ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇੰਡੀਆ ਗਲੋਬਲ ਵੀਕ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

ਭਾਰਤ ਆਲਮੀ ਪੁਨਰ-ਉਥਾਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ: ਪ੍ਰਧਾਨ ਮੰਤਰੀ

Posted On: 09 JUL 2020 3:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਗਲੋਬਲ ਵੀਕ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ-ਕਾਨਫਰੰਸ ਜ਼ਰੀਏ ਸੰਬੋਧਨ ਕੀਤਾ।

 

ਵਰਤਮਾਨ ਸੰਕਟ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਪੁਨਰ-ਉਥਾਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦੋ ਕਾਰਕਾਂ ਦੇ ਨਾਲ ਨਜ਼ਦੀਕੀ ਰੂਪ ਨਾਲ ਜੁੜਿਆ ਹੋਇਆ ਹੈ। ਪਹਿਲਾ ਹੈ - ਭਾਰਤੀ ਪ੍ਰਤਿਭਾ ਅਤੇ ਦੂਜਾ ਹੈ- ਭਾਰਤ ਦੀ ਸੁਧਾਰ ਅਤੇ ਕਾਇਆਕਲਪ ਕਰਨ ਦੀ ਸਮਰੱਥਾ।  ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਭਾਰਤ ਦੇ ਪ੍ਰਤਿਭਾ-ਬਲ, ਵਿਸ਼ੇਸ਼ ਤੌਰ 'ਤੇ ਭਾਰਤੀ ਟੈਕਨੋਲੋਜੀ ਉਦਯੋਗ ਅਤੇ ਤਕਨੀਕੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਤਿਅਧਿਕ ਮਾਨਤਾ ਦਿੱਤੀ ਜਾਂਦੀ ਹੈ।

 

ਉਨ੍ਹਾਂ ਨੇ ਭਾਰਤ ਨੂੰ ਪ੍ਰਤਿਭਾ ਦਾ ਇੱਕ ਸ਼ਕਤੀ-ਪੁੰਜ (ਪਾਵਰ-ਹਾਊਸ) ਦੱਸਿਆ ਜੋ ਯੋਗਦਾਨ ਦੇਣ ਲਈ ਉਤਸੁਕ ਹੈ। ਉਨ੍ਹਾਂ ਨੇ ਕਿਹਾ ਕਿ ਸੁਧਾਰ ਕਰਨਾ ਦੇਸ਼ਵਾਸੀਆਂ ਦਾ ਸੁਭਾਅ ਹੈ ਅਤੇ ਇਤਿਹਾਸ ਦਸਦਾ ਹੈ ਕਿ ਭਾਰਤ ਨੇ ਹਰ ਚੁਣੌਤੀ ਤੇ ਜਿੱਤ ਹਾਸਲ ਕੀਤੀ ਹੈ, ਚਾਹੇ ਉਹ ਸਮਾਜਿਕ ਹੋਵੇ ਜਾਂ ਆਰਥਿਕ।

 

ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਪੁਨਰ-ਉਥਾਨ ਦੀ ਗੱਲ ਕਰਦਾ ਹੈ ਤਾਂ ਇਹ ਹੈ: ਦੇਖਭਾਲ਼ ਨਾਲ ਪੁਨਰ-ਉਥਾਨ, ਦਇਆ ਨਾਲ ਪੁਨਰ-ਉਥਾਨ, ਪੁਨਰ-ਉਥਾਨ ਜੋ ਵਾਤਾਵਰਣ ਅਤੇ ਅਰਥਵਿਵਸਥਾ ਦੋਹਾਂ ਲਈ ਟਿਕਾਊ ਹੈ।

 

ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਬਾਰੇ ਦੱਸਿਆ, ਜਿਵੇਂ ਕਿ: ਸੰਪੂਰਨ ਵਿੱਤੀ ਸਮਾਵੇਸ਼ਨ, ਹਾਊਸਿੰਗ ਅਤੇ ਢਾਂਚਾਗਤ ਸੰਰਚਨਾਵਾਂ ਦਾ ਰਿਕਾਰਡ ਨਿਰਮਾਣ, ਕਾਰੋਬਾਰ ਕਰਨ ਵਿੱਚ ਅਸਾਨੀ, ਜੀਐੱਸਟੀ ਸਹਿਤ ਸਾਹਸਿਕ ਟੈਕਸ ਸੁਧਾਰ ਆਦਿ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿੱਤ ਭਾਰਤੀ ਭਾਵਨਾ ਕਾਰਨ ਆਰਥਿਕ ਸਥਿਤੀ ਵਿੱਚ ਸੁਧਾਰ ਦਿਖਾਈ ਦੇਣ ਲਗੇ ਹਨ।

 

ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਨਾਲ ਅੱਜ ਸਰਕਾਰ ਨੂੰ ਲਾਭਾਰਥੀਆਂ ਤੱਕ ਸਿੱਧੇ ਲਾਭ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ, ਜਿਸ ਵਿੱਚ ਮੁਫਤ ਰਸੋਈ ਗੈਸ, ਬੈਂਕ ਖਾਤਿਆਂ ਵਿੱਚ ਨਕਦੀ, ਲੱਖਾਂ ਲੋਕਾਂ ਨੂੰ ਮੁਫਤ ਅਨਾਜ ਅਤੇ ਕਈ ਹੋਰ ਚੀਜ਼ਾਂ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਦੁਨੀਆ ਦੀ ਸਭ ਤੋਂ ਖੁੱਲ੍ਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਦੇਸ਼ ਸਾਰੀਆਂ ਬਹੁ-ਰਾਸ਼ਟਰੀ ਕੰਪਨੀਆਂ ਨੂੰ ਭਾਰਤ ਵਿੱਚ ਆਪਣੇ ਕਾਰੋਬਾਰ ਸਥਾਪਿਤ ਕਰਨ ਲਈ ਸੱਦ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਕਈ ਸੰਭਾਵਨਾਵਾਂ ਅਤੇ ਅਵਸਰਾਂ ਦਾ ਦੇਸ਼ ਦੱਸਿਆ।

 

ਉਨ੍ਹਾਂ ਨੇ ਖੇਤੀਬਾੜੀ ਸੈਕਟਰ ਵਿੱਚ ਸ਼ੁਰੂ ਕੀਤੇ ਗਏ ਵਿਭਿੰਨ ਸੁਧਾਰਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਆਲਮੀ ਉਦਯੋਗ ਨੂੰ ਇੱਕ ਬਹੁਤ ਹੀ ਆਕਰਸ਼ਕ ਨਿਵੇਸ਼ ਅਵਸਰ ਪ੍ਰਦਾਨ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਨਤਮ ਸੁਧਾਰ ਐੱਮਐੱਸਐੱਮਈ ਖੇਤਰ ਨੂੰ ਹੁਲਾਰਾ ਦੇ ਰਹੇ ਹਨ ਅਤੇ ਉਹ ਵੱਡੇ ਉਦਯੋਗ ਨੂੰ ਸਹਿਯੋਗ ਪ੍ਰਦਾਨ ਕਰ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਰੱਖਿਆ ਖੇਤਰ ਅਤੇ ਪੁਲਾੜ ਖੇਤਰ ਵਿੱਚ ਨਿਵੇਸ਼ ਦੇ ਅਵਸਰ ਮੌਜੂਦ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਭਾਰਤ ਦਾ ਫਾਰਮਾ ਉਦਯੋਗ ਨਾ ਸਿਰਫ ਭਾਰਤ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਉਪਯੋਗੀ ਹੈ। ਫਾਰਮਾ ਉਦਯੋਗ ਨੇ ਵਿਸ਼ੇਸ਼ ਰੂਪ ਨਾਲ ਵਿਕਾਸਸ਼ੀਲ ਦੇਸ਼ਾਂ ਲਈ ਦਵਾਈਆਂ ਦੀ ਲਾਗਤ ਨੂੰ ਘੱਟ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

 

ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਦਾ ਮਤਲਬ ਸਵੈ-ਸੰਤੁਸ਼ਟ ਹੋਣਾ ਜਾਂ ਦੁਨੀਆ ਲਈ ਬੰਦ ਹੋ ਜਾਣਾ ਨਹੀਂ ਹੈ, ਬਲਕਿ ਆਪਣੇ ਆਪ ਦੇ ਪੋਸ਼ਣ ਕਰਨ ਅਤੇ ਸੈਲਫ-ਜੈਨੇਰੇਟਿੰਗ ਹੋਣ ਬਾਰੇ ਹੈ।

 

ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਭਾਰਤ ਹੈ ਜੋ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਕਰ ਰਿਹਾ ਹੈ। ਇਹ ਇੱਕ ਅਜਿਹਾ ਭਾਰਤ ਹੈ ਜੋ ਨਵੇਂ ਆਰਥਿਕ ਅਵਸਰ ਪ੍ਰਦਾਨ ਕਰ ਰਿਹਾ ਹੈ। ਇਹ ਇੱਕ ਅਜਿਹਾ ਭਾਰਤ ਹੈ ਜੋ ਵਿਕਾਸ ਦੇ ਲਈ ਵੱਲ ਮਾਨਵ-ਕੇਂਦ੍ਰਿਤ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾ ਰਿਹਾ ਹੈ। ਭਾਰਤ ਆਪ ਸਭ ਦੀ ਉਡੀਕ ਕਰ ਰਿਹਾ ਹੈ।

 

ਉਨ੍ਹਾਂ ਨੇ ਇਸ ਗੱਲ ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਫੋਰਮ ਪੰਡਿਤ ਰਵੀ ਸ਼ੰਕਰ ਦੀ 100 ਵੀਂ ਜਯੰਤੀ ਮਨਾ ਰਿਹਾ ਹੈ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਭਾਰਤੀ ਸ਼ਾਸਤਰੀ ਸੰਗੀਤ ਦੀ ਸੁੰਦਰਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਅਭਿਵਾਦਨ ਦੇ ਰੂਪ ਵਿੱਚ ਨਮਸਤੇ ਇੱਕ ਆਲਮੀ ਪਹਿਚਾਣ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਲਮੀ ਭਲਾਈ ਅਤੇ ਸਮ੍ਰਿੱਧੀ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ।

 

***

 

ਵੀਆਰਆਰਕੇ/ਏਕੇ


(Release ID: 1637658) Visitor Counter : 282