ਪ੍ਰਧਾਨ ਮੰਤਰੀ ਦਫਤਰ
ਕੋਵਿਡ -19 ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ
Posted On:
16 JUN 2020 4:33PM by PIB Chandigarh
ਨਮਸਕਾਰ ਸਾਥੀਓ,
Unlock-One ਨੂੰ ਦੋ ਸਪਤਾਹ ਹੋ ਰਹੇ ਹਨ। ਇਸ ਦੌਰਾਨ ਜੋ ਅਨੁਭਵ ਆਏ ਹਨ, ਉਸ ਦੀ ਸਮੀਖਿਆ, ਉਨ੍ਹਾਂ ‘ਤੇ ਚਰਚਾ ਜ਼ਰੂਰੀ ਹੈ। ਅੱਜ ਦੀ ਇਸ ਚਰਚਾ ਵਿੱਚ, ਮੈਨੂੰ ਵੀ ਤੁਹਾਡੇ ਤੋਂ ਕਾਫ਼ੀ ਕੁਝ ਜਾਣਨ ਦਾ ਅਵਸਰ ਮਿਲੇਗਾ, ਸਮਝਣ ਦਾ ਅਵਸਰ ਮਿਲੇਗਾ। ਅੱਜ ਦੀ ਚਰਚਾ ਦੇ ਨਿਕਲੇ Points, ਤੁਹਾਡੇ ਸੁਝਾਅ, ਦੇਸ਼ ਨੂੰ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਮਦਦ ਕਰਨਗੇ।
ਸਾਥੀਓ,
ਕਿਸੇ ਵੀ ਸੰਕਟ ਨਾਲ ਨਜਿੱਠਣ ਲਈ Timing ਦਾ ਬਹੁਤ ਮਹੱਤਵ ਹੁੰਦਾ ਹੈ। ਸਹੀ ਸਮੇਂ ‘ਤੇ ਲਏ ਗਏ ਫੈਸਲਿਆਂ ਨੇ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਨੂੰ ਨਿਯੰਤ੍ਰਿਤ ਕਰਨ ਵਿੱਚ ਬਹੁਤ ਮਦਦ ਕੀਤੀ ਹੈ।
ਭਵਿੱਖ ਵਿੱਚ ਜਦੋਂ ਕਦੇ ਭਾਰਤ ਦੀ ਕੋਰੋਨਾ ਦੇ ਖ਼ਿਲਾਫ਼ ਲੜਾਈ ਦਾ ਅਧਿਐਨ ਹੋਵੇਗਾ, ਤਾਂ ਇਹ ਦੌਰ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਕਿਵੇਂ ਇਸ ਦੌਰਾਨ ਅਸੀਂ ਇਕੱਠੇ ਮਿਲ ਕੇ ਕੰਮ ਕੀਤਾ, Cooperative Federalism ਦਾ ਸਰਬਉੱਤਮ ਉਦਾਹਰਣ ਪੇਸ਼ ਕੀਤਾ।
ਸਾਥੀਓ,
ਜਦੋਂ ਕੋਰੋਨਾ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਵੀ ਨਹੀਂ ਬਣਿਆ ਸੀ, ਤਦ ਭਾਰਤ ਨੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ, ਫੈਸਲੇ ਲੈਣ ਸ਼ੁਰੂ ਕਰ ਦਿੱਤੇ ਸਨ। ਅਸੀਂ ਇੱਕ-ਇੱਕ ਭਾਰਤੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ।
