ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਸਕੱਤਰ ਨੇ ਕੋਵਿਡ–19 ਦੇ ਵਧਦੇ ਜਾ ਰਹੇ ਮਾਮਲਿਆਂ ਵਾਲੇ ਚੋਣਵੇਂ ਜ਼ਿਲ੍ਹਿਆਂ ਦੇ ਡੀਐੱਮਜ਼, ਮਿਊਂਸਪਲ ਕਮਿਸ਼ਨਰਾਂ, ਚੀਫ਼ ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕੀਤੀ ਕੋਵਿਡ–19 ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ

Posted On: 08 JUN 2020 2:06PM by PIB Chandigarh

ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ 10 ਰਾਜਾਂ ਦੇ 38 ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ, ਮਿਊਂਸਪਲ ਕਮਿਸ਼ਨਰਾਂ, ਚੀਫ਼ ਮੈਡੀਕਲ ਅਫ਼ਸਰਾਂ, ਜ਼ਿਲ੍ਹਾ ਹਸਪਤਾਲਾਂ ਦੇ ਸੁਪਰਇੰਟੈਂਡੈਂਟਸ ਅਤੇ 45 ਨਗਰ ਕੌਂਸਲਾਂ / ਨਗਰ ਨਿਗਮਾਂ ਦੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਉੱਚਪੱਧਰੀ ਸਮੀਖਿਆ ਮੀਟਿੰਗ ਕੀਤੀ (ਵੀਡੀਓ ਕਾਨਫ਼ਰੰਸ ਰਾਹੀਂ), ਜਿੱਥੇ ਕੋਵਿਡ–19 ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।

 

ਇਹ ਜ਼ਿਲ੍ਹੇ ਨਿਮਨਲਿਖਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਨ: ਮਹਾਰਾਸ਼ਟਰ, ਤੇਲੰਗਾਨਾ, ਤਮਿਲ ਨਾਡੂ, ਰਾਜਸਥਾਨ, ਹਰਿਆਣਾ, ਗੁਜਰਾਤ, ਜੰਮੂ ਤੇ ਕਸ਼ਮੀਰ, ਕਰਨਾਟਕ, ਉੱਤਰਾਖੰਡ ਅਤੇ ਮੱਧ ਪ੍ਰਦੇਸ਼।

 

ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ, ਸਾਂਝੀਆਂ ਜਨਤਕ ਸੁਵਿਧਾਵਾਂ ਵਾਲੇ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਫੈਲਦੀ ਜਾ ਰਹੀ ਲਾਗ; ਘਰੋਂਘਰੀਂ ਜਾ ਕੇ ਕੀਤੇ ਜਾਣ ਵਾਲੇ ਸਰਵੇਖਣਾਂ ਦੇ ਮਹੱਤਵ; ਤੁਰੰਤ ਟੈਸਟਿੰਗ ਤੋਂ ਬਾਅਦ ਤੁਰੰਤ ਆਈਸੋਲੇਸ਼ਨ (ਏਕਾਂਤਵਾਸ) ਅਤੇ ਕੇਸਾਂ ਤੇ ਲਾਗੂ ਕੀਤੇ ਜਾਣ ਵਾਲੇ ਕਲੀਨਿਕਲ ਪ੍ਰਬੰਧ ਤੇ ਕੰਟੇਨਮੈਂਟ ਨੀਤੀ ਜਿਹੇ ਮੁੱਖ ਮੁੱਦਿਆਂ ਉੱਤੇ ਵਿਚਾਰਚਰਚਾ ਹੋਈ।

 

ਰਾਜ ਦੇ ਅਧਿਕਾਰੀਆਂ ਨੂੰ ਕੇਸਾਂ ਦੇ ਪ੍ਰਬੰਧ ਲਈ ਕੰਟੇਨਮੈਂਟ ਜ਼ੋਨਾਂ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਤੇ ਬਫ਼ਰ ਜ਼ੋਨਾਂ ਚੌਕਸੀ ਗਤੀਵਿਧੀਆਂ ਤੇ ਕੋਵਿਡ ਲਈ ਵਾਜਬ ਵਿਵਹਾਰ ਦੇ ਪ੍ਰੋਤਸਾਹਨ ਬਾਰੇ ਸਲਾਹ ਦਿੱਤੀ ਗਈ। ਕੇਸਾਂ ਵਿੱਚ ਮੌਤ ਦਰ ਘਟਾਉਣ ਲਈ ਅਧਿਕਾਰੀਆਂ ਨੂੰ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਕਿਸੇ ਕੋਰੋਨਾਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਲੱਭਦੇ ਸਮੇਂ ਵਧੇਰੇ ਖ਼ਤਰੇ ਵਾਲੇ ਅਤੇ ਅਸੁਰੱਖਿਅਤ ਵਰਗਾਂ ਜਿਵੇਂ ਬਜ਼ੁਰਗ ਵਿਅਕਤੀ ਤੇ ਪਹਿਲਾਂ ਤੋਂ ਹੋਰ ਕੋਈ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਤਰਜੀਹ ਦੇਣਾ, ਤਾਂ ਜੋ ਮੌਤਾਂ ਘਟ ਸਕਣ; ਚੁਸਤ ਚੌਕਸੀ ਉਪਾਅ, ਵਾਜਬ ਟੈਸਟਿੰਗ ਅਤੇ ਸਮੇਂ ਸਿਰ ਮਾਮਲਿਆਂ ਦੀ ਪਛਾਣ ਲਈ ਤੰਦਰੁਸਤੀ ਵਾਲੇ ਵਿਵਹਾਰਾਂ ਨੂੰ ਪ੍ਰੋਤਸਾਹਿਤ ਕਰਨਾ; ਲੱਛਣਾਂ ਦੇ ਵਧਣ ਦੇਣ ਦੇ ਬਗ਼ੈਰ ਹੀ ਸਮੇਂਸਿਰ ਮਰੀਜ਼ਾਂ ਨੂੰ ਸ਼ਿਫ਼ਟ ਕਰਨਾ ਯਕੀਨੀ ਬਣਾਉਣਾ।

 

ਕੋਵਿਡ–19 ਦਾ ਫੈਲਣਾ ਰੋਕਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤਾਂ ਦੇ ਪ੍ਰਬੰਧ ਬਾਰੇ ਇਹ ਸਲਾਹ ਦਿੱਤੀ ਗਈ ਕਿ ਸਿਹਤ ਬੁਨਿਆਦੀ ਢਾਂਚੇ ਲਈ ਉਚਿਤ ਯੋਜਨਾਬੰਦੀ ਉਲੀਕਣੀ ਚਾਹੀਦੀ ਹੈ; ਉਚਿਤ ਗਿਣਤੀ ਵਿੱਚ ਚੌਕਸੀ ਟੀਮਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ; ਬਿਸਤਰਿਆਂ ਦੀ ਉਪਲਬਧਤਾ ਦੇ ਪ੍ਰਬੰਧ ਲਈ ਇੱਕ ਪ੍ਰਣਾਲੀ ਕਾਇਮ ਕੀਤੀ ਜਾਵੇ; ਚੰਗੀ ਤਰ੍ਹਾਂ ਦੇਖਭਾਲ ਪ੍ਰਦਾਨ ਕਰਨ ਲਈ ਸੈਂਟਰਜ਼ ਆਵ੍ ਐਕਸੇਲੈਂਸ ਵਿੱਚ ਮੈਡੀਕਲ ਪ੍ਰੋਫ਼ੈਸ਼ਨਲਾਂ ਤੇ ਸੀਨੀਅਰ ਅਧਿਕਾਰੀ ਤੈਨਾਤ ਕੀਤੇ ਜਾਣ, ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮਦਦ ਮਿਲ ਸਕੇ।

 

ਖੇਤਰੀ ਸ਼ਾਸਨ ਬਾਰੇ ਬੋਲਦਿਆਂ, ਮਿਊਂਸਪਲ ਅਥਾਰਿਟੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਮੋਹਰੀ ਬਣਨ ਅਤੇ ਸਰਕਾਰ ਦੀ ਸਮੁੱਚੀ ਪਹੁੰਚਦੀ ਵਰਤੋਂ ਕਰਦਿਆਂ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਦੇ ਉਪਾਵਾਂ ਲਈ ਸਮੁੱਚਾ ਮਿਊਂਸਪਲ ਬੁਨਿਆਦੀ ਢਾਂਚਾ ਲਾਇਆ ਜਾਵੇ। ਇਹ ਵੀ ਉਜਾਗਰ ਕੀਤਾ ਗਿਆ ਕਿ ਕੋਵਿਡ–19 ਦੇ ਪ੍ਰਬੰਧ ਦੇ ਯਤਨਾਂ ਦੇ ਨਾਲਨਾਲ ਨਾਗਰਿਕਾਂ ਲਈ ਉਪਲਬਧ ਨਿਯਮਿਤ ਤੇ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਵੀ ਧਿਆਨ ਦਿੱਤਾ ਜਾਵੇ।

 

ਜਿਹੜੇ ਖੇਤਰਾਂ ਵਿੱਚ ਨਿਰੰਤਰ ਧਿਆਨ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਵਿੱਚ ਇਹ ਸ਼ਾਮਲ ਹਨ; ਸਮੇਂ ਸਿਰ ਕੋਰੋਨਾ ਮਰੀਜ਼ਾਂ ਦਾ ਪਤਾ ਲਾਉਣ ਲਈ ਸਰਗਰਮੀ ਨਾਲ ਘਰੋਂਘਰੀਂ ਜਾ ਕੇ ਸਰਵੇਖਣ ਕੀਤਾ ਜਾਵੇ; ਸਰਵੇਖਣ ਟੀਮਾਂ ਵਿੱਚ ਵਾਧਾ ਕੀਤਾ ਜਾਵੇ; ਐਂਬੂਲੈਂਸ ਦਾ ਪ੍ਰਬੰਧ ਪੂਰੀ ਤਰ੍ਹਾਂ ਕਾਰਜਕੁਸ਼ਲ ਹੋਵੇ; ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਅਤੇ ਬਿਸਤਰਿਆਂ ਦੇ ਪ੍ਰਬੰਧ; ਮੌਤ ਦਰਾਂ ਘਟਾਉਣਾ ਯਕੀਨੀ ਬਣਾਉਣ ਲਈ 24X7 ਰੋਟੇਸ਼ਨਲ ਟੀਮਾਂ ਰਾਹੀਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧ ਦੀ ਕਾਰਜਕੁਸ਼ਲ ਵਿਵਸਥਾ ਹੋਵੇ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਕਿ ਟੈਸਟਿੰਗ ਨਤੀਜੇ ਸਮੇਂ ਸਿਰ ਪ੍ਰਯੋਗਸ਼ਾਲਾਵਾਂ ਤੋਂ ਵਾਪਸ ਆਉਣ, ਤਾਂ ਜੋ ਮਰੀਜ਼ਾਂ ਦੀ ਛੇਤੀ ਸ਼ਨਾਖ਼ਤ ਤੇ ਸਮੇਂ ਸਿਰ ਇਲਾਜ ਸੁਨਿਸ਼ਚਤ ਹੋ ਸਕੇ। ਗ੍ਰਾਮੀਣ ਇਲਾਕਿਆਂ ਵਿੱਚ ਚੁਣੇ ਹੋਏ ਪ੍ਰਤੀਨਿਧਾਂ ਨੂੰ ਵੀ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਗਿਆ, ਤਾਂ ਜੋ ਉਹ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਆਮ ਨਾਗਰਿਕਾਂ ਵਿੱਚ ਵਿਸ਼ਵਾਸ ਕਾਇਮ ਕਰਨ ਚ ਅਤੇ ਉਪਲਬਧ ਸਿਹਤ ਸੇਵਾਵਾਂ ਤੱਕ ਸਮੇਂ ਸਿਰ ਪਹੁੰਚ ਲਈ ਸਹਿਯੋਗ ਦੇਣ। ਰਾਜਾਂ ਨੂੰ ਚੇਤੇ ਕਰਵਾਇਆ ਗਿਆ ਕਿ ਬਫ਼ਰ ਜ਼ੋਨਾਂ ਵਿੱਚ ਐੱਸਏਆਰਆਈ/ਆਈਐੱਲਆਈ (SAR/ILI) ਕੇਸਾਂ ਦੀ ਸ਼ਨਾਖ਼ਤ ਲਈ ਬੁਖਾਰ ਕਲੀਨਿਕਾਂ ਨੂੰ ਐਕਟੀਵੇਟ ਕੀਤਾ ਜਾਵੇ। ਹੁਣ ਜਦੋਂ ਲੌਕਡਾਊਨ ਵਿੱਚ ਸਖ਼ਤੀਆਂ ਨਰਮ ਕੀਤੀਆਂ ਜਾ ਰਹੀਆਂ ਹਨ ਤੇ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ, ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਆਉਣ ਵਾਲੇ ਮਹੀਨਿਆਂ ਲਈ ਇੱਕ ਜ਼ਿਲ੍ਹਾਕ੍ਰਮ ਅਨੁਸਾਰ ਪਰਿਪੇਖ ਯੋਜਨਾ ਉਲੀਕੀ ਜਾਵੇ।

 

ਹੁਣ ਤੱਕ ਕੁੱਲ 1,24,430 ਲੋਕਾਂ ਦਾ ਇਲਾਜ ਹੋ ਚੁੱਕਾ ਹੈ। ਪਿਛਲੇ 24 ਘੰਟਿਆਂ ਦੌਰਾਨ 5,137 ਮਰੀਜ਼ਾਂ ਦਾ ਇਲਾਜ ਹੋਇਆ ਹੈ। ਇਸ ਤਰ੍ਹਾਂ ਹੁਣ ਕੁੱਲ ਸਿਹਤਯਾਬੀ ਦਰ 48.49% ਹੋ ਗਈ ਹੈ। ਹੁਣ ਸਰਗਰਮ ਕੇਸਾਂ ਦੀ ਕੁੱਲ ਗਿਣਤੀ 1,24,981 ਹੈ।

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

 

ਐੱਮਵੀ/ਐੱਸਜੀ     



(Release ID: 1630255) Visitor Counter : 206