ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਲਈ, ਰਾਜ ਸਰਕਾਰਾਂ ਦੁਆਰਾ ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲਾਂ ਨੂੰ ਕੋਵਿਡ-ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ

Posted On: 10 JUN 2020 11:30AM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੀਜੀਐੱਚਐੱਸ ਤਹਿਤ ਪੈਨਲਬੱਧ ਨਿਜੀ ਹਸਪਤਾਲਾਂ/ਨਿਦਾਨਕ ਕੇਂਦਰਾਂ ਵਿੱਚ ਇਲਾਜ ਦੀ ਸੁਵਿਧਾ ਲੈਣ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਸੀਜੀਐੱਚਐੱਸ ਦੇ ਲਾਭਾਰਥੀਆਂ ਤੋਂ ਪ੍ਰਾਪਤ ਆਵੇਦਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਸੀਜੀਐੱਚਐੱਸ ਤਹਿਤ ਪੈਨਲਬੱਧ ਸਾਰੇ ਸਿਹਤ ਸੇਵਾ ਸੰਗਠਨਾਂ (ਐੱਚਸੀਓ) ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ।

 

ਮੰਤਰਾਲੇ ਦੇ ਆਦੇਸ਼ ਅਨੁਸਾਰ ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲ ਜਿਨ੍ਹਾਂ ਨੂੰ ਰਾਜ ਸਰਕਾਰਾਂ ਦੁਆਰਾ ਕੋਵਿਡ-ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਕੀਤਾ ਗਿਆ ਹੈ, ਕੋਵਿਡ ਨਾਲ ਸਬੰਧਿਤ ਸਮੁੱਚੇ ਇਲਾਜ ਲਈ ਸੀਜੀਐੱਚਐੱਸ ਦੇ ਮਿਆਰਾਂ ਅਨੁਸਾਰ ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਦੀ ਸੁਵਿਧਾ ਪ੍ਰਦਾਨ ਕਰਨਗੇ। ਇਸ ਪ੍ਰਕਾਰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਸੀਜੀਐੱਚਐੱਸ ਪੈਨਲਬੱਧ ਹਸਪਤਾਲ ਜਿਨ੍ਹਾਂ ਨੂੰ ਕੋਵਿਡ ਹਸਪਤਾਲਾਂ ਦੇ ਰੂਪ ਵਿੱਚ ਅਧਿਸੂਚਿਤ ਨਹੀਂ ਕੀਤਾ ਗਿਆ ਹੈ, ਉਹ ਸੀਜੀਐੱਚਐੱਸ ਦੇ ਲਾਭਾਰਥੀਆਂ ਨੂੰ ਇਲਾਜ ਦੀ ਸੁਵਿਧਾ ਦੇਣ/ਦਾਖਲ ਕਰਨ ਤੋਂ ਇਨਕਾਰ ਨਹੀਂ ਕਰਨਗੇ ਅਤੇ ਹੋਰ ਸਾਰੇ ਇਲਾਜਾਂ ਲਈ ਸੀਜੀਐੱਚਐੱਸ ਦੇ ਮਿਆਰਾਂ ਅਨੁਸਾਰ ਹੀ ਚਾਰਜ ਲੈਣਗੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ ਕਾਰਵਾਈ ਕੀਤੀ ਜਾਵੇਗੀ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਅਡਵਾਇਜ਼ਰੀ ਤੇ ਸਾਰੀ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਨਾਲ ਇਸ ਸਾਈਟ ਤੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨ technicalquery.covid19[at]gov[dot]in ਤੇ ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ।

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਪ੍ਰਸ਼ਨ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੌਲ ਫ੍ਰੀ) ਤੇ ਕਾਲ ਕਰੋ। ਕੋਵਿਡ-19ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇਸ ਤੇ ਉਪਲੱਬਧ ਹੈ: https://www.mohfw.gov.in/pdf/coronvavirushelplinenumber.pdf 

 

****

 

ਐੱਮਵੀ/ਐੱਸਜੀ


(Release ID: 1630632) Visitor Counter : 257