PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
08 JUL 2020 6:33PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਕੋਵਿਡ - 19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਿੱਚ ਤੇਜ਼ੀ ਨਾਲ ਸੁਧਾਰ ਜਾਰੀ ; 61.53% ‘ਤੇ ਪਹੁੰਚੀ।
-
ਪਿਛਲੇ 24 ਘੰਟਿਆਂ ਦੌਰਾਨ 2,62,679 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।
-
ਕੋਵਿਡ ਮੌਤ ਦਰ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਏਮਸ ਦਿੱਲੀ ਨੇ ਕੋਵਿਡ ਕਲੀਨਿਕਲ ਪ੍ਰਬੰਧਨ ’ਤੇ ਰਾਜ ਦੇ ਡਾਕਟਰਾਂ ਨੂੰ ਟੈਲੀ-ਕੰਸਲਟੇਸ਼ਨ ਗਾਈਡੈਂਸ ਦੀ ਸ਼ੁਰੂਆਤ ਕੀਤੀ।
-
ਵਰਤਮਾਨ ਵਿੱਚ, ਐਕਟਿਵ ਕੇਸਾਂ ਦੀ ਸੰਖਿਆ 2,64,944 ਹੈ ਅਤੇ ਸਾਰੇ ਕੇਸ ਮੈਡੀਕਲ ਨਿਗਰਾਨੀ ਅਧੀਨ ਹਨ।
-
ਕੈਬਨਿਟ ਨੇ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਵਿੱਤਪੋਸ਼ਣ ਸੁਵਿਧਾ ਲਈ ਸੈਂਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ ਦਿੱਤੀ, ਕੈਬਨਿਟ ਨੇ ਪੀਐੱਮਜੀਕੇਵਾਈ/ ਆਤਮਨਿਰਭਰ ਭਾਰਤ ਦੇ ਤਹਿਤ ਜੂਨ ਤੋਂ ਲੈ ਕੇ ਅਗਸਤ 2020 ਤੱਕ ਦੀ ਤਿੰਨ ਮਹੀਨੇ ਦੀ ਮਿਆਦ ਲਈ ਈਪੀਐੱਫ ਯੋਗਦਾਨ ਨੂੰ ਵਧਾਕੇ 24% ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ, ਕੈਬਨਿਟ ਨੇ ਸ਼ਹਿਰੀ ਪ੍ਰਵਾਸੀਆਂ / ਗ਼ਰੀਬਾਂ ਲਈ ਘੱਟ ਕਿਰਾਏ ਵਾਲੇ ਹਾਊਸਿੰਗ ਕੰਪਲੈਕਸਾਂ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ।
-
ਕੈਬਨਿਟ ਨੇ ਉੱਜਵਲਾ ਲਾਭਾਰਥੀਆਂ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦਾ ਲਾਭ ਲੈਣ ਦੀ ਸੀਮਾ 1 ਜੁਲਾਈ 2020 ਤੋਂ ਤਿੰਨ ਮਹੀਨੇ ਲਈ ਵਧਾਉਣ ਨੂੰ ਪ੍ਰਵਾਨਗੀ ਦਿੱਤੀ, ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਜੁਲਾਈ ਤੋਂ ਨਵੰਬਰ, 2020 ਦੇ ਪੰਜ ਮਹੀਨਿਆਂ ਤੱਕ ਮੁਫ਼ਤ ਛੋਲੇ (ਚਣੇ) ਵੰਡਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ, ਕੈਬਨਿਟ ਨੇ ਅਤਿਰਿਕਤ ਅਨਾਜ ਦੀ ਵੰਡ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਜੁਲਾਈ ਤੋਂ ਪੰਜ ਮਹੀਨੇ ਹੋਰ ਵਧਾ ਕੇ ਨਵੰਬਰ, 2020 ਤੱਕ ਕਰਨ ਨੂੰ ਪ੍ਰਵਾਨਗੀ ਦਿੱਤੀ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ - 19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਵਿੱਚ ਤੇਜ਼ੀ ਨਾਲ ਸੁਧਾਰ ਜਾਰੀ ; 61.53% ‘ਤੇ ਪਹੁੰਚੀ
ਕੋਵਿਡ-19 ਦਾ ਪਤਾ ਲਗਾਉਣ ਲਈ ਸੈਂਪਲਾਂ ਦੀ ਜਾਂਚ ਦੀ ਸੰਖਿਆ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 2,62,679 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 53,000 ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਪ੍ਰਾਈਵੇਟ ਲੈਬਾਂ ਵਿੱਚ ਕੀਤੀ ਗਈ ਹੈ। ਹੁਣ ਤੱਕ ਜਾਂਚ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 1,04,73,771 ਹੋ ਚੁੱਕੀ ਹੈ। ਕੋਵਿਡ-19 ਦੀ ਜਾਂਚ ਵਿੱਚ ਪ੍ਰਸ਼ੰਸਾਯੋਗ ਵਾਧੇ ਦਾ ਇੱਕ ਮਹੱਤਵਪੂਰਨ ਘਟਕ, ਦੇਸ਼ ਭਰ ਵਿੱਚ ਡਾਇਗਨੌਸਟਿਕ ਲੈਬਸ ਦੀ ਸੰਖਿਆ ਵਿੱਚ ਵਾਧਾ ਹੈ। ਸਰਕਾਰੀ ਖੇਤਰ ਵਿੱਚ 795 ਅਤੇ ਪ੍ਰਾਈਵੇਟ ਖੇਤਰ ਵਿੱਚ 324 ਲੈਬਾਂ ਦੇ ਨਾਲ, ਦੇਸ਼ ਵਿੱਚ ਲੈਬਾਂ ਦੀ ਕੁੱਲ ਸੰਖਿਆ 1,119 ਹੈ। ਕੋਵਿਡ-19 ਦੇ ਜ਼ਿਆਦਾ ਰੋਗੀਆਂ ਦੇ ਠੀਕ ਹੋਣ ਦੇ ਨਾਲ, ਵਰਤਮਾਨ ਸਮੇਂ ਵਿੱਚ ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਦਾ ਅੰਤਰ ਵਧ ਕੇ 1,91,886 ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 16,883 ਰੋਗੀ ਠੀਕ ਹੋ ਚੁੱਕੇ ਹਨ, ਜਿਸ ਦੇ ਨਾਲ ਠੀਕ ਹੋਏ ਕੇਸਾਂ ਦੀ ਕੁੱਲ ਸੰਖਿਆ ਹੁਣ ਤੱਕ ਵਧ ਕੇ 4,56,830 ਹੋ ਗਈ ਹੈ। ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੀ ਦਰ ਰੋਜ਼ਾਨਾ ਵਧਦੀ ਜਾ ਰਹੀ ਹੈ। ਅੱਜ ਇਹ ਵਧ ਕੇ 61.53% ਤੱਕ ਹੋ ਗਈ ਹੈ। ਵਰਤਮਾਨ ਵਿੱਚ, ਐਕਟਿਵ ਕੇਸਾਂ ਦੀ ਸੰਖਿਆ 2,64,944 ਹੈ ਅਤੇ ਸਾਰੇ ਕੇਸ ਮੈਡੀਕਲ ਨਿਗਰਾਨੀ ਅਧੀਨ ਹਨ।
