ਪ੍ਰਧਾਨ ਮੰਤਰੀ ਦਫਤਰ
ਵਾਰਾਣਸੀ ਸਥਿਤ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਦੇ ਪ੍ਰਤੀਨਿਧੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
Posted On:
09 JUL 2020 1:25PM by PIB Chandigarh
ਹਰ-ਹਰ ਮਹਾਦੇਵ
ਕਾਸ਼ੀ ਕੇ ਪੁਣਯ ਧਰਤੀ ਕੇ ਆਪ ਸਬ ਪੁਣਯਾਤਮਾ ਲੋਗਨ ਕੇ ਪ੍ਰਣਾਮ ਹੌ। ਸਾਵਣ ਮਹੀਨਾ ਚਲ ਰਿਹਾ ਹੈ। ਅਜਿਹੇ ਵਿੱਚ ਬਾਬੇ ਦੇ ਚਰਨਾਂ ਵਿੱਚ ਆਉਣ ਦਾ ਮਨ ਹਰ ਕਿਸੇ ਨੂੰ ਕਰਦਾ ਹੈ। ਲੇਕਿਨ ਜਦੋਂ ਬਾਬਾ ਦੀ ਨਗਰੀ ਦੇ ਲੋਕਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਤਾਂ ਅਜਿਹਾ ਲਗਦਾ ਹੈ ਕਿ ਅੱਜ ਮੇਰੇ ਲਈ ਇੱਕ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਆਪ ਸਾਰਿਆਂ ਨੂੰ ਭਗਵਾਨ ਭੋਲੇ ਨਾਥ ਦੇ ਇਸ ਪ੍ਰਿਯ ਮਹੀਨੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਇਹ ਭਗਵਾਨ ਭੋਲੇ ਨਾਥ ਦਾ ਹੀ ਅਸ਼ੀਰਵਾਦ ਹੈ ਕਿ ਕੋਰੋਨਾ ਦੇ ਇਸ ਸੰਕਟਕਾਲ ਵਿੱਚ ਵੀ ਸਾਡੀ ਕਾਸ਼ੀ ਉਮੀਦ ਨਾਲ ਭਰੀ ਹੋਈ ਹੈ, ਉਤਸਾਹ ਨਾਲ ਭਰੀ ਹੋਈ ਹੈ। ਇਹ ਸਹੀ ਹੈ ਕਿ ਲੋਕ ਬਾਬਾ ਵਿਸ਼ਵਨਾਥ ਧਾਮ ਇਨ੍ਹੀਂ ਦਿਨੀਂ ਨਹੀਂ ਜਾ ਸਕ ਰਹੇ ਅਤੇ ਉਹ ਵੀ ਸਾਵਣ ਵਿੱਚ ਨਾ ਜਾ ਸਕਣਾ, ਤਾਂ ਤੁਹਾਡੀ ਪੀੜਾ ਮੈਂ ਸਮਝ ਸਕਦਾ ਹਾਂ। ਇਹ ਵੀ ਠੀਕ ਹੈ ਕਿ ਮਾਨਸ ਮੰਦਿਰ ਹੋਵੇ, ਦੁਰਗਾ ਕੁੰਡ ਹੋਵੇ, ਸੰਕਟ ਮੋਚਨ ਵਿੱਚ ਸਾਵਣ ਦਾ ਮੇਲਾ ; ਸਭ ਕੁਝ ਸਥਗਿਤ ਹੋ ਗਿਆ ਹੈ, ਨਹੀਂ ਲਗ ਸਕਿਆ ਹੈ।
ਲੇਕਿਨ ਇਹ ਵੀ ਸਹੀ ਹੈ ਕਿ ਇਸ ਬੇਮਿਸਾਲ ਸੰਕਟ ਦੇ ਸਮੇਂ ਵਿੱਚ ਅਤੇ ਮੇਰੀ ਕਾਸ਼ੀ, ਸਾਡੀ ਕਾਸ਼ੀ ਨੇ, ਇਸ ਬੇਮਿਸਾਲ ਸੰਕਟ ਦਾ ਡਟ ਕੇ ਮੁਕਾਬਲਾ ਕੀਤਾ ਹੈ। ਅੱਜ ਇਹ ਪ੍ਰੋਗਰਾਮ ਵੀ ਤਾਂ ਇਸੇ ਦੀ ਇੱਕ ਕੜੀ ਹੀ ਹੈ। ਕਿਤਨੀ ਹੀ ਵੱਡੀ ਆਪਦਾ ਕਿਉਂ ਨਾ ਹੋਵੇ, ਕੋਈ ਵੀ ਕਾਸ਼ੀ ਦੇ ਲੋਕਾਂ ਦੀ ਜੀਵਟਤਾ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜੋ ਸ਼ਹਿਰ ਦੁਨੀਆ ਨੂੰ ਗਤੀ ਦਿੰਦਾ ਹੋਵੇ, ਉਸ ਦੇ ਸਾਹਮਣੇ ਕੋਰੋਨਾ ਕੀ ਚੀਜ਼ ਹੈ, ਇਹ ਤੁਸੀਂ ਦਿਖਾ ਦਿੱਤਾ ਹੈ।
ਮੈਨੂੰ ਦੱਸਿਆ ਗਿਆ ਹੈ ਕਿ ਕੋਰੋਨਾ ਦੇ...ਕਾਸ਼ੀ ਦੀਆਂ ਜੋ ਵਿਸ਼ੇਸ਼ਤਾਵਾਂ ਹਨ, ਇਸ ਕੋਰੋਨਾ ਦੇ ਕਾਰਨ ਕਾਸ਼ੀ ਵਿੱਚ ਚਾਹ ਦੀਆਂ ਅਡੀਆਂ, ਉਹ ਵੀ ਸੁੰਨੀਆਂ ਹੋ ਗਈਆਂ ਹਨ ਤਾਂ ਹੁਣ ਡਿਜੀਟਲ ਅਡੀਆਂ ਸ਼ੁਰੂ ਹੋ ਗਈਆਂ ਹਨ। ਅਲੱਗ-ਅਲੱਗ ਖੇਤਰ ਦੀਆਂ ਵਿਭੂਤੀਆਂ ਨੇ ਅਡੀ ਪਰੰਪਰਾ ਨੂੰ ਤਾਂ ਜੀਵੰਤ ਕੀਤਾ ਹੈ। ਇੱਥੋਂ ਦੀ ਜਿਸ ਸੰਗੀਤ ਪਰੰਪਰਾ ਨੂੰ ਬਿਸਮਿੱਲਾ ਖਾਂ ਜੀ, ਗਿਰਿਜਾ ਦੇਵੀ ਜੀ, ਹੀਰਾਲਾਲ ਯਾਦਵ ਜੀ ਜਿਹੇ ਮਹਾਨ ਸਾਧਕਾਂ ਨੇ ਸਮ੍ਰਿੱਧ ਕੀਤਾ; ਉਸ ਨੂੰ ਅੱਜ ਕਾਸ਼ੀ ਦੇ ਸਨਮਾਨਿਤ ਕਲਾਕਾਰ, ਨਵੀਂ ਪੀੜ੍ਹੀ ਦੇ ਕਲਾਕਾਰ ਅੱਗੇ ਵਧਾ ਰਹੇ ਹਨ। ਇਸ ਤਰ੍ਹਾਂ ਦੇ ਅਨੇਕ ਕੰਮ ਪਿਛਲੇ ਤਿੰਨ-ਚਾਰ ਮਹੀਨਿਆਂ ਵਿੱਚ ਕਾਸ਼ੀ ਵਿੱਚ ਨਿਰੰਤਰ ਹੋਏ ਹਨ।
ਇਸ ਦੌਰਾਨ ਵੀ ਮੈਂ ਲਗਾਤਾਰ ਯੋਗੀ ਜੀ ਨਾਲ ਸੰਪਰਕ ਵਿੱਚ ਰਹਿੰਦਾ ਸੀ, ਸਰਕਾਰ ਦੇ ਅਲੱਗ - ਅਲੱਗ ਲੋਕਾਂ ਨਾਲ ਸੰਪਰਕ ਵਿੱਚ ਰਹਿੰਦਾ ਸੀ। ਕਾਸ਼ੀ ਤੋਂ ਜੋ ਖ਼ਬਰਾਂ ਮੇਰੇ ਕੋਲ ਆਉਂਦੀਆਂ ਸਨ, ਉਨ੍ਹਾਂ ਨੂੰ ਕੀ ਕਰਨਾ - ਕੀ ਨਹੀਂ ਕਰਨਾ, ਲਗਾਤਾਰ ਸਭ ਨਾਲ ਗੱਲ ਕਰਦਾ ਸੀ। ਅਤੇ ਤੁਹਾਡੇ ਵਿੱਚੋਂ ਵੀ ਕਈ ਲੋਕ ਹਨ, ਬਨਾਰਸ ਵਿੱਚ ਕਈ ਲੋਕਾਂ ਨਾਲ ਮੈਂ regularly ਫੋਨ ’ਤੇ ਗੱਲ ਕਰਦਾ ਸੀ, ਸੁਖ-ਦੁਖ ਪੁੱਛਦਾ ਸੀ, ਜਾਣਕਾਰੀਆਂ ਲੈਂਦਾ ਸੀ, ਫੀਡਬੈਕ ਲਿਆ ਕਰਦਾ ਸੀ। ਅਤੇ ਉਸ ਵਿੱਚੋਂ ਕੁਝ ਇਸੇ ਪ੍ਰੋਗਰਾਮ ਵਿੱਚ ਵੀ ਮੈਨੂੰ ਪੱਕਾ ਭਰੋਸਾ ਹੈ ਕਿ ਇੱਥੇ ਬੈਠੇ ਹੋਣਗੇ, ਜਿਨ੍ਹਾਂ ਨਾਲ ਮੇਰੀ ਕਦੇ ਫੋਨ ’ਤੇ ਗੱਲ ਹੋਈ ਹੋਵੇਗੀ।
ਸੰਕ੍ਰਮਣ ਨੂੰ ਰੋਕਣ ਲਈ ਕੌਣ ਕੀ ਕਦਮ ਉਠਾ ਰਿਹਾ ਹੈ, ਹਸਪਤਾਲਾਂ ਦੀ ਸਥਿਤੀ ਕੀ ਹੈ, ਇੱਥੇ ਕੀ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ, ਕੁਆਰੰਟੀਨ ਨੂੰ ਲੈ ਕੇ ਕੀ ਹੋ ਰਿਹਾ ਹੈ, ਬਾਹਰ ਤੋਂ ਆਏ ਸ਼੍ਰਮਿਕ ਸਾਥੀਆਂ ਲਈ ਅਸੀਂ ਕਿਤਨਾ ਪ੍ਰਬੰਧ ਕਰ ਸਕ ਰਹੇ ਹਾਂ, ਇਹ ਸਾਰੀਆਂ ਜਾਣਕਾਰੀਆਂ ਮੈਂ ਬਿਲਕੁਲ ਲਗਾਤਾਰ ਲੈਂਦਾ ਰਹਿੰਦਾ ਹਾਂ।
ਸਾਥੀਓ, ਸਾਡੀ ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਅਤੇ ਮਾਂ ਅੰਨਪੂਰਣਾ, ਦੋਵੇਂ ਵਿਰਾਜਦੇ ਹਨ। ਅਤੇ ਪੁਰਾਣੀ ਮਾਨਤਾ ਹੈ ਕਿ ਇੱਕ ਸਮੇਂ ਮਹਾਦੇਵ ਨੇ ਖ਼ੁਦ ਮਾਂ ਅੰਨਪੂਰਣਾ ਤੋਂ ਭਿਕਸ਼ਾ ਮੰਗੀ ਸੀ। ਉਦੋਂ ਤੋਂ ਕਾਸ਼ੀ ’ਤੇ ਇਹ ਵਿਸ਼ੇਸ਼ ਅਸ਼ੀਰਵਾਦ ਰਿਹਾ ਹੈ ਕਿ ਇੱਥੇ ਕੋਈ ਭੁੱਖਾ ਨਹੀਂ ਸੌਂਏਗਾ, ਮਾਂ ਅੰਨਪੂਰਣਾ ਅਤੇ ਬਾਬਾ ਵਿਸ਼ਵਨਾਥ, ਸਭ ਦੇ ਖਾਣੇ ਦਾ ਇੰਤਜ਼ਾਮ ਕਰ ਦੇਣਗੇ।
ਆਪ ਸਾਰਿਆਂ ਲਈ, ਤਮਾਮ ਸੰਗਠਨਾਂ ਲਈ, ਸਾਡੇ ਸਾਰਿਆਂ ਲਈ ਇਹ ਬਹੁਤ ਸੁਭਾਗ ਦੀ ਗੱਲ ਹੈ ਕਿ ਇਸ ਵਾਰ ਗ਼ਰੀਬਾਂ ਦੀ ਸੇਵਾ ਦਾ ਮਾਧਿਅਮ ਭਗਵਾਨ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ, ਵਿਸ਼ੇਸ਼ ਕਰਕੇ ਆਪ ਸਾਰਿਆਂ ਨੂੰ ਬਣਾਇਆ ਹੈ। ਇੱਕ ਤਰ੍ਹਾਂ ਨਾਲ ਆਪ ਸਾਰੇ ਮਾਂ ਅੰਨਪੂਰਣਾ ਅਤੇ ਬਾਬਾ ਵਿਸ਼ਵਨਾਥ ਦੇ ਦੂਤ ਬਣ ਕੇ ਹਰ ਜ਼ਰੂਰਤਮੰਦ ਤੱਕ ਪਹੁੰਚੇ ਹੋ।
ਇਤਨੇ ਘੱਟ ਸਮੇਂ ਵਿੱਚ ਫੂਡ ਹੈਲਪਲਾਈਨ ਹੋਵੇ, ਕਮਿਊਨਿਟੀ ਕਿਚਨ ਦਾ ਵਿਆਪਕ ਨੈੱਟਵਰਕ ਤਿਆਰ ਕਰਨਾ, ਹੈਲਪਲਾਈਨ ਵਿਕਸਿਤ ਕਰਨਾ, ਡੇਟਾ ਸਾਇੰਸ ਦੀ ਆਧੁਨਿਕ ਵਿਗਿਆਨ ਟੈਕਨੋਲੋਜੀ ਦੀ ਮਦਦ ਲੈਣਾ, ਵਾਰਾਣਸੀ ਸਮਾਰਟ ਸਿਟੀ ਦੇ ਕੰਟਰੋਲ ਤੇ ਕਮਾਂਡ ਸੈਂਟਰ ਦਾ ਇਸ ਸੇਵਾ ਦੇ ਕੰਮ ਵਿੱਚ ਭਰਪੂਰ ਇਸਤੇਮਾਲ ਕਰਨਾ, ਯਾਨੀ ਹਰ ਪੱਧਰ ’ਤੇ ਸਾਰਿਆਂ ਨੇ ਗ਼ਰੀਬਾਂ ਦੀ ਮਦਦ ਲਈ ਪੂਰੀ ਸਮਰੱਥਾ ਨਾਲ ਕੰਮ ਕੀਤਾ। ਅਤੇ ਮੈਂ ਇਹ ਵੀ ਦੱਸ ਦੇਵਾਂ, ਸਾਡੇ ਦੇਸ਼ ਵਿੱਚ ਕੋਈ ਸੇਵਾਭਾਵ ਇਹ ਨਵੀਂ ਗੱਲ ਨਹੀਂ ਹੈ, ਸਾਡੇ ਸੰਸਕਾਰਾਂ ਵਿੱਚ ਹੈ। ਲੇਕਿਨ ਇਸ ਵਾਰ ਨੂੰ ਜੋ ਸੇਵਾ ਕਾਰਜ ਹੈ, ਉਹ ਆਮ ਸੇਵਾ ਕਾਰਜ ਨਹੀਂ ਹੈ।
ਇੱਥੇ ਸਿਰਫ਼ ਕਿਸੇ ਦੁਖੀ ਦੇ ਹੰਝੂ ਪੂੰਝਣਾ, ਕਿਸੇ ਗ਼ਰੀਬ ਨੂੰ ਖਾਣਾ ਦੇਣਾ ਇਤਨਾ ਨਹੀਂ ਸੀ; ਇਸ ਵਿੱਚ ਇੱਕ ਤਰ੍ਹਾਂ ਨਾਲ ਕੋਰੋਨਾ ਜਿਹੀ ਬਿਮਾਰੀ ਨੂੰ ਗਲੇ ਲਗਾਉਣਾ, ਇਸ ਦਾ ਰਿਸਕ ਵੀ ਸੀ ; ਕਿਤੇ ਕੋਰੋਨਾ ਸਾਡੇ ਗਲੇ ਪੈ ਜਾਵੇਗਾ ਤਾਂ। ਅਤੇ ਇਸ ਲਈ ਸੇਵਾ ਦੇ ਨਾਲ-ਨਾਲ ਤਿਆਗ ਅਤੇ ਬਲੀਦਾਨ ਦੀ ਤਿਆਰੀ ਦਾ ਭਾਵ ਵੀ ਸੀ। ਅਤੇ ਇਸ ਲਈ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਜਿਨ੍ਹਾਂ - ਜਿਨ੍ਹਾਂ ਲੋਕਾਂ ਨੇ ਇਸ ਕੋਰੋਨਾ ਦੇ ਸੰਕਟ ਵਿੱਚ ਕੰਮ ਕੀਤਾ ਹੈ ਉਹ ਆਮ ਕੰਮ ਨਹੀਂ ਹੈ। ਸਿਰਫ਼ ਆਪਣੀ ਜ਼ਿੰਮੇਦਾਰੀ ਨਿਭਾਈ, ਅਜਿਹਾ ਨਹੀਂ ਹੈ; ਇੱਕ ਭੈ ਸੀ, ਇੱਕ ਡਰ ਸੀ, ਸੰਕਟ ਸਾਹਮਣੇ ਸੀ ਅਤੇ ਸਾਹਮਣੇ ਜਾਣਾ, ਸਵੈ-ਇੱਛਾ ਨਾਲ ਜਾਣਾ, ਇਹ ਸੇਵਾ ਦਾ ਇੱਕ ਨਵਾਂ ਰੂਪ ਹੈ।
ਅਤੇ ਮੈਨੂੰ ਦੱਸਿਆ ਗਿਆ ਹੈ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਭੋਜਨ ਵੰਡਣ ਲਈ ਆਪਣੀਆਂ ਗੱਡੀਆਂ ਦੀ ਘਾਟ ਹੋ ਗਈ ਤਾਂ ਡਾਕ ਵਿਭਾਗ ਨੇ ਆਪਣੀ ਖਾਲੀ ਪਈ ਪੋਸਟਲ ਵੈਨ ਇਸ ਕੰਮ ਵਿੱਚ ਲਗਾ ਦਿੱਤੀ। ਸੋਚੋ, ਸਰਕਾਰਾਂ ਦਾ, ਪ੍ਰਸ਼ਾਸਨ ਦਾ ਅਕਸ ਤਾਂ ਇਹੀ ਰਿਹਾ ਹੈ ਕਿ ਪਹਿਲਾਂ ਹਰ ਕੰਮ ਨੂੰ ਮਨ੍ਹਾਂ ਕੀਤਾ ਜਾਂਦਾ ਹੈ। ਇਹ ਤਾਂ ਮੇਰਾ ਡਿਪਾਰਟਮੈਂਟ ਹੈ, ਤੁਹਾਨੂੰ ਕਿਉਂ ਦੇਵਾਂਗਾ, ਮੈਨੂੰ ਤਾਂ ਇਹ ਕਰਨਾ ਹੈ, ਤੁਸੀਂ ਕੌਣ ਹੁੰਦੇ ਹੋ, ਇਹ ਹੁੰਦਾ ਸੀ। ਲੇਕਿਨ ਇੱਥੇ ਅਸੀਂ ਦੇਖਿਆ ਹੈ ਕਿ ਅੱਗੇ ਵਧਣ ਕਰਕੇ ਇੱਕ-ਦੂਜੇ ਦੀ ਮਦਦ ਕੀਤੀ ਗਈ। ਇਸ ਇਕਜੁੱਟਤਾ, ਇਸ ਸਮੂਹਕਤਾ ਨੇ ਸਾਡੀ ਕਾਸ਼ੀ ਨੂੰ ਹੋਰ ਵਿਸ਼ਾਲ ਬਣਾ ਦਿੱਤਾ ਹੈ।
ਅਜਿਹੀ ਮਾਨਵੀ ਵਿਵਸਥਾ ਲਈ ਇੱਥੋਂ ਦਾ ਪ੍ਰਸ਼ਾਸਨ ਹੋਵੇ, ਗਾਇਤ੍ਰੀ ਪਰਿਵਾਰ ਰਚਨਾਤਮਕ ਟਰੱਸਟ ਹੋਵੇ, ਰਾਸ਼ਟਰੀ ਰੋਟੀ ਬੈਂਕ ਹੋਵੇ, ਭਾਰਤ ਸੇਵਾਸ਼੍ਰਮ ਸੰਘ ਹੋਵੇ, ਸਾਡੇ ਸਿੰਧੀ ਸਮਾਜ ਦੇ ਭਾਈ-ਭੈਣ ਹੋਣ, ਭਗਵਾਨ ਅਵਧੂਤ ਰਾਮ ਕੁਸ਼ਠ ਸੇਵਾ ਆਸ਼ਰਮ ਸਰਵੇਸ਼ਵਰੀ ਸਮੂਹ ਹੋਵੇ, ਬੈਂਕਾਂ ਨਾਲ ਜੁੜੇ ਲੋਕ ਹੋਣ, ਕੋਟ-ਪੈਂਟ-ਟਾਈ ਛੱਡ ਕੇ ਗਲੀ-ਮੁਹੱਲੇ ਵਿੱਚ ਗ਼ਰੀਬ ਦੇ ਦਰਵਾਜ਼ੇ ‘ਤੇ ਖੜ੍ਹੇ ਹੋ ਜਾਣ, ਤਮਾਮ ਵਪਾਰੀ ਐਸੋਸੀਏਸ਼ਨਸ ਹੋਣ, ਅਤੇ ਸਾਡੇ ਅਨਵਰ ਅਹਮਦ ਜੀ ਨੇ ਕਿਤਨੇ ਵਧੀਆ ਤਰੀਕੇ ਨਾਲ ਦੱਸਿਆ, ਅਜਿਹੇ ਕਿਤਨੇ ਅਣਗਿਣਤ ਲੋਕ ਅਤੇ ਮੈਂ ਤਾਂ ਹਾਲੇ ਸਿਰਫ ਪੰਜ-ਸੱਤ ਲੋਕਾਂ ਨਾਲ ਗੱਲ ਕਰ ਸਕਿਆ ਹਾਂ, ਲੇਕਿਨ ਅਜਿਹੇ ਹਜ਼ਾਰਾਂ ਲੋਕਾਂ ਨੇ ਕਾਸ਼ੀ ਦੇ ਗੌਰਵ ਨੂੰ ਵਧਾਇਆ ਹੈ।
ਸੈਂਕੜੋਂ ਸੰਸਥਾਵਾਂ ਨੇ ਆਪਣੇ-ਆਪ ਨੂੰ ਖਪਾ ਦਿੱਤਾ ਹੈ। ਸਭ ਨਾਲ ਮੈਂ ਗੱਲ ਨਹੀਂ ਕਰ ਸਕਿਆ ਹਾਂ, ਲੇਕਿਨ ਮੈਂ ਹਰ ਕਿਸੇ ਦੇ ਕੰਮ ਨੂੰ ਅੱਜ ਨਮਨ ਕਰਦਾ ਹਾਂ। ਇਸ ਵਿੱਚ ਜੁੜੇ ਹੋਏ ਹਰ ਵਿਅਕਤੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਅਤੇ ਜਦੋਂ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਂ ਸਿਰਫ ਜਾਣਕਾਰੀ ਨਹੀਂ ਲੈ ਰਿਹਾ ਹਾਂ, ਮੈਂ ਤੁਹਾਡੇ ਤੋਂ ਪ੍ਰੇਰਣਾ ਲੈ ਰਿਹਾ ਹਾਂ। ਅਧਿਕ ਕੰਮ ਕਰਨ ਲਈ ਤੁਹਾਡੇ ਜਿਹੇ ਲੋਕਾਂ ਨੇ ਇਸ ਸੰਕਟ ਵਿੱਚ ਕੰਮ ਕੀਤੇ, ਇਨ੍ਹਾਂ ਦਾ ਅਸ਼ੀਰਵਾਦ ਲੈ ਰਿਹਾ ਹਾਂ। ਅਤੇ ਮੇਰੀ ਪ੍ਰਾਰਥਨਾ ਹੈ ਕਿ ਬਾਬਾ ਅਤੇ ਮਾਂ ਅੰਨਪੂਰਣਾ ਤੁਹਾਨੂੰ ਹੋਰ ਤਾਕਤ ਦੇਵੇ, ਹੋਰ ਸ਼ਕਤੀ ਦੇਵੇ।
ਸਾਥੀਓ, ਕੋਰੋਨਾ ਦੇ ਇਸ ਸੰਕਟ ਕਾਲ ਨੇ ਦੁਨੀਆ ਦੇ ਸੋਚਣ ਸਮਝਣ, ਕੰਮ-ਕਾਜ ਕਰਨ, ਖਾਣ-ਪੀਣ, ਸਾਰਿਆਂ ਦੇ ਤੌਰ-ਤਰੀਕੇ ਪੂਰੀ ਤਰ੍ਹਾਂ ਬਦਲ ਦਿੱਤੇ ਹਨ। ਅਤੇ ਜਿਸ ਪ੍ਰਕਾਰ ਨਾਲ ਤੁਸੀਂ ਸੇਵਾ ਕੀਤੀ ਅਤੇ ਇਸ ਸੇਵਾ ਦਾ ਸਮਾਜ ਜੀਵਨ ‘ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਮੈਂ ਬਚਪਨ ਤੋਂ ਹੀ ਸੁਣਿਆ ਕਰਦਾ ਸੀ ਕਿ ਇੱਕ ਸੁਨਿਆਰ, ਉਸ ਨੂੰ ਛੋਟਾ-ਮੋਟਾ ਆਪਣੇ ਘਰ ਵਿੱਚ ਇੱਕ ਸੁਨਿਆਰ ਦੇ ਨਾਤੇ, ਉਹ ਆਪਣੇ ਘਰ ਵਿੱਚ ਕੰਮ ਕਰਦਾ ਸੀ ਅਤੇ ਕੁਝ ਪਰਿਵਾਰਾਂ ਲਈ ਸੋਨੇ ਦੀਆਂ ਚੀਜ਼ਾਂ ਬਣਾਉਣ ਵਗੈਰਾ ਚਲਦਾ ਸੀ।
ਲੇਕਿਨ ਉਨ੍ਹਾਂ ਮਹਾਸ਼ਯ ਦੀ ਇੱਕ ਆਦਤ ਸੀ, ਉਹ ਬਜ਼ਾਰ ਤੋਂ ਦਾਤਣ ਖਰੀਦਦੇ ਸਨ। ਸਵੇਰੇ ਅਸੀਂ ਪਹਿਲਾਂ ਦੇ ਜ਼ਮਾਨੇ ਵਿੱਚ, ਅੱਜ ਬ੍ਰਸ਼ ਉਪਯੋਗ ਕਰਦੇ ਹਾਂ ਪਹਿਲਾਂ ਦਾਤਣ ਕਰਦੇ ਸਨ। ਅਤੇ ਉਹ ਹਸਪਤਾਲ ਵਿੱਚ ਜਾ ਕੇ ਉਹ ਜੋ ਮਰੀਜ਼ ਹੁੰਦਾ ਸੀ, ਉਸ ਦੇ ਜੋ ਰਿਸ਼ਤੇਦਾਰ ਹੁੰਦੇ ਸਨ, ਓਨੀ ਸੰਖਿਆ ਗਿਣ ਕੇ ਹਰ ਦਿਨ ਸ਼ਾਮ ਨੂੰ ਦਾਤਣ ਕਰਕੇ ਆਉਂਦੇ ਸਨ, ਇਹੀ ਕੰਮ ਕਰਦੇ ਸਨ ਅਤੇ ਦਿਨਭਰ ਆਪਣਾ ਸੁਨਿਆਰ ਦਾ ਕੰਮ ਕਰਦੇ ਸਨ। ਤੁਸੀਂ ਹੈਰਾਨ ਹੋ ਜਾਓਗੇ ਇੱਕ ਸੁਨਿਆਰ ਦੇ ਰੂਪ ਵਿੱਚ ਆਪਣੇ ਕੰਮ ਦੇ ਨਾਲ ਦਾਤਣ ਲੋਕਾਂ ਦੀ ਮਦਦ ਕਰਨ ਦੀ ਉਨ੍ਹਾਂ ਨੇ ਛੋਟੀ ਜਿਹੀ ਆਪਣੀ ਆਦਤ ਬਣਾ ਦਿੱਤੀ, ਉਸ ਪੂਰੇ ਇਲਾਕੇ ਵਿੱਚ ਉਨ੍ਹਾਂ ਦੀ ਇਤਨਾ ਅਕਸ ਸੀ, ਉਨ੍ਹਾਂ ਤੋਂ ਸੇਵਾਭਾਵ ਦੀ ਇਤਨੀ ਚਰਚਾ ਸੀ ਕਿ ਸੋਨੇ ਦਾ ਕੰਮ ਕਰਵਾਉਣ ਲਈ ਲੋਕ ਕਹਿੰਦੇ ਕਿ ਅਰੇ ਭਾਈ, ਇਹ ਤਾਂ ਸੇਵਾਭਾਵੀ ਹੈ ਉਨ੍ਹਾਂ ਦੇ ਇੱਥੇ ਸੋਨੇ ਦਾ ਕੰਮ ਕਰਵਾਵਾਂਗੇ।
ਯਾਨੀ ਕਰਦੇ ਸੀ ਉਹ ਸੇਵਾ, ਲੇਕਿਨ ਆਪਣੇ ਆਪ ਉਨ੍ਹਾਂ ਦੀ ਇੱਕ ਭਰੋਸੇਯੋਗਤਾ ਬਣੀ ਸੀ, ਉਨ੍ਹਾਂ ਦੇ ਆਪਣੇ ਸੋਨੇ ਦੇ ਕੰਮ ਕਰਕੇ ਹਰ ਪਰਿਵਾਰ ਦੇ ਉਹ ਭਰੋਸੇਮੰਦ ਵਿਅਕਤੀ ਬਣ ਚੁੱਕੇ ਸਨ। ਯਾਨੀ ਸਾਡਾ ਸਮਾਜ ਅਜਿਹਾ ਹੈ ਕਿ ਸੇਵਾ ਭਾਵ ਨੂੰ ਸਿਰਫ ਕੁਝ ਪਾਇਆ, ਕੁਝ ਮਿਲਿਆ, ਉਤਨੇ ਨਾਲ ਹੀ ਨਹੀਂ, ਉਸ ਤੋਂ ਵੀ ਬਹੁਤ ਅਧਿਕ ਭਾਵ ਨਾਲ ਦੇਖਦਾ ਹੈ। ਅਤੇ ਜੋ ਸੇਵਾ ਲੈਂਦਾ ਹੈ ਉਹ ਆਪਣੇ ਮਨ ਵਿੱਚ ਠਾਣ ਲੈਂਦਾ ਹੈ ਕਿ ਜਦੋਂ ਵੀ ਮੌਕਾ ਮਿਲੇਗਾ ਉਹ ਵੀ ਕਿਸੇ ਦੀ ਮਦਦ ਕਰੇਗਾ, ਇਹੀ ਚੱਕਰ ਚਲਦਾ ਰਹਿੰਦਾ ਹੈ। ਇਹੀ ਤਾਂ ਸਮਾਜ ਨੂੰ ਪ੍ਰੇਰਣਾ ਦਿੰਦਾ ਹੈ।
