PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
04 JUL 2020 6:27PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਵਰਤਮਾਨ ਸਮੇਂ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1,58,793 ਜ਼ਿਆਦਾ ਹੋ ਚੁੱਕੀ ਹੈ।
- ਇਸ ਦੇ ਕਾਰਨ, ਠੀਕ ਹੋਣ ਦੀ ਦਰ ਵਧ ਕੇ 60.81% ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 14,335 ਰੋਗੀ ਠੀਕ ਹੋਏ ਹਨ, ਜਿਸ ਦੇ ਨਾਲ ਠੀਕ ਹੋਏ ਲੋਕਾਂ ਦਾ ਅੰਕੜਾ ਵਧ ਕੇ 3,94,226 ਹੋ ਚੁੱਕਿਆ ਹੈ।
- ਪਿਛਲੇ 24 ਘੰਟਿਆਂ ਦੌਰਾਨ 2,42,383 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ, ਜਿਸ ਦੇ ਨਾਲ ਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ ਵਧ ਕੇ 95,40,132 ਹੋ ਗਈ ਹੈ। ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,087 ਹੋ ਗਈ ਹੈ।
- ਰਾਸ਼ਟਰਪਤੀ ਨੇ ਕਿਹਾ, ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾ ਹੈ।
- ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਲਾਂਚ ਕੀਤਾ।
- ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਐੱਨਈਈਟੀ (ਨੀਟ) ਅਤੇ ਜੇਈਈ ਮੇਨਸ ਅਤੇ ਅਡਵਾਂਸ ਦੀਆਂ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਕੀਤਾ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿੱਚ ਦਾ ਅੰਤਰ ਵਧ ਕੇ ਲਗਭਗ 1.6 ਲੱਖ ਹੋਇਆ; ਠੀਕ ਹੋਣ ਦੀ ਦਰ 60.81% ਹੈ; 95 ਲੱਖ ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਗਈ
ਕੋਵਿਡ - 19 ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਵਰਤਮਾਨ ਸਮੇਂ ਵਿੱਚ ਕੋਵਿਡ - 19 ਦੇ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1,58,793 ਜ਼ਿਆਦਾ ਹੋ ਚੁੱਕੀ ਹੈ। ਇਸ ਦੇ ਕਾਰਨ, ਠੀਕ ਹੋਣ ਦੀ ਦਰ ਵਧ ਕੇ 60.81% ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ-19 ਦੇ ਕੁੱਲ 14,335 ਰੋਗੀ ਠੀਕ ਹੋਏ ਹਨ, ਜਿਸ ਦੇ ਨਾਲ ਠੀਕ ਹੋਏ ਲੋਕਾਂ ਦਾ ਅੰਕੜਾ ਵਧ ਕੇ 3,94,226 ਹੋ ਚੁੱਕਿਆ ਹੈ। ਵਰਤਮਾਨ ਵਿੱਚ, ਐਕਟਿਵ ਮਾਮਲਿਆਂ ਦੀ ਸੰਖਿਆ 2,35,433 ਹੈ ਅਤੇ ਸਾਰੇ ਮਾਮਲੇ ਮੈਡੀਕਲ ਨਿਗਰਾਨੀ ਤਹਿਤ ਹਨ। ਕੋਵਿਡ - 19 ਦੀ ਜਾਂਚ ਕਰਨ ਵਾਲੀਆਂ ਨੈਦਾਨਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈ, ਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,087 ਹੋ ਗਈ ਹੈ, ਇਸ ਵਿੱਚ ਸਰਕਾਰੀ ਖੇਤਰ ਵਿੱਚ 780 ਅਤੇ ਪ੍ਰਾਈਵੇਟ ਖੇਤਰ ਵਿੱਚ 307 ਲੈਬਾਂ ਹਨ। ਪਿਛਲੇ 24 ਘੰਟਿਆਂ ਦੌਰਾਨ 2,42,383 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ, ਜਿਸ ਦੇ ਨਾਲ ਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ ਵਧ ਕੇ 95,40,132 ਹੋ ਗਈ ਹੈ।
https://www.pib.gov.in/PressReleseDetail.aspx?PRID=1636423
ਜਦੋਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਿਹਾ ਹੈ: ਰਾਸ਼ਟਰਪਤੀ
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਜਿਵੇਂ ਮਹਾਮਾਰੀ ਵਿਸ਼ਵ ਭਰ ਵਿੱਚ ਮਾਨਵ ਜੀਵਨ ਅਤੇ ਅਰਥਵਿਵਸਥਾਵਾਂ ਨੂੰ ਤਬਾਹ ਕਰ ਰਹੀ ਹੈ, ਬੁੱਧ ਦਾ ਸੰਦੇਸ਼ ਇੱਕ ਪ੍ਰਕਾਸ਼ ਸਤੰਭ ਦੀ ਤਰ੍ਹਾਂ ਕੰਮ ਕਰ ਰਹੇ ਹਨ। ਭਗਵਾਨ ਬੁੱਧ ਨੇ ਲੋਕਾਂ ਨੂੰ ਖੁਸ਼ੀਆਂ ਪ੍ਰਾਪਤ ਕਰਨ ਲਈ ਲਾਲਚ, ਨਫ਼ਰਤ, ਹਿੰਸਾ, ਈਰਖਾ ਅਤੇ ਹੋਰ ਕਈ ਵਿਕਾਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਸੇ ਪ੍ਰਕਾਰ ਦੀ ਪੁਰਾਣੀ ਹਿੰਸਾ ਅਤੇ ਕੁਦਰਤ ਦੇ ਪਤਨ ਵਿੱਚ ਲਿਪਤ ਬੇਦਰਦ ਮਾਨਵ ਜਾਤੀ ਦੀ ਲਲਕ ਨਾਲ ਇਸ ਸੰਦੇਸ਼ ਦੀ ਪਰਸਪਰ ਤੁਲਨਾ ਕਰੋ। ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਹੀ ਕੋਰੋਨਾਵਾਇਰਸ ਦੀ ਪ੍ਰਚੰਡਤਾ ਵਿੱਚ ਕਮੀ ਆਵੇਗੀ, ਸਾਡੇ ਸਾਹਮਣੇ ਜਲਵਾਯੂ ਪਰਿਵਰਤਨ ਦੀ ਇੱਕ ਵੱਡੀ ਗੰਭੀਰ ਚੁਣੌਤੀ ਸਾਹਮਣੇ ਆ ਜਾਵੇਗੀ। ਰਾਸ਼ਟਰਪਤੀ ਅੱਜ ਰਾਸ਼ਟਰਪਤੀ ਭਵਨ ਵਿੱਚ ਧਰਮ ਚੱਕ੍ਰ ਦਿਵਸ ਦੇ ਮੌਕੇ ’ਤੇ ਅੰਤਰਰਾਸ਼ਟਰੀ ਬੋਧੀ ਸੰਘ ਦੁਆਰਾ ਆਯੋਜਿਤ ਇੱਕ ਵਰਚੁਅਲ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
https://www.pib.gov.in/PressReleseDetail.aspx?PRID=1636335
ਪ੍ਰਧਾਨ ਮੰਤਰੀ ਨੇ ਧਰਮ ਚੱਕ੍ਰ ਦਿਵਸ ਮੌਕੇ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਅਸ਼ਟਾਂਗਿਕ ਮਾਰਗ ਦਾ ਜ਼ਿਕਰ ਕੀਤਾ, ਜੋ ਬਹੁਤ ਸਾਰੇ ਸਮਾਜਾਂ ਅਤੇ ਦੇਸ਼ਾਂ ਦੀ ਸਲਾਮਤੀ ਦਾ ਮਾਰਗ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬੁੱਧ ਧਰਮ ਆਮ ਲੋਕਾਂ, ਔਰਤਾਂ, ਗ਼ਰੀਬਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਅਤੇ ਇਹ ਸ਼ਾਂਤੀ ਤੇ ਅਹਿੰਸਾ ਲਈ ਹੈ; ਅਤੇ ਇਨ੍ਹਾਂ ਸਿੱਖਿਆਵਾਂ ਉੱਤੇ ਚੱਲ ਕੇ ਇੱਕ ਚਿਰਸਥਾਈ ਗ੍ਰਹਿ ਦੀ ਸਥਾਪਨਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਆਸ ਅਤੇ ਉਦੇਸ਼ ਬਾਰੇ ਗੱਲ ਕੀਤੀ ਅਤੇ ਇਨ੍ਹਾਂ ਦੋਵਾਂ ਵਿਚਕਾਰ ਮਜ਼ਬੂਤ ਸਬੰਧ ਨੂੰ ਦੇਖਿਆ। ਉਨ੍ਹਾਂ ਦੱਸਿਆ ਕਿ ਉਹ 21ਵੀਂ ਸਦੀ ਪ੍ਰਤੀ ਕਿੰਨੇ ਆਸਵੰਦ ਹਨ ਅਤੇ ਇਹ ਆਸ ਨੌਜਵਾਨਾਂ ਨੂੰ ਵੇਖ ਕੇ ਉਪਜਦੀ ਹੈ। ਉਨ੍ਹਾਂ ਭਾਰਤ ਵਿੱਚ ਦੁਨੀਆ ਦੇ ਵਿਸ਼ਾਲਤਮ ਸਟਾਰਟ–ਅੱਪ ਈਕੋਸਿਸਟਮਜ਼ ਹਨ, ਜਿੱਥੇ ਹੋਣਹਾਰ ਨੌਜਵਾਨ ਦਿਮਾਗ਼ ਵਿਸ਼ਵ–ਪੱਧਰੀ ਸਮੱਸਿਆਵਾਂ ਦੇ ਹੱਲ ਲੱਭ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਅਸਾਧਾਰਣ ਕਿਸਮ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਅਸੀਂ ਭਗਵਾਨ ਬੁੱਧ ਦੇ ਆਦਰਸ਼ਾਂ ਤੋਂ ਚਿਰਸਥਾਈ ਹੱਲ ਲੱਭ ਸਕਦੇ ਹਾਂ।
https://www.pib.gov.in/PressReleseDetail.aspx?PRID=1636320
ਧਰਮ ਚੱਕ੍ਰ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
https://www.pib.gov.in/PressReleseDetail.aspx?PRID=1636324
ਧਨਵੰਤਰੀ ਰਥ: ਅਹਿਮਦਾਬਾਦ ਵਿੱਚ ਲੋਕਾਂ ਦੇ ਘਰਾਂ ਤੱਕ ਨੌਨ-ਕੋਵਿਡ ਸਿਹਤ ਦੇਖਭਾਲ਼ ਸੇਵਾਵਾਂ ਪਹੁੰਚਾਉਣਾ
ਅਹਿਮਦਾਬਾਦ ਮਿਊਂਸਪਲ ਕਾਰਪੋਰੇਸ਼ਨ (ਏਐੱਮਸੀ) ਦੁਆਰਾ ਸ਼ਹਿਰ ਵਿੱਚ ਧਨਵੰਤਰੀ ਰਥ ਰਾਹੀਂ ਲੋਕਾਂ ਦੀਆਂ ਦਹਿਲੀਜ਼ਾਂ ʼਤੇ ਨੌਨ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੀ ਇੱਕ ਵਿਲੱਖਣ ਅਤੇ ਨਿਵੇਕਲੀ ਮਿਸਾਲ ਕਾਇਮ ਕੀਤੀ ਗਈ ਹੈ। ਸ਼ਹਿਰ ਦੇ ਕਈ ਵੱਡੇ ਹਸਪਤਾਲ ਕੋਵਿਡ -19 ਦੇ ਇਲਾਜ ਲਈ ਸਮਰਪਿਤ ਕੀਤੇ ਗਏ ਹਨ, ਇਸ ਲਈ ਇਹ ਸੁਨਿਸ਼ਚਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਕਿ ਉਨ੍ਹਾਂ ਲੋਕਾਂ ਲਈ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਆਦਿ ਨਾਲ ਸਬੰਧਿਤ ਨੌਨ-ਕੋਵਿਡ ਜ਼ਰੂਰੀ ਸੇਵਾਵਾਂ ਦੀ ਵੀ ਵਿਵਸਥਾ ਕੀਤੀ ਜਾਵੇ ਜੋ ਹਸਪਤਾਲ ਨਹੀਂ ਜਾ ਸਕਦੇ ਕਿਉਂਕਿ ਜ਼ਿਆਦਾਤਰ ਹਸਪਤਾਲ ਓਪੀਡੀਜ਼ ਦਾ ਸੰਚਾਲਨ ਨਹੀਂ ਕਰ ਰਹੇ ਸਨ।'ਧਨਵੰਤਰੀ ਰਥ' ਮੋਬਾਈਲ ਵਿੱਚ ਏਐੱਮਸੀ ਦੇ ਅਰਬਨ ਹੈਲਥ ਸੈਂਟਰ ਤੋਂ ਸਥਾਨਕ ਮੈਡੀਕਲ ਅਫ਼ਸਰ ਦੇ ਨਾਲ ਨਾਲ ਇਨ੍ਹਾਂ ਵੈਨਾਂ ਵਿੱਚ ਆਯੁਸ਼ ਡਾਕਟਰ, ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ ਉਪਲੱਬਧ ਹੈ । ਇਹ ਵੈਨਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਸਾਰੇ ਅਹਿਮਦਾਬਾਦ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੀ ਦਹਿਲੀਜ਼ 'ਤੇ ਪਹੁੰਚ ਕੇ ਨੌਨ-ਕੋਵਿਡ ਜ਼ਰੂਰੀ ਸੇਵਾਵਾਂ ਲਈ ਓਪੀਡੀ ਅਤੇ ਫੀਲਡ ਮੈਡੀਕਲ ਕੰਸਲਟੇਸ਼ਨਜ਼ ਪ੍ਰਦਾਨ ਕਰ ਰਹੀਆਂ ਹਨ। ਮੋਬਾਈਲ ਮੈਡੀਕਲ ਵੈਨਾਂ ਵਿੱਚ ਆਯੁਰਵੇਦਿਕ ਅਤੇ ਹੋਮੀਓਪੈਥਿਕ ਦਵਾਈਆਂ, ਵਿਟਾਮਿਨ ਸਪਲੀਮੈਂਟਸ, ਬੁਨਿਆਦੀ ਟੈਸਟਿੰਗ ਉਪਕਰਨਾਂ ਦੇ ਨਾਲ ਪਲਸ ਔਕਸੀਮੀਟਰ ਸਮੇਤ ਸਾਰੀਆਂ ਜ਼ਰੂਰੀ ਦਵਾਈਆਂ ਮੌਜੂਦ ਹਨ। ਜੋ ਲੋਕ ਵੱਖ ਵੱਖ ਕਾਰਨਾਂ ਕਰਕੇ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਤੱਕ ਨਹੀਂ ਪਹੁੰਚ ਸਕਦੇ, ਉਨ੍ਹਾਂ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਤੋਂ ਇਲਾਵਾ ਧਨਵੰਤਰੀ ਰਥ ਨੇ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨ ਵਿੱਚ ਸਹਾਇਤਾ ਕੀਤੀ ਹੈ ਜਿਨ੍ਹਾਂ ਨੂੰ ਹੋਰ ਕਲੀਨਿਕਲ ਇਲਾਜ ਜਾਂ ਆਈਪੀਡੀ ਦਾਖਲੇ ਦੀ ਜ਼ਰੂਰਤ ਹੈ, ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਹ ਸਮੇਂ ਸਿਰ ਹਸਪਤਾਲ ਪਹੁੰਚ ਸਕਣ। ਪੂਰੇ ਸ਼ਹਿਰ ਵਿੱਚ 120 ਧਨਵੰਤਰੀ ਰਥ ਤੈਨਾਤ ਕੀਤੇ ਹਨ। ਹੁਣ ਤੱਕ 4.27 ਲੱਖ ਤੋਂ ਵੱਧ ਓਪੀਡੀ ਕੰਸਲਟੇਸ਼ਨਸ ਸਫਲਤਾਪੂਰਵਕ ਕਰਵਾਈਆਂ ਹਨ।
https://www.pib.gov.in/PressReleseDetail.aspx?PRID=1636359
ਮੇਘਾਲਿਆ ਵਿੱਚ 6700 ਆਸ਼ਾ ਵਰਕਰਾਂ ਨੇ ਨਿਗਰਾਨੀ ਅਤੇ ਜਾਗਰੂਕਤਾ ਦੇ ਕੰਮ ਨੂੰ ਸਸ਼ਕਤ ਬਣਾਇਆ
ਜਿਉਂ ਹੀ ਮੇਘਾਲਿਆ ਵਿੱਚ ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਆਸ਼ਾ ਵਰਕਰਾਂ ਨੂੰ ਸ਼ਨਾਖਤ ਕੀਤੇ ਕੰਟੇਨਮੈਂਟ ਜ਼ੋਨਾਂ ਵਿੱਚ ਸੰਕ੍ਰਮਣ ਦੇ ਮਾਮਲਿਆਂ ਦਾ ਪਤਾ ਲਗਾਉਣ ਲਈ ਤੈਨਾਤ ਕੀਤੀ ਜਾਣ ਵਾਲੀ ਟੀਮ ਦਾ ਹਿੱਸਾ ਬਣਾਉਣ ਲਈ ਟ੍ਰੇਨਿੰਗ ਦਿੱਤੀ ਗਈ। ਮੇਘਾਲਿਆ ਵਿੱਚ ਕੋਵਿਡ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਆਸ਼ਾ ਵਰਕਰਾਂ ਜਿਹੇ ਸਿਹਤ ਖੇਤਰ ਦੇ ਫਰੰਟ ਲਾਈਨ ਵਰਕਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕੋਵਿਡ - 19 ਦੇ ਖ਼ਿਲਾਫ਼ ਰਾਜ ਸਰਕਾਰ ਦੀ ਲੜਾਈ ਵਿੱਚ ਆਸ਼ਾ ਵਰਕਰਾਂ ਦੀ ਸਸ਼ਕਤ ਭੂਮਿਕਾ ਰਹੀ ਹੈ। ਲਗਭਗ 6700 ਆਸ਼ਾ ਵਰਕਰਾਂ ਨੂੰ ਕੋਵਿਡ ਵਿਲੇਜ ਹੈਲਥ ਅਵੇਅਰਨੈੱਸ ਐਂਡ ਐਕਟਿਵ ਕੇਸ ਸਰਚ ਟੀਮਾਂ ਦਾ ਹਿੱਸਾ ਬਣਾਇਆ ਗਿਆ। ਇਨ੍ਹਾਂ ਟੀਮਾਂ ਨੇ ਕੋਵਿਡ-19 ਦੇ ਖ਼ਿਲਾਫ਼ ਜ਼ਰੂਰੀ ਉਪਾਵਾਂ ਜਿਵੇਂ ਹੱਥ ਧੋਣਾ, ਮਾਸਕ ਪਹਿਨਣਾ / ਚਿਹਰੇ ਨੂੰ ਢਕਣਾ , ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਸਮੁਦਾਇਕ ਪੱਧਰ ’ਤੇ ਜਾਗਰੂਕਤਾ ਵਧਾਈ ਅਤੇ ਨਾਲ ਹੀ ਸਰਗਰਮੀ ਨਾਲ ਸੰਕ੍ਰਮਣ ਦੇ ਮਾਮਲਿਆਂ ਦਾ ਪਤਾ ਲਗਾ ਕੇ ਲੋਕਾਂ ਨੂੰ ਟੈਸਟਿੰਦ ਅਤੇ ਇਲਾਜ ਲਈ ਸਮੇਂ ’ਤੇ ਪਹੁੰਚ ਦੀ ਸੁਵਿਧਾ ਵੀ ਪ੍ਰਦਾਨ ਕੀਤੀ।
https://www.pib.gov.in/PressReleseDetail.aspx?PRID=1636402
ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਲਾਂਚ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਤਮਨਿਰਭਰ ਭਾਰਤ ਇਨੋਵੇਸ਼ਨ ਚੈਲੰਜ ਲਾਂਚ ਕੀਤਾ। ਇਹ ਚੈਲੰਜ ਅਜਿਹੀਆਂ ਬਿਹਤਰੀਨ ਭਾਰਤੀ ਐਪਸ ਦੀ ਪਹਿਚਾਣ ਕਰਨ ਲਈ ਹੈ ਜੋ ਪਹਿਲਾਂ ਤੋਂ ਹੀ ਨਾਗਰਿਕਾਂ ਦੁਆਰਾ ਵਰਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਵਿੱਚ ਆਪਣੀ ਸ਼੍ਰੇਣੀ ਵਿਸ਼ੇਸ਼ ਵਿੱਚ ਵਿਸ਼ਵ ਪੱਧਰ ਦੀਆਂ ਐਪਸ ਬਣਨ ਦੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ , “ਅੱਜ ਤਕਨੀਕੀ ਅਤੇ ਸਟਾਰਟ-ਅੱਪ ਕਮਿਊਨਿਟੀ ਵਿੱਚ ਵਿਸ਼ਵ ਪੱਧਰੀ ਮੇਡ ਇਨ ਇੰਡੀਆ ਐਪ ਬਣਾਉਣ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਦੇ ਵਿਚਾਰਾਂ ਅਤੇ ਉਤਪਾਦਾਂ ਨੂੰ ਸਾਹਮਣੇ ਲਿਆਉਣ ਲਈ ਇਲੈਕਟ੍ਰੌਨਿਕਸ ਅਤੇ ਸੂਚਨਾ ਤੇ ਟੈਕਨੋਲੋਜੀ ਮੰਤਰਾਲੇ ਅਤੇ ਅਟਲ ਇਨੋਵੇਸ਼ਨ ਮਿਸ਼ਨ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਲਾਂਚ ਕਰ ਰਹੇ ਹਨ। ਇਹ ਚੁਣੌਤੀ ਤੁਹਾਡੇ ਲਈ ਹੈ ਜੇਕਰ ਤੁਹਾਡੇ ਪਾਸ ਇਸ ਤਰ੍ਹਾਂ ਦੇ ਉਤਪਾਦ ਹਨ ਜਾਂ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਸ ਅਜਿਹੇ ਉਤਪਾਦਾਂ ਨੂੰ ਬਣਾਉਣ ਲਈ ਇੱਕ ਵਿਜ਼ਨ ਅਤੇ ਮੁਹਾਰਤ ਹੈ ਤਾ ਮੈਂ ਤਕਨੀਕੀ ਕਮਿਊਨਿਟੀ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ। ”
https://www.pib.gov.in/PressReleseDetail.aspx?PRID=1636420
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਨੇ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ-ਆਤਮ ਨਿਰਭਰ ਭਾਰਤ ਦੇ ਨਜ਼ਰੀਏ ਨੂੰ ਸਾਕਾਰ ਕਰਨ ਲਈ ਡਿਜੀਟਲ ਇੰਡੀਆ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਦੀ ਸ਼ੁਰੂਆਤ ਕੀਤੀ
ਭਾਰਤੀ ਐਪਸ ਲਈ ਇੱਕ ਮਜ਼ਬੂਤ ਈਕੋਸਿਸਟਮ ਦਾ ਸਮਰਥਨ ਅਤੇ ਉਸ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਅਟਲ ਇਨੋਵੇਸ਼ਨ ਮਿਸ਼ਨ-ਨੀਤੀ ਆਯੋਗ ਨਾਲ ਭਾਈਵਾਲੀ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਭਾਰਤੀ ਤਕਨੀਕੀ ਉੱਦਮੀਆਂ ਅਤੇ ਸਟਾਰਟ-ਅੱਪਸ ਲਈ ਡਿਜੀਟਲ ਇੰਡੀਆ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਦੀ ਸ਼ੁਰੂਆਤ ਕੀਤੀ। ਇਸ ਨੂੰ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਨਿਰਮਾਣ ਦੇ ਨਜ਼ਰੀਏ ਨੂੰ ਸਾਕਾਰ ਕਰਨ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਇਹ 2 ਟ੍ਰੈਕਾਂ ਵਿੱਚ ਚਲੇਗਾ: ਮੌਜੂਦਾ ਐਪਸ ਨੂੰ ਅੱਪਗ੍ਰੇਡ ਕਰਨਾ ਅਤੇ ਨਵੇਂ ਐਪਸ ਦਾ ਵਿਕਾਸ।
https://pib.gov.in/PressReleasePage.aspx?PRID=1636407
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਐੱਨਈਈਟੀ (ਨੀਟ) ਅਤੇ ਜੇਈਈ ਮੇਨਸ ਅਤੇ ਅਡਵਾਂਸ ਦੀਆਂ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਕੀਤਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਔਨਲਾਈਨ ਮਾਧਿਅਮ ਰਾਹੀਂ ਐੱਨਈਈਟੀ ਅਤੇ ਜੇਈਈ ਮੇਨਸ ਅਤੇ ਅਡਵਾਂਸ ਦੀਆਂ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਲਾਹ ’ਤੇ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਈ ਅਤੇ ਨੀਟ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਈਈ ਮੇਨ ਦੀ ਪ੍ਰੀਖਿਆ ਹੁਣ 1 ਤੋਂ 6 ਸਤੰਬਰ, 2020 ਦੇ ਵਿਚਕਾਰ ਹੋਵੇਗੀ ਅਤੇ ਜੇਈਈ ਅਡਵਾਂਸ ਦੀ ਪ੍ਰੀਖਿਆ 27 ਸਤੰਬਰ, 2020 ਨੂੰ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨੀਟ ਦੀ ਪ੍ਰੀਖਿਆ 13 ਸਤੰਬਰ, 2020 ਨੂੰ ਹੋਵੇਗੀ।
https://pib.gov.in/PressReleseDetail.aspx?PRID=1636407
ਸ਼੍ਰੀ ਪੀਯੂਸ਼ ਗੋਇਲ ਨੇ ਦੇਸ਼ ਦੇ ਨਿਰਯਾਤਾਂ ਵਿੱਚ ਤੇਜ਼ੀ ਨਾਲ ਹੋ ਰਹੇ ਸੁਧਾਰ ਦੇ ਚਲਦਿਆਂ ਨਿਰਯਾਤਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ
ਈਪੀਸੀ ਨੂੰ ਸੰਬੋਧਨ ਕਰਦਿਆਂ, ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ -19 ਦੇ ਕਾਰਨ ਇਸ ਵਿੱਤ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਵਿੱਚ ਨੁਕਸਾਨਾਂ ਤੋਂ ਬਾਅਦ ਨਿਰਯਾਤ ਤੇਜ਼ੀ ਨਾਲ ਠੀਕ ਹੋ ਰਿਹਾ ਹੈ, ਕਿਉਂਕਿ ਅਨਲੌਕ ਪ੍ਰਕਿਰਿਆ ਮੁਨਾਫਾਖੋਰੀ ਅਤੇ ਆਰਥਿਕ ਗਤੀਵਿਧੀਆਂ ਵਿੱਚ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੂਨ, 2020 ਦੇ ਅੰਕੜੇ ਵਪਾਰ ਨਿਰਯਾਤ ਦੇ ਅੰਕੜਿਆਂ ਨਾਲ ਮੁਨਾਫਾ ਦਰਸਾਉਣਗੇ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਲਗਭਗ 88% ਆਮਦਨ ਨੂੰ ਛੂਹ ਰਹੇ ਸਨ। ਉਨ੍ਹਾਂ ਨੇ ਇੰਨੇ ਘੱਟ ਸਮੇਂ ਵਿੱਚ ਪ੍ਰਾਪਤੀ ਕਰਨ ਵਿੱਚ ਨਿਰਯਾਤਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ, ਵਿਸ਼ਵਾਸ ਅਤੇ ਦ੍ਰਿੜ੍ਹਤਾ ਦਾ ਸੱਚਮੁੱਚ ਫਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਧੇਰੇ ਸ਼ਲਾਘਾਯੋਗ ਹੈ ਕਿਉਂਕਿ ਦੇਸ਼ ਦੇ ਕਈ ਖੇਤਰ ਅਜੇ ਵੀ ਨਿਯੰਤਰਣ ਅਤੇ ਪਾਬੰਦੀਆਂ ਅਧੀਨ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬਹੁਤੇ ਬਜ਼ਾਰ ਅਜਿਹੀ ਸ਼ਾਨਦਾਰ ਵਾਪਸੀ ਨਹੀਂ ਕਰ ਸਕੇ। ਆਯਾਤ ਦੇ ਮੁੱਦੇ 'ਤੇ ਮੰਤਰੀ ਨੇ ਕਿਹਾ ਕਿ ਉਹ ਅਜੇ ਵੀ ਬਹੁਤ ਪਿੱਛੇ ਹਨ ਅਤੇ ਇਹ ਚੰਗੀ ਗੱਲ ਹੈ। ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਜਿਵੇਂ ਕਿ 2.0 ਅਨਲੌਕ ਵਧੇਰੇ ਅਧਿਕਾਰ ਲੈ ਕੇ ਆਇਆ ਹੈ, ਉਮੀਦ ਹੈ ਕਿ ਭਵਿੱਖ ਵਿੱਚ ਸਭ ਕੁਝ ਠੀਕ ਹੋ ਜਾਵੇਗਾ।
https://pib.gov.in/PressReleasePage.aspx?PRID=1636250
ਉੱਤਰ -ਪੂਰਬ ਖੇਤਰ ਕੋਵਿਡ-19 ਤੋਂ ਬਾਅਦ ਦੇ ਸਮੇਂ ਵਿੱਚ ਭਾਰਤ ਨੂੰ ਆਰਥਿਕ ਪਾਵਰ ਹਾਊਸ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗਾ: ਡਾ ਜਿਤੇਂਦਰ ਸਿੰਘ
ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਉੱਤਰ ਪੂਰਬੀ ਖੇਤਰ ਭਾਰਤ ਦੇ ਆਰਥਿਕ ਤਾਕਤ ਵਜੋਂ ਉਭਰਨ ਵਿੱਚ ਆਪਣੇ ਵੱਡੇ ਕੁਦਰਤੀ ਸੰਸਾਧਨਾਂ ਅਤੇ ਮਨੁੱਖੀ ਮੁਹਾਰਤ ਦੀ ਮਦਦ ਨਾਲ ਇੱਕ ਪ੍ਰਮੁਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬ ਦੀ ਮਹਿਲਾ ਸ਼ਕਤੀ ਕੋਰੋਨਾ ਮਹਾਮਾਰੀ ਦੇ ਸਫਲਤਾ ਪੂਰਨ ਪ੍ਰਬੰਧਨ ਨਾਲ ਆਰਥਿਕ ਸਰਗਰਮੀਆਂ ਦੇ ਸਾਰੇ ਖੇਤਰਾਂ ਵਿੱਚ ਮੋਹਰੀ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਜੰਗ ਵਿੱਚ ਮਹਿਲਾਵਾਂ ਸਭ ਤੋਂ ਅੱਗੇ ਰਹੀਆਂ ਹਨ ਅਤੇ ਉਨ੍ਹਾਂ ਨੇ ਉੱਤਰ ਪੂਰਬ ਦੀ ਮਦਦ ਕੋਰੋਨਾ ਪ੍ਰਬੰਧਨ ਦੇ ਇੱਕ ਮਾਡਲ ਵਜੋਂ ਉਭਰਨ ਵਿੱਚ ਕੀਤੀ ਹੈ। ਉਹ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂ, ਜੋ ਕਿ ਉੱਤਰ-ਪੂਰਬ ਖੇਤਰ ਭਾਈਚਾਰਕ ਸੰਸਾਧਨ ਅਤੇ ਪ੍ਰਬੰਧਨ ਪ੍ਰੋਗਰਾਮ (NERCORMP) ਨਾਲ ਸਬੰਧਿਤ ਹਨ, ਨਾਲ ਇੱਕ ਵੈਬੀਨਾਰ ਵਿੱਚ ਵਿਚਾਰ ਚਰਚਾ ਕਰ ਰਹੇ ਸਨ।
https://pib.gov.in/PressReleasePage.aspx?PRID=1636426
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਮਹਾਰਾਸ਼ਟਰ: ਜਦੋਂ ਭਾਰਤ ਵਿੱਚ ਕੋਵਿਡ 19 ਲਈ ਇੱਕ ਦਿਨ ਦੀ ਗਿਣਤੀ ਪਹਿਲੀ ਵਾਰ 20,000 ਤੋਂ ਵੱਧ ਗਈ, ਤਾਂ ਮਹਾਰਾਸ਼ਟਰ ਵਿੱਚ 6,364 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 1,92,990 ਹੋ ਗਈ ਹੈ। 1.04 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ ਤੋਂ ਬਾਅਦ, ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 79,911 ਹੈ। ਮੁੰਬਈ ਸ਼ਹਿਰ ਵਿੱਚ 1,392 ਮਾਮਲੇ ਆਏ ਹਨ। ਜਿਵੇਂ ਕਿ ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਥਿਰ ਹੋ ਗਏ ਹਨ, ਮੁੰਬਈ ਮੈਟਰੋਪੋਲੀਟਨ ਖੇਤਰ ਦੇ ਸੈਟੇਲਾਈਟ ਸ਼ਹਿਰਾਂ - ਥਾਨੇ, ਕਲਿਆਣ-ਡੋਂਬੀਵਿਲੀ, ਮੀਰਾ-ਭਯੰਦਰ ਨਵੇਂ ਕੋਵਿਡ ਹੌਟ-ਸਪੌਟ ਸਥਾਨ ਬਣ ਗਏ ਹਨ।
• ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ 687 ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਕੁੱਲ ਗਿਣਤੀ 34,686 ਹੋ ਗਈ ਹੈ। 18 ਮਰੀਜ਼ਾਂ ਦੀ ਮੌਤ ਹੋਣ ਨਾਲ, ਕੋਵਿਡ -19 ਕਾਰਨ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1,906 ਹੋ ਗਈ ਹੈ। ਅਹਿਮਦਾਬਾਦ ਮਿਊਂਸਪਲ ਕਾਰਪੋਰੇਸ਼ਨ, ਏਐੱਮਸੀ ਨੇ ਨਵੇਂ ਕੇਸਾਂ ਦਾ ਪਤਾ ਲਗਾਉਣ ਤੋਂ ਬਾਅਦ ਸ਼ਹਿਰ ਦੇ 26 ਨਵੇਂ ਖੇਤਰਾਂ ਨੂੰ ਛੋਟੇ-ਕੰਟੇਨਮੈਂਟ ਜ਼ੋਨਾਂ ਵਿੱਚ ਸ਼ਾਮਲ ਕਰ ਲਿਆ ਹੈ। ਏਐੱਮਸੀ ਦੇ ਸਿਹਤ ਵਿਭਾਗ ਨੇ ਇਨ੍ਹਾਂ ਖੇਤਰਾਂ ਵਿੱਚ ਘਰ ਤੋਂ ਘਰ ਨਿਗਰਾਨੀ ਅਤੇ ਜਨਤਕ ਸਕ੍ਰੀਨਿੰਗ ਸ਼ੁਰੂ ਕੀਤੀ ਹੈ।
• ਰਾਜਸਥਾਨ: ਅੱਜ ਸਵੇਰੇ 204 ਨਵੇਂ ਮਾਮਲੇ ਆਏ ਹਨ ਅਤੇ 3 ਮੌਤਾਂ ਹੋਈਆਂ ਹਨ, ਜਿਸ ਨਾਲ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 19,256 ਤੱਕ ਹੋ ਗਈ ਹੈ। ਰਾਜ ਵਿੱਚ ਇਸ ਸਮੇਂ 3,461 ਐਕਟਿਵ ਕੇਸ ਹਨ, ਜਦੋਂ ਕਿ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 443 ਹੈ। ਰਾਜ ਵਿੱਚ ਹੁਣ ਤੱਕ 8.70 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।
• ਮੱਧ ਪ੍ਰਦੇਸ਼: 191 ਨਵੇਂ ਕੋਵਿਡ-19 ਕੇਸਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ 14,297 ਤੱਕ ਹੋ ਗਈ ਹੈ। ਜਦੋਂ ਕਿ ਰਾਜ ਵਿੱਚ ਇਸ ਵੇਲੇ 2655 ਐਕਟਿਵ ਕੇਸ ਹਨ, ਅੱਜ ਤੱਕ 11049 ਲੋਕ ਠੀਕ ਹੋ ਚੁੱਕੇ ਹਨ।
• ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 40 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਿਸ ਨਾਲ ਰਾਜ ਵਿੱਚ ਕੁੱਲ ਮਾਮਲੇ 3,065 ਹੋ ਗਏ ਹਨ। ਐਕਟਿਵ ਕੇਸ 637 ਹਨ।
• ਗੋਆ: ਸ਼ੁੱਕਰਵਾਰ ਨੂੰ 95 ਨਵੇਂ ਪਾਜ਼ਿਟਿਵ ਕੇਸਾਂ ਦੀ ਪਹਿਚਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੁੱਲ ਮਾਮਲੇ 1,482 ਤੱਕ ਹੋ ਚੁੱਕੇ ਹਨ। ਐਕਟਿਵ ਕੇਸ 734 ਹਨ।
• ਚੰਡੀਗੜ੍ਹ: ਕੋਵਿਡ -19 ਦੀ ਮੌਜੂਦਾ ਹਾਲਤ ਕਰਕੇ ਅਤੇ ਚੰਡੀਗੜ੍ਹ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਪਿਛੋਕੜ ਦੇ ਮੱਦੇਨਜ਼ਰ; ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੀ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਲਾਨਾ ਅਤੇ ਮਾਸਿਕ ਫੰਡਾਂ ਨੂੰ ਮਾਫ਼ ਕਰਨ ਦਾ ਫੈਸਲਾ ਕੀਤਾ ਹੈ। ਫੰਡਾਂ ਦੀ ਇਹ ਮਾਫ਼ੀ 2020-21 ਦੇ ਵਿਦਿਅਕ ਸੈਸ਼ਨ ਦੇ ਪਹਿਲੇ ਛੇ ਮਹੀਨਿਆਂ ਲਈ, ਭਾਵ ਇੱਕ ਵਾਰ ਦੇ ਉਪਾਅ ਵਜੋਂ ਅਪ੍ਰੈਲ -2020 ਤੋਂ ਸਤੰਬਰ -2020 ਤੱਕ ਕੀਤੀ ਗਈ ਹੈ। ਇਸ ਫੈਂਸਲੇ ਤੋਂ ਸਰਕਾਰੀ ਸਕੂਲਾਂ ਦੀ 9ਵੀਂ ਅਤੇ 10ਵੀਂ ਜਮਾਤ ਦੇ ਲਗਭਗ 24500 ਵਿਦਿਆਰਥੀਆਂ ਨੂੰ ਲਾਭ ਹੋਵੇਗਾ।
• ਪੰਜਾਬ: ਮੁੱਖ ਮੰਤਰੀ ਨੇ ਆਉਂਦੇ ਹਫ਼ਤੇ ਤੋਂ ਕੋਵਿਡ -19 ਰੈਪਿਡ ਐਂਟੀਜੇਨ ਟੈਸਟਿੰਗ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲਈ ਪ੍ਰਵਾਨਗੀ ਦਿੱਤੀ ਹੈ। ਪਾਇਲਟ ਰੈਪਿਡ ਐਂਟੀਜੇਨ ਪ੍ਰੋਜੈਕਟ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ’ਤੇ, ਜਿਸ ਵਿੱਚ ਘੱਟੋ-ਘੱਟ 1000 ਟੈਸਟ ਹੋਣਗੇ, ਇਹ ਟੈਸਟ ਉਦਯੋਗਾਂ ਦੇ ਮੁੜ ਖੁੱਲ੍ਹਣ ’ਤੇ ਅਤੇ ਝੋਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਰਾਜ ਵਿੱਚ ਵਾਪਸ ਆਉਣ ਵਾਲੇ ਪ੍ਰਵਾਸੀਆਂ ’ਤੇ ਕੀਤੇ ਜਾਣਗੇ।
• ਹਰਿਆਣਾ: ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਆਪੀ ਅਨਲੌਕ -2 ਦੌਰਾਨ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਸਧਾਰਣ ਹੋ ਰਹੀਆਂ ਹਨ ਅਤੇ ਰਾਜ ਵਿੱਚ ਸੜਕਾਂ ਦੀ ਮਜ਼ਬੂਤੀ, ਮੈਟਰੋ ਦੇ ਵਿਸਤਾਰ ਅਤੇ ਖੇਤਰੀ ਰੈਪਿਡ ਟ੍ਰਾਂਜਿਟ ਕੋਰੀਡੋਰ ਸਿਸਟਮ ਵਿਕਾਸ ਯੋਜਨਾਵਾਂ ਨੂੰ ਪੜਾਅਵਾਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
• ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੌਂਸਲ ਆਵ੍ ਸਾਈਂਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ – ਇੰਸਟੀਟਿਊਟ ਆਵ੍ ਹਿਮਾਲੀਅਨ ਬਾਇਓ-ਰਿਸੋਰਸ ਟੈਕਨਾਲੋਜੀ, ਪਾਲਮਪੁਰ ਨੂੰ ਉਸ ਦੇ 38ਵੇਂ ਸੰਸਥਾਪਕ ਹਫ਼ਤੇ ਦੇ ਸਮਾਰੋਹ ਦੌਰਾਨ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਇੰਸਟੀਟਿਊਟ ਰਾਜ ਦੇ ਟਾਂਡਾ, ਚੰਬਾ ਅਤੇ ਹਮੀਰਪੁਰ ਮੈਡੀਕਲ ਕਾਲਜਾਂ ਨੂੰ ਕੋਵਿਡ -19 ਦੇ ਟੈਸਟ ਲਈ ਸਾਰੇ ਲੋੜੀਂਦੇ ਯੰਤਰ ਅਤੇ ਲੋਜਿਸਟਿਕ ਸਹਾਇਤਾ ਦੇ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਸਟੀਟਿਊਟ ਖ਼ਪਤਕਾਰਾਂ ਲਈ ਅਲਕੋਹਲ ਮੁਕਤ ਹੈਂਡ ਸੈਨੀਟਾਈਜ਼ਰ ਅਤੇ ਹਰਬਲ ਸਾਬਣ ਤਿਆਰ ਕਰਨ ਵਿੱਚ ਵੀ ਸਫ਼ਲ ਰਿਹਾ ਹੈ।
• ਕੇਰਲ: ਕੋਵਿਡ -19 ਦੇ ਹੋਰ ਫੈਲਣ ਨੂੰ ਸੀਮਤ ਕਰਨ ਲਈ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਹਾਈ ਅਲਰਟ ਕੀਤਾ ਗਿਆ ਹੈ ਅਤੇ ਹੋਰ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਆਰਮਡ ਰਿਜ਼ਰਵ ਕੈਂਪ ਵਿੱਚ 22 ਪੁਲਿਸ ਕਰਮਚਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਦਾ ਉਦੋਂ ਪਾਜ਼ਿਟਿਵ ਟੈਸਟ ਆਇਆ ਹੈ ਜਦੋਂ ਉਹ ਸਰਕਾਰੀ ਸਕੱਤਰੇਤ ਦੇ ਬਾਹਰ ਡਿਊਟੀ ਕਰ ਰਿਹਾ ਸੀ। ਕੋਚੀ ਦੇ ਇੰਦਰਾ ਗਾਂਧੀ ਸਹਿਕਾਰੀ ਹਸਪਤਾਲ ਦੇ 15 ਸਟਾਫ਼ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਤੋਂ ਦੋ ਦਿਨ ਪਹਿਲਾਂ ਇਲਾਜ ਕਰਵਾਉਣ ਆਏ ਇੱਕ ਵਿਅਕਤੀ ਦਾ ਪਾਜ਼ਿਟਿਵ ਟੈਸਟ ਆਇਆ ਹੈ। ਇੱਕ ਹੋਰ ਕੇਰਲ ਨਿਵਾਸੀ ਦੀ ਅੱਜ ਨਵੀਂ ਦਿੱਲੀ ਵਿੱਚ ਕੋਵਿਡ ਕਾਰਨ ਮੌਤ ਹੋ ਗਈ ਹੈ, ਜਿਸ ਨਾਲ ਦਿੱਲੀ ਵਿੱਚ ਮਲਿਆਲੀ ਮੌਤਾਂ ਦੀ ਗਿਣਤੀ 13 ਹੋ ਗਈ ਹੈ। ਕੱਲ ਕੇਰਲ ਵਿੱਚ ਕੋਵਿਡ -19 ਦੇ 211 ਨਵੇਂ ਕੇਸਾਂ ਦੀ ਪੁਸ਼ਟੀ ਹੋਈ, ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਪਾਏ ਗਏ ਹਨ। 2,098 ਮਰੀਜ਼ ਹਾਲੇ ਵੀ ਲਾਗ ਦੇ ਇਲਾਜ ਅਧੀਨ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 1,77,001 ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
• ਤਮਿਲ ਨਾਡੂ: ਪੁਦੂਚੇਰੀ ਵਿੱਚ, ਪ੍ਰਾਈਵੇਟ ਮੈਡੀਕਲ ਕਾਲਜ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਦਾ ਵਿਰੋਧ ਕਰਦੇ ਹਨ; ਸਿਹਤ ਅਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਨੇ ਉਪ ਰਾਜਪਾਲ ਕਿਰਨ ਬੇਦੀ ਅਤੇ ਸੀ.ਐੱਮ.ਵੀ. ਨਰਾਇਣਸਾਮੀ ਦੀ ਮਦਦ ਮੰਗੀ ਤਾਂ ਜੋ ਮਸਲੇ ਨੂੰ ਸੁਲਝਾਇਆ ਜਾ ਸਕੇ। ਪੁਦੂਚੇਰੀ ਵਿੱਚ ਕੋਵਿਡ -19 ਦੇ ਕਾਰਨ ਇੱਕ ਦੀ ਮੌਤ ਹੋ ਗਈ ਹੈ ਅਤੇ 80 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਯੂਟੀ ਵਿੱਚ ਕੁੱਲ ਕੇਸਾਂ ਦੀ ਗਿਣਤੀ 904 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 14 ਹੋ ਗਈ ਹੈ। ਸਿਹਤ ਅਧਿਕਾਰੀਆਂ ਸਮੇਤ ਜੇਆਈਪੀਐੱਮਈਆਰ ਕੈਂਪਸ ਵਿੱਚ ਕੋਵਿਡ -19 ਦੇ 20 ਪਾਜ਼ਿਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਨੇ ਵਿਸਤ੍ਰਿਤ ਜਾਂਚ ਦੇ ਆਦੇਸ਼ ਦਿੱਤੇ ਹਨ। ਤਮਿਲ ਨਾਡੂ ਭਾਰਤ ਦਾ ਦੂਜਾ ਸਭ ਤੋਂ ਬੁਰਾ ਪ੍ਰਭਾਵਿਤ ਰਾਜ ਬਣ ਗਿਆ, ਕੋਵਿਡ ਦੇ ਕੁੱਲ ਕੇਸ 1 ਲੱਖ ਨੂੰ ਪਾਰ ਕਰਦਿਆਂ ਕੱਲ੍ਹ ਗਿਣਤੀ 102721 ਤੱਕ ਪਹੁੰਚ ਗਈ ਸੀ। ਕੱਲ੍ਹ 4329 ਨਵੇਂ ਕੇਸ, 2357 ਦਾ ਇਲਾਜ ਹੋਇਆ ਅਤੇ 64 ਮੌਤਾਂ ਹੋਈਆਂ ਸੀ। ਕੁੱਲ ਐਕਟਿਵ ਕੇਸ: 42955, ਮੌਤਾਂ: 1385, ਡਿਸਚਾਰਜ: 58378, ਚੇਨਈ ਵਿੱਚ 23581 ਐਕਟਿਵ ਕੇਸ ਹਨ।
• ਕਰਨਾਟਕ: ਰਾਜ ਨੇ ਬਿਨਾ ਲੱਛਣ ਵਾਲੇ ਕੇਸਾਂ ਨੂੰ ਘਰ ਵਿੱਚ ਅਲੱਗ ਰਹਿਣ ਅਤੇ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਲਈ ਵਿਸਤਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਬੂਥ ਲੇਵਲ ਟਾਸਕ ਫੋਰਸ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਕੋਵਿਡ ਪ੍ਰਬੰਧਨ ਲਈ ਮੁੱਢਲਾ ਢਾਂਚਾ ਅਤੇ ਕਾਰਜਸ਼ੀਲ ਇਕਾਈ ਹੋਵੇਗੀ। ਹਸਪਤਾਲਾਂ ਵਿੱਚ ਬਿਸਤਰੇ ਦੀ ਵੰਡ ਲਈ ਕੇਂਦਰੀਕਰਨ ਪ੍ਰਣਾਲੀ ਬਣਾਈ ਜਾ ਰਹੀ ਹੈ ਅਤੇ ਇਸ ਦੀ ਨਿਗਰਾਨੀ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਵਿੱਚ 400 ਐਂਬੂਲੈਂਸਾਂ ਤੈਨਾਤ ਕੀਤੀਆਂ ਜਾਣਗੀਆਂ, ਹਰੇਕ ਵਾਰਡ ਨੂੰ 2 ਦਿੱਤੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਘਰਾਂ ਵਿੱਚ ਅਲੱਗ ਰਹਿਣ ਵਾਲੇ ਦਿਸ਼ਾ-ਨਿਰਦੇਸ਼ਾਂ ਦੀ ਅਤੇ ਅੰਤਿਮ ਸੰਸਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਪੂਰੇ ਰਾਜ ਵਿੱਚ ਲੌਕਡਾਊਨ ਹੋਵੇਗਾ, ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਉਪਲਬਧ ਹੋਣਗੀਆਂ। ਕੱਲ੍ਹ 1694 ਨਵੇਂ ਕੇਸ, 471 ਡਿਸਚਾਰਜ ਅਤੇ 21 ਮੌਤਾਂ ਹੋਈਆਂ ਹਨ; ਇਕੱਲੇ ਬੰਗਲੌਰ ਸ਼ਹਿਰ ਵਿੱਚ 994 ਕੇਸ ਆਏ ਹਨ। ਕੁੱਲ ਪਾਜ਼ਿਟਿਵ ਮਾਮਲੇ: 19710, ਐਕਟਿਵ ਕੇਸ: 10,608 ਅਤੇ ਮੌਤਾਂ: 293।
• ਆਂਧਰ ਪ੍ਰਦੇਸ਼: ਇਹ ਕਹਿੰਦੇ ਹੋਏ ਕਿ ਕੋਵਿਡ -19 ਕਾਰਨ ਮਰਨ ਵਾਲੇ ਦੇ ਘੱਟੋ-ਘੱਟ 4-6 ਘੰਟਿਆਂ ਤੋਂ ਬਾਅਦ ਕੋਵਿਡ ਨਹੀਂ ਫੈਲਦਾ, ਸਪੈਸ਼ਲ ਚੀਫ਼ ਸੈਕਟਰੀ (ਸਿਹਤ) ਕੇ.ਐੱਸ. ਜਵਾਹਰ ਰੈਡੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪੀੜਤਾਂ ਦੇ ਸੰਸਕਾਰ ਵਿੱਚ ਅੜਿੱਕਾ ਨਾ ਲਗਾਉਣ। ਪ੍ਰੋਟੋਕੋਲ ਦੇ ਅਨੁਸਾਰ ਸ੍ਰੀਕਾਕੁਲਮ ਵਿੱਚ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਵਲੰਟੀਅਰਸ ਕੋਵਿਡ -19 ਕਾਰਨ ਮਰਨ ਵਾਲੇ ਵਿਅਕਤੀਆਂ ਦਾ ਸੰਸਕਾਰ ਕਰਨ ਲਈ ਅਧਿਕਾਰੀਆਂ ਦੀ ਸਹਾਇਤਾ ਲਈ ਅੱਗੇ ਆਏ ਹਨ। ਤਮਿਲ ਨਾਡੂ ਵਿੱਚ ਮੁਸਲਿਮ ਐੱਨਜੀਓ ਤੋਂ ਪ੍ਰੇਰਿਤ ਹੋ ਕੇ ਜਿਸਨੇ ਕੋਵਿਡ -19 ਪੀੜਤਾਂ ਦੇ ਆਖ਼ਰੀ ਸੰਸਕਾਰ ਸਤਿਕਾਰ ਨਾਲ ਕਰਨ ਦੀ ਪਹਿਲ ਕੀਤੀ, ਜ਼ਿਲ੍ਹਾ ਕਲੈਕਟਰ ਜੇ ਨਿਵਾਸ ਨੇ ਕਿਹਾ, ਇਸ ਜ਼ਿਲ੍ਹੇ ਵਿੱਚ ਉਹੀ ਦੁਹਰਾਇਆ ਗਿਆ ਹੈ। 24,962 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 765 ਨਵੇਂ ਕੇਸ, 311 ਡਿਸਚਾਰਜ ਅਤੇ 12 ਮੌਤਾਂ ਹੋਈਆਂ ਹਨ। ਨਵੇਂ 765 ਮਾਮਲਿਆਂ ਵਿੱਚੋਂ 32 ਅੰਤਰ-ਰਾਜ ਦੇ ਅਤੇ ਛੇ ਵਿਦੇਸ਼ਾਂ ਦੇ ਮਾਮਲੇ ਹਨ। ਕੁੱਲ ਕੇਸ: 17,699, ਐਕਟਿਵ ਕੇਸ: 9473, ਮੌਤਾਂ: 218, ਡਿਸਚਾਰਜ: 8008।
• ਤੇਲੰਗਾਨਾ: ਰਾਜ ਵਿੱਚ ਹੋਮ ਆਈਸੋਲੇਸ਼ਨ ਕਰਨ ਦੀ ਰਣਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ। ਹੁਣ ਤੱਕ ਰਾਜ ਵਿੱਚ ਤਕਰੀਬਨ 12,000 ਪਾਜ਼ਿਟਿਵ ਮਰੀਜ਼ਾਂ ਨੇ ਕੋਵਿਡ -19 ਨਾਲ ਲੜਨ ਲਈ ‘ਹੋਮ ਆਈਸੋਲੇਸ਼ਨ’ ਦਾ ਰਸਤਾ ਅਪਣਾਇਆ ਸੀ ਅਤੇ ਉਨ੍ਹਾਂ ਵਿੱਚੋਂ ਅੱਧੇ ਠੀਕ ਹੋ ਚੁੱਕੇ ਹਨ। ਕੱਲ੍ਹ ਕੁੱਲ 20462 ਕੇਸ ਸਨ, ਐਕਟਿਵ ਕੇਸ: 9984 ਮੌਤਾਂ: 283, ਡਿਸਚਾਰਜ: 10195।
• ਅਰੁਣਾਚਲ ਪ੍ਰਦੇਸ਼: ਇਟਾਨਗਰ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਇਟਾਨਗਰ ਰਾਜਧਾਨੀ ਖੇਤਰ ਵਿੱਚ ਸੋਮਵਾਰ 6 ਜੁਲਾਈ (ਸਵੇਰੇ 5 ਵਜੇ) ਤੋਂ 12 ਜੁਲਾਈ (ਸ਼ਾਮ 5 ਵਜੇ) ਤੱਕ ਲੌਕਡਾਊਨ ਦੀ ਘੋਸ਼ਣਾ ਕੀਤੀ ਹੈ। ਅੱਜ ਇਟਾਨਗਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਕਿਹਾ ਕਿ ਐੱਸਓਪੀ ਦੇ ਵੇਰਵਿਆਂ ਨੂੰ ਜਲਦੀ ਜਾਰੀ ਕੀਤਾ ਜਾਵੇਗਾ। ਅਰੁਣਾਚਲ ਪ੍ਰਦੇਸ਼ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ ਕੇਸਾਂ ਦਾ ਸਭ ਤੋਂ ਵੱਧ ਵਾਧਾ ਹੋਇਆ ਸੀ, 37 ਨਵੇਂ ਕੋਵਿਡ -19 ਕੇਸ ਆਏ ਸਨ ਅਤੇ ਕੱਲ੍ਹ ਰਾਜ ਵਿੱਚ 20 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਆਏ, ਕੁੱਲ ਕੇਸਾਂ ਦੀ ਗਿਣਤੀ 252 ਹੋ ਗਈ ਹੈ, ਜਿਨ੍ਹਾਂ ਵਿੱਚੋਂ 176 ਐਕਟਿਵ ਮਾਮਲੇ ਹਨ ਅਤੇ 75 ਦਾ ਇਲਾਜ ਹੋ ਚੁੱਕਿਆ ਹੈ ਅਤੇ ਹੁਣ ਤੱਕ ਇੱਕ ਮੌਤ ਹੋਇਆ ਹੈ।
• ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ -19 ਦੇ ਤਿੰਨ ਹੋਰ ਮਰੀਜ਼ ਰਿਕਵਰ ਕਰ ਲਏ ਗਏ ਹਨ। ਰਾਜ ਵਿੱਚ ਹੁਣ ਐਕਟਿਵ ਮਾਮਲੇ 32 ਹਨ ਜਦੋਂ ਕਿ ਹੁਣ ਤੱਕ 130 ਮਰੀਜ਼ ਠੀਕ ਹੋ ਚੁੱਕੇ ਹਨ।
ਫੈਕਟਚੈੱਕ
*****
ਵਾਈਬੀ
(Release ID: 1636620)
Visitor Counter : 208
Read this release in:
Assamese
,
English
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam