਤੌਰ 'ਤੇ ਬਜ਼ੁਰਗਾਂ ਅਤੇ ਵੋਟਰਾਂ ਦੇ ਕਮਜ਼ੋਰ ਵਰਗਾਂ ਲਈ ਹਰੇਕ ਪੋਲਿੰਗ ਸਟੇਸ਼ਨ ਤੇ ਵੋਟਰਾਂ ਦੀ  ਸੰਖਿਆ ਪਹਿਲਾਂ ਹੀ ਇਕ ਹਜ਼ਾਰ ਤੱਕ ਸੀਮਤ ਕਰ ਗਈ ਹੈ। ਇਸ ਦੇ ਮੱਦੇਨਜ਼ਰ, ਰਾਜ ਵਾਧੂ 34,000 (ਲਗਭਗ) ਪੋਲਿੰਗ ਸਟੇਸ਼ਨ (45% ਵਧੇਰੇ) ਬਣਾ ਰਿਹਾ ਹੈ, ਜਿਸ ਨਾਲ ਕੁੱਲ ਪੋਲਿੰਗ ਸਟੇਸ਼ਨਾਂ ਦੀ ਸੰਖਿਆ ਵਧ ਕੇ 1,06,000 ਹੋ ਜਾਵੇਗੀ। ਇਸ ਨਾਲ ਬਿਹਾਰ ਵਿੱਚ 1.8 ਲੱਖ ਵਧੇਰੇ ਪੋਲਿੰਗ ਕਰਮਚਾਰੀਆਂ ਅਤੇ ਹੋਰ ਵਾਧੂ ਸੰਸਾਧਨਾਂ ਨੂੰ ਜੁਟਾਉਣ ਦੀਆਂ ਵੱਡੀਆਂ ਸੰਚਾਲਨ ਚੁਣੌਤੀਆਂ ਪੇਸ਼ ਆਉਣਗੀਆਂ। ਅਗਾਮੀ ਉਪ ਚੋਣਾਂ ਲਈ ਵੀ ਅਜਿਹੀਆਂ ਚੁਣੌਤੀਆਂ ਹੋਣਗੀਆਂ। ਅਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਨੇੜਲੇ ਭਵਿੱਖ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਨ੍ਹਾਂ ਸਾਰੇ ਮੁੱਦਿਆਂ, ਚੁਣੌਤੀਆਂ ਅਤੇ ਰੁਕਾਵਟਾਂ ਨੂੰ ਵਿਚਾਰਦਿਆਂ ਅਤੇ ਹਰੇਕ ਪੋਲਿੰਗ ਸਟੇਸ਼ਨ 'ਤੇ ਵੋਟਰਾਂ ਦੀ ਸੰਖਿਆ ਨੂੰ 1000 ਤੱਕ ਸੀਮਤ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਕਮਿਸ਼ਨ ਨੇ 65 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਡਾਕ ਬੈਲਟ ਦੀ ਸੁਵਿਧਾ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ।

https://pib.gov.in/PressReleasePage.aspx?PRID=1639134

 

ਸਰਕਾਰ ਆਲਮੀ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਦੇਸ਼ ਦੀ ਮਦਦ ਕਰ ਰਹੀ ਹੈ; ਪਲਾਸਟਿਕ ਉਦਯੋਗ ਨੂੰ ਬਚਾਉਣ ਲਈ ਜੋ ਵੀ ਸੰਭਵ ਹੋਵੇਗਾ, ਉਹ ਕਰਾਂਗੇ : ਮਾਂਡਵੀਯਾ

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਪਲਾਸਟਿਕ ਉਦਯੋਗ ਨੂੰ ਕੋਵਿਡ -19 ਦੇ ਪ੍ਰਭਾਵ ਤੋਂ ਬਚਾਉਣ ਲਈ ਜੋ ਵੀ ਸੰਭਵ ਹੋਵੇਗਾ, ਉਹ ਕਰੇਗੀ। ਸ਼੍ਰੀ ਮਾਂਡਵੀਯਾ ਕੱਲ੍ਹ ਇੱਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਭਾਰਤੀ ਪਲਾਸਟਿਕ ਉਦਯੋਗ ਨੂੰ ਵਿਸ਼ਵ ਵਿੱਚ ਵਾਤਾਵਰਣ ਨੂੰ ਟਿਕਾਊ, ਨਵੀਨਤਮ ਅਤੇ ਪ੍ਰਤੀਯੋਗੀ ਬਣਾਉਣ ਲਈ ਸਾਨੂੰ ਉਨ੍ਹਾਂ ਚੁਣੌਤੀਆਂ ਨੂੰ ਸਵੀਕਾਰਨਾ ਅਤੇ ਉਨ੍ਹਾਂ ਨੂੰ ਪ੍ਰਭਾਸ਼ਿਤ ਕਰਨਾ ਹੋਵੇਗਾ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਖੜੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਲਾਸਟਿਕ ਉਦਯੋਗ ਅੱਜ ਜ਼ਰੂਰਤ ਦੇ ਸਮੇਂ ਵਿੱਚ ਮਹਤੱਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਇਸ ਦੇ ਉਤਪਾਦ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਫਰੰਟਲਾਈਨ ਜੋਧਿਆਂ ਦੇ ਯਤਨਾਂ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ।

https://pib.gov.in/PressReleasePage.aspx?PRID=1639106

 

ਬਾਇਓਟੈਕਨੋਲੋਜੀ ਵਿਭਾਗ ਤੇ ਇਸ ਦੀਆਂ ਖੋਜ ਸੰਸਥਾਵਾਂ ਨੇ ਕੋਵਿਡ–19 ਵੈਕਸੀਨਾਂ, ਥੈਰਾਪਿਊਟਿਕਸ ਅਤੇ ਡਾਇਓਗਨੌਸਟਿਕਸ ਦੇ ਵਿਕਾਸ ਨੂੰ ਤੇਜ਼ ਕੀਤਾ

ਬਾਇਓਟੈਕਨੋਲੋਜੀ ਵਿਭਾਗ ਅਤੇ ਇਸ ਦੀਆਂ 16 ਖੋਜ ਸੰਸਥਾਵਾਂ ਕੋਵਿਡ–19 ਸੰਕਟ ਘਟਾਉਣ ਲਈ ਅਣਥੱਕ ਤਰੀਕੇ ਕੰਮ ਕਰ ਰਹੀਆਂ ਹਨ ਤੇ ਇਹ ਬਹੁਤ ਡੂੰਘੀ ਹੱਦ ਤੱਕ ਕੋਵਿਡ–19 ਦੇ ਸੰਭਾਵੀ ਸਮਾਧਾਨ ਮੁਹੱਈਆ ਕਰਵਾਉਣ ਲਈ ਬਹੁਪੱਖੀ ਖੋਜ ਤੇ ਵਿਕਾਸ ਨਾਲ ਜੁੜੀਆਂ ਹੋਈਆਂ ਹਨ। ਡੀਬੀਟੀਏਆਈਜ਼ (ਖ਼ੁਦਮੁਖਦਿਆਰ ਸੰਸਥਾਨ) ਨੇ ਆਤਮਨਿਰਭਰਤਾ ਹਾਸਲ ਕਰਨ ਲਈ ਦੇਸੀ ਡਾਇਓਗਨੌਸਟਿਕ ਟੈਸਟਾਂ ਦੇ ਵਿਕਾਸ ਲਈ ਆਪਣੇ ਖੋਜ ਯਤਨਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਘੱਟ ਲਾਗਤ ਵਾਲੀ ਕਲਰੋਮੀਟ੍ਰਿਕ ਪੀਸੀਆਰ ਅਧਾਰਿਤ ਪਰਖ ਟੈਕਨੋਲੋਜੀ ਅਤੇ ਡੀਬੀਟੀਟੀਐੱਚਐੱਸਟੀਆਈ (DBT-THSTI) ਦੁਆਰਾ ਵਿਕਸਿਤ ਇੱਕ ਐਪਟਾਮਰਅਧਾਰਿਤ ਸਾਰਸਕੋਵ–2 (SARS-CoV-2) ਐਂਟੀਜਨ ਡਿਟੈਕਸ਼ਨ ਟੈਕਨੋਲੋਜੀ ਕ੍ਰਮਵਾਰ ਜੀਨੀ (Genei) ਅਤੇ ਮੋਲਬੀਓ ਡਾਇਓਗਨੌਸਟਿਕਸ ਪ੍ਰਾਈਵੇਟ ਲਿਮਿਟਿਡ (Molbio Diagnostics Pvt. Limited) ਨੂੰ ਟ੍ਰਾਂਸਫ਼ਰ ਕੀਤੀਆਂ ਗਈਆਂ ਸਨ। ਡੀਬੀਟੀਟੀਐੱਚਐੱਸਟੀਆਈ (DBT-THSTI) ਦੁਆਰਾ ਇਨਹਾਊਸ IgG ELISA ਟੈਕਨਾਲੋਜੀ ਵੀ XCyton Diagnostics Limited ਨੂੰ ਟ੍ਰਾਂਸਫ਼ਰ ਕੀਤੀ ਗਈ ਸੀ। ਪੀਓਸੀਟੀ (POCT) ਸੇਵਾਵਾਂ, ਨਵੀਂ ਦਿੱਲੀ ਨਾਲ ਡੀਬੀਟੀਆਰਜੀਸੀਬੀ (DBT-RGCB) ਨੇ ਘੱਟਲਾਗਤ ਵਾਲਾ ਵਾਇਰਲ ਟ੍ਰਾਂਸਪੋਰਟ ਮੀਡੀਅਮ ਅਤੇ ਆਰਐੱਨਏ ਐਕਸਟ੍ਰੈਕਸ਼ਨ ਕਿੱਟ ਵਿਕਸਿਤ ਕੀਤੇ ਹਨ ਜੋ ਵਪਾਰਕ ਵਰਤੋਂ ਲਈ ਤਿਆਰ ਹੈ।  ਬਾਇਓਸਪੈਸੀਮੈੱਨਜ਼ ਦੀ ਸ਼ੇਅਰਿੰਗ; ਕਿੱਟਸ, ਥੈਰਾਪਿਊਟਿਕਸ ਤੇ ਵੈਕਸੀਨਾਂ ਦੇ ਵਿਕਾਸ ਲਈ ਕੋਵਿਡ–19 ਨਾਲ ਸਬੰਧਿਤ ਖੋਜ ਨੂੰ ਤੇਜ਼ ਕਰਦੀ ਹੈ। ਡੀਬੀਟੀਟੀਐੱਚਐੱਸਟੀਆਈ (DBT-THSTI) ਨੇ ਉਦਯੋਗ, ਸਟਾਰਟਅੰਪਸ ਅਤੇ ਅਕੈਡਮੀਆ ਦੀਆਂ ਬੇਨਤੀਆਂ ਉੱਤੇ 2,500 ਤੋਂ ਵੱਧ ਸੈਂਪਲ ਐਲੀਕੌਟਸ ਵੰਡੇ ਹਨ।

https://pib.gov.in/PressReleasePage.aspx?PRID=1639142

15 ਜੁਲਾਈ 2020 ਨੂੰ ਵਿੱਤ ਮੰਤਰਾਲੇ ਨੇ 28 ਰਾਜਾਂ ਨੂੰ 2.63 ਲੱਖ ਗ੍ਰਾਮੀਣ ਸਥਾਨਕ ਸੰਸਥਾਵਾਂ ਨੂੰ 15,187.50 ਕਰੋੜ ਰੁਪਏ ਦੀ ਅਨੁਦਾਨ ਸਹਾਇਤਾ ਜਾਰੀ ਕੀਤੀ  

ਗ੍ਰਾਮੀਣ ਸਥਾਨਕ ਸੰਸਥਾਵਾਂ ਨੂੰ (ਆਰਐੱਲਬੀ) ਨੂੰ 15ਵੇਂ ਵਿੱਤ ਕਮਿਸ਼ਨ ਦੇ ਗਰਾਂਟ-ਇਨ-ਏਡ ਦੀ 15,187.50 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਕੇਂਦਰੀ ਪੰਚਾਇਤ ਰਾਜ ਤੇ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਕਿ ਸਾਲ 2020-21 ਦੇ ਲਈ ਆਰਐੱਲਬੀ ਦੀ ਅਨੁਦਾਨ ਦੀ ਕੁੱਲ ਰਕਮ 60,750 ਕਰੋੜ ਰੁਪਏ ਮਿਲੇਗੀ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਧ ਅਨੁਦਾਨ ਹੈ। ਕੋਵਿਡ-19 ਦੇ ਸੰਕਟ ਦੇ ਦੌਰ ਵਿੱਚ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਲਾਭਕਾਰੀ ਰੋਜ਼ਗਾਰ ਉਪਲੱਬਧ ਕਰਵਾਉਣਾ ਮੁੱਖ ਉਦੇਸ਼ ਹੈ। ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਦੱਸਿਆ ਕਿ ਪੰਚਾਇਤੀ ਰਾਜ ਮੰਤਰਾਲੇ ਅਤੇ ਪੇਅਜਲ ਅਤੇ ਸਵੱਛਤਾ ਵਿਭਾਗ (ਜਲ ਸ਼ਕਤੀ ਮੰਤਰਾਲਾ) ਦੀ ਸਿਫਾਰਸ਼ 'ਤੇ, ਵਿੱਤ ਮੰਤਰਾਲੇ ਦੁਆਰਾ 28 ਰਾਜਾਂ ਵਿੱਚ ਫੈਲੇ 2.63 ਲੱਖ ਗ੍ਰਾਮੀਣ ਸਥਾਨਕ ਸੰਸਥਾਵਾਂ ਦੇ ਲਈ,ਅਨੁਦਾਨ ਦੇ ਰੂਪ ਵਿੱਚ 15,187.50 ਕਰੋੜ ਰੁਪਏ ਦੀ ਰਕਮ ਦੀ ਇੱਕ ਹੋਰ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਹ ਟਾਈਡ ਅਨੁਦਾਨ ਹੈ ਜਿਹੜੀ ਕਿ ਵਿੱਤ ਵਰ੍ਹੇ 2020-21 ਦੀ ਮਿਆਦ ਦੇ ਲਈ 15ਵੇਂ ਵਿੱਤ ਕਮਿਸ਼ਨ ਨੇ ਪਹਿਲੀ ਕਿਸ਼ਤ ਦੇ ਰੂਪ ਵਿੱਚ ਸਿਫਾਰਸ਼ ਕੀਤੀ ਹੈ ਅਤੇ ਇਸ ਦਾ ਉਪਯੋਗ ਆਰਐੱਲਬੀ ਦੁਆਰਾ ਪੇਅਜਲ ਦੀ ਸਪਲਾਈ, ਵਰਖਾ ਦੇ ਪਾਣੀ ਦੀ ਸੰਭਾਲ਼ ਅਤੇ ਪਾਣੀ ਦੀ ਮੁੜ ਵਰਤੋਂ, ਸਵੱਛਤਾ ਅਤੇ ਖੁਲ੍ਹੇ ਵਿੱਚ ਪਖਾਨਾ ਮੁਕਤ (ਓਡੀਐੱਫ) ਸਥਿਤੀ ਦੇ ਰੱਖ-ਰਖਾਅ ਆਦਿ ਵਿਭਿੰਨ ਵਿਕਾਸਸ਼ੀਲ ਕੰਮਾਂ ਦੀ ਸੁਵਿਧਾ ਦੇ ਲਈ ਕਰਨਾ ਹੈ। ਇਹ ਗਤੀਵਿਧੀਆਂ ਦੇਸ਼ ਦੀਆਂ ਤਰਜੀਹਾਂ ਵਿੱਚ ਸ਼ਾਮਲ ਹਨ।

https://www.pib.gov.in/PressReleseDetail.aspx?PRID=1639157

 

ਭਾਰਤੀ ਖੇਤੀ ਖੋਜ ਪਰਿਸ਼ਦ ਨੇ 92ਵਾਂ ਸਥਾਪਨਾ ਦਿਵਸ ਮਨਾਇਆ

ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਨੇ ਕੱਲ੍ਹ ਆਪਣਾ 92ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਤੇ ਬੋਲਦਿਆਂ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਖੇਤੀ ਵਿਗਿਆਨਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਕਾਰਨ ਆਈਸੀਏਆਰ ਨੇ ਪਿਛਲੇ ਨੌ ਦਹਾਕਿਆਂ ਦੌਰਾਨ ਦੇਸ਼ ਵਿੱਚ ਖੇਤੀ ਦੇ ਵਿਕਾਸ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਵਿੱਚ ਵਿਗਿਆਨਕਾਂ ਦੇ ਅੰਸ਼ਦਾਨ ਅਤੇ ਕਿਸਾਨਾਂ ਦੀ ਸਖ਼ਤ ਮਿਹਨਤ ਦੇ ਚਲਦੇ ਭਾਰਤ ਅੱਜ ਵਾਧੂ ਖਾਧ ਅਨਾਜ ਉਤਪਾਦਨ ਵਾਲਾ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਲਾਗੂ ਲੌਕਡਾਊਨ ਦੌਰਾਨ ਵੀ ਫਸਲਾਂ ਦੇ ਰਿਕਾਰਡ ਉਤਪਾਦਨ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੱਤੀ।

https://www.pib.gov.in/PressReleseDetail.aspx?PRID=1639132

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਮੌਜੂਦਾ ਮਹਾਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੁਆਰਾ ਕੀਤੀ ਜਾ ਰਹੀ ਮੁਨਾਫਾਖੋਰੀ ਨੂੰ ਰੋਕਣ ਲਈ, ਪੰਜਾਬ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਲਈ ਕੋਵਿਡ ਦੇ ਇਲਾਜ ਦੀਆਂ ਦਰਾਂ ਨਿਰਧਾਰਿਤ ਕਰ ਦਿੱਤੀਆਂ ਹਨ। ਡਾ. ਕੇ.ਕੇ. ਤਲਵਾੜ ਕਮੇਟੀ ਦੁਆਰਾ ਨਿਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਲਈ ਤੈਅ ਦਰਾਂ ਵਿੱਚ ਆਈਸੋਲੇਸ਼ਨ ਬੈੱਡ, ਆਈਸੀਯੂ ਦੇ ਇਲਾਜ ਅਤੇ ਹਸਪਤਾਲ ਵਿੱਚ ਆਉਣ ਵਾਲੇ ਰੋਜ਼ਾਨਾ ਖ਼ਰਚੇ ਸ਼ਾਮਲ ਹਨ। ਇਹ ਕਦਮ ਰਾਜ ਸਰਕਾਰ ਦੁਆਰਾ ਉਦੋਂ ਜਾਰੀ ਕੀਤੇ ਗਏ ਹਨ ਜਦੋਂ ਨਿਜੀ ਹਸਪਤਾਲਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ਦੁਆਰਾ ਕੋਵਿਡ ਦੇ ਇਲਾਜ਼ ਲਈ ਬਹੁਤ ਜ਼ਿਆਦਾ ਖ਼ਰਚਾ ਲਿਆ ਜਾ ਰਿਹਾ ਸੀ।
  • ਹਰਿਆਣਾ: ਹਰਿਆਣਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਦਿੱਵਯਾਂਗਜਨਾਂ ਦੀ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਲਿਆ ਗਿਆ ਹੈ ਕਿ ਰਾਜ ਸਰਕਾਰ ਦੇ ਨਿਯਮਿਤ ਕਰਮਚਾਰੀ/ ਠੇਕੇ ਦੇ ਆਧਾਰ ਤੇ ਕਰਮਚਾਰੀ/ ਰੋਜ਼ਾਨਾ ਤਨਖਾਹ ਤੇ ਕੰਮ ਕਰ ਰਹੇ 50% ਜਾਂ ਇਸ ਤੋਂ ਵਧੇਰੇ ਸਰੀਰਕ ਅਪਾਹਜ ਕਰਮਚਾਰੀਆਂ ਨੂੰ ਜੋ ਤੁਰਨ ਤੋਂ ਅਸਮਰੱਥ ਹਨ ਅਤੇ ਜੋ ਦੋਵੇਂ ਅੱਖਾਂ ਤੋਂ ਵੇਖ ਨਹੀਂ ਸਕਦੇ ਉਨ੍ਹਾਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ।
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਵੀਰਵਾਰ ਨੂੰ ਕੋਵਿਡ -19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 8641 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਰੋਨਾ ਵਾਇਰਸ ਕੇਸਾਂ ਦੀ ਸੰਖਿਆ 2,84,281 ਹੋ ਗਈ ਹੈ। ਵੀਰਵਾਰ ਨੂੰ ਰਾਜ ਵਿੱਚ 5527 ਮਰੀਜ਼ ਠੀਕ ਹੋਏ ਅਤੇ 266 ਮੌਤਾਂ ਹੋਈਆਂ ਹਨ। ਜਦਕਿ ਸੂਬੇ ਵਿੱਚ 1,14,648 ਐਕਟਿਵ ਮਾਮਲੇ ਹਨ, ਹੁਣ ਤੱਕ ਕੁੱਲ 1,58,140 ਠੀਕ ਹੋ ਚੁੱਕੇ ਹਨ ਅਤੇ ਮੌਤਾਂ ਦੀ ਸੰਖਿਆ 11,194 ਹੈ। ਗ੍ਰੇਟਰ ਮੁੰਬਈ ਖੇਤਰ ਵਿੱਚ 707 ਠੀਕ ਹੋਏ ਮਰੀਜ਼ਾਂ ਅਤੇ 56 ਮੌਤਾਂ ਦੇ ਨਾਲ 1498 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ ਤਾਜ਼ਾ ਰਿਪੋਰਟ ਦੇ ਅਨੁਸਾਰ ਮੁੰਬਈ ਵਿੱਚ ਕੋਵਿਡ -19 ਦੇ ਪਾਜ਼ਿਟਿਵ ਮਰੀਜ਼ਾਂ ਦੀ ਸੰਖਿਆ 97,751 ਹੈ, ਪਰ ਐੱਮਐੱਮਆਰ ਦੇ ਐਕਟਿਵ ਕੇਸ 23,694 ਹਨ। ਰਿਕਵਰੀ ਦੀ ਕੁੱਲ ਸੰਖਿਆ 68,537 ਹੋ ਗਈ ਹੈ। ਮੁੰਬਈ ਵਿੱਚ ਹੁਣ ਤੱਕ ਮੌਤਾਂ ਦੀ ਸੰਖਿਆ 5520 ਹੈ ਜਦੋਂਕਿ ਪੂਰੇ ਰਾਜ ਦੀ ਰਿਕਵਰੀ ਦਰ 55.63% ਹੈ, ਮੁੰਬਈ ਜ਼ਿਲੇ ਦੀ ਰਿਕਵਰੀ ਰੇਟ 70% ਹੈ।
  • ਗੁਜਰਾਤ: ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਸੰਖਿਆ 45,481 ਹੈ। ਇਸ ਵੇਲੇ 11,289 ਐਕਟਿਵ ਕੇਸ ਹਨ, ਜਦੋਂ ਕਿ ਹੁਣ ਤੱਕ 32,103 ਮਰੀਜ਼ ਠੀਕ ਹੋ ਚੁੱਕੇ ਹਨ। ਵੀਰਵਾਰ ਨੂੰ 10 ਮੌਤਾਂ ਦੇ ਨਾਲ, ਮਰਨ ਵਾਲਿਆਂ ਦੀ ਸੰਖਿਆ 2089 ਹੋ ਗਈ ਹੈ। ਇੱਕ ਚਾਰ ਮੈਂਬਰੀ ਕੇਂਦਰੀ ਟੀਮ ਨੇ ਅੱਜ ਸੂਰਤ ਸ਼ਹਿਰ ਦਾ ਦੌਰਾ ਕੀਤਾ ਜੋ ਕਿ ਰਾਜ ਵਿੱਚ ਇੱਕ ਨਵਾਂ ਹੌਟਸਪੌਟ ਕੇਂਦਰ ਬਣਿਆ ਹੋਇਆ ਹੈ। ਟੀਮ ਵਿੱਚ ਨਵੀਂ ਦਿੱਲੀ ਏਮਸ ਦੇ ਡਾਇਰੈਕਟਰ ਡਾ ਰਣਦੀਪ ਗੁਲੇਰੀਆ, ਨੀਤੀ ਆਯੋਗ ਮੈਂਬਰ ਵਿਨੋਦ ਪਾਲ, ਆਈਸੀਐੱਮਆਰ ਡਾਇਰੈਕਟਰ - ਜਨਰਲ ਡਾ ਬਲਰਾਮ ਭਾਰਗਵ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਆਰਤੀ ਆਹੂਜਾ ਸ਼ਾਮਲ ਸਨ। ਟੀਮ ਨੇ ਵੀਰਵਾਰ ਰਾਤ ਸਥਾਨਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅੱਜ ਟੀਮ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਵਿਖੇ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਮੀਟਿੰਗ ਕੀਤੀ। ਇਸਨੇ ਸਿਹਤ ਟੀਮਾਂ ਨੂੰ ਇਲਾਜ ਸਬੰਧੀ ਲੋੜੀਂਦੀ ਸੇਧ ਵੀ ਦਿੱਤੀ। ਟੀਮ ਨੇ ਕਤਾਰਗਾਮ ਅਤੇ ਵਰਾਛਾ ਖੇਤਰ ਦਾ ਦੌਰ ਕੀਤਾ ਜੋ ਕਿ ਸ਼ਹਿਰ ਅੰਦਰ ਨਵੇਂ ਕੋਵਿਡ ਹੌਟਸਪੌਟ ਵਜੋਂ ਉਭਰੇ ਹਨ। ਡਾ: ਗੁਲੇਰੀਆ ਨੇ ਕਿਹਾ ਕਿ ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਢੁਕਵਾਂ ਇਲਾਜ਼ ਸ਼ਹਿਰ ਵਿੱਚ ਵੱਧ ਰਹੇ ਮਾਮਲਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰੇਗਾ।
  • ਰਾਜਸਥਾਨ: ਅੱਜ ਸਵੇਰੇ 159 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਵੀਡ -19 ਦੇ ਕੇਸਾਂ ਦੀ ਸੰਖਿਆ 27,333 ਹੋ ਗਈ ਹੈ। ਵੀਰਵਾਰ ਰਾਤ ਤੱਕ 737 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਠੀਕ ਹੋਏ ਮਰੀਜ਼ਾਂ ਦੀ ਸੰਖਿਆ 20,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ (20,028 ਮਰੀਜ਼), ਰਾਜ ਵਿੱਚ 6,666 ਐਕਟਿਵ ਕੇਸ ਹਨ। ਅੱਜ ਸਭ ਤੋਂ ਵੱਧ ਮਾਮਲੇ ਬੀਕਾਨੇਰ (32 ਕੇਸ) ਦੇ ਹਨ, ਉਸ ਤੋਂ ਬਾਅਦ ਨਾਗੌਰ (26 ਕੇਸ) ਅਤੇ ਫਿਰ ਜੈਪੁਰ (22 ਕੇਸ) ਦੇ ਹਨ।
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਵੀਰਵਾਰ ਨੂੰ ਹੁਣ ਤੱਕ ਇੱਕ ਦਿਨ ਦੇ ਸਭ ਤੋਂ ਵੱਧ 735 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਦਾ ਰਾਜ ਅੰਕੜਾ 20,000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਤਾਜ਼ੀ ਰਿਪੋਰਟ ਅਨੁਸਾਰ ਇਹ 20,378 ਹੈ। ਹਾਲਾਂਕਿ, ਰਾਜ ਅੰਦਰ ਐਕਟਿਵ ਕੇਸ ਸਿਰਫ਼ 5562 ਹਨ, ਜਦੋਂ ਕਿ ਵੀਰਵਾਰ ਨੂੰ 219 ਮਰੀਜ਼ਾਂ ਦੀ ਰਿਕਵਰੀ ਦੇ ਨਾਲ ਕੁੱਲ ਠੀਕ ਹੋਏ ਮਰੀਜ਼ਾਂ ਦੀ ਸੰਖਿਆ 14,127 ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ 7 ਮੌਤਾਂ ਹੋਣ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ 689 ਹੋ ਗਈ ਹੈ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਵੀਰਵਾਰ ਨੂੰ ਇੱਕ ਦਿਨ ਦੇ ਸਭ ਤੋਂ ਵੱਧ 197 ਕੇਸ ਆਏ ਹਨ। ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਸੰਖਿਆ ਹੁਣ 4,754 ਹੈ, ਜਦੋਂ ਕਿ ਐਕਟਿਵ ਕੇਸਾਂ ਦਾ ਅੰਕੜਾ 1,282 ਹੈ। ਰਾਜ ਦੇ ਵੱਖ-ਵੱਖ ਹਸਪਤਾਲਾਂ ਤੋਂ ਰਿਕਵਰੀ ਤੋਂ ਬਾਅਦ 127 ਮਰੀਜ਼ਾਂ ਦੇ ਛੁੱਟੀ ਹੋਣ ਦੇ ਨਾਲ, ਕੁੱਲ ਰਿਕਵਰੀ ਦੀ ਸੰਖਿਆ 3,451 ਹੋ ਗਈ ਹੈ।
  • ਗੋਆ: ਵੀਰਵਾਰ ਨੂੰ ਕੋਵਿਡ-19 ਲਈ 157 ਮਰੀਜ਼ਾਂ ਦੇ ਸੈਂਪਲ ਪਾਜ਼ਿਟਿਵ ਆਏ ਹਨ। ਇਸ ਨਾਲ ਰਾਜ ਅੰਦਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ 3,108 ਤੱਕ ਹੋ ਗਈ ਹੈ। ਰਾਜ ਵਿੱਚ ਇਸ ਹਫ਼ਤੇ 127 ਐਕਟਿਵ ਕੇਸ ਹਨ।
  • ਅਸਾਮ: ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਨਾਗਾਓਂ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ-19 ਦੇ ਇਲਾਜ ਨਾਲ ਜੁੜੇ ਡਾਕਟਰਾਂ ਅਤੇ ਨਰਸਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਡੀ.ਸੀ., ਐੱਸ.ਪੀ. ਅਤੇ ਹੋਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਤਾਂ ਕਿ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ ਕਿ ਕੋਵਿਡ ਕੰਟਰੋਲ ਯਤਨਾਂ ਨੂੰ ਕਿਵੇਂ ਅੱਪਗ੍ਰੇਡ ਕੀਤਾ ਜਾਵੇ।
  • ਮਣੀਪੁਰ: ਮੋਇਜਿਂਗ ਆਵਾਂਗ ਲਿਕਾਈ, ਥੋਬੌਲ ਵਿੱਚ ਇੱਕ ਪ੍ਰਧਾਨ ਅਤੇ ਚਾਰ ਵਿਅਕਤੀਆਂ ਦੇ ਪਾਜ਼ਿਟਿਵ ਆਉਣ ਮਗਰੋਂ ਘਰ-ਘਰ ਰੈਪਿਡ ਐਂਟੀਜਨ ਟੈਸਟਿੰਗ ਕੀਤੀ ਗਈ ਹੈ।
  • ਮਿਜ਼ੋਰਮ: ਮਿਜ਼ੋਰਮ ਵਿੱਚ ਕੁੱਲ 194 ਚਰਚ ਹਾਲ, ਕੁਆਰੰਟੀਨ ਸੁਵਿਧਾਵਾਂ ਵਜੋਂ ਵਰਤੇ ਜਾ ਰਹੇ ਹਨ।
  • ਨਾਗਾਲੈਂਡ: ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੀ ਅਰਥਵਿਵਸਥਾ ਮੁੜ ਸੁਰਜੀਤ ਕਰਨ ਅਤੇ ਨੌਕਰੀ ਦੇ ਮੌਕੇ ਵਧਾਉਣ ਲਈ ਮੋਨ ਜ਼ਿਲ੍ਹਾ ਟਾਸਕ ਫੋਰਸ ਨੇ ਕਮੇਟੀ ਬਣਾਈ ਹੈ। ਨਾਗਾਲੈਂਡ ਵਿੱਚ ਕੋਵਿਡ-19 ਲਈ ਬਣੀ ਪਿਰੇਨ ਜ਼ਿਲ੍ਹਾ ਟਾਸਕ ਫੋਰਸ ਨੇ ਸੀਐੱਮਓ ਦਫ਼ਤਰ ਦੀ ਇਮਾਰਤ, ਆਰਐੱਸਈਟੀਆਈ ਦੀ ਇਮਾਰਤ ਅਤੇ ਸੈਲਾਨੀ ਰਿਹਾਸ਼ੀ ਜਗਾਹਾਂ ਨੂੰ ਕੋਵਿਡ ਦੇਖਭਾਲ਼ ਕੇਂਦਰ ਦੇ ਤੌਰ ਤੇ ਵਰਤਣ ਲਈ ਰੱਖਿਆ ਹੈ, ਜਦੋਂ ਕਿ ਸੇਂਟ ਜ਼ੇਵੀਅਰ ਕਾਲਜ ਆਡੀਟੋਰੀਅਮ ਹਾਲ ਅਤੇ ਵੈਟ ਕਾਲਜ ਹੋਸਟਲ ਨੂੰ ਅਲਿਹਦਗੀ ਕੇਂਦਰ ਬਣਾਇਆ ਗਿਆ ਹੈ।
  • ਕੇਰਲ: ਰਾਜ ਸਰਕਾਰ ਨੇ ਸਥਾਨਕ ਸਵੈ-ਸਰਕਾਰਾਂ ਦੇ ਅਧੀਨ ਕੋਵਿਡ ਫਸਟ-ਲਾਈਨ ਟ੍ਰੀਟਮੈਂਟ ਸੈਂਟਰਾਂ (ਐੱਫਐੱਲਟੀਸੀ) ਦੇ ਸੰਚਾਲਨ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ। ਸਿਹਤ ਵਿਭਾਗ ਦੀ ਸਿਫਾਰਸ਼ ਅਨੁਸਾਰ ਇਹ ਇਲਾਜ਼ ਕੇਂਦਰ ਹਰੇਕ ਖਿੱਤੇ ਵਿੱਚ ਸਥਾਪਤ ਕੀਤੇ ਜਾਣਗੇ। ਇਸ ਦੌਰਾਨ ਰਾਜ ਵਿੱਚ ਦੋ ਹੋਰ ਕੋਵਿਡ -19 ਮੌਤਾਂ ਹੋਈਆਂ ਹਨ। ਇਸਦੇ ਨਾਲ, ਮਰਨ ਵਾਲਿਆਂ ਦੀ ਸੰਖਿਆ 39 ਹੋ ਗਈ ਹੈ। ਦੋਵਾਂ ਮਾਮਲਿਆਂ ਵਿੱਚ, ਟੈਸਟ ਦੇ ਨਤੀਜੇ ਉਨ੍ਹਾਂ ਦੀ ਮੌਤਾਂ ਤੋਂ ਬਾਅਦ ਆਏ ਹਨ। ਕੋਵਿਡ ਲਈ ਦੋ ਪੁਲਿਸ ਮੁਲਾਜ਼ਮਾਂ ਵਿੱਚ ਪਾਜ਼ਿਟਿਵ ਟੈਸਟ ਆਉਣ ਤੋਂ ਬਾਅਦ ਅਪਰਾਧ ਸ਼ਾਖਾ ਦੇ ਹੈੱਡਕੁਆਰਟਰ ਦੇ ਕੰਮਕਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਮੇਂ ਰਾਜਧਾਨੀ ਵਿੱਚ ਵਾਇਰਸ ਦਾ ਸੰਚਾਰ ਵਧ ਰਿਹਾ ਹੈ। ਪੰਜ ਨਵੇਂ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਸਥਾਨਕ ਫੈਲਾਅ ਤੇ ਰੋਕ ਲਗਾਉਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਤੱਟਵਰਤੀ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਰਾਜ ਵਿੱਚ ਕੱਲ੍ਹ ਰਿਕਾਰਡ 722 ਨਵੇਂ ਐਕਟਿਵ ਕੋਵਿਡ ਕੇਸ ਪਾਏ ਗਏ ਸਨ। 5,372 ਵਿਅਕਤੀ ਇਲਾਜ ਅਧੀਨ ਹਨ। 1.83 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਦੀਆਂ ਕੁੱਲ ਮੌਤਾਂ ਦੀ ਸੰਖਿਆ 25 ਹੋ ਗਈ ਹੈ ਅਤੇ 24 ਘੰਟਿਆਂ ਵਿੱਚ ਤਿੰਨ ਮੌਤਾਂ ਹੋਈਆਂ ਹਨ, ਜਦੋਂਕਿ ਕੁੱਲ ਮਾਮਲੇ 1,832 ਤੱਕ ਪਹੁੰਚ ਗਏ ਹਨ; ਇਸ ਵੇਲੇ 793 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 684 ਪੁਦੂਚੇਰੀ ਵਿੱਚ, 74 ਕਰਾਈਕਲ ਵਿੱਚ ਅਤੇ 35 ਯਾਨਮ ਵਿੱਚ ਹਨ। ਆਈਆਈਟੀ-ਮਦਰਾਸ ਵਿਖੇ ਸ਼ੁਰੂ ਹੋਏ ਇੱਕ ਸਟਾਰਟ-ਅੱਪ ਨੇ ਇੱਕ 15 ਬਿਸਤਰਿਆਂ ਦੀ ਪ੍ਰੀ- ਫੈਬਰੇਟਿਡ ਯੂਨਿਟ ਤਿਆਰ ਕੀਤੀ ਹੈ ਜਿਸ ਨੂੰ ਮੈਡੀਕੈਬ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਆਈਸੀਯੂ ਤੋਂ ਇਲਾਵਾ ਡਾਕਟਰਾਂ, ਆਈਸੋਲੇਸ਼ਨ ਅਤੇ ਮੈਡੀਕਲ ਜਾਂਚ ਲਈ ਵੱਖਰੇ ਕਮਰੇ ਵੀ ਸ਼ਾਮਲ ਹਨ। ਚੇਨਈ, ਉੱਤਰ ਦੇ ਛੇ ਜ਼ਿਲ੍ਹਿਆਂ ਦੇ ਨਾਲ ਵੀਰਵਾਰ ਨੂੰ 4,549 ਨਵੇਂ ਕੋਵਿਡ -19 ਦੇ ਅੱਧ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਤੱਕ ਕੁੱਲ ਕੇਸ : 1,56,369; ਐਕਟਿਵ ਕੇਸ: 46,714; ਮੌਤਾਂ: 2236; ਚੇਨਈ ਵਿੱਚ ਐਕਟਿਵ ਮਾਮਲੇ: 15,038
  • ਕਰਨਾਟਕ: ਹਾਈ ਕੋਰਟ ਨੇ ਰਾਜ ਨੂੰ ਆਪਦਾ ਪ੍ਰਬੰਧਨ ਐਕਟ ਲਾਗੂ ਕਰਨ ਅਤੇ ਕੋਵਿਡ ਦੇ ਇਲਾਜ ਤੋਂ ਇਨਕਾਰ ਕਰਨ ਵਾਲੇ ਨਿਜੀ ਹਸਪਤਾਲਾਂ ਨੂੰ ਜ਼ੁਰਮਾਨੇ ਦੇ ਨਿਰਦੇਸ਼ ਦਿੱਤੇ। ਜਦੋਂ ਕੱਲ੍ਹ 4169 ਨਵੇਂ ਕੇਸ ਸਾਹਮਣੇ ਆਏ ਤਾਂ ਕਰਨਾਟਕ ਵਿੱਚ ਕੋਵਿਡ -19 ਦੇ ਕੇਸ 50 ਹਜ਼ਾਰ ਤੋਂ ਪਾਰ ਹੋ ਗਏ, ਇਹ ਸੰਖਿਆ 51,422 ਹੋ ਗਈ ਹੈ। ਬੰਗਲੌਰ ਸ਼ਹਿਰ ਵਿੱਚ 2344 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਤੱਕ ਕੁੱਲ ਪਾਜ਼ਿਟਿਵ ਮਾਮਲੇ: 51,422; ਐਕਟਿਵ  ਕੇਸ: 30,655; ਮੌਤਾਂ : 1032
  • ਆਂਧਰ ਪ੍ਰਦੇਸ਼: ਸਰਕਾਰ ਨੇ ਜਨਤਕ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਅਤੇ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ; ਇਸ ਬਾਰੇ ਅੱਜ ਆਦੇਸ਼ ਜਾਰੀ ਕੀਤੇ ਗਏ ਹਨ। ਤਿਰੂਪਤੀ ਮਿਊਂਸਿਪਲ ਕਮਿਸ਼ਨਰ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ ਸਟਾਫ਼ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨ ਦੀ ਹਦਾਇਤ ਦਿੱਤੀ ਹੈ। ਜੀਵੀਐੱਮਸੀ (ਗ੍ਰੇਟਰ ਵਿਸ਼ਾਖਾਪਟਨਮ ਮਿਊਂਸਿਪਲ ਕਾਰਪੋਰੇਸ਼ਨ) ਦੇ ਮੁੱਖ ਦਫ਼ਤਰ ਵਿਖੇ ਕੰਮ ਕਰ ਰਹੇ ਪੰਦਰਾਂ ਲੋਕ ਹੁਣ ਤੱਕ ਸੰਕ੍ਰਮਿਤ ਹੋਏ ਹਨ ਅਤੇ ਕੁਝ ਵਿਭਾਗਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ; ਸਾਰੇ ਕਰਮਚਾਰੀਆਂ ਦਾ ਕੋਵਿਡ ਟੈਸਟ ਕੀਤਾ ਜਾ ਰਿਹਾ ਹੈ।  ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਕੱਲ੍ਹ ਤੋਂ ਗੁੰਟੂਰ ਜ਼ਿਲ੍ਹਾ ਕਲੈਕਟਰ ਨੇ ਜ਼ਿਲ੍ਹੇ ਵਿੱਚ ਇੱਕ ਹਫ਼ਤੇ ਲਈ ਪੂਰਾ ਲੌਕਡਾਊਨ ਲਗਾ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ 2602 ਨਵੇਂ ਕੇਸ ਸਾਹਮਣੇ ਆਏ ਹਨ, 837 ਠੀਕ ਹੋਏ ਅਤੇ 42 ਮੌਤਾਂ ਹੋਈਆਂ ਹਨ। ਕੁੱਲ ਕੇਸ: 40,646; ਐਕਟਿਵ ਕੇਸ: 19,814; ਮੌਤਾਂ: 534
  • ਤੇਲੰਗਾਨਾ : ਮਾਹਿਰਾਂ ਅਨੁਸਾਰ ਅਗਲੇ 15 ਦਿਨਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਵਧੇਰੇ ਟੈਸਟ ਕਰਵਾਉਣ ਦੇ ਬਾਵਜੂਦ ਤੇਲੰਗਾਨਾ ਵਿੱਚ ਮਾਮਲਿਆਂ ਦੀ ਸੰਖਿਆ ਘੱਟ ਗਈ ਹੈ। ਰਾਜ ਵਿੱਚ, ਪਾਜ਼ਿਟਿਵ ਦਰ ਪਿਛਲੇ ਦਿਨਾਂ ਵਿੱਚ 20% ਤੋਂ 10% ’ਤੇ ਆ ਗਈ ਹੈ, ਖ਼ਾਸਕਰ ਜਦੋਂ ਪ੍ਰਤੀ ਦਿਨ 10,000 ਤੋਂ ਵੱਧ ਟੈਸਟ ਕੀਤੇ ਜਾ ਰਹੇ ਸਨ ਅਤੇ ਐਂਟੀਜੇਨ ਟੈਸਟ ਵੀ ਕੀਤੇ ਜਾ ਰਹੇ ਹਨ। ਕੱਲ੍ਹ 1676 ਨਵੇਂ ਕੇਸ ਸਾਹਮਣੇ ਆਏ ਅਤੇ 10 ਮੌਤਾਂ ਹੋਈਆਂ। ਹੁਣ ਤੱਕ ਕੁੱਲ ਕੇਸ ਹਨ: 41,018; ਐਕਟਿਵ  ਕੇਸ: 13,328; ਮੌਤਾਂ 396; ਡਿਸਚਾਰਜ: 27,295

 

https://static.pib.gov.in/WriteReadData/userfiles/image/image0072MTI.jpg

 

 

*****

ਵਾਈਬੀ
 



(Release ID: 1639684) Visitor Counter : 184