https://www.pib.gov.in/PressReleseDetail.aspx?PRID=1636958
ਕੋਵਿਡ ਮੌਤ ਦਰ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਏਮਸ ਦਿੱਲੀ ਨੇ ਕੋਵਿਡ ਕਲੀਨਿਕਲ ਪ੍ਰਬੰਧਨ ’ਤੇ ਰਾਜ ਦੇ ਡਾਕਟਰਾਂ ਨੂੰ ਟੈਲੀ-ਕੰਸਲਟੇਸ਼ਨ ਗਾਈਡੈਂਸ ਦੀ ਸ਼ੁਰੂਆਤ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਹੁਣ ਏਮਸ, ਨਵੀਂ ਦਿੱਲੀ ਦੇ ਮਾਹਿਰ ਡਾਕਟਰਾਂ ਨੂੰ ਰਾਜ ਦੇ ਹਸਪਤਾਲਾਂ ਵਿੱਚ ਆਈਸੀਯੂ ਦੀ ਦੇਖਭਾਲ਼ ਕਰਨ ਵਾਲੇ ਡਾਕਟਰਾਂ ਨੂੰ ਮਾਹਿਰ ਮਾਰਗ-ਦਰਸ਼ਨ ਅਤੇ ਗਿਆਨ ਸਹਾਇਤਾ ਪ੍ਰਦਾਨ ਕਰਨ ਲਈ ਸ਼ਾਮਲ ਕੀਤਾ ਹੈ। ਟੈਲੀ-ਕੰਸਲਟੇਸ਼ਨ ਗਾਈਡੈਂਸ ਕੋਵਿਡ-19 ਲਈ ਕਲੀਨਿਕਲ ਦਖਲਅੰਦਾਜ਼ੀ ਪ੍ਰੋਟੋਕੋਲ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਏਮਸ, ਨਵੀਂ ਦਿੱਲੀ ਦੇ ਡਾਕਟਰਾਂ ਦੀ ਇੱਕ ਮਾਹਿਰ ਟੀਮ ਟੈਲੀ / ਵੀਡੀਓ ਸਲਾਹ-ਮਸ਼ਵਰੇ ਰਾਹੀਂ ਵੱਖ-ਵੱਖ ਰਾਜਾਂ ਦੇ ਹਸਪਤਾਲਾਂ ਦੇ ਆਈਸੀਯੂਜ਼ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਬਾਰੇ ਮਾਰਗ-ਦਰਸ਼ਨ ਪ੍ਰਦਾਨ ਕਰੇਗੀ। ਉਹ ਕੇਸਾਂ ਦੀ ਮੌਤ ਦਰ ਨੂੰ ਘਟਾਉਣ ਲਈ ਕੋਵਿਡ-19 ਦੇ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿੱਚ ਰਾਜਾਂ ਦੀ ਮਦਦ ਕਰਨਗੇ। ਰਾਜਾਂ ਵਿੱਚ ਡਾਕਟਰਾਂ ਨੂੰ ਸਮੇਂ ਸਿਰ ਅਤੇ ਮਾਹਿਰ ਮਾਰਗ-ਦਰਸ਼ਨ ਪ੍ਰਦਾਨ ਕਰਨ ਲਈ ਇਹ ਟੈਲੀ-ਕੰਸਲਟੇਸ਼ਨ ਗਾਈਡੈਂਸ ਸੈਸ਼ਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹਰ ਹਫ਼ਤੇ ਦੋ ਵਾਰ ਕਰਵਾਏ ਜਾਣਗੇ। ਇਸ ਅਭਿਆਸ ਦਾ ਪਹਿਲਾ ਸੈਸ਼ਨ ਅੱਜ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਇਸ ਲਈ ਦਸ ਹਸਪਤਾਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮੁੰਬਈ (ਮਹਾਰਾਸ਼ਟਰ) ਦੇ ਨੌਂ ਅਤੇ ਗੋਆ ਦਾ ਇੱਕ ਹਸਪਤਾਲ ਸ਼ਾਮਲ ਹੈ।
https://pib.gov.in/PressReleseDetail.aspx?PRID=1637175
ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ, ਇਸ ਬਿਮਾਰੀ ਨਾਲ ਜੁੜੀ ਸਥਿਤੀ ਵਿੱਚ ਇੱਕ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ
ਭਾਰਤ ਵਿੱਚ, ਕੋਵਿਡ -19 ਦੇ ਵਧੇਰੇ ਮਾਮਲੇ ਵਾਲੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਾਜ਼ਿਟਿਵ ਕੇਸਾਂ ਦੀ ਸ਼ੁਰੂਆਤੀ ਤੌਰ 'ਤੇ ਪਹਿਚਾਣ ਕਰਨ ਅਤੇ ਉਸ ਦਾ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਕਰਨ 'ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਨ, ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਅਧਿਕ ਹੋਵੇ। ਇਹ ਦਰਸਾਉਂਦਾ ਹੈ ਕਿ ਭਾਵੇਂ ਪਾਜ਼ਿਟਿਵ ਕੇਸਾਂ ਦੀ ਕੁੱਲ ਸੰਖਿਆ ਵੱਧ ਹੈ, ਲੇਕਿਨ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ ਵਿੱਚ ਕਮੀ ਆ ਰਹੀ ਹੈ। ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਕੋਵਿਡ ਸਿਹਤ ਸੁਵਿਧਾਵਾਂ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਣ ਅਤੇ ਸੁਵਿਧਾਵਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ। ਭਾਰਤ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ 315.8 ਹੈ ਜਦੋਂ ਕਿ ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਸੰਖਿਆ 186.3 ਦੇ ਘੱਟ ਪੱਧਰ ‘ਤੇ ਹੈ। ਰਾਜਾਂ ਦੁਆਰਾ ਆਰਟੀ-ਪੀਸੀਆਰ ਟੈਸਟ, ਰੈਪਿਡ ਐਂਟੀਜੈੱਨ ਟੈਸਟ ਕਰ ਕੇ ਟੈਸਟਿੰਗ ਵਿੱਚ ਵਾਧਾ ਕਰਨ ਵਾਲੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਮਲਿਆਂ ਦੀ ਛੇਤੀ ਪਹਿਚਾਣ ਕਰਨ ਵਿੱਚ ਮਦਦ ਮਿਲ ਰਹੀ ਹੈ। ਰਾਜਾਂ ਦੁਆਰਾ ਸੀਨੀਅਰ ਅਤੇ ਬਜ਼ੁਰਗ ਨਾਗਰਿਕਾਂ, ਸਹਿ-ਰੋਗਾਂ ਵਾਲੇ ਲੋਕਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਸਮੇਤ, ਉੱਚ ਜੋਖਮ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਲਈ ਕਈ ਤਰ੍ਹਾਂ ਦੀਆਂ ਮੋਬਾਈਲ ਐਪਾਂ ਵਿਕਸਿਤ ਕੀਤੀਆਂ ਗਈਆਂ ਹਨ। ਸਥਾਨਕ ਸਰਕਾਰ ਵਿੱਚ ਕਮਿਊਨਿਟੀ, ਆਸ਼ਾ ਵਰਕਰਾਂ ਅਤੇ ਏਐੱਨਐੱਮ ਦੀ ਭਾਗੀਦਾਰੀ ਹੋਣ ਦੇ ਕਾਰਨ ਕਮਿਊਨਿਟੀ ਦੀ ਪ੍ਰਭਾਵੀ ਨਿਗਰਾਨੀ ਸੰਭਵ ਹੋਈ ਹੈ।
https://pib.gov.in/PressReleasePage.aspx?PRID=1637024
ਕੈਬਨਿਟ ਨੇ 'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਵਿੱਤਪੋਸ਼ਣ ਸੁਵਿਧਾ ਲਈ ਸੈਂਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਅੱਜ ਕੈਬਨਿਟ ਨੇ ਨਵੀਂ ਦੇਸ਼ਵਿਆਪੀ ਸੈਂਟਰਲ ਸੈਕਟਰ ਸਕੀਮ - ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਵਿਆਜ ਅਨੁਦਾਨ ਅਤੇ ਵਿੱਤੀ ਸਹਾਇਤਾ ਜ਼ਰੀਏ, ਫਸਲ ਦੇ ਬਾਅਦ ਬੁਨਿਆਦੀ ਢਾਂਚਾ ਪ੍ਰਬੰਧਨ ਅਤੇ ਕਮਿਊਨਿਟੀ ਖੇਤੀਬਾੜੀ ਅਸਾਸਿਆਂ ਲਈ ਵਿਵਹਾਰਕ ਪ੍ਰੋਜੈਕਟਾਂ ਵਿੱਚ ਨਿਵੇਸ਼ ਲਈ ਦਰਮਿਆਨੀ-ਲੰਬੀ ਮਿਆਦ ਦੇ ਕਰਜ਼ੇ ਦੇ ਵਿੱਤਪੋਸ਼ਣ ਦੀ ਸੁਵਿਧਾ ਪ੍ਰਦਾਨ ਕਰੇਗੀ। ਕਰਜ਼ਿਆਂ ਦੀ ਵੰਡ ਚਾਰ ਸਾਲਾਂ ਵਿੱਚ ਕੀਤੀ ਜਾਵੇਗੀ, ਚਾਲੂ ਵਿੱਤੀ ਵਰ੍ਹੇ ਵਿੱਚ 10,000 ਕਰੋੜ ਰੁਪਏ ਅਤੇ ਅਗਲੇ ਤਿੰਨ ਵਿੱਤ ਵਰ੍ਹਿਆਂ ਵਿੱਚ ਹਰੇਕ ਸਾਲ 30,000 ਕਰੋੜ ਰੁਪਏ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ।
https://pib.gov.in/PressReleseDetail.aspx?PRID=1637221
ਕੈਬਨਿਟ ਨੇ ਪੀਐੱਮਜੀਕੇਵਾਈ/ ਆਤਮਨਿਰਭਰ ਭਾਰਤ ਦੇ ਤਹਿਤ ਜੂਨ ਤੋਂ ਲੈ ਕੇ ਅਗਸਤ 2020 ਤੱਕ ਦੀ ਤਿੰਨ ਮਹੀਨੇ ਦੀ ਮਿਆਦ ਲਈ ਈਪੀਐੱਫ ਯੋਗਦਾਨ ਨੂੰ ਵਧਾਕੇ 24% ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ ਅਤੇ ਆਤਮਨਿਰਭਰ ਭਾਰਤ) ਦੇ ਤਹਿਤ ਸਰਕਾਰ ਦੁਆਰਾ ਐਲਾਨੇ ਪੈਕੇਜ ਦੇ ਇੱਕ ਹਿੱਸੇ ਦੇ ਰੂਪ ਵਿੱਚ, ਜੂਨ ਤੋਂ ਲੈ ਕੇ ਅਗਸਤ 2020 ਤੱਕ ਦੀ ਤਿੰਨ ਮਹੀਨੇ ਦੀ ਮਿਆਦ ਲਈ ਵਧਾ ਕੇ ਕਰਮਚਾਰੀ ਭਵਿੱਖ ਨਿਧੀ ਦੇ ਤਹਿਤ ਕਰਮਚਾਰੀਆਂ ਦਾ 12% ਹਿੱਸਾ ਅਤੇ ਨਿਯੁਕਤੀਕਾਰਾਂ ਦਾ 12% ਹਿੱਸਾ ਅਰਥਾਤ ਕੁੱਲ 24% ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ 15 ਅਪ੍ਰੈਲ 2020 ਨੂੰ ਸਵੀਕ੍ਰਿਤ ਮਾਰਚ ਤੋਂ ਮਈ ਦੀ ਤਨਖਾਹ ਮਹੀਨਿਆਂ ਦੀ ਵਰਤਮਾਨ ਸਕੀਮ ਦੇ ਅਤਿਰਿਕਤ ਹੈ। ਕੁੱਲ ਅਨੁਮਾਨਿਤ ਖ਼ਰਚ 4, 860 ਕਰੋੜ ਰੁਪਏ ਹੈ। ਇਸ ਨਾਲ 3.67 ਲੱਖ ਪ੍ਰਤਿਸ਼ਠਾਨਾਂ ਦੇ 72 ਲੱਖ ਤੋਂ ਅਧਿਕ ਕਰਮਚਾਰੀਆਂ ਨੂੰ ਲਾਭ ਪ੍ਰਾਪਤ ਹੋਵੇਗਾ।
https://pib.gov.in/PressReleseDetail.aspx?PRID=1637219
ਕੈਬਨਿਟ ਨੇ ਸ਼ਹਿਰੀ ਪ੍ਰਵਾਸੀਆਂ / ਗ਼ਰੀਬਾਂ ਲਈ ਘੱਟ ਕਿਰਾਏ ਵਾਲੇ ਹਾਊਸਿੰਗ ਕੰਪਲੈਕਸਾਂ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਸ਼ਹਿਰੀ (ਪੀਐੱਮਏਵਾਈ-ਯੂ) ਦੇ ਤਹਿਤ ਇੱਕ ਉਪ-ਯੋਜਨਾ ਦੇ ਰੂਪ ਵਿੱਚ ਸ਼ਹਿਰੀ ਪ੍ਰਵਾਸੀਆਂ/ਗ਼ਰੀਬਾਂ ਲਈ ਘੱਟ ਕਿਰਾਏ ਵਾਲੇ ਹਾਊਸਿੰਗ ਕੰਪਲੈਕਸਾਂ ਦੇ ਵਿਕਾਸ ਲਈ ਅਪਣੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਇਸ ਤਰ੍ਹਾਂ ਹੈ: ਵਰਤਮਾਨ ਵਿੱਚ ਖਾਲੀ ਪਈਆਂ ਸਰਕਾਰ ਦੁਆਰਾ ਵਿੱਤਪੋਸ਼ਿਤ ਹਾਊਸਿੰਗ ਕੰਪਲੈਕਸਾਂ ਨੂੰ 25 ਸਾਲਾਂ ਦੇ ਰਿਆਇਤ (ਕਨਸੈਸ਼ਨ) ਸਮਝੌਤੇ ਜ਼ਰੀਏ ਏਆਰਐੱਚਸੀ ਵਿੱਚ ਬਦਲ ਦਿੱਤਾ ਜਾਵੇਗਾ। ਕਨਸੈਸ਼ਨਰ ਨੂੰ ਕਮਰਿਆਂ ਦੀ ਮੁਰੰਮਤ / ਪੁਰਾਣਾ ਰੂਪ ਦੇ ਕੇ (ਰਿਟ੍ਰੋਫਿਟ) ਅਤੇ ਪਾਣੀ, ਨਿਕਾਸੀ/ ਸੈਪਟੇਜ, ਸਵੱਛਤਾ, ਸੜਕ ਆਦਿ ਨਾਲ ਸਬੰਧਿਤ ਬੁਨਿਆਦੀ ਢਾਂਚੇ ਨਾਲ ਜੁੜੀਆਂ ਕਮੀਆਂ ਨੂੰ ਦੂਰ ਕਰਕੇ ਕੰਪਲੈਕਸਾਂ ਨੂੰ ਰਹਿਣ ਲਾਇਕ ਬਣਾਉਣਾ ਹੋਵੇਗਾ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ ਕਨਸੈਸ਼ਨਰ (ਕੰਪਨੀ) ਦੀ ਚੋਣ ਕਰਨੀ ਹੋਵੇਗੀ। ਇਨ੍ਹਾਂ ਕੰਪਲੈਕਸਾਂ ਨੂੰ ਪਹਿਲਾਂ ਦੀ ਤਰ੍ਹਾਂ ਨਵਾਂ ਚੱਕਰ ਸ਼ੁਰੂ ਕਰਨ ਜਾਂ ਖ਼ੁਦ ਹੀ ਚਲਾਉਣ ਲਈ 25 ਸਾਲ ਦੇ ਬਾਅਦ ਯੂਐੱਲਬੀ ਨੂੰ ਵਾਪਸ ਕਰਨਾ ਹੋਵੇਗਾ। 25 ਸਾਲ ਦੇ ਲਈ ਉਪਲਬਧ ਖਾਲੀ ਜ਼ਮੀਨ 'ਤੇ ਏਆਰਐੱਚਸੀ ਦੇ ਵਿਕਾਸ ਲਈ ਪ੍ਰਾਈਵੇਟ / ਪਬਲਿਕ ਇਕਾਈਆਂ ਨੂੰ ਪ੍ਰਵਾਨਗੀ ਦੀ ਵਰਤੋਂ, 50 ਪ੍ਰਤੀਸ਼ਤ ਅਤਿਰਿਕਤ ਐੱਫਏਆਰ / ਐੱਫਐੱਸਆਈ, ਪ੍ਰਾਥਮਿਕਤਾ ਸੈਕਟਰ ਦੀ ਉਧਾਰ ਦੇਣ ਦੀ ਦਰ 'ਤੇ ਰਿਆਇਤੀ ਕਰਜ਼ੇ, ਕਿਫਾਇਤੀ ਹਾਊਸਿੰਗ ਨਾਲ ਸਬੰਧਿਤ ਟੈਕਸ ਤੋਂ ਰਾਹਤ ਆਦਿ ਵਿਸ਼ੇਸ਼ ਪ੍ਰੋਤਸਾਹਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ।
https://pib.gov.in/PressReleseDetail.aspx?PRID=1637044
ਕੈਬਨਿਟ ਨੇ ਉੱਜਵਲਾ ਲਾਭਾਰਥੀਆਂ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦਾ ਲਾਭ ਲੈਣ ਦੀ ਸੀਮਾ 1 ਜੁਲਾਈ 2020 ਤੋਂ ਤਿੰਨ ਮਹੀਨੇ ਲਈ ਵਧਾਉਣ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਕੈਬਨਿਟ ਨੇ ਉੱਜਵਲਾ ਲਾਭਾਰਥੀਆਂ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਦੇ ਲਾਭ ਲੈਣ ਦੀ ਸਮਾਂ-ਸੀਮਾ 1 ਜੁਲਾਈ 2020 ਤੋਂ ਤਿੰਨ ਮਹੀਨੇ ਲਈ ਵਧਾਉਣ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੀਐੱਮਜੀਕੇਵਾਈ-ਉੱਜਵਲਾ ਯੋਜਨਾ ਦੇ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਪੀਐੱਮਯੂਵਾਈ ਦੇ ਉਪਭੋਗਤਾਵਾਂ ਨੂੰ 01 ਅਪ੍ਰੈਲ 2020 ਤੋਂ 3 ਮਹੀਨੇ ਦੀ ਮਿਆਦ ਲਈ ਮੁਫਤ ਰੀਫਿਲ ਸਿਲੰਡਰ ਦਿੱਤੇ ਜਾਣ। ਯੋਜਨਾ ਦੇ ਤਹਿਤ ਅਪ੍ਰੈਲ-ਜੂਨ 2020 ਦੇ ਦੌਰਾਨ ਉੱਜਵਲਾ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 9709.86 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਅਤੇ ਪੀਐੱਮਯੂਵਾਈ ਲਾਭਾਰਥੀਆਂ ਨੂੰ 11.97 ਕਰੋੜ ਸਿਲੰਡਰ ਦਿੱਤੇ ਗਏ। ਪੀਐੱਮਯੂਵਾਈ ਲਾਭਾਰਥੀਆਂ ਦਾ ਇੱਕ ਵਰਗ ਯੋਜਨਾ ਮਿਆਦ ਦੇ ਅੰਦਰ ਰੀਫਿਲ ਸਿਲੰਡਰ ਖਰੀਦਣ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਅਡਵਾਂਸ ਰਕਮ ਦਾ ਇਸਤੇ ਮਾਲ ਨਹੀਂ ਕਰ ਸਕਿਆ ਹੈ। ਕੈਬਨਿਟ ਨੇ ਉਸ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਵਿੱਚ ਅਡਵਾਂਸ ਪ੍ਰਾਪਤ ਕਰਨ ਦੀ ਸਮਾਂ-ਸੀਮਾ ਤਿੰਨ ਮਹੀਨੇ ਵਧਾਉਣ ਦੀ ਗੱਲ ਕੀਤੀ ਗਈ ਸੀ। ਇਸ ਲਈ ਜਿਨ੍ਹਾਂ ਲਾਭਾਰਥੀਆਂ ਦੇ ਖਾਤਿਆਂ ਵਿੱਚ ਅਡਵਾਂਸ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ ਉਹ 30 ਸਤੰਬਰ ਤੱਕ ਮੁਫਤ ਰੀਫਿਲ ਸਿਲੰਡਰ ਦੀ ਡਿਲਿਵਰੀ ਲੈ ਸਕਦੇ ਹਨ।
https://pib.gov.in/PressReleseDetail.aspx?PRID=1637214
ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਜੁਲਾਈ ਤੋਂ ਨਵੰਬਰ, 2020 ਦੇ ਪੰਜ ਮਹੀਨਿਆਂ ਤੱਕ ਮੁਫ਼ਤ ਛੋਲੇ (ਚਣੇ) ਵੰਡਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਕੈਬਨਿਟ ਨੇ ਕੋਵਿਡ-19 ਦਾ ਆਰਥਿਕ ਪੱਧਰ ‘ਤੇ ਮੁਕਾਬਲਾ ਕਰਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਨੂੰ ਹੋਰ ਪੰਜ ਮਹੀਨੇ-ਜੁਲਾਈ ਤੋਂ ਨਵੰਬਰ, 2020 ਤੱਕ ਵਿਸਤਾਰ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਯੋਜਨਾ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਦੇ ਸਾਰੇ ਲਾਭਾਰਥੀ ਪਰਿਵਾਰਾਂ ਨੂੰ ਅਗਲੇ ਪੰਜ ਮਹੀਨੇ- ਜੁਲਾਈ ਤੋਂ ਨਵੰਬਰ, 2020 ਤੱਕ ਪ੍ਰਤੀ ਮਹੀਨੇ 1 ਕਿੱਲੋ ਛੋਲੇ (ਚਣੇ) ਮੁਫ਼ਤ ਵੰਡਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 9.7 ਲੱਖ ਮੀਟ੍ਰਿਕ ਟਨ ਛੋਲੇ (ਚਣੇ) ਵੰਡਣ ਕਰਨ ਦਾ ਪ੍ਰਸਤਾਵ ਹੈ, ਜਿਸ ਦੀ ਅਨੁਮਾਨਿਤ ਲਾਗਤ 6,849.24 ਕਰੋੜ ਰੁਪਏ ਹੈ। ਯੋਜਨਾ ਤਹਿਤ ਲਗਭਗ 19.4 ਕਰੋੜ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ। ਵਿਸਤਾਰਿਤ ਪੀਐੱਮਜੀਕੇਏਵਾਈ ਦਾ ਸਾਰਾ ਖਰਚ ਕੇਂਦਰ ਸਰਕਾਰ ਦੁਆਰਾ ਕੀਤਾ ਜਾਵੇਗਾ। ਯੋਜਨਾ ਦਾ ਵਿਸਤਾਰ ਭਾਰਤ ਸਰਕਾਰ ਦੀਆਂ ਪ੍ਰਤੀਬੱਧਤਾਵਾਂ ਦੇ ਅਨੁਰੂਪ ਹੈ, ਜਿਸ ਤਹਿਤ ਇਹ ਯਤਨ ਕੀਤਾ ਗਿਆ ਹੈ ਕਿ ਅਗਲੇ ਪੰਜ ਮਹੀਨਿਆਂ ਤੱਕ ਅਨਾਜ ਦੀ ਗ਼ੈਰ-ਉਪਲੱਬਧਤਾ ਕਾਰਨ ਕਿਸੇ ਵੀ ਵਿਅਕਤੀ, ਖਾਸ ਤੌਰ 'ਤੇ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ।
https://pib.gov.in/PressReleseDetail.aspx?PRID=1637044
ਕੈਬਨਿਟ ਨੇ ਅਤਿਰਿਕਤ ਅਨਾਜ ਦੀ ਵੰਡ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਮਿਆਦ ਜੁਲਾਈ ਤੋਂ ਪੰਜ ਮਹੀਨੇ ਹੋਰ ਵਧਾ ਕੇ ਨਵੰਬਰ, 2020 ਤੱਕ ਕਰਨ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਕੈਬਨਿਟ ਨੇ ਕੋਵਿਡ-19 ਨਾਲ ਨਜਿੱਠਣ ਦੇ ਆਰਥਿਕ ਉਪਾਅ ਦੇ ਰੂਪ ਵਿੱਚ ਕੇਂਦਰੀ ਪੂਲ ਤੋਂ ਅਨਾਜ ਦੀ ਅਤਿਰਿਕਤ ਵੰਡ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੀ ਮਿਆਦ ਜੁਲਾਈ ਤੋਂ ਪੰਜ ਮਹੀਨੇ ਹੋਰ ਵਧਾ ਕੇ ਨਵੰਬਰ, 2020 ਤੱਕ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਵਿਡ-19 ਤੋਂ ਉਤਪੰਨ ਆਰਥਿਕ ਵਿਘਨਾਂ ਦੇ ਕਾਰਨ ਗ਼ਰੀਬਾਂ ਨੂੰ ਹੋ ਰਹੀਆਂ ਭਾਰੀ ਕਠਿਨਾਈਆਂ ਨੂੰ ਦੂਰ ਕਰਨ ਲਈ ਮਾਰਚ 2020 ਵਿੱਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦਾ ਐਲਾਨ ਕੀਤਾ ਸੀ। ਇਸ ਪੈਕੇਜ ਵਿੱਚ ਹੋਰ ਗੱਲਾਂ ਦੇ ਇਲਾਵਾ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮ-ਜੀਕੇਏਵਾਈ) ’ ਦਾ ਲਾਗੂਕਰਨ ਵੀ ਸ਼ਾਮਲ ਹੈ ਜਿਸ ਦੇ ਜ਼ਰੀਏ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨਐੱਫਐੱਸਏ) ਤਹਿਤ ਕਵਰ ਕੀਤੇ ਗਏ ਲਗਭਗ 81 ਕਰੋੜ ਲਾਭਾਰਥੀਆਂ ਨੂੰ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਤਿਰਿਕਤ ਅਨਾਜ (ਚਾਵਲ/ਕਣਕ) ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ, ਤਾਕਿ ਗ਼ਰੀਬ ਅਤੇ ਕਮਜ਼ੋਰ ਪਰਿਵਾਰ/ਲਾਭਾਰਥੀ ਕਿਸੇ ਵੀ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕੀਤੇ ਬਿਨਾ ਹੀ ਅਸਾਨੀ ਨਾਲ ਅਨਾਜ ਪ੍ਰਾਪਤ ਕਰ ਸਕਣ। ਇਸ ਪ੍ਰੋਗਰਾਮ ਤਹਿਤ ਸ਼ੁਰੂ ਵਿੱਚ ਤਿੰਨ ਮਹੀਨੇ ਯਾਨੀ ਅਪ੍ਰੈਲ, ਮਈ ਅਤੇ ਜੂਨ ਲਈ ਮਫ਼ਤ ਅਨਾਜ ਉਪਲੱਬਧ ਕਰਵਾਇਆ ਗਿਆ ਸੀ।
https://pib.gov.in/PressReleseDetail.aspx?PRID=1637207
ਈਸੀਐੱਚਐੱਸ ਦੇ ਤਹਿਤ ਕੋਵਿਡ-19 ਨਾਲ ਲੜਨ ਲਈ ਪ੍ਰਤੀ ਪਰਿਵਾਰ ਇੱਕ ਪਲਸ ਔਕਸੀਮੀਟਰ ਦੀ ਪ੍ਰਤੀ-ਪੂਰਤੀ (ਰੀਇੰਬਰਸਮੈਂਟ) ਦੀਪ੍ਰਵਾਨਗੀ
ਕਿਉਂਕਿ ਆਕਸੀਜਨ ਸੰਤ੍ਰਿਪਤੀ ਪੱਧਰ ਨੂੰ ਮਾਪਣਾ ਕੋਵਿਡ -19 ਦੇ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਦੇ ਸਭ ਤੋਂ ਮਹੱਤਵਪੂਰਨ ਮਾਪਦੰਡਾਂ ਵਿੱਚੋਂ ਇੱਕ ਹੈ, ਇਸ ਲਈ ਰੱਖਿਆ ਮੰਤਰਾਲੇ ਦੇ ਸਾਬਕਾ- ਸੈਨਿਕ ਭਲਾਈ ਵਿਭਾਗ (ਡੀਐੱਸਈਡਬਲਿਊ) ਨੇ ਐਕਸ-ਸਰਵਿਸਮੈੱਨ ਕੰਟਰੀਬਿਊਟਰੀ ਹੈਲਥ ਸਕੀਮ (ਈਸੀਐੱਚਐੱਸ) ਦੇ ਲਾਭਾਰਥੀਆਂ ਨੂੰ ਖਰੀਦੇ ਗਏ ਪਲਸ ਔਕਸੀਮੀਟਰ ਦੀ ਕੀਮਤ ਦੀ ਪ੍ਰਤੀ-ਪੂਰਤੀ(ਰੀਇੰਬਰਸਮੈਂਟ) ਕਰਨ ਦਾ ਫੈਸਲਾ ਕੀਤਾ ਹੈ। ਉਹ ਈਸੀਐੱਚਐੱਸ ਲਾਭਾਰਥੀ, ਜਿਨ੍ਹਾਂ ਦਾ ਕੋਵਿਡ-19 ਸੰਕ੍ਰਮਣ ਟੈਸਟ ਪਾਜ਼ਿਟਿਵ ਆਇਆ ਹੈ, ਨੂੰ ਪ੍ਰਤੀ ਪਰਿਵਾਰ ਇੱਕ ਪਲਸ ਔਕਸੀਮੀਟਰ ਖਰੀਦਣ ਦੀ ਇਜਾਜ਼ਤ ਹੈ। ਪਲਸ ਔਕਸੀਮੀਟਰ ਲਈ ਅਦਾਇਗੀ ਉਸ ਦੀ ਅਸਲ ਕੀਮਤ ਦੇ ਅਨੁਸਾਰ ਹੀ ਕੀਤੀ ਜਾਵੇਗੀ, ਬਸ਼ਰਤੇ ਕਿ ਕੀਮਤ1,200 ਰੁਪਏ ਤੋਂ ਵੱਧ ਨਾ ਹੋਵੇ।
https://pib.gov.in/PressReleseDetail.aspx?PRID=1637171
ਸਰਕਾਰ ਫਿਲਮ ਨਿਰਮਾਣ ਫਿਰ ਤੋਂ ਸ਼ੁਰੂ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦਾ ਐਲਾਨ ਕਰੇਗੀ : ਪ੍ਰਕਾਸ਼ ਜਾਵਡੇਕਰ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕੱਲ੍ਹ ਕਿਹਾ ਕਿ ਸਰਕਾਰ ਅਨਲੌਕ ਪੜਾਅ ਵਿੱਚ ਫਿਲਮ ਨਿਰਮਾਣ ਮੁੜ ਸ਼ੁਰੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਜਲਦੀ ਹੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਜਾਰੀ ਕਰੇਗੀ। ਫਿੱਕੀ ਫਰੇਮਜ਼ ਦੇ 21ਵੇਂ ਸੰਸਕਰਣ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜਾਵਡੇਕਰ ਨੇ ਕਿਹਾ, ‘‘ਕੋਵਿਡ ਕਾਰਨ ਬੰਦ ਹੋ ਚੁੱਕੇ ਫਿਲਮ ਨਿਰਮਾਣ ਨੂੰ ਮੁੜ ਸ਼ੁਰੂ ਕਰਨ ਲਈ ਅਸੀਂ ਟੀਵੀ ਲੜੀਵਾਰਾਂ, ਫਿਲਮ ਨਿਰਮਾਣ, ਸਹਿ ਨਿਰਮਾਣ, ਐਨੀਮੇਸ਼ਨ, ਗੇਮਿੰਗ ਸਮੇਤ ਸਾਰੇ ਖੇਤਰਾਂ ਵਿੱਚ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਜਾ ਰਹੇ ਹਨ। ਅਸੀਂ ਇਨ੍ਹਾਂ ਉਪਾਵਾਂ ਬਾਰੇ ਜਲਦੀ ਹੀ ਐਲਾਨ ਕਰਾਂਗੇ।’’ ਕੋਵਿਡ-19 ਮਹਾਮਾਰੀ ਦੇ ਕ੍ਰਮ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਇਸ ਸਲਾਨਾ ਪ੍ਰੋਗਰਾਮ ਦਾ 2020 ਸੰਸਕਰਣ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਆਮ ਤੌਰ ’ਤੇ ਮੁੰਬਈ ਵਿੱਚ ਪੋਵਾਈ ਝੀਲ ਦੇ ਨਜ਼ਦੀਕ ਹੁੰਦਾ ਰਿਹਾ ਹੈ।
https://pib.gov.in/PressReleseDetail.aspx?PRID=1637044
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ
-
ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਬਾਹਰਲੇ ਲੋਕਾਂ ਦੇ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਅਤੇ ਉਨ੍ਹਾਂ ਦੇ ਠਹਿਰਨ ਦੇ ਸਥਾਨ ’ਤੇ ਉਨ੍ਹਾਂ ਦੀ ਵਧੇਰੇ ਜ਼ੋਰਦਾਰ ਸੰਪਰਕ ਟ੍ਰੇਸਿੰਗ ਅਤੇ ਸਕ੍ਰੀਨਿੰਗ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡਾਕਟਰਾਂ ਅਤੇ ਮਿਉਂਸੀਪਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਮੌਨਸੂਨ ਨਾਲ ਸਬੰਧਿਤ ਬਿਮਾਰੀਆਂ ਦਾ ਕੋਈ ਪ੍ਰਕੋਪ ਨਾ ਹੋਵੇ। ਪ੍ਰਸ਼ਾਸਕ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀਆਂ ਕੰਟੀਨਾਂ ਵਿੱਚ ਜਾਂ ਦਫ਼ਤਰ ਦੇ ਕਮਰਿਆਂ ਵਿੱਚ ਇਕੱਠੇ ਬੈਠ ਕੇ ਦੁਪਹਿਰ ਦਾ ਖਾਣਾ ਖਾਣ ਦੇ ਅਭਿਆਸ ਨੂੰ ਬੰਦ ਕੀਤਾ ਜਾਵੇ। ਚਾਹ ਪੀਣ ਦੇ ਸਮੇਂ ਦੌਰਾਨ ਵੀ ਕਰਮਚਾਰੀਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ।
-
ਪੰਜਾਬ: ਪੰਜਾਬ ਵਿੱਚ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਤਰੀ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਘਰਾਂ ਤੋਂ ਹੀ ਆਨਲਾਈਨ ਰਜਿਸਟਰ ਹੋ ਸਕਦੇ ਹਨ ਅਤੇ ਆਪਣੇ ਲਈ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਦੇ ਹਨ। ਈ-ਰਜਿਸਟ੍ਰੇਸ਼ਨ ਦਾ ਉਦੇਸ਼ ਸਰਹੱਦੀ ਚੈੱਕ ਪੋਸਟਾਂ ’ਤੇ ਭੀੜ ਅਤੇ ਲੰਬੀਆਂ ਕਤਾਰਾਂ ਕਾਰਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਾਉਣਾ ਹੈ।
-
ਹਰਿਆਣਾ: ਕੋਵਿਡ -19 ਦੇ ਕਾਰਨ ਪਏ ਵਿਘਨ ਦੇ ਕਾਰਨ ਰੀਅਲ ਇਸਟੇਟ ਉਦਯੋਗ ਲਈ ਰਾਹਤ ਉਪਾਵਾਂ ਦਾ ਵਿਸਤਾਰ ਕਰਦੇ ਹੋਏ, ਹਰਿਆਣਾ ਸਰਕਾਰ ਨੇ 1 ਮਾਰਚ, 2020 ਤੋਂ 30 ਸਤੰਬਰ, 2020 ਤੱਕ ਦੇ ਸਮੇਂ ਲਈ ਕੰਪਲੀਆਂਸਿਜ਼ ਅਤੇ ਵਿਆਜ ਅਦਾਇਗੀਆਂ ’ਤੇ ਸੀਐੱਲਯੂ, ਲਾਇਸੈਂਸਾਂ ਆਦਿ ਦੇ ਸਾਰੇ ਮੌਜੂਦਾ ਪ੍ਰੋਜੈਕਟਾਂ ਲਈ ਮੁਹਲਤ ਦੇਣ ਦਾ ਫੈਸਲਾ ਕੀਤਾ ਹੈ। ਮੁਹਲਤ ਦੀ ਮਿਆਦ ਦਾ ਅਰਥ ਇਹ ਹੋਵੇਗਾ ਕਿ 1 ਮਾਰਚ, 2020 ਤੋਂ 30 ਸਤੰਬਰ, 2020 ਤੱਕ ਦੀ ਸਾਰੀ ਮਿਆਦ ਨੂੰ ਜ਼ੀਰੋ ਪੀਰੀਅਡ ਮੰਨਿਆ ਜਾਵੇਗਾ।
-
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ -19 ਮਹਾਮਾਰੀ ਵਿੱਚ ਵੀ ਰਾਜ ਵਿੱਚ ਫਾਰਮਾ ਉਦਯੋਗ ਚਲਦਾ ਰਿਹਾ ਅਤੇ ਰਾਜ ਦੀਆਂ ਫਾਰਮਾ ਇਕਾਈਆਂ ਵਿੱਚ ਤਿਆਰ ਕੀਤੀਆਂ ਦਵਾਈਆਂ ਵੀ ਦੂਜੇ ਦੇਸ਼ਾਂ ਨੂੰ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਬਹੁਤੇ ਰਾਜ ਕੋਵਿਡ -19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਹਿਮਾਚਲ ਪ੍ਰਦੇਸ਼ ਦੀ ਹਾਲਤ ਉਨ੍ਹਾਂ ਤੋਂ ਕਿਤੇ ਬਿਹਤਰ ਸੀ।
-
ਕੇਰਲ: ਰਾਜ ਵਿੱਚ ਕੋਵਿਡ ਦੀ ਇੱਕ ਹੋਰ ਮੌਤ ਹੋਣ ਦੀ ਖ਼ਬਰ ਮਿਲੀ ਹੈ, ਮੌਤਾਂ ਦੀ ਕੁੱਲ ਗਿਣਤੀ 28 ਹੋ ਗਈ ਹੈ। ਮ੍ਰਿਤਕ ਕੋਲਮ ਜ਼ਿਲ੍ਹੇ ਦਾ ਇੱਕ 24 ਸਾਲ ਦਾ ਨੌਜਵਾਨ ਸੀ ਜੋ ਖਾੜੀ ਤੋਂ ਵਾਪਸ ਆਇਆ ਸੀ, ਜਿਸ ਦੀ ਕੱਲ੍ਹ ਘਰੇਲੂ ਕੁਆਰੰਟਾਈਨ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੇ ਟੈਸਟ ਨਤੀਜੇ ਅੱਜ ਪਾਜ਼ਿਟਿਵ ਆਏ ਹਨ। ਕੋਜ਼ੀਕੋਡ ਦੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਛੇ ਹੋਰ ਨਿਵਾਸੀਆਂ ਵਿੱਚ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ, ਜਿਸ ਨਾਲ ਕੋਜ਼ੀਕੋਡ ਵਿੱਚ 11 ਪਾਜ਼ਿਟਿਵ ਹੋ ਚੁੱਕੇ ਹਨ। ਇਸ ਤੋਂ ਬਾਅਦ, ਇਹ ਪਤਾ ਲੱਗਣ ਤੋਂ ਬਾਅਦ ਕਿ ਵਸਨੀਕ ਕੋਵਿਡ -19 ਪ੍ਰੋਟੋਕੋਲ ਨੂੰ ਮਾਨਤਾ ਨਹੀਂ ਦੇ ਰਹੇ ਸਨ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਰਲ ਦੇ ਤਿੰਨ ਹੋਰ ਨਿਵਾਸੀ ਰਾਜ ਤੋਂ ਬਾਹਰ ਕੋਰੋਨਾ ਵਾਇਰਸ ਦੇ ਕਾਰਨ ਦਮ ਤੋੜ ਗਏ। ਇੱਕ ਕੁਵੈਤ ਵਿੱਚ ਸੀ ਅਤੇ ਦੋ ਮੁੰਬਈ ਵਿੱਚ ਸਨ। ਮੁੰਬਈ ਵਿੱਚ ਮਲਿਆਲੀਆਂ ਦੀ ਮੌਤ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਕੇਰਲ ਵਿੱਚ ਕੱਲ੍ਹ ਕੋਵਿਡ -19 ਦੇ 193 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ 2,252 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਕੋਵਿਡ ਕਾਰਨ 1.83 ਲੱਖ ਲੋਕ ਨਿਗਰਾਨੀ ਲਈ ਕੁਆਰੰਟੀਨ ਵਿੱਚ ਰੱਖੇ ਗਏ ਹਨ।
-
ਤਮਿਲ ਨਾਡੂ: ਕੋਵਿਡ -19 ਦੀ ਦੇਖਭਾਲ ਲਈ ਪ੍ਰਾਈਵੇਟ ਮੈਡੀਕਲ ਕਾਲਜ ਪੁਦੂਚੇਰੀ ਸਰਕਾਰ ਦੇ ਨਿਯੰਤਰਣ ਅਧੀਨ ਲਿਆਂਦੇ ਜਾਣਗੇ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਗ੍ਰੇਟਰ ਚੇਨਈ ਕਾਰਪੋਰੇਸ਼ਨ (ਜੀਸੀਸੀ) ਨੂੰ ਕੋਵਿਡ -19 ਮਹਾਮਾਰੀ ਦੌਰਾਨ 15 ਜੁਲਾਈ ਤੱਕ ਹੋਣ ਵਾਲੀਆਂ ਮੌਤਾਂ ਬਾਰੇ ਵਿਆਪਕ ਅੰਕੜੇ ਭੇਜਣ ਲਈ ਨਿਰਦੇਸ਼ ਦਿੱਤੇ ਹਨ। ਆਈਆਈਟੀ-ਮਦਰਾਸ ਦੇ ਖੋਜਕਰਤਾਵਾਂ ਨੇ ਨਾਈਲੋਨ ਅਧਾਰਿਤ ਨੈਨੋ-ਕੋਟੇਡ ਫਿਲਟਰ ਵਿਕਸਿਤ ਕੀਤਾ ਹੈ ਜੋ ਕੋਵਿਡ -19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਿਹਤ ਕਰਮਚਾਰੀਆਂ ਦੀ ਰੱਖਿਆ ਲਈ ਵਰਤਿਆ ਜਾ ਸਕਦਾ ਹੈ; ਇਸ ਪ੍ਰੋਜੈਕਟ ਲਈ ਡੀਆਰਡੀਓ ਦੁਆਰਾ ਫੰਡ ਦਿੱਤੇ ਜਾ ਰਹੇ ਹਨ। ਕੱਲ੍ਹ 3827 ਨਵੇਂ ਕੇਸ, 3793 ਰਿਕਵਰਡ ਅਤੇ 61 ਮੌਤਾਂ ਹੋਈਆਂ। ਜਿਨ੍ਹਾਂ ਵਿੱਚੋਂ ਚੇਨਈ ਤੋਂ 1747 ਕੇਸ ਸਨ। ਹੁਣ ਤੱਕ ਕੁੱਲ ਕੇਸ: 1,14,978, ਐਕਟਿਵ ਕੇਸ: 46,833 ਮੌਤਾਂ: 1571, ਚੇਨਈ ਵਿੱਚ ਐਕਟਿਵ ਕੇਸ: 24,082।
-
ਕਰਨਾਟਕ: ਰਾਜ ਦੇ ਕੋਵਿਡ -19 ਆਰਥਿਕ ਰਾਹਤ ਪੈਕੇਜ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਹੱਥਸ਼ਿਲਪ ਜੁਲਾਹਿਆਂ ਲਈ – ‘ਨੇਕਾਰਾ ਸੰਮਨਾ ਯੋਜਨਾ’ ਲਈ ਡਾਇਰੈਕਟ ਬੈਨੀਫਿਟ ਟਰਾਂਸਫਰ ਕੀਤਾ ਹੈ। ਰਾਜ ਕੋਵਿਡ ਕੇਅਰ ਸੈਂਟਰਾਂ ਵਿੱਚ ਅੰਤਮ ਸਾਲ ਦੇ ਐੱਮਬੀਬੀਐੱਸ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਤਾਇਨਾਤ ਕਰੇਗਾ। ਪੂਰੇ ਕਰਨਾਟਕ ਦੇ ਆਸ਼ਾ ਵਰਕਰ, ਜੋ ਮਹਾਮਾਰੀ ਨਾਲ ਲੜਨ ਲਈ ਸਭ ਤੋਂ ਅੱਗੇ ਹਨ, ਉਹ 10 ਜੁਲਾਈ ਤੋਂ ਕੰਮ ਦਾ ਬਾਈਕਾਟ ਕਰਨਗੇ, ਕਿਉਂਕਿ ਰਾਜ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਫ਼ਲ ਰਹੀ ਹੈ। ਕੱਲ੍ਹ 1843 ਨਵੇਂ ਕੇਸ, 680 ਡਿਸਚਾਰਜ ਅਤੇ 30 ਮੌਤਾਂ ਹੋਈਆਂ ਹਨ। ਕੁੱਲ ਪਾਜ਼ਿਟਿਵ ਮਾਮਲੇ: 25,317, ਐਕਟਿਵ ਕੇਸ: 14,385, ਮੌਤਾਂ: 401 ਅਤੇ ਡਿਸਚਾਰਜ: 10,527।
-
ਆਂਧਰ ਪ੍ਰਦੇਸ਼: ਰਾਜ ਸਰਕਾਰ ਸਖ਼ਤ ਉਪਾਵਾਂ ਨਾਲ ਇੰਜੀਨੀਅਰਿੰਗ ਅਤੇ ਮੈਡੀਸਨ ਇੰਟਰੈਂਸ (ਈਏਐੱਮਸੀਈਟੀ) ਪ੍ਰੀਖਿਆ ਕਰਵਾਉਣ ਲਈ ਪ੍ਰਬੰਧ ਕਰ ਰਹੀ ਹੈ; ਕੰਪਿਊਟਰ ਸੁਸਾਇਟੀ ਆਵ੍ ਇੰਡੀਆ ਦੀ ਸਹਾਇਤਾ ਨਾਲ 19 ਜੁਲਾਈ ਨੂੰ ਮੌਕ ਟੈਸਟ ਲਿਆ ਜਾਵੇਗਾ। ਨੇਲੌਰ ਵਿੱਚ, ਏਪੀਐੱਸਆਰਟੀਸੀ ਦੇ ਕਰਮਚਾਰੀਆਂ ਨੇ ਮੰਗਲਵਾਰ ਨੂੰ ਕੋਵਿਡ -19 ਹਾਲਤ ’ਤੇ ਖਦਸ਼ਾ ਜਤਾਉਂਦੇ ਹੋਏ ਡਿਊਟੀਆਂ ਦਾ ਬਾਈਕਾਟ ਕੀਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਕਰਮਚਾਰੀਆਂ ਨੇ ਕੋਵਿਡ -19 ਦੇ ਕਾਰਨ ਹਾਲ ਹੀ ਵਿੱਚ ਦਮ ਤੋੜ ਦਿੱਤਾ ਸੀ ਅਤੇ ਤਾਜ਼ਾ ਕੇਸ ਵੀ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 16,238 ਨਮੂਨਿਆਂ ਦੀ ਜਾਂਚ ਤੋਂ ਬਾਅਦ 1178 ਨਵੇਂ ਕੇਸ, 762 ਡਿਸਚਾਰਜ ਅਤੇ 13 ਮੌਤਾਂ ਹੋਈਆਂ ਹਨ। 1178 ਮਾਮਲਿਆਂ ਵਿੱਚੋਂ 22 ਅੰਤਰ-ਰਾਜ ਮਾਮਲੇ ਅਤੇ ਇੱਕ ਵਿਦੇਸ਼ੀ ਮਾਮਲਾ ਹੈ। ਕੁੱਲ ਕੇਸ: 21,197, ਐਕਟਿਵ ਕੇਸ: 11,200, ਮੌਤਾਂ: 252 ਅਤੇ ਡਿਸਚਾਰਜ: 9745।
-
ਤੇਲੰਗਾਨਾ: ਹੈਦਰਾਬਾਦ ਦੇ ਪ੍ਰਾਈਵੇਟ ਮੈਡੀਕਲ ਕਾਲਜ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਖ਼ਰਚਿਆਂ ’ਤੇ ਸਪਸ਼ਟਤਾ ਦੀ ਉਡੀਕ ਕਰ ਰਹੇ ਹਨ। ਕੋਵਿਡ -19 ਦੇ ਮਾਮਲੇ ਵਧਣ ਦੇ ਨਾਲ, ਤੇਲੰਗਾਨਾ ਸਰਕਾਰ ਹੁਣ ਈ-ਦਫ਼ਤਰ ਪ੍ਰਣਾਲੀ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਲਾਗੂ ਕਰਨਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਕੱਲ੍ਹ ਤੱਕ ਕੁੱਲ ਕੇਸ: 25,733 ਐਕਟਿਵ ਕੇਸ: 10,646, ਮੌਤਾਂ: 306 ਅਤੇ ਡਿਸਚਾਰਜ: 14,781।
