PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 14 JUL 2020 7:14PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਕੁੱਲ 17,989 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 5,71,459 ਹੋ ਗਈ ਅਤੇ ਰਿਕਵਰੀ ਦਰ ਅੱਜ 63.02% ਹੋ ਗਈ ਹੈ।

  • ਐਕਟਿਵ ਕੇਸਾਂ ਦੀ ਸੰਖਿਆ 3,11,565 ਹੈ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਅਧੀਨ ਹਨ।

  • ਭਾਰਤ ਦੀ ਮੌਤ ਦਰ ਘਟ ਕੇ 2.62% ਰਹਿ ਗਈ ਹੈ। 

  • ਟੈਸਟਿੰਗ ਲੈਬਾਂ ਦੀ ਕੁੱਲ ਸੰਖਿਆ ਅੱਜ ਤੱਕ 1206 ਹੈ।

  • ਸੰਕਟ ਨੂੰ ਅਵਸਰ ਵਿੱਚ ਬਦਲਣਾ- ਡਾ. ਹਰਸ਼ ਵਰਧਨ ਨੇ ਆਸਟ੍ਰੇਲੀਆ ਦੇ ਸਿਹਤ ਮੰਤਰੀ ਨਾਲ ਕੋਵਿਡ-19 ਦੇ ਪ੍ਰਬੰਧਨ ਸਮੇਤ ਦੁਵੱਲੇ ਸਿਹਤ ਸਹਿਯੋਗ ਬਾਰੇ ਚਰਚਾ ਕੀਤੀ।

  • ਭਾਰਤੀ ਰੇਲਵੇ ਨੇ ਸੁਰੱਖਿਅਤ ਸਫਰ ਸੁਨਿਸ਼ਚਿਤ ਕਰਨ ਲਈ ਪੋਸਟ ਕੋਵਿਡ ਕੋਚ ਬਣਾਇਆ।

 

https://static.pib.gov.in/WriteReadData/userfiles/image/image005IW97.jpg

 

 

 

 

https://static.pib.gov.in/WriteReadData/userfiles/image/WhatsAppImage2020-07-14at7.32.27PM3T0H.jpeg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: 

ਸਰਕਾਰੀ ਖੇਤਰ ਦੀਆਂ 853 ਲੈਬਾਂ ਅਤੇ 353 ਪ੍ਰਾਈਵੇਟ ਲੈਬਾਂ ਦੇ ਨਾਲ ਟੈਸਟਿੰਗ ਲੈਬਾਂ ਦੀ ਕੁੱਲ ਸੰਖਿਆ ਅੱਜ ਤੱਕ 1206 ਹੈ। ਪਿਛਲੇ 24 ਘੰਟਿਆਂ ਦੌਰਾਨ 2,86,247 ਸੈਂਪਲ ਟੈਸਟ ਕੀਤੇ ਗਏ ਹਨ। ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਕੁੱਲ ਸੰਖਿਆ 1,20,92,503 ਹੈ। ਭਾਰਤ ਲਈ ਪ੍ਰਤੀ ਮਿਲੀਅਨ ਟੈਸਟਿੰਗ ਲਗਾਤਾਰ ਵਧ ਰਹੀ ਹੈ। ਅੱਜ ਇਹ 8762.7 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਕੁੱਲ 17,989 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 5,71,459 ਹੋ ਗਈ ਅਤੇ ਰਿਕਵਰੀ ਦਰ ਅੱਜ 63.02% ਹੋ ਗਈ ਹੈ। ਐਕਟਿਵ ਕੇਸਾਂ ਦੀ ਸੰਖਿਆ 3,11,565 ਹੈ ਅਤੇ ਇਹ ਸਾਰੇ ਜਾਂ ਤਾਂ ਹੋਮ ਆਈਸੋਲੇਸ਼ਨ ਜਾਂ ਹਸਪਤਾਲ ਵਿੱਚ ਮੈਡੀਕਲ ਨਿਗਰਾਨੀ ਅਧੀਨ ਹਨ। ਐਕਟਿਵ ਕੇਸਾਂ ਨਾਲੋਂ 2,59,894 ਜ਼ਿਆਦਾ ਠੀਕ ਹੋਏ ਕੇਸ ਹਨ। ਕੋਵਿਡ-19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਦੇ ਕਾਰਨ ਭਾਰਤ ਦੀ ਮੌਤ ਦਰ ਘਟ ਕੇ 2.62% ਰਹਿ ਗਈ ਹੈ। 

 

ਸੰਕਟ ਨੂੰ ਅਵਸਰ ਵਿੱਚ ਬਦਲਣਾ- ਡਾ. ਹਰਸ਼ ਵਰਧਨ ਨੇ ਆਸਟ੍ਰੇਲੀਆ ਦੇ ਸਿਹਤ ਮੰਤਰੀ ਨਾਲ ਕੋਵਿਡ-19 ਦੇ ਪ੍ਰਬੰਧਨ ਸਮੇਤ ਦੁਵੱਲੇ ਸਿਹਤ ਸਹਿਯੋਗ ਬਾਰੇ ਚਰਚਾ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਦੁਵੱਲੇ ਸਿਹਤ ਸਹਿਯੋਗ ਬਾਰੇ ਚਰਚਾ ਕਰਨ ਲਈ ਆਪਣੇ ਆਸਟ੍ਰੇਲੀਅਨ  ਹਮਰੁਤਬਾ ਸ਼੍ਰੀ ਗ੍ਰੈਗਰੀ ਐਂਡਰਿਊ ਹੰਟ (Mr. Gregory Andrew Hunt) ਨਾਲ ਡਿਜੀਟਲੀ ਗੱਲਬਾਤ ਕੀਤੀ। ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਵਿੱਚ ਭਾਰਤ ਦੀ ਮੈਡੀਕਲ ਕਮਿਊਨਿਟੀ ਦੀ ਭੂਮਿਕਾ ਬਾਰੇ ਵਿਸਤਾਰ ਵਿਚ ਦੱਸਦਿਆਂ ਡਾ. ਹਰਸ਼ ਵਰਧਨ ਨੇ ਨੋਟ ਕੀਤਾ ਕਿ ਭਾਰਤ ਦੇ ਡਾਕਟਰੀ ਪੇਸ਼ੇਵਰਾਂ, ਪੈਰਾਮੈਡੀਕਸ ਅਤੇ ਵਿਗਿਆਨੀਆਂ ਨੇ ਕੋਵਿਡ-19ʼਤੇ ਨਿਯੰਤ੍ਰਣ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਉਹ ਦਵਾਈਆਂ ਦੀ ਖੋਜ ਅਤੇ ਮੌਜੂਦਾ ਦਵਾਈਆਂ ਨੂੰ ਮੁੜ-ਪ੍ਰਸਤਾਵਿਤ ਕਰਨ ਵਿੱਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਬਿਮਾਰੀਆਂ ਦੀ ਸ਼ੁਰੂਆਤ ਅਵਸਰ ਹੀ ਵਾਇਰਸ ਨੂੰ ਆਈਸੋਲੇਟ ਵੀ ਕਰ ਲਿਆ ਹੈ ਅਤੇ ਜੀਨੋਮ ਸੀਕਵੈਂਸਿੰਗ ਦੀ ਵਰਤੋਂ ਕਰਦਿਆਂ ਵਾਇਰਸ ਦਾ ਅਧਿਐਨ ਕਰਨ ਵਿਚ ਲਗੇ ਹੋਏ ਹਨ। ਉਨ੍ਹਾਂ ਅੱਗੇ ਕਿਹਾ, “ਜਨਵਰੀ 2020 ਵਿੱਚ ਵਾਇਰਸ ਦੀ ਜਾਂਚ ਕਰਨ ਲਈ ਸਿਰਫ ਇੱਕ ਲੈਬ ਤੋਂ ਲੈ ਕੇ, ਹੁਣ ਭਾਰਤ ਵਿੱਚ, ਦੇਸ਼ ਭਰ ਵਿੱਚ 1200 ਤੋਂ ਵੱਧ ਲੈਬਾਂ ਹਨ ਜੋ ਲੋਕਾਂ ਦੀਵਿਆਪਕ ਟੈਸਟਿੰਗ ਵਿੱਚ ਸਹਾਇਤਾ ਕਰ ਰਹੀਆਂ ਹਨ। ਭਾਰਤ ਵਿੱਚ ਦਵਾਈ ਬਣਾਉਣ ਵਾਲਿਆਂ ਨੇ ਭਾਰਤ ਨੂੰ 140 ਦੇਸ਼ਾਂ ਨੂੰ ਹਾਈਡ੍ਰੋਕਸੀਕਲੋਰੋਕੁਈਨ ਸਪਲਾਈ ਕਰਨ ਦੇ ਸਮਰੱਥ ਬਣਾਇਆ ਹੈ।” ਸਿਹਤ ਮੰਤਰੀਆਂ ਨੇ ਸਿਹਤ ਅਤੇ ਹੋਰ ਸਾਂਝੇ ਹਿਤਾਂ ਦੇ ਖੇਤਰ ਵਿੱਚ ਸੰਯੁਕਤ ਤੌਰ ʼਤੇ ਕੰਮ ਕਰਦੇ ਰਹਿਣ ਲਈ ਸਹਿਮਤੀ ਜਤਾਈ।

https://pib.gov.in/PressReleasePage.aspx?PRID=1638517

 

ਭਾਰਤੀ ਰੇਲਵੇ ਨੇ ਸੁਰੱਖਿਅਤ ਸਫਰ ਸੁਨਿਸ਼ਚਿਤ ਕਰਨ ਲਈ ਪੋਸਟ ਕੋਵਿਡ ਕੋਚ ਬਣਾਇਆ

ਭਾਰਤੀ ਰੇਲਵੇ ਨੇ ਕੋਵਿਡ -19 ਵਾਇਰਸ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਕਈ ਉਪਾਅ ਅਤੇ ਕਦਮ ਉਠਾਏ ਹਨ। ਕੋਵਿਡ -19 ਵਿਰੁੱਧ ਸਖਤੀ ਨਾਲ ਲੜਾਈ ਨੂੰ ਜਾਰੀ ਰੱਖਦਿਆਂ, ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਕੋਵਿਡ-19 ਨਾਲ ਲੜਨ ਲਈ ਇੱਕ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਇਸ ਪੋਸਟ ਕੋਵਿਡ ਕੋਚ ਨੂੰ ਯਾਤਰੀਆਂ ਲਈ ਹੈਂਡਸਫ੍ਰੀ ਸੁਵਿਧਾਵਾਂ, ਕੌਪਰ ਕੋਟਿੰਗ ਵਾਲੀ ਰੇਲਿੰਗ ਤੇ ਚਿਟਕਣੀ, ਪਲਾਜ਼ਮਾ ਏਅਰ ਪਿਊਰੀਫਾਇਰ ਦੇ ਇਲਾਵਾ ਟਾਈਟੇਨੀਅਮ ਡਾਇ-ਆਕਸਾਈਡ ਕੋਟਿੰਗ ਨਾਲ ਤਿਆਰ ਕੀਤਾ ਗਿਆ ਹੈ। ਪੋਸਟ ਕੋਵਿਡ ਕੋਚ ਵਿੱਚ ਹੈਂਡਸਫ੍ਰੀ (ਛੂਹਣ ਤੋਂ ਬਿਨਾ ਵਾਲੀਆਂ) ਸੁਵਿਧਾਵਾਂ ਜਿਵੇਂ ਕਿ ਪੈਰ ਨਾਲ ਚਲਣ ਵਾਲੀਆਂ ਪਾਣੀ ਦੀਆਂ ਟੂਟੀਆਂ ਅਤੇ ਸਾਬਣ ਡਿਸਪੈਂਸਰ, ਪੈਰ ਨਾਲ ਖੁੱਲਣ ਵਾਲਾ ਟਾਇਲਟ ਦਾ ਦਰਵਾਜਾ (ਬਾਹਰ), ਪੈਰ ਤੋਂ ਚਲਣ ਵਾਲਾ ਫਲੱਸ਼ ਵਾਲਵ, ਪੈਰਾਂ ਨਾਲ ਖੁੱਲਣ ਵਾਲੇ ਟਾਇਲਟ ਦਰਵਾਜ਼ਿਆਂ ਦੇ ਕੁੰਡੇ, ਪੈਰਾਂ ਨਾਲ ਚਲਣ ਵਾਲੀਆਂ ਪਾਣੀ ਦੀਆਂ ਟੂਟੀਆਂ ਅਤੇ ਪੈਰ ਨਾਲ ਚਲਣ ਵਾਲੀ ਟੂਟੀ ਦੇ ਨਾਲ ਹੇਠ ਧੋਣ ਲਈ ਵਾਸ਼ਬੇਸਿਨ ਅਤੇ ਬਾਂਹ ਨਾਲ ਖੁੱਲ੍ਹਣ ਵਾਲਾ ਕੰਪਾਰਟਮੈਂਟ ਦਰਵਾਜ਼ਾ ਆਦਿ ਹਨ। 

https://www.pib.gov.in/PressReleseDetail.aspx?PRID=1638516

 

ਕੇਂਦਰੀ ਮਾਨਵ ਸੰਸਾਧਨ ਮੰਤਰੀ ਨੇ ਡਿਜੀਟਲ ਸਿੱਖਿਆ ਬਾਰੇ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਵਰਚੁਅਲ ਤੌਰ ‘ਤੇ ਜਾਰੀ ਕੀਤੇ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ  'ਨਿਸ਼ੰਕ' ਨੇ ਡਿਜੀਟਲ ਸਿੱਖਿਆ ਬਾਰੇ ਔਨਲਾਈਨ ਮਾਧਿਅਮ ਜ਼ਰੀਏ ਅੱਜ ਨਵੀਂ ਦਿੱਲੀ ਵਿੱਚ ਪ੍ਰਗਯਾਤਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਪ੍ਰਗਯਾਤਾ ਦਿਸ਼ਾ-ਨਿਰਦੇਸ਼ਾਂ ਵਿੱਚ ਔਨਲਾਈਨ ਡਿਜੀਟਲ ਸਿੱਖਿਆ ਦੇ 8 ਕਦਮ ਸ਼ਾਮਲ ਹਨ ਉਹ ਹਨ - ਯੋਜਨਾ - ਜਾਇਜ਼ਾ - ਪ੍ਰਬੰਧਨ - ਗਾਈਡ - ਯਾਕ (ਗੱਲਬਾਤ) - ਅਸਾਈਨ - ਟ੍ਰੈਕ - ਐਪ੍ਰੀਸ਼ੀਏਟ। ਇਹ ਕਦਮ ਡਿਜੀਟਲ ਸਿੱਖਿਆ ਦੀ ਕਦਮ ਦਰ ਕਦਮ ਉਦਾਹਰਣਾਂ ਨਾਲ ਯੋਜਨਾਬੰਦੀ ਅਤੇ ਲਾਗੂ ਕਰਨ ਨੂੰ ਗਾਈਡ ਕਰਦੇ ਹਨ। ਇਸ ਅਵਸਰ ‘ਤੇ  ਬੋਲਦੇ ਹੋਏ, ਸ਼੍ਰੀ ਰਮੇਸ਼  ਪੋਖਰਿਯਾਲ 'ਨਿਸ਼ੰਕ' ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ ਅਤੇ ਇਸ ਦਾ ਪ੍ਰਭਾਵ ਦੇਸ਼ ਦੇ 240 ਮਿਲੀਅਨ ਬੱਚਿਆਂ ਉੱਤੇ ਪਿਆ ਹੈ, ਜਿਨ੍ਹਾਂ ਨੇ ਸਕੂਲਾਂ ਵਿੱਚ ਦਾਖਲਾ ਲਿਆ ਹੋਇਆ ਹੈ। ਸਕੂਲਾਂ ਨੂੰ ਹੋਰ ਸਮੇਂ ਲਈ ਬੰਦ ਕਰਨ ਨਾਲ ਪੜ੍ਹਾਈ ਦਾ ਨੁਕਸਾਨ ਹੋ ਸਕਦਾ ਹੈ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਸਕੂਲਾਂ ਨੂੰ ਪੜ੍ਹਾਈ ਦੇ ਢੰਗ ਨੂੰ ਸਿਰਫ ਰੀਮਾਡਲ ਅਤੇ ਪੁਨਰਕਲਪਿਤ ਹੀ ਨਹੀਂ ਕਰਨਾ ਪਵੇਗਾ ਬਲਕਿ ਕੁਆਲਿਟੀ ਦੀ ਵਿੱਦਿਆ ਪ੍ਰਦਾਨ ਕਰਨ ਲਈ ਢੁਕਵਾਂ ਢੰਗ ਸ਼ੁਰੂ ਕਰਨਾ ਪਵੇਗਾ ਜੋ ਕਿ ਸਕੂਲ ਵਿੱਚ ਪੜ੍ਹਾਈ ਅਤੇ ਘਰਾਂ ਵਿੱਚ ਪੜ੍ਹਾਈ ਦਾ ਸਿਹਤਮੰਦ ਮਿਸ਼ਰਣ ਹੋਵੇਗਾ। 

https://www.pib.gov.in/PressReleseDetail.aspx?PRID=1638541

 

ਵਿੱਤ ਮੰਤਰੀ ਨੇ ਕੋਵਿਡ–19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਪੀਐੱਮਜੀਕੇਪੀ ਤਹਿਤ ਐਲਾਨੀ ਬੀਮਾ ਯੋਜਨਾ ਲਾਗੂ ਕਰਨ ਦੀ ਸਮੀਖਿਆ ਕੀਤੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੱਲ੍ਹ ਵੀਡੀਓ ਕਾਨਫ਼ਰੰਸਿੰਗ ਰਾਹੀਂ ਪਹਿਲਾਂ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ (ਪੀਐੱਮਜੀਕੇਪੀ) ਤਹਿਤ ਕੋਵਿਡ–19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਲਈ ਐਲਾਨੀ ਬੀਮਾ ਯੋਜਨਾ ਲਾਗੂ ਕੀਤੇ ਜਾਣ ਦੀ ਸਮੀਖਿਆ ਲਈ ਹੋਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਦੌਰਾਨ ਵਿੱਤ ਮੰਤਰੀ ਨੇ ਅਜਿਹੇ ਕਲੇਮਸ ਦੇ ਛੇਤੀ ਨਿਬੇੜੇ ਦੇ ਮਹੱਤਵ ਅਤੇ ਨਾਮਜ਼ਦਾਂ ਤੱਕ ਛੇਤੀ ਤੋਂ ਛੇਤੀ ਫ਼ਾਇਦੇ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਯੋਜਨਾ ਤਹਿਤ ਆਉਣ ਵਾਲੇ ਕਲੇਮਸ ਦੀ ਪ੍ਰਕਿਰਿਆ ਤੇਜ਼ ਕਰਨ ਲਈ ਰਾਜ ਦੇ ਨੋਡਲ ਅਧਿਕਾਰੀਆਂ ਨਾਲ ਕਾਇਮ ਕੀਤੇ ਪ੍ਰਬੰਧ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਮ੍ਰਿਤਕ ਦੇ ਪਰਿਵਾਰ ਤੱਕ ਪਹੁੰਚਣ ਦੇ ਨਾਲ–ਨਾਲ ਕਾਨੂੰਨੀ ਵਾਰਸ ਦਾ ਸਰਟੀਫ਼ਿਕੇਟ ਹਾਸਲ ਕਰਨ ਦੇ ਰਾਹ ਵਿੱਚ ਆਉਂਦੀਆਂ ਔਕੜਾਂ ਵੀ ਉਜਾਗਰ ਕੀਤੀਆਂ।

https://pib.gov.in/PressReleasePage.aspx?PRID=1638348

 

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸਮੀਖਿਆ ਕੀਤੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੱਲ੍ਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਨੂੰ ਲਾਗੂ ਕਰਨ ਦੀ ਸਮੀਖਿਆ ਲਈ ਬੈਠਕ ਦੀ ਪ੍ਰਧਾਨਗੀ ਕੀਤੀ। ਵਿੱਤ ਮੰਤਰੀ ਨੇ ਜਾਗਰੂਕਤਾ ਗਤੀਵਿਧੀਆਂ ਚਲਾਉਣ ਦੀ ਜ਼ਰੂਰਤ ’ਤੇ ਚਾਨਣਾ ਪਾਇਆ ਅਤੇ ਦਾਅਵਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਰਾਜਾਂ ਦੁਆਰਾ ਸਮੇਂ ਸਿਰ ਪ੍ਰੀਮੀਅਮ ਸਬਸਿਡੀ ਜਾਰੀ ਕਰਨ ਦੀ ਲੋੜ ਦੇ ਮੱਦੇਨਜ਼ਰ ਸਾਰੇ ਕਿਸਾਨਾਂ ਵਿਚਕਾਰ ਸੂਚਨਾ ਦੇ ਪਸਾਰ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਗਤੀਵਿਧੀਆ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸ਼੍ਰੀਮਤੀ ਸੀਤਾਰਮਣ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਰਾਜਾਂ ਦਾ ਸਖ਼ਤੀ ਨਾਲ ਫਾਲੋਅਪ ਕਰਨਾ ਚਾਹੀਦਾ ਹੈ ਜਿੱਥੇ ਸਬਸਿਡੀ ਵਿਸ਼ੇਸ਼ ਤੌਰ ’ਤੇ ਲੰਬਿਤ ਹੈ ਅਤੇ ਉਹ ਜਿਹੜੇ ਖਰੀਫ 2020 ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੇ, ਉਨ੍ਹਾਂ ਕਿਹਾ ਕਿ ਫਾਲੋਅਪ ਕਰਕੇ ਕਿਸਾਨਾਂ ਦੇ ਸਾਰੇ ਬਕਾਇਆ ਦਾਅਵਿਆਂ ਦੀ ਅਦਾਇਗੀ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾਵੇ।

https://www.pib.gov.in/PressReleseDetail.aspx?PRID=1638347

 

ਸੀਬੀਐੱਸਈ ਦੇ ਕਲਾਸ XII ਦੇ ਨਤੀਜੇ ਐਲਾਨੇ; ਸੀਬੀਐੱਸਈ ਦੁਆਰਾ ‘ਫ਼ੇਲ੍ਹ’ ਦੀ ਮੱਦ ਨੂੰ ਬਦਲ ਕੇ ‘ਇਸੈਂਸ਼ੀਅਲ ਰਿਪੀਟ’ ਕਰਨ ਦਾ ਫ਼ੈਸਲਾ

ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ – CBSE) ਨੇ ਕਲਾਸ XII ਦੇ ਨਤੀਜੇ ਐਲਾਨ ਦਿੱਤੇ ਹਨ। ਸਾਰੇ ਖੇਤਰਾਂ ਵਿੱਚੋਂ ਤ੍ਰਿਵੇਂਦਰਮ ਦੀ ਕਾਰਗੁਜ਼ਾਰੀ 97.69% ਪਾਸ ਪ੍ਰਤੀਸ਼ਤਤਾ ਨਾਲ ਸਰਬੋਤਮ ਰਹੀ ਹੈ ਅਤੇ 97.05% ਨਾਲ ਬੈਂਗਲੁਰੂ ਦੁਜੇ ਨੰਬਰ ਉੱਤੇ ਹੈ ਅਤੇ 96.17% ਪਾਸ ਪ੍ਰਤੀਸ਼ਤਤਾ ਨਾਲ ਚੇਨਈ ਤੀਜੇ ਸਥਾਨ ਉੱਤੇ ਰਿਹਾ ਹੈ। ਪ੍ਰੀਖਿਆ ਵਿੱਚ ਕੁੱਲ 11,92,961 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 10,59,080 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਸਾਲ ਦੀ ਕੁੱਲ ਪਾਸ ਪ੍ਰਤੀਸ਼ਤਤਾ 88.78% ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 5.38% ਹੈ। ਸੀਬੀਐੱਸਈ (CBSE) ਦੀ ਕਲਾਸ XII ਦੀ ਪ੍ਰੀਖਿਆ 15 ਫ਼ਰਵਰੀ, 2020 ਤੋਂ ਲੈ ਕੇ 30 ਮਾਰਚ, 2020 ਤੱਕ ਹੋਣੀ ਤੈਅ ਸੀ। ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਫੈਲਣ ਕਾਰਨ, ਸੀਬੀਐੱਸਈ (CBSE) ਨੂੰ ਮਜਬੂਰਨ 19 ਮਾਰਚ, 2020 ਤੋਂ ਲੈ ਕੇ 30 ਮਾਰਚ, 2020 ਤੱਕ ਦੀਆਂ 12 ਵਿਸ਼ਿਆਂ ਦੀਆਂ ਅਤੇ ਉੱਤਰ–ਪੂਰਬੀ ਦਿੱਲੀ ਦੇ ਵਿਦਿਆਰਥੀਆਂ ਦੀਆਂ 11 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ। ਇਹ ਪ੍ਰੀਖਿਆਵਾਂ 01 ਤੋਂ 15 ਜੁਲਾਈ, 2020 ਤੱਕ ਦੋਬਰਾ ਰੱਖੀਆਂ ਗਈਆਂ ਸਨ। ਕੁਝ ਅਨਿਸ਼ਚਤਤਾਵਾਂ, ਅਣਕਿਆਸੀ ਸਥਿਤੀ ਅਤੇ ਵਿਦਿਆਰਥੀਆਂ ਦੀ ਸਿਹਤ ਤੇ ਸਲਾਮਤੀ ਨੂੰ ਧਿਆਨ ’ਚ ਰੱਖਦਿਆਂ, ਭਾਰਤ ਦੀ ਸੁਪਰੀਮ ਕੋਰਟ ਨੇ 26 ਜੂਨ, 2020 ਨੂੰ ਸੀਬੀਐੱਸਈ (CBSE) ਦੀ ਮੁੱਲਾਂਕਣ ਯੋਜਨਾ ਨੂੰ ਪ੍ਰਵਾਨ ਕਰਦਿਆਂ ਨਤੀਜਿਆਂ ਦੀ ਗਣਨਾ ਕਰਨ ਦੇ ਹੁਕਮ ਜਾਰੀ ਕੀਤੇ ਸਨ:

https://pib.gov.in/PressReleasePage.aspx?PRID=1638385

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਕੋਵਿਡ ਖ਼ਿਲਾਫ਼ ਆਪਣੀ ਲੜਾਈ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ਸਾਰੇ ਜਨਤਕ ਇਕੱਠਾਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਜਦਕਿ ਸਮਾਜਿਕ ਇਕੱਠਾਂ ਨੂੰ ਘਟਾ ਕੇ 5 ਵਿਅਕਤੀਆਂ ਤੱਕ ਅਤੇ ਵਿਆਹ / ਹੋਰ ਸਮਾਜਿਕ ਸਮਾਗਮਾਂ ’ਤੇ ਮੌਜੂਦਾ 50 ਵਿਅਕਤੀਆਂ ਦੀ ਬਜਾਏ 30 ਵਿਅਕਤੀਆਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਜੋ ਵੀ ਜਨਤਕ ਇਕੱਠਾਂ ਦੀ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ, ਉਸ ’ਤੇ ਐੱਫ਼ਆਈਆਰ ਦਰਜ ਕਰਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਹੁਣ ਸਖ਼ਤੀ ਨਾਲ ਮਨਾਹੀ ਹੈ। ਰਾਜ ਸਰਕਾਰ ਨੇ ਨਿਗਰਾਨੀ ਨੂੰ ਹੋਰ ਤਿੱਖਾ ਕਰਨ ਲਈ ਆਈਆਈਟੀ ਚੇਨਈ ਦੇ ਮਾਹਰਾਂ ਨਾਲ ਭਾਈਚਾਰਕ ਸਾਂਝ ਪਾਈ ਹੈ, ਤਾਂ ਜੋ ਤਕਨੀਕ ਦੀ ਵਰਤੋਂ ਕਰਕੇ ਪਿਛਲੇ ਸਮੇਂ ਵਿੱਚ ਜ਼ਿਆਦਾ ਲਾਗ ਫੈਲਾਉਣ ਵਾਲੇ ਇਕੱਠਾਂ ਦੀ ਪਹਿਚਾਣ ਕੀਤੀ ਜਾ ਸਕੇ, ਜਿਨ੍ਹਾਂ ਇਕੱਠਾਂ ਕਰਕੇ ਲਾਗ ਜ਼ਿਆਦਾ ਫੈਲੀ ਹੈ। ਇਹ ਸਭ ਭਵਿੱਖ ਵਿੱਚ ਕਾਰਵਾਈ ਕਰਨ ਲਈ ਮਾਰਗ ਦਰਸ਼ਨ ਦਾ ਕੰਮ ਕਰੇਗਾ।

  • ਅਰੁਣਾਚਲ ਪ੍ਰਦੇਸ਼: ਇਟਾਨਗਰ ਦੇ ਰਾਜ ਭਵਨ ਵਿਖੇ ਅਰੁਣਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ, ਉਸ ਦੇ ਪਰਿਵਾਰਕ ਮੈਂਬਰਾਂ, ਅਧਿਕਾਰੀਆਂ ਅਤੇ ਰਾਜਪਾਲ ਦੇ ਸਕੱਤਰੇਤ ਦੇ ਮੈਂਬਰਾਂ ਦਾ ਕੋਵਿਡ 19 ਟੈਸਟ ਕਰਵਾਇਆ ਗਿਆ ਹੈ।

  • ਅਸਾਮ: ਅਸਾਮ ਦੇ ਮੁੱਖ ਮੰਤਰੀ ਸ੍ਰੀ ਸਰਬਾਨੰਦਾ ਸੋਨੋਵਾਲ ਨੇ ਅੱਜ ਅਸਾਮ ਦੇ ਜੋਨਾਈ ਵਿੱਚ ਹੜ੍ਹ ਅਤੇ ਭੂਮੀਖੋਰ ਪ੍ਰਭਾਵਿਤ ਓਕਲੈਂਡ ਵਿਖੇ ਖੇਤਰ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਜਲ ਸਰੋਤ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਅਤੇ ਕੰਮਾਂ ਦੀ ਸਮੀਖਿਆ ਕੀਤੀ ਹੈ।

  • ਮਣੀਪੁਰ: ਮਣੀਪੁਰ ਪੁਲਿਸ ਵਿਭਾਗ ਨੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖਤੀ ਕਰਨ ਦੀ ਮੁਹਿੰਮ ਦੌਰਾਨ 411 ਵਿਅਕਤੀਆਂ ਅਤੇ 310 ਵਾਹਨਾਂ ਨੂੰ ਫੇਸ ਮਾਸਕ ਨਾ ਪਹਿਨਣ ਕਰਕੇ ਅਤੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਕਰਕੇ ਹਿਰਾਸਤ ਵਿੱਚ ਲਿਆ ਹੈ ਅਤੇ ਜ਼ੁਰਮਾਨੇ ਦੇ ਤੌਰ ’ਤੇ 60,750 ਰੁਪਏ ਦੀ ਰਕਮ ਇਕੱਠੀ ਕੀਤੀ ਗਈ ਹੈ।

  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ 8 ਮਰੀਜ਼ਾਂ ਨੂੰ ਕੋਰੋਨਾ ਦੇ ਇਲਾਜ਼ ਤੋਂ ਬਾਅਦ ਛੁੱਟੀ ਮਿਲੀ ਹੈ। ਰਾਜ ਵਿੱਚ ਹੁਣ 74 ਐਕਟਿਵ ਕੇਸ ਹਨ ਜਦੋਂ ਕਿ ਹੁਣ ਤੱਕ 159 ਦਾ ਇਲਾਜ਼ ਹੋ ਚੁੱਕਿਆ ਹੈ।

  • ਨਾਗਾਲੈਂਡ: ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਬਣਾਏ ਹੋਏ ਸਾਰੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਵਿਡ -19 ਦੀ ਲਾਗ ਦੇ ਸੰਚਾਰ ਨੂੰ ਤੋੜਨ ਲਈ ਜਲਦੀ ਪਤਾ ਲਗਾਉਣ ਲਈ ਐਕਟਿਵ ਨਿਗਰਾਨੀ ਕਰ ਰਿਹਾ ਹੈ।

  • ਸਿੱਕਮ: ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ ਨੇ ਅੱਜ ਰੋਂਗਲੀ ਸਬ-ਡਵੀਜ਼ਨ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਅਤੇ ਕੀਤੇ ਜਾਣ ਵਾਲੇ ਫੌਰੀ ਉਪਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਰਾਜ ਟਾਸਕ ਫੋਰਸ ਦੀ ਇੱਕ ਐਮਰਜੈਂਸੀ ਬੈਠਕ ਕੀਤੀ ਹੈ। ਬੈਠਕ ਵਿੱਚ ਕੈਬਨਿਟ ਮੰਤਰੀ, ਮੁੱਖ ਸਕੱਤਰ, ਡੀਜੀਪੀਜ਼ ਅਤੇ ਵਿਭਾਗਾਂ ਦੇ ਮੁਖੀ ਸ਼ਾਮਲ ਹੋਏ। ਸਿੱਕਮ ਸਰਕਾਰ ਨੇ ਕੋਵਿਡ-19 ਦੀ ਲਾਗ ਨੂੰ ਰੋਕਣ ਲਈ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਹੈ। ਜਿੰਮ ਅਤੇ ਬਾਰ ਨੂੰ ਬੰਦ ਕਰਨ, ਸਾਰੇ ਜਿਲ੍ਹਿਆਂ ਅੰਦਰ ਅਤੇ ਅੰਤਰ ਜ਼ਿਲਾ ਹਲਚਲ ਨੂੰ “ਤੁਰੰਤ ਬੰਦ” ਕਰ ਦਿੱਤਾ ਗਿਆ ਹੈ। ਦੋ ਪਹੀਆ ਵਾਹਨਾਂ ਸਣੇ ਸਾਰੇ ਨਿਜੀ ਵਾਹਨਾਂ ਦੀ ਆਵਾਜਾਈ ’ਤੇ ਵੀ ਪਾਬੰਦੀ ਲਗਾਈ ਗਈ ਹੈ। ਟੈਕਸੀਆਂ ਹਾਲਾਂਕਿ ਸਿਰਫ਼ ਸਥਾਨਕ ਹਲਚਲ ਲਈ ਈਵਨ-ਓਡ ਸ਼ਰਤ ਅਨੁਸਾਰ ਚਲਦੀਆਂ ਰਹਿਣਗੀਆਂ। ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੇ ਹਨ ਅਤੇ ਇਹ 31 ਜੁਲਾਈ ਤੱਕ ਲਾਗੂ ਰਹਿਣਗੇ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 6,497 ਨਵੇਂ ਕੋਵਿਡ -19 ਪਾਜ਼ਿਟਿਵ ਮਰੀਜ਼ ਪਾਏ ਗਏ ਹਨ। ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਇਸ ਵੇਲੇ ਕੁੱਲ ਸੰਖਿਆ 2,60,924 ਹੈ। ਨਾਲ ਹੀ, 193 ਹੋਰ ਮਰੀਜ਼ਾਂ ਨੇ ਕੋਵਿਡ ਕਾਰਨ ਦਮ ਤੋੜ ਦਿੱਤਾ ਅਤੇ ਇਸ ਨਾਲ ਮਰਨ ਵਾਲਿਆਂ ਦੀ ਸੰਖਿਆ 10,482 ਹੋ ਗਈ ਹੈ। ਪੂਰੇ ਰਾਜ ਵਿੱਚ ਐਕਟਿਵ ਮਰੀਜ਼ਾਂ ਦੀ ਮੌਜੂਦਾ ਸੰਖਿਆ 1,05,637 ਹੈ। ਕੋਵਿਡ -19 ਦੇ ਵਾਧੇ ਦੇ ਮੱਦੇਨਜ਼ਰ ਪਿਛਲੀ ਅੱਧੀ ਰਾਤ ਤੋਂ ਪੁਣੇ ਅਤੇ ਪਿੰਪਰੀ – ਚਿੰਚਵਾੜ ਖੇਤਰ ਵਿੱਚ ਮੁੜ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਹੈ।

  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 902 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਆਏ ਕੁੱਲ ਮਾਮਲਿਆਂ ਦੀ ਸੰਖਿਆ 42,808 ਹੋ ਗਈ ਹੈ। ਰਾਜ ਵਿੱਚ ਕੁੱਲ 10,945 ਐਕਟਿਵ ਮਾਮਲਿਆਂ ਵਿੱਚੋਂ 74 ਮਰੀਜ਼ਾਂ ਦੀਆਂ ਹਾਲਤ ਗੰਭੀਰ ਹੈ ਅਤੇ ਉਹ ਵੈਂਟੀਲੇਟਰ ’ਤੇ ਹਨ। ਰਾਜ ਨੇ ਹੁਣ ਤੱਕ 4.70 ਲੱਖ ਟੈਸਟ ਕੀਤੇ ਹਨ।

  • ਰਾਜਸਥਾਨ: ਮੰਗਲਵਾਰ ਸਵੇਰੇ ਨੂੰ 98 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ -19 ਦੀ ਸੰਖਿਆ 25,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੁੱਲ ਕੇਸ ਹੁਣ 25,034 ਹਨ। ਅੱਜ ਦੀ ਤਾਰੀਖ਼ ਤੱਕ 5,759 ਐਕਟਿਵ ਕੇਸ ਹਨ।

  • ਮੱਧ ਪ੍ਰਦੇਸ਼: ਸੋਮਵਾਰ ਨੂੰ 575 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਅਤੇ 10 ਮੌਤਾਂ ਹੋਈਆਂ ਹਨ। ਇਹ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਆਏ ਕੇਸ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਸੰਖਿਆ 18,207 ਤੱਕ ਹੋ ਗਈ ਹੈ। ਫਿਲਹਾਲ ਇਸ ਵੇਲੇ 4,336 ਐਕਟਿਵ ਮਰੀਜ਼ ਹਨ, ਹੁਣ ਤੱਕ 13,208 ਮਰੀਜ਼ ਵੀ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ। ਗਵਾਲੀਅਰ ਇੱਕ ਨਵਾਂ ਹੌਟਸਪੌਟ ਬਣ ਗਿਆ ਹੈ, ਜਿੱਥੋਂ 110 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਇੰਦੌਰ ਤੋਂ 92 ਅਤੇ ਭੋਪਾਲ ਤੋਂ 88 ਮਾਮਲੇ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਅੱਜ ਆਏ ਕੇਸ ਇੱਕ ਦਿਨ ਵਿੱਚ ਸਭ ਤੋਂ ਵੱਧ ਆਏ ਕੇਸ ਹਨ, ਛੱਤੀਸਗੜ੍ਹ ਵਿੱਚ ਸੋਮਵਾਰ ਨੂੰ 184 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਸੰਖਿਆ 4265 ਤੱਕ ਹੋ ਗਈ ਹੈ। ਇੱਥੇ 1044 ਐਕਟਿਵ ਕੇਸ ਹਨ। ਸਭ ਤੋਂ ਵੱਧ, ਯਾਨੀ ਕਿ 87 ਮਾਮਲੇ ਰਾਏਪੁਰ ਤੋਂ ਸਾਹਮਣੇ ਆਏ ਸਨ, ਇਸ ਤੋਂ ਬਾਅਦ ਰਾਜਨੰਦਗਾਓਂ ਤੋਂ 26 ਅਤੇ ਦੁਰਗ ਤੋਂ 25 ਮਾਮਲੇ ਸਾਹਮਣੇ ਆਏ ਹਨ।

  • ਗੋਆ: 130 ਨਵੇਂ ਪਾਜ਼ਿਟਿਵ ਕੇਸਾਂ ਦੀ ਪਹਿਚਾਣ ਹੋਣ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 2,583 ਹੋ ਗਈ ਹੈ। ਇਸ ਵੇਲੇ ਰਾਜ ਵਿੱਚ 1,026 ਐਕਟਿਵ ਮਰੀਜ਼ ਹਨ।

  • ਕੇਰਲ: ਰਾਜ ਦੇ ਅਲਾਪੂਝਾ ਮੈਡੀਕਲ ਕਾਲਜ ਵਿਖੇ ਕੋਵਿਡ -19 ਕਾਰਨ ਇੱਕ ਹੋਰ ਮੌਤ ਹੋਣ ਦੀ ਖ਼ਬਰ ਮਿਲੀ ਹੈ; ਮ੍ਰਿਤਕ ਖਾੜੀ ਤੋਂ ਵਾਪਸ ਆਇਆ ਸੀ ਅਤੇ ਇਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਸੰਖਿਆ 34 ਹੋ ਗਈ ਹੈ। ਅਲਾਪੂਝਾ, ਤ੍ਰਿਸੂਰ, ਪਲੱਕੜ ਅਤੇ ਕੰਨੂਰ ਜ਼ਿਲ੍ਹਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਸਥਾਨਕ ਟ੍ਰਾਂਸਮਿਸ਼ਨ ਦੇ ਕੇਸ ਵਧ ਰਹੇ ਹਨ; ਇਨ੍ਹਾਂ ਥਾਵਾਂ ’ਤੇ ਵਧੇਰੇ ਕਲਸਟਰ ਬਣਾਏ ਜਾ ਸਕਦੇ ਹਨ। ਰੈਪਿਡ ਰਿਸਪਾਂਸ ਟੀਮ ਨੂੰ ਏਰਨਾਕੁਲਮ ਦੀ ਚੇਲਾਨਮ ਪੰਚਾਇਤ ਵਿਖੇ ਤਾਇਨਾਤ ਕੀਤਾ ਗਿਆ ਹੈ ਜਿੱਥੇ 35 ਹੋਰ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਕੋਚੀ ਅਤੇ ਤ੍ਰਿਵੇਂਦਰਮ ਵਿੱਚ ਦੋ-ਦੋ ਡਾਕਟਰਾਂ ਵਿੱਚ ਕੋਵਿਡ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਇਸ ਦੌਰਾਨ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਪ੍ਰਦਰਸ਼ਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਕੱਲ੍ਹ 449 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 144 ਸੰਪਰਕ ਕੇਸ ਹਨ ਅਤੇ 18 ਅਣਪਛਾਤੇ ਸਰੋਤ ਦੇ ਕੇਸ ਹਨ। ਰਾਜ ਵਿੱਚ ਐਕਟਿਵ ਕੇਸ 4,028 ਹਨ। ਕੱਲ੍ਹ 713 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

  • ਤਮਿਲ ਨਾਡੂ: ਪੁਦੂਚੇਰੀ ਕੋਵਿਡ -19 ਟੈਸਟਿੰਗ ਨੂੰ ਵਧਾ ਕੇ 3,000 ਸੈਂਪਲ ਪ੍ਰਤੀ ਲੱਖ ਆਬਾਦੀ ’ਤੇ ਪਹੁੰਚਾਉਣ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਮਾਮਲੇ 1,531 ਤੱਕ ਪਹੁੰਚ ਚੁੱਕੇ ਹਨ; ਯੂਟੀ ਵਿੱਚ ਅੱਜ ਕੋਵਿਡ -19 ਦੇ ਲਗਭਗ 63 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਤਮਿਲ ਨਾਡੂ ਸੀਐੱਮ, ਸੀਐੱਮਓ ਦਫ਼ਤਰ ਦੇ ਕਰਮਚਾਰੀ ਕੋਵਿਡ -19 ਲਈ ਨੈਗੀਟਿਵ ਪਾਏ ਗਏ; ਹਾਲ ਹੀ ਵਿੱਚ, 11 ਵਿਧਾਇਕਾਂ ਵਿੱਚੋਂ ਤਿੰਨ ਮੰਤਰੀਆਂ ਅਤੇ ਨਾਲ ਹੀ ਸੀਐੱਮਓ ਦੇ ਕੁਝ ਕਰਮਚਾਰੀਆਂ ਵਿੱਚ ਕੋਵਿਡ ਦੀ ਪਾਜ਼ਿਟਿਵ ਜਾਂਚ ਪਾਈ ਗਈ ਸੀ। ਕੋਇੰਬਟੂਰ ਦੁਆਰਾ ਅਗਸਤ ਤੱਕ 4,000 ਮਾਮਲਿਆਂ ਨੂੰ ਪਾਰ ਕਰਨ ਦਾ ਅਨੁਮਾਨ ਹੈ, ਹਾਲਾਂਕਿ ਜ਼ਿਲ੍ਹਾ 9 ਜੁਲਾਈ ਨੂੰ ਹੀ 1 ਹਜ਼ਾਰ ਦੇ ਅੰਕ ਨੂੰ ਪਾਰ ਕਰ ਗਿਆ ਹੈ; ਕੋਇੰਬਟੂਰ ਦੇ ਵੱਧ ਕੇਸਾਂ ਲਈ ਕਲਸਟਰ, ਯਾਤਰੀ ਇੱਕ ਕਾਰਨ ਹਨ। ਕੱਲ੍ਹ 4328 ਨਵੇਂ ਕੇਸ ਸਾਹਮਣੇ ਆਏ ਅਤੇ 66 ਮੌਤਾਂ ਹੋਈਆਂ ਹਨ। ਕੁੱਲ ਕੇਸ: 1,42,798; ਐਕਟਿਵ ਕੇਸ: 48,196; ਮੌਤਾਂ: 2032; ਚੇਨਈ ਵਿੱਚ ਐਕਟਿਵ ਮਾਮਲੇ: 16,601.

  • ਕਰਨਾਟਕ: ਬੰਗਲੁਰੂ ਸ਼ਹਿਰੀ ਅਤੇ ਬੰਗਲੌਰੂ ਦਿਹਾਤੀ ਜ਼ਿਲ੍ਹਿਆਂ ਵਿੱਚ ਅੱਜ ਸ਼ਾਮ 8 ਵਜੇ ਤੋਂ ਲੌਕਡਾਊਨ ਲਾਗੂ ਹੋਵੇਗਾ। ਦੱਖਣ ਕੰਨੜ, ਧਾਰਵਾੜ ਅਤੇ ਕਲਬੁਰਗੀ ਜ਼ਿਲ੍ਹਿਆਂ ਵਿੱਚ ਲੌਕਡਾਊਨ ਕੱਲ ਤੋਂ ਲਾਗੂ ਹੋ ਜਾਵੇਗਾ। ਰਾਜ ਨੇ ਤਿਉਹਾਰਾਂ ਦੇ ਸਾਰੇ ਜਨਤਕ ਜਸ਼ਨਾਂ ’ਤੇ ਪਾਬੰਦੀ ਵੀ ਲਗਾਈ ਹੈ। ਇਸ ਦੌਰਾਨ ਰਾਜ ਸਰਕਾਰ ਨੇ ਨਿਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਮਰੀਜ਼ਾਂ ਦੇ ਇਲਾਜ ਤੋਂ ਇਨਕਾਰ ਕਰਨ ਲਈ ਅਪਰਾਧਿਕ ਕੇਸ ਦਾਇਰ ਕੀਤਾ ਜਾਵੇਗਾ। ਬੀਬੀਐੱਮਪੀ ਨੇ ਕੋਵਿਡ ਮਰੀਜ਼ਾਂ ਦੀ ਸਹਾਇਤਾ ਲਈ ਰੀਅਲ-ਟਾਈਮ ਬੈੱਡ ਦੀ ਉਪਲਬਧਤਾ ਜਾਣਕਾਰੀ ਸਿਸਟਮ ਦੀ ਸ਼ੁਰੂਆਤ ਕੀਤੀ ਹੈ। ਕੱਲ੍ਹ ਬੰਗਲੌਰ ਸ਼ਹਿਰ ਦੇ 1315 ਮਾਮਲਿਆਂ ਨਾਲ ਰਾਜ ਵਿੱਚ ਕੁੱਲ 2738 ਨਵੇਂ ਮਾਮਲੇ ਸਾਹਮਣੇ ਆਏ ਅਤੇ 73 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਕੇਸ: 41,518; ਐਕਟਿਵ ਕੇਸ: 24,572; ਮੌਤਾਂ: 757.

  • ਆਂਧਰ ਪ੍ਰਦੇਸ਼: ਰਾਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਰਾਜ ਵਿੱਚ ਆਉਣ ਵਾਲੇ ਲੋਕਾਂ ਦੇ ਕੁਆਰੰਟੀਨ ਲਈ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ 14 ਦਿਨਾਂ ਲਈ ਸਖ਼ਤ ਘਰੇਲੂ ਕੁਆਰੰਟੀਨ ਦੀ ਸਲਾਹ ਦਿੱਤੀ ਗਈ ਹੈ। ਕਰਨਾਟਕ ਅਤੇ ਤੇਲੰਗਾਨਾ ਰਾਜਾਂ ਨੂੰ ਉੱਚ ਜੋਖਮ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਰਾਜ ਨੇ ਹਾਲੇ ਤੱਕ ਵਿਅਕਤੀਆਂ ਦੀ ਆਵਾਜਾਈ ਲਈ ਅੰਤਰ-ਰਾਜ ਸਰਹੱਦਾਂ ਨਹੀਂ ਖੋਲ੍ਹੀਆਂ ਹਨ; ਰਾਜ ਵਿੱਚ ਦਾਖਲੇ ਲਈ ਈ-ਪਾਸ ਬਣਾਉਣਾ ਹਾਲੇ ਵੀ ਲਾਜ਼ਮੀ ਹੈ। ਏਪੀ ਡੀਜੀਪੀ ਨੇ ‘ਅਪ੍ਰੇਸ਼ਨ ਮੁਸਕਾਨ ਕੋਵਿਡ -19’ ਦੀ ਸ਼ੁਰੂਆਤ ਕੀਤੀ ਹੈ, ਜਿਸਦਾ ਉਦੇਸ਼ ਬਾਲ ਮਜ਼ਦੂਰੀ ਨੂੰ ਖ਼ਤਮ ਕਰਨਾ ਹੈ, ਕੋਵਿਡ ਨੂੰ ਕਾਬੂ ਕਰਨ ਅਤੇ ਗਲੀਆਂ ਦੇ ਬੱਚਿਆਂ ਨੂੰ ਵਾਇਰਸ ਦੀ ਲਾਗ ਤੋਂ ਬਚਾਉਣ ਵੱਲ ਖ਼ਾਸ ਧਿਆਨ ਦੇਣਾ ਹੈ। ਪਿਛਲੇ 24 ਘੰਟਿਆਂ ਦੌਰਾਨ 1916 ਨਵੇਂ ਕੇਸ ਸਾਹਮਣੇ ਆਏ, 952 ਡਿਸਚਾਰਜ ਹੋਏ ਅਤੇ 43 ਮੌਤਾਂ ਹੋਈਆਂ ਹਨ। ਕੁੱਲ ਕੇਸ: 33,019, ਐਕਟਿਵ ਕੇਸ: 15,144; ਡਿਸਚਾਰਜ: 17,467; ਮੌਤਾਂ: 408.

  • ਤੇਲੰਗਾਨਾ: ਤੇਲੰਗਾਨਾ ਹਾਈ ਕੋਰਟ ਨੇ ਕੋਵਿਡ-19 ਲਈ ਵੱਡੇ ਪੱਧਰ ’ਤੇ ਟੈਸਟ ਨਾ ਕਰਨ ਲਈ ਰਾਜ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਪਬਲਿਕ ਸਿਹਤ ਡਾਇਰੈਕਟਰ ਡਾ. ਜੀ. ਸ਼੍ਰੀਨਿਵਾਸ ਰਾਓ ਨੂੰ ਇਸ ਦੀ ਵਿਆਖਿਆ ਕਰਨ ਲਈ ਪੇਸ਼ ਹੋਣ ਲਈ ਸੰਮਣ ਭੇਜਿਆ ਹੈ। ਜਦੋਂ ਕਿ ਤੇਲੰਗਾਨਾ ਨੇ ਬਹੁਤ ਦੇਰੀ ਤੋਂ ਬਾਅਦ ਤੇਜ਼ੀ ਨਾਲ ਐਂਟੀਜੇਨ ਟੈਸਟਿੰਗ ਸ਼ੁਰੂ ਕੀਤੀ ਹੈ, ਰਾਜ ਆਈਸੀਐੱਮਆਰ ਦੇ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਰਿਹਾ ਹੈ। ਹਾਲਾਂਕਿ ਆਈਸੀਐੱਮਆਰ ਨੇ ਸੁਝਾਅ ਦਿੱਤਾ ਹੈ ਕਿ ਜਿਹੜੇ ਵਿਅਕਤੀ ਐਂਟੀਜਨ ਟੈਸਟ ਵਿੱਚ ਨੈਗੀਟਿਵ ਪਾਏ ਜਾਂਦੇ ਹਨ, ਉਨ੍ਹਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਹੈ, ਸਰਕਾਰ ਨੇ ਲੱਛਣ ਵਾਲੇ ਲੋਕਾਂ ਨੂੰ ਦੋਬਾਰਾ ਟੈਸਟ ਕਰਨ ਦੀ ਬਜਾਏ ਇਕਾਂਤਵਾਸ ਵਿੱਚ ਜਾਣ ਲਈ ਕਿਹਾ ਹੈ। ਕੱਲ੍ਹ ਤੱਕ ਕੁੱਲ ਕੇਸ ਆਏ: 36,221; ਐਕਟਿਵ ਕੇਸ: 12,178; ਮੌਤਾਂ: 365; ਡਿਸਚਾਰਜ ਹੋਏ: 23,679.

 

 

https://static.pib.gov.in/WriteReadData/userfiles/image/image0072MTI.jpg

 

 

*****

ਵਾਈਬੀ



(Release ID: 1638670) Visitor Counter : 198