ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 10 JUN 2020 9:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਇਜ਼ਰਾਈਲ  ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਬੈਂਜਾਮਿਨ ਨੇਤਨਯਾਹੂ  ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਹਾਲੀਆ ਕਾਰਜਭਾਰ ਸੰਭਾਲਣ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨੇਤਨਯਾਹੂ  ਦੀ ਅਗਵਾਈ ਅਤੇ ਮਾਰਗਦਰਸ਼ਨ ਤਹਿਤ ਭਾਰਤ-ਇਜ਼ਰਾਈਲ ਸਾਂਝੇਦਾਰੀ ਜਾਰੀ ਰਹੇਗੀ।

 

ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦੇ ਸੰਦਰਭ ਵਿੱਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਸਹਿਯੋਗ  ਦੇ ਸੰਭਾਵਿਤ ਖੇਤਰਾਂ ਤੇ ਚਰਚਾ ਕੀਤੀ। ਇਸ ਵਿੱਚ ਟੀਕਿਆਂਚਿਕਿਤਸਾ-ਸ਼ਾਸਤਰ ਅਤੇ ਨਿਦਾਨ-ਸ਼ਾਸਤਰ  ਦੇ ਖੇਤਰ ਵਿੱਚ ਖੋਜ ਤੇ ਵਿਕਾਸ ਦੇ ਯਤਨ ਸ਼ਾਮਲ ਹਨ।  ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਟੀਮਾਂ ਦੇ ਚਲ ਰਹੇ ਅਦਾਨ-ਪ੍ਰਦਾਨ ਨੂੰ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ ਅਤੇ ਉਨ੍ਹਾਂ ਨੇ ਮੰਨਿਆ ਕਿ ਇਸ ਪ੍ਰਕਾਰ ਦੇ ਸਹਿਯੋਗ ਦਾ ਲਾਭ ਮਾਨਵਤਾ ਦੇ ਵਿਆਪਕ ਹਿਤ ਲਈ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ। 

 

ਦੋਹਾਂ ਨੇਤਾਵਾਂ ਨੇ ਦੁਵੱਲੇ ਏਜੰਡੇ  ਦੇ ਹੋਰ ਮਹੱਤਵਪੂਰਨ ਵਿਸ਼ਿਆਂ ਦੀ ਸਮੀਖਿਆ ਕੀਤੀ ਅਤੇ ਸਹਿਮਤੀ ਪ੍ਰਗਟਾਈ ਕਿ ਕੋਵਿਡ ਸੰਕਟ ਦੇ ਬਾਅਦ ਦੀ ਦੁਨੀਆ ਕਈ ਖੇਤਰਾਂ ਵਿੱਚ ਪਰਸਪਰ ਤੌਰ ਤੇ ਲਾਭਕਾਰੀ ਸਾਂਝੇਦਾਰੀ ਲਈ ਹੋਰ ਅਧਿਕ ਅਵਸਰ ਪੈਦਾ ਕਰੇਗੀ।  ਵਿਸ਼ੇਸ਼ ਤੌਰ ਤੇ ਉਨ੍ਹਾਂ ਨੇ ਹੈਲਥ ਟੈਕਨੋਲੋਜੀਖੇਤੀਬਾੜੀ ਇਨੋਵੇਸ਼ਨਰੱਖਿਆ-ਸਹਿਯੋਗ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਭਾਰਤ ਅਤੇ ਇਜ਼ਰਾਈਲ  ਦਰਮਿਆਨ ਪਹਿਲਾਂ ਤੋਂ ਹੀ ਮਜ਼ਬੂਤ ਸਹਿਯੋਗ ਨੂੰ ਵਿਸਤਾਰ ਦੇਣ ਲਈ ਅਪਾਰ ਸੰਭਾਵਨਾਵਾਂ ਦਾ ਮੁੱਲਾਂਕਣ ਕੀਤਾ। 

 

ਦੋਹਾਂ ਨੇਤਾਵਾਂ ਨੇ ਬਦਲਦੇ ਆਲਮੀ ਪਰਿਦ੍ਰਿਸ਼ ਵਿੱਚ ਉੱਭਰਦੇ ਅਵਸਰਾਂ ਅਤੇ ਚੁਣੌਤੀਆਂ ਉੱਤੇ ਆਪਣੇ ਮੁੱਲਾਂਕਣ ਸਾਂਝੇ ਕਰਨ ਅਤੇ ਇੱਕ-ਦੂਜੇ ਨਾਲ ਸਲਾਹ-ਮਸ਼ਵਰਾ ਕਰਨ ਲਈ ਨਿਯਮਿਤ ਤੌਰ ਤੇ ਸੰਪਰਕ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ।

 

 

****

ਵੀਆਰਆਰਕੇ/ਕੇਪੀ



(Release ID: 1630858) Visitor Counter : 219