-
ਅਸਾਮ: ਅਸਾਮ ਦੇ ਡੀਜੀਪੀ ਸ਼੍ਰੀ ਭਾਸਕਰ ਜਯੋਤੀ ਮਹੰਤਾ ਨੇ ਟਵੀਟ ਕੀਤਾ ਕਿ ਅਸਾਮ ਦੇ ਵਿੱਚ 250 ਤੋਂ ਜ਼ਿਆਦਾ ਪੁਲਿਸ ਕਰਮੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ ਅਤੇ ਜਿਨ੍ਹਾਂ ਵਿੱਚੋਂ 80 ਫ਼ੀਸਦੀ ਗੁਹਾਟੀ ਦੇ ਹਨ।
-
ਮਣੀਪੁਰ: ਮਣੀਪੁਰ ਪੁਲਿਸ ਨੇ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ’ਤੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਦੇ ਕਾਰਨ ਲੌਕਡਾਊਨ ਦੇ ਦੌਰਾਨ 442 ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਹੈ। 265 ਵਾਹਨ ਵੀ ਹਿਰਾਸਤ ਵਿੱਚ ਲਏ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕੁੱਲ 57,500 ਰੁਪਏ ਇਕੱਠੇ ਕੀਤੇ ਗਏ ਹਨ।
-
ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਦੇ ਛੇ ਮਰੀਜ਼ਾਂ ਦੀ ਛੁੱਟੀ ਦੇ ਦਿੱਤੀ ਗਈ ਹੈ, ਹੁਣ ਰਾਜ ਵਿੱਚ ਐਕਟਿਵ ਮਾਮਲੇ 58 ਦੇ ਕਰੀਬ ਹਨ, ਜਦੋਂ ਕਿ ਹੁਣ ਤੱਕ 139 ਦਾ ਇਲਾਜ ਹੋ ਚੁੱਕਿਆ ਹੈ।
-
ਨਾਗਾਲੈਂਡ: ਬੰਗਲੌਰ ਤੋਂ ਵਾਪਸ ਪਰਤਣ ਵਾਲੇ 500 ਯਾਤਰੀਆਂ ਦੀ ਸਪੈਸ਼ਲ ਟ੍ਰੇਨ 9 ਜੁਲਾਈ 2020 ਨੂੰ ਦੀਮਾਪੁਰ, ਨਾਗਾਲੈਂਡ ਪਹੁੰਚ ਜਾਵੇਗੀ। ਨਾਗਾਲੈਂਡ ਵਿੱਚ ਕੋਵਿਡ-19 ਦੇ 11 ਨਵੇਂ ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 636 ਹੈ ਜਿਨ੍ਹਾਂ ਵਿੱਚੋਂ 393 ਐਕਟਿਵ ਕੇਸ ਹਨ ਅਤੇ 243 ਦਾ ਇਲਾਜ ਹੋ ਚੁੱਕਿਆ ਹੈ।
-
ਮਹਾਰਾਸ਼ਟਰ: ਰਾਜ ਸਰਕਾਰ ਮਿਸ਼ਨ ਬਿਗਿਨ ਅਗੇਨ ਦੇ 5ਵੇਂ ਪੜਾਅ ਦੇ ਤਹਿਤ ਹੌਲੀ-ਹੌਲੀ ਪਾਬੰਦੀਆਂ ਹਟਾ ਰਹੀ ਹੈ। ਕੰਟੇਨਟਮੈਂਟ ਜ਼ੋਨ ਤੋਂ ਬਾਹਰ ਵਾਲੇ ਹੋਟਲ, ਲਾਜ ਅਤੇ ਗੈਸਟ ਹਾਊਸਾਂ ਨੂੰ ਉਨ੍ਹਾਂ ਦੀ ਸਮਰੱਥਾ ਦੇ 33% ਦੇ ਨਾਲ ਕੱਲ੍ਹ ਤੋਂ ਸੰਚਾਲਨ ਦੀ ਆਗਿਆ ਦੇਣ ਲਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 5,368 ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ ਕੇਸਾਂ ਦੀ ਗਿਣਤੀ 2,11,987 ਹੋ ਗਈ ਹੈ। ਸੋਮਵਾਰ ਨੂੰ 3,522 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਇਲਾਜ ਕੀਤੇ ਗਏ ਵਿਅਕਤੀਆਂ ਦੀ ਗਿਣਤੀ 1,15,262 ਹੋ ਗਈ ਹੈ। ਰਾਜ ਵਿੱਚ ਕੁੱਲ 87,681 ਐਕਟਿਵ ਕੇਸ ਹਨ।
-
ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਦੇ 735 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 36,858 ਤੱਕ ਪਹੁੰਚ ਗਈ ਹੈ। ਰਾਜ ਵਿੱਚ ਲਗਾਤਾਰ ਤੀਜੇ ਦਿਨ 700 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਰਾਜ ਵਿੱਚ 17 ਨਵੀਆਂ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 1962 ਹੋ ਗਈ ਹੈ। ਸਭ ਤੋਂ ਵੱਧ 201 ਮਾਮਲੇ ਸੂਰਤ ਤੋਂ ਸਾਹਮਣੇ ਆਏ ਹਨ, ਜਦੋਂ ਕਿ ਅਹਿਮਦਾਬਾਦ ਵਿੱਚ 168 ਨਵੇਂ ਕੇਸ ਪਾਏ ਗਏ ਹਨ।
-
ਰਾਜਸਥਾਨ: ਅੱਜ ਸਵੇਰੇ 234 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 20,922 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 3,949 ਹੈ। ਇਲਾਜ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ 16,320 ਹੋ ਗਈ ਹੈ।
-
ਮੱਧ ਪ੍ਰਦੇਸ਼: ਰਾਜ ਸਰਕਾਰ ਦੀ ‘ਕਿੱਲ ਕੋਰੋਨਾ ਮੁਹਿੰਮ’ ਤਹਿਤ ਹੁਣ ਤੱਕ 56 ਲੱਖ ਤੋਂ ਵੱਧ ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ ਹੈ, ਜਿਸ ਵਿੱਚ ਤਕਰੀਬਨ 2.9 ਕਰੋੜ ਲੋਕਾਂ ਨੂੰ ਕਵਰ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 354 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 15,284 ਹੋ ਗਈ ਹੈ। ਸੋਮਵਾਰ ਨੂੰ ਰਾਜ ਦੇ ਹਸਪਤਾਲਾਂ ਵਿੱਚੋਂ 168 ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 11,579 ਹੋ ਗਈ ਹੈ।
******
ਵਾਈਬੀ
(Release ID: 1637457)
Visitor Counter : 207
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam