ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ– 19 ਬਾਰੇ ਅੱਪਡੇਟਸ- 1

ਭਾਰਤ ਵਿੱਚ ਹੁਣ 2 ਲੱਖ ਤੋਂ ਅਧਿਕ ਲੋਕ ਕੋਵਿਡ-19 ਤੋਂ ਠੀਕ ਹੋ ਗਏ ਹਨ

ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 53.79% ਹੋ ਗਈ ਹੈ

Posted On: 19 JUN 2020 3:21PM by PIB Chandigarh

ਪਿਛਲੇ 24 ਘੰਟਿਆਂ ਵਿੱਚ ਕੋਵਿਡ-19  ਦੇ 10,386 ਰੋਗੀਆਂ ਦੇ ਠੀਕ ਹੋਣ ਦੀ ਪੁਸ਼ਟੀ ਦੇ ਨਾਲ ਹੁਣ ਤੱਕ ਕੋਵਿਡ-19 ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2,04,710 ਹੋ ਗਈ ਹੈ। ਇਸ ਦੀ ਵਜ੍ਹਾ ਨਾਲ ਰੋਗੀਆਂ ਦੇ ਠੀਕ ਹੋਣ (ਰਿਕਵਰੀ) ਦੀ ਦਰ ਵਧਕੇ 53.79% ਹੋ ਗਈ ਹੈ। ਵਰਤਮਾਨ ਵਿੱਚ 1, 63,248 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ।

 

ਰੋਜ਼ਾਨਾ ਅੰਕੜਿਆਂ ਦਾ ਰੁਝਾਨ ਵਧਦੀ ਰਿਕਵਰੀ ਦਰ ਅਤੇ ਐਕਟਿਵ ਤੇ ਠੀਕ ਹੋਏ ਮਾਮਲਿਆਂ ਦਰਮਿਆਨ ਵਧਦੇ ਅੰਤਰ ਨੂੰ ਦੱਸਦਾ ਹੈ। ਠੀਕ ਹੋਣ ਦੇ ਮਾਮਿਲਆਂ ਦੇ ਅਨੁਪਾਤ ਵਿੱਚ ਵਾਧਾ, ਭਾਰਤ ਦੀ ਕੋਵਿਡ-19 ਲਈ ਸਮਾਂ ਬੱਧ ਪ੍ਰਬੰਧਨ ਦੀ ਰਣਨੀਤੀ ਨੂੰ ਦਰਸਾਉਂਦਾ ਹੈ।

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਤਾਲਮੇਲ ਕਰ ਕੇ ਭਾਰਤ ਸਰਕਾਰ ਦੁਆਰਾ ਕੋਵਿਡ - 19 ਨੂੰ ਲੈ ਕੇ ਉਚਿਤ ਵਿਵਹਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਲੌਕਡਾਊਨ ਦੇ ਲਾਗੂਕਰਨ ਜਿਹੇ ਸਰਗਰਮ ਉਪਾਵਾਂ ਨੇ ਇਸ ਵਾਇਰਸ ਦੇ ਪ੍ਰਸਾਰ ਨੂੰ ਕਾਫ਼ੀ ਸੀਮਿਤ ਕਰ ਦਿੱਤਾ। ਲੌਕਡਾਊਨ ਨੇ ਸਰਕਾਰ ਨੂੰ ਟੈਸਟਿੰਗ ਸੁਵਿਧਾਵਾਂ ਅਤੇ ਸਿਹਤ ਦੇ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਮਾਂ ਦਿੱਤਾ ਜਿਸ ਨਾਲ ਸਮੇਂ ਤੇ ਰੋਗੀਆਂ ਦਾ ਪਤਾ ਲਗਾਉਣ ਅਤੇ ਕੋਵਿਡ-19 ਦੇ ਮਾਮਲਿਆਂ ਦੇ ਕਲੀਨਿਕਲ ਪ੍ਰਬੰਧਨ  ਦੇ ਜ਼ਰੀਏ ਰਿਕਵਰੀ ਦਰ ਨੂੰ ਸੁਧਾਰਨਾ ਸੁਨਿਸ਼ਚਿਤ ਹੋਇਆ। ਇਸ ਤਰ੍ਹਾਂ ਇਹ ਵਧਦਾ ਹੋਇਆ ਅੰਤਰ ਕੋਵਿਡ-19 ਨੂੰ ਨਿਯੰਤਰਿਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਸਮਾਂਬੱਧ, ਵਰਗੀਕ੍ਰਿਤ ਤੇ ਰੋਕਕਾਰੀ-ਪਹੁੰਚ ਅਤੇ ਇਸ ਤੇ ਅਣਗਿਣਤ ਫਰੰਟਲਾਈਨ ਵਰਕਰਸ  ਦੇ ਜ਼ਰੀਏ ਅਮਲ ਦਾ ਹੀ ਨਤੀਜਾ ਹੈ।

 

https://ci5.googleusercontent.com/proxy/5qeqTPLwQTzvEP5AW0IQgj84_VO9Oxk07HkvBPgcJlMfzgAfYXTv3vjUbyxQdFsLF5Zy7PuteYsEDDjWy8c7RDOqcRdz69hQKXaefMhAVs1jl9GwKD8V=s0-d-e1-ft#https://static.pib.gov.in/WriteReadData/userfiles/image/image001TJU2.jpg

 

ਸਰਕਾਰੀ ਲੈਬਾਂ  ਦੀ ਸੰਖਿਆ ਵਧਾ ਕੇ 703 ਅਤੇ ਪ੍ਰਾਈਵੇਟ ਲੈਬਾਂ  ਦੀ ਸੰਖਿਆ ਵਧਾ ਕੇ 257 (ਕੁੱਲ 960) ਕਰ ਦਿੱਤੀ ਗਈ ਹੈ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

 

ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਸ :541 (ਸਰਕਾਰੀ : 349 + ਪ੍ਰਾਈਵੇਟ : 192)

 

ਟਰੂ ਐੱਨਏਟੀ ਅਧਾਰਿਤ ਟੈਸਟਿੰਗ ਲੈਬਸ : 345  (ਸਰਕਾਰੀ :  328  +  ਪ੍ਰਾਈਵੇਟ :  17 )

 

ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ  : 74  ( ਸਰਕਾਰੀ :  26  +  ਪ੍ਰਾਈਵੇਟ :  48 )

 

ਪਿਛਲੇ 24 ਘੰਟਿਆਂ ਵਿੱਚ 1,76,959 ਨਮੂਨਿਆਂ ਦੀ ਜਾਂਚ ਕੀਤੀ ਗਈ।  ਇਸ ਤਰ੍ਹਾਂ ਹੁਣ ਤੱਕ ਜਾਂਚੇ ਗਏ ਨਮੂਨਿਆਂ ਦੀ ਕੁੱਲ ਸੰਖਿਆ 64,26,627 ਹੋ ਗਈ ਹੈ।

 

ਮੰਤਰਾਲੇ ਨੇ ਹਸਪਤਾਲ ਦੇ ਕੋਵਿਡ ਅਤੇ ਗ਼ੈਰ-ਕੋਵਿਡ ਖੇਤਰਾਂ ਵਿੱਚ ਕੰਮ ਕਰਨ ਵਾਲੇ ਹੈਲਥ ਕੇਅਰ ਵਰਕਰਾਂ ਦੇ ਪ੍ਰਬੰਧਨ ਲਈ ਇੱਕ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ ਜਿਸ ਨੂੰ ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ - Page 1 of 4 Dated 18th June, 2020 Ministry of Health & Family Welfare Directorate General of Health Services (EMR Division)

 

ਮੰਤਰਾਲੇ ਨੇ ਕੋਵਿਡ ਨੂੰ ਲੈਕੇ ਉਚਿਤ ਵਿਵਹਾਰ ਕਰਨ ਲਈ ਇੱਕ ਸਚਿੱਤਰ ਗਾਈਡ ਜਾਰੀ ਕੀਤੀ ਹੈ ਜਿਸ ਨੂੰ ਇਸ ਲਿੰਕ ਤੇ ਜਾਕੇ ਦੇਖਿਆ ਜਾ ਸਕਦਾ ਹੈ - https://www.mohfw.gov.in/pdf/Illustrativeguidelineupdate.pdf

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ਤੇ @MoHFW_INDIA.


ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 


******

ਐੱਮਵੀ/ਐੱਸਜੀ



(Release ID: 1632795) Visitor Counter : 150