ਆਯੂਸ਼
ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ‘ਤੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪ੍ਰਸਾਰਣ ਹੋਵੇਗਾ
ਆਯੁਸ਼ ਮੰਤਰਾਲਾ 21 ਜੂਨ 2020 ਨੂੰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਵਿਭਿੰਨ ਇਲੈਕਟ੍ਰੌਨਿਕ ਅਤੇ ਡਿਜੀਟਲ ਪਲੈਟਫਾਰਮਾਂ ਜ਼ਰੀਏ ਵਿਆਪਕ ਪੱਧਰ ‘ਤੇ ਮਨਾਵੇਗਾ
Posted On:
18 JUN 2020 6:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਦੇਸ਼ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2020 ਦੇ ਮੌਕੇ ‘ਤੇ ਹੋਣ ਵਾਲੇ ਮੁੱਖ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਹੋਵੇਗਾ। ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ 21 ਜੂਨ 2020 ਦੀ ਸਵੇਰ 6:30 ਵਜੇ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸਾਲ ਆਈਡੀਵਾਈ ਨੂੰ ਆਯੁਸ਼ ਮੰਤਰਾਲੇ ਦੁਆਰਾ ਵਿਭਿੰਨ ਇਲੈਕਟ੍ਰੌਨਿਕ ਅਤੇ ਡਿਜੀਟਲ ਪਲੈਟਫਾਰਮਾਂ ਜ਼ਰੀਏ ਵਿਆਪਕ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦਾ ਸੰਦੇਸ਼ ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਭਾਰਤੀ, ਡੀਡੀ ਇੰਡੀਆ, ਡੀਡੀ ਉਰਦੂ, ਡੀਡੀ ਸਪੋਰਟਸ, ਡੀਡੀ ਕਿਸਾਨ, ਸਾਰੇ ਆਰਐੱਲਐੱਲਐੱਸ ਚੈਨਲਾਂ ਅਤੇ ਸਾਰੇ ਖੇਤਰੀ ਕੇਂਦਰਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਆਈਡੀਵਾਈ ਦੇ ਆਯੋਜਨ ਵਿੱਚ ਜਿਵੇਂ ਪਿੱਛਲੇ ਸਾਲਾਂ ਦੀ ਪਰੰਪਰਾ ਵਾਂਗ ਹੀ ਇਸ ਵਾਰ ਵੀ ਸੰਦੇਸ਼ ਦੇ ਬਾਅਦ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ (ਐੱਮਡੀਐੱਨਆਈਵਾਈ) ਦੀ ਟੀਮ ਦੁਆਰਾ 45 ਮਿੰਟ ਦੇ ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਦਾ ਲਾਈਵ ਪ੍ਰਦਰਸ਼ਨ ਕੀਤਾ ਜਾਵੇਗਾ। ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਦੇ ਅਭਿਆਸ ਨੂੰ ਵਿਭਿੰਨ ਉਮਰ ਦੇ ਲੋਕਾਂ ਨੂੰ ਲੈ ਕੇ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ। ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਵਿੱਚ ਸਿੱਖਿਆ ਹਾਸਲ ਕਰਨ ਨਾਲ ਲੋਕਾਂ ਵਿੱਚ ਯੋਗ ਦੇ ਪ੍ਰਤੀ ਰੁੱਚੀ ਅਤੇ ਦ੍ਰਿਸ਼ਟੀਕੋਣ ਵਿਕਸਿਤ ਹੋਣ ਦਾ ਅਨੁਮਾਨ ਹੈ ਅਤੇ ਇਸ ਪ੍ਰਕਾਰ ਦੀਰਘ ਕਾਲ ਵਿੱਚ ਅਪਣਾਇਆ ਜਾ ਸਕਦਾ ਹੈ।
ਪਿਛਲੇ ਸਾਲਾਂ ਵਿੱਚ ਹੋਏ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਦੇ ਆਯੋਜਨ ਦੇ ਦੌਰਾਨ ਜਨਤਕ ਸਥਾਨਾਂ ਉੱਤੇ ਹੋਏ ਯੋਗ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਮਿਲਜੁਲ ਕੇ ਭਾਗ ਲਿਆ। ਵਰਤਮਾਨ ਵਿੱਚ ਵਿਸ਼ਵ ਪੱਧਰ ਉੱਤੇ ਜਾਰੀ ਮਹਾਮਾਰੀ ਕੋਵਿਡ-19 ਦੇ ਕਾਰਨ ਇਸ ਸਾਲ ਇਸ ਪ੍ਰਗਰਾਮ ਤੇ ਜ਼ੋਰ ਘੱਟ ਹੈ ਅਤੇ ਇਸ ਵਾਰ ਲੋਕ ਆਪਣੇ ਆਪਣੇ ਘਰਾਂ ਤੋਂ ਹੀ ਪੂਰੇ ਪਰਿਵਾਰ ਨਾਲ ਯੋਗ ਜ਼ਰੀਏ ਭਾਗੀਦਾਰੀ ਦੇਣਗੇ। ਮਹਾਮਾਰੀ ਦੇ ਹਾਲਾਤ ਵਿੱਚ ਯੋਗ ਵਿਸ਼ੇਸ਼ ਰੂਪ ਵਿੱਚ ਜਾਇਜ਼ ਹੋ ਜਾਂਦਾ ਹੈ, ਕਿਉਂਕਿ ਇਸ ਦੇ ਅਭਿਆਸ ਨਾਲ ਸਰੀਰਕ ਅਤੇ ਮਾਨਸਿਕ ਦੋਵੇਂ ਸਵਾਸਥ ਵਧੀਆ ਹੁੰਦੇ ਹਨ ਅਤੇ ਲੋਕਾਂ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਿੱਚ ਵੀ ਸੁਧਾਰ ਹੁੰਦਾ ਹੈ।
ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਆਯੋਜਨ ਲਈ ਨੋਡਲ ਮੰਤਰਾਲਾ ਆਯੁਸ਼ ਕੋਵਿਡ 19 ਸੰਕਟ ਦੌਰਾਨ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਔਨਲਾਈਨ ਅਤੇ ਹਾਈਬ੍ਰੈਡ ਔਨਲਾਈਨ ਪਹਿਲੂਆਂ ਜ਼ਰੀਏ ਯੋਗ ਅਭਿਆਸ ਦੇ ਪ੍ਰਤੀ ਰੁਝਾਨ ਨੂੰ ਉਤਸ਼ਾਹ ਦੇ ਰਿਹਾ ਹੈ ਅਤੇ ਸੁਵਿਧਾਜਨਕ ਬਣਾ ਰਿਹਾ ਹੈ। ਕਈ ਯੋਗ ਸੰਸਥਾਨ ਇਸ ਕੋਸ਼ਿਸ਼ ਵਿੱਚ ਮੰਤਰਾਲੇ ਨਾਲ ਜੁੜੇ ਹਨ। ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਵਿੱਚ ਟ੍ਰੇਨਿੰਗ ‘ਤੇ ਧਿਆਨ ਕੇਂਦ੍ਰਿਤ ਕਰਕੇ ਪਿਛਲੇ ਇੱਕ ਮਹੀਨੇ ਦੌਰਾਨ ਅਜਿਹੀਆਂ ਗਤੀਵਿਧੀਆਂ ਤੇਜ ਕੀਤੀਆਂ ਗਈਆਂ ਹਨ, ਜਿਸ ਦੇ ਚਲਦੇ ਹਰੇਕ ਸਾਲ ਆਈ ਡੀ ਵਾਈ ਵਿੱਚ ਭਾਗ ਲੈਣ ਵਾਲਿਆਂ ਦੇ ਵਿੱਚ ਯੋਗ ਦੇ ਸਮੂਹਿਕ ਪ੍ਰਦਰਸ਼ਨ ਵਿੱਚ ਵਿਆਪਕ ਤਾਲਮੇਲ ਯਕੀਨੀ ਬਣਦਾ ਹੈ।
ਆਯੁਸ਼ ਮੰਤਰਾਲੇ ਨੇ ਡੀ ਡੀ ਭਾਰਤੀ ‘ਤੇ ਹਰ ਰੋਜ਼ ਸਵੇਰੇ ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਸੈਸ਼ਨ ਸਹਿਤ ਵੱਖ-ਵੱਖ ਔਨਲਾਈਨ ਪਹਿਲਾਂ ਦਾ ਪ੍ਰਸਾਰਣ ਕੀਤਾ ਹੈ, ਜਿਸ ਨਾਲ ਲੋਕ ਉਸ ਦਾ ਪਾਲਣ ਕਰ ਸਕਣ ਅਤੇ ਪ੍ਰੋਟੋਕਾਲ ਦੇ ਬਾਰੇ ਜਾਣ ਸਕਣ। ਆਯੁਸ਼ ਮੰਤਰਾਲੇ ਦੀ ਵੈੱਬਸਾਈਟ, ਯੋਗ ਪੋਰਟਲ ਉੱਪਰ ਅਤੇ ਉਸ ਦੇ ਸੋਸ਼ਲ ਮੀਡੀਆ ਚੈੱਨਲਾਂ ਜ਼ਰੀਏ ਪ੍ਰਤੀ ਦਿਨ ਉੱਘੇ ਯੋਗ ਮਾਹਰਾਂ ਦੇ ਅਭਿਆਸ ਸੈਸ਼ਨਾਂ ਦੇ ਨਾਲ ਹੀ ਵਾਧੂ ਸਾਧਨ ਉਪਲੱਬਧ ਕਰਾਏ ਗਏ ਹਨ। ਸਿੱਖਿਆ ਸੰਸਥਾਵਾਂ, ਸਰਕਾਰੀ ਅਦਾਰਿਆਂ, ਵਪਾਰਕ ਕੰਪਨੀਆਂ, ਉਦਯੋਗਾਂ ਅਤੇ ਸੱਭਿਆਚਾਰਕ ਸੰਗਠਨਾਂ ਸਹਿਤ ਕਈ ਲੋਕਾਂ ਅਤੇ ਸੰਸਥਾਵਾਂ ਨੇ ਆਪਣੇ ਕਰਮਚਾਰੀਆਂ, ਮੈਂਬਰਾਂ ਅਤੇ ਹਿਤਧਾਰਕਾਂ ਦੇ ਹਿਤ ਵਿੱਚ ਘਰ ਤੋਂ ਹੀ ਆਈ ਡੀ ਵਾਈ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਪ੍ਰਤੀਬੱਧਤਾ ਜ਼ਾਹਰ ਕੀਤੀ ਹੈ। ਅਜਿਹੀਆਂ ਕੋਸ਼ਿਸ਼ਾਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੋਗ ਨਾਲ ਜੁੜੇ ਲੋਕ ਹੁਣ ਆਪਣੇ ਆਪਣੇ ਘਰਾਂ ਵਿੱਚ ਹਜ਼ਾਰਾਂ ਪਰਿਵਾਰ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਆਯੋਜਨ ਨਾਲ ਜੁੜਨ ਲਈ ਤਿਆਰ ਹਨ।
ਆਯੁਸ਼ ਮੰਤਰਾਲੇ ਨੇ 21 ਜੂਨ, 2020 ਨੂੰ ਸਵੇਰੇ 6.30 ਵਜੇ ਅੰਤਰਰਾਸ਼ਟਰੀ ਯੋਗ ਦਿਵਸ, 2020 ਨੂੰ ਮਣਾਉਣ ਲਈ ਦੁਨੀਆ ਭਰ ਦੇ ਯੋਗ ਦੇ ਚਾਹੁਣ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਆਪਣੇ ਘਰਾਂ ਤੋਂ ਕਾਮਨ ਯੋਗ ਪ੍ਰੋਟੋਕਾਲ ਨਾਲ ਜੁੜਨ ਦਾ ਸੱਦਾ ਦਿੱਤਾ ਹੈ।
ਪ੍ਰੋਗਰਾਮ ਦੀ ਸਮਾਂ ਸਾਰਣੀ ਇਸ ਪ੍ਰਕਾਰ ਹੈ:
*ਸਵੇਰੇ 0615 ਤੋਂ 0700 ਵਜੇ-ਉਦਘਾਟਨ ਸਮਾਗਮ। ਇਸ ਵਿੱਚ ਮੰਤਰੀ ਆਯੁਸ਼ ਦੇ ਸੁਆਗਤ, ਪ੍ਰਧਾਨ ਮੰਤਰੀ ਦੇ ਵਿਚਾਰਾਂ ਦੇ ਬਾਅਦ ਸਕੱਤਰ (ਆਯੁਸ਼) ਦੁਆਰਾ ਧੰਨਵਾਦ ਪ੍ਰਸਤਾਵ ਦਿੱਤਾ ਜਾਵੇਗਾ।
*ਸਵੇਰੇ 0700 ਤੋਂ 0745- ਐੱਮਡੀਐੱਨਆਈਵਾਈ ਦੁਆਰਾ ਕਾਮਨ ਯੋਗ ਪ੍ਰੋਟੋਕਾਲ ਦਾ ਪ੍ਰਦਰਸ਼ਨ।
*ਸਵੇਰੇ 0745 ਤੋਂ ਸਵੇਰੇ 0800- ਯੋਗ ਮਾਹਰਾਂ ਦੇ ਨਾਲ ਵਿਚਾਰ ਚਰਚਾ ਅਤੇ ਮੁੱਖ ਆਈਡੀਵਾਈ ਪ੍ਰੋਗਰਾਮ ਦਾ ਸਮਾਪਨ।
*****
ਐੱਮਵੀ/ਐੱਸਕ
(Release ID: 1632488)
Visitor Counter : 243
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada