PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 07 JUN 2020 6:36PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image0036013.png

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 5,220 ਮਰੀਜ਼ ਠੀਕ ਹੋਏ ਹਨ। ਇੰਝ, ਹੁਣ ਤੱਕ 1,19,293 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ–19 ਮਰੀਜ਼ਾਂ ਵਿੱਚ ਸਿਹਤਯਾਬੀ ਦਰ 48.37% ਹੈ। ਇਸ ਵੇਲੇ, 1,20,406 ਸਰਗਰਮ ਮਾਮਲੇ ਹਨ ਅਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।  ਆਈਸੀਐੱਮਆਰ ਨੇ ਸੰਕ੍ਰਮਿਤ ਵਿਅਕਤੀਆਂ ਵਿੱਚ ਨੋਵੇਲ ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਟੈਸਟਿੰਗ ਸਮਰੱਥਾ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਹੁਣ ਵਧ ਕੇ 531 ਹੋ ਗਈ ਹੈ ਤੇ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 228  ਹੋ ਗਈ ਹੈ (ਕੁੱਲ 759 ਪ੍ਰਯੋਗਸ਼ਾਲਾਵਾਂ)। ਪਿਛਲੇ 24 ਘੰਟਿਆਂ ਦੌਰਾਨ 1,42,069 ਸੈਂਪਲ ਟੈਸਟ ਕੀਤੇ ਗਏ ਸਨ। ਇੰਝ ਹੁਣ ਤੱਕ ਕੁੱਲ 46,66,386 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

 

https://static.pib.gov.in/WriteReadData/userfiles/image/image0057GNI.jpg

https://pib.gov.in/PressReleseDetail.aspx?PRID=1630031

 

ਸਮੂਹਿਕ ਕਾਰਵਾਈ ਜ਼ਰੀਏ ਮਜ਼ਬੂਤੀ ਨਾਲ ਅੱਗੇ ਵਧਣਾ

 

ਮੀਡੀਆ ਦੇ ਇੱਕ ਵਰਗ ਵਿੱਚ ਕੁਝ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਇਸ ਦੇ ਪ੍ਰਬੰਧਨ ਬਾਰੇ ਸਰਕਾਰ ਦੇ ਯਤਨਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਕਿ ਤਕਨੀਕੀ ਮਾਹਿਰਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ। 

 

ਇਹ ਭਰਮ ਅਤੇ ਦੋਸ਼ ਨਿਰਾਧਾਰ ਅਤੇ ਬੇਬੁਨਿਆਦ ਹਨ। ਸਰਕਾਰ ਲਗਾਤਾਰ ਕੋਵਿਡ-19 ਮਹਾਮਾਰੀ ਨੂੰ ਦੂਰ ਕਰਨ ਲਈ ਮਾਹਿਰਾਂ ਨਾਲ ਤਕਨੀਕੀ ਅਤੇ ਰਣਨੀਤਕ ਇਨਪੁੱਟਸ, ਵਿਗਿਆਨਕ ਵਿਚਾਰਾਂ ਅਤੇ ਡੋਮੇਨ-ਵਿਸ਼ੇਸ਼ ਦੀ ਗਾਈਡੈਂਸ ਬਾਰੇ ਸਲਾਹ-ਮਸ਼ਵਰੇ ਕਰ ਰਹੀ ਹੈ। ਕੋਵਿਡ-19 ਲਈ ਇੱਕ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਦੀ ਸਥਾਪਨਾ ਸਕੱਤਰ ਡੀਐੱਚਆਰ-ਕਮ-ਡੀਜੀ-ਆਈਸੀਐੱਮਆਰ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਮੈਂਬਰ (ਸਿਹਤ) ਨੀਤੀ ਆਯੋਗ ਨੂੰ ਚੇਅਰਪਰਸਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਅਤੇ ਸਿਹਤ ਖੋਜ ਵਿਭਾਗ ਦੇ ਸਕੱਤਰ ਨੂੰ ਸਹਿ-ਚੇਅਰਪਰਸਨ ਥਾਪਿਆ ਗਿਆ ਹੈ। ਐੱਨਟੀਐੱਫ ਵਿੱਚ 21 ਮੈਂਬਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਕਾਰ ਤੋਂ ਤਕਨੀਕੀ / ਡੋਮੇਨ ਮਾਹਿਰ ਅਤੇ ਬਾਹਰੋਂ ਵੀ ਲਏ ਗਏ ਹਨ। ਟਾਸਕ ਫੋਰਸ ਵਿੱਚ ਪ੍ਰਮੁੱਖ ਮੁਹਾਰਤ ਜਨਤਕ ਸਿਹਤ ਅਤੇ / ਜਾਂ ਮਹਾਮਾਰੀ ਵਿਗਿਆਨ ਤੋਂ ਲਈ ਗਈ ਹੈ। ਕੋਵਿਡ-19 ਦੀ ਗੁੰਝਲਦਾਰ ਸਥਿਤੀ ਅਤੇ ਇਸ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਗਰੁੱਪ ਵਿੱਚ ਮੈਡੀਸਿਨ, ਵਾਇਰੋਲੋਜੀ, ਫਾਰਮਾਕੋਲੋਜੀ ਅਤੇ ਪ੍ਰੋਗਰਾਮ ਲਾਗੂਕਰਨ ਵਾਲੇ ਖੇਤਰ ਤੋਂ ਵੀ ਮਾਹਿਰ ਸ਼ਾਮਲ ਕੀਤੇ ਗਏ ਹਨ।

