ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਚਾਰੀਆ ਸ਼੍ਰੀ ਮਹਾਪ੍ਰਗਯਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ

ਜਨਤਾ ਨੂੰ ‘ਇੱਕ ਖ਼ੁਸ਼ਹਾਲ ਰਾਸ਼ਟਰ ਲਈ ਪ੍ਰਸੰਨ–ਚਿੱਤ ਪਰਿਵਾਰ ਦਾ ਨਿਰਮਾਣ ਕਰੋ’ ਦਾ ਮੰਤਰ ਲਾਗੂ ਕਰਨ ਦਾ ਸੱਦਾ

Posted On: 19 JUN 2020 1:47PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਆਚਾਰੀਆ ਸ਼੍ਰੀ ਮਹਾਪ੍ਰਗਯਜੀ ਨੂੰ ਉਨ੍ਹਾਂ ਦੀ ਜਨਮਸ਼ਤਾਬਦੀ ਮੌਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਤੇ ਸਮਾਜ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।

ਪ੍ਰਧਾਨ ਮੰਤਰੀ ਨੇ ਇਸ ਮਹਾਨ ਸੰਤ ਨਾਲ ਕਈ ਵਾਰ ਹੋਈ ਆਪਣੀ ਗੱਲਬਾਤ ਨੂੰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਚਾਰੀਆ ਨਾਲ ਬਹੁਤ ਵਾਰ ਗੱਲਬਾਤ ਕਰਨ ਦਾ ਸੁਭਾਗ ਹਾਸਲ ਹੋਇਆ ਸੀ ਤੇ ਉਹ ਸੰਤ ਜੀ ਦੀ ਜੀਵਨਯਾਤਰਾ ਤੋਂ ਬਹੁਤ ਸਾਰੇ ਸਬਕ ਸਿੱਖ ਸਕਦੇ ਹਨ।

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸੰਤ ਜੀ ਦੀ ਅਹਿੰਦਾ ਯਾਤਰਾ ਤੇ ਮਾਨਵਤਾ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ ਸੀ।

ਉਨ੍ਹਾਂ ਕਿਹਾ, ਆਚਾਰੀਆ ਸ਼੍ਰੀ ਮਹਾਪ੍ਰਗਯ ਜਿਹੇ ਯੁੱਗ ਰਿਸ਼ੀ ਆਪਣੇ ਖ਼ੁਦ ਲਈ ਕੁਝ ਹਾਸਲ ਨਹੀਂ ਕਰਦੇ, ਸਗੋਂ ਆਪਣੇ ਜੀਵਨ, ਵਿਚਾਰ ਤੇ ਕਾਰਜ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੰਦੇ ਹਨ।

ਪ੍ਰਧਾਨ ਮੰਤਰੀ ਨੇ ਆਚਾਰੀਆ ਜੀ ਦਾ ਇੱਕ ਕਥਨ ਸਾਂਝਾ ਕੀਤਾ,‘ਜੇ ਤੁਸੀਂ ਮੈਂ ਅਤੇ ਮੇਰਾਨੂੰ ਆਪਣੇ ਜੀਵਨਾਂ ਵਿੱਚੋਂ ਤਿਆਗ ਦੇਵੋਂ, ਤਾਂ ਸਮੁੱਚਾ ਵਿਸ਼ਵ ਤੁਹਾਡਾ ਹੋ ਜਾਵੇਗਾ।

ਸ੍ਰੀ ਮੋਦੀ ਨੇ ਕਿਹਾ ਕਿ ਇਸ ਸੰਤ ਨੇ ਇਸੇ ਮੰਤਰ ਤੇ ਦਰਸ਼ਨ ਨੂੰ ਹੀ ਆਪਣਾ ਜੀਵਨ ਬਣਾ ਲਿਆ ਸੀ ਤੇ ਆਪਣੇ ਹਰੇਕ ਕਾਰਜ ਵਿੱਚ ਲਾਗੂ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਜੀ ਦਾ ਪਰਿਗ੍ਰਹਿ ਕੁਝ ਵੀ ਨਹੀਂ ਸੀ, ਬੱਸ ਉਹ ਸਿਰਫ਼ ਹਰੇਕ ਵਿਅਕਤੀ ਨੂੰ ਪਿਆਰ ਕਰਦੇ ਸਨ।

ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਇਹ ਵੀ ਦੱਸਿਆ ਕਿ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਸਦਾ ਆਚਾਰੀਆ ਮਹਾਪ੍ਰਗਯ ਜੀ ਲੂੰ ਆਧੁਨਿਕ ਜੁੱਗ ਦਾ ਵਿਵੇਕਾਨੰਦਆਖਿਆ ਕਰਦੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਲਕੁਲ ਉਵੇਂ ਹੀ, ਦਿਗੰਬਰ ਪਰੰਪਰਾ ਦੇ ਮਹਾਨ ਸੰਤ ਆਚਾਰੀਆ ਵਿੱਦਿਆਨੰਦ ਨੇ ਮਹਾਪ੍ਰਗਯ ਜੀ ਵੱਲੋਂ ਰਚੇ ਅਦਭੁੱਤ ਸਾਹਿਤ ਕਾਰਨ ਉਨ੍ਹਾਂ ਦੀ ਤੁਲਨਾ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨਾਲ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਜੀ, ਜੋ ਖ਼ੁਦ ਸਾਹਿਤ ਅਤੇ ਗਿਆਨ ਦੇ ਮਹਾਨ ਗਿਆਤਾ ਤੇ ਮਾਹਿਰ ਸਮੀਖਿਅਕ ਸਨ, ਅਕਸਰ ਆਖਿਆ ਕਰਦੇ ਸਨ – ‘ਮੈਂ ਆਚਾਰੀਆ ਮਹਾਪ੍ਰਗਯ ਜੀ ਦੇ ਸਾਹਿਤ, ਉਨ੍ਹਾਂ ਦੇ ਸਾਹਿਤ ਦੀ ਡੂੰਘਾਈ, ਉਨ੍ਹਾਂ ਦੇ ਗਿਆਨ ਤੇ ਸ਼ਬਦਾਵਲੀ ਦਾ ਮਹਾਨ ਪ੍ਰਸ਼ੰਸਕ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਚਾਰੀਆ ਸ਼੍ਰੀ ਇੱਕ ਅਜਿਹੇ ਰਿਸ਼ੀ ਸਨ, ਜਿਨ੍ਹਾਂ ਨੂੰ ਮਹਾਨ ਭਾਸ਼ਣ ਦੇਣ, ਆਪਣੀ ਦਿਲਖਿੱਚਵੀਂ ਆਵਾਜ਼ ਤੇ ਸ਼ੁੱਧ ਸ਼ਬਦਾਵਲੀ ਦੀ ਰੱਬੀ ਦਾਤ ਹਾਸਲ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਚਾਰੀਆ ਸ਼੍ਰੀ ਨੇ ਅਧਿਆਤਮਕਤਾ, ਦਰਸ਼ਨ, ਮਨੋਵਿਗਿਆਨ ਤੇ ਅਰਥਸ਼ਾਸਤਰ ਜਿਹੇ ਵਿਸ਼ਿਆਂ ਉੱਤੇ ਸੰਸਕ੍ਰਿਤ, ਹਿੰਦੀ, ਗੁਜਰਾਤੀ ਅਤੇ ਅੰਗ੍ਰੇਜ਼ੀ ਵਿੱਚ 300 ਤੋਂ ਵੱਧ ਪੁਸਤਕਾਂ ਲਿਖੀਆਂ ਹਨ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇੱਕ ਕਿਤਾਬ – ‘ਦ ਫ਼ੈਮਿਲੀ ਐਂਡ ਦ ਨੇਸ਼ਨ’ (ਪਰਿਵਾਰ ਅਤੇ ਰਾਸ਼ਟਰ) ਦਾ ਜ਼ਿਕਰ ਕੀਤਾ, ਜੋ ਮਹਾਪ੍ਰਗਯ ਜੀ ਨੇ ਡਾ. ਏਪੀਜੇ ਅਬਦੁਲ ਕਲਾਮ ਜੀ ਨਾਲ ਮਿਲ ਕੇ ਲਿਖੀ ਸੀ।

ਉਨ੍ਹਾਂ ਕਿਹਾ ਇਨ੍ਹਾਂ ਦੋਵੇਂ ਮਹਾਨ ਸ਼ਖ਼ਸੀਅਤਾਂ ਨੇ ਅਜਿਹੀ ਦੂਰਦ੍ਰਿਸ਼ਟੀ ਪੇਸ਼ ਕੀਤੀ ਹੈ ਕਿ ਇੱਕ ਪਰਿਵਾਰ ਇੱਕ ਪ੍ਰਸੰਨਚਿੱਤ ਪਰਿਵਾਰ ਕਿਵੇਂ ਬਣ ਸਕਦਾ ਹੈ, ਇੱਕ ਪ੍ਰਸੰਨਚਿੱਤ ਪਰਿਵਾਰ ਕਿਵੇਂ ਇੱਕ ਖ਼ੁਸ਼ਹਾਲ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ।

ਇਨ੍ਹਾਂ ਦੋਵੇਂ ਮਹਾਨ ਸ਼ਖ਼ਸੀਅਤਾਂ ਦੇ ਜੀਵਨਾਂ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੋਵਾਂ ਤੋਂ ਕਿਵੇਂ ਸਿੱਖਿਆ। ਮੈਂ ਉਨ੍ਹਾਂ ਤੋਂ ਸਿੱਖਿਆ ਕਿ ਇੱਕ ਅਧਿਆਤਮਕ ਗੁਰੂ ਕਿਵੇਂ ਵਿਗਿਆਨਕ ਪਹੁੰਚ ਨੂੰ ਸਮਝਦਾ ਹੈ ਤੇ ਕਿਵੇਂ ਇੱਕ ਵਿਗਿਆਨੀ ਅਧਿਆਤਮਕਤਾ ਦੀ ਵਿਆਖਿਆ ਕਰਦਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੋਵਾਂ ਇਕੱਠਿਆਂ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਡਾ. ਕਲਾਮ ਅਕਸਰ ਮਹਾਪ੍ਰਗਯ ਜੀ ਬਾਰੇ ਕਿਹਾ ਕਰਦੇ ਸਨ ਕਿ ਉਨ੍ਹਾਂ ਦੇ ਜੀਵਨ ਇੱਕੋਇੱਕ ਉਦੇਸ਼ ਚੱਲਣਾ, ਹਾਸਲ ਕਰਨਾ ਤੇ ਦੇਣਾ ਹੈ। ਇਹ ਇੱਕ ਨਿਰੰਤਰ ਯਾਤਰਾ ਹੈ ਕਿ ਗਿਆਨ ਹਾਸਲ ਕਰੋ ਤੇ ਜੀਵਨ ਵਿੱਚ ਜੋ ਕੁਝ ਵੀ ਹੈ, ਉਹ ਸਮਾਜ ਨੂੰ ਦੇ ਦੇਵੋ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਪ੍ਰਗਯ ਜੀ ਨੇ ਆਪਣੇ ਜੀਵਨਕਾਲ ਦੌਰਾਨ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ। ਇੱਥੋਂ ਤੱਕ ਕਿ ਆਪਣੇ ਦੇਹਾਂਤ ਤੋਂ ਪਹਿਲਾਂ ਵੀ ਉਹ ਅਹਿੰਸਾ ਦੀ ਯਾਤਰਾ ਤੇ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਕਥਨ ਆਤਮਾ ਮੇਰਾ ਈਸ਼ਵਰ ਹੈ, ਬਲੀਦਾਨ ਮੇਰੀ ਪ੍ਰਾਰਥਨਾ ਹੈ, ਦੋਸਤੀ ਮੇਰੀ ਤਪੱਸਿਆ ਹੈ, ਸੰਜਮ ਮੇਰੀ ਤਾਕਤ ਹੈ ਅਤੇ ਅਹਿੰਸਾ ਮੇਰਾ ਧਰਮ ਹੈਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜੀਵਨਸ਼ੈਲੀ ਅਨੁਸਾਰ ਜੀਵਨ ਜੀਵਿਆ ਤੇ ਕਰੋੜਾਂ ਲੋਕਾਂ ਨੂੰ ਸਿਖਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਯੋਗਾ ਰਾਹੀਂ ਕਰੋੜਾਂ ਲੋਕਾਂ ਨੂੰ ਨਿਰਾਸ਼ਾਮੁਕਤ ਜੀਵਨ ਜਿਊਣ ਦੀ ਕਲਾ ਸਿਖਾਈ। ਉਨ੍ਹਾਂ ਕਿਹਾ,‘ਇਹ ਵੀ ਇੱਕ ਇਤਫ਼ਾਕ ਹੈ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਇੱਕ ਦਿਨ ਬਾਅਦ ਹੈ। ਇਹ ਸਾਡੇ ਸਭਨਾਂ ਲਈ ਸਮਾਜ ਪ੍ਰਤੀ ਮਹਾਪ੍ਰਗਯ ਜੀ ਦੇ ਵਿਚਾਰ ਪ੍ਰਗਟਾਉਣ ਅਤੇ ਉਨ੍ਹਾਂ ਦਾ ਪ੍ਰਸੰਨਚਿੱਤ ਪਰਿਵਾਰ ਅਤੇ ਖ਼ੁਸ਼ਹਾਲ ਰਾਸ਼ਟਰਦਾ ਸੁਪਨਾ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਦਾ ਇੱਕ ਮੌਕਾ ਵੀ ਹੋਵੇਗਾ।

ਪ੍ਰਧਾਨ ਮੰਤਰੀ ਨੇ ਆਚਾਰੀਆ ਮਹਾਪ੍ਰਗਯ ਜੀ ਦੇ ਇੱਕ ਹੋਰ ਮੰਤਰ ਤੰਦਰੁਸਤ (ਸੁਅਸਥ) ਵਿਅਕਤੀ, ਤੰਦਰੁਸਤ (ਸੁਅਸਥ) ਸਮਾਜ, ਤੰਦਰੁਸਤ (ਸੁਅਸਥ) ਅਰਥਵਿਵਸਥਾਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਮੰਤਰ ਸਾਡੇ ਸਭਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ।

ਅੱਜ ਦੇਸ਼ ਇਸੇ ਮੰਤਰ ਅਤੇ ਆਤਮਨਿਰਭਰ ਭਾਰਤਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਕਿਹਾ,‘ਮੇਰਾ ਮੰਨਣਾ ਹੈ ਕਿ ਸਾਡੇ ਰਿਸ਼ੀਆਂ ਤੇ ਸੰਤਾਂ ਨੇ ਸਮਾਜ ਤੇ ਰਾਸ਼ਟਰ ਸਾਹਮਣੇ ਜਿਹੜੇ ਆਦਰਸ਼ ਰੱਖੇ ਸਨ, ਸਾਡਾ ਦੇਸ਼ ਉਹ ਸੰਕਲਪ ਛੇਤੀ ਹੀ ਸਿੱਧ ਕਰ ਦਿਖਾਏਗਾ। ਤੁਸੀਂ ਸਾਰੇ ਉਹ ਸੁਪਨਾ ਸਾਕਾਰ ਕਰੋਗੇ।

 

*****

 

ਵੀਆਰਆਰਕੇ/ਏਕੇ


(Release ID: 1632693) Visitor Counter : 230