ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਵਾਂਡਾ ਦੇ ਰਾਸ਼ਟਰਪਤੀ ਮਹਾਮਹਿਮ ਪੌਲ ਕਾਗਾਮੇ ਦਰਮਿਆਨ ਫ਼ੋਨ ‘ਤੇ ਗੱਲਬਾਤ ਹੋਈ
Posted On:
05 JUN 2020 7:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਵਾਂਡਾ ਦੇ ਰਾਸ਼ਟਰਪਤੀ ਮਹਾਮਹਿਮ ਪੌਲ ਕਾਗਾਮੇ ਨਾਲ ਫ਼ੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ 2018 ’ਚ ਰਵਾਂਡਾ ਦੇ ਆਪਣੇ ਯਾਦਗਾਰੀ ਦੌਰੇ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਹੋਈ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਰਵਾਂਡਾ ਦੇ ਰਾਸ਼ਟਰਪਤੀ ਨੇ ਬਹੁਤ ਹੀ ਨਿੱਘ ਨਾਲ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਆਪਣੇ 2018 ਦੇ ਦੌਰੇ ਦੌਰਾਨ ਤੋਹਫ਼ੇ ਵਜੋਂ ਦਿੱਤੀਆਂ 200 ਭਾਰਤੀ ਗਊਆਂ ਨੂੰ ਚੇਤੇ ਕੀਤਾ ਅਤੇ ਵਿਸਤਾਰਪੂਰਬਕ ਦੱਸਿਆ ਕਿ ਉਨ੍ਹਾਂ ਨੇ ਰਵਾਂਡਾ ਦੇ ਬੱਚਿਆਂ ਲਈ ਦੁੱਧ ਦੀ ਉਪਲਬਧਤਾ ਵਿੱਚ ਸੁਧਾਰ ਲਿਆਉਣ ’ਚ ਮਦਦ ਕੀਤੀ ਅਤੇ ਉਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੀ।
ਆਗੂਆਂ ਨੇ ਕੋਵਿਡ–19 ਮਹਾਮਾਰੀ ਨਾਲ ਆਪਣੀਆਂ ਸਿਹਤ–ਸੰਭਾਲ ਪ੍ਰਣਾਲੀਆਂ ਤੇ ਅਰਥਵਿਵਸਥਾਵਾਂ ਨੂੰ ਪੈਦਾ ਹੋਈਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਸੰਕਟ ਨਾਲ ਨਿਪਟਣ ਲਈ ਆਪੋ–ਆਪਣੇ ਦੇਸ਼ ਦੇ ਸੰਕਟ ਨਾਲ ਨਿਪਟਣ ਅਤੇ ਨਾਗਰਿਕਾਂ ਦੀ ਸਲਾਮਤੀ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੋਹਾਂ ਆਗੂਆਂ ਨੇ ਮੌਜੂਦਾ ਸੰਕਟ ਦੌਰਾਨ ਇੱਕ–ਦੂਜੇ ਦੇ ਪ੍ਰਵਾਸੀ ਨਾਗਰਿਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਸਹਿਮਤੀ ਪ੍ਰਗਟਾਈ।
ਪ੍ਰਧਾਨ ਮੰਤਰੀ ਨੇ ਰਵਾਂਡਾ ਦੇ ਰਾਸ਼ਟਰਪਤੀ ਨੂੰ ਕੋਰੋਨਾਵਾਇਰਸ ਦਾ ਟਾਕਰਾ ਕਰਨ ਲਈ ਰਵਾਂਡਾ ਦੇ ਯਤਨਾਂ ਵਿੱਚ ਮੈਡੀਕਲ ਸਹਾਇਤਾ ਦੇਣ ਸਮੇਤ ਭਾਰਤ ਦੀ ਦ੍ਰਿੜ੍ਹ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਰਾਸ਼ਟਰਪਤੀ ਕਾਗਾਮੇ ਦੀ ਲੀਡਰਸ਼ਿਪ ਅਧੀਨ ਇਸ ਸੰਕਟ ਦੇ ਹੱਲ ਲਈ ਕੀਤੇ ਪ੍ਰਭਾਵਸ਼ਾਲੀ ਪ੍ਰਬੰਧਾਂ ਅਤੇ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਰਵਾਂਡਾ ਦੀ ਜਨਤਾ ਦੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਮੌਜੂਦਾ ਸੰਕਟ ਦੌਰਾਨ ਰਵਾਂਡਾ ਦੀ ਜਨਤਾ ਦੀ ਸਿਹਤ ਅਤੇ ਸਲਾਮਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ।
*****
ਵੀਆਰਆਰਕੇ/ਕੇਪੀ
(Release ID: 1629795)
Visitor Counter : 249
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam