ਪ੍ਰਧਾਨ ਮੰਤਰੀ ਦਫਤਰ
ਕਈ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੈਬਨਿਟ ਦੁਆਰਾ ਲਏ ਗਏ ਇਤਿਹਾਸਿਕ ਫੈਸਲੇ
ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੀ ਸਥਾਪਨਾ ਲਈ 15,000 ਕਰੋੜ ਰੁਪਏ
ਕੁਸ਼ੀਨਗਰ ਹਵਾਈ ਅੱਡੇ ਨੂੰ ‘ਅੰਤਰਰਾਸ਼ਟਰੀ ਹਵਾਈ ਅੱਡਾ’ ਐਲਾਨੇ ਜਾਣ ਨਾਲ ਇਸ ਇਲਾਕੇ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਆਰਥਿਕ ਵਿਕਾਸ ਨੂੰ ਗਤੀ ਮਿਲੇਗੀ
ਮਿਆਂਮਾਰ ਵਿੱਚ ਸ਼ਵੇ (Shwe) ਤੇਲ ਅਤੇ ਗੈਸ ਪ੍ਰੋਜੈਕਟ ਦੇ ਵਿਕਾਸ ਲਈ ਅਤਿਰਿਕਤ ਨਿਵੇਸ਼ ਨੂੰ ਪ੍ਰਵਾਨਗੀ ਨਾਲ ਗੁਆਂਢੀ ਦੇਸ਼ਾਂ ਨਾਲ ਊਰਜਾ ਸੇਤੂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ
Posted On:
24 JUN 2020 4:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ 24 ਜੂਨ 2020 ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਕਈ ਇਤਿਹਾਸਿਕ ਫ਼ੈਸਲਾ ਲਏ ਗਏ, ਜੋ ਕਿ ਕਈ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਲੰਬਾ ਸਫਰ ਤੈਅ ਕਰਨਗੇ, ਜੋ ਮਹਾਮਾਰੀ ਦੇ ਸਮੇਂ ਵਿੱਚ ਮਹੱਤਵਪੂਰਨ ਹੈ।
1 . ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੀ ਸਥਾਪਨਾ
ਪਿਛੋਕੜ:
ਹਾਲ ਹੀ ਵਿੱਚ ਐਲਾਨੇ ਆਤਮਨਿਰਭਰ ਭਾਰਤ ਅਭਿਯਾਨ ਪ੍ਰੋਤਸਾਹਨ ਪੈਕੇਜ ਦੇ ਅਨੁਰੂਪ ਕੈਬਨਿਟ ਨੇ ਅੱਜ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ) ਦੀ ਸਥਾਪਨਾ ਲਈ 15,000 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਸਰਕਾਰ ਨੇ ਪਹਿਲਾਂ ਡੇਅਰੀ ਪ੍ਰੋਸੈੱਸਿੰਗ ਅਤੇ ਬੁਨਿਆਦੀ ਢਾਂਚਾਗਤ ਵਿਕਾਸ ਫੰਡ (ਡੀਆਈਡੀਐੱਫ) ਨੂੰ ਡੇਅਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਿਕਾਰੀ ਖੇਤਰ ਦੁਆਰਾ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ 10,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਸੀ। ਹਾਲਾਂਕਿ, ਪਸ਼ੂਪਾਲਣ ਖੇਤਰ ਵਿੱਚ ਪ੍ਰੋਸੈੱਸਿੰਗ ਅਤੇ ਬਿਹਤਰ ਬੁਨਿਆਦੀ ਢਾਂਚੇ ਲਈ ਐੱਮਐੱਸਐੱਮਈ ਅਤੇ ਨਿਜੀ ਕੰਪਨੀਆਂ ਨੂੰ ਹੁਲਾਰਾ ਦੇਣ ਅਤੇ ਇਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੀ ਵੀ ਜ਼ਰੂਰਤ ਹੈ।
ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ( ਏਐੱਚਆਈਡੀਐੱਫ ) ਡੇਅਰੀ ਅਤੇ ਮੀਟ ਪ੍ਰੋਸੈੱਸਿੰਗ ਅਤੇ ਪਸ਼ੂ ਆਹਾਰ ਪਲਾਂਟਾਂ (animal feed plants) ਵਿੱਚ ਬੁਨਿਆਦੀ ਢਾਂਚੇ ਦੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰੇਗਾ। ਏਐੱਚਆਈਡੀਐੱਫ ਯੋਜਨਾ ਤਹਿਤ ਯੋਗ ਲਾਭਾਰਥੀ ਕਿਸਾਨ ਉਤਪਾਦਕ ਸੰਗਠਨ (ਐੱਫਪੀਓ), ਐੱਮਐੱਸਐੱਮਈ, ਸੈਕਸ਼ਨ 8 ਕੰਪਨੀਆਂ, ਨਿਜੀ ਕੰਪਨੀਆਂ ਅਤੇ ਨਿਜੀ ਉੱਦਮੀ ਹੋਣਗੇ ਜਿਨ੍ਹਾਂ ਨੂੰ 10% ਦੀ ਮਾਰਜਿਨ ਰਕਮ ਦਾ ਯੋਗਦਾਨ ਕਰਨਾ ਹੋਵੇਗਾ। ਬਾਕੀ 90% ਦੀ ਰਕਮ ਅਨੁਸੂਚਿਤ ਬੈਂਕ ਦੁਆਰਾ ਕਰਜ਼ ਦੇ ਰੂਪ ਵਿੱਚ ਉਪਲੱਬਧ ਕਰਵਾਈ ਜਾਵੇਗੀ।
ਸਰਕਾਰ ਯੋਗ ਲਾਭਾਰਥੀ ਨੂੰ ਵਿਆਜ ਉੱਤੇ 3% ਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਏਗੀ। ਯੋਗ ਲਾਭਾਰਥੀਆਂ ਨੂੰ ਮੂਲ ਕਰਜ਼ ਲਈ ਦੋ ਸਾਲ ਦੀ ਮੁਹਲਤ ਨਾਲ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ ਅਤੇ ਕਰਜ਼ੇ ਦੀ ਪੁਨਰਭੁਗਤਾਨ ਮਿਆਦ 6 ਸਾਲ ਹੋਵੇਗੀ। ਭਾਰਤ ਸਰਕਾਰ 750 ਕਰੋੜ ਰੁਪਏ ਦੇ ਕ੍ਰੈਡਿਟ ਗਰੰਟੀ ਫੰਡ ਦੀ ਸਥਾਪਨਾ ਵੀ ਕਰੇਗੀ ਜਿਸ ਦਾ ਪ੍ਰਬੰਧਨ ਨਾਬਾਰਡ ਕਰੇਗਾ। ਕ੍ਰੈਡਿਟ ਗਰੰਟੀ ਉਨ੍ਹਾਂ ਸਵੀਕ੍ਰਿਤ ਪ੍ਰੋਜੈਕਟਾਂ ਲਈ ਦਿੱਤੀ ਜਾਵੇਗੀ, ਜੋ ਐੱਮਐੱਸਐੱਮਈ ਤਹਿਤ ਪਰਿਭਾਸ਼ਿਤ ਹੋਣਗੇ। ਕਰਜ਼ਦਾਰ ਦੀ ਕ੍ਰੈਡਿਟ ਸੁਵਿਧਾ ਦੀ 25% ਤੱਕ ਗਰੰਟੀ ਕਵਰੇਜ ਦਿੱਤੀ ਜਾਵੇਗੀ।
ਲਾਭ:
ਪਸ਼ੂਪਾਲਣ ਖੇਤਰ ਵਿੱਚ ਨਿਜੀ ਖੇਤਰ ਦੇ ਜ਼ਰੀਏ ਨਿਵੇਸ਼ ਨਾਲ ਸੰਭਾਵਨਾਵਾਂ ਦੇ ਕਈ ਰਸਤੇ ਖੁੱਲ੍ਹਣਗੇ। ਏਐੱਚਆਈਡੀਐੱਫ ਨਿਜੀ ਨਿਵੇਸ਼ਕਾਂ ਲਈ ਵਿਆਜ ਵਿੱਚ ਆਰਥਿਕ ਸਹਾਇਤਾ ਦੀ ਯੋਜਨਾ ਨਾਲ ਇਨ੍ਹਾਂ ਪ੍ਰੋਜੈਕਟਾਂ ਲਈ ਜ਼ਰੂਰੀ ਨਿਵੇਸ਼ ਨੂੰ ਪੂਰਾ ਕਰਨ ਵਿੱਚ ਪੂੰਜੀ ਦੀ ਉਪਲਬਧਤਾ ਸੁਨਿਸ਼ਚਿਤ ਕਰੇਗਾ ਅਤੇ ਇਸ ਨਾਲ ਨਿਵੇਸ਼ਕਾਂ ਨੂੰ ਆਪਣੀ ਰਿਟਰਨ ਵਧਾਉਣ ਵਿੱਚ ਵੀ ਮਦਦ ਮਿਲੇਗੀ। ਲਾਭਾਰਥੀਆਂ ਦੁਆਰਾ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਵੀ ਨਿਰਯਾਤ ਨੂੰ ਹੁਲਾਰਾ ਮਿਲੇਗਾ।
ਹਾਲਾਂਕਿ ਭਾਰਤ ਵਿੱਚ ਡੇਅਰੀ ਉਤਪਾਦਾਂ ਦੇ ਅੰਤਿਮ ਮੁੱਲ ਦੀ ਲਗਭਗ 50 - 60% ਰਕਮ ਕਿਸਾਨਾਂ ਕੋਲੋਂ ਹੀ ਆਉਂਦੀ ਹੈ। ਇਸ ਦਾ ਮਤਲਬ ਇਸ ਖੇਤਰ ਵਿੱਚ ਵਾਧੇ ਦਾ ਕਿਸਾਨਾਂ ਦੀ ਆਮਦਨ ਉੱਤੇ ਅਹਿਮ ਅਤੇ ਸਿੱਧਾ ਅਸਰ ਪੈ ਸਕਦਾ ਹੈ। ਡੇਅਰੀ ਬਜ਼ਾਰ ਦਾ ਅਕਾਰ ਅਤੇ ਦੁੱਧ ਦੀ ਵਿਕਰੀ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਦਾ ਇਸ ਵਿੱਚ ਨਿਜੀ ਅਤੇ ਸਹਿਕਾਰੀ ਖੇਤਰ ਦੇ ਵਿਕਾਸ ਨਾਲ ਸਿੱਧਾ ਅਤੇ ਨਜ਼ਦੀਕੀ ਸਬੰਧ ਹੈ। ਇਸ ਪ੍ਰਕਾਰ, ਏਐੱਚਆਈਡੀਐੱਫ ਰਾਹੀਂ 15,000 ਕਰੋੜ ਰੁਪਏ ਦੇ ਨਿਵੇਸ਼ ਪ੍ਰੋਤਸਾਹਨ ਨਾਲ ਨਾ ਸਿਰਫ ਕਈ ਗੁਣਾ ਅਧਿਕ ਨਿਜੀ ਨਿਵੇਸ਼ ਦਾ ਰਸਤਾ ਖੁੱਲ੍ਹੇਗਾ, ਬਲਕਿ ਇਹ ਕਿਸਾਨਾਂ ਨੂੰ ਵੀ ਇਸ ਵਿੱਚ ਨਿਵੇਸ਼ ਵਧਾਉਣ ਨੂੰ ਪ੍ਰੋਤਸਾਹਿਤ ਕਰੇਗਾ ਤਾਕਿ ਉਨ੍ਹਾਂ ਦਾ ਉਤਪਾਦਨ ਵਧ ਸਕੇ ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇ। ਅੱਜ ਏਐੱਚਆਈਡੀਐੱਫ ਦੇ ਰੂਪ ਵਿੱਚ ਕੈਬਨਿਟ ਦੁਆਰਾ ਪ੍ਰਵਾਨ ਕੀਤੀ ਗਈ ਇਸ ਯੋਜਨਾ ਨਾਲ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਲਗਭਗ 35 ਲੱਖ ਲੋਕਾਂ ਨੂੰ ਆਜੀਵਿਕਾ ਦਾ ਸਾਧਨ ਮਿਲ ਸਕੇਗਾ।
2 . ਯੂਪੀ ਦਾ ਕੁਸ਼ੀਨਗਰ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ ਐਲਾਨਿਆ
ਪਿਛੋਕੜ:
ਕੁਸ਼ੀਨਗਰ ਇੱਕ ਮਹੱਤਵਪੂਰਨ ਬੋਧੀ ਤੀਰਥ ਸਥਲ ਹੈ, ਜਿੱਥੇ ਗੌਤਮ ਬੁੱਧ ਨੇ ਮਹਾਪਰਿਨਿਰਵਾਣ ਪ੍ਰਾਪਤ ਕੀਤਾ ਸੀ। ਇਸ ਨੂੰ ਇੱਕ ਬਹੁਤ ਹੀ ਪਵਿੱਤਰ ਬੋਧੀ ਤੀਰਥ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਦੁਨੀਆ ਭਰ ਤੋਂ ਬੋਧੀ ਤੀਰਥਯਾਤਰੀ ਤੀਰਥ ਯਾਤਰਾ ਲਈ ਆਉਂਦੇ ਹਨ। ਕੁਸ਼ੀਨਗਰ ਆਸਪਾਸ ਦੇ ਪਰਿਵੇਸ਼ ਵਿੱਚ ਕਈ ਹੋਰ ਬੋਧੀ ਸਥਾਨਾਂ ਜਿਵੇਂ ਸ਼ਰਾਵਸਤੀ ( 238 ਕਿਮੀ. ) , ਕਪਿਲਵਸਤੂ ( 190 ਕਿਮੀ. ) ਅਤੇ ਲੁੰਬਿਨੀ (195 ਕਿਮੀ ) ਨਾਲ ਜੁੜਿਆ ਹੈ ਜੋ ਇਸ ਨੂੰ ਸ਼ਰਧਾਲੂਆਂ ਅਤੇ ਯਾਤਰੀਆਂ ਦੋਹਾਂ ਲਈ ਸਮਾਨ ਰੂਪ ਨਾਲ ਆਰਕਸ਼ਣ ਦਾ ਕੇਂਦਰ ਬਣਾਉਂਦਾ ਹੈ। ਕੁਸ਼ੀਨਗਰ ਪਹਿਲਾਂ ਤੋਂ ਹੀ ਭਾਰਤ ਅਤੇ ਨੇਪਾਲ ਵਿੱਚ ਫੈਲੇ ਬੋਧੀ ਸਰਕਿਟ ਤੀਰਥ ਯਾਤਰਾ ਲਈ ਪ੍ਰਤੀਕ ਸਥਲ ਦੇ ਰੂਪ ਵਿੱਚ ਕਾਰਜ ਕਰਦਾ ਹੈ। ਕੇਂਦਰੀ ਕੈਬਨਿਟ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਬੋਧੀ ਸਰਕਿਟ ਦੁਨੀਆ ਭਰ ਵਿੱਚ 530 ਮਿਲੀਅਨ ਸਰਗਰਮ ਬੋਧੀਆਂ ਦਾ ਇੱਕ ਮਹੱਤਵਪੂਰਨ ਤੀਰਥ ਸਥਾਨ ਹੈ। ਇਸ ਲਈ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ ਐਲਾਨਣ ਨਾਲ ਹਵਾਈ ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ, ਪ੍ਰਤੀਯੋਗੀ ਲਾਗਤ ਉੱਤੇ ਸੇਵਾਵਾਂ ਦਾ ਵਿਆਪਕ ਵਿਕਲਪ ਚੁਣਨ ਦਾ ਮੌਕਾ ਮਿਲੇਗਾ ਜਿਸ ਸਦਕਾ ਇਲਾਕੇ ਦੇ ਘਰੇਲੂ/ਅੰਤਰਰਾਸ਼ਟਰੀ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਕਿਸੇ ਵੀ ਦਿਨ, ਥਾਈਲੈਂਡ, ਕੰਬੋਡੀਆ, ਜਪਾਨ, ਬਰਮਾ ਆਦਿ ਤੋਂ ਲਗਭਗ 200 - 300 ਸ਼ਰਧਾਲੂ ਕੁਸ਼ੀਨਗਰ ਆ ਕੇ ਆਪਣੀ ਪ੍ਰਾਰਥਨਾ ਕਰਦੇ ਹਨ। ਹਾਲਾਂਕਿ, ਇਸ ਅੰਤਰਰਾਸ਼ਟਰੀ ਟੂਰਿਸਟ ਸਥਲ ਦੀ ਕੋਈ ਸਿੱਧੀ ਕਨੈਕਟੀਵਿਟੀ ਨਹੀਂ ਸੀ, ਜੋ ਕਿ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਰਹੀ ਹੈ।
ਕੁਸ਼ੀਨਗਰ ਤੋਂ ਸਿੱਧੀ ਅੰਤਰਰਾਸ਼ਟਰੀ ਕਨੈਕਟੀਵਿਟੀ ਨਾਲ ਕੁਸ਼ੀਨਗਰ ਆਉਣ ਵਾਲੇ ਵਿਦੇਸ਼ੀ ਅਤੇ ਘਰੇਲੂ ਟੂਰਟਿਸਾਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੋਵੇਗਾ, ਜੋ ਇਲਾਕੇ ਦੇ ਆਰਥਿਕ ਵਿਕਾਸ ਨੂੰ ਵੀ ਗਤੀ ਪ੍ਰਦਾਨ ਕਰੇਗਾ। ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਦੇਸ਼ ਵਿੱਚ ਪਹਿਲਾਂ ਤੋਂ ਹੀ ਵਧ ਰਹੇ ਟੂਰਟਿਸਾਂ ਅਤੇ ਪ੍ਰਾਹੁਣਚਾਰੀ ਈਕੋਸਿਸਟਮ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।
3 . ਮਿਆਂਮਾਰ ਵਿੱਚ ਸ਼ਵੇ (Shwe) ਤੇਲ ਅਤੇ ਗੈਸ ਪ੍ਰੋਜੈਕਟ ਦੇ ਅੱਗੇ ਦੇ ਵਿਕਾਸ ਲਈ ਓਵੀਐੱਲ ਦੁਆਰਾ ਹੋਰ ਨਿਵੇਸ਼ ਨੂੰ ਪ੍ਰਵਾਨਗੀ
ਪਿਛੋਕੜ
ਓਐੱਨਜੀਸੀ ਵਿਦੇਸ਼ ਲਿਮਿਟਿਡ (ਓਵੀਐੱਲ) ਦੱਖਣ ਕੋਰੀਆ, ਭਾਰਤ ਅਤੇ ਮਿਆਂਮਾਰ ਦੀਆਂ ਕੰਪਨੀਆਂ ਦੇ ਇੱਕ ਸੰਘ ਦੇ ਹਿੱਸੇ ਦੇ ਰੂਪ ਵਿੱਚ 2002 ਤੋਂ ਹੀ ਮਿਆਂਮਾਰ ਵਿੱਚ ਸ਼ਵੇ ਪ੍ਰੋਜੈਕਟ ਦੇ ਖੋਜ ਅਤੇ ਵਿਕਾਸ ਨਾਲ ਜੁੜੇ ਹੋਏ ਹਨ। ਭਾਰਤੀ ਪੀਐੱਸਯੂ ਗੇਲ ਵੀ ਇਸ ਪ੍ਰੋਜੈਕਟ ਵਿੱਚ ਇੱਕ ਨਿਵੇਸ਼ਕ ਹੈ। ਓਵੀਐੱਲ ਨੇ 31 ਮਾਰਚ, 2019 ਤੱਕ ਇਸ ਪ੍ਰੋਜੈਕਟ ਵਿੱਚ 722 ਮਿਲੀਅਨ ਡਾਲਰ ( ਔਸਤ ਸਲਾਨਾ ਐਕਸਚੇਂਜ ਰੇਟ ਅਨੁਸਾਰ ਲਗਭਗ 3949 ਕਰੋੜ ਰੁਪਏ ) ਦਾ ਨਿਵੇਸ਼ ਕੀਤਾ ਹੈ। ਸ਼ਵੇ ਪ੍ਰੋਜੈਕਟ ਨਾਲ ਗੈਸ ਦੀ ਪਹਿਲੀ ਪ੍ਰਾਪਤੀ ਜੁਲਾਈ 2013 ਵਿੱਚ ਹੋਈ ਅਤੇ ਨਿਰੰਤਰ ਉਤਪਾਦਨ ਦਸੰਬਰ 2014 ਵਿੱਚ ਪਹੁੰਚਿਆ। ਪ੍ਰੋਜੈਕਟ ਵਿੱਤ ਸਾਲ 2014-15 ਤੋਂ ਹੀ ਸਕਾਰਾਤਮਕ ਨਕਦੀ ਪ੍ਰਵਾਹ ਦੀ ਸਿਰਜਣਾ ਕਰ ਰਿਹਾ ਹੈ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਓਐੱਨਜੀਸੀ ਵਿਦੇਸ਼ ਲਿਮਿਟਿਡ (ਓਵੀਐੱਲ) ਦੁਆਰਾ ਮਿਆਂਮਾਰ ਵਿੱਚ ਸ਼ਵੇ ਤੇਲ ਅਤੇ ਗੈਸ ਪ੍ਰੋਜੈਕਟ ਦੇ ਵਿਕਾਸ ਲਈ 121.27 ਮਿਲੀਅਨ ਡਾਲਰ ( ਲਗਭਗ 909 ਕਰੋੜ ਰੁਪਏ ; 1 ਯੂਐੱਸ ਡਾਲਰ = 75 ਰੁਪਏ ) ਦੇ ਹੋਰ ਨਿਵੇਸ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਲਾਭ:
ਗੁਆਂਢੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਖੋਜ ਤੇ ਵਿਕਾਸ ਪ੍ਰੋਜੈਕਟਾਂ ਵਿੱਚ ਭਾਰਤੀ ਪੀਐੱਸਯੂ ਦੀ ਭਾਗੀਦਾਰੀ ਭਾਰਤ ਦੀ ਪੂਰਬ ਵੱਲ ਦੇਖੋ ਨੀਤੀ ਨਾਲ ਜੁੜਨ ਅਤੇ ਨਿਕਟਤਮ ਗੁਆਂਢੀ ਦੇਸ਼ਾਂ ਨਾਲ ਊਰਜਾ ਸੇਤੂਆਂ ਦਾ ਵਿਕਾਸ ਕਰਨ ਦੀ ਭਾਰਤ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ।
********
ਵੀਆਰਆਰਕੇ/ਐੱਸਐੱਚ
(Release ID: 1634181)
Visitor Counter : 277
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam