ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵਿਸ਼ਵ ਯੁਵਾ ਹੁਨਰ ਦਿਵਸ ਦੇ ਅਵਸਰ ‘ਤੇ ਸੰਬੋਧਨ ਕਰਨਗੇ

Posted On: 14 JUL 2020 9:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਲਕੇ ਵਿਸ਼ਵ ਯੁਵਾ ਹੁਨਰ ਦਿਵਸ ਦੇ ਅਵਸਰ ਤੇ ਇੱਕ ਵੀਡੀਓ ਸੰਬੋਧਨ ਕਰਨਗੇ। ਇਸੇ ਦਿਨ ਸਕਿੱਲ ਇੰਡੀਆ ਮਿਸ਼ਨਦੀ ਸ਼ੁਰੂਆਤ ਦੀ 5ਵੀਂ ਵਰ੍ਹੇਗੰਢ ਵੀ ਹੋਵੇਗੀ। ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵੱਲੋਂ ਇੱਕ ਡਿਜੀਟਲ ਕਨਕਲੇਵ ਆਯੋਜਿਤ ਕੀਤਾ ਜਾ ਰਿਹਾ ਹੈ।

 

ਪਿਛੋਕੜ

 

ਸਕਿੱਲ ਇੰਡੀਆਭਾਰਤ ਸਰਕਾਰ ਦੀ ਇੱਕ ਪਹਿਲ ਹੈ, ਜਿਸ ਦੀ ਸ਼ੁਰੂਆਤ ਦੇਸ਼ ਦੇ ਨੌਜਵਾਨਾਂ ਨੂੰ ਵਿਭਿੰਨ ਹੁਨਰਾਂ ਨਾਲ ਮਜ਼ਬੂਤ ਕਰਨ ਲਈ ਕੀਤੀ ਗਈ ਹੈ ਕਿਉਂਕਿ ਇਨ੍ਹਾਂ ਹੁਨਰਾਂ ਨਾਲ ਹੀ ਉਨ੍ਹਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਉਹ ਆਪਣੇ ਕੰਮਕਾਜੀ ਮਾਹੌਲ ਵਿੱਚ ਵਧੇਰੇ ਉਤਪਾਦਕ ਹੋਣਗੇ। ਸਕਿੱਲ ਇੰਡੀਆਤਹਿਤ ਕਈ ਖੇਤਰਾਂ ਦੇ ਕੋਰਸ ਕਰਵਾਏ ਜਾਂਦੇ ਹਨ, ਜੋ ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼੍ਰੇਮਵਰਕ’ (ਰਾਸ਼ਟਰੀ ਹੁਨਰ ਯੋਗਤਾ ਢਾਂਚਾ) ਤਹਿਤ ਉਦਯੋਗ ਅਤੇ ਸਰਕਾਰ ਦੋਵਾਂ ਦੇ ਮਿਆਰਾਂ ਦੇ ਅਨੁਰੂਪ ਹੈ। ਇਹ ਕੋਰਸ ਕੰਮ ਨੂੰ ਵਿਵਹਾਰਕ ਤੌਰ ਉੱਤੇ ਕਰਨ ਤੇ ਵਿਅਕਤੀ ਦਾ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਉਸ ਦੀ ਤਕਨੀਕੀ ਮੁਹਾਰਤ ਵਧਾਉਣ ਵਿੱਚ ਮਦਦ ਕਰਦੇ ਹਨ, ਤਾਂ ਜੋ ਉਹ ਆਪਣੀ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਕੰਮ ਕਰਨ ਲਈ ਤਿਆਰ ਹੋਵੇ ਅਤੇ ਕੰਪਨੀਆਂ ਨੂੰ ਉਸ ਦੇ ਜੌਬ ਪ੍ਰੋਫ਼ਾਈਲ ਲਈ ਸਿਖਲਾਈ ਦੇਣ ਉੱਤੇ ਕੋਈ ਹੋਰ ਧਨ ਨਾ ਖ਼ਰਚ ਕਰਨਾ ਪਵੇ।

 

******

 

ਵੀਆਰਆਰਕੇ/ਐੱਸਐੱਚ



(Release ID: 1638662) Visitor Counter : 128