PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 10 JUN 2020 6:10PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ (1,35,205) ਦੀ ਸੰਖਿਆ, ਸਰਗਰਮ ਮਾਮਲਿਆਂ (1,33,632) ਤੋਂ ਜ਼ਿਆਦਾ ਹੋ ਗਈ ਹੈ।

  • ਸੁਧਾਰ ਦੀ ਦਰ ਵਧ ਕੇ 48.88 ਪ੍ਰਤੀਸ਼ਤ ਹੋ ਗਈ ਹੈ।

  • ਹੁਣ ਤੱਕ 50 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

  • ਕੋਵਿਡ ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਸਾਰੇ ਸੀਜੀਐੱਚਐੱਸ ਪੈਨਲ ਦੇ ਹਸਪਤਾਲਾਂ ਨੂੰ ਸੀਜੀਐੱਚਐੱਸ ਲਾਭਾਰਥੀਆਂ ਨੂੰ ਇਲਾਜ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ।

  • ਲੌਕਡਾਊਨ ਦੇ ਲਾਗੂ ਹੋਣ ਦੇ ਬਾਅਦ ਤੋਂ ਹੁਣ ਤੱਕ ਸਪਲਾਈ ਚੇਨ ਨੂੰ ਸੁਚਾਰੂ ਬਣਾਈ ਰੱਖਣ ਲਈ 31.9 ਲੱਖ ਤੋਂ ਜ਼ਿਆਦਾ ਵੈਗਨਾਂ ਤੋਂ ਸਪਲਾਈ ਕੀਤੀ ਗਈ ਹੈ।  

 

https://static.pib.gov.in/WriteReadData/userfiles/image/image004IUCW.jpg

https://static.pib.gov.in/WriteReadData/userfiles/image/image0050N0S.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ;ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਸੰਖਿਆ ਸਰਗਰਮ ਰੋਗੀਆਂ ਦੀ ਸੰਖਿਆ ਨਾਲੋਂ ਜ਼ਿਆਦਾ ਹੋਈ;  ਆਈਸੀਐੱਮਆਰ ਦੁਆਰਾ 50 ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਗਈ; ਕੋਵਿਡ -19 ਪ੍ਰਬੰਧਨ ਵਿੱਚ ਰਾਜਾਂ ਦੀ ਸਹਾਇਤਾ ਕਰਨ ਲਈ 6 ਸ਼ਹਿਰਾਂ ਵਿੱਚ ਕੇਂਦਰੀ ਟੀਮਾਂ ਤੈਨਾਤ

ਪਿਛਲੇ 24 ਘੰਟਿਆਂ ਦੌਰਾਨ 5,991 ਰੋਗੀ ਕੋਵਿਡ-19 ਰੋਗ ਤੋਂ ਮੁਕਤ ਹੋ ਚੁੱਕੇ ਹਨ। ਇਸ ਨਾਲ ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਸੰਖਿਆ ਵਧ ਕੇ 1,35,205 ਹੋ ਗਈ ਹੈ, ਜਦਕਿ ਸਰਗਰਮ ਰੋਗੀਆਂ ਦੀ ਕੁੱਲ ਸੰਖਿਆ ਹੁਣ 1,33,632 ਹੈ। ਪਹਿਲੀ ਵਾਰ, ਤੰਦਰੁਸਤ ਹੋ ਚੁੱਕੇ ਰੋਗੀਆਂ ਦੀ ਕੁੱਲ ਸੰਖਿਆ ਸਰਗਰਮ ਰੋਗੀਆਂ ਦੀ ਸੰਖਿਆ ਤੋਂ ਜ਼ਿਆਦਾ ਹੋ ਗਈ ਹੈ। ਰਿਕਵਰੀ ਦੀ ਦਰ ਹੁਣ 48.88 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਆਈਸੀਐੱਮਆਰ ਦੁਆਰਾ ਕੀਤੀ ਗਈ ਜਾਂਚ ਦੀ ਗਿਣਤੀ 50 ਲੱਖ ਤੋਂ ਜ਼ਿਆਦਾ ਹੋ ਗਈ ਹੈ, ਅੱਜ ਇਹ ਸੰਖਿਆ 50,61,332 ਹੈ। ਪਿਛਲੇ 24 ਘੰਟਿਆਂ ਦੌਰਾਨ, ਆਈਸੀਐੱਮਆਰ ਨੇ 1,45,216 ਨਮੂਨਿਆਂ ਦੀ ਜਾਂਚ ਕੀਤੀ ਹੈ। ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਜਾਂਚ ਸਮਰੱਥਾ ਵਿੱਚ ਵਾਧਾ ਜਾਰੀ ਰੱਖਿਆ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ ਵਧ ਕੇ 590 ਹੋ ਗਈ ਹੈ ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ ਹੁਣ 233 (ਕੁੱਲ 823) ਹੋ ਗਈ ਹੈ।

ਛੇ ਸ਼ਹਿਰਾਂ-ਮੁੰਬਈ, ਅਹਿਮਦਾਬਾਦ, ਚੇਨਈ, ਕੋਲਕਾਤਾ, ਦਿੱਲੀ ਅਤੇ ਬੰਗਲੁਰੂ ਵਿੱਚ ਕੋਵਿਡ-19 ਲਈ ਸ਼ੁਰੂ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਰਾਜ ਸਿਹਤ ਵਿਭਾਗਾਂ ਅਤੇ ਮਿਊਂਸਪਲ ਹੈਲਥ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਅਤੇ ਮੁਢਲੀ ਮਦਦ ਉਪਲੱਬਧ ਕਰਵਾਉਣ ਲਈ ਕੇਂਦਰੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

https://pib.gov.in/PressReleasePage.aspx?PRID=1630666

 

ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਲਈ, ਰਾਜ ਸਰਕਾਰਾਂ ਦੁਆਰਾ ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲਾਂ ਨੂੰ ਕੋਵਿਡ-ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੀਜੀਐੱਚਐੱਸ ਤਹਿਤ ਸਿਹਤ ਸੇਵਾ ਸੰਗਠਨਾਂ (ਐੱਚਸੀਓ) ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ।  ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲ ਜਿਨ੍ਹਾਂ ਨੂੰ ਰਾਜ ਸਰਕਾਰਾਂ ਦੁਆਰਾ ਕੋਵਿਡ-ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ ਹੈ, ਕੋਵਿਡ ਨਾਲ ਸਬੰਧਿਤ ਸਮੁੱਚੇ ਇਲਾਜ ਲਈ ਸੀਜੀਐੱਚਐੱਸ ਦੇ ਮਿਆਰਾਂ ਅਨੁਸਾਰ ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਦੀ ਸੁਵਿਧਾ ਪ੍ਰਦਾਨ ਕਰਨਗੇ। ਇਸ ਪ੍ਰਕਾਰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲ ਜਿਨ੍ਹਾਂ ਨੂੰ ਕੋਵਿਡ ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਨਹੀਂ ਕੀਤਾ ਗਿਆ ਹੈ, ਉਹ ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਦੀ ਸੁਵਿਧਾ ਦੇਣ/ਦਾਖਲ ਕਰਨ ਤੋਂ ਇਨਕਾਰ ਨਹੀਂ ਕਰਨਗੇ ਅਤੇ ਹੋਰ ਸਾਰੇ ਇਲਾਜਾਂ ਲਈ ਸੀਜੀਐੱਚਐੱਸ ਦੇ ਮਿਆਰਾਂ ਅਨੁਸਾਰ ਹੀ ਚਾਰਜ ਲੈਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ ਕਾਰਵਾਈ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1630602

 

ਲੌਕਡਾਊਨ ਦੇ ਉਠਾਏ ਜਾਣ 'ਤੇ ਰੇਲਵੇ ਭਾੜਾ ਦੁਬਾਰਾ ਅੱਗੇ ਦੀ ਗਤੀ ਨੂੰ ਦਰਸਾਉਂਦਾ ਹੈ

 

ਭਾਰਤੀ ਰੇਲਵੇ ਕੋਵਿਡ - 19 ਕਾਰਨ ਦੇਸ਼ ਵਿਆਪੀ ਲੌਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਆਪਣੀ ਭਾੜੇ ਅਤੇ ਪਾਰਸਲ ਸੇਵਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਨਾਗਰਿਕਾਂ ਲਈ ਜ਼ਰੂਰੀ ਵਸਤਾਂ ਅਤੇ ਊਰਜਾ ਅਤੇ ਬੁਨਿਆਦੀ ਖੇਤਰ ਲਈ ਮਹੱਤਵਪੂਰਨ ਵਸਤਾਂ ਦੀ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ, ਭਾਰਤੀ ਰੇਲਵੇ ਨੇ ਆਪਣੇ ਮਾਲ ਗਲਿਆਰੇ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਿਆ ਹੈ ਅਤੇ ਦੋਵੇਂ ਘਰੇਲੂ ਅਤੇ ਉਦਯੋਗ ਸੈਕਟਰਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਫਲ ਰਿਹਾ ਹੈ।

ਮਈ ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਨੇ ਅਪ੍ਰੈਲ 2020 ਤੱਕ 65.14 ਮਿਲੀਅਨ ਟਨ ਢੋਆ-ਢੁਆਈ ਦੇ ਮੁਕਾਬਲੇ, ਮਈ ਤੱਕ 82.27 ਮਿਲੀਅਨ ਟਨ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਕੀਤੀ ਹੈ ਜੋ ਕਿ 25% ਵੱਧ ਹੈ।

https://pib.gov.in/PressReleseDetail.aspx?PRID=1630647

 

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਪੁਨਰਨਿਰਮਾਣ ਪ੍ਰੋਜੈਕਟ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਨੇ ਅੱਜ ਉੱਤਰਾਖੰਡ ਰਾਜ ਸਰਕਾਰ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਕੇਦਾਰਨਾਥ ਮੱਠ ਵਿਕਾਸ ਤੇ ਪੁਨਰਨਿਰਮਾਣ ਪ੍ਰੋਜੈਕਟ ਦੀ ਸਮੀਖਿਆ ਕੀਤੀ। ਇਸ ਤੀਰਥਸਥਾਨ ਦੇ ਪੁਨਰਨਿਰਮਾਣ ਲਈ ਆਪਣਾ ਦ੍ਰਿਸ਼ਟੀਕੋਣ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੂੰ ਕੇਦਾਰਨਾਥ ਅਤੇ ਬਦਰੀਨਾਥ ਜਿਹੇ ਪਵਿੱਤਰ ਸਥਾਨਾਂ ਦੇ ਵਿਕਾਸ ਪ੍ਰੋਜੈਕਟਾਂ ਦੇ ਡਿਜ਼ਾਇਨ ਬਹੁਤ ਦੂਰ ਦੀ ਸੋਚ ਰੱਖ ਕੇ ਇਸ ਤਰੀਕੇ ਤਿਆਰ ਕਰਨੇ ਚਾਹੀਦੇ ਹਨ, ਜੋ ਹਰ ਤਰ੍ਹਾਂ ਦੇ ਸਮੇਂ ਦੀਆਂ ਔਕੜਾਂ ਦੀ ਪ੍ਰੀਖਿਆ ਨੂੰ ਝੱਲ ਸਕਣ ਅਤੇ ਵਾਤਾਵਰਣ ਪੱਖੀ ਹੋਣ ਅਤੇ ਕੁਦਰਤ ਤੇ ਆਪਣੇ ਆਲੇ–ਦੁਆਲੇ ਨਾਲ ਉਨ੍ਹਾਂ ਦੀ ਇੱਕਸੁਰਤਾ ਬੈਠਦੀ ਹੋਵੇ। ਮੌਜੂਦਾ ਸਥਿਤੀ ਅਤੇ ਪਵਿੱਤਰ ਸਥਾਨਾਂ ਉੱਤੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਮੁਕਾਬਲਤਨ ਬਹੁਤ ਘੱਟ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਉਸਾਰੀ ਦੇ ਮੌਜੂਦਾ ਸਮੇਂ ਦਾ ਲਾਹਾ ਲੈਂਦਿਆਂ ਕਾਮਿਆਂ ਦੇ ਪੂਲਸ ਦੀ ਉਚਿਤ ਵੰਡ ਦੁਆਰਾ ਮੁਲਤਵੀ ਪਏ ਕੰਮ ਮੁਕੰਮਲ ਕੀਤੇ ਜਾ ਸਕਦੇ ਹਨ ਪਰ ਇਸ ਸਭ ਦੌਰਾਨ ਸਮਾਜਿਕ–ਦੂਰੀ ਦੇ ਨਿਯਮ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਇਸ ਨਾਲ ਸੁਵਿਧਾਵਾਂ ਤੇ ਬੁਨਿਆਦੀ ਢਾਂਚਾ ਸਿਰਜਣ ਵਿੱਚ ਮਦਦ ਮਿਲੇਗੀ, ਤਾਂ ਜੋ ਆਉਂਦੇ ਸਾਲਾਂ ਦੌਰਾਨ ਵਧੇਰੇ ਸੈਲਾਨੀਆਂ ਦੀ ਗਿਣਤੀ ਨੂੰ ਬਿਹਤਰ ਤਰੀਕੇ ਕਾਇਮ ਰੱਖਿਆ ਜਾ ਸਕੇ।

https://pib.gov.in/PressReleseDetail.aspx?PRID=1630620

 

ਪ੍ਰਾਈਵੇਟ ਸੈਕਟਰ ਨੂੰ ਆਪਣੀ ਸਮਰੱਥਾ ਵਿੱਚ ਸੁਧਾਰ ਲਈ ਇਸਰੋ (ISRO) ਦੀਆਂ ਸੁਵਿਧਾਵਾਂ ਅਤੇ ਹੋਰ ਸਬੰਧਿਤ ਸੰਪਤੀਆਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ: ਡਾ. ਜਿਤੇਂਦਰ ਸਿੰਘ

ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਪੁਲਾੜ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬੱਧੀਆਂ ਦੀ ਜਾਣਕਾਰੀ ਦਿੰਦੇ ਹਨ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦਾ ਆਤਮਨਿਰਭਰ ਭਾਰਤ ਦਾ ਰੋਡਮੈਪ ਆਪਣੇ ਉੱਤੇ ਭਰੋਸਾ ਰੱਖਣ ਵਾਲੇ ਭਾਰਤ ਦੀ ਦਿਸ਼ਾ ਵਿੱਚ ਹੈ, ਜਿਸ ਵਿੱਚ ਪੁਲਾੜ ਗਤੀਵਿਧੀਆਂ ਵਿੱਚ ਨਿਜੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਕਲਪਨਾ ਕੀਤੀ ਗਈ ਹੈ ਜਿਵੇਂ ਕਿ ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਸੀ। ਭਾਰਤੀ ਪ੍ਰਾਈਵੇਟ ਸੈਕਟਰ, ਭਾਰਤ ਦੀ ਪੁਲਾੜ ਖੇਤਰ ਦੀ ਯਾਤਰਾ ਵਿੱਚ ਸਹਿ ਮੁਸਾਫ਼ਿਰ ਹੈ। ਕੋਰੋਨਾ ਮਹਾਮਾਰੀ ਦੌਰਾਨ ਵੀ, ਇਸਰੋ ਦੇ ਵਿਗਿਆਨਕ ਜ਼ਰੂਰੀ ਮੈਡੀਕਲ ਉਪਕਰਣ, ਸੁਰੱਖਿਆ ਕਿੱਟ, ਅਤੇ ਹੋਰ ਉਪਕਰਣ ਪ੍ਰਦਾਨ ਕਰਨ ਦੇ ਸਰਬਉੱਤਮ ਤਰੀਕਿਆਂ ਦੀ ਖੋਜ ਵਿੱਚ ਲੱਗੇ ਹੋਏ ਹਨ।

https://pib.gov.in/PressReleseDetail.aspx?PRID=1630524

 

ਪ੍ਰਧਾਨ ਮੰਤਰੀ ਅਤੇ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਦਰਮਿਆਨ ਟੈਲੀਫ਼ੋਨ ਉੱਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਮਹਾਮਹਿਮ ਰੌਡ੍ਰਿਗੋ ਦੁਤੇਰਤੇ (His Excellency Rodrigo Duterte) ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ ਅਤੇ ਦੋਵੇਂ ਸਰਕਾਰਾਂ ਵੱਲੋਂ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਹੱਲ ਲਈ ਚੁੱਕੇ ਕਦਮਾਂ ਬਾਰੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਇਸ ਵੇਲੇ ਚਲ ਰਹੇ ਸਿਹਤ–ਸੰਕਟ ਦੌਰਾਨ ਇੱਕ–ਦੂਜੇ ਦੇ ਦੇਸ਼ ਵਿੱਚ ਆਪੋ–ਆਪਣੇ ਨਾਗਰਿਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਘਰ–ਵਾਪਸੀ ਯਕੀਨੀ ਬਣਾਉਣ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਨੇ ਫ਼ਿਲੀਪੀਨਜ਼ ਨੂੰ ਜ਼ਰੂਰੀ ਫ਼ਾਰਮਾਸਿਊਟੀਕਲ ਉਤਪਾਦਾਂ ਦੀ ਸਪਲਾਈ ਬਕਰਾਰ ਰੱਖਣ ਲਈ ਭਾਰਤ ਵੱਲੋਂ ਚੁੱਕੇ ਕਦਮਾਂ ਦੀ ਵੀ ਸ਼ਲਾਘਾ ਕੀਤੀ।

https://pib.gov.in/PressReleseDetail.aspx?PRID=1630515

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੋਰੋਨਾ 'ਤੇ ਕਾਬੂ ਪਾਉਣ ਲਈ ਅਣਥੱਕ ਮਿਹਨਤ ਕਰਨ ਵਾਲੇ ਡਾਕਟਰਾਂ, ਸਿਹਤ ਕਰਮਚਾਰੀਆਂ, ਨਿਗਮ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਸ ਦੇ ਸਿੱਟੇ ਵਜੋਂ ਹੀ ਸਰਗਰਮ ਕੇਸਾਂ ਵਿੱਚ ਕਮੀ ਆਈ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਜੋ ਲਾਗ ਬਾਰੇ ਛੇਤੀਤੋਂ ਛੇਤੀ ਪਤਾ ਲਾਇਆ ਜਾ ਸਕੇ ਅਤੇ ਇਸ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਹੱਦਾਂ ਦੇ ਖੁੱਲ੍ਹੇ ਹੋਣ ਦਾ ਹਵਾਲਾ ਦਿੰਦਿਆਂ ਪ੍ਰਸ਼ਾਸਕ ਨੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਦੂਜਾ ਉਛਾਲ ਆਉਣ ਦੀ ਸੂਰਤ ਵਿੱਚ ਸਾਰੇ ਹਸਪਤਾਲ ਤੇ ਸਿਹਤ ਕੇਂਦਰ ਮਰੀਜ਼ਾਂ ਨੂੰ ਦਾਖ਼ਲ ਕਰਨ ਲਈ ਤਿਆਰ ਬਰ ਤਿਆਰ ਰਹਿਣ।

  • ਹਰਿਆਣਾ: ਹਰਿਆਣਾ ਸਰਕਾਰ ਨੇ ਘੱਟੋ ਘੱਟ ਦੋ ਦਿਨ ਤੇ ਲਗਾਤਾਰ ਦੋ ਰਾਤਾਂ ਲਈ ਜ਼ਿਲ੍ਹਿਆਂ ਦੇ ਦੌਰੇ ਕਰ ਮੌਜੂਦਾ ਪ੍ਰਬੰਧਾਂ ਦੀ ਨਿਗਰਾਨੀ ਅਤੇ ਸਮੀਖਿਆ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਰਾਜ ਅੰਦਰ ਕੋਵਿਡ-19 ਦੇ ਫੈਲਣ ਦੀ ਦਰ ਨੂੰ ਦੇਖਦਿਆਂ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਸੀਨੀਅਰ ਅਧਿਕਾਰੀ ਤੈਨਾਤ ਕੀਤੇ ਹਨ। ਸਬੰਧਿਤ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਵਿੱਚ ਪੁਲਿਸ, ਯੂਐੱਲਬੀ, ਸਿਹਤ ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗਾਂ ਦੇ ਸਾਰੇ ਅਧਿਕਾਰੀ ਕੰਮ ਵਿੱਚ ਜੁਟੇ ਹੋਏ ਹਨ ਅਤੇ ਕੋਵਿਡ-19 ਖ਼ਿਲਾਫ ਲੜਾਈ ਜਾਰੀ ਰੱਖਣ ਲਈ ਚੜ੍ਹਦੀ ਕਲਾ ਵਿੱਚ ਹਨ।

  • ਮਹਾਰਾਸ਼ਟਰ: 2,259 ਨਵੇਂ ਮਾਮਲਿਆਂ ਦੇ ਨਾਲ ਮਹਾਰਾਸ਼ਟਰ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ 90,787 ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ 120 ਮੌਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਨਾਲ ਕੁੱਲ ਗਿਣਤੀ 3289 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਛੁੱਟੀ ਪਾਉਣ ਵਾਲੇ 1663 ਵਿਅਕਤੀਆਂ ਦੇ ਨਾਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 42,638 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਮੁੰਬਈ 'ਚ 1,015 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਕਾਰਨ ਕੁੱਲ ਗਿਣਤੀ ਵੱਧ ਕੇ 50,878 ਹੋ ਗਈ। ਸ਼ਹਿਰ ਵਿੱਚ 58 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 1,758 ਹੋ ਗਈ। ਮੁੰਬਈ ਵਿੱਚ ਦਰਜ ਮਾਮਲਿਆਂ ਦੀ ਗਿਣਤੀ ਹੁਣ ਚੀਨ ਦੇ ਵੁਹਾਨ ਤੋਂ ਵੀ ਪਾਰ ਹੋ ਗਈ ਹੈ, ਜਿੱਥੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਸੀ। ਇਨ੍ਹਾਂ ਭਿਆਨਕ ਹਾਲਾਤਾਂ ਦਰਮਿਆਨ ਆਸ ਦੀ ਕਿਰਨ ਜਾਗੀ ਹੈ ਕਿ ਮੁੰਬਈ ਵਿੱਚ ਕੇਸ ਦੁੱਗਣੇ ਹੋਣ ਦੀ ਦਰ ਦਾ ਵਕਫਾ ਵੱਧ ਕੇ 23 ਦਿਨ ਹੋ ਗਿਆ ਹੈ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ-ਝੋਂਪੜੀ ਵਿੱਚ ਵੀ ਇਹ ਵਕਫਾ 48 ਦਿਨ ਹੋ ਗਿਆ ਹੈ। ਇਸ ਤੋਂ ਇਲਾਵਾ, ਪਿਛਲੇ ਸੱਤ ਦਿਨਾਂ ਦੌਰਾਨ ਧਾਰਾਵੀ ਤੋਂ ਕਿਸੇ ਮੌਤ ਦੀ ਖ਼ਬਰ ਨਹੀਂ ਹੈ।

  • ਗੁਜਰਾਤ: ਕੋਵਿਡ-19 ਦੇ 470 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲਿਆਂ ਦਾ ਅੰਕੜਾ 21044 ਤੱਕ ਪਹੁੰਚ ਗਿਆ ਹੈ, ਜਿਨ੍ਹਾਂ ਵਿੱਚੋਂ 5336 ਮੌਜੂਦਾ ਕੇਸ ਹਨ। ਹੌਟਸਪੌਟ ਅਹਿਮਦਾਬਾਦ ਅੰਦਰ ਇਨ੍ਹਾਂ ਵਿੱਚੋਂ 331 ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,313 ਹੋ ਗਈ, ਮੰਗਲਵਾਰ ਨੂੰ 33 ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਹਸਪਤਾਲਾਂ ਵਿੱਚੋਂ 409 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14,373 ਹੋ ਗਈ। ਇਸ ਦੇ ਨਾਲ ਹੀ, ਅਹਿਮਦਾਬਾਦ ਵਿੱਚ, ਪ੍ਰਸਿੱਧ ਕ੍ਰਿਟੀਕਲ ਕੇਅਰ ਮਾਹਰ ਡਾਕਟਰ ਰਾਜ ਰਾਵਲ ਨੇ ਮਾਹਰ ਡਾਕਟਰਾਂ ਦਾ ਇੱਕ ਸਮੂਹ ਬਣਾਇਆ ਹੈ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਕੋਵਿਡ ਹੋਮ ਕੇਅਰ ਸੇਵਾ ਸ਼ੁਰੂ ਕੀਤੀ ਹੈ। ਘਰੇਲੂ ਦੇਖਭਾਲ ਸੇਵਾ ਅਧੀਨ, ਮਰੀਜ਼ਾਂ ਨੂੰ ਸਹਾਇਕ ਨਰਸ, ਆਕਸੀਜਨ ਅਤੇ ਲੋੜ ਪੈਣ 'ਤੇ ਨਿਗਰਾਨੀ ਵੀ ਪ੍ਰਦਾਨ ਕੀਤੀ ਜਾਵੇਗੀ।

  • ਰਾਜਸਥਾਨ: ਅੱਜ ਸਵੇਰ ਤੱਕ ਕੋਵਿਡ-19 ਦੇ 123 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਮੰਗਲਵਾਰ ਨੂੰ 369 ਨਵੇਂ ਕੇਸ ਸਾਹਮਣੇ ਆਏ ਸਨ, ਜਿਸ ਨਾਲ ਰਾਜ ਵਿੱਚ ਕੋਰੋਨਵਾਇਰਸ ਦੇ ਕੁੱਲ ਪਾਜ਼ਿਟਿਵ ਮਾਮਲੇ 11,368 ਹੋ ਗਏ ਹਨ। ਹੁਣ ਤੱਕ ਰਾਜ ਵਿੱਚ 8502 ਮਰੀਜ਼ ਠੀਕ ਹੋ ਚੁੱਕੇ ਹਨ ਜੋ ਦੇਸ਼ ਵਿੱਚ ਸਭ ਤੋਂ ਵੱਧ ਤੰਦਰੁਸਤੀ ਦਰ ਹੈ। ਰਾਜਸਥਾਨ ਸਰਕਾਰ ਨੇ ਕੋਰੋਨਾ ਮਾਮਲਿਆਂ ਵਿੱਚ ਨਿਰੰਤਰ ਵਾਧੇ ਦੇ ਮੱਦੇਨਜ਼ਰ ਅੱਜ ਹੋਰਨਾਂ ਰਾਜਾਂ ਨਾਲ ਲਗਦੀਆਂ ਆਪਣੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ, ਸਰਕਾਰ ਨੇ ਰਾਜ ਦੇ ਅੰਦਰੂਨੀ ਹਿੱਸਿਆਂ ਵਿੱਚ ਆਵਾਜਾਈ ਨੂੰ ਕਾਬੂ ਤੇ ਨਿਯਮਤ ਕਰਨ ਦਾ ਵੀ ਫੈਸਲਾ ਕੀਤਾ ਹੈ।

  • ਮੱਧ ਪ੍ਰਦੇਸ਼: 211 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਵਾਇਰਸ ਪਾਜ਼ਿਟਿਵ ਅੰਕੜੇ 9849 ਤੱਕ ਪਹੁੰਚ ਗਏ ਹਨ। ਜਦਕਿ ਸਰਗਰਮ ਕੇਸਾਂ ਦੀ ਗਿਣਤੀ 2700 ਹੈ, ਕੁੱਲ 6729 ਲੋਕ ਇਸ ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਹੁਣ ਤੱਕ 420 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਐੱਮਪੀ ਵਿੱਚ ਕੋਰੋਨਾ ਦੀ ਲਾਗ ਫੈਲਣ ਦਰ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਘੱਟ ਯਾਨੀ ਕਿ 2.74% ਰਹਿ ਗਈ ਹੈ, ਜਦਕਿ ਰਾਸ਼ਟਰੀ ਔਸਤ 5.4% ਹੈ।

  • ਛੱਤੀਸਗੜ੍ਹ: ਮੰਗਲਵਾਰ ਦੇ ਪੂਰੇ ਦਿਨ ਵਿੱਚ ਕੋਵਿਡ-19 ਦੇ 43 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 1251 ਹੋ ਗਈ ਹੈ, ਜਦੋਂ ਕਿ ਸਰਗਰਮ ਮਾਮਲਿਆਂ ਦੀ ਗਿਣਤੀ 859 ਹੈ।

  • ਗੋਆ: ਮੰਗਲਵਾਰ ਨੂੰ 29 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਵਾਇਰਸ ਨਾਲ ਪੀੜਤਾਂ ਦਾ ਅੰਕੜਾ 359 ਹੋ ਗਿਆ ਹੈ, ਜਿਨ੍ਹਾਂ ਵਿੱਚੋਂ 292 ਕੇਸ ਸਰਗਰਮ ਹਨ ਅਤੇ ਰਾਜ ਵਿੱਚ ਹੁਣ ਤੱਕ 67 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਰਾਜ ਦੇ ਮੰਗੂਰ ਖੇਤਰ ਵਿੱਚ ਸਭ ਤੋਂ ਵੱਧ ਕੇਸ ਜਾਰੀ ਹਨ, ਇਨ੍ਹਾਂ ਵਿੱਚੋਂ 22 ਨਵੇਂ ਮਾਮਲੇ ਇਸੇ ਖੇਤਰ ਨਾਲ ਸਬੰਧਿਤ ਹਨ।

  • ਅਰੁਣਾਚਲ ਪ੍ਰਦੇਸ਼: ਰਾਜ ਦੇ ਸਿਹਤ ਸਕੱਤਰ ਦਾ ਕਹਿਣਾ ਹੈ ਕਿ ਹੁਣ ਤੱਕ ਹੋਰਨਾਂ ਥਾਵਾਂ 'ਤੇ ਫਸੇ ਹੋਏ 11,500 ਤੋਂ ਵੱਧ ਲੋਕ ਰਾਜ ਵਾਪਸ ਪਰਤ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਲੋਕ ਰਾਜ ਵਿੱਚ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੀ ਜਾਂਚ ਅਤੇ ਏਕਾਂਤਵਾਸ ਲਈ ਐੱਸਓਪੀਜ਼ ਦੀ ਪਾਲਣਾ ਕੀਤੀ ਜਾ ਰਹੀ ਹੈ।

  • ਅਸਾਮ: ਅਸਾਮ ਵਿੱਚ 42 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਕੇਸ 3092, ਸਰਗਰਮ ਕੇਸ 1987, ਠੀਕ ਹੋਇਆਂ ਦੀ ਗਿਣਤੀ 1097 ਅਤੇ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਹਨ।

  • ਮਣੀਪੁਰ: ਪੰਜ ਹੋਰ ਵਿਅਕਤੀ ਕੋਵਿਡ-19 ਨਾਲ ਪੀੜਤ ਪਾਏ ਗਏ , ਜਿਸ ਨਾਲ ਕੁੱਲ ਮਰੀਜ਼ 309 ਹੋ ਗਏ ਹਨ, ਰਾਜ ਵਿੱਚ ਹੁਣ ਤੱਕ 19,854 ਟੈਸਟ ਕੀਤੇ ਜਾ ਚੁੱਕੇ ਹਨ।

  • ਮਿਜ਼ੋਰਮ: ਪਹਿਲਾਂ ਤੋਂ ਜਾਰੀ ਲੌਕਡਾਊਨ ਨੇਮਾਂ ਵਿੱਚ ਅੰਸ਼ਕ ਰੂਪ ਵਿੱਚ ਸੋਧ ਮਗਰੋਂ, ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ ਨੂੰ ਅਗਲੇ ਹੁਕਮਾਂ ਤੱਕ ਖੋਲ੍ਹ ਦਿੱਤਾ ਗਿਆ ਹੈ।

  • ਨਾਗਾਲੈਂਡ: ਨਾਗਾਲੈਂਡ ਸਿਵਲ ਸੁਸਾਇਟੀ ਸੰਗਠਨਾਂ ਨੇ ਅੱਜ ਸ਼ਾਮ 7 ਵਜੇ ‘ਘਰਾਂ ਤੋਂ ਪ੍ਰਾਰਥਨਾ’ ਦੀ ਯੋਜਨਾ ਬਣਾਈ। ਲੋਕਾਂ ਨੂੰ ਮੋਮਬੱਤੀਆਂ ਜਗਾਉਣ ਜਾਂ ਮੋਬਾਈਲ ਫੋਨ ਦੀ ਫਲੈਸ਼ਲਾਈਟ ਰੁਸ਼ਨਾਉਣ ਅਤੇ ਫਰੰਟਲਾਈਨ ਯੋਧਿਆਂ ਸਮੇਤ ਸਾਰਿਆਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ। ਨਾਗਾਲੈਂਡ ਵਿੱਚ ਹੁਣ ਤੱਕ 4732 ਨਮੂਨਿਆਂ ਦੀ ਜਾਂਚ ਕੀਤੀ ਗਈ। 3518 ਦੇ ਨਤੀਜੇ ਪ੍ਰਾਪਤ ਹੋਏ ਹਨ ਅਤੇ ਇਸ ਸਮੇਂ 5922 ਵਿਅਕਤੀ ਏਕਾਂਤਵਾਸ ਵਿੱਚ ਹਨ।

  • ਕੇਰਲ: ਪਿਛਲੇ ਦਿਨੀਂ ਤ੍ਰਿਵੰਦਰਮ ਮੈਡੀਕਲ ਕਾਲਜ ਤੋਂ ਫਰਾਰ ਹੋਏ ਕੋਵਿਡ-19 ਮਰੀਜ਼ ਨੇ ਅੱਜ ਵਾਪਸ ਹਸਪਤਾਲ ਲਿਆਂਦੇ ਜਾਣ ਮਗਰੋਂ ਆਈਸੋਲੇਸ਼ਨ ਵਾਰਡ ਵਿੱਚ ਖੁਦਕੁਸ਼ੀ ਕਰ ਲਈ। ਉਸ ਦਾ ਦੂਜਾ ਟੈਸਟ ਨੈਗੇਟਿਵ ਆਇਆ ਸੀ। ਉਸ ਦੇ 40 ਦੋਸਤਾਂ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਰਾਜ ਮੰਤਰੀਮੰਡਲ ਨੇ ਕੋਵਿਡ-19 ਦੇ ਕਮਿਊਨਿਟੀ ਫੈਲਾਅ ਤੋਂ ਬਚਾਅ ਲਈ ਰੋਕਥਾਮ ਉਪਾਅ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਸਬਰੀਮਾਲਾ ਪਹਾੜੀ ਅਸਥਾਨ ਦੇ ਮੁੱਖ ਪੁਜਾਰੀ ਨੇ ਦੇਵਸੋਮ ਬੋਰਡ ਨੂੰ ਪੱਤਰ ਲਿਖਿਆ ਹੈ ਕਿ ਉਹ ਅਗਲੇ ਸੋਮਵਾਰ ਤੋਂ ਮੰਦਰ ਵਿੱਚ ਮਹੀਨਾਵਾਰ ਹੋਣ ਵਾਲੀ ਪੂਜਾ ਦੌਰਾਨ ਸ਼ਰਧਾਲੂਆਂ ਨੂੰ ਸ਼ਾਮਲ ਨਾ ਹੋਣ ਦੇਣ ਅਤੇ ਉਨ੍ਹਾਂ ਤਿਉਹਾਰ ਨੂੰ ਵੀ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਚਾਰ ਕੇਰਲਾ ਵਾਸੀ ਖਾੜੀ ਖੇਤਰ ਵਿੱਚ ਵਾਇਰਸ ਕਾਰਨ ਦਮ ਤੋੜ ਗਏ। ਖਾੜੀ ਵਿੱਚ ਕੁੱਲ 207 ਮਲਿਆਲੀਆਂ ਨੇ ਵੀ ਵਾਇਰਸ ਕਾਰਨ ਦਮ ਤੋੜ ਦਿੱਤਾ ਹੈ। ਦੋ ਦੀ ਮੌਤ ਮੁੰਬਈ ਵਿੱਚ ਅਤੇ ਇੱਕ ਦੀ ਦਿੱਲੀ ਵਿੱਚ ਹੋਈ। ਕੱਲ੍ਹ ਲਗਾਤਾਰ ਦੂਜੇ ਦਿਨ ਕੇਰਲਾ ਵਿੱਚ ਕੋਵਿਡ-19 ਦੇ 91 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਰਾਜ ਵਿੱਚ ਏਕਾਂਤਵਾਸ ਕੀਤੇ ਲੋਕਾਂ ਦੀ ਗਿਣਤੀ ਦੋ ਲੱਖ ਨੂੰ ਵੀ ਪਾਰ ਕਰ ਗਈ ਹੈ।

  • ਤਮਿਲ ਨਾਡੂ: ਰਾਜ ਸਰਕਾਰ ਨੇ ਕਬੂਲ ਕੀਤਾ ਹੈ ਕਿ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਘੱਟ ਦਰਜ ਹੋ ਸਕਦੀ ਹੈ; ਚੇਨਈ ਵਿੱਚ ਨੌਂ ਮੈਂਬਰੀ ਕਮੇਟੀ ਸਾਰੀਆਂ ਕੋਵਿਡ-19 ਮੌਤਾਂ ਦਾ ਆਡਿਟ ਕਰੇਗੀ। ਪੁਦੂਚੇਰੀ ਵਿੱਚ ਸੇਵਾਮੁਕਤ ਅਧਿਆਪਕ ਨੂੰ ਮਰਨ ਉਪਰੰਤ ਕੋਵਿਡ-19 ਨਾਲ ਪਾਜ਼ਿਟਿਵ ਪਾਇਆ ਗਿਆ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਾਮਲਿਆਂ ਦੀ ਗਿਣਤੀ 145 ਹੋ ਗਈ। ਤਮਿਲ ਨਾਡੂ ਵਾਂਗ, ਪੁਦੂਚੇਰੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਪੁਦੂਚੇਰੀ ਤੇ ਕੈਰਾਇਕਲ ਖੇਤਰ ਵਿੱਚ ਦਸਵੀਂ ਜਮਾਤ ਦੀ ਪਬਲਿਕ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਡੀਐੱਮਕੇ ਵਿਧਾਇਕ ਜੇ.ਅੰਬਾਜਗਨ ਚੇਨਈ ਦੇ ਇੱਕ ਨਿਜੀ ਹਸਪਤਾਲ ਵਿੱਚ ਕੋਵਿਡ-19 ਕਾਰਨ ਦਮ ਤੋੜ ਗਏ। ਕੱਲ੍ਹ 1685 ਨਵੇਂ ਕੇਸ, 798 ਠੀਕ ਹੋਏ ਅਤੇ 21 ਮੌਤਾਂ ਦਰਜ ਕੀਤੀਆਂ ਗਈਆਂ। ਚੇਨਈ ਤੋਂ 1242 ਕੇਸ ਦਰਜ ਹੋਏ। ਕੁੱਲ ਕੇਸ: 34914, ਮੌਜੂਦਾ ਕੇਸ: 16279, ਮੌਤਾਂ: 307. ਚੇਨਈ ਵਿੱਚ ਸਰਗਰਮ ਕੇਸ 12570 ਹਨ।

  • ਕਰਨਾਟਕ: ਸਿਹਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਰਾਜ ਇਲੀ ਜਾਂ ਸਰੀ ਕਾਰਨ ਮਰਨ ਵਾਲੇ ਲੋਕਾਂ ਦਾ ਮੌਤ ਦੇ ਛੇ ਘੰਟਿਆਂ ਦੇ ਅੰਦਰ-ਅੰਦਰ ਕੋਵਿਡ ਟੈਸਟ ਕਰਵਾਉਣਾ ਜਾਰੀ ਰੱਖੇਗਾ। ਮੈਡੀਕਲ ਸਿੱਖਿਆ ਮੰਤਰੀ ਡਾ. ਸੁਧਾਕਰ ਕੇ ਨੇ ਕਿਹਾ ਕਿ ਰਾਜ ਨੇ ਮੰਗਲਵਾਰ ਨੂੰ 4 ਲੱਖ ਨਮੂਨਿਆਂ ਦੀ ਜਾਂਚ ਕਰਨ ਦਾ ਅੰਕੜਾ ਪਾਰ ਕਰ ਲਿਆ। 2605 ਲੋਕਾਂ ਨੂੰ ਛੁੱਟੀ ਮਿਲਣ ਅਤੇ 5921 ਮਾਮਲਿਆਂ ਦੇ ਵਾਧੇ ਨਾਲ, ਕਰਨਾਟਕ ਦੀ ਤੰਦਰੁਸਤੀ ਦਰ 44% 'ਤੇ ਕਾਇਮ ਹੈ। ਸਿਹਤ ਮੰਤਰੀ ਬੀ ਸ਼੍ਰੀਰਮੁਲੂ ਨੇ ਕਿਹਾ ਕਿ ਮਹਾਰਾਸ਼ਟਰ ਤੋਂ ਵਾਪਸ ਆਉਣ ਵਾਲਿਆਂ ਨੂੰ ਹੁਣ ਤੋਂ ਸੰਸਥਾਗਤ ਏਕਾਂਤਵਾਸ ਵਿੱਚ ਨਹੀਂ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਿੱਧੇ ਤੌਰ 'ਤੇ 14 ਦਿਨਾਂ ਦੇ ਘਰੇਲੂ ਏਕਾਂਤਵਾਸ 'ਚ ਭੇਜਿਆ ਜਾਵੇਗਾ। ਕੱਲ੍ਹ 161 ਨਵੇਂ ਕੇਸ, 164 ਨੂੰ ਛੁੱਟੀ ਮਿਲੀ ਅਤੇ ਦੋ ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 5921, ਸਰਗਰਮ ਕੇਸ: 3248, ਮੌਤਾਂ: 66

  • ਆਂਧਰ ਪ੍ਰਦੇਸ਼: ਸੁਪਰੀਮ ਕੋਰਟ ਨੇ ਏਪੀ ਸਰਕਾਰ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਰਾਜ ਦੇ ਚੋਣ ਕਮਿਸ਼ਨਰ ਐਨ. ਰਮੇਸ਼ ਕੁਮਾਰ ਦੀ ਮੁੜ ਬਹਾਲੀ ਮਾਮਲੇ ਸਬੰਧੀ ਏਪੀ ਉੱਚ ਅਦਾਲਤ ਦੇ ਫੈਸਲੇ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਅਦੀਮੁਲੱਪੂ ਸੁਰੇਸ਼ ਨੇ ਕਿਹਾ ਕਿ ਆਂਧਰ ਵਿੱਚ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲਾਂ ਐਲਾਨੇ ਸਮੇਂ ਅਨੁਸਾਰ ਹੀ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਰਾਜ ਵਿੱਚ ਧੋਬੀ, ਨਾਈ ਤੇ ਦਰਜੀ ਦਾ ਕੰਮ ਕਰਨ ਵਾਲੇ 2,47,040 ਲਾਭਪਾਤਰੀਆਂ ਨੂੰ 10,000 ਰੁਪਏ ਦੀ ਸਲਾਨਾ ਨਕਦ ਰਾਸ਼ੀ ਪ੍ਰਦਾਨ ਕਰਨ ਲਈ ‘ਜਗਨੰਨ ਚੇਧੋਡੂ’ ਯੋਜਨਾ ਦੀ ਸ਼ੁਰੂਆਤ ਕੀਤੀ। ਵੀਰਵਾਰ ਤੋਂ ਤਿਰੂਮਾਲਾ ਦੇ ਦਰਸ਼ਨ ਸ਼ਰਧਾਲੂਆਂ ਲਈ ਦੁਬਾਰਾ ਸ਼ੁਰੂ ਕਰਨ ਲਈ ਟੀਟੀਡੀ ਪੂਰੀ ਤਿਆਰ ਹੈ। 15,384 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 136 ਨਵੇਂ ਕੇਸ, 72 ਨੂੰ ਛੁੱਟੀ ਮਿਲੀ ਅਤੇ ਇੱਕ ਦੀ ਮੌਤ ਦਰਜ ਕੀਤੀ ਗਈ। ਕੁੱਲ ਕੇਸ: 4126. ਮੌਜੂਦਾ ਮਾਮਲੇ: 1573, ਤੰਦਰੁਸਤ ਹੋਏ: 2475, ਮੌਤਾਂ: 78

  • ਤੇਲੰਗਾਨਾ: ਬੀਤੇ ਕੱਲ੍ਹ ਡਾਕਟਰ 'ਤੇ ਹਮਲਾ ਕੀਤੇ ਜਾਣ ਦੇ ਵਿਰੋਧ ਵਿੱਚ ਗਾਂਧੀ ਹਸਪਤਾਲ ਅੰਦਰ ਜਾਰੀ ਪ੍ਰਦਰਸ਼ਨ ਦੇ ਹੱਕ ਵਿੱਚ ਡਾਕਟਰ ਦੇ ਖੜ੍ਹੋਣ ਨਾਲ ਸਾਰੇ ਤੇਲੰਗਾਨਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਤੇਲੰਗਾਨਾ ਸਰਕਾਰ ਨੇ ਅੰਦਰੂਨੀ ਮੁੱਲਾਂਕਣ ਵਿੱਚ ਕਾਰਗੁਜ਼ਾਰੀ ਦੇ ਆਧਾਰ 'ਤੇ ਸਾਰੇ 10ਵੀਂ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਭੇਜਣ ਦਾ ਐਲਾਨ ਕਰ ਦਿੱਤਾ ਹੈ। ਹੁਕਮਾਂ ਮਗਰੋਂ ਲਗਭਗ ਸੱਤ ਲੱਖ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਭੇਜ ਦਿੱਤਾ ਗਿਆ। ਹੁਣ ਤੱਕ ਪ੍ਰਵਾਸੀ, ਵਿਦੇਸ਼ ਤੋਂ ਪਰਤਣ ਵਾਲੇ 448 ਵਿਅਕਤੀਆਂ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ।

 

ਪੀਆਈਬੀ ਫੈਕਟਚੈੱਕ

https://static.pib.gov.in/WriteReadData/userfiles/image/image006ZRSA.jpg

https://static.pib.gov.in/WriteReadData/userfiles/image/image007ID60.jpghttps://static.pib.gov.in/WriteReadData/userfiles/image/image008FX2G.jpg

 

 

Image

http://static.pib.gov.in/WriteReadData/userfiles/image/image013L87U.jpg

 

*****

ਵਾਈਬੀ
 



(Release ID: 1630855) Visitor Counter : 205