 

ਸਰਕਾਰ ਨੇ ਲੌਕਡਾਊਨ ਦੇ ਪ੍ਰਭਾਵਾਂ ਅਤੇ ਹੋਰ ਪਾਬੰਦੀਆਂ ਬਾਰੇ ਪਹਿਲਾਂ ਹੀ ਸੂਚਨਾ ਸਾਂਝੀ ਕੀਤੀ ਅਤੇ ਲੱਖਾਂ ਲੋਕਾਂ ਦੀ ਇਨਫੈਕਸ਼ਨ ਅਤੇ ਮੌਤਾਂ ਨੂੰ ਟਾਲਣ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਸਿਹਤ ਸਿਸਟਮ ਦੇ ਭਾਰੀ ਲਾਭਾਂ ਅਤੇ ਲੋਕਾਂ ਦੀ ਤਿਆਰੀ ਬਾਰੇ ਵੀ ਚਰਚਾ ਸਾਂਝੀ ਕੀਤੀ। ਉਨ੍ਹਾਂ ਦੇਸ਼ਾਂ, ਜਿਵੇਂ ਕਿ ਇੰਗਲੈਂਡ, ਇਟਲੀ, ਸਪੇਨ ਅਤੇ ਜਰਮਨੀ, ਜਿਨ੍ਹਾਂ ਨੇ ਲੌਕਡਾਊਨ ਵਿੱਚ ਰਾਹਤ ਦੇ ਦਿੱਤੀ ਹੈ, ਨਾਲੋਂ ਭਾਰਤ ਨੇ ਪ੍ਰਤੀ ਲੱਖ ਆਬਾਦੀ ਪਿੱਛੇ ਸਭ ਤੋਂ ਘੱਟ ਕੇਸਾਂ ਬਾਰੇ ਦੱਸਿਆ ਹੈ। ਉਸ ਨੇ ਪ੍ਰਤੀ ਲੱਖ ਆਬਾਦੀ ਪਿੱਛੇ 17.23 ਕੇਸਾਂ ਅਤੇ ਪ੍ਰਤੀ ਲੱਖ ਆਬਾਦੀ ਪਿੱਛੇ 0.49 ਮੌਤਾਂ ਬਾਰੇ ਦੱਸਿਆ ਹੈ (ਡਬਲਿਊਐੱਚਓ ਸਥਿਤੀ ਰਿਪੋਰਟ ਮਿਤੀ 6 ਜੂਨ, 2020)।

 

https://pib.gov.in/PressReleseDetail.aspx?PRID=1630069

 

ਡਾਇਰੈਕਟ ਟੈਕਸ ਕਲੈਕਸ਼ਨ ਅਤੇ ਹਾਲ ਹੀ ਦੇ ਡਾਇਰੈਕਟ ਟੈਕਸ ਸੁਧਾਰਾਂ ਦਾ ਵਿਕਾਸ ਦਾ ਰਾਹ

ਮੀਡੀਆ ਦੇ ਇੱਕ ਖ਼ਾਸ ਹਿੱਸੇ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਵਿੱਤ ਵਰ੍ਹੇ 2019-20 ਲਈ ਡਾਇਰੈਕਟ ਟੈਕਸ ਕਲੈਕਸ਼ਨ ਦੇ ਵਾਧੇ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਜੀਡੀਪੀ ਦੇ ਵਾਧੇ ਦੇ ਮੁਕਾਬਲੇ ਡਾਇਰੈਕਟ ਟੈਕਸ ਕਲੈਕਸ਼ਨ ਵਿੱਚ ਲਚਕ ਵਾਲੀ ਪਹੁੰਚ ਰਹੀ ਹੈ। ਇਹ ਰਿਪੋਰਟਾਂ ਡਾਇਰੈਕਟ ਟੈਕਸਾਂ ਦੇ ਵਾਧੇ ਸਬੰਧੀ ਸਹੀ ਤਸਵੀਰ ਨਹੀਂ ਦਰਸਾਉਂਦੀਆਂ। ਇਹ ਤੱਥ ਸਹੀ ਹੈ ਕਿ ਵਿੱਤ ਵਰ੍ਹੇ 2019-20 ਲਈ ਸ਼ੁੱਧ ਡਾਇਰੈਕਟ ਟੈਕਸ ਕਲੈਕਸ਼ਨ ਵਿੱਤ ਵਰ੍ਹੇ 2018-19 ਦੇ ਸ਼ੁੱਧ ਡਾਇਰੈਕਟ ਟੈਕਸ ਕਲੈਕਸ਼ਨ ਨਾਲੋਂ ਘੱਟ ਸੀ। ਪਰ ਡਾਇਰੈਕਟ ਟੈਕਸਾਂ ਦੀ ਕਲੈਕਸ਼ਨ ਵਿੱਚ ਇਹ ਗਿਰਾਵਟ ਅਨੁਮਾਨਿਤ ਲੀਹਾਂ ’ਤੇ ਹੈ ਅਤੇ ਵਿੱਤ ਵਰ੍ਹੇ 2019-20 ਦੌਰਾਨ ਜਾਰੀ ਕੀਤੇ ਇਤਿਹਾਸਿਕ ਟੈਕਸ ਸੁਧਾਰਾਂ ਅਤੇ ਬਹੁਤ ਜ਼ਿਆਦਾ ਰਿਫੰਡਸ ਦੇ ਕਾਰਨ ਕੁਦਰਤੀ ਰੂਪ ਵਿੱਚ ਅਸਥਾਈ ਹੈ।

 

ਇਹ ਤੱਥ ਉਦੋਂ ਹੋਰ ਸਪਸ਼ਟ ਹੋ ਜਾਂਦੇ ਹਨ ਜਦੋਂ ਅਸੀਂ ਕੁੱਲ ਕਲੈਕਸ਼ਨ ਦੀ ਤੁਲਨਾ (ਜੋ ਕਿ ਇੱਕ ਸਾਲ ਵਿੱਚ ਦਿੱਤੇ ਗਏ ਰਿਫੰਡ ਦੀ ਮਾਤਰਾ ਵਿੱਚ ਵੇਰੀਏਸ਼ਨ ਦੁਆਰਾ ਪੈਦਾ ਹੋਏ ਵਿਗਾੜਾਂ ਨੂੰ ਦੂਰ ਕਰਦੀ ਹੈ) ਕੀਤੇ ਗਏ ਬੋਲਡ ਟੈਕਸ ਸੁਧਾਰਾਂ (ਹੇਠਾਂ ਦਿੱਤੇ ਗਏ ਹਨ) ਲਈ ਪਹਿਲਾਂ ਅਨੁਮਾਨਿਤ ਰੈਵੀਨਿਊ ਨੂੰ ਧਿਆਨ ਵਿੱਚ ਰੱਖਦਿਆਂ ਕਰਾਂਗੇ, ਜਿਸ ਦਾ ਵਿੱਤ ਵਰ੍ਹੇ 2019 - 20 ਦੇ ਡਾਇਰੈਕਟ ਟੈਕਸਾਂ ਦੀ ਕਲੈਕਸ਼ਨ ’ਤੇ ਸਿੱਧਾ ਪ੍ਰਭਾਵ ਹੈ। ਇਹ ਵੀ ਨੋਟ ਕੀਤਾ ਜਾ ਸਕਦਾ ਹੈ ਕਿ ਵਿੱਤ ਵਰ੍ਹੇ 2019 - 20 ਵਿੱਚ ਕੀਤੇ ਗਏ ਕੁੱਲ ਰੀਫ਼ੰਡ ਦੀ ਰਕਮ 1.84 ਲੱਖ ਕਰੋੜ ਰੁਪਏ ਸੀ, ਜੋ ਵਿੱਤੀ ਵਰ੍ਹੇ 2018-19 ਵਿੱਚ 1.61 ਲੱਖ ਕਰੋੜ ਰੁਪਏ ਸੀ, ਪਿਛਲੇ ਸਾਲ ਦੇ ਮੁਕਾਬਲੇ ਸਾਲ-ਦਰ-ਸਾਲ 14 ਪ੍ਰਤੀਸ਼ਤ ਦੀ ਵਾਧਾ ਦਰ ਹੈ।

https://pib.gov.in/PressReleasePage.aspx?PRID=1630018

 

ਚਿੰਤਾ ਨਹੀਂ, ਜਾਗਰੂਕਤਾ ਹੈ ਕੋਵਿਡ-19 ਨਾਲ ਲੜਨ ਦੀ ਕੁੰਜੀ : ਡਾ. ਜਿਤੇਂਦਰ ਸਿੰਘ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਚਿੰਤਾ ਨਹੀਂ, ਜਾਗਰੂਕਤਾ ਹੀ ਕੋਵਿਡ ਮਹਾਮਾਰੀ ਨਾਲ ਲੜਨ ਦੀ ਕੁੰਜੀ ਹੈ। ਆਈਆਈਟੀ, ਹੈਦਰਾਬਦ ਅਤੇ ਪਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਈਐੱਸਆਈਸੀ ਮੈਡੀਕਲ ਵਿਭਾਗ, ਹੈਦਰਾਬਾਦ ਵੱਲੋਂ ਵਿਕਸਿਤ  ‘ਕੋਵਿਡ ਬੀਪ’ (ਕੰਟੀਨਿਊਅਸ ਔਕਸੀਜੈਨੇਸ਼ਨ ਐਂਡ ਵਾਈਟਲ ਇਨਫਰਮੇਸ਼ਨ ਡਿਟੈਕਸ਼ਨ ਬਾਇਓਮੈੱਡ ਈਸੀਆਈ ਈਐੱਸਆਈਸੀ ਪੌਡ) ਕੋਵਿਡ-19 ਮਰੀਜ਼ਾਂ ਲਈ ਭਾਰਤ ਦੀ ਪਹਿਲੀ ਸਵੇਦਸ਼ੀ, ਲਾਗਤ ਪ੍ਰਭਾਵੀ, ਵਾਇਰਲੈੱਸ, ਸਰੀਰਿਕ ਪੈਰਾਮੀਟਰ ਨਿਗਰਾਨੀ ਪ੍ਰਣਾਲੀ ਨੂੰ ਲਾਂਚ ਕਰਦਿਆਂ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਦੋ ਮਹੀਨੇ ਦੇ ਪ੍ਰਭਾਵੀ ਲੌਕਡਾਊਨ ਤੋਂ ਬਾਅਦ ਅਨਲੌਕ ਦੀ ਪੜਾਅਵਾਰ ਸ਼ੁਰੂਆਤ ਹੋ ਗਈ ਹੈ ਤਾਂ ਅਜਿਹੇ ਵਿੱਚ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਰੋਕਥਾਮ ਅਤੇ ਜਾਗਰੂਕਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਾਵੇ।

https://pib.gov.in/PressReleasePage.aspx?PRID=1630067

 

ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ 8 ਜੂਨ ਤੋਂ 3 ਜੁਲਾਈ 2020 ਤੱਕ ਸਮਰ ਆਰਟ ਪ੍ਰੋਗਰਾਮ “ਔਨਲਾਈਨ ਨੈਮਿਸ਼ਾ (NAIMISHA) 2020” ਦਾ ਆਯੋਜਨ ਕਰੇਗੀ

ਇਸ ਮਹਾਮਾਰੀ ਦੀ ਸਥਿਤੀ ਵਿੱਚ ਅਤੇ ਲੌਕਡਾਊਨ ਦੌਰਾਨ,  ਗੈਲਰੀ ਅਤੇ ਸੱਭਿਆਚਾਰਕ ਸੰਸਥਾਨ ਹਮੇਸ਼ਾ ਦੀ ਤਰ੍ਹਾਂ ਵਿਜ਼ਿਟਰਾਂ ਅਤੇ ਦਰਸ਼ਕਾਂ ਨੂੰ ਸੇਵਾ ਪ੍ਰਦਾਨ ਨਹੀਂ ਕਰ ਸਕਦੇ ਹਨ। ਇਸ ਸਥਿਤੀ ਨੇ ਐੱਨਜੀਐੱਮਏ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਣ ਲਈ ਨਵੇਂ ਖੇਤਰਾਂ ਅਤੇ ਪਲੈਟਫਾਰਮਾਂ ਦਾ ਪਤਾ ਲਗਾਉਣ ਲਈ ਪ੍ਰੇਰਿਤ ਕੀਤਾ।  ਪਿਛਲੇ ਦੋ ਮਹੀਨਿਆਂ ਵਿੱਚ ਐੱਨਜੀਐੱਮਏ ਨੇ ਕਈ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਦਾ ਵਰਚੁਅਲ ਰੂਪ ਵਿੱਚ ਆਯੋਜਨ ਕੀਤਾ ਹੈ।  ਤਕਨੀਕੀ ਵਿਕਾਸ,  ਅਜਿਹੇ ਪ੍ਰੋਗਰਾਮਾਂ ਨੂੰ ਡਿਜੀਟਲ ਰੂਪ ਨਾਲ ਆਯੋਜਿਤ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਇਸ ਲਈ ਐੱਨਜੀਐੱਮਏ ਆਪਣੇ ਸਭ ਤੋਂ ਮਕਬੂਲ ਸਮਰ ਆਰਟ ਪ੍ਰੋਗਰਾਮ ਨੈਮਿਸ਼ਾ (NAIMISHA) ਨੂੰ ਡਿਜੀਟਲ ਰੂਪ ਨਾਲ ਆਯੋਜਿਤ ਕਰਨ ਦਾ ਯਤਨ ਕਰ ਰਿਹਾ ਹੈ।   ਮਹੀਨੇ ਭਰ ਚਲਣ ਵਾਲਾ ਇਹ ਔਨਲਾਈਨ ਪ੍ਰੋਗਰਾਮ ਐੱਨਜੀਐੱਮਏ,  ਨਵੀਂ ਦਿੱਲੀ ਦੀ ਇੱਕ ਪਹਿਲ ਹੈ ਜਿਸ ਤਹਿਤ ਪ੍ਰਤੀਯੋਗੀਆਂ ਨੂੰ ਕਲਾਕਾਰਾਂ ਨਾਲ ਅਭਿਆਸ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਅਵਸਰ ਪ੍ਰਾਪਤ ਹੁੰਦਾ ਹੈ।  

https://pib.gov.in/PressReleasePage.aspx?PRID=1630020

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਰਾਜ ਦੇ ਨਾਗਰਿਕਾਂ ਨੂੰ ਡਿਊਟੀ ਨਿਭਾਉਣ ਲਈ ਇੱਕ ਸਥਾਨ ਤੋਂ ਦੂਜੇ ਤੱਕ ਯਾਤਰਾ ਕਰਨ ਲਈ ਲੋੜੀਂਦੀ ਰਾਹਤ ਪ੍ਰਦਾਨ ਕਰਨ, ਪੰਜਾਬ ਸਰਕਾਰ ਨੇ ਸਾਰੇ ਪ੍ਰਾਈਵੇਟ (ਗ਼ੈਰ-ਟਰਾਂਸਪੋਰਟ) ਅਤੇ ਜਨਤਕ ਸੇਵਾਵਾਂ ਦੇ ਵਾਹਨਾਂ ਨੂੰ ਅਧਿਕਾਰਤ ਤੌਰ ‘ਤੇ ਐਲਾਨੇ ਗਏ ਕੰਟੈਨਮੈਂਟ ਜ਼ੋਨਾਂ ਤੋਂ ਇਲਾਵਾ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚਲਾਉਣ ਦੀ ਆਗਿਆ ਹੋਵੇਗੀ।

  • ਹਰਿਆਣਾ: ਹਰਿਆਣਾ ਸਰਕਾਰ ਨੇ 8 ਜੂਨ 2020 ਤੋਂ ਸਖ਼ਤ ਨਿਰਦੇਸ਼ਾਂ ਹੇਠ ਧਾਰਮਿਕ ਸਥਾਨਾਂ,ਪੂਜਾ ਪਾਠ ਦੀਆਂ ਜਨਤਕ ਥਾਵਾਂ ਅਤੇ ਸ਼ਾਪਿੰਗ ਮਾਲਸ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ ਅਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਜ਼ਿਲਿਆਂ ਵਿੱਚ ਪਿਛਲੇ 10 ਦਿਨਾਂ ਦੌਰਾਨ ਰੋਜਾਨਾ ਆਧਾਰ ਤੇ ਕੋਵਿਡ ਦੇ ਜ਼ਿਆਦਾ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਤੋਂ ਇਲਾਵਾ ਰਾਜ ਵਿੱਚ ਹੋਟਲਾਂ, ਰੇਸਤਰਾਂ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਨੂੰ ਬਚਾਅ ਨਿਯਮਾਂ ਦੀ ਪਾਲਣਾ ਨਾਲ ਖੋਲ੍ਹਿਆ ਜਾਵੇਗਾ। ਇੰਨ੍ਹਾਂ ਸਾਰਿਆਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗਾ ਤਾਂ ਜੋ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਦੀ ਪਾਲਣਾ ਹੋ ਸਕੇ।ਮੁੱਖ ਮੰਤਰੀ ਨੇ ਹਰਿਆਣਾ ਵਿੱਚ ਕੋਵਿਡ 19 ਮਹਾਮਾਰੀ ਦੇ ਕਾਰਨ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਾਵਧਾਨੀਆਂ ਦੇ ਮੱਦੇਨਜ਼ਰ ਗਤੀਵਿਧੀਆਂ ਨੂੰ ਨਿਯਮਿਤ ਕਰਨ ਅਤੇ ਸੀਮਤ ਕਰਨ ਦੇ ਨਿਰਦੇਸ਼ ਜਾਰੀ ਕੀਤੇ।

  • ਕੇਰਲ: ਕੋਲਮ ਦੇ ਪਰਿਪੱਲੀ ਮੈਡੀਕਲ ਕਾਲਜ ਵਿੱਚ ਦਾਖਲ ਸਭ ਤੋਂ ਛੋਟੀ ਉਮਰ ਦੇ ਪੰਜ ਸਾਲਾ ਬੱਚੇ ਦੇ ਕੋਵਿਡ ਦੀ ਪੁਸ਼ਟੀ ਤੋਂ ਬਾਅਦ ਅੱਜ ਉਸ ਨੂੰ ਸਿਹਤਯਾਬ ਹੋਣ ਤੇ ਘਰ ਭੇਜਿਆ ਗਿਆ। ਬੱਚੇ ਦੇ ਮਾਂ ਨੂੰ ਅਜੇ ਇਲਾਜ ਅਧੀਨ ਰੱਖਿਆ ਗਿਆ ਹੈ। ਕੋਵਿਡ ਇਲਾਜ਼ ਦੇ ਸਾਜੋ ਸਮਾਨ ਅਤੇ ਜਾਂਚ ਕਿੱਟਾਂ ਦੀ ਸ਼ੁੱਧਤਾ ਦੀ ਜਾਂਚ ਲਈ ਰਾਜੀਵ ਗਾਂਧੀ ਸੈਂਟਰ ਫਾਰ ਬਾਇਓ ਟੈਕਨੋਲੋਜੀ ਤਿਰੂਵਨੰਤਪੁਰਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਦੂਜੇ ਰਾਜਾਂ ਤੋਂ ਸਬਰੀਮਾਲਾ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਪ੍ਰਮਾਣ ਪੱਤਰ ਲਾਜ਼ਮੀ ਕੀਤੇ ਜਾਣਗੇ। ਸਬਰੀਮਾਲਾ ਅਤੇ ਗੁਰੂਵਯੂਰ ਮੰਦਰਾਂ ਵਿੱਚ ਵਰਚੁਅਲ ਕਤਾਰਾਂ ਲਾਜ਼ਮੀ ਹੋਣਗੀਆਂ। ਕੋਝੀਕੋਡ ਵਿੱਚ ਵੱਧ ਕੇਸਾਂ ਦੇ ਮੱਦੇਨਜ਼ਰ ਹੋਟਲ 15 ਜੁਲਾਈ ਤੋਂ ਬਾਅਦ ਖੋਲ੍ਹੇ ਜਾਣਗੇ। ਇੱਕ ਹੋਰ ਮੱਲਿਆਲੀ ਦੀ ਜੋ ਕੇ ਐਕਸ-ਰੇ ਟੈਕਨੀਸ਼ੀਅਨ ਸੀ ਦੀ ਨਵੀਂ ਦਿੱਲੀ ਵਿੱਚ ਮੌਤ ਹੋ ਗਈ। ਕੇਰਲ ਵਿੱਚ ਕੱਲ੍ਹ 108 ਨਵੇਂ ਕੇਸ ਆਏ ਅਤੇ 1029 ਮਰੀਜ਼ਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।

  • ਤਮਿਲ ਨਾਡੂ: ਪੁੱਦੂਚੇਰੀ ਵਿੱਚ ਪੰਜ ਜੇਆਈਪੀਐੱਮਈਆਰ ਡਾਕਟਰਾਂ, ਟੈਕਨੀਸ਼ੀਅਨਾਂ ਸਣੇ 12 ਜਣੇ ਪਾਜ਼ਿਟਿਵ ਪਏ ਗਏ, ਜਿਸ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ ਕੇਸ 119 ਹੋ ਗਏ ਹਨ ਜਿਨ੍ਹਾਂ ਵਿੱਚੋਂ 71 ਕੇਸ ਐਕਟਿਵ ਹਨ। ਸਮੁਦਰ ਸੇਤੂ ਮਿਸ਼ਨ ਤਹਿਤ ਜਲ ਸੈਨਾ ਦੇ ਬੇੜੇ ਜਲਅਸ਼ਵ ਦੇ ਦੂਜੇ ਗੇੜੇ ਰਾਹੀਂ 700 ਭਾਰਤੀਆਂ ਨੂੰ ਮਾਲਦੀਵ ਤੋਂ ਲਿਆਂਦਾ ਗਿਆ। ਰਾਜ ਨੇ ਰੇਸਤਰਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਬਣਾਈ ਗਈ ਹੈ ਜਿਸ ਤਹਿਤ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਔਰਤਾਂ ਅਤੇ 10 ਸਾਲਾਂ ਤੋਂ ਘੱਟ ਉੱਮਰ ਦੇ ਬੱਚਿਆਂ ਨੂੰ ਦਾਖਲੇ ਤੇ ਪਾਬੰਦੀ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤਾਂ ਲਈ ਮਨਜ਼ੂਰੀ ਹੋਰ ਵੀ ਸੁਖਾਲੀ ਕੀਤੀ ਜਾਵੇਗੀ। ਤਮਿਲ ਨਾਡੂ ਵਿੱਚ ਕੱਲ੍ਹ 1458 ਨਵੇਂ ਕੇਸਾਂ ਦੀ ਪੁਸ਼ਟੀ ਅਤੇ 19 ਦੀ ਮੌਤ ਹੋਈ। 1146 ਕੇਸ ਚੇਨਈ ਵਿੱਚ ਮਿਲੇ। ਰਾਜ ਵਿੱਚ ਕੋਵਿਡ ਦੇ ਕੁੱਲ ਕੇਸ: 30152,ਐਕਟਿਵ ਕੇਸ:13503,ਮੌਤਾਂ:251. ਚੇਨਈ ਵਿੱਚ 10223 ਐਕਟਿਵ ਕੇਸ ਹਨ।

  • ਕਰਨਾਟਕ: ਸਿਹਤ ਵਿਭਾਗ ਨੇ 8 ਜੂਨ 2020 ਤੋਂ ਸਿਹਤ ਸਕ੍ਰੀਨਿੰਗ,ਇਕਾਂਤਵਾਸ ਅਤੇ ਅੰਤਰ ਸੂਬਾਈ ਆਵਾਜਾਈ ਸਬੰਧੀ ਸੋਧੇ ਹੋਏ ਨਿਰਦੇਸ਼ ਜਾਰੀ ਕੀਤੇ ਹਨ।ਹੋਟਲ,ਰੇਸਤਰਾਂ,ਲੌਜ ਅਤੇ ਮੰਦਰਾਂ ਨੂੰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸਖ਼ਤ ਨਿਯਮਾਂ ਅਨੁਸਾਰ ਖੋਲਿਆ ਜਾਵੇਗਾ। ਰਾਜ ਵਿੱਚ ਕੱਲ੍ਹ 378 ਨਵੇਂ ਕੇਸ ਮਿਲੇ ਜਿਨ੍ਹਾਂ ਵਿੱਚੋਂ 333 ਅੰਤਰ ਰਾਜੀ ਆਵਾਜਾਈ ਵਾਲੇ ਕੇਸ ਹਨ। ਹੁਣ ਤੱਕ ਕੁੱਲ ਕੇਸ :5213,ਐਕਟਿਵ ਕੇਸ:3184,ਮੌਤਾਂ:58,ਸਿਹਤਯਾਬ: 1968

  • ਆਂਧਰ ਪ੍ਰਦੇਸ਼: ਰਾਜ ਵਿਧਾਨ ਸਭਾ ਅਤੇ ਪਰਿਸ਼ਦ ਦਾ ਬਜਟ ਇਜਲਾਸ 16 ਜੂਨ ਤੋਂ ਸ਼ੁਰੂ ਹੋਵੇਗਾ। ਆਰਟੀਸੀ ਨੇ 21 ਮਈ ਤੋਂ ਕੰਮ ਸ਼ੁਰੂ ਕਰਕੇ ਅੱਜ ਤੱਕ 29.44 ਕਰੋੜ ਦੀ ਆਮਦਨ ਕੀਤੀ ਹੈ। ਰਾਜ ਵਿੱਚ ਵਣ ਸੇਵਾ ਦੇ ਅਧਿਕਾਰੀਆਂ ਦੇ ਵੱਡੀ ਗਿਣਤੀ ਵਿੱਚ ਤਬਾਦਲੇ ਕੀਤੇ ਗਏ ਹਨ।ਬੀਤੇ 24 ਘੰਟਿਆਂ ਵਿੱਚ 17,695 ਕੇਸਾਂ ਦੀ ਜਾਂਚ ਤੋਂ ਬਾਅਦ 130 ਕੇਸਾਂ ਦੀ ਪੁਸ਼ਟੀ ਹੋਈ,30 ਡਿਸਚਾਰਜ ਕੀਤੇ ਗਏ ਅਤੇ 2 ਮੌਤਾਂ ਹੋਈਆਂ। ਕੁੱਲ ਕੇਸ: 3718, ਐਕਟਿਵ:1290, ਸਿਹਤਯਾਬ:2353, ਮੌਤਾਂ:75। ਪ੍ਰਵਾਸੀਆਂ ਵਿੱਚੋਂ 810 ਪਾਜ਼ਿਟਿਵ ਪਏ ਗਏ,ਜਿਨ੍ਹਾਂ ਵਿੱਚ 508 ਐਕਟਿਵ ਹਨ ਅਤੇ 24 ਘੰਟਿਆਂ ਵਿੱਚ 28 ਨੂੰ ਡਿਸਚਾਰਜ ਕੀਤਾ ਗਿਆ ਹੈ ਜਦਕਿ ਵਿਦੇਸ਼ਾਂ ਤੋਂ ਆਏ 131 ਵਿੱਚੋਂ 126 ਕੇਸ ਐਕਟਿਵ ਹਨ ਅਤੇ ਇਕ ਨੂੰ ਅੱਜ ਡਿਸਚਾਰਜ ਕੀਤਾ ਗਿਆ ਹੈ।

  • ਤੇਲੰਗਾਨਾ: ਨਿਜੀ ਸਕੱਤਰ ਦੇ ਕੋਵਿਡ ਪਾਜ਼ਿਟਿਵ ਆਉਣ ਮਗਰੋਂ ਮੁੱਖ ਮੰਤਰੀ ਦਫ਼ਤਰ ਨੂੰ ਸੀਲ ਕੀਤਾ ਗਿਆ। ਤੇਲੰਗਾਨਾ ਵਿੱਚ ਹੋਮਗਾਰਡ ਅਤੇ ਪੁਲਿਸ ਦੇ 6 ਕਰਮਚਾਰੀ ਪਾਜ਼ਿਟਿਵ ਮਿਲੇ। ਰਾਜ ਵਿੱਚ ਕੋਵਿਡ 19 ਮਹਾਮਾਰੀ ਦੇ ਡਰ ਕਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮਾਪਿਆਂ ਵਿੱਚ ਬੱਚਿਆਂ ਦੇ ਸਕੂਲ ਜਾਣ ਸਬੰਧੀ ਦੁਵਿਧਾ ਅਜੇ ਵੀ ਬਰਕਰਾਰ ਹੈ। ਤੇਲੰਗਾਨਾ ਵਿੱਚ 6 ਜੂਨ ਤੱਕ ਕੁੱਲ ਕੇਸ:3496,ਵਿਦੇਸ਼ਾਂ ਤੋਂ ਆਏ ਅਤੇ ਪ੍ਰਵਾਸੀਆਂ ਵਿੱਚੋਂ 448 ਪਾਜ਼ਿਟਿਵ ਪਾਏ ਗਏ।

  • ਮਹਾਰਾਸ਼ਟਰ: ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 2739 ਨਵੇਂ ਕੇਸ ਮਿਲੇ ਅਤੇ ਕੁੱਲ ਕੇਸਾਂ ਦੀ ਗਿਣਤੀ 82,698 ਹੋਈ। ਬੀਤੇ 24 ਘੰਟਿਆਂ ਵਿੱਚ 120 ਮੌਤਾਂ ਨਾਲ ਮੌਤਾਂ ਦੀ ਕੁੱਲ ਗਿਣਤੀ 2969 ਹੋਈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ 37,390 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 2,234 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਰਾਜ ਵਿੱਚ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸ਼ਿਕਾਇਤ ਦੇ ਨਿਪਟਾਰੇ ਲਈ ਰਾਜ ਸਰਕਾਰ ਨੇ ਪੰਜ ਆਈ ਏ ਐੱਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ ਜਿਨ੍ਹਾਂ ਨੂੰ ਈ-ਮੇਲ ਰਾਹੀਂ ਸ਼ਿਕਾਇਤ ਭੇਜੀ ਜਾ ਸਕਦੀ ਹੈ। ਕੁੱਲ 35 ਹਸਪਤਾਲਾਂ ਨੂੰ ਇਨ੍ਹਾਂ ਅਧਿਕਾਰੀਆਂ ਦੇ ਦੇਖ-ਰੇਖ ਹੇਠ ਰੱਖਿਆ ਗਿਆ ਹੈ।

  • ਗੁਜਰਾਤ: ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ 498 ਨਵੇਂ ਕੇਸ ਮਿਲੇ ਜਿੰਨ੍ਹਾਂ ਵਿੱਚ ਅਹਿਮਦਾਬਾਦ ਦੇ 26 ਮਾਮਲੇ ਸ਼ਾਮਿਲ ਹਨ ਅਤੇ ਰਾਜ ਵਿੱਚ 29 ਮੌਤਾਂ ਹੋਈਆਂ ਜਿਸ ਨਾਲ ਕੁੱਲ ਕੇਸ 19,617 ਹੋ ਗਏ ਹਨ ਅਤੇ 1,219 ਮੌਤਾਂ ਹੋ ਚੁੱਕੀਆਂ ਹਨ। 313 ਹੋਰ ਮਰੀਜਾਂ ਦੇ ਸਿਹਤਯਾਬ ਹੋਣ ਮਗਰੋਂ ਕੋਰੋਨਾ ਮੁਕਤ ਹੋਏ ਕੇਸਾਂ ਦੀ ਗਿਣਤੀ 13,324 ਹੋ ਗਈ ਹੈ। ਰਾਜ ਵਿੱਚ ਹੁਣ ਤੱਕ 2,45,606 ਟੈਸਟ ਕੀਤੇ ਜਾ ਚੁੱਕੇ ਹਨ।

  • ਰਾਜਸਥਾਨ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਬੀਤੇ 24 ਘੰਟਿਆਂ ਵਿੱਚ 246 ਨਵੇਂ ਕੇਸ ਸਾਹਮਣੇ ਆਏ ਹਨ।ਇਸ ਨਾਲ ਰਾਜ ਵਿੱਚ ਕੁੱਲ ਕੇਸ 10,331 ਹੋ ਗਏ ਹਨ। ਕੋਵਿਡ ਇਨਫੈਕਸ਼ਨ ਨਾਲ 231 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜ ਵਿੱਚ ਕੋਵਿਡ ਦੇ 2588 ਐਕਟਿਵ ਕੇਸ ਹਨ ਅਤੇ 7,501 ਮਰੀਜ਼ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਹਨ।

  • ਮੱਧ ਪ੍ਰਦੇਸ਼: ਪਿਛਲੇ 24 ਘੰਟਿਆਂ ਵਿੱਚ 232 ਨਵੇਂ ਕੇਸ ਆਉਣ ਨਾਲ ਰਾਜ ਵਿੱਚ ਪਾਜ਼ਿਟਿਵ ਮਰੀਜਾਂ ਦੀ ਗਿਣਤੀ 9000 ਦੇ ਅੰਕੜੇ ਨੂੰ ਪਾਰ ਕਰਕੇ 9228 ਹੋ ਗਈ ਹੈ।ਭੁਪਾਲ ਵਿੱਚ51,ਇੰਦੌਰ ਵਿੱਚ 35,ਸ਼ਾਜਪੁਰ 20,ਨੀਮੂਚ 18,ਬੁਰਹਾਨਪੁਰ 15,ਭਿੰਡ 14 ,ਉਜੈਨ 12 ਅਤੇ ਗਵਾਲੀਅਰ ਵਿੱਚ 10 ਕੇਸਾਂ ਦੀ ਪੁਸ਼ਟੀ ਹੋਈ।

  • ਛੱਤੀਸਗੜ੍ਹ: ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਵਿੱਚ 44 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਕੋਵਿਡ ਦੇ ਕੁੱਲ ਕੇਸ ਵਧ ਕੇ 923 ਹੋ ਗਏ ਹਨ।ਰਾਜ ਵਿੱਚ ਕੋਵਿਡ ਨਾਲ 4 ਮੌਤਾਂ ਹੋਈਆਂ।

  • ਗੋਆ: ਗੋਆ ਵਿੱਚ ਕੋਵਿਡ ਦੇ 71 ਨਵੇਂ ਕੇਸ ਮਿਲਣ ਨਾਲ ਕੁੱਲ ਕੇਸ 267 ਹੋ ਗਏ ਹਨ। ਜਿਨ੍ਹਾਂ ਵਿੱਚੋਂ 202 ਐਕਟਿਵ ਕੇਸ ਹਨ ਅਤੇ 65 ਬਿਮਾਰੀ ਤੋਂ ਮੁਕਤ ਹੋ ਚੁੱਕੇ ਹਨ। 

 

 

http://static.pib.gov.in/WriteReadData/userfiles/image/image013L87U.jpg

 

*******

ਵਾਈਬੀ



(Release ID: 1630156) Visitor Counter : 271