PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 11 JUN 2020 7:15PM by PIB Chandigarh

 

Description: Coat of arms of India PNG images free download  https://static.pib.gov.in/WriteReadData/userfiles/image/image001HJ33.jpg  

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

 

  • ਕੋਵਿਡ -19 ਦੇ 1,41,028 ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਨਾਲ ਹੀ ਦੇਸ਼ ਵਿੱਚ ਸੁਧਾਰ ਦੀ ਦਰ ਵਧ ਕੇ 49.21 ਪ੍ਰਤੀਸ਼ਤ ਹੋ ਗਈ ਹੈ।

  • ਆਈਸੀਐੱਮਆਰ ਦੀ ਖੋਜ ਤੋਂ ਪਤਾ ਚਲਦਾ ਹੈ ਕਿ ਸਰਵੇਖਣ ਵਿੱਚ ਸ਼ਾਮਲ ਆਬਾਦੀ `ਚ 0.73 ਪ੍ਰਤੀਸ਼ਤ ਸਾਰਸ-ਸੀਓਵੀ-2 ਦੇ ਪ੍ਰਮਾਣ ਮਿਲੇ ਹਨ।

  • ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਸੰਕਟ ਸਾਨੂੰ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਕ ਅਵਸਰ ਮੌਕਾ ਦਿੰਦਾ ਹੈ।

  • ਈਪੀਐੱਫਓ ਨੇ ਡਿਜੀਟਲ ਜੀਵਨ ਪ੍ਰਮਾਣ ਜਮ੍ਹਾਂ ਕਰਨ ਵਿੱਚ ਪੈਨਸ਼ਨਰਾਂ ਨੂੰ ਸਹਾਇਤਾ ਦੇਣ ਲਈ ਸੀਐੱਸਸੀ ਨਾਲ ਭਾਈਵਾਲੀ ਕਾਇਮ ਕੀਤੀ ਹੈ।

  • ਭਾਰਤੀ ਰੇਲਵੇ ਰਾਜ ਸਰਕਾਰਾਂ ਨੂੰ ਕੋਵਿਡ ਕੇਅਰ ਸੈਂਟਰ ਉਪਲੱਬਧ ਕਰਵਾਉਣ ਲਈ ਤਿਆਰ ਹੈ।

 

https://static.pib.gov.in/WriteReadData/userfiles/image/image005H2XI.jpg

https://static.pib.gov.in/WriteReadData/userfiles/image/image006C43I.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਆਈਸੀਐੱਮਆਰ ਦੇ ਸੇਰੋ–ਸਰਵੇਲਾਂਸ ਅਧਿਐਨ ਤੋਂ ਪਤਾ ਲੱਗਾ ਕਿ ਕੁੱਲ ਸੈਂਪਲਾਂ ’ਚੋਂ ਸਿਰਫ਼ 0.73% ਲੋਕ ਹੀ ਕੋਵਿਡ–19 ਦੀ ਲਾਗ ਤੋਂ ਪੀੜਤ ਹਨ

ਆਈਸੀਐੱਮਆਰ (ICMR) ਵੱਲੋਂ ਕੀਤੇ ਗਏ ਸੇਰੋ–ਸਰਵੇਲਾਂਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਰਵੇਖਣ ਅਧਿਐਨ ਲੋਕਾਂ ਵਿੱਚੋਂ ਸਿਰਫ਼ 0.73% ਵਿਅਕਤੀ ਹੀ ਪਹਿਲਾਂ ਸਾਰਸ–ਕੋਵ–2 (SARS-CoV-2) ਦੀ ਲਾਗ ਤੋਂ ਪ੍ਰਭਾਵਿਤ ਰਹੇ ਸਨ। ਇਹ ਜਾਣਕਾਰੀ ਅੱਜ ਇੱਥੇ ਮੀਡੀਆ ਨੂੰ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦਿੱਤੀ। ਇਹ ਅਧਿਐਨ ਸਪਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਲੌਕਡਾਊਨ ਦੌਰਾਨ ਚੁੱਕੇ ਗਏ ਕਦਮ ਇਸ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਘੱਟ ਰੱਖਣ ਅਤੇ ਕੋਵਿਡ–19 ਦੇ ਤੇਜ਼ੀ ਨਾਲ ਫੈਲਣ ਤੋਂ ਰੋਕਣ ਵਿੱਚ ਸਫ਼ਲ ਰਹੇ ਹਨ। ਆਈਸੀਐੱਮਆਰ (ICMR) ਨੇ ਹਿਸਾਬ ਲਾਇਆ ਹੈ ਕਿ ਦਿਹਾਤੀ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ਵਿੱਚ ਵਾਇਰਸ ਦੀ ਲਾਗ ਫੈਲਣ ਦਾ ਖ਼ਤਰਾ 1.09 ਗੁਣਾ ਵੱਧ ਹੈ ਤੇ ਸ਼ਹਿਰੀ ਝੁੱਗੀਆਂ ਵਿੱਚ ਇਹ 1.89 ਗੁਣਾ ਵੱਧ ਹੈ। ਇਸ ਛੂਤ ਕਾਰਨ ਮੌਤ ਦੀ ਦਰ ਬਹੁਤ ਘੱਟ 0.08% ਹੈ। ਇਸ ਦਾ ਅਰਥ ਕੇਵਲ ਇਹ ਹੈ ਕਿ ਆਬਾਦੀ ਦੇ ਵੱਡੇ ਹਿੱਸੇ ਨੂੰ ਜ਼ਰੂਰ ਹੀ ਸਮੇਂ–ਸਮੇਂ ’ਤੇ ਸੁਝਾਏ ਗਏ ਕੋਵਿਡ ਨੂੰ ਰੋਕਣ ਲਈ ਵਾਜਬ ਵਿਵਹਾਰ ਦੀ ਪਾਲਣਾ ਕਰਨਾ ਜਾਰੀ ਰੱਖਣਾ ਹੋਵੇਗਾ।

ਪਿਛਲੇ 24 ਘੰਟਿਆਂ ਦੌਰਾਨ, ਕੋਵਿਡ–19 ਦੇ ਕੁੱਲ 5,823 ਮਰੀਜ਼ ਠੀਕ ਹੋਏ ਹਨ। ਇਸ ਪ੍ਰਕਾਰ ਕੁੱਲ 1,41,028 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ 49.21% ਹੈ। ਭਾਰਤ ਵਿੱਚ ਇਸ ਵੇਲੇ 1,37,448 ਮਰੀਜ਼ ਜ਼ੇਰੇ ਇਲਾਜ ਹਨ ਤੇ ਉਹ ਸਾਰੇ ਬਹੁਤ ਚੁਸਤ ਕਿਸਮ ਦੀ ਮੈਡੀਕਲ ਨਿਗਰਾਨੀ ਅਧੀਨ ਹਨ। ਇਸ ਵੇਲੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਮੌਜੂਦਾ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਹੈ।

https://pib.gov.in/PressReleasePage.aspx?PRID=1630922
 

ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮਹਾਰਾਸ਼ਟਰ ’ਚ ਕੋਵਿਡ–19 ਦੇ ਪ੍ਰਬੰਧ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ) ਦੀ ਮੌਜੂਦਗੀ ਵਿੱਚ ਸ਼੍ਰੀ ਰਾਜੇਸ਼ ਟੋਪੇ, ਮਹਾਰਾਸ਼ਟਰ ਦੇ ਸਿਹਤ ਮੰਤਰੀ, ਸ਼੍ਰੀ ਅਮਿਤ ਦੇਸ਼ਮੁਖ, ਮਹਾਰਾਬਸ਼ਟਰ ਦੇ ਮੈਡੀਕਲ ਸਿੱਖਿਆ ਮੰਤਰੀ ਅਤੇ ਮਹਾਰਾਸ਼ਟਰ ਦੇ ਕੋਵਿਡ–19 ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀਐੱਮਜ਼ ਨਾਲ (ਵੀਡੀਓ ਕਾਨਫ਼ਰੰਸਿੰਗ ਜ਼ਰੀਏ) ਉੱਚ–ਪੱਧਰੀ ਬੈਠਕ ਕੀਤੀ ਅਤੇ ਇਸ ਮੌਕੇ ਕੇਂਦਰ ਤੇ ਰਾਜ ਦੋਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਡਾ. ਹਰਸ਼ ਵਰਧਨ ਨੇ ਕੋਰੋਨਾ–ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਰੋਗੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖ਼ਤ; ਲੌਜਿਸਟਿਕਸ ਵਾਧਾ ਜਿਵੇਂ ਕਿ ਵੈਂਟੀਲੇਟਰਜ਼ ਵਾਲੇ ਆਈਸੀਯੂ (ICU), ਆਕਸੀਜਨ ਦੀ ਸੁਵਿਧਾ ਨਾਲ ਲੈਸ ਬਿਸਤਰਿਆਂ ਆਦਿ ਦੀ ਸੁਵਿਧਾ; ਸਿਹਤ–ਸੰਭਾਲ਼ ਕਰਮਚਾਰੀਆਂ ਲਈ ਟ੍ਰਾਂਸਪੋਰਟ ਯਕੀਨੀ ਬਣਾਉਣ; ਲੋਕ ਵਿਰੋਧ ਘਟਾਉਣ ਲਈ ‘ਵਿਵਹਾਰ ਵਿੱਚ ਤਬਦੀਲੀ ਦੇ ਸੰਚਾਰ’ (ਬੀਸੀਸੀ – BCC) ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਜੋਖਮ ਵਾਲੇ ਸੰਪਰਕਾਂ ਦੀ ਕਾਊਂਸਲਿੰਗ ਲਈ ਮਨੁੱਖੀ ਸਰੋਤ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। 

https://pib.gov.in/PressReleseDetail.aspx?PRID=1630912

 

ਪ੍ਰਧਾਨ ਮੰਤਰੀ ਨੇ ਭਾਰਤੀ ਵਣਜ ਮੰਡਲ  ( ਆਈਸੀਸੀ )  ਦੇ ਸਲਾਨਾ ਸੰਪੂਰਨ ਸੈਸ਼ਨ 2020 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਣਜ ਮੰਡਲ (ਆਈਸੀਸੀ) ਦੇ 95ਵੇਂ ਸਲਾਨਾ ਸੰਪੂਰਨ ਸੈਸ਼ਨ ਦੇ ਉਦਘਾਟਨ ਸੈਸ਼ਨ ਨੂੰ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੀ ਪੂਰੀ ਦੁਨੀਆ ਨਾਲ ਬਹਾਦਰੀ ਨਾਲ ਅੱਗੇ ਵਧ ਕੇ ਇਸ ਦਾ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਈ ਹੋਰ ਸਮੱਸਿਆਵਾਂ ਵੀ ਸਾਹਮਣਾ ਕਰ ਰਿਹਾ ਹੈ ਜੋ ਟਿੱਡੀਆਂ  ਦੇ ਹਮਲੇ,  ਗੜੇਮਾਰੀ,  ਤੇਲ ਖੇਤਰ ਵਿੱਚ ਅੱਗ ਲੱਗਣ,  ਕਿਤੇ ਭੁਚਾਲ ਦੇ ਹਲਕੇ ਝਟਕੇ ਅਤੇ ਦੋ ਚੱਕਰਵਾਤੀ ਤੂਫਾਨਾਂ ਕਾਰਨ ਉਤਪੰਨ ਹੋਈਆਂ ਹਨ ਲੇਕਿਨ ਦੇਸ਼ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਇਕਜੁੱਟ ਹੋ ਕੇ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ  ਦੇ ਕਠਿਨ ਸਮੇਂ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਮਜ਼ਬੂਤੀ,  ਆਤਮਵਿਸ਼ਵਾਸ ਅਤੇ ਇਕਜੁੱਟਤਾ ਦੇਸ਼ ਦੀ ਤਾਕਤ ਹਨ,  ਜੋ ਦੇਸ਼ ਨੂੰ ਸਾਰੇ ਸੰਕਟਾਂ ਨਾਲ ਮੁਕਾਬਲਾ ਕਰਨ ਯੋਗ‍ ਬਣਾਉਂਦੀਆਂ ਹਨ।  ਉਨ੍ਹਾਂ ਕਿਹਾ ਕਿ ਕੋਈ ਵੀ ਸੰਕਟ ਸਾਨੂੰ ਇਹ ਅਵਸਰ ਪ੍ਰਦਾਨ ਕਰਦਾ ਹੈ ਕਿ ਅਸੀਂ ਉਸ ਨੂੰ ਨਿਰਣਾਇਕ ਪਰਿਵਰਤਨ ਦੀ ਸਥਿਤੀ ਵਿੱਚ ਬਦਲ ਦੇਈਏ ਤਾਕਿ ਇੱਕ ਆਤਮਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ। 

https://pib.gov.in/PressReleseDetail.aspx?PRID=1630912

 

ਆਈਸੀਸੀ  (ICC) ਦੇ 95ਵੇਂ ਸਲਾਨਾ ਸੈਸ਼ਨ ਦੇ ਉਦਘਾਟਨ  ਦੇ ਅਵਸਰ ‘ਤੇ ਪ੍ਰਧਾਨ ਮੰਤਰੀ  ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleasePage.aspx?PRID=1630839

 

ਪ੍ਰਧਾਨ ਮੰਤਰੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਇਜ਼ਰਾਈਲ  ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ  ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਹਾਲੀਆ ਕਾਰਜਭਾਰ ਸੰਭਾਲਣ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨੇਤਨਯਾਹੂ  ਦੀ ਅਗਵਾਈ ਅਤੇ ਮਾਰਗਦਰਸ਼ਨ ਤਹਿਤ ਭਾਰਤ-ਇਜ਼ਰਾਈਲ ਸਾਂਝੇਦਾਰੀ ਜਾਰੀ ਰਹੇਗੀ। ਦੋਹਾਂ ਨੇਤਾਵਾਂ ਨੇ ਦੁਵੱਲੇ ਏਜੰਡੇ  ਦੇ ਹੋਰ ਮਹੱਤਵਪੂਰਨ ਵਿਸ਼ਿਆਂ ਦੀ ਸਮੀਖਿਆ ਕੀਤੀ ਅਤੇ ਸਹਿਮਤੀ ਪ੍ਰਗਟਾਈ ਕਿ ਕੋਵਿਡ ਸੰਕਟ ਦੇ ਬਾਅਦ ਦੀ ਦੁਨੀਆ ਕਈ ਖੇਤਰਾਂ ਵਿੱਚ ਪਰਸਪਰ ਤੌਰ ‘ਤੇ ਲਾਭਕਾਰੀ ਸਾਂਝੇਦਾਰੀ ਲਈ ਹੋਰ ਅਧਿਕ ਅਵਸਰ ਪੈਦਾ ਕਰੇਗੀ।  ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੇ ਹੈਲਥ ਟੈਕਨੋਲੋਜੀ,  ਖੇਤੀਬਾੜੀ ਇਨੋਵੇਸ਼ਨ,  ਰੱਖਿਆ-ਸਹਿਯੋਗ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਭਾਰਤ ਅਤੇ ਇਜ਼ਰਾਈਲ  ਦਰਮਿਆਨ ਪਹਿਲਾਂ ਤੋਂ ਹੀ ਮਜ਼ਬੂਤ ਸਹਿਯੋਗ ਨੂੰ ਵਿਸਤਾਰ ਦੇਣ ਲਈ ਅਪਾਰ ਸੰਭਾਵਨਾਵਾਂ ਦਾ ਮੁੱਲਾਂਕਣ ਕੀਤਾ। 

https://pib.gov.in/PressReleseDetail.aspx?PRID=1630762

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੰਬੋਡੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਮਦੇਕ ਅੱਕਾ ਮੋਹਾ ਸੇਨਾ ਪਡੀ ਟੇਕੋ ਹੁਣ ਸੇਨ (H.E. SAMDECH AKKA MOHA SENA PADEI TECHO HUN SEN) ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੰਬੋਡੀਆ  ਦੇ ਪ੍ਰਧਾਨ ਮੰਤਰੀ ਮਹਾਮਹਿਮ ਸਮਦੇਕ ਅੱਕਾ ਮੋਹਾ ਸੇਨਾ ਪਡੀ ਟੇਕੋ ਹੁਣ ਸੇਨ (H.E.  Samdech Akka Moha Sena Padei Techo Hun Sen) ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ।ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ  ਸਬੰਧੀ ਚਰਚਾ ਕੀਤੀ।  ਉਹ ਇੱਕ-ਦੂਜੇ  ਦੇ ਪ੍ਰਵਾਸੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੀ ਨਿਕਾਸੀ ਦੀ ਸੁਵਿਧਾ ਲਈ ਚਲ ਰਹੇ ਸਹਿਯੋਗ ਨੂੰ ਜਾਰੀ ਰੱਖਣ ‘ਤੇ ਸਹਿਮਤ ਹੋਏ। 

https://pib.gov.in/PressReleseDetail.aspx?PRID=1630734

 

ਭਾਰਤੀ ਰੇਲਵੇ ਨੇ ਰਾਜਾਂ ਦੇ ਅਧਿਕਾਰੀਆਂ ਨੂੰ ਕੋਵਿਡ ਕੇਅਰ ਸੈਂਟਰ ਪ੍ਰਦਾਨ ਕਰਨ ਲਈ ਤਿਆਰੀਆਂ ਮੁਕੰਮਲ ਕੀਤੀਆਂ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਝ ਰਾਜ ਸਰਕਾਰਾਂ ਨੇ ਭਾਰਤੀ ਰੇਲਵੇ ਨੂੰ ਮੰਗ ਭੇਜੀ ਹੈ। ਰੇਲਵੇ ਨੇ ਇਹ ਕੋਚਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਰਧਾਰਿਤ ਕੀਤੇ ਹਨ। 10 ਕੋਚਾਂ ਵਾਲੀਆਂ ਟ੍ਰੇਨਾਂ, ਜਿਨ੍ਹਾਂ ਵਿੱਚੋਂ ਹਰੇਕ ਦੀ 16 ਮਰੀਜ਼ ਰੱਖਣ ਦੀ ਸਮਰੱਥਾ ਹੋਵੇਗੀ, ਤਿਆਰ ਕਰ ਲਈਆਂ ਗਈਆਂ ਹਨ, ਕੋਵਿਡ ਕੇਅਰ ਸੈਂਟਰ ਦੇ ਰੂਪ ਵਿੱਚ ਵਰਤੋਂ ਲਈ ਕੁੱਲ 5231 ਕੋਚਾਂ ਵਿੱਚ ਜ਼ਰੂਰੀ ਬਦਲਾਅ ਕੀਤੇ ਗਏ। ਉੱਤਰ ਪ੍ਰਦੇਸ਼ ਨੇ 24 ਸਟੇਸ਼ਨਾਂ ਨੂੰ ਅੰਤਿਮ ਰੂਪ ਦਿੱਤਾ। ਤੇਲੰਗਾਨਾ ਨੇ ਤਿੰਨ ਸਥਾਨਾਂ - ਸਿਕੰਦਰਾਬਾਦ, ਕਾਚੀਗੁੱਡਾ ਅਤੇ ਆਦਿਲਾਬਾਦ ਉੱਤੇ ਕੋਚ ਤੈਨਾਤ ਕਰਨ ਲਈ ਕਿਹਾ। ਦਿੱਲੀ ਵਿੱਚ 10 ਕੋਚਾਂ ਸ਼ਕੂਰਬਸਤੀ ਟਿਕਾਣੇ ਉੱਤੇ ਤੈਨਾਤ ਹਨ। ਭਾਰਤੀ ਰੇਲਵੇ ਕੋਵਿਡ ਖ਼ਿਲਾਫ਼ ਭਾਰਤ ਸਰਕਾਰ ਦੇ ਯਤਨਾਂ ਦੀ 360 ਡਿਗਰੀ ਤੱਕ ਹਿਮਾਇਤ ਕਰੇਗੀ।

https://pib.gov.in/PressReleseDetail.aspx?PRID=1630912

 

ਰਾਜ ਮੰਤਰੀ ਧੋਤਰੇ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਕਿਹਾ: ਆਰੋਗਯ ਸੇਤੂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤੋ

 

ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਮਾਨਵ ਸੰਸਾਧਨ ਵਿਕਾਸ ਅਤੇ ਸੰਚਾਰ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਸੰਜੇ ਧੋਤਰੇ ਨੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਆਰੋਗਯ ਸੇਤੂ ਟੀਮ ਅਤੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਮਹਾਰਾਸ਼ਟਰ ਵਿੱਚ ਐੱਨਆਈਸੀ ਦੇ ਡੀਆਈਓ’ਜ਼ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ। ਇਸ ਗੱਲਬਾਤ ਦਾ ਉਦੇਸ਼ ਰਾਜ ਵਿੱਚ ਖੇਤਰੀ ਪੱਧਰ ਦੇ ਅਧਿਕਾਰੀਆਂ ਦੀ ਆਰੋਗਯ ਸੇਤੂ ਐਪ ਦੇ ਵਿਭਿੰਨ ਪੱਖਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਤੋਂ ਖੇਤਰੀ ਪੱਧਰ ਦੇ ਇਨਪੁੱਟਸ ਮੰਗਣੇ ਸੀ।  ਜ਼ਿਲ੍ਹਾ ਕਲੈਕਟਰਾਂ ਨੇ ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਸੰਕਟ ਨਾਲ ਨਜਿੱਠਣ ਲਈ ਆਰੋਗਯ ਸੇਤੂ ਅੰਕੜਿਆਂ ਦਾ ਉਪਯੋਗ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਰਾਜ ਮੰਤਰੀ ਸ਼੍ਰੀ ਧੋਤਰੇ ਨੇ ਬਿਮਾਰੀ ਦੀ ਰੋਕਥਾਮ ਵਿੱਚ ਕਲੈਕਟਰਾਂ ਅਤੇ ਖੇਤਰ ਪੱਧਰ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਾਜ ਸਰਕਾਰ ਨੂੰ ਭਰੋਸਾ ਦਿੱਤਾ ਕਿ ਆਰੋਗਯ ਸੇਤੂ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਬਿਹਤਰੀਨ ਵਰਤੋਂ ਲਈ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵੱਲੋਂ ਫੀਲਡ ਪੱਧਰ ਦੇ ਅਧਿਕਾਰੀਆਂ ਨੂੰ ਅਗਲੇਰੀ ਸਿਖਲਾਈ ਦੇਣ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1630912

 

ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੂੰ ਕੋਵਿਡ-19 ਦੇ ਮੱਦੇਨਜ਼ਰ ਘਰੋਂ ਕੰਮ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ


ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੀਆਂ ਮੌਜੂਦਾ ਸਰਗਰਮੀਆਂ ਦੀ ਸਮੀਖਿਆ ਕੀਤੀ ਤੇ ਸਲਾਹ ਦਿੱਤੀ ਕਿ ਘਰੋਂ ਕੰਮ ਕਰਨ ਦੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਵਿਭਾਗ ਨੂੰ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨਾਲ ਲੋੜੀਂਦਾ ਰਾਬਤਾ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਘਰੋਂ ਕੰਮ ਕਰਨ (ਡਬਲਿਊਐੱਫਐੱਚ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਮਾਂ ਰਹਿੰਦਿਆਂ ਜਾਰੀ ਕਰਨ ਨਾਲ ਕੇਂਦਰੀ ਸਕੱਤਰੇਤ ਦੇ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੇ 'ਦੋ ਗਜ਼ ਕੀ ਦੂਰੀ' ਦੇ ਸੱਦੇ ਦਾ ਪਾਲਣ ਕਰਨ ਅਤੇ ਸਮਾਜਿਕ ਦੂਰੀ ਦਾ ਲਾਭ ਪ੍ਰਾਪਤ ਹੋਵੇਗਾ।

https://pib.gov.in/PressReleseDetail.aspx?PRID=1630912

 

ਈਪੀਐੱਫਓ ਨੇ ਪੈਂਸ਼ਨਰਾਂ ਲਈ ਜੀਵਨ ਪ੍ਰਮਾਣ  ਦੇ ਸੰਚਾਲਨ ਲਈ ਸੀਐੱਸਸੀ ਨੈੱਟਵਰਕ ਨੂੰ ਸਰਗਰਮ ਕੀਤਾ

ਈਪੀਐੱਸ ਪੈਂਸ਼ਨਰਾਂ  ਦੇ ਘਰਾਂ  ਦੇ ਨਜ਼ਦੀਕ ਤੱਕ ਸੇਵਾ ਪਹੁੰਚਾਉਣ ਦੀ ਜ਼ਰੂਰਤ ਨੂੰ ਦੇਖਦੇ ਹੋਏ ,  ਵਿਸ਼ੇਸ਼ ਰੂਪ ਨਾਲ ਕੋਵਿਡ - 19 ਮਹਾਮਾਰੀ ਦੀ ਚੁਣੌਤੀਪੂਰਨ  ਮਿਆਦ ਦੌਰਾਨ, ਈਪੀਐੱਫਓ ਨੇ ਡਿਜਿਟਲ ਜੀਵਨ ਪ੍ਰਮਾਣ ਜਮ੍ਹਾਂ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਕਾਮਨ ਸਰਵਿਸ ਸੈਂਟਰ  ( ਸੀਐੱਸਸੀ ) ਨਾਲ ਸਰਗਰਮ ਭਾਗੀਦਾਰੀ ਕੀਤੀ ਹੈ ।  3.65 ਲੱਖ ਤੋਂ ਜ਼ਿਆਦਾ ਕਾਮਨ ਸਰਵਿਸ ਸੈਂਟਰਾਂ  ਦੇ ਨੈੱਟਵਰਕ  ਜ਼ਰੀਏ  ਈਪੀਐੱਫਓ ਆਪਣੇ 65 ਲੱਖ ਪੈਂਸ਼ਨਰਾਂ ਨੂੰ ਉਨ੍ਹਾਂ  ਦੇ  ਨਿਵਾਸ ਸਥਾਨ  ਦੇ ਕਰੀਬ ਡਿਜੀਟਲ ਜੀਵਨ ਪ੍ਰਮਾਣ ਜਮ੍ਹਾਂ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।  ਈਪੀਐੱਸ ਪੈਂਸ਼ਨਰਾਂ ਨੂੰ ਆਪਣੀ ਪੈਂਸ਼ਨ ਨਿਕਾਸੀ ਜਾਰੀ ਰੱਖਣ ਲਈ ਹਰ ਸਾਲ ਜੀਵਨ ਪ੍ਰਮਾਣ/ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਹੁੰਦਾ ਹੈ।

https://pib.gov.in/PressReleseDetail.aspx?PRID=1630912

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਉੱਚ ਵਿਦਿਅਕ ਸੰਸਥਾਵਾਂ ਦੇ ਲਈ “ਇੰਡੀਆ ਰੈਂਕਿੰਗਸ 2020” ਨੂੰ ਜਾਰੀ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਵੱਖ-ਵੱਖ ਸ਼੍ਰੇਣੀਆਂ ਵਿੱਚ ਉੱਚ ਸਿੱਖਿਆ ਦੀਆਂ ਸੰਸਥਾਵਾਂ ਦਾ ਪੰਜ ਵੱਖ-ਵੱਖ ਵਿਆਪਕ ਮਾਪਦੰਡਾਂ ’ਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ “ਇੰਡੀਆ ਰੈਂਕਿੰਗ 2020” ਜਾਰੀ ਕੀਤੀ। ਮੰਤਰੀ ਨੇ 10 ਸ਼੍ਰੇਣੀਆਂ ਵਿੱਚ ਅੱਜ ਇੰਡੀਆ ਰੈਂਕਿੰਗ 2020 ਨੂੰ ਜਾਰੀ ਕੀਤਾ। ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਦੇ ਮੰਤਰਾਲੇ ਨੇ ਇੱਕ ਰਾਸ਼ਟਰੀ ਸੰਸਥਾਗਤ ਰੈਂਕਿੰਗ ਫ਼ਰੇਮਵਰਕ (ਐੱਨਆਈਆਰਐੱਫ਼) ਬਣਾਉਣ ਦੀ ਇਹ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਸ਼੍ਰੇਣੀਆਂ ਅਤੇ ਗਿਆਨ ਦੇ ਖੇਤਰਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਰੈਂਕਿੰਗ ਲਈ ਵਰਤੀ ਜਾ ਰਹੀ ਹੈ।ਸ਼੍ਰੀ ਨਿਸ਼ੰਕ ਨੇ ਕਿਹਾ ਕਿ ਕੋਵਿਡ - 19 ਦੇ ਮੁਸ਼ਕਲ ਸਮੇਂ ਵਿੱਚ  ਜੇਈਈ ਅਤੇ ਨੀਟ ਦੇ ਵਿਦਿਆਰਥੀਆਂ ਨੂੰ ਔਨਲਾਈਨ ਅਭਿਆਸ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਐੱਨਟੀਏ ਨੇ ਹਾਲ ਹੀ ਵਿੱਚ ਰਾਸ਼ਟਰੀ ਟੈਸਟ ਅਭਿਆਸ ਐਪ ਲਾਂਚ ਕੀਤਾ ਹੈ ਅਤੇ ਲਗਭਗ 65 ਲੱਖ ਵਿਦਿਆਰਥੀਆਂ ਨੇ ਔਨਲਾਈਨ ਪਰੀਖਿਆ ਦਾ ਅਭਿਆਸ ਕਰਨ ਦੇ ਲਈ ਪਹਿਲਾਂ ਹੀ ਇਸ ਐਪ ਨੂੰ ਡਾਊਨਲੋਡ ਕਰ ਲਿਆ ਹੈ।

https://pib.gov.in/PressReleseDetail.aspx?PRID=1630762

 

ਸੂਖਮਜੀਵ - ਰੋਧੀ ਅਤੇ ਕਈ ਪਰਤਾਂ ਵਾਲਾ ਫੇਸ ਮਾਸਕ ਰੋਗਾਣੂਆਂ ਨੂੰ ਖ਼ਤਮ ਕਰ ਦੇਵੇਗਾ

ਨੋਵੇਲ ਕੋਰੋਨਵਾਇਰਸ ਨਾਲ ਨਜਿੱਠਣ ਲਈ ਹੁਣ ਤੱਕ ਕੋਈ ਵੈਕਸੀਨ ਜਾਂ ਦਵਾਈ ਉਪਲੱਬਧ ਨਹੀਂ ਹੈ।  ਮਾਸਕ ਦੀ ਵਰਤੋਂ,  ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਣਾ ਅਤੇ ਲਗਾਤਾਰ ਹੱਥ ਧੋਣਾ ਹੀ ਅਜਿਹੇ ਉਪਾਅ ਹਨ ,  ਜਿਸ ਨਾਲ ਲੋਕਾਂ ਦੀ ਜਾਨ ਬਚ ਸਕਦੀ ਹੈ।  ਵਿਸ਼ਵ ਸਿਹਤ ਸੰਗਠਨ  ਨੇ ਵੀ ਅਜਿਹੇ ਮਾਸਕਾਂ ਦੀਆਂ ਸਿਫਾਰਿਸ਼ਾਂ ਕੀਤੀਆਂ ਹਨ ਜੋ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਸਭ ਤੋਂ ਉਪਯੁਕਤ ਹੋਣ।  ਲੇਕਿਨ ਲੰਬੇ ਸਮੇਂ ਤੱਕ ਮਾਸਕ ਪਹਿਨਣ ਨਾਲ ਘੁਟਨ ਹੋ ਸਕਦੀ ਹੈ ਅਤੇ ਮਾਸਕ  ਦੇ ਸਹੀ ਇਸਤੇਮਾਲ ਵਿੱਚ ਵੀ ਮੁਸ਼ਕਿਲਾਂ ਆਉਂਦੀਆਂ ਹਨ।  ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ  ਦੇ ਲਈ,  ਭਾਰਤੀ ਤਕਨੀਕੀ ਸੰਸਥਾਨ  ( ਆਈਆਈਟੀ- ਬੀਏਚਿਊ )   ਦੇ ਸਕੂਲ ਆਵ੍ ਬਾਇਓਮੈਡਿਕਲ ਇੰਜੀਨਿਅਰਿੰਗ  ਦੇ ਡਾ. ਮਾਰਸ਼ਲ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਅਜਿਹਾ ਫੇਸ ਮਾਸਕ ਵਿਕਸਿਤ ਕੀਤਾ ਹੈ ਜੋ ਸੂਖਮਜੀਵ - ਰੋਧੀ ਹੈ ਅਤੇ ਪੰਜ ਪਰਤਾਂ ਵਾਲਾ ਹੈ । 

 

https://pib.gov.in/PressReleseDetail.aspx?PRID=1630912

 

ਅੰਤਰਰਾਸ਼ਟਰੀ ਯੋਗ ਦਿਵਸ 2020 ਲਈ ਡੀ ਡੀ ਭਾਰਤੀ ‘ਤੇ ਆਮ ਯੋਗ ਅਭਿਆਸਕ੍ਰਮ ਸੈਸ਼ਨਾਂ ਦਾ ਪ੍ਰਸਾਰਣ

ਆਯੁਸ਼ ਮੰਤਰਾਲਾ, ਪ੍ਰਸਾਰ ਭਾਰਤੀ ਦੇ ਸਹਿਯੋਗ ਨਾਲ ਡੀ ਡੀ ਭਾਰਤੀ ਤੇ 11ਜੂਨ 2020 ਤੋਂ ਆਮ ਯੋਗ ਅਭਿਆਸਕ੍ਰਮ (ਕਾਮਨ ਯੋਗ ਪ੍ਰੋਟੋਕਾਲ-ਸੀਵਾਈਪੀ) ਦਾ ਦੈਨਿਕ ਪ੍ਰਸਾਰਣ ਕਰਨ ਜਾ ਰਿਹਾ ਹੈ। ਸੀਵਾਈਪੀ ਸੈਸ਼ਨਾਂ ਦਾ ਪ੍ਰਸਾਰਣ ਰੋਜ਼ਾਨਾਂ ਸਵੇਰੇ 08:00 ਵਜੇ ਤੋਂ ਸਵੇਰੇ 08:30 ਵਜੇ ਤੱਕ ਕੀਤਾ ਜਾਵੇਗਾ। ਇਹ ਸ਼ੈਸ਼ਨ ਮੰਤਰਾਲੇ ਦੇ ਸ਼ੋਸ਼ਲ ਮੀਡੀਆ ਹੈਂਡਲਾਂ ਉੱਤੇ ਵੀ ਨਾਲ-ਨਾਲ ਉਪਲਬੱਧ ਹੋਣਗੇ। ਅੱਧੇ ਘੰਟੇ ਦੇ ਇਸ ਸ਼ੈਸ਼ਨ ਵਿੱਚ ਆਮ ਯੋਗ ਅਭਿਆਸਕ੍ਰਮ ਦੇ ਸਾਰੇ ਪ੍ਰਮੁੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਪ੍ਰਸਾਰਣ ਆਮ ਲੋਕਾਂ ਨੂੰ ਸੁਣਨ ਦੇਖਣ ਪ੍ਰਦਰਸ਼ਨ ਉਪਲੱਬਧ ਕਰਾਉਂਦੇ ਹੋਏ ਆਮ ਯੋਗ ਅਭਿਆਸਕ੍ਰਮ ਨਾਲ ਜਾਣੂ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਆਮ ਯੋਗ ਅਭਿਆਸਕ੍ਰਮ  ਨਾਲ ਪਹਿਲਾਂ ਤੋਂ ਹੀ ਜਾਣੂ ਹੋ ਜਾਣ ਨਾਲ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2020 ਵਿੱਚ ਕਿਰਿਆਸ਼ੀਲ ਭਾਗੀਦਾਰੀ ਲਈ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ ਮਦਦ ਮਿਲੇਗੀ।

https://pib.gov.in/PressReleseDetail.aspx?PRID=1630912

 

ਨੋਵੇਲ ਕੋਰੋਨਾ ਵਾਇਰਸ ਲਈ ਕਿਫਾਇਤੀ ਟੈਸਟ ਵਿਕਸਿਤ

 

ਦ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ)  ਨੇ ਨੋਵੇਲ ਕੋਰੋਨਾ ਵਾਇਰਸ ਟੈਸਟ ਲਈ ਕੇਵਲ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮਰੇਜ਼ ਚੇਨ ਰਿਐਕਸ਼ਨ  (RT-qPCR)  ਟੈਸਟ ਦੀ ਅਨੁਸ਼ੰਸਾ ਕੀਤੀ ਹੈ।  ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੌਜੀ (ਸੀਸੀਐੱਮਬੀ)  ਦੇ ਖੋਜਕਾਰਾਂ ਨੇ ਸਾਰਸ - ਕੋਵਿਡ - 2 ਲਈ ਇੱਕ ਨਵਾਂ ਟੈਸਟ ਵਿਕਸਿਤ ਕੀਤਾ ਹੈ।  ਇਹ ਟੈਸਟ ਕਿਫਾਇਤੀ ਹੈ ਅਤੇ ਟੈਕਨੋਲੋਜੀ ਤੌਰ ‘ਤੇ ਬਹੁਤ ਪੇਚੀਦਾ ਵੀ ਨਹੀਂ ਹੈ।  ਇਸ ਟੈਸਟ ਨੂੰ ਰਿਵਰਸ ਟ੍ਰਾਂਸਕ੍ਰਿਪਸ਼ਨ ਨੈਸਟੈਡ ਪੀਸੀਆਰ  (RT - nPCR)  ਟੈਸਟ  ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਟੈਸਟ ਲਈ ਰਿਅਲ ਟਾਈਮ ਕਵਾਨਟੈਟਿਵ ਨੂੰ ਰਿਵਰਸ ਟ੍ਰਾਂਸਕ੍ਰਿਪਸ਼ਨ ਨੈਸਟੈਡ ਪੀਸੀਆਰ ਦੀ ਜ਼ਰੂਰਤ ਨਹੀਂ ਪੈਂਦੀ ਹੈ। 

https://pib.gov.in/PressReleseDetail.aspx?PRID=1630912

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸਾਸ਼ਕ ਨੇ ਦੱਸਿਆ ਕਿ ਰਾਜਾਂ ਦੀਆਂ ਹੱਦਾਂ ਦੇ ਖੁੱਲ੍ਹਣ, ਲੋਕਾਂ ਦੀ ਸੜਕ, ਰੇਲ ਅਤੇ ਹਵਾਈ ਆਵਾਜਾਈ ਨਾਲ ਇਨਫੈਕਸ਼ਨ ਵਿੱਚ ਵਾਧਾ ਹੋ ਸਕਦਾ ਹੈ। ਉਨ੍ਹਾਂ ਪ੍ਰਿੰਸੀਪਲ ਸਕੱਤਰ ਸਿਹਤ ਨੂੰ ਗੁਆਂਢੀ ਰਾਜਾਂ ਨਾਲ ਮਿਲ ਕੇ ਦੂਜੇ ਰਾਜਾਂ ਤੋਂ ਚੰਡੀਗੜ੍ਹ ਵਿੱਚ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਲਈ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ।

  • ਪੰਜਾਬ: ਕੋਵਿਡ 19 ਬਾਰੇ ਢਾਂਚਾਗਤ ਢੰਗ ਨਾਲ ਜਾਣਕਾਰੀ ਫੈਲਾਉਣ ਲਈ ਰਾਜ ਸਰਕਾਰ ਦੁਆਰਾ ਸਿਹਤ ਅਤੇ ਚਕਿਤਸਾ ਸਿੱਖਿਆ ਤੇ ਸਲਾਹਕਾਰ ਪ੍ਰੋਫੈਸਰ ਕੇ ਕੇ ਤਲਵਾਰ ਦੇ ਮਾਰਗਦਰਸ਼ਨ ਨਾਲ ਇੱਕ ਰਣਨੀਤੀ ਤਿਆਰ ਕੀਤੀ ਗਈ ਸੀ। 27 ਮਾਰਚ ਤੋਂ 4 ਜੂਨ ਦਰਮਿਆਨ ਗਿਰਾਵਟ ਦੌਰਾਨ ਰਾਜ ਸਰਕਾਰ ਨੇ 19 ਔਨਲਾਈਨ ਸੈਸ਼ਨ ਆਯੋਜਿਤ ਕੀਤੇ ਗਏ। ਕੋਵਿਡ ਦੇਖਭਾਲ਼ ਵਿੱਚ ਲੱਗੇ 1914 ਚਕਿਤਸਕਾਂ ਦੇ ਨਾਲ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਚਕਿਤਸਾ ਸਪੈਸ਼ਲਿਸਟ ਅਤੇ ਐਨਸਥੈਟਿਕਸ ਜਿਹੜੇ ਮਾਮੂਲੀ ਅਤੇ ਗੰਭੀਰ ਰੋਗੀਆਂ ਦੀ ਦੇਖਭਾਲ਼ ਕਰਦੇ ਸਨ; ਅਤੇ ਮੈਡੀਕਲ ਕਾਲਜਾਂ ਦੀ ਫੈਕਲਟੀ ਅਤੇ ਕੋਵਿਡ ਮਰੀਜ਼ਾਂ ਦੀ ਦੇਖਭਾਲ਼ ਵਿੱਚ ਲੱਗੇ ਹੋਰ ਕ੍ਰਿਟਿਕਲ ਕੈਰੀਅਰ ਐਕਸਪਰਟ ਸ਼ਾਮਲ ਸਨ।

  • ਹਰਿਆਣਾ: ਰਾਜ ਦੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਦੇ ਲੋਕਾਂ ਨੇ ਬਹਾਦਰੀ ਨਾਲ ਆਪਦਾ ਦਾ ਸਾਹਮਣਾ ਕੀਤਾ ਹੈ, ਜਿਸ ਕਾਰਨ ਹਰਿਆਣਾ ਦੀ ਪ੍ਰਗਤੀ ਨਾ ਤਾਂ ਰੁਕੀ ਹੈ ਅਤੇ ਨਾ ਹੀ ਭਵਿੱਖ ਵਿੱਚ ਇਹ ਘੱਟ ਹੋਵੇਗੀ। ਰਾਜ ਸਰਕਾਰ ਨੇ ਕੋਵਿਡ 19 ਮਹਾਮਾਰੀ ਦੌਰਾਨ ਜਨਹਿੱਤ ਵਿੱਚ ਵੱਖ-ਵੱਖ ਫੈਸਲੇ ਲਏ ਹਨ ਜਿਸ ਵਿੱਚ 1200 ਕਰੋੜ ਰੁਪਏ ਦਾ ਵਿੱਤੀ ਪੈਕੇਜ ਅਤੇ ਲੋੜਵੰਦਾਂ ਦੀ ਮਦਦ ਲਈ ਹਰਿਆਣਾ ਕੋਰੋਨਾ ਰਿਲਿਫ਼ ਫੰਡ ਦਾ ਨਿਰਮਾਣ ਸ਼ਾਮਲ ਹੈ।

  • ਕੇਰਲ: ਕੇਰਲ ਵਿੱਚ ਸਬਰੀਮਾਲਾ ਮੰਦਰ ਵਿੱਚ ਮਾਸਿਕ ਪੂਜਾ ਦੀ ਆਗਿਆ ਨਹੀਂ ਹੋਵੇਗੀ ਅਤੇ ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਸਲਾਨਾ ਉਤਸਵ ਵੀ ਰੱਦ ਹੋ ਗਿਆ ਹੈ।ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਤਿਰੂਵਨੰਥਪੁਰਮ ਮੈਡੀਕਲ ਕਾਲਜ ਹਸਪਤਾਲ ਵਿੱਚ ਅਲੱਗ ਵਾਰਡ ਵਿੱਚ ਆਤਮਹੱਤਿਆ ਕਰਨ ਵਾਲੇ 2 ਰੋਗੀਆਂ ਨਾਲ ਸਬੰਧਿਤ ਹਸਪਤਾਲ ਅਧਿਕਾਰੀਆਂ ਨੂੰ ਫਟਕਾਰ ਲਾਈ।ਸਿਹਤ ਵਿਭਾਗ ਦੇ ਵਧੀਕ ਪ੍ਰਿੰਸੀਪਲ ਸਕੱਤਰ  ਨੂੰ ਇਸ ਸਬੰਧ ਵਿੱਚ ਤਤਕਾਲ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਸਿਹਤ ਮੰਤਰੀ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਨ ਨੇ ਕੋਵਿਡ ਮਾਮਲਿਆਂ ਦੇ ਉਪਚਾਰ ਵਿੱਚ ਪੂਰਨ ਸਹਿਯੋਗ ਦੀ ਪੇਸ਼ਕਸ਼ ਕੀਤੀ।ਅੱਜ ਪੰਜ ਹੋਰ ਕੇਰਲਾਈਆਂ ਦੀ ਕੋਵਿਡ 19 ਨਾਲ ਰਾਜ ਦੇ ਬਾਹਰ ਮੌਤ ਹੋਈ। ਤਿੰਨ ਵਿੱਚੋਂ ਦੋ ਦੀ ਮੌਤ ਮੁੰਬਈ ਅਤੇ ਇੱਕ ਦੀ ਮੌਤ ਖਾੜੀ ਦੇਸ਼ਾਂ ਵਿੱਚ ਹੋਈ।

  • ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ 19 ਨਾਲ ਅੱਜ ਇੱਕ ਹੋਰ ਮੌਤ ਹੋਈ,12 ਨਵੇਂ ਕੇਸ ਮਿਲੇ ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 157 ਹੋ ਗਈ ਹੈ। ਸੁਪਰੀਮ ਕੋਰਟ ਨੇ ਤਮਿਲ ਨਾਡੂ ਸਰਕਾਰ ਵੱਲੋਂ ਚਲਾਏ ਜਾਂਦੇ ਆਸਰਾ ਗ੍ਰਹਿ ਵਿੱਚ 35 ਬੱਚਿਆਂ ਦੇ ਪਾਜ਼ਿਟਿਵ ਆਉਣ ਦਾ ਨੋਟਿਸ ਲੈਦਿਆਂ ਰਾਜ ਸਰਕਾਰ ਤੋਂ ਰਿਪੋਰਟ ਮੰਗੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ ਨਾਲ ਹੋਈਆਂ ਮੌਤਾਂ ਨੂੰ ਲੁਕਾਉਣ ਦਾ ਸਰਕਾਰ ਦਾ ਕੋਈ ਮਕਸਦ ਨਹੀਂ ਜਦਕਿ ਸਾਰੀ ਜਾਣਕਾਰੀ ਵਿੱਚ ਪਾਰਦਰਸ਼ਤਾ ਵਰਤੀ ਗਈ ਹੈ। ਰਾਜ ਸਰਕਾਰ ਦੇ ਦਫਤਰ ਦੂਜੇ ਸ਼ਨੀਵਾਰ ਨੂੰ ਡਿਸਇਨਫੈਕਸ਼ਨ ਅਤੇ ਫੁਮੀਗੇਸ਼ਨ ਲਈ ਬੰਦ ਰਹਿਣਗੇ। ਰਾਜ ਵਿੱਚ ਕੱਲ੍ਹ 1927 ਨਵੇਂ ਕੇਸ ਆਏ,1008 ਸਿਹਤਯਾਬ ਹੋਏ ਅਤੇ 19 ਮੌਤਾਂ ਹੋਈਆਂ। ਚੇਨਈ ਵਿੱਚ1390 ਕੇਸ ਮਿਲੇ। ਕੁੱਲ ਕੇਸ:36841,ਐਕਟਿਵ ਕੇਸ:17179,ਮੌਤਾਂ:326,ਚੇਨਈ ਵਿੱਚ ਐਕਟਿਵ ਕੇਸ:13085.

  • ਕਰਨਾਟਕ: ਰਾਜ ਸਰਕਾਰ ਨੇ ਪ੍ਰੀ ਪ੍ਰਾਇਮਰੀ ਅਤੇ ਲੋਅਰ ਪ੍ਰਾਇਮਰੀ ਤੋਂ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਰਚੁਅਲ ਕਲਾਸਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ; ਇਹ ਫੈਸਲਾ NIMHANS ਦੇ ਡਾਕਟਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਤੇ ਲਿਆ ਗਿਆ ਹੈ। ਰਾਜ ਸਰਕਾਰ ਨੇ ਆਟੋ ਚਾਲਕਾਂ ਅਤੇ ਕੈਬ ਡ੍ਰਾਇਵਰਾਂ ਦੀ ਕੋਵਿਡ ਰਾਹਤ ਲਈ ਟਰਾਂਸਪੋਰਟ ਵਿਭਾਗ ਨੂੰ 49 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਮਾਜਿਕ ਭਲਾਈ ਵਿਭਾਗ ਗ੍ਰਹਿ ਮੰਤਰਾਲੇ ਤੋਂ ਮਨਜੂਰੀ ਮਿਲਣ ਤੋਂ ਬਾਅਦ ਆਵਾਸੀ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਿਆ ਜਾਵੇਗਾ। ਕੱਲ੍ਹ 120 ਨਵੇਂ ਕੇਸਾਂ ਦੀ ਪੁਸ਼ਟੀ ਹੋਈ,257 ਸਿਹਤਯਾਬ ਹੋਏ ਅਤੇ ਤਿੰਨ ਦੀ ਮੌਤ ਹੋਈ। ਕੁੱਲ ਪਾਜ਼ਿਟਿਵ ਮਰੀਜ:6041,ਐਕਟਿਵ:3108,ਮੌਤਾਂ:69,ਸਿਹਤਯਾਬ:2862.

  • ਆਂਧਰ ਪ੍ਰਦੇਸ਼: ਕੁਵੈਤ ਵਿੱਚ ਫਸੇ 114 ਤੇਲਗੂ ਲੋਕ ਵਿਸ਼ਖਪਟਨਮ ਹਵਾਈ ਅੱਡੇ ਪਹੁੰਚੇ।ਮੁੱਖ ਮੰਤਰੀ ਨੇ ਕੇਂਦਰ ਨੂੰ ਵਿਦੇਸ਼ਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਧੇਰੇ ਉਡਾਣਾਂ ਚਲਾਉਣ ਦੀ ਅਪੀਲ ਕੀਤੀ। ਤਿੰਨ ਦਿਨ ਦੇ ਟਰਾਇਲ ਤੋਂ ਬਾਅਦ ਤਿਰੂਮੱਲ੍ਹਾ ਮੰਦਰ ਵਿੱਚ ਦਰਸ਼ਨ ਸ਼ੁਰੂ ਹੋਏ।ਟੀਟੀਡੀ ਨੇ 8 ਵਜੇ ਤੋਂ ਸ਼ੁਰੂ ਹੋਣ ਵਾਲੇ ਸਲਾਟਾਂ ਲਈ 3000 ਔਨਲਾਈਨ ਅਤੇ 3000 ਤੋਂ ਵੱਧ ਔਫਲਾਇਨ ਟਿਕਟਾਂ ਦਿੱਤੀਆਂ ਗਈਆਂ। ਬੀਤੇ 24 ਘੰਟਿਆਂ ਵਿੱਚ 11,602 ਸੈਪਲਾਂ ਵਿੱਚ 135 ਨਵੇਂ ਕੇਸ ਮਿਲੇ,65 ਸਿਹਤਯਾਬ ਹੋਏ80 ਮੌਤਾਂ। ਦੂਜੇ ਰਾਜਾਂ ਵਿੱਚੋਂ ਆਏ ਲੋਕਾਂ ਵਿੱਚੋਂ 971 ਪਾਜ਼ਿਟਿਵ ਪਾਏ ਗਏ ਅਤੇ ਜਿਨ੍ਹਾਂ ਵਿੱਚੋਂ 564 ਐਕਟਿਵ ਕੇਸ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 31 ਡਿਸਚਾਰਜ ਕੀਤੇ ਗਏ ਜਦਕਿ ਵਿਦੇਸ਼ਾਂ ਵਿੱਚ197 ਵਿੱਚ ਕੇਸਾਂ ਵਿੱਚੋਂ 176 ਅਜੇ ਵੀ ਐਕਟਿਵ ਹਨ।

  • ਤੇਲੰਗਾਨਾ: ਗਾਂਧੀ ਹਸਪਤਾਲ ਮੇਡੀਕੋਜ਼ ਨੇ ਵਿਰੋਧ ਜਾਰੀ ਰੱਖਿਆ ਹੈ, ਮੇਡੀਕੋਜ਼ ਨੇ ਹਸਪਤਾਲ ਦੇ ਅੰਦਰ ਵਿਰੋਧ ਕੀਤਾ ਅਤੇ ਗਾਂਧੀ ਹਸਪਤਾਲ ਵਿੱਚ ਵਿਕਲਪਿਤ ਅਤੇ ਨਿਯਮਤ ਕੰਮਾਂ ਦਾ ਬਾਈਕਾਟ ਕੀਤਾ।ਤੇਲੰਗਾਨਾ ਦੇ ਸਨਅਤ ਅਤੇ ਆਈਟੀ ਮੰਤਰੀ ਕੇ ਟੀ ਰਾਮਾ ਰਾਓ ਨੇ ਕਿਹਾ ਕਿ ਮੰਤਰੀ ਮੰਡਲ ਨੇ ਕੋਵਿਡ 19 ਦੇ ਨਿਜੀ ਪ੍ਰੀਖਨ ਦਾ ਫ਼ੈਸਲਾ ਕੀਤਾ ਹੈ। 11 ਜੂਨ ਨੂੰ ਕੁੱਲ ਕੇਸ4111 ਹਨ;ਵਿਦੇਸ਼ਾਂ ਤੋਂ ਆਏ ਅਤੇ ਪ੍ਰਵਾਸੀ ਲੋਕਾਂ ਵਿੱਚੋਂ 448 ਪਾਜ਼ਿਟਿਵ ਪਾਏ ਗਏ।

  • ਮਹਾਰਾਸ਼ਟਰ: ਬੁੱਧਵਾਰ ਨੂੰ ਰਾਜ ਵਿੱਚ 3254 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਸ ਨਾਲ ਕੁੱਲ ਗਿਣਤੀ 94,041 ਹੋਈ। ਰਾਜ ਵਿੱਚ 46,074 ਐਕਟਿਵ ਕੇਸ ਹਨ ਅਤੇ 44,517 ਸਿਹਤਯਾਬ ਹੋ ਚੁੱਕੇ ਹਨ। ਬੁੱਧਵਾਰ ਨੂੰ ਰਾਜ ਵਿੱਚ 149 ਮੌਤਾਂ ਹੋਈਆਂ ਜੋ ਕੇ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਹੌਟਸਪੌਟ ਮੁੰਬਈ ਵਿੱਚ ਬੁੱਧਵਾਰ ਨੂੰ 1567 ਨਵੇਂ ਕੇਸ ਮਿਲੇ ਅਤੇ 97 ਮੌਤਾਂ ਹੋਈਆਂ।ਰਾਜ ਵਿੱਚ ਕੋਵਿਡ ਦੇ ਕੇਸਾਂ ਵਿੱਚ ਵਾਧੇ ਦਾ ਰੁਝਾਨ ਹੈ ਅਤੇ ਨਾਲ ਹੀ ਸਿਹਤਯਾਬ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਮੌਤ ਦੀ ਦਰ ਵੀ ਰਾਸ਼ਟਰੀ ਔਸਤ ਦੇ ਆਸ-ਪਾਸ ਹੈ। ਸਿਹਤਯਾਬ ਹੋਣ ਦੀ ਦਰ ਵਿੱਚ ਸੁਧਾਰ ਨਾਲ ਧਾਰਾਵੀ, ਮਹੀਮ ਅਤੇ ਦਾਦਰ ਜਿਹੇ ਇਲਾਕਿਆਂ ਵਿੱਚ ਕੁਝ ਰਾਹਤ ਮਿਲੀ ਹੈ।

  • ਗੁਜਰਾਤ: ਬੁੱਧਵਾਰ ਨੂੰ ਰਾਜ ਦੇ 21 ਜ਼ਿਲ੍ਹਿਆਂ ਵਿੱਚ ਕੋਵਿਡ ਦੇ 510 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 21,554 ਹੋ ਗਈ ਹੈ। ਇਸ ਦੇ ਨਾਲ ਹੀ 370 ਮਰੀਜ਼ ਸਿਹਤਯਾਬ ਹੋਏ ਅਤੇ ਡਿਸਚਾਰਜ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਧ ਕੇ 14,743 ਹੋਈ। ਮੌਜੂਦਾ ਸਮੇਂ 5,464 ਐਕਟਿਵ ਕੇਸ ਹਨ।

  • ਰਾਜਸਥਾਨ: ਸਵੇਰ ਤੱਕ ਕੋਵਿਡ 19 ਦੇ 51 ਨਵੇਂ ਕੇਸ ਮਿਲਣ ਨਾਲ ਕੁੱਲ ਗਿਣਤੀ 11,368 ਹੋਈ।ਹੁਣ ਤੱਕ 8502 ਮਰੀਜ ਤੰਦਰੁਸਤ ਹੋਏ। ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਪਿਛਲੇ 8 ਦਿਨਾਂ ਵਿੱਚ ਕੋਵਿਡ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ 268 ਕੇਸਾਂ ਦੀ ਔਸਤ ਵਿੱਚ ਵੀ ਰੋਜ਼ਾਨਾ ਵਾਧਾ ਹੋ ਰਿਹਾ ਹੈ।

  • ਮੱਧ ਪ੍ਰਦੇਸ਼: ਬੁੱਧਵਾਰ ਨੂੰ ਰਾਜ ਵਿੱਚ 200 ਨਵੇਂ ਕੇਸ ਮਿਲਣ ਨਾਲ ਕੋਰੋਨਾ ਵਾਇਰਸ ਕੇਸਾਂ ਦੀ ਗਿਣਤੀ ਵਧਕੇ 10,049 ਹੋਈ, ਜਦਕਿ 427 ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਨਵੇਂ ਕੇਸ ਇੰਦੌਰ ਅਤੇ ਭੋਪਾਲ ਹੌਟਸਪੌਟ ਅਤੇ ਬਾਅਦ ਵਿੱਚ ਰਤਲਾਮ ਜ਼ਿਲ੍ਹੇ ਵਿੱਚ ਮਿਲੇ ਹਨ। ਹੁਣ ਤੱਕ 6892 ਮਰੀਜ਼ ਸਿਹਤ ਯਾਬ ਹੋ ਚੁੱਕੇ ਹਨ ਅਤੇ 2,730 ਐਕਟਿਵ ਕੇਸ ਹਨ। ਰਾਜ ਵਿੱਚ ਹੁਣ ਤੱਕ ਕੋਵਿਡ ਦੇ 2 ਲੱਖ 28 ਹਜ਼ਾਰ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਮੱਧ ਪ੍ਰਦੇਸ਼ ਵਿੱਚ ਸਿਹਤਯਾਬ ਹੋਣ ਦੀ ਦਰ ਦੇਸ਼ ਵਿੱਚ ਰਾਜਸਥਾਨ ਤੋਂ ਬਾਅਦ ਦੂਜੀ ਸਭ ਤੋਂ ਵੱਧ ਦਰ ਹੈ।

  • ਛੱਤੀਸਗੜ੍ਹ: ਬੁੱਧਵਾਰ ਨੂੰ ਕੋਵਿਡ ਦੇ 114 ਨਵੇਂ ਕੇਸ ਮਿਲਣ ਨਾ ਕੁੱਲ ਕੇਸ 1359 ਹੋਏ। ਰਾਜ ਵਿੱਚ ਐਕਟਿਵ ਕੇਸ 958 ਹਨ ਜਦਕਿ 402 ਮਰੀਜ਼ ਸਿਹਤਯਾਬ ਹੋਏ ਅਤੇ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ।

  • ਗੋਆ: ਬੁੱਧਵਾਰ ਨੂੰ ਕੋਵਿਡ 19 ਦੇ 28 ਨਵੇਂ ਕੇਸਾਂ ਦੀ ਪੁਸ਼ਟੀ ਨਾਲ ਕੁੱਲ ਗਿਣਤੀ 387 ਹੋਈ। ਰਾਜ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਦੀ ਗਿਣਤੀ 320 ਹੈ।

 

ਫੈਕਟ ਚੈੱਕ 

 

https://static.pib.gov.in/WriteReadData/userfiles/image/image007217E.png

 

 

 

 

Description: Image

https://static.pib.gov.in/WriteReadData/userfiles/image/image009S64S.jpg

 

 

********

ਵਾਈਬੀ



(Release ID: 1631033) Visitor Counter : 185