ਤੁਸੀਂ ਸੁਣਿਆ ਹੋਵੇਗਾ ਸੌ ਸਾਲ ਪਹਿਲਾਂ ਅਜਿਹੀ ਭਿਆਨਕ ਮਹਾਮਾਰੀ ਹੋਈ ਸੀ, ਹੁਣ ਸੌ ਸਾਲ ਬਾਅਦ ਇਹ ਹੋਈ ਹੈ। ਅਤੇ ਕਹਿੰਦੇ ਹਨ ਕਿ ਉਸ ਸਮੇਂ ਭਾਰਤ ਵਿੱਚ ਇਤਨੀ ਜਨਸੰਖਿਆ ਨਹੀਂ ਸੀ, ਘੱਟ ਲੋਕ ਸਨ। ਲੇਕਿਨ ਉਸ ਸਮੇਂ ਵੀ, ਉਸ ਮਹਾਮਾਰੀ ਵਿੱਚ ਦੁਨੀਆ ਵਿੱਚ ਜੋ ਸਭ ਤੋਂ ਜ਼ਿਆਦਾ ਲੋਕ ਮਰੇ, ਉਨ੍ਹਾਂ ਵਿੱਚੋਂ ਸਾਡਾ ਹਿੰਦੁਸਤਾਨ ਵੀ ਸੀ। ਕਰੋੜਾਂ ਲੋਕ ਮਰ ਗਏ ਸਨ। ਅਤੇ ਇਸ ਲਈ ਜਦੋਂ ਇਸ ਵਾਰ ਮਹਾਮਾਰੀ ਆਈ, ਤਾਂ ਸਾਰੀ ਦੁਨੀਆ, ਭਾਰਤ ਦਾ ਨਾਮ ਲੈਂਦੇ ਹੀ ਉਨ੍ਹਾਂ ਨੂੰ ਡਰ ਲਗਦਾ ਸੀ।
ਲਗਦਾ ਸੀ ਭਾਈ ਸੌ ਸਾਲ ਪਹਿਲਾਂ ਭਾਰਤ ਦੇ ਕਾਰਨ ਇੰਨੀ ਬਰਬਾਦੀ ਹੋਈ ਸੀ, ਭਾਰਤ ਵਿੱਚ ਇਤਨੇ ਲੋਕ ਮਰ ਗਏ ਸਨ ਅਤੇ ਅੱਜ ਭਾਰਤ ਦੀ ਇਤਨੀ ਆਬਾਦੀ ਹੈ, ਇੰਨੀ ਚੁਣੌਤੀਆਂ ਹਨ, ਬੜੇ-ਬੜੇ ਐਕਸਪਰਟਸ ਇਹ ਕਹਿ ਰਹੇ ਸਨ ਅਤੇ ਭਾਰਤ ‘ਤੇ ਸਵਾਲ ਖੜ੍ਹਾ ਕਰਨ ਲੱਗੇ ਸਨ ਕਿ ਇਸ ਵਾਰ ਵੀ ਭਾਰਤ ਵਿਗੜ ਜਾਵੇਗਾ। ਲੇਕਿਨ ਕੀ ਸਥਿਤੀ ਬਣੀ। ਤੁਸੀਂ ਦੇਖਿਆ ਹੋਵੇਗਾ 23-24 ਕਰੋੜ ਦੀ ਆਬਾਦੀ ਵਾਲਾ ਸਾਡਾ ਉੱਤਰ ਪ੍ਰਦੇਸ਼, ਅਤੇ ਉਸ ਦੇ ਲਈ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਸ਼ੰਕਾਵਾਂ-ਕੁਸ਼ੰਕਾਵਾਂ ਵੀ ਸਨ, ਇਹ ਕਿਵੇਂ ਬਚੇਗਾ।
ਕੋਈ ਕਹਿੰਦਾ ਸੀ ਕਿ ਕੋਈ ਕਹਿੰਦਾ ਸੀ, ਕਿ ਯੂਪੀ ਵਿੱਚ ਗ਼ਰੀਬੀ ਬਹੁਤ ਹੈ, ਇੱਥੇ ਬਾਹਰ ਕੰਮ ਕਰਨ ਗਏ ਸ਼੍ਰਮਿਕ, ਮਜ਼ਦੂਰ ਸਾਥੀ ਬਹੁਤ ਹਨ, ਉਹ ਦੋ ਗਜ ਦੀ ਦੂਰੀ ਦਾ ਪਾਲਣ ਕਿਵੇਂ ਕਰ ਸਕਣਗੇ? ਉਹ ਕੋਰੋਨਾ ਤੋਂ ਨਹੀਂ ਤਾਂ ਭੁੱਖ ਨਾਲ ਮਰ ਜਾਣਗੇ। ਲੇਕਿਨ ਤੁਹਾਡੇ ਸਹਿਯੋਗ ਨੇ, ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਸਖਤ ਮਿਹਨਤ ਨੇ, ਪਰਾਕ੍ਰਮ ਨੇ ਸਾਰੀਆਂ ਆਸ਼ੰਕਾਵਾਂ ਨੂੰ ਨਸ਼ਟ ਕਰ ਦਿੱਤਾ।
ਸਾਥੀਓ, ਬ੍ਰਾਜ਼ੀਲ ਜਿਹੇ ਵੱਡੇ ਦੇਸ਼ ਵਿੱਚ, ਜਿਸ ਦੀ ਆਬਾਦੀ ਕਰੀਬ 24 ਕਰੋੜ ਹੈ, ਉੱਥੇ ਕੋਰੋਨਾ ਨਾਲ 65 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਦੁਖਦ ਮੌਤ ਹੋਈ ਹੈ। ਲੇਕਿਨ ਉਤਨੀ ਹੀ ਆਬਾਦੀ ਵਾਲੇ ਸਾਡੇ ਯੂਪੀ ਵਿੱਚ ਕਰੀਬ-ਕਰੀਬ 800 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਯਾਨੀ ਯੂਪੀ ਵਿੱਚ ਕੋਰੋਨਾ ਨਾਲ ਹਜ਼ਾਰਾਂ ਜ਼ਿੰਦਗੀਆਂ, ਜਿਸ ਦੀ ਮਰਨ ਦੀ ਸੰਭਾਵਨਾ ਦਿਖਾਈ ਜਾਂਦੀ ਸੀ, ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਅੱਜ ਸਥਿਤੀ ਇਹ ਹੈ ਕਿ ਉੱਤਰ ਪ੍ਰਦੇਸ਼ ਨੇ ਨਾ ਸਿਰਫ ਸੰਕ੍ਰਮਣ ਦੀ ਗਤੀ ਨੂੰ ਕਾਬੂ ਵਿੱਚ ਕੀਤਾ ਹੋਇਆ ਹੈ ਬਲਕਿ ਜਿਨ੍ਹਾਂ ਨੂੰ ਕੋਰੋਨਾ ਹੋਇਆ ਹੈ, ਉਹ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ। ਅਤੇ ਇਸ ਦੀ ਬਹੁਤ ਵੱਡੀ ਵਜ੍ਹਾ ਆਪ ਜਿਹੇ ਅਨੇਕ ਮਹਾਨਭਾਵਾਂ ਦੀ ਜਾਗਰੂਕਤਾ, ਸੇਵਾਭਾਵ, ਸਰਗਰਮੀ ਹੈ। ਆਪ ਜਿਹੇ ਸਮਾਜਿਕ, ਧਾਰਮਿਕ ਅਤੇ ਪਰਉਪਕਾਰੀ ਸੰਗਠਨਾਂ ਦਾ ਇਹ ਜੋ ਸੇਵਾਭਾਵ ਹੈ, ਤੁਹਾਡਾ ਇਹ ਜੋ ਸੰਕਲਪ ਹੈ, ਤੁਹਾਡੇ ਸੰਸਕਾਰ ਹਨ ਜਿਸ ਨੇ ਇਸ ਕਠਿਨ ਸਮੇਂ ਵਿੱਚ, ਕਠਿਨ ਤੋਂ ਕਠਿਨ ਦੌਰ ਵਿੱਚ ਸਮਾਜ ਦੇ ਹਰ ਵਿਅਕਤੀ ਨੂੰ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜਨ ਦੀ ਤਾਕਤ ਦਿੱਤੀ ਹੈ, ਬਹੁਤ ਵੱਡੀ ਮਦਦ ਕੀਤੀ ਹੈ।
ਸਾਥੀਓ, ਅਸੀਂ ਤਾਂ ਕਾਸ਼ੀਵਾਸੀ ਹਾਂ। ਅਤੇ ਕਬੀਰਦਾਸ ਜੀ ਨੇ ਕਿਹਾ ਹੈ -
ਸੇਵਕ ਫਲ ਮਾਂਗੇ ਨਹੀਂ, ਸੇਬ ਕਰੇ ਦਿਨ ਰਾਤ
ਸੇਵਾ ਕਰਨ ਵਾਲਾ ਸੇਵਾ ਦਾ ਫਲ ਨਹੀਂ ਮੰਗਦਾ, ਦਿਨ ਰਾਤ ਨਿਰਸੁਆਰਥ ਭਾਵ ਨਾਲ ਸੇਵਾ ਕਰਦਾ ਹੈ। ਦੂਸਰਿਆਂ ਦੀ ਨਿਰਸੁਆਰਥ ਸੇਵਾ ਦੇ ਸਾਡੇ ਇਹੀ ਸੰਸਕਾਰ ਹਨ, ਜੋ ਇਸ ਮੁਸ਼ਕਿਲ ਸਮੇਂ ਵਿੱਚ ਦੇਸ਼ਵਾਸੀਆਂ ਦੇ ਕੰਮ ਆ ਰਹੇ ਹਨ। ਇਸੇ ਭਾਵਨਾ ਨਾਲ ਕੇਂਦਰ ਸਰਕਾਰ ਨੇ ਵੀ ਨਿਰੰਤਰ ਯਤਨ ਕੀਤਾ ਹੈ, ਕਿ ਕੋਰੋਨਾ ਕਾਲ ਦੇ ਇਸ ਸਮੇਂ ਵਿੱਚ ਆਮ ਜਨ ਦੀ ਪੀੜਾ ਨੂੰ ਸਾਂਝਾ ਕੀਤਾ ਜਾਵੇ, ਉਸ ਨੂੰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾਵੇ। ਗ਼ਰੀਬ ਨੂੰ ਰਾਸ਼ਨ ਮਿਲੇ, ਉਸ ਦੀ ਜੇਬ ਵਿੱਚ ਕੁਝ ਰੁਪਏ ਰਹਿਣ, ਉਸ ਦੇ ਪਾਸ ਰੋਜਗਾਰ ਹੋਵੇ ਅਤੇ ਉਹ ਆਪਣੇ ਕੰਮ ਲਈ ਕਰਜ਼ਾ ਲੈ ਸਕੇ, ਇਨ੍ਹਾਂ ਸਾਰੀਆਂ ਗੱਲਾਂ ‘ਤੇ ਧਿਆਨ ਦਿੱਤਾ ਹੈ।
ਸਾਥੀਓ, ਅੱਜ ਭਾਰਤ ਵਿੱਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਦਾ ਬਹੁਤ ਬੜਾ ਲਾਭ ਬਨਾਰਸ ਦੇ ਵੀ ਗ਼ਰੀਬਾਂ ਨੂੰ, ਮਜ਼ਦੂਰਾਂ ਨੂੰ ਹੋ ਰਿਹਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਭਾਰਤ, ਅਮਰੀਕਾ ਤੋਂ ਵੀ ਦੁੱਗਣੀ ਆਬਾਦੀ ਨਾਲ, ਇੱਕ ਪੈਸਾ ਲਏ ਬਿਨਾ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਅਤੇ ਹੁਣ ਤਾਂ ਇਸ ਯੋਜਨਾ ਨੂੰ ਨਵੰਬਰ ਅੰਤ ਤੱਕ, ਯਾਨੀ ਦਿਵਾਲੀ ਅਤੇ ਛੱਠ ਪੂਜਾ, ਯਾਨੀ 30 ਨਵੰਬਰ ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ। ਸਾਡੀਆਂ ਕੋਸ਼ਿਸ਼ਾਂ ਇਹੀ ਹਨ ਕਿ ਕਿਸੇ ਗ਼ਰੀਬ ਨੂੰ ਤਿਉਹਾਰਾਂ ਦੇ ਸਮੇਂ ਵਿੱਚ ਖਾਣ-ਪੀਣ ਦੀ ਕਮੀ ਨਾ ਹੋਵੇ। ਖਾਣ ਦੇ ਨਾਲ-ਨਾਲ, ਲੌਕਡਾਊਨ ਕਾਰਨ ਗ਼ਰੀਬ ਨੂੰ ਖਾਣਾ ਪਕਾਉਣ ਲਈ ਈਂਧਣ ਦੀ ਮੁਸ਼ਕਿਲ ਨਾ ਹੋਵੇ, ਇਸ ਦੇ ਲਈ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮੁਫਤ ਗੈਸ ਸਿਲੰਡਰ ਦਿੱਤਾ ਜਾ ਰਿਹਾ ਹੈ।
ਸਾਥੀਓ, ਗ਼ਰੀਬਾਂ ਦੇ ਜਨਧਨ ਖਾਤੇ ਵਿੱਚ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਕਰਵਾਉਣਾ ਹੋਵੇ ਜਾਂ ਫਿਰ ਗ਼ਰੀਬਾਂ ਦੇ, ਮਜ਼ਦੂਰਾਂ ਦੇ ਰੋਜਗਾਰ ਦੀ ਚਿੰਤਾ, ਛੋਟੇ ਉਦਯੋਗਾਂ ਨੂੰ, ਰੇਹੜੀ-ਠੇਲਾ ਲਗਾਉਣ ਵਾਲਿਆਂ ਨੂੰ, ਅਸਾਨ ਕਰਜ਼ਾ ਉਪਲੱਬਧ ਕਰਵਾਉਣਾ ਹੋਵੇ ਜਾਂ ਖੇਤੀ, ਪਸ਼ੂਪਾਲਣ, ਮਛਲੀ ਪਾਲਣ ਅਤੇ ਦੂਜੇ ਕੰਮਾਂ ਲਈ ਇਤਿਹਾਸਿਕ ਫੈਸਲੇ, ਅਤੇ ਸਰਕਾਰ ਨੇ ਲਗਾਤਾਰ ਕੰਮ ਕੀਤਾ ਹੈ।
ਕੁਝ ਦਿਨ ਪਹਿਲੇ ਹੀ 20 ਹਜ਼ਾਰ ਕਰੋੜ ਰੁਪਏ ਦੀ ਮਤਸਯ ਸੰਪਦਾ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦਾ ਲਾਭ ਵੀ ਇਸ ਖੇਤਰ ਦੇ ਮਛਲੀ ਪਾਲਕਾਂ ਨੂੰ ਹੋਵੇਗਾ। ਇਸ ਦੇ ਇਲਾਵਾ ਇੱਥੇ ਯੂਪੀ ਵਿੱਚ ਕੁਝ ਦਿਨ ਪਹਿਲਾਂ ਹੀ ਰੋਜਗਾਰ ਅਤੇ ਸਵੈ-ਰੋਜਗਾਰ ਲਈ ਇੱਕ ਹੋਰ ਵਿਸ਼ੇਸ਼ ਅਭਿਯਾਨ ਚਲਾਇਆ ਗਿਆ ਹੈ। ਇਸ ਦੇ ਤਹਿਤ ਸਾਡੇ ਜੋ ਹਸਤਸ਼ਿਲਪੀ ਹਨ, ਬੁਣਕਰ ਹਨ, ਦੂਜੇ ਕਾਰੀਗਰ ਹਨ ਜਾਂ ਫਿਰ ਦੂਜੇ ਰਾਜਾਂ ਤੋਂ ਜੋ ਵੀ ਸ਼੍ਰਮਿਕ ਸਾਥੀ ਪਿੰਡ ਪਰਤੇ ਹਨ, ਅਜਿਹੇ ਲੱਖਾਂ ਮਜ਼ਦੂਰਾਂ ਲਈ ਰੋਜ਼ਗਾਰ ਦੀ ਵਿਵਸਥਾ ਕੀਤੀ ਗਈ ਹੈ।
ਸਾਥੀਓ, ਕੋਰੋਨਾ ਦੀ ਇਹ ਆਪਦਾ ਇਤਨੀ ਬੜੀ ਹੈ ਕਿ ਇਸ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰਨਾ ਹੀ ਹੋਵੇਗਾ। ਅਸੀਂ ਤਸੱਲੀ ਮੰਨ ਕੇ ਬੈਠ ਨਹੀਂ ਸਕਦੇ ਹਾਂ। ਸਾਡੇ ਬੁਣਕਰ ਭਾਈ - ਭੈਣ ਹੋਣ, ਕਿਸ਼ਤੀ ਚਲਾਉਣ ਵਾਲੇ ਸਾਡੇ ਸਾਥੀ ਹੋਣ, ਵਪਾਰੀ - ਕਾਰੋਬਾਰੀ ਹੋਣ, ਸਾਰਿਆਂ ਨੂੰ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ, ਸਾਡਾ ਨਿਰੰਤਰ ਯਤਨ ਹੈ ਕਿ ਸਾਰਿਆਂ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ ਅਤੇ ਬਨਾਰਸ ਵੀ ਅੱਗੇ ਵਧਦਾ ਹੀ ਰਹੇ। ਮੈਂ ਕੁਝ ਦਿਨ ਪਹਿਲਾਂ ਹੀ ਬਨਾਰਸ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ, ਸ਼ਹਿਰ ਦੇ ਸਾਡੇ ਵਿਧਾਇਕਾਂ ਨਾਲ ਵੀ ਟੈਕਨੋਲੋਜੀ ਜ਼ਰੀਏ ਲੰਬੀ ਮੁਲਾਕਾਤ ਕੀਤੀ ਸੀ, ਬਹੁਤ ਡਿਟੇਲ ਵਿੱਚ ਗੱਲ ਕੀਤੀ ਸੀ, ਇੱਕ-ਇੱਕ ਚੀਜ਼ ਨੂੰ ਮੈਂ ਟੈਕਨੋਲੋਜੀ ਅਤੇ ਡ੍ਰੋਨ ਦੀ ਪੱਧਤੀ ਨਾਲ ਮੌਨੀਟਰ ਕੀਤਾ ਸੀ। ਇਸ ਵਿੱਚ ਸੜਕਾਂ, ਬਿਜਲੀ, ਪਾਣੀ ਜਿਹੇ ਤਮਾਮ ਪ੍ਰੋਜੈਕਟਸ ਦੇ ਨਾਲ-ਨਾਲ ਬਾਬਾ ਵਿਸ਼ਵਨਾਥ ਧਾਮ ਪ੍ਰੋਜੈਕਟ ਦੀ ਸਥਿਤੀ ਨੂੰ ਲੈ ਕੇ ਵੀ ਵਿਸਤ੍ਰਿਤ ਜਾਣਕਾਰੀ ਮੈਨੂੰ ਦਿੱਤੀ ਗਈ ਸੀ। ਮੈਂ ਜ਼ਰੂਰੀ ਸੂਚਨਾਵਾਂ ਵੀ ਦਿੱਤੀਆਂ ਸਨ। ਕੁਝ ਰੁਕਾਵਟਾਂ ਵੀ ਹੁੰਦੀਆਂ ਹਾਂ ਤਾਂ ਦੂਰ ਕਰਨ ਲਈ ਜਿੱਥੇ - ਜਿੱਥੇ ਕਹਿਣਾ ਸੀ, ਉੱਥੇ ਵੀ ਕਿਹਾ ਸੀ।
ਇਸ ਸਮੇਂ ਕਾਸ਼ੀ ਵਿੱਚ ਹੀ ਲਗਭਗ 8 ਹਜ਼ਾਰ ਕਰੋੜ ਰੁਪਏ ਦੇ ਅਲੱਗ- ਅਲੱਗ ਪ੍ਰੋਜੈਕਟਸ ‘ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ। 8 ਹਜ਼ਾਰ ਕਰੋੜ ਰੁਪਏ ਦੇ ਕੰਮ, ਯਾਨੀ ਅਨੇਕ ਲੋਕਾਂ ਨੂੰ ਰੋਜੀ - ਰੋਟੀ ਮਿਲਦੀ ਹੈ। ਜਦੋਂ ਸਥਿਤੀਆਂ ਆਮ ਹੋਣਗੀਆਂ ਤਾਂ ਕਾਸ਼ੀ ਵਿੱਚ ਪੁਰਾਣੀ ਰੌਣਕ ਵੀ ਉਤਨੀ ਹੀ ਤੇਜ਼ੀ ਨਾਲ ਪਰਤੇਗੀ।
ਇਸ ਲਈ ਸਾਨੂੰ ਹੁਣ ਤੋਂ ਤਿਆਰੀ ਵੀ ਕਰਨੀ ਹੈ ਅਤੇ ਇਸ ਲਈ ਹੀ ਟੂਰਿਜ਼ਮ ਨਾਲ ਜੁੜੇ ਸਾਰੇ ਪ੍ਰੋਜੈਕਟਸ, ਜਿਵੇਂ ਕਰੂਜ਼ ਟੂਰਿਜ਼ਮ, ਲਾਈਟ ਐਂਡ ਸਾਊਂਡ ਸ਼ੋਅ, ਦਸ਼ਾਸ਼ਵਮੇਧ ਘਾਟ ਦਾ ਪੁਨਰਨਿਰਮਾਣ, ਗੰਗਾ ਆਰਤੀ ਲਈ ਆਡੀਓ-ਵੀਡੀਓ ਸਕ੍ਰੀਨ ਲਗਾਉਣ ਦਾ ਕੰਮ, ਘਾਟਾਂ ‘ਤੇ ਹੋਰ ਵੀ ਵਿਵਸਥਾ ਪ੍ਰਬੰਧਨ ਦਾ ਕੰਮ, ਅਜਿਹੇ ਹਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ‘ਉੱਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਾਥੀਓ, ਆਉਣ ਵਾਲੇ ਸਮੇਂ ਵਿੱਚ ਕਾਸ਼ੀ ਨੂੰ ਆਤਮਨਿਰਭਰ ਭਾਰਤ ਅਭਿਯਾਨ ਦਾ ਵੀ ਇੱਕ ਵੱਡਾ ਕੇਂਦਰ ਬਣਾਉਂਦੇ ਹੋਏ ਅਸੀਂ ਸਾਰੇ ਦੇਖਣਾ ਚਾਹੁੰਦੇ ਹਾਂ ਅਤੇ ਇਹ ਸਾਡੇ ਸਭ ਦੀ ਜ਼ਿੰਮੇਦਾਰੀ ਵੀ ਹੈ। ਸਰਕਾਰ ਦੇ ਹਾਲ ਦੇ ਫੈਸਲਿਆਂ ਦੇ ਬਾਅਦ ਇੱਥੋਂ ਦੀਆਂ ਸਾੜੀਆਂ, ਇੱਥੋਂ ਦੇ ਦੂਜੇ ਹਸਤਸ਼ਿਲਪ ਲਈ, ਇੱਥੋਂ ਦੇ ਡੇਅਰੀ, ਮੱਛੀ ਪਾਲਣ ਅਤੇ ਮਧੂਮੱਖੀ ਪਾਲਣ ਦੇ ਕਾਰੋਬਾਰਾਂ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੁੱਲ੍ਹਣਗੇ। ਬੀ-ਵੈਕਸ ਦੀ ਬਹੁਤ ਅਧਿਕ ਡਿਮਾਂਡ ਦੁਨੀਆ ਵਿੱਚ ਹੈ। ਇਸ ਨੂੰ ਪੂਰਾ ਕਰਨ ਦਾ ਯਤਨ ਅਸੀਂ ਕਰ ਸਕਦੇ ਹਨ।
ਮੈਂ ਕਿਸਾਨਾਂ ਨੂੰ, ਯੁਵਾ ਸਾਥੀਆਂ ਨੂੰ ਵੀ ਇਹ ਤਾਕੀਦ ਕਰਾਂਗਾ ਕਿ ਇਸ ਪ੍ਰਕਾਰ ਦੇ ਕਾਰੋਬਾਰਾਂ ਵਿੱਚ ਵਧ ਚੜ੍ਹ ਕੇ ਭਾਗੀਦਾਰੀ ਸੁਨਿਸ਼ਚਿਤ ਕਰੋ। ਸਾਡੇ ਸਭ ਦੇ ਯਤਨਾਂ ਨਾਲ ਸਾਡੀ ਕਾਸ਼ੀ ਭਾਰਤ ਦੇ ਇੱਕ ਵੱਡੇ Export ਹੱਬ ਦੇ ਰੂਪ ਵਿੱਚ ਵਿਕਸਿਤ ਹੋ ਸਕਦੀ ਹੈ ਅਤੇ ਸਾਨੂੰ ਕਰਨਾ ਚਾਹੀਦਾ ਹੈ। ਕਾਸ਼ੀ ਨੂੰ ਅਸੀਂ ਆਤਮਨਿਰਭਰ ਭਾਰਤ ਅਭਿਯਾਨ ਦੀ ਪ੍ਰੇਰਕ ਸਥਲੀ ਦੇ ਰੂਪ ਵਿੱਚ ਵੀ ਵਿਕਸਿਤ ਕਰੀਏ, ਸਥਾਪਿਤ ਕਰੀਏ।
ਸਾਥੀਓ, ਮੈਨੂੰ ਚੰਗਾ ਲਗਿਆ, ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਕਾਸ਼ੀਵਾਸੀਆਂ ਦੇ ਸਾਵਣ ਦੇ ਮਹੀਨੇ ਵਿੱਚ ਦਰਸ਼ਨ ਹੋਣਾ ਆਪਣੇ-ਆਪ ਵਿੱਚ ਸੁਭਾਗ ਹੁੰਦਾ ਹੈ। ਅਤੇ ਤੁਸੀਂ ਜਿਸ ਤਰ੍ਹਾਂ ਸੇਵਾਭਾਵ ਨਾਲ ਕੰਮ ਕੀਤਾ ਹੈ, ਹੁਣ ਵੀ ਜਿਸ ਲਗਨ ਦੇ ਨਾਲ ਤੁਸੀਂ ਲੋਕ ਕਰ ਰਹੇ ਹੋ, ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਪਰਉਪਕਾਰ ਦੇ, ਸੇਵਾਭਾਵ ਦੇ ਆਪਣੇ ਕੰਮ ਵਿੱਚ ਤੁਸੀਂ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਹੈ, ਅੱਗੇ ਵੀ ਪ੍ਰੇਰਣਾ ਦਿੰਦੇ ਰਹੋਗੇ। ਲੇਕਿਨ ਹਾਂ, ਇੱਕ ਗੱਲ ਸਾਨੂੰ ਵਾਰ-ਵਾਰ ਕਰਨੀ ਹੈ, ਹਰ ਕਿਸੇ ਨਾਲ ਕਰਨੀ ਹੈ, ਆਪਣੇ ਆਪ ਨਾਲ ਵੀ ਕਰਨੀ ਹੈ। ਅਸੀਂ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਚਾਹੁੰਦੇ ਹਾਂ, ਉਸ ਨੂੰ ਛੱਡਣਾ ਨਹੀਂ ਹੈ। ਹੁਣ ਰਸਤਿਆਂ ‘ਤੇ ਥੁੱਕਣਾ ਅਤੇ ਉਸ ਵਿੱਚ ਵੀ ਸਾਡਾ ਬਨਾਰਸੀ ਪਾਨ, ਸਾਨੂੰ ਆਦਤ ਬਦਲਣੀ ਪਵੇਗੀ। ਦੂਜਾ, ਦੋ ਗਜ਼ ਦੀ ਦੂਰੀ, ਗਮਛੇ ਜਾਂ ਫੇਸ ਮਾਸਕ ਅਤੇ ਹੱਥ ਧੋਣ ਦੀ ਆਦਤ ਨੂੰ ਨਾ ਸਾਨੂੰ ਛੱਡਣਾ ਹੈ ਨਾ ਕਿਸੇ ਨੂੰ ਛੱਡਣ ਦੇਣਾ ਹੈ। ਹੁਣ ਇਸ ਨੂੰ ਸਾਡੇ ਸੰਸਕਾਰ ਬਣਾ ਦੇਣਾ ਹੈ, ਸੁਭਾਅ ਬਣਾ ਦੇਣਾ ਹੈ।
ਬਾਬਾ ਵਿਸ਼ਵਨਾਥ ਅਤੇ ਗੰਗਾ ਮਾਂ ਦਾ ਅਸ਼ੀਰਵਾਦ ਆਪ ਸਾਰਿਆਂ ‘ਤੇ ਬਣਿਆ ਰਹੇ, ਇਸੇ ਕਾਮਨਾ ਦੇ ਨਾਲ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ ਅਤੇ ਫਿਰ ਤੋਂ ਇੱਕ ਵਾਰ ਤੁਹਾਡੇ ਇਸ ਮਹਾਨ ਕਾਰਜ ਨੂੰ ਪ੍ਰਣਾਮ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ! ਹਰ-ਹਰ ਮਹਾਦੇਵ!!!
***
ਵੀਆਰਆਰਕੇ/ਕੇਪੀ/ਐੱਨਐੱਸ
(Release ID: 1637654)
Visitor Counter : 180
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam