ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਰਿਕਵਰੀ ਰੇਟ 49.47% ਤੱਕ ਵਧਿਆ

ਕੁੱਲ 1,47,194 ਵਿਅਕਤੀ ਠੀਕ ਹੋ ਚੁੱਕੇ ਹਨ

Posted On: 12 JUN 2020 4:00PM by PIB Chandigarh

ਕੋਵਿਡਪਾਜ਼ਿਟਿਵ ਕੇਸਾਂ ਦਾ ਰਿਕਵਰੀ ਰੇਟ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਇਸ ਵੇਲੇ 49.47% ਹੈ। ਕੁੱਲ 1,47,194 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ ਤੇ ਉਹ ਠੀਕ ਹੋ ਚੁੱਕੇ ਹਨ ਅਤੇ ਇਸ ਦੇ ਮੁਕਾਬਲੇ 1,41,842 ਵਿਅਕਤੀ ਇਸ ਵੇਲੇ ਜ਼ੇਰੇ ਇਲਾਜ ਹਨ ਤੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ 6,166 ਵਿਅਕਤੀ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ।

 

ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ/ਸਮੇਂ ਵਿੱਚ ਲਗਾਤਾਰ ਸੁਧਾਰ ਹੁੰਦਾ ਜਾ ਰਿਹਾ ਹੈ, ਜੋ ਲੌਕਡਾਊਨ ਦੇ ਸ਼ੁਰੂ ਹੋਣ ਸਮੇਂ 3.4 ਦਿਨ ਸੀ, ਉਹ ਇਸ ਵੇਲੇ ਵਧ ਕੇ 17.4 ਦਿਨ ਹੋ ਚੁੱਕਾ ਹੈ।

 

ਕੈਬਿਨੇਟ ਸਕੱਤਰ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ, ਸਕੱਤਰ ਸਿਹਤ ਅਤੇ ਸਕੱਤਰ ਸ਼ਹਿਰੀ ਵਿਕਾਸ ਨਾਲ ਇੱਕ ਵੀਡੀਓ ਕਾਨਫ਼ਰੰਸ ਕੀਤੀ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਕੰਟੇਨਮੈਂਟ, ਟੈਸਟਿੰਗ ਅਤੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਸਿਹਤ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ, ਕੇਸ ਕਲੀਨਿਕਲ ਪ੍ਰਬੰਧ ਅਤੇ ਕੋਵਿਡ–19 ਦੇ ਪ੍ਰਭਾਵਸ਼ਾਲੀ ਪ੍ਰਬੰਧ ਲਈ ਸਥਾਨਕ ਭਾਈਚਾਰੇ ਦੀ ਸ਼ਮੂਲੀਅਤ ਉੱਤੇ ਧਿਆਨ ਕੇਂਦ੍ਰਿਤ ਕਰਨ।

 

ਰਾਜਾਂ ਨੂੰ ਕਿਹਾ ਗਿਆ ਕਿ ਉਹ ਇਹ ਵਾਇਰਸ ਫੈਲਣ ਦੇ ਮੁੱਖ ਕੇਂਦਰਾਂ ਵੱਲ ਖਾਸ ਧਿਆਨ ਦੇਣ ਅਤੇ ਇਸ ਦੇ ਫੈਲਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ। ਰਾਜਾਂ ਨੂੰ ਸਲਾਹ ਦਿੱਤੀ ਗਈ ਕਿ ਕੇਸਾਂ ਦਾ ਪਹਿਲਾਂ ਪਤਾ ਲਾਉਣ ਲਈ ਕੰਟੇਨਮੈਂਟ ਜ਼ੋਨਾਂ ਵਿੱਚ ਵਿਸ਼ੇਸ਼ ਟੀਮਾਂ ਰਾਹੀਂ ਸਰਗਰਮੀ ਨਾਲ ਘਰੋਂਘਰੀਂ ਜਾ ਕੇ ਚੌਕਸੀ ਰੱਖਣਾ ਅਹਿਮ ਹੈ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਅਪਗ੍ਰੇਡ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਕੇਸਾਂ ਦਾ ਪ੍ਰਬੰਧ ਅਨੁਮਾਨਾਂ ਅਨੁਸਾਰ ਸੰਭਾਲਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਵਾਜਬ ਲੌਜਿਸਟਿਕਸ (ਉਦਾਹਰਣ ਵਜੋਂ ਪਲਸ ਔਕਸੀਮੀਟਰਜ਼) ਅਤੇ ਸਿੱਖਿਅਤ ਮਨੁੱਖੀ ਸਰੋਤ (ਡਾਕਟਰ, ਸਟਾਫ਼ ਨਰਸਾਂ, ਗ਼ੈਰਕਲੀਨਿਕਲ ਸਟਾਫ਼) ਯਕੀਨੀ ਬਣਾਏ ਜਾਣ।

 

ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਖਾਸ ਤੌਰ ਤੇ ਅਸੁਰੱਖਿਅਤ ਲੋਕਾਂ ਜਿਵੇਂ ਬਜ਼ੁਰਗਾਂ ਤੇ ਪਹਿਲਾਂ ਤੋਂ ਕਿਸੇ ਰੋਗਾਂ ਨਾਲ ਜੂਝ ਰਹੇ ਮਰੀਜ਼ਾਂ ਵਾਸਤੇ ਰੋਕਥਾਮ ਲਈ ਕਦਮ ਚੁੱਕਣਾ ਬਹੁਤ ਮਹੱਤਵਪੂਰਨ ਹੈ। ਲੱਛਣਾਂ ਦੇ ਅਧਾਰ ਉੱਤੇ ਸਮੇਂ ਸਿਰ ਰੈਫ਼ਰਲਸ ਅਤੇ ਏਮਸ (AIIMS), ਦਿੱਲੀ ਦੇ ਸਹਿਯੋਗ ਨਾਲ ਚਲ ਰਹੇ ਸੈਂਟਰਜ਼ ਆਵ੍ ਐਕਸੇਲੈਂਸਦੀ ਮਦਦ ਨਾਲ ਕਲੀਨਿਕਲ ਅਭਿਆਸਾਂ ਵਿੱਚ ਸੁਧਾਰ ਲਿਆਉਣ ਉੱਤੇ ਜ਼ੋਰ ਦਿੱਤਾ ਗਿਆ। ਰਾਜਾਂ ਨੂੰ ਬੇਨਤੀ ਕੀਤੀ ਗਈ ਕਿ ਸਥਾਨਕ ਭਾਈਚਾਰਿਆਂ ਤੱਕ ਵੱਡੇ ਪੱਧਰ ਤੇ ਪਹੁੰਚ ਕੀਤੀ ਜਾਵੇ, ਤਾਂ ਜੋ ਸਮਾਜਿਕ ਦੂਰੀ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ ਅਤੇ ਹਰ ਸਮੇਂ ਸਮਾਜ ਵਿੱਚ ਕੋਵਿਡ ਦੀ ਲਾਗ ਤੋਂ ਬਚਾਅ ਲਈ ਵਾਜਬ ਵਿਵਹਾਰ ਨੂੰ ਉਤਸ਼ਾਹਿਤ ਕੀਤਾ ਜਾਵੇ।

 

ਆਈਸੀਐੱਮਆਰ (ICMR) ਨੇ ਨੋਵਲ ਕੋਰੋਨਾਵਾਇਰਸ ਦੀ ਲਾਗ ਤੋਂ ਗ੍ਰਸਤ ਵਿਅਕਤੀਆਂ ਦੀ ਸ਼ਨਾਖ਼ਤ ਲਈ ਟੈਸਟਿੰਗ ਸਮਰੱਥਾ ਹੋਰ ਵਧਾਈ ਹੈ। ਇਸ ਵੇਲੇ ਦੇਸ਼ ਵਿੱਚ ਕੁੱਲ 877 ਪ੍ਰਯੋਗਸ਼ਾਲਾਵਾਂ ਚਲ ਰਹੀਆਂ ਹਨ (637 – ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 240 – ਨਿਜੀ ਪ੍ਰਯੋਗਸ਼ਾਲਾਵਾਂ)। ਪਿਛਲੇ 24 ਘੰਟਿਆਂ ਦੌਰਾਨ 1,50,305 ਸੈਂਪਲ ਟੈਸਟ ਕੀਤੇ ਗਏ ਸਨ। ਹੁਣ ਤੱਕ ਕੁੱਲ 53,63,445 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in  ਉੱਤੇ ਅਤੇ ਹੋਰ ਸੁਆਲ ncov2019[at]gov[dot]in  ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

ਐੱਮਵੀ/ਐੱਸਜੀ


(Release ID: 1631257) Visitor Counter : 207