PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 15 JUL 2020 6:27PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਰਿਕਵਰੀ ਦਰ 63.24 ਪ੍ਰਤੀਸ਼ਤ ਦੇ ਪੱਧਰ ਤੱਕ ਪਹੁੰਚੀ।

  • ਠੀਕ ਹੋਏ ਮਰੀਜ਼ਾਂ ਦੀ ਸੰਖਿਆ 6 ਲੱਖ ਦੇ ਕਰੀਬ।

  • ਕੋਵਿਡ -19 ਦਾ ਐਕਟਿਵ ਕੇਸਾਂ ਦੀ ਸੰਖਿਆ ਸਿਰਫ਼ 3,19,840 ਰਹਿ ਗਈ ਹੈ।

  • ਵਿਸ਼ਵ  ਸਿਹਤ ਸੰਗਠਨ (ਡਬਲਿਊਐੱਚਓ) ਦੀ ਰੋਜ਼ਾਨਾ ਦਸ ਲੱਖ ਦੀ ਆਬਾਦੀ ‘ਤੇ 140 ਕੋਵਿਡ ਟੈਸਟਾਂ ਦੀ ਸਲਾਹ; ਭਾਰਤ ਵਿੱਚ 22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਤੋਂ ਹੀ ਰੋਜ਼ਾਨਾ ਦਸ ਲੱਖ ਆਬਾਦੀ ‘ਤੇ 140 ਕੋਵਿਡ ਟੈਸਟ ਕਰ ਰਹੇ ਹਨ।

  • ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਆਈਆਈਟੀ ਦਿੱਲੀ ਦੁਆਰਾ ਵਿਕਸਿਤ ਦੁਨੀਆ ਦੀ ਸਭ ਤੋਂ ਸਸਤੀ ਕੋਵਿਡ-19 ਡਾਇਗਨੌਸਟਿਕ ਕਿੱਟ ਕੋਰੋਸ਼ਿਓਰ ਲਾਂਚ ਕੀਤੀ।

 

https://static.pib.gov.in/WriteReadData/userfiles/image/image0054PZT.jpg

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਪਿਛਲੇ 24 ਘੰਟਿਆਂ ਵਿੱਚ 20,000 ਤੋਂ ਵੱਧ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਰਿਕਵਰੀ ਦਰ 63.24 ਪ੍ਰਤੀਸ਼ਤ ਦੇ ਪੱਧਰ ਤੱਕ ਪਹੁੰਚੀ; ਠੀਕ ਹੋਏ ਮਰੀਜ਼ਾਂ ਦੀ ਸੰਖਿਆ 6 ਲੱਖ ਦੇ ਕਰੀਬ; ਕੋਵਿਡ -19 ਦਾ ਐਕਟਿਵ ਕੇਸਾਂ ਦੀ ਸੰਖਿਆ ਸਿਰਫ਼ 3,19,840 ਰਹਿ ਗਈ ਹੈ

ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। 20,572 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ-19 ਦੇ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਸੰਖਿਆ 5,92,031 ਹੋ ਗਈ ਹੈ। ਰਿਕਵਰੀ ਦੀ ਦਰ ਵਧ ਕੇ ਅੱਜ 63.24 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਠੀਕ ਹੋਣ ਵਾਲੇ ਮਾਮਲਿਆਂ ਵਿੱਚ ਵਾਧੇ ਦੀ ਮੁੱਖ ਵਜ੍ਹਾ ਵੱਡੀ ਸੰਖਿਆ ਵਿੱਚ ਟੈਸਟਿੰਗ, ਸਮੇਂ ਸਿਰ ਜਾਂਚ ਅਤੇ ਹੋਮ ਆਈਸੋਲੇਸ਼ਨ ਜਾਂ ਹਸਪਤਾਲਾਂ ਵਿੱਚ ਐਕਟਿਵ ਮੈਡੀਕਲ ਨਿਗਰਾਨੀ ਵਿੱਚ ਰੱਖ ਕੇ ਮਰੀਜ਼ਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਰਹੀ। ਹੁਣ ਐਕਟਿਵ ਮਾਮਲਿਆਂ ਦੀ ਸੰਖਿਆ ਸਿਰਫ਼ 3,19,840 ਰਹਿ ਗਈ ਹੈ। ਇਹ ਸਾਰੇ ਡਾਕਟਰੀ ਨਿਗਰਾਨੀ ਅਧੀਨ ਹਨ। ਹੋਮ ਆਈਸੋਲੇਸ਼ਨ ਦੇ ਨਿਯਮਾਂ ਅਤੇ ਮਾਪਦੰਡਾਂ ਦੇ ਨਾਲ ਹੀ ਆਕਸੀਮੀਟਰਾਂ ਦੀ ਵਰਤੋਂ ਨਾਲ ਹਸਪਤਾਲਾਂ ’ਤੇ ਦਬਾਅ ਬਣਾਏ ਬਿਨਾ, ਬਿਨਾ ਲੱਛਣ ਵਾਲੇ ਮਰੀਜ਼ਾਂ ਜਾਂ ਹਲਕੇ ਜਿਹੇ ਲੱਛਣ ਵਾਲੇ ਮਰੀਜ਼ਾਂ ਦੀ ਜਾਂਚ ਕਰਨ ਵਿੱਚ ਸਹਾਇਤਾ ਮਿਲੀ ਹੈ। ਠੀਕ ਹੋਏ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਅੱਜ 2,72,191 ਹੈ। ਇਲਾਜ਼ ਹੋਏ ਮਾਮਲਿਆਂ ਦੀ ਸੰਖਿਆ, ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ 1.85 ਗੁਣਾ ਹੈ।

https://www.pib.gov.in/PressReleseDetail.aspx?PRID=1638792

 

ਵਿਸ਼‍ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰੋਜ਼ਾਨਾ ਦਸ ਲੱਖ ਦੀ ਆਬਾਦੀ ‘ਤੇ 140 ਕੋਵਿਡ ਟੈਸਟਾਂ ਦੀ ਸਲਾਹ; ਭਾਰਤ ਵਿੱਚ 22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਤੋਂ ਹੀ ਰੋਜ਼ਾਨਾ ਦਸ ਲੱਖ ਆਬਾਦੀ ‘ਤੇ 140 ਕੋਵਿਡ ਟੈਸਟ ਕਰ ਰਹੇ ਹਨ; ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟਿੰਗ ਦਾ ਅੰਕੜਾ 8994 ਤੋਂ ਜ਼ਿਆਦਾ

ਵਿਸ਼‍ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕੋਵਿਡ-19  ਦੇ ਸੰਦਰਭ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਸਮਾਯੋਜਿਤ ਕਰਨ ਲਈ ਜਨਤਕ ਸਿਹਤ ਮਾਪਦੰਡ ‘ਤੇ ਆਪਣੇ ਨੋਟ ਵਿੱਚ ਸ਼ੱਕੀ ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ। ਵਿਆਪਕ ਨਿਗਰਾਨੀ ਅਤੇ ਸ਼ੱਕੀ ਮਾਮਲਿਆਂ ਦੇ ਟੈਸਟ ਦੀ ਧਾਰਣਾ ਦੀ ਵਿਆਖਿਆ ਕਰਦੇ ਹੋਏ,  ਡਬਲਿਊਐੱਚਓ ਨੇ ਸਲਾਹ ਦਿੱਤੀ ਹੈ ਕਿ ਦੇਸ਼ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਰੋਜ਼ਾਨਾ 140 ਟੈਸਟ ਹੋਣੇ ਚਾਹੀਦੇ ਹਨ। ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਕਈ ਤਾਲਮੇਲੀ ਯਤਨਾਂ ਨਾਲ,  ਭਾਰਤ ਵਿੱਚ 22 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਤੋਂ ਹੀ ਰੋਜ਼ਾਨਾ ਦਸ ਲੱਖ ਦੀ ਆਬਾਦੀ ਉੱਤੇ 140 ਤੋਂ ਅਧਿਕ ਕੋਵਿਡ ਟੈਸਟ ਸੰਚਾਲਿਤ ਕਰ ਰਹੇ ਹਨ।

States testing more than 140 per day per million.jpg

 

ਦੇਸ਼ ਵਿੱਚ ਕੋਵਿਡ-19 ਦੇ ਟੈਸਟਾਂ ਲਈ ਲੈਬਾਂ ਦਾ ਲਗਾਤਾਰ ਵਧਦਾ ਨੈੱਟਵਰਕ ਟੈਸਟਿੰਗ ਦੀ ਵਧਦੀ ਸੰਖਿਆ ਵਿੱਚ ਮਦਦ ਕਰ ਰਿਹਾ ਹੈ।  ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਰਕਾਰੀ ਖੇਤਰ ਦੀਆਂ 865 ਅਤੇ ਪ੍ਰਾਈਵੇਟ ਖੇਤਰ ਦੀਆਂ 358 ਲੈਬਾਂ ਨਾਲ ਕੁੱਲ ਟੈਸਟਿੰਗ ਲੈਬਾਂ ਦੀ ਸੰਖਿਆ 1223 ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦਾ ਪਤਾ ਲਗਾਉਣ ਲਈ 3,20,161 ਸੈਂਪਲ ਟੈਸਟ ਕੀਤੇ ਗਏ ਹਨ।  ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 1,24,12,664 ਹੋ ਚੁੱਕੀ ਹੈ।  ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ‘ਤੇ ਟੈਸਟ ਦੀ ਦਰ ਲਗਾਤਾਰ ਵਧ ਰਹੀ ਹੈ।  ਅੱਜ ਇਹ ਅੰਕੜਾ  8994.7 ਨੂੰ ਛੂਹ ਚੁੱਕਿਆ ਹੈ।  14 ਜੁਲਾਈ 2020 ਨੂੰ,  ਇੱਕ ਹੀ ਦਿਨ ਵਿੱਚ 3.2 ਲੱਖ ਤੋਂ ਅਧਿਕ ਟੈਸਟ ਕੀਤੇ ਗਏ ਸਨ।

https://www.pib.gov.in/PressReleseDetail.aspx?PRID=1638696

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਆਈਆਈਟੀ ਦਿੱਲੀ ਦੁਆਰਾ ਵਿਕਸਿਤ ਦੁਨੀਆ ਦੀ ਸਭ ਤੋਂ ਸਸਤੀ ਕੋਵਿਡ-19 ਡਾਇਗਨੌਸਟਿਕ ਕਿੱਟ ਕੋਰੋਸ਼ਿਓਰ ਲਾਂਚ ਕੀਤੀ

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੁਨੀਆ ਦੀ ਸਭ ਤੋਂ ਸਸਤੀ ਆਰਟੀ-ਪੀਸੀਆਰ ਅਧਾਰਿਤ ਕੋਵਿਡ-19 ਡਾਇਗਨੌਸਟਿਕ ਕਿੱਟ, ਜੋ ਕਿ ਆਈਆਈਟੀ, ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਅਤੇ ਆਈਸੀਐੱਮਆਰ ਅਤੇ ਡੀਸੀਜੀਆਈ ਦੁਆਰਾ ਪ੍ਰਵਾਨਿਤ ਕੀਤੀ ਗਈ ਹੈ, ਨੂੰ ਨਵੀਂ ਦਿੱਲੀ ਵਿਖੇ ਈ-ਲਾਂਚ ਕੀਤਾ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਕੋਰੋਸ਼ਿਓਰ, ਕੋਵਿਡ-19 ਡਾਇਗਨੌਸਟਿਕ ਕਿੱਟ,  ਜੋ ਕਿ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਦਿੱਲੀ ਦੁਆਰਾ ਵਿਕਸਿਤ ਕੀਤੀ ਗਈ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮ-ਨਿਰਭਰ ਭਾਰਤ ਦੇ ਸੁਪਨੇ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਵੇਲੇ ਸਸਤੀ ਅਤੇ ਭਰੋਸੇਯੋਗ ਟੈਸਟਿੰਗ ਦੀ ਜ਼ਰੂਰਤ ਹੈ ਜੋ ਕਿ ਇਸ ਮਹਾਮਾਰੀ ਉੱਤੇ ਕਾਬੂ ਪਾਉਣ ਵਿੱਚ ਸਹਾਈ ਹੋ ਸਕੇਗੀ। ਕੋਰੋਸ਼ਿਓਰ ਕਿੱਟ ਦੇਸ਼ ਵਿੱਚ ਹੀ ਵਿਕਸਿਤ ਕੀਤੀ ਗਈ ਹੈ ਅਤੇ ਹੋਰ ਕਿੱਟਾਂ ਨਾਲੋਂ ਕਾਫੀ ਸਸਤੀ ਹੈ।

https://pib.gov.in/PressReleseDetail.aspx?PRID=1638804

 

ਪ੍ਰਧਾਨ ਮੰਤਰੀ ਨੇ ‘ਵਿਸ਼ਵ ਯੁਵਾ ਕੌਸ਼ਲ ਦਿਵਸ’ ਦੇ ਅਵਸਰ ’ਤੇ ਨੌਜਵਾਨਾਂ ਨੂੰ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਦਾ ਸੱਦਾ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਯੁਵਾ ਕੌਸ਼ਲ ਦਿਵਸ ਅਤੇ ‘ਸਕਿੱਲ ਇੰਡੀਆ’ ਮਿਸ਼ਨ ਦੀ ਪੰਜਵੀਂ ਵਰ੍ਹੇਗੰਢ ਦੇ ਅਵਸਰ ’ਤੇ ਅੱਜ ਆਯੋਜਿਤ ਡਿਜੀਟਲ ਸਕਿੱਲ ਕਾਨਕਲੇਵ ਲਈ ਆਪਣੇ ਸੰਦੇਸ਼ ਵਿੱਚ ਨੌਜਵਾਨਾਂ ਨੂੰ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਦਾ ਸੱਦਾ ਦਿੱਤਾ, ਤਾਕਿ ਤੇਜ਼ੀ ਨਾਲ ਬਦਲਦੇ ਕਾਰੋਬਾਰੀ ਮਾਹੌਲ ਅਤੇ ਬਾਜ਼ਾਰ ਸਥਿਤੀਆਂ ਵਿੱਚ ਨਿਰੰਤਰ ਪ੍ਰਾਸੰਗਿਕ ਬਣੇ ਰਹਿਣਾ ਸੰਭਵ ਹੋ ਸਕੇ। ਪ੍ਰਧਾਨ ਮੰਤਰੀ ਨੇ ਇਸ ਅਵਸਰ ’ਤੇ ਦੇਸ਼ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦੁਨੀਆ ਸਹੀ ਮਾਅਨਿਆਂ ਵਿੱਚ ਨੌਜਵਾਨਾਂ ਦੀ ਹੈ ਕਿਉਂਕਿ ਉਨ੍ਹਾਂ ਵਿੱਚ ਹਮੇਸ਼ਾ ਨਵੇਂ ਕੌਸ਼ਲ  ਹਾਸਲ ਕਰਨ ਦੀ ਵਿਆਪਕ ਸਮਰੱਥਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਦਿਨ ਪੰਜ ਸਾਲ ਪਹਿਲਾਂ ਸ਼ੁਰੂ ਕੀਤੇ ਗਏ ‘ਸਕਿੱਲ ਇੰਡੀਆ ਮਿਸ਼ਨ’ ਨਾਲ ਕੌਸ਼ਲ ਪ੍ਰਾਪਤ ਕਰਨ, ਨਵਾਂ ਕੌਸ਼ਲ ਸਿੱਖਣ ਅਤੇ ਕੌਸ਼ਲ ਵਧਾਉਣ ਲਈ ਇੱਕ ਵਿਸ਼ਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਇਆ ਹੈ ਅਤੇ ਇਸ ਦੇ ਨਾਲ ਹੀ ਸਥਾਨਕ ਅਤੇ ਵਿਸ਼ਵ ਦੋਹਾਂ ਹੀ ਪੱਧਰਾਂ ’ਤੇ ਰੋਜ਼ਗਾਰ ਪ੍ਰਾਪਤ ਕਰਨ ਦੇ ਅਵਸਰ ਵਧ ਗਏ ਹਨ। ਇਸ ਦੀ ਬਦੌਲਤ ਦੇਸ਼ ਭਰ ਵਿੱਚ ਸੈਂਕੜੇ ਪੀਐੱਮ ਕੌਸ਼ਲ  ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਆਈਟੀਆਈ ਪਰਿਵੇਸ਼ ਜਾਂ ਵਿਵਸਥਾ ਦੀ ਸਮਰੱਥਾ ਕਾਫ਼ੀ ਵਧ ਗਈ ਹੈ। ਇਨ੍ਹਾਂ ਠੋਸ ਪ੍ਰਯਤਨਾਂ ਸਦਕਾ ਪਿਛਲੇ ਪੰਜ ਵਰ੍ਹਿਆਂ ਵਿੱਚ ਪੰਜ ਕਰੋੜ ਤੋਂ ਵੀ ਅਧਿਕ ਨੌਜਵਾਨਾਂ ਨੂੰ ‘ਕੁਸ਼ਲ’ ਬਣਾ ਦਿੱਤਾ ਗਿਆ ਹੈ। 

https://www.pib.gov.in/PressReleseDetail.aspx?PRID=1638686

 

ਵਿਸ਼ਵ ਯੁਵਾ ਕੌਸ਼ਲ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

 

https://www.pib.gov.in/PressReleseDetail.aspx?PRID=1638689

 

15ਵਾਂ ਭਾਰਤ-ਯੂਰਪੀ ਸੰਘ (ਵਰਚੁਅਲ) ਸਿਖਰ ਸੰਮੇਲਨ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਟਿਪਣੀਆਂ

https://www.pib.gov.in/PressReleseDetail.aspx?PRID=1638783

 

ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰਾਂ ’ਤੇ ਜੀਐੱਸਟੀ ਦੀ ਦਰ ਦੇ ਮੁੱਦੇ ਬਾਰੇ ਸਪਸ਼ਟੀਕਰਨ

ਮੀਡੀਆ ਦੇ ਕੁਝ ਹਿੱਸਿਆਂ ਵਿੱਚ ਅਲਕੋਹਲ ਅਧਾਰਿਤ ਹੈਂਡ ਸੈਨੀਟਾਈਜ਼ਰਾਂ ਬਾਰੇ ਜੀਐੱਸਟੀ ਦਰ ਦਾ ਮੁੱਦਾ ਸਾਹਮਣੇ ਆਇਆ ਹੈ। ਇਹ ਦੱਸਿਆ ਗਿਆ ਹੈ ਕਿ ਹੈਂਡ ਸੈਨੀਟਾਈਜ਼ਰ 18 ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਨੂੰ ਆਕਰਸ਼ਿਤ ਕਰਦੇ ਹਨ। ਸਾਬਣ, ਐਂਟੀ-ਬੈਕਟੀਰੀਆ ਤਰਲ, ਡੀਟੌਲ ਆਦਿ ਵਾਂਗ ਸੈਨੀਟਾਈਜ਼ਰ ਵੀ ਜੀਵਾਣੂ ਰਹਿਤ ਹੁੰਦੇ ਹਨ ਇਨ੍ਹਾਂ ਸਭ ’ਤੇ ਜੀਐੱਸਟੀ ਪ੍ਰਣਾਲੀ ਦੇ ਅਧੀਨ 18 ਪ੍ਰਤੀਸ਼ਤ ਦੀ ਡਿਊਟੀ ਦੀ ਦਰ ਲਗਦੀ ਹੈ। ਵੱਖ-ਵੱਖ ਵਸਤਾਂ ਉੱਤੇ ਜੀਐੱਸਟੀ ਦੀਆਂ ਦਰਾਂ ਦਾ ਫੈਸਲਾ ਜੀਐੱਸਟੀ ਕੌਂਸਲ ਦੁਆਰਾ ਕੀਤਾ ਜਾਂਦਾ ਹੈ ਜਿੱਥੇ ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਮਿਲ ਕੇ ਵਿਚਾਰ ਕਰ ਕੇ ਫ਼ੈਸਲੇ ਲੈਂਦੀਆਂ ਹਨ।

https://www.pib.gov.in/PressReleseDetail.aspx?PRID=1638769

 

ਅਟਲ ਇਨੋਵੇਸ਼ਨ ਮਿਸ਼ਨ (ਏਮ-ਏਆਈਐੱਮ) ਮੰਤਰਾਲਿਆਂ ਅਤੇ ਭਾਈਵਾਲਾਂ ਨਾਲ ਕੋਵਿਡ-19 ਹੱਲਾਂ ਲਈ ਨਵੇਂ ਉੱਦਮਾਂ (ਸਟਾਰਟ ਅੱਪਾਂ) ਦਾ ਸਹਿਯੋਗ ਕਰੇਗਾ

ਕੋਵਿਡ -19 ਮਹਾਮਾਰੀ ਅਤੇ ਆਰਥਿਕ ਮੰਦਹਾਲੀ ਵਿਸ਼ਵ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ, ਨੀਤੀ ਆਯੋਗ ਦਾ ਫਲੈਗਸ਼ਿਪ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਕੋਵਿਡ-19 ਦੇ ਨਵੀਨਤਮ ਹੱਲਾਂ ਨਾਲ ਸਟਾਰਟ-ਅੱਪਸ (ਉੱਦਮਾਂ) ਨੂੰ ਸਹਿਯੋਗ ਕਰਨ ਅਤੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਹੋਰਨਾਂ ਮੰਤਰਾਲਿਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਦੇਸ਼ ਭਰ ਵਿਚ ਉੱਦਮ ਭਾਵਨਾ ਨੂੰ ਬਣਾਈ ਰੱਖਣ ਲਈ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ। ਇਸ ਸਬੰਧ ਵਿੱਚ ਏਆਈਐੱਮ ਨੇ ਅੱਜ ਵਰਚੁਅਲ ਕੋਵਿਡ-19 ਡੈਮੋ-ਡੇਜ਼- 'ਇੱਕ ਪਹਿਲ ਜਿਸ ਨਾਲ ਕੋਵਿਡ 19 ਨਵੀਨ ਹੱਲਾਂ ਦੀ ਸਮਰੱਥਾ ਵਾਲੇ ਉਤਸ਼ਾਹੀ ਉੱਦਮਾਂ ਨੂੰ ਪਛਾਣਿਆ ਜਾਵੇਗਾ ,ਜਿਸ ਨਾਲ ਹੱਲਾਂ ਨੂੰ ਦੇਸ਼ ਵਿਆਪੀ ਲਾਗੂ ਕਰਨ ਅਤੇ ਅੱਗੇ ਵਧਾਉਣ ਵਿੱਚ ਸਹਾਇਤਾ ਕੀਤੀ ਜਾਵੇ', ਲੜੀ ਦਾ ਸਮਾਪਨ ਕੀਤਾ।  ਇਹ ਪਹਿਲ ਉਦਯੋਗਿਕ ਖੋਜ ਸਹਾਇਕ ਪਰਿਸ਼ਦ (ਬੀਆਈਆਰਏਸੀ), ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਸਮੇਤ ਹੋਰ ਸਰਕਾਰੀ ਸੰਗਠਨਾਂ; ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਸਟਾਰਟਅਪ ਇੰਡੀਆ, ਏਜੀਐੱਨਆਈਆਈ ਅਤੇ ਹੋਰ ਮੰਤਰਾਲਿਆਂ ਦੀ ਭਾਈਵਾਲੀ ਨਾਲ ਸ਼ੁਰੂ ਕੀਤੀ ਗਈ ਸੀ। ਉਪਚਾਰਕ , ਰੋਕਥਾਮ ਅਤੇ ਸਹਾਇਕ ਹੱਲਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਦੇ 1000 ਤੋਂ ਵੱਧ ਕੋਵਿਡ -19 ਨਾਲ ਸਬੰਧਿਤ ਸਟਾਰਟ-ਅੱਪਾਂ ਨੂੰ ਮੁੱਲਾਂਕਣ ਦੇ ਦੋ ਦੌਰਾਂ ਵਿੱਚੋਂ ਕੱਢਿਆ ਗਿਆ ਸੀ, ਜਿੱਥੋਂ 70 ਤੋਂ ਵੱਧ ਸਟਾਰਟ-ਅੱਪਸ  ਨੂੰ ਵਰਚੁਅਲ ਕੋਵਿਡ -19 ਡੈਮੋ-ਡੇਅ ਲਈ ਚੁਣਿਆ ਗਿਆ ਸੀ। ਇਹ ਸਟਾਰਟ ਅੱਪ ਫੰਡਿੰਗ, ਨਿਰਮਾਣ ਸਮਰੱਥਾਵਾਂ ਤੱਕ ਪਹੁੰਚ, ਸਪਲਾਈ ਲੜੀ ਅਤੇ ਢੋਆ-ਢੁਆਈ  ਅਤੇ ਸਹੀ ਵਿਕਰੇਤਾ ਅਤੇ ਸਰਪ੍ਰਸਤਾਂ ਦੀ ਭਾਲ ਦੇ ਰੂਪ ਵਿੱਚ ਸਹਾਇਤਾ ਪ੍ਰਾਪਤ ਕਰਨਗੇ।

https://pib.gov.in/PressReleasePage.aspx?PRID=1638572

 

ਸ਼੍ਰੀ ਪੀਯੂਸ਼ ਗੋਇਲ ਨੇ ਗਲੋਬਲ ਸਥਿਰਤਾ, ਸੁਰੱਖਿਆ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਮਜ਼ਬੂਤ ਸਾਂਝੇਹਿਤਾਂਦੀ ਬਦੌਲਤ, ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਵਿੱਚ ਹੋਈ ਅਸਧਾਰਨ ਪ੍ਰਗਤੀ ਨੂੰ ਦੁਹਰਾਇਆ

ਇੰਡੀਆ-ਯੂਐੱਸ ਸੀਈਓ ਫੋਰਮ ਦੀ ਮੀਟਿੰਗ 14 ਜੁਲਾਈ 2020 ਨੂੰ ਇੱਕ ਟੈਲੀਫੋਨਿਕ ਕਾਨਫਰੰਸ ਰਾਹੀਂ ਆਯੋਜਿਤ ਕੀਤੀ ਗਈ।  ਮੀਟਿੰਗ ਦੀ ਪ੍ਰਧਾਨਗੀ ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀਸ਼੍ਰੀ ਪੀਯੂਸ਼ ਗੋਇਲ ਅਤੇ ਅਮਰੀਕਾ ਵੱਲੋਂ ਅਮਰੀਕਾ ਦੇ ਵਣਜ ਸਕੱਤਰ ਸ਼੍ਰੀ ਵਿਲਬਰ ਰੌਸ (Wilbur Ross) ਦੁਆਰਾ ਸੰਯੁਕਤ ਰੂਪ ਵਿੱਚ ਕੀਤੀ ਗਈ। ਸੱਕਤਰ ਰੌਸ ਨੇ ਵਿਸ਼ੇਸ਼ ਕਰਕੇ ਕੋਵਿਡ- 19 ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਿਭਾਗੀ ਬਣਨ ਅਤੇ ਪਹਿਲ ਕਰਨ ਲਈਮੰਤਰੀ ਗੋਇਲ, ਸਹਿ-ਪ੍ਰਧਾਨਾਂ ਅਤੇ ਸੀਈਓ ਫੋਰਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਫਾਰਮਾਸਿਊਟੀਕਲਸ, ਚਿਕਿਤਸਾ ਉਪਕਰਣ ਅਤੇ ਸਬੰਧਿਤ ਸਪਲਾਈ ਚੇਨਜ਼  ਦੇ ਖੇਤਰ ਵਿੱਚ ਸਹਿਯੋਗ ਦੇ ਜ਼ਰੀਏ ਦੋਹਾਂ ਦੇਸ਼ਾਂ ਨੂੰ ਹੋਰ ਕਰੀਬ ਲਿਆਉਣ ਦਾ ਵੀ ਇਕ ਮੌਕਾ ਹੈ। ਸ਼੍ਰੀ ਗੋਇਲ ਨੇ ਗਲੋਬਲ ਸਥਿਰਤਾ, ਸੁਰੱਖਿਆ ਅਤੇ ਆਰਥਿਕ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਜ਼ਬੂਤ ਸਾਂਝੇ ਹਿਤਾਂ ਦੀ ਬਦੌਲਤ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਵਿੱਚ ਹੋਈ ਅਸਧਾਰਨ ਪ੍ਰਗਤੀ ਨੂੰ ਦੁਹਰਾਇਆ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਵਿੱਚ ਛੋਟੇ ਕਾਰੋਬਾਰਾਂ ਦੀ ਮਹੱਤਤਾ ਅਤੇ ਇਸ ਸੈਕਟਰ ਵਿੱਚ ਰੋਜ਼ਗਾਰ ਅਤੇ ਹੁਨਰ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫੋਰਮ ਨੂੰ ਤਾਕੀਦ ਕੀਤੀ ਕਿ ਉਹ ਕੋਵਿਡ ਤੋਂ ਬਾਅਦ ਦੀ ਦੁਨੀਆ ਲਈ ਇੱਕ ਨਵਾਂ ਰਾਹ ਤਲਾਸ਼ਣ ਵਿੱਚ ਅਗਵਾਈ ਕਰਨ।

https://www.pib.gov.in/PressReleseDetail.aspx?PRID=1638702

 

ਸੀਬੀਐੱਸਈ ਦੇ ਦਸਵੀਂ ਕਲਾਸ ਦੇ ਨਤੀਜੇ ਐਲਾਨੇ, ਤ੍ਰਿਵੇਂਦਰਮ ਖੇਤਰ ਦਾ ਪਾਸ ਪ੍ਰਤੀਸ਼ਤ ਸਭ ਤੋਂ ਜ਼ਿਆਦਾ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਅੱਜ ਦਸਵੀਂ ਕਲਾਸ ਦੇ ਨਤੀਜੇ ਐਲਾਨ ਕੀਤੇ।  ਤ੍ਰਿਵੇਂਦਰਮ ਨੇ 99.28% ਪਾਸ ਪ੍ਰਤੀਸ਼ਤ ਦੇ ਨਾਲ ਸਾਰੇ ਖੇਤਰਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਚੇਨਈ ਖੇਤਰ 98.95% ਦੇ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਬੰਗਲੁਰੂ 98.23% ਪਾਸ ਪ੍ਰਤੀਸ਼ਤ ਦੇ ਨਾਲ ਤੀਜੇ ਸਥਾਨ ’ਤੇ ਰਿਹਾ। ਪਰੀਖਿਆ ਵਿੱਚ ਕੁੱਲ 18,73,015 ਪਰੀਖਿਆਰਥੀ ਮੌਜੂਦ ਹੋਏ, ਜਿਨ੍ਹਾਂ ਵਿੱਚੋਂ 17,13,121 ਵਿਦਿਆਰਥੀ ਪਾਸ ਹੋਏ । ਇਸ ਸਾਲ ਕੁੱਲ 91. 46% ਵਿਦਿਆਰਥੀ ਪਾਸ ਹੋਏ ਹਨ।

https://www.pib.gov.in/PressReleseDetail.aspx?PRID=1638740

 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਛੇ ਰਾਜਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੀ ਪ੍ਰਗਤੀ ਬਾਰੇ ਸਮੀਖਿਆ ਬੈਠਕ ਕੀਤੀ

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੱਲ੍ਹ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੀ ਪ੍ਰਗਤੀ ਬਾਰੇ ਇੱਕ ਸਮੀਖਿਆ ਬੈਠਕ ਕੀਤੀ, ਜਿਸ ਵਿੱਚ ਛੇ ਰਾਜਾਂ ਦੇ ਗ੍ਰਾਮੀਣ ਵਿਕਾਸ ਮੰਤਰੀਆਂ ਅਤੇ  ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ ਗਈ। 20 ਜੂਨ 2020 ਨੂੰ ਸ਼ੁਰੂ ਕੀਤਾ ਗਿਆ, ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ ਅਤੇ ਰਾਜਸਥਾਨ ਦੇ 116 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ। ਇਹ ਅਭਿਯਾਨ 125 ਦਿਨਾਂ ਤੱਕ ਜਾਰੀ ਰਹੇਗਾ ਅਤੇ ਇਸ ਦੀ ਪੂਰਤੀ ਲਈ 11 ਵੱਖ-ਵੱਖ ਮੰਤਰਾਲਿਆਂ ਤਹਿਤ ਆਉਂਦੇ 25 ਕੰਮਾਂ ਦੀ ਪਹਿਚਾਣ ਲਈ ਗਈ ਹੈ। ਅਭਿਯਾਨ ਵੱਖ-ਵੱਖ ਮਾਪਦੰਡਾਂ ਤਹਿਤ ਚੰਗੀ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਇਹ ਸਰਕਾਰ ਦੀ ਕੋਸ਼ਿਸ਼ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ ‘ਤੇ ਰੋਜਗਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਭਿਯਾਨ ਨਾ ਸਿਰਫ ਪ੍ਰਵਾਸੀਆਂ ਅਤੇ ਇਸੇ ਤਰ੍ਹਾਂ ਪ੍ਰਭਾਵਿਤ ਗ੍ਰਾਮੀਣ ਨਾਗਰਿਕਾਂ ਨੂੰ ਰੋਜਗਾਰ ਪ੍ਰਦਾਨ ਕਰ ਰਿਹਾ ਹੈ, ਬਲਕਿ ਅਰਥਵਿਵਸਥਾ ਨੂੰ ਵੀ ਮਜ਼ਬੂਤ ਕਰੇਗਾ ਅਤੇ  ਪਿੰਡਾਂ ਨੂੰ ਜਨਤਕ ਬੁਨਿਆਦੀ ਢਾਂਚੇ ਨਾਲ ਭਰਪੂਰ ਕਰੇਗਾ ਅਤੇ ਆਜੀਵਿਕਾ ਦੇ ਅਵਸਰ ਪੈਦਾ ਕਰੇਗਾ । ਉਨ੍ਹਾਂ ਨੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਵੱਧ ਤੋਂ ਵੱਧ ਢਾਂਚਾਗਤ ਨਿਰਮਾਣ ‘ਤੇ ਜ਼ੋਰ ਦਿੱਤਾ।

https://www.pib.gov.in/PressReleseDetail.aspx?PRID=1638602

 

ਸ਼੍ਰੀ ਕਿਰੇਨ ਰਿਜਿਜੂ ਨੇ ਰਾਜਾਂ ਨੂੰ ਐੱਨਵਾਈਕੇਐੱਸ, ਐੱਨਐੱਸਐੱਸ ਦੇ ਵਲੰਟੀਅਰਾਂ ਦੁਆਰਾ ‘ਆਤਮਨਿਰਭਰ ਭਾਰਤ’ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ;

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਯੁਵਾ ਮਾਮਲੇ ਤੇ ਖੇਡ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਦੋ–ਦਿਨਾ ਕਾਨਫ਼ਰੰਸ ਦਾ ਪਹਿਲਾ ਭਾਗ ਸੀ, ਜਿੱਥੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ–19 ਤੋਂ ਬਾਅਦ ਖੇਡਾਂ ਦੀ ਮੁੜ–ਸ਼ੁਰੂਆਤ ਅਤੇ ਰਾਜ ਪੱਧਰ ਉੱਤੇ ਵਿਭਿੰਨ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਵਧਦਿਆਂ ‘ਨਹਿਰੂ ਯੁਵਾ ਕੇਂਦਰ ਸੰਗਠਨ’ (ਐੱਨਵਾਈਕੇਐੱਸ – NYKS) ਅਤੇ ‘ਨੈਸ਼ਨਲ ਸਰਵਿਸ ਸਕੀਮ’ (ਐੱਨਐੱਸਐੱਸ – NSS) ਦੇ ਹੋਰ ਵਲੰਟੀਅਰਾਂ ਨੂੰ ਸ਼ਾਮਲ ਕਰਨ ਲਈ ਰੂਪਰੇਖਾ ਸਾਂਝੀ ਕਰਨਗੇ। ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਿਜਿਜੂ ਨੇ ਕਿਹਾ,‘ਐੱਨਵਾਈਕੇਐੱਸ ਅਤੇ ਐੱਨਐੱਸ ਦੇ ਵਲੰਟੀਅਰਜ਼ ਨੇ ਕੋਵਿਡ–19 ਦੌਰਾਨ ਸਿਵਲ ਪ੍ਰਸ਼ਾਸਨ ਦੇ ਨਾਲ ਕੰਮ ਕਰਦਿਆਂ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਵੇਲੇ 75 ਲੱਖ ਵਲੰਟੀਅਰ ਹਨ ਅਤੇ ਅਸੀਂ ਅਨਲੌਕ 2 ਦੌਰਾਨ ਇਸ ਸੰਖਿਆ ਨੂੰ ਵਧਾ ਕੇ 1 ਕਰੋੜ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਪਹਿਲਾਂ ਹੀ ‘ਆਤਮਨਿਰਭਰ ਭਾਰਤ’ ਦਾ ਐਲਾਨ ਕਰ ਚੁੱਕੇ ਹਨ। ਜਿਵੇਂ ਹੀ ਦੇਸ਼ ਖੁੱਲ੍ਹਦਾ ਹੈ, ਸਾਡੇ ਵਲੰਟੀਅਰ ਸਮਾਜ ਦੇ ਸਾਰੇ ਵਰਗਾਂ ਜਿਵੇਂ ਕਿਸਾਨਾਂ, ਛੋਟੇ ਕਾਰੋਬਾਰੀ ਮਾਲਕਾਂ ਤੇ ਹੋਰਨਾਂ ਵਿੱਚ ‘ਆਤਮਨਿਰਭਰ’ ਹੋਣ ’ਤੇ ਉਨ੍ਹਾਂ ਨੂੰ ਹੋਣ ਵਾਲੇ ਸਿੱਧੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਗੇ।

https://www.pib.gov.in/PressReleseDetail.aspx?PRID=1638566

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਲੇਬਰ ਸੱਕਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ ਤੋਂ ਠੀਕ ਹੋਏ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਪ੍ਰਾਈਵੇਟ ਜਾਂ ਸਰਕਾਰੀ ਖੇਤਰ ਵਿੱਚ ਨੌਕਰੀ ’ਤੇ ਵਾਪਸ ਰੱਖਣ ਲਈ ਇਨਕਾਰ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਕਾਫ਼ੀ ਸੁਰੱਖਿਅਤ ਹਨ, ਕਿਉਂਕਿ ਉਨ੍ਹਾਂ ਨੂੰ ਮੁੜ ਕੋਰੋਨਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

  • ਪੰਜਾਬ: 72 ਘੰਟਿਆਂ ਤੋਂ ਘੱਟ ਸਮੇਂ ਲਈ ਪੰਜਾਬ ਆਉਣ ਵਾਲੇ ਲੋਕਾਂ ਨੂੰ ਹੁਣ ਲਾਜ਼ਮੀ ਘਰੇਲੂ ਕੁਆਰੰਟੀਨ ਤੋਂ ਛੂਟ ਦਿੱਤੀ ਗਈ ਹੈ, ਅਤੇ ਉਨ੍ਹਾਂ ਨੂੰ ਸਿਰਫ਼ ਸਰਹੱਦੀ ਚੌਕੀ ’ਤੇ ਰਸਮੀ ਅੰਡਰਟੇਕਿੰਗ ਭਰਨ ਦੀ ਜ਼ਰੂਰਤ ਹੈ। ਇਹ ਰਿਆਇਤ ਪ੍ਰੀਖਿਆਵਾਂ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਜਾਂ ਕਾਰੋਬਾਰੀ ਯਾਤਰੀਆਂ ਆਦਿ ਦੀ ਸੁਵਿਧਾ ਲਈ ਦਿੱਤੀ ਗਈ ਸੀ, ਜਿਨ੍ਹਾਂ ਨੇ ਰਾਜ ਵਿੱਚ ਆਪਣੇ ਆਉਣ ਦੇ ਸਮੇਂ ਤੋਂ 72 ਘੰਟਿਆਂ ਦੇ ਅੰਦਰ ਵਾਪਸ ਜਾਣਾ ਹੈ। ਇਸ ਮਿਆਦ ਦੇ ਦੌਰਾਨ, ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨ ਅਤੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾਈ ਰੱਖਣ ਲਈ ਵਚਨਬੱਧ ਹੋਣਗੇ ਅਤੇ ਜੇ ਉਹ ਕੋਵੀਡ -19 ਦੇ ਅਨੁਕੂਲ ਕਿਸੇ ਲੱਛਣ ਤੋਂ ਪੀੜਤ ਹਨ ਤਾਂ ਉਹ ਨਿਯੁਕਤ ਕੀਤੀ ਗਈ ਨਿਗਰਾਨੀ ਟੀਮ ਨਾਲ ਵੀ ਗੱਲਬਾਤ ਕਰਨਗੇ ਅਤੇ ਤੁਰੰਤ 104 ’ਤੇ ਕਾਲ ਕਰਨਗੇ।

  • ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਕੋਵਿਡ -19 ਚੁਣੌਤੀ ਨੂੰ ਇੱਕ ਮੌਕੇ ਵਜੋਂ ਲਿਆ ਹੈ ਅਤੇ ਇਸ ਸਮੇਂ ਦੌਰਾਨ ਵੱਖ-ਵੱਖ ਉਦਯੋਗਿਕ ਅਤੇ ਆਰਥਿਕ ਸੁਧਾਰ ਕੀਤੇ ਹਨ ਜਿਸ ਦੇ ਨਤੀਜੇ ਵਜੋਂ 60 ਤੋਂ ਵੱਧ ਵੱਡੀਆਂ ਕੰਪਨੀਆਂ ਨੇ ਹਰਿਆਣਾ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਕੋਰਨਾ ਤੋਂ ਬਾਅਦ ਰਾਜ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਰੋਡ-ਮੈਪ ਵੀ ਤਿਆਰ ਕੀਤਾ ਹੈ ਜਿਸ ਦੇ ਤਹਿਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਕਈ ਕਾਰਜ ਸਮੂਹਾਂ ਦਾ ਗਠਨ ਕੀਤਾ ਗਿਆ ਹੈ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ ਕਿਹਾ ਕਿ ਸਰਕਾਰ ਰਾਜ ਵਿੱਚ ਕੋਵਿਡ-19 ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅਨਲੌਕ ਦੀ ਪ੍ਰਕਿਰਿਆ ਤੋਂ ਬਾਅਦ ਰਾਜ ਵਿੱਚ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਉਦਯੋਗਿਕ ਮਜ਼ਦੂਰਾਂ ਦੀ ਦੂਜੇ ਰਾਜਾਂ ਤੋਂ ਵਾਪਸੀ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਕਾਰਨ ਕੋਵਿਡ-19 ਦੇ ਮਰੀਜ਼ਾਂ ਦੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ, ਰਾਜ ਸਰਕਾਰ ਦੁਆਰਾ ਉਦਯੋਗਿਕ ਮਜ਼ਦੂਰਾਂ ਨੂੰ ਸੰਸਥਾਗਤ ਕੁਆਰੰਟੀਨ ਜਾਂ ਘਰੇਲੂ ਕੁਆਰੰਟੀਨ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਠੇਕੇਦਾਰ ਅਤੇ ਉਦਯੋਗਿਕ ਅਦਾਰੇ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਕੋਵਿਡ-19 ਲਈ ਉਨ੍ਹਾਂ ਦੀ ਰਿਪੋਰਟ ਨੈਗਟਿਵ ਪਾਏ ਜਾਣ ’ਤੇ ਹੀ ਉਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 6,741  ਕੇਸ ਆਉਣ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਸੰਖਿਆ 2,67,655 ਹੋ ਗਈ ਹੈ। ਇਨ੍ਹਾਂ ਵਿੱਚੋਂ 1.49 ਲੱਖ ਮਰੀਜ਼ ਠੀਕ ਹੋ ਗਏ ਹਨ ਜਦੋਂਕਿ ਰਾਜ ਵਿੱਚ ਐਕਟਿਵ ਕੇਸਾਂ ਦੀ ਸੰਖਿਆ 1,07,963 ਹੈ। ਮੁੰਬਈ ਵਿੱਚ, ਮੰਗਲਵਾਰ ਨੂੰ 969 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, 1011 ਮਰੀਜ਼ ਠੀਕ ਹੋਏ ਅਤੇ 70 ਮੌਤਾਂ ਹੋਈਆਂ ਹਨ। ਇਸ ਦੇ ਨਾਲ, ਮੁੰਬਈ ਵਿੱਚ ਕੋਵਿਡ -19 ਮਾਮਲਿਆਂ ਦੀ ਸੰਖਿਆ 94,863 ਹੋ ਗਈ ਹੈ; ਜਦੋਂ ਕਿ ਠੀਕ ਹੋਏ  ਮਰੀਜ਼ਾਂ ਦੀ ਕੁੱਲ ਸੰਖਿਆ ਹੁਣ 66,633 ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 5402 ਹੈ। ਇਸ ਸਮੇਂ ਸ਼ਹਿਰ ਵਿੱਚ 22,828 ਐਕਟਿਵ ਮਰੀਜ਼ ਹਨ। ਮੁੰਬਈ ਵਿੱਚ ਕੋਵਿਡ -19 ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ 52 ਦਿਨਾਂ ਤੱਕ ਰਹਿ ਗਈ ਹੈ।

  • ਗੁਜਰਾਤ: ਗੁਜਰਾਤ ਤੋਂ 951 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸ 43,723 ਹੋ ਗਏ ਹਨ। ਮੰਗਲਵਾਰ ਨੂੰ 14 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਕੁੱਲ ਸੰਖਿਆ 2071 ਹੋ ਗਈ ਹੈ। ਸੂਰਤ ਜ਼ਿਲ੍ਹੇ ਵਿੱਚ ਸਭ ਤੋਂ ਵੱਧ 291 ਮਾਮਲੇ ਸਾਹਮਣੇ ਆਏ, ਜਦੋਂ ਕਿ ਅਹਿਮਦਾਬਾਦ ਵਿੱਚ 154 ਮਾਮਲੇ ਆਏ ਹਨ। ਕੋਵਿਡ 19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ, ਕਈ ਦੁਕਾਨਾਂ, ਬਜ਼ਾਰਾਂ ਅਤੇ ਉਦਯੋਗਿਕ ਇਕਾਈਆਂ ਵਿੱਚ ਸੂਰਤ ਦੇ ਟੈਕਸਟਾਈਲ ਅਤੇ ਡਾਇਮੰਡ ਕਾਰੋਬਾਰ ਨੇ ਸਵੈ-ਇੱਛਾ ਨਾਲ ਆਪਣੇ ਕਾਰੋਬਾਰ ਬੰਦ ਕੀਤੇ ਹਨ ਜਾਂ ਕੰਮ ਕਰਨ ਦਾ ਸਮਾਂ ਘਟਾ ਦਿੱਤਾ ਗਿਆ ਹੈ। ਤਕਰੀਬਨ 25 ਟੈਕਸਟਾਈਲ ਬਜ਼ਾਰਾਂ ਦੀਆਂ 35,000 ਤੋਂ ਵੱਧ ਦੁਕਾਨਾਂ ਨੇ 20 ਜੁਲਾਈ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।

  • ਰਾਜਸਥਾਨ: ਰਾਜ ਅੰਦਰ ਕੋਵਿਡ-19 ਦੇ ਅੱਜ ਸਵੇਰੇ 235 ਨਵੇਂ ਪਾਜ਼ਿਟਿਵ ਮਾਮਲਿਆਂ ਦੇ ਆਉਣ ਨਾਲ ਕੁੱਲ ਮਾਮਲੇ 25,806 ਹੋ ਗਏ ਹਨ। ਕੁੱਲ ਠੀਕ ਹੋਏ ਮਰੀਜ਼ਾਂ ਦੀ ਸੰਖਿਆ 19,199 ਹੋ ਗਈ ਹੈ, ਜਦੋਂ ਕਿ ਐਕਟਿਵ ਕੇਸ ਸਿਰਫ਼ 6,080 ਹਨ। ਰਾਜਸਥਾਨ ਵਿੱਚ ਮਰਨ ਵਾਲਿਆਂ ਦੀ ਸੰਖਿਆ 527 ਹੈ।

  • ਮੱਧ ਪ੍ਰਦੇਸ਼: ਇੱਕ ਦਿਨ ਵਿੱਚ ਸਭ ਤੋਂ ਵੱਡੇ ਵਾਧੇ ਨਾਲ ਮੰਗਲਵਾਰ ਨੂੰ 798 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ  ਕੋਵਿਡ -19 ਕੇਸਾਂ ਦੀ ਸੰਖਿਆ 19,005 ਹੋ ਗਈ ਹੈ। ਰਾਜ ਵਿੱਚ 4757 ਐਕਟਿਵ ਮਰੀਜ਼ ਹਨ, ਠੀਕ ਹੋਏ ਮਰੀਜ਼ਾਂ ਦੀ ਸੰਖਿਆ 13,575 ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 673 ਹੈ। ਸਭ ਤੋਂ ਵੱਧ 190 ਮਾਮਲੇ ਗਵਾਲੀਅਰ ਤੋਂ ਸਾਹਮਣੇ ਆਏ ਹਨ, ਉਸ ਤੋਂ ਬਾਅਦ ਭੋਪਾਲ ਵਿੱਚ 103 ਨਵੇਂ ਕੇਸ ਅਤੇ ਫਿਰ ਮੋਰੋਨਾ ਵਿੱਚ 98 ਕੇਸ ਸਾਹਮਣੇ ਆਏ ਹਨ।         

  • ਛੱਤੀਸਗੜ੍ਹ: 105 ਨਵੇਂ ਮਰੀਜ਼ਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ-19 ਕੇਸਾਂ ਦਾ ਅੰਕੜਾ 4,379 ਹੋ ਗਿਆ ਹੈ। ਇਸ ਤੋਂ ਇਲਾਵਾ, ਐਕਟਿਵ ਮਰੀਜ਼ਾਂ ਦੀ ਮੌਜੂਦਾ ਸੰਖਿਆ 1,084 ਹੋ ਗਈ ਹੈ। 

  • ਗੋਆ: ਮੰਗਲਵਾਰ ਨੂੰ 170 ਨਵੇਂ ਮਰੀਜ਼ਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ ਜਿਸ ਨਾਲ ਰਾਜ ਵਿੱਚ ਕੋਵਿਡ ਕੇਸਾਂ ਦੀ ਸੰਖਿਆ 2,753 ਹੋ ਗਈ ਹੈ। ਠੀਕ ਹੋਏ ਮਰੀਜ਼ਾਂ ਦੀ ਮੌਜੂਦਾ ਸੰਖਿਆ 1,607 ਹੈ ਅਤੇ ਕੋਵਿਡ-19 ਨਾਲ ਮੌਤਾਂ ਦੀ ਸੰਖਿਆ 18 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਸੰਖਿਆ 1,128 ਹੋ ਗਈ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਰਾਜ ਵਿੱਚ ਕੋਵਿਡ -19 ਕੇਸਾਂ ਦੀ ਵਧ ਰਹੀ ਸੰਖਿਆ ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਸਖ਼ਤ ਪ੍ਰਬੰਧਾਂ ਨਾਲ ਤਿੰਨ ਦਿਨਾਂ ਦਾ ਲੌਕਡਾਊਨ ਲਾਗੂ ਕਰ ਦਿੱਤਾ ਜਾਵੇਗਾ। ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗੋਆ ਵਿੱਚ 10 ਅਗਸਤ ਦੇ ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ‘ਜਨਤਾ ਕਰਫਿਊ’ ਲਾਗੂ ਕੀਤਾ ਜਾਵੇਗਾ। ਸਿਰਫ਼ ਸਿਹਤ ਸੇਵਾਵਾਂ ਦੀ ਆਗਿਆ ਹੋਵੇਗੀ।

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ, ਨਾਮਸਾਈ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਅੱਜ ਰਾਤ 10 ਵਜੇ ਤੋਂ 23 ਜੁਲਾਈ (ਸਵੇਰੇ 5 ਵਜੇ) ਤੱਕ 9 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਦਾ ਕਹਿਣਾ ਹੈ ਕਿ ਇਟਾਨਗਰ ਦੇ ਨਵੇਂ ਵਿਧਾਇਕ ਅਪਾਰਟਮੈਂਟਸ ਪ੍ਰਸਤਾਵਿਤ ਕੁਆਰੰਟੀਨ ਸੈਂਟਰ, ਕੋਵਿਡ-19 ਦੇ ਮਰੀਜ਼ਾਂ ਲਈ ਨਹੀਂ ਸਗੋਂ ਹਰ ਕਿਸਮ ਦੇ ਨਾਜ਼ੁਕ ਮਰੀਜ਼ਾਂ ਲਈ ਹਨ।

  • ਅਸਾਮ: ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਅੱਜ ਟਿਓਕ ਰਾਜਾਬਰੀ ਐੱਚਐੱਸ ਸਕੂਲ ਵਿਖੇ ਹੜ੍ਹ ਰਾਹਤ ਕੇਂਦਰ ’ਤੇ ਰੁਕੇ ਲੋਕਾਂ ਨੂੰ ਮਿਲੇ। ਅਸਾਮ ਸਰਕਾਰ ਵੱਲੋਂ ਰਾਜ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਪਿਤ ਕੀਤੇ ਗਏ 198 ਰਾਹਤ ਕੈਂਪਾਂ ਵਿੱਚ ਇਸ ਸਮੇਂ ਲਗਭਗ 44,000 ਲੋਕ ਸੁੱਰਖਿਅਤ ਹਨ।

  • ਮਣੀਪੁਰ: ਮਣੀਪੁਰ ਦੇ ਪਾਲੇਲ ਬਜ਼ਾਰ, ਕਾਕੇਚਿੰਗ ਵਿਖੇ ਯੂਨਾਈਟਿਡ ਪੀਪਲਜ਼ ਐਡਮਿਨਿਸਟ੍ਰੇਸ਼ਨਲ ਕੌਂਸਲ ਦੇ ਸਹਿਯੋਗ ਨਾਲ ‘ਕੋਲੀਸ਼ਨ ਅਗੇਂਸਟ ਡਰੱਗਜ਼ ਐਂਡ ਅਲਕੋਹਲ’ ਦੀ ਕਾਕਿੰਗ ਜ਼ਿਲ੍ਹਾ ਕਮੇਟੀ ਦੁਆਰਾ ਕੋਵਿਡ -19  ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

  • ਮਿਜ਼ੋਰਮ: ਮਿਜ਼ੋਰਮ ਸਕੂਲ ਸਿੱਖਿਆ ਬੋਰਡ (ਐੱਮਐੱਸਬੀਈ) ਨੇ ਕੱਲ੍ਹ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। 78.52 ਪ੍ਰਤੀਸ਼ਤ ਵਿਦਿਆਰਥੀਆਂ ਪਾਸ ਹੋਏ ਹਨ।

  • ਕੇਰਲ: ਕੇਰਲ ਹਾਈ ਕੋਰਟ ਨੇ ਅੱਜ ਤੋਂ 31 ਜੁਲਾਈ ਤੱਕ ਰਾਜ ਵਿੱਚ ਸਾਰੇ ਵਿਰੋਧ ਪ੍ਰਦਰਸ਼ਨਾਂ, ਹੜਤਾਲਾਂ ਅਤੇ ਮਾਰਚਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਮਹਾਮਾਰੀ ਦੇ ਸਬੰਧ ਵਿੱਚ ਕੇਂਦਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰੇ। ਕੋਜ਼ੀਕੋਡ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਕਲੈਕਟਰ ਨੇ ਅਗਲੇ ਨੋਟਿਸ ਤੱਕ ਐਤਵਾਰ ਨੂੰ ਕੁੱਲ ਲੌਕਡਾਊਨ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਕੋਜ਼ੀਕੋਡ ਦੇ ਥੁਨੇਰੀ ਵਿੱਚ 53 ਕੋਵਿਡ ਮਾਮਲੇ ਸਾਹਮਣੇ ਆਉਣ ਤੋਂ ਇੱਕ ਦਿਨ ਬਾਅਦ – ਜਿੱਥੇ ਤੀਹਰਾ ਬੰਦ ਲਾਗੂ ਹੈ - ਅੱਜ 43 ਹੋਰ ਮਾਮਲੇ ਸਾਹਮਣੇ ਆਏ ਹਨ। ਦੋ ਬੰਦਰਗਾਹਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਰਾਜ ਵਿੱਚ ਅੱਜ ਇੱਕ ਹੋਰ ਕੋਵਿਡ ਮਰੀਜ਼ ਦੀ ਮੌਤ ਹੋਈ ਹੈ, ਜਿਸ ਨਾਲ ਮੌਤਾਂ ਦੀ ਸੰਖਿਆ 35 ਹੋ ਗਈ ਹੈ। ਰਾਜ ਵਿੱਚ ਕੱਲ੍ਹ 608 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 396 ਕੇਸ ਪੁਰਾਣੇ ਮਰੀਜ਼ਾਂ ਦੇ ਸੰਪਰਕ ਵਿੱਚ ਸਨ। ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 4,454 ਮਰੀਜ਼ ਇਲਾਜ ਅਧੀਨ ਹਨ ਅਤੇ 1 ਲੱਖ 81,847 ਵਿਅਕਤੀ ਨਿਗਰਾਨੀ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ਵਿੱਚ 67 ਤਾਜ਼ਾ ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਹੋਰ ਵਿਅਕਤੀ ਕੋਵਿਡ-19 ਕਾਰਨ ਦਮ ਤੋੜ ਗਏ ਹਨ; ਕੁੱਲ ਸੰਖਿਆ 1,596 ਤੱਕ ਪਹੁੰਚ ਗਈ ਹੈ। ਤਮਿਲ ਨਾਡੂ ਸਰਕਾਰ ਨੇ ਆਈਸੀਐੱਮਆਰ ਦੇ ਚੇਨਈ ਅਦਾਰੇ ਵਿੱਚ ਬੀਸੀਜੀ ਦਵਾਈ ਦੇ  ਟਰਾਇਲ ਨੂੰ ਸਹਿਮਤੀ ਦੇ ਦਿੱਤੀ ਹੈ। ਸਿਹਤ ਮੰਤਰੀ ਸੀ. ਵਿਜੇਬਾਸਕਰ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਪੁਰਾਣੀ-ਪਰਖੀ ਬੀਸੀਜੀ ਦਵਾਈ ਦੇ ਟੀਕੇ ਲਗਾਉਣ ਨਾਲ ਕੋਵਿਡ -19 ਦੀ ਤੀਬਰਤਾ ਘਟਾਉਣ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਮਦ ਅਤੇ ਮੌਤ ਦਰ ਘਟਾਉਣ ਵਿੱਚ ਮੱਦਦ ਮਿਲੇਗੀ। ਚੇਨਈ ਵਿੱਚ ਕੋਵਿਡ ਮਾਮਲੇ ਨਿਯੰਤਰਣ ਅਧੀਨ ਹਨ ਜਦਕਿ ਬਾਕੀ ਤਮਿਲ ਨਾਡੂ ਵਿੱਚ ਕੱਲ੍ਹ ਮਦੁਰਾਈ, ਤਿਰੂਵਲੂਰ ਅਤੇ ਵਿਰੁਦੁਨਗਰ ਵਿੱਚ ਕ੍ਰਮਵਾਰ 450, 360 ਅਤੇ 328 ਕੇਸ ਸਾਹਮਣੇ ਆਏ ਹਨ। ਕੱਲ੍ਹ 4526 ਨਵੇਂ ਕੇਸ ਸਾਹਮਣੇ ਆਏ ਅਤੇ 66 ਮੌਤਾਂ ਹੋਈਆਂ। ਚੇਨਈ ਵਿੱਚੋਂ 1078 ਕੇਸ ਸਾਹਮਣੇ ਆਏ। ਹੁਣ ਤੱਕ ਕੁੱਲ ਕੇਸ: 1,47,324 ; ਐਕਟਿਵ  ਕੇਸ: 47,912; ਚੇਨਈ ਵਿੱਚ ਐਕਟਿਵ ਮਾਮਲੇ: 15,814।

  • ਕਰਨਾਟਕ: ਬੰਗਲੌਰ ਸ਼ਹਿਰੀ ਅਤੇ ਬੰਗਲੌਰ ਗ੍ਰਾਮੀਣ ਜ਼ਿਲ੍ਹਿਆਂ ਵਿੱਚ ਸੱਤ ਦਿਨਾਂ ਦਾ ਲੌਕਡਾਊਨ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸ਼ਿਵਮੋਗਾ ਜ਼ਿਲ੍ਹੇ ਵਿੱਚ ਕੱਲ੍ਹ ਤੋਂ ਅਗਲੇ ਹੁਕਮਾਂ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਹੈ। ਰਾਜ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਲਾਜ਼ਮੀ ਬੈੱਡ ਅਲਾਟਮੈਂਟ ਬੋਰਡ ਦਿਖਾਉਣ ਦੇ ਆਦੇਸ਼ ਦਿੱਤੇ ਹਨ; ਆਦੇਸ਼ ਦੀ ਪਾਲਣਾ ਨਾ ਕਰਨ ’ਤੇ ਸਜ਼ਾ ਭੁਗਤਣੀ ਪਵੇਗੀ। ਕਰਨਾਟਕ ਹਾਈ ਕੋਰਟ ਨੇ ਰਾਜ ਨੂੰ ਪੁੱਛਿਆ ਹੈ ਕਿ ਕੀ ਲੌਕਡਾਊਨ ਦੌਰਾਨ ਡਿਊਟੀ ’ਤੇ ਤੈਨਾਤ ਜਨਤਕ ਸੇਵਕਾਂ ਲਈ ਕੋਵਿਡ ਟੈਸਟ ਕਰਵਾਉਣ ਲਈ ਕੋਈ ਖ਼ਾਸ ਸੁਵਿਧਾ ਹੈ? 1419 ਨਰਸਾਂ, 506 ਲੈਬ ਟੈਕਨੀਸ਼ੀਅਨਾਂ, 916 ਫਾਰਮਾਸਿਸਟਾਂ ਅਤੇ ਡੀ-ਗਰੁੱਪ ਦੀਆਂ ਖਾਲੀ ਅਸਾਮੀਆਂ ਨੂੰ ਰਾਜ ਜਲਦੀ ਭਰੇਗਾ। ਕੱਲ੍ਹ 2496 ਨਵੇਂ ਕੇਸ ਸਾਹਮਣੇ ਆਏ ਅਤੇ 87 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 1267 ਮਾਮਲੇ ਆਏ ਹਨ। ਕੁੱਲ ਪਾਜ਼ਿਟਿਵ ਮਾਮਲੇ: 44,077; ਐਕਟਿਵ ਕੇਸ: 25,839; ਮੌਤਾਂ: 2 842।

  • ਆਂਧਰ ਪ੍ਰਦੇਸ਼: ਐੱਸਵੀਆਈਐੱਮਐੱਸ ਸੁਪਰ - ਸਪੈਸ਼ਲਿਟੀ ਹਸਪਤਾਲ, ਤਿਰੂਪਤੀ ਨੇ ਕੋਵਿਡ -19 ਨਾਲ ਸੰਕ੍ਰਮਿਤ ਮੈਡੀਕਲ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਸਮੇਤ ਚਾਲੀ ਤੋਂ ਵੱਧ ਸਟਾਫ਼ ਦੇ ਨਾਲ ਪੰਜ ਦਿਨਾਂ ਲਈ ਆਪਣੀ ਬਾਹਰੀ ਮਰੀਜ਼ ਸੇਵਾ ਬੰਦ ਕਰ ਦਿੱਤੀ ਹੈ। ਰੋਜ਼ਾਨਾ 100 ਤੋਂ ਵੱਧ ਕੇਸਾਂ ਦੇ ਆਉਣ ਨਾਲ ਤਿਰੂਪਤੀ ਦੇ ਨਾਗਰਿਕ ਅਧਿਕਾਰੀਆਂ ਨੇ 18 ਡਿਵਿਜ਼ਨਾਂ ਵਿੱਚ ਮੁਕੰਮਲ ਲੌਕਡਾਊਨ ਲਾਗੂ ਕਰ ਦਿੱਤਾ ਹੈ। ਮਜ਼ਦੂਰ ਜਮਾਤ ਦੀ ਚਿੰਤਾ ਨੂੰ ਦੇਖਦਿਆਂ ਏਪੀਐੱਸਆਰਟੀਸੀ ਨੇ ਰਾਜ ਵਿੱਚ ਕੋਰੋਨਾ ਵਾਇਰਸ ਫੈਲਣ ਨੂੰ ਰੋਕਣ ਲਈ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਬਿਨਾ ਕੰਡਕਟਰ ਤੋਂ ਬੱਸ ਸੇਵਾਵਾਂ ਵਾਪਸ ਲੈ ਲਈਆਂ ਹਨ। ਵਿਜੈਵਾੜਾ ਦੇ ਗੰਨਾਵਰਮ ਹਵਾਈ ਅੱਡੇ ਉੱਪਰ ਡਿਊਟੀ ’ਤੇ ਬੈਠੇ ਏਪੀਐੱਸਪੀ ਦੇ 26 ਕਾਂਸਟੇਬਲਾਂ ਵਿੱਚ ਕੋਵਿਡ 19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਕੱਲ 1916 ਨਵੇਂ ਕੇਸ ਸਾਹਮਣੇ ਆਏ, 952 ਦਾ ਇਲਾਜ਼ ਹੋਇਆ ਅਤੇ 43 ਕੱਲ੍ਹ ਰਿਪੋਰਟ ਕੀਤੇ ਗਏ। ਕੁੱਲ ਕੇਸ: 33,019; ਐਕਟਿਵ ਕੇਸ: 15,144; ਮੌਤਾਂ: 408।

  • ਤੇਲੰਗਾਨਾ: ਰਾਜ ਦੇ ਜ਼ਿਲ੍ਹਾ ਹਸਪਤਾਲ ਅਤੇ ਤੇਲੰਗਾਨਾ ਇੰਸਟੀਟੀਊਟ ਆਵ੍ ਮੈਡੀਕਲ ਸਾਇੰਸਜ਼ ਕੋਵਿਡ -19 ਲਈ ਇਲਾਜ ਸ਼ੁਰੂ ਕਰਨ ਲੱਗੇ ਹਨ। ਹੈਦਰਾਬਾਦ ਵਿੱਚ ਨਿਜ਼ਾਮ ਦੇ ਇੰਸਟੀਟੀਊਟ ਆਵ੍ ਮੈਡੀਕਲ ਸਾਇੰਸਜ਼ (ਐੱਨਆਈਐੱਮਐੱਸ) ਨੇ ਕੋਰੋਨਾ ਵਾਇਰਸ ਦੀ ਵੈਕਸੀਨ ਕੋਵੈਕਸਿਨ ਲਈ ਕਲੀਨਿਕਲ ਟ੍ਰਾਇਲ ਕਰਵਾਉਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ। ਦੇਸ਼ ਦੀ ਪਹਿਲੀ ਦੇਸੀ ਕੋਵਿਡ -19 ਕੋਵੈਕਸਿਨ ਵੈਕਸੀਨ ਭਾਰਤ ਬਾਇਓਟੈੱਕ ਨੇ ਆਈਸੀਐੱਮਆਰ ਅਤੇ ਨੈਸ਼ਨਲ ਇੰਸਟੀਟੀਊਟ ਆਵ੍ ਵਾਇਰੋਲੋਜੀ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ। ਕੱਲ੍ਹ ਕੁੱਲ ਕੇਸ ਆਏ: 37,745; ਐਕਟਿਵ ਕੇਸ: 12, 531; ਮੌਤਾਂ 375; ਡਿਸਚਾਰਜ ਕੀਤੇ: 24,840।

https://static.pib.gov.in/WriteReadData/userfiles/image/image0072MTI.jpg

 

*****

ਵਾਈਬੀ



(Release ID: 1638991) Visitor Counter : 177