ਬੀਤੇ ਹਫਤਿਆਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਭਾਰਤੀ, ਵਿਦੇਸ਼ ਤੋਂ ਆਪਣੇ ਵਤਨ ਵਾਪਸ ਪਰਤੇ ਹਨ। ਬੀਤੇ ਹਫਤਿਆਂ ਵਿੱਚ, ਲੱਖਾਂ ਦੀ ਸੰਖਿਆ ਵਿੱਚ ਪ੍ਰਵਾਸੀ ਸ਼੍ਰਮਿਕ ਆਪਣੇ ਪਿੰਡਾਂ ਵਿੱਚ ਪਹੁੰਚੇ ਹਨ। ਰੇਲ-ਰੋਡ, ਏਅਰ-ਸੀ, ਸਾਰੇ ਮਾਰਗ ਖੁੱਲ੍ਹ ਚੁੱਕੇ ਹਨ। ਲੇਕਿਨ ਇਸ ਦੇ ਬਾਵਜੂਦ, ਸਾਡੀ ਇੰਨੀ ਜਨਸੰਖਿਆ ਹੋਣ ਦੇ ਬਾਵਜੂਦ, ਭਾਰਤ ਵਿੱਚ ਕੋਰੋਨਾ ਸੰਕ੍ਰਮਣ ਉਸ ਜਿਹਾ ਵਿਨਾਸ਼ਕਾਰੀ ਪ੍ਰਭਾਵ ਨਹੀਂ ਦਿਖਾ ਸਕਿਆ, ਜੋ ਉਸ ਨੇ ਦੂਜੇ ਦੇਸ਼ਾਂ ਵਿੱਚ ਦਿਖਾਇਆ ਹੈ। ਦੁਨੀਆ ਦੇ ਵੱਡੇ-ਵੱਡੇ ਐਕਸਪਰਟਸ, ਹੈਲਥ ਦੇ ਜਾਣਕਾਰ, ਲੌਕਡਾਊਨ ਅਤੇ ਭਾਰਤ ਦੇ ਲੋਕਾਂ ਦੁਆਰਾ ਦਿਖਾਏ ਗਏ ਅਨੁਸ਼ਾਸਨ ਦੀ ਅੱਜ ਚਰਚਾ ਕਰ ਰਹੇ ਹਨ।
ਅੱਜ ਭਾਰਤ ਵਿੱਚ ਰਿਕਵਰੀ ਰੇਟ 50% ਤੋਂ ਉੱਪਰ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਅਗ੍ਰਣੀ(ਮੋਹਰੀ) ਹੈ ਜਿੱਥੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦਾ ਜੀਵਨ ਬਚ ਰਿਹਾ ਹੈ। ਕੋਰੋਨਾ ਨਾਲ ਕਿਸੇ ਦੀ ਵੀ ਮੌਤ ਦੁਖਦ ਹੈ। ਸਾਡੇ ਲਈ ਕਿਸੇ ਇੱਕ ਭਾਰਤੀ ਦੀ ਵੀ ਮੌਤ ਅਸਹਿਜ ਕਰ ਦੇਣ ਵਾਲੀ ਹੈ। ਲੇਕਿਨ ਇਹ ਵੀ ਸੱਚ ਹੈ ਕਿ ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਕੋਰੋਨਾ ਦੀ ਵਜ੍ਹਾ ਨਾਲ ਸਭ ਤੋਂ ਘੱਟ ਮੌਤ ਹੋ ਰਹੀ ਹੈ।
ਹੁਣ ਅਨੇਕ ਰਾਜਾਂ ਦੇ ਅਨੁਭਵ ਅੱਜ ਆਤਮਵਿਸ਼ਵਾਸ ਜਗਾਉਂਦੇ ਹਨ ਕਿ ਭਾਰਤ ਕੋਰੋਨਾ ਦੇ ਇਸ ਸੰਕਟ ਵਿੱਚ ਆਪਣੇ ਨੁਕਸਾਨ ਨੂੰ ਸੀਮਿਤ ਕਰਦੇ ਹੋਏ ਅੱਗੇ ਵਧ ਸਕਦਾ ਹੈ, ਆਪਣੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਸੰਭਾਲ਼ ਸਕਦਾ ਹੈ।
ਸਾਥੀਓ,
ਬੀਤੇ ਦੋ ਹਫਤਿਆਂ ਦੇ Unlock-One ਨੇ ਸਾਨੂੰ ਇੱਕ ਵੱਡਾ ਸਬਕ ਇਹ ਵੀ ਦਿੱਤਾ ਹੈ ਕਿ ਅਗਰ ਅਸੀਂ ਨਿਯਮਾਂ ਦਾ ਪਾਲਣ ਕਰਦੇ ਰਹੇ, ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਮੰਨਦੇ ਰਹੇ, ਤਾਂ ਕੋਰੋਨਾ ਸੰਕਟ ਤੋਂ ਭਾਰਤ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇਗਾ।
ਇਸ ਲਈ, ਮਾਸਕ ਜਾਂ ਫੇਸ ਕਵਰ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ। ਬਿਨਾ ਮਾਸਕ ਜਾਂ ਫੇਸਕਵਰ ਦੇ ਘਰ ਤੋਂ ਬਾਹਰ ਨਿਕਲਣ ਦੀ ਅਜੇ ਕਲਪਨਾ ਕਰਨਾ ਵੀ ਸਹੀ ਨਹੀਂ ਹੈ। ਇਹ ਜਿਤਨਾ ਖੁਦ ਉਸ ਵਿਅਕਤੀ ਲਈ ਖਤਰਨਾਕ ਹੈ, ਓਨਾ ਹੀ ਉਸ ਦੇ ਆਸਪਾਸ ਦੇ ਲੋਕਾਂ ਲਈ ਵੀ।
ਇਸ ਲਈ, ਦੋ ਗਜ ਦੀ ਦੂਰੀ ਦਾ ਸਾਡਾ ਮੰਤਰ ਹੋਵੇ, ਦਿਨ ਵਿੱਚ ਕਈ-ਕਈ ਵਾਰ 20-20 ਸਕਿੰਟ ਲਈ ਸਾਬਣ ਨਾਲ ਹੱਥ ਧੋਣਾ ਹੋਵੇ, ਸੈਨੀਟਾਈਜ਼ਰ ਦਾ ਇਸਤੇਮਾਲ ਹੋਵੇ, ਇਹ ਸਾਰੇ ਬਹੁਤ ਗੰਭੀਰਤਾ ਨਾਲ ਕੀਤੇ ਜਾਣੇ ਚਾਹੀਦੇ ਹਨ। ਖੁਦ ਦੀ ਸੁਰੱਖਿਆ ਲਈ, ਪਰਿਵਾਰ ਦੀ ਸੁਰੱਖਿਆ ਲਈ, ਖਾਸ ਤੌਰ 'ਤੇ ਘਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ।
ਹੁਣ ਤੱਕ ਲਗਭਗ ਸਾਰੇ ਆਫਿਸਿਸ (ਦਫ਼ਤਰ)ਖੁੱਲ੍ਹ ਚੁੱਕੇ ਹਨ, ਪ੍ਰਾਈਵੇਟ ਸੈਕਟਰ ਵਿੱਚ ਵੀ ਲੋਕ ਆਫਿਸ ਜਾਣ ਲੱਗੇ ਹਨ, ਬਜ਼ਾਰਾਂ ਵਿੱਚ, ਸੜਕਾਂ ਉੱਤੇ ਭੀੜ ਵਧਣ ਲੱਗੀ ਹੈ, ਤਾਂ ਇਹ ਸਾਰੇ ਉਪਾਅ ਹੀ ਕੋਰੋਨਾ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿੱਚ ਮਦਦਗਾਰ ਹੋਣਗੇ। ਥੋੜ੍ਹੀ ਜਿਹੀ ਵੀ ਲਾਪਰਵਾਹੀ, ਢਿਲਾਈ, ਅਨੁਸ਼ਾਸਨ ਵਿੱਚ ਕਮੀ ਕੋਰੋਨਾ ਦੇ ਖ਼ਿਲਾਫ਼ ਸਾਡੇ ਸਾਰਿਆਂ ਦੀ ਲੜਾਈ ਨੂੰ ਕਮਜ਼ੋਰ ਕਰੇਗਾ।
ਸਾਨੂੰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਅਸੀਂ ਕੋਰੋਨਾ ਨੂੰ ਜਿਤਨਾ ਰੋਕ ਸਕਾਂਗੇ, ਉਸ ਦਾ ਵਧਣਾ ਜਿਤਨਾ ਰੋਕ ਸਕਾਂਗੇ, ਓਨੀ ਹੀ ਸਾਡੀ ਅਰਥਵਿਵਸਥਾ ਖੁੱਲ੍ਹੇਗੀ, ਸਾਡੇ ਦਫ਼ਤਰ ਖੁੱਲ੍ਹਣਗੇ, ਮਾਰਕਿਟ ਖੁੱਲ੍ਹਣਗੇ, ਟ੍ਰਾਂਸਪੋਰਟ ਦੇ ਸਾਧਨ ਖੁੱਲ੍ਹਣਗੇ, ਅਤੇ ਓਨੇ ਹੀ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਨਗੇ।
ਸਾਥੀਓ,
ਆਉਣ ਵਾਲੇ ਦਿਨਾਂ ਵਿੱਚ ਅਲੱਗ-ਅਲੱਗ ਰਾਜਾਂ ਵਿੱਚ Economic Activity ਦਾ ਜਿਸ ਤਰ੍ਹਾਂ ਵਿਸਤਾਰ ਹੋਵੇਗਾ, ਉਸ ਤੋਂ ਮਿਲੇ ਅਨੁਭਵ ਦੂਜੇ ਰਾਜਾਂ ਨੂੰ ਵੀ ਬਹੁਤ ਲਾਭ ਪਹੁੰਚਾਉਣਗੇ। ਬੀਤੇ ਕੁਝ ਹਫਤਿਆਂ ਦੇ ਯਤਨਾਂ ਨਾਲ ਸਾਡੀ ਅਰਥਵਿਵਸਥਾ ਵਿੱਚ Green shoots ਦਿਖਣ ਲਗੇ ਹਨ। ਪਾਵਰ ਕੰਜ਼ਪਸ਼ਨ ਜੋ ਪਹਿਲਾਂ ਘਟਦਾ ਜਾ ਰਿਹਾ ਸੀ, ਉਹ ਹੁਣ ਵਧਣਾ ਸ਼ੁਰੂ ਹੋਇਆ ਹੈ। ਇਸ ਸਾਲ ਮਈ ਵਿੱਚ ਫਰਟੀਲਾਈਜ਼ਰ ਦੀ ਸੇਲ ਬੀਤੇ ਸਾਲ ਮਈ ਦੀ ਤੁਲਨਾ ਵਿੱਚ ਦੁੱਗਣੀ ਹੋਈ ਹੈ।
ਇਸ ਵਾਰ ਖਰੀਫ ਦੀ ਬਿਜਾਈ ਬੀਤੇ ਸਾਲ ਦੀ ਤੁਲਨਾ ਵਿੱਚ ਕਰੀਬ 12-13 ਪਰਸੈਂਟ ਜ਼ਿਆਦਾ ਹੋਈ ਹੈ। Two-Wheeler ਦੀ Demand ਅਤੇ Production ਲੌਕਡਾਊਨ ਤੋਂ ਪਹਿਲਾਂ ਦੇ ਪੱਧਰ ਦੀ ਕਰੀਬ-ਕਰੀਬ 70% ਤੱਕ ਪਹੁੰਚ ਚੁੱਕੀ ਹੈ। Retail ਵਿੱਚ Digital Payment ਵੀ ਲੌਕਡਾਊਨ ਤੋਂ ਪਹਿਲਾਂ ਦੀ ਸਥਿਤੀ ਵਿੱਚ ਪਹੁੰਚ ਚੁੱਕਿਆ ਹੈ।
ਇੰਨਾ ਹੀ ਨਹੀਂ, ਮਈ ਵਿੱਚ Toll Collection ਵਿੱਚ ਵਾਧਾ ਹੋਣਾ, Economic Activity ਵਿੱਚ ਵਾਧੇ ਨੂੰ ਦਿਖਾਉਂਦਾ ਹੈ। ਲਗਾਤਾਰ 3 ਮਹੀਨੇ ਤੱਕ Export ਵਿੱਚ ਕਮੀ ਦੇ ਬਾਅਦ ਜੂਨ ਵਿੱਚ Export, ਫਿਰ ਤੋਂ Bounce Back ਕਰਕੇ, ਪਿਛਲੇ ਸਾਲ ਦੇ Pre-Covid Period ਵਿੱਚ ਪਹੁੰਚ ਗਿਆ ਹੈ। ਇਹ ਤਮਾਮ ਸੰਕੇਤ ਹਨ, ਜੋ ਸਾਨੂੰ ਪ੍ਰੋਤਸਾਹਿਤ ਕਰ ਰਹੇ ਹਨ, ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ।
ਸਾਥੀਓ,
ਤੁਹਾਡੇ ਵਿੱਚੋਂ ਅਧਿਕਤਰ ਰਾਜਾਂ ਵਿੱਚ, Agriculture, Horticulture, Fisheries ਅਤੇ MSMEs ਦਾ ਹਿੱਸਾ ਬਹੁਤ ਵੱਡਾ ਹੈ। ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਬੀਤੇ ਕੁਝ ਦਿਨਾਂ ਤੋਂ ਇਨ੍ਹਾਂ ਤਮਾਮ ਸੈਕਟਰਸ ਲਈ ਅਨੇਕ ਪ੍ਰਾਵਧਾਨ ਕੀਤੇ ਗਏ ਹਨ।
MSMEs ਨੂੰ ਸਪੋਰਟ ਕਰਨ ਲਈ ਅਨੇਕ ਫੈਸਲੇ ਹਾਲ ਵਿੱਚ ਲਏ ਗਏ ਹਨ। ਸਮਾਂ ਬੱਧ ਤਰੀਕੇ ਨਾਲ MSMEs ਨੂੰ ਬੈਂਕ ਤੋਂ ਕ੍ਰੈਡਿਟ ਦਿਵਾਉਣ ਦਾ ਯਤਨ ਹੋ ਰਿਹਾ ਹੈ। 100 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ ਉਦਯੋਗਾਂ ਨੂੰ 20 ਪਰਸੈਂਟ ਅਤਿਰਿਕਤ ਕ੍ਰੈਡਿਟ ਦੇ Automatic Increase ਦਾ ਲਾਭ ਦਿੱਤਾ ਗਿਆ ਹੈ।
ਅਗਰ ਅਸੀਂ Bankers Committees ਦੇ ਮਾਧਿਅਮ ਰਾਹੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਉਦਯੋਗਾਂ ਨੂੰ ਤੇਜ਼ੀ ਨਾਲ ਕ੍ਰੈਡਿਟ ਮਿਲੇ ਤਾਂ ਉਹ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰ ਸਕਣਗੇ, ਲੋਕਾਂ ਨੂੰ ਰੋਜ਼ਗਾਰ ਦੇ ਸਕਣਗੇ।
ਸਾਥੀਓ,
ਸਾਡੇ ਇੱਥੇ ਜੋ smaller factories ਹਨ ਉਨ੍ਹਾਂ ਨੂੰ guidance ਦੀ, Hand-Holding ਦੀ ਵੱਡੀ ਜ਼ਰੂਰਤ ਹੈ। ਮੈਨੂੰ ਪਤਾ ਹੈ ਤੁਹਾਡੀ ਅਗਵਾਈ ਵਿੱਚ ਇਸ ਦਿਸ਼ਾ ਵਿੱਚ ਕਾਫ਼ੀ ਕੰਮ ਹੋ ਰਿਹਾ ਹੈ। Trade ਅਤੇ Industry ਆਪਣੀ ਪੁਰਾਣੀ ਰਫ਼ਤਾਰ ਫੜ ਸਕਣ, ਇਸ ਲਈ Value Chains ‘ਤੇ ਵੀ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।
ਰਾਜਾਂ ਵਿੱਚ ਜਿੱਥੇ ਕਿਤੇ ਵੀ Specific Economic Activity Points ਹਨ, ਉੱਥੇ ਚੌਬੀ ਘੰਟੇ ਕੰਮ ਹੋਣ, ਸਮਾਨਾਂ ਦੀ Loading-Unloading ਤੇਜ਼ੀ ਨਾਲ ਹੋਵੇ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਸਮਾਨ ਜਾਣ ਵਿੱਚ ਸਥਾਨਕ ਪੱਧਰ ਉੱਤੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਤਾਂ Economic Activity ਹੋਰ ਤੇਜ਼ੀ ਨਾਲ ਵਧੇਗੀ।
ਸਾਥੀਓ,
ਕਿਸਾਨ ਦੇ ਉਤਪਾਦ ਦੀ ਮਾਰਕਿਟਿੰਗ ਦੇ ਖੇਤਰ ਵਿੱਚ ਹਾਲ ਵਿੱਚ ਜੋ ਰਿਫਾਰਮਸ ਕੀਤੇ ਗਏ ਹਨ, ਉਸ ਤੋਂ ਵੀ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਇਸ ਤੋਂ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਨਵੇਂ ਵਿਕਲਪ ਉਪਲੱਬਧ ਹੋਣਗੇ, ਉਨ੍ਹਾਂ ਦੀ ਆਮਦਨ ਵਧੇਗੀ ਅਤੇ ਖ਼ਰਾਬ ਮੌਸਮ ਕਾਰਨ, ਸਟੋਰੇਜ ਦੇ ਅਭਾਵ ਕਾਰਨ ਉਨ੍ਹਾਂ ਨੂੰ ਜੋ ਨੁਕਸਾਨ ਹੁੰਦਾ ਸੀ, ਉਸ ਨੂੰ ਵੀ ਅਸੀਂ ਘੱਟ ਕਰ ਸਕਾਂਗੇ।
ਜਦੋਂ ਕਿਸਾਨ ਦੀ ਆਮਦਨ ਵਧੇਗੀ ਤਾਂ ਨਿਸ਼ਚਿਤ ਰੂਪ ਨਾਲ ਡਿਮਾਂਡ ਵੀ ਵਧੇਗੀ ਅਤੇ ਰਾਜ ਦੀ ਅਰਥਵਿਵਸਥਾ ਵੀ ਗਤੀ ਪਕੜੇਗੀ। ਵਿਸ਼ੇਸ਼ ਤੌਰ ‘ਤੇ ਨੌਰਥ ਈਸਟ ਅਤੇ ਸਾਡੇ ਆਦਿਵਾਸੀ ਇਲਾਕਿਆਂ ਵਿੱਚ ਫਾਰਮਿੰਗ ਅਤੇ Horticulture ਲਈ ਅਨੇਕ ਅਵਸਰ ਬਣਨ ਵਾਲੇ ਹਨ। ਔਰਗੈਨਿਕ ਪ੍ਰੋਡਕਟਸ ਹੋਣ, Bamboo Products ਹੋਣ, ਦੂਜੇ Tribal Products ਹੋਣ, ਉਨ੍ਹਾਂ ਦੇ ਲਈ ਨਵੀਂ ਮਾਰਕਿਟ ਦਾ ਦੁਆਰ ਖੁੱਲ੍ਹਣ ਵਾਲਾ ਹੈ। ਲੋਕਲ ਪ੍ਰੋਡਕਟ ਲਈ ਜਿਸ ਕਲਸਟਰ ਬੇਸਡ ਰਣਨੀਤੀ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਵੀ ਲਾਭ ਹਰ ਰਾਜ ਨੂੰ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਬਲਾਕ, ਹਰ ਜ਼ਿਲ੍ਹੇ ਵਿੱਚ ਅਜਿਹੇ ਪ੍ਰੋਡਕਟਸ ਦੀ ਪਹਿਚਾਣ ਕਰੀਏ, ਜਿਨ੍ਹਾਂ ਦੀ Processing ਜਾਂ Marketing ਕਰਕੇ, ਇੱਕ ਬਿਹਤਰ ਪ੍ਰੋਡਕਟ ਅਸੀਂ ਦੇਸ਼ ਅਤੇ ਦੁਨੀਆ ਦੇ ਬਜ਼ਾਰ ਵਿੱਚ ਉਤਾਰ ਸਕਦੇ ਹਾਂ।
ਸਾਥੀਓ,
ਬੀਤੇ ਦਿਨੀਂ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਜਿੰਨੇ ਵੀ ਐਲਾਨ ਕੀਤੇ ਗਏ ਹਨ, ਉਹ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਜ਼ਮੀਨ ਉੱਤੇ ਉਤਰਨ, ਇਸ ਲਈ ਸਾਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੈ। ਇਸ ਪਿਛੋਕੜ ਵਿੱਚ, ਕੋਰੋਨਾ ਨਾਲ ਲੜਾਈ ਅਤੇ Economic Activity ਨਾਲ ਜੁੜੇ ਤੁਹਾਡੇ ਜੋ ਸੁਝਾਅ ਹਨ, ਜੋ ਤਿਆਰੀਆਂ ਹੈ, ਉਹ ਜਾਣਨ ਲਈ ਵੀ ਮੈਂ ਉਤਸੁਕ ਹਾਂ। ਮੇਰੀ ਗ੍ਰਹਿ ਮੰਤਰੀ ਜੀ ਨੂੰ ਤਾਕੀਦ ਹੈ ਕਿ ਅੱਗੇ ਦੀ ਚਰਚਾ ਦਾ ਸੰਚਾਲਨ ਕਰਨ।
***
ਵੀਆਰਆਰਕੇ/ਕੇਪੀ
(Release ID: 1631951)
Visitor Counter : 218
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam