PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 01 JUN 2020 6:23PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਸਿਹਤਯਾਬੀ ਦਰ ਵਧ ਕੇ 48.19% ਹੋਈ

ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ 4,835 ਮਰੀਜ਼ ਠੀਕ ਹੋਏ ਹਨ। ਇਸ ਪ੍ਰਕਾਰ ਹੁਣ ਤੱਕ ਕੁੱਲ ਕੋਵਿਡ–19 ਦੇ 91,818 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਸਿਹਤਯਾਬੀ ਦਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਹੁਣ ਕੋਵਿਡ–19 ਦੇ ਮਰੀਜ਼ 48.19% ਦੀ ਦਰ ਨਾਲ ਠੀਕ ਹੋ ਰਹੇ ਹਨ। 18 ਮਈ ਨੂੰ ਸਿਹਤਯਾਬੀ ਦਰ 38.29% ਸੀ। ਬੀਤੀ 3 ਮਈ ਨੂੰ ਇਹ 26.59% ਸੀ। ਇੰਝ ਹੀ 15 ਅਪ੍ਰੈਲ ਨੂੰ ਇਹ 11.42% ਸੀ।

ਇਸ ਵੇਲੇ ਦੇਸ਼ ਵਿੱਚ 93,322 ਕੇਸ ਐਕਟਿਵ (ਜ਼ੇਰੇ ਇਲਾਜ) ਹਨ, ਜੋ ਬਹੁਤ ਹੀ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਮਰੀਜ਼ਾਂ ਦੀ ਮੌਤ ਦਰ 2.83% ਹੈ। ਬੀਤੀ 18 ਮਈ ਨੂੰ ਕੇਸ ਮੌਤ ਦਰ 3.1% ਸੀ। ਬੀਤੀ 3 ਮਈ ਨੂੰ ਇਹ 3.25% ਸੀ। ਇੰਝ ਹੀ 15 ਅਪ੍ਰੈਲ ਨੂੰ ਇਹ 3.30% ਸੀ। ਦੇਸ਼ ਵਿੱਚ ਕੇਸ ਮੌਤ ਵਿੱਚ ਇੱਕ ਸਥਿਰ ਗਿਰਾਵਟ ਵੇਖੀ ਜਾ ਸਕਦੀ ਹੈ। ਇਹ ਮੁਕਾਬਲਤਨ ਘੱਟ ਮੌਤ ਦਰ ਨਿਰੰਤਰ ਚੌਕਸੀ, ਸਮੇਂ–ਸਿਰ ਮਰੀਜ਼ਾਂ ਦੀ ਸ਼ਨਾਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਕਾਰਨ ਹੈ।

ਦੇਸ਼ ਵਿੱਚ 472 ਸਰਕਾਰੀ ਤੇ 204 ਨਿਜੀ ਪ੍ਰਯੋਗਸ਼ਾਲਾਵਾਂ (ਕੁੱਲ 676 ਪ੍ਰਯੋਗਸ਼ਾਲਾਵਾਂ) ਨਾਲ ਟੈਸਟਿੰਗ ਸਮਰੱਥਾ ਵਧ ਗਈ ਹੈ। ਹੁਣ ਤੱਕ ਕੋਵਿਡ–19 ਦੇ 38,37,207 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,00,180 ਸੈਂਪਲ ਟੈਸਟ ਕੀਤੇ ਗਏ ਸਨ।

 

https://static.pib.gov.in/WriteReadData/userfiles/image/image004OVRK.jpg

https://pib.gov.in/PressReleseDetail.aspx?PRID=1627908

 

 

ਪ੍ਰਧਾਨ ਮੰਤਰੀ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਦੇ 25ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕੀਤਾ: ਕੋਵਿਡ-19 ਨਾਲ ਜੰਗ ਵਿੱਚ ਡਾਕਟਰਾਂ ਅਤੇ ਹੈਲਥ ਕੇਅਰ ਵਰਕਰਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ

 

ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਵੇਲੇ ਦੋ ਵਿਸ਼ਵ ਜੰਗਾਂ ਤੋਂ ਬਾਅਦ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਨੇ ਦੁਨੀਆ ਨੂੰ ਤਬਦੀਲ ਕਰ ਦਿੱਤਾ ਸੀ, ਹੁਣ ਵੀ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਦੀ ਸਥਿਤੀ ਵੱਖ-ਵੱਖ ਹੋ ਜਾਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਜੜ੍ਹਾਂ ਵਿੱਚ ਕੋਵਿਡ-19 ਵਿਰੁੱਧ ਦਲੇਰੀ ਭਰੀ ਜੰਗ ਪਿੱਛੇ ਮੈਡੀਕਲ ਭਾਈਚਾਰੇ ਅਤੇ ਸਾਡੇ ਕੋਰੋਨਾ ਵਾਰੀਅਰਸ ਦੀ ਭਾਰੀ ਮਿਹਨਤ ਦਾ ਹੱਥ ਹੈ। ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਵਰਕਰਾਂ ਨੂੰ ਬਿਨਾ ਵਰਦੀ ਤੋਂ ਲੜਨ ਵਾਲੇ ਫੌਜੀ ਕਰਾਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਭਾਵੇਂ ਅਦ੍ਰਿਸ਼ ਦੁਸ਼ਮਣ ਹੈ ਪਰ ਸਾਡੇ ਕੋਰੋਨਾ ਲੜਾਕੂ ਇਸ ਜੰਗ ਵਿੱਚ ਅਜੇਤੂ ਹਨ ਅਤੇ ਸਾਡੇ ਮੈਡੀਕਲ ਵਰਕਰਾਂ ਦੀ ਜਿੱਤ ਪੱਕੀ ਹੈ। ਉਨ੍ਹਾਂ ਨੇ ਹਿੰਸਕ ਸਰਗਰਮੀਆਂ, ਜੋ ਕਿ ਫਰੰਟ ਲਾਈਨ ਵਰਕਰਾਂ ਵਿਰੁੱਧ ਭੀੜਤੰਤਰ ਕਾਰਨ ਪੈਦਾ ਹੋਈਆਂ, ਉੱਤੇ, ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਰਕਾਰ ਦੁਆਰਾ ਇਸ ਉੱਤੇ ਕਾਬੂ ਪਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਵਰਕਰਾਂ ਲਈ 50-50 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ।  ਉਨ੍ਹਾਂ ਨੇ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਆਰਥਿਕ ਮੁੱਦਿਆਂ ਉੱਤੇ ਬਹਿਸ ਕਰਨ ਦੀ ਬਜਾਏ  ਮਾਨਵ ਕੇਂਦ੍ਰਿਤ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿੱਚ ਜੋ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਲੋੜ ਪਹਿਲਾਂ ਤੋਂ ਵੀ ਜ਼ਿਆਦਾ ਰਹੇਗੀ ਅਤੇ ਸਰਕਾਰ ਨੇ ਹੈਲਥ ਕੇਅਰ ਅਤੇ ਮੈਡੀਕਲ ਸਿੱਖਿਆ ਵੱਲ ਪਿਛਲੇ 6 ਸਾਲਾਂ ਵਿੱਚ ਕਈ ਪਹਿਲਾਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਹੈਲਥ ਕੇਅਰ, ਇਸ ਦੇ ਢਾਂਚੇ ਅਤੇ ਸਭ ਲੋਕਾਂ ਤੱਕ ਇਸ ਦੀ ਪਹੁੰਚ ਲਈ ਚਾਰ ਪੜਾਵੀ ਰਣਨੀਤੀ ਦਾ ਸੱਦਾ ਦਿੱਤਾ।

 

https://pib.gov.in/PressReleseDetail.aspx?PRID=1628270

 

ਰਾਜੀਵ ਗਾਂਧੀ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਦੇ 25ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

 

https://pib.gov.in/PressReleseDetail.aspx?PRID=1628263

 

ਪ੍ਰਧਾਨ ਮੰਤਰੀ ਦੁਆਰਾ ਆਪਣੇ ਅਹੁਦੇ ਦੇ ਦੂਜੇ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ; ਐੱਮਐੱਸਐੱਮਈ ਖੇਤਰ, ਸਟ੍ਰੀਟ ਵੈਂਡਰਾਂ ਤੇ ਕਿਸਾਨਾਂ ਲਈ ਇਤਿਹਾਸਿਕ ਫ਼ੈਸਲੇ ਲਏ ਗਏ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨ ਹੇਠ ਕੇਂਦਰੀ ਵਜ਼ਾਰਤ ਦੀ ਸੋਮਵਾਰ 1 ਜੂਨ, 2020 ਨੂੰ ਬੈਠਕ ਹੋਈ। ਕੇਂਦਰ ਸਰਕਾਰ ਦੁਆਰਾ ਆਪਣੇ ਦੂਜੇ ਸਾਲ ਦੇ ਕਾਰਜਕਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ। ਇਸ ਬੈਠਕ ਵਿੱਚ ਅਜਿਹੇ ਇਤਿਹਾਸਿਕ ਫ਼ੈਸਲੇ ਲਏ ਗਏ, ਜਿਨ੍ਹਾਂ ਦਾ ਭਾਰਤ ਦੇ ਮਿਹਨਤੀ ਕਿਸਾਨਾਂ, ਸੂਖਮ, ਲਘੂ ਤੇ ਦਰਮਿਆਨੇ (ਐੱਮਐੱਸਐੱਮਈ) ਖੇਤਰ ਤੇ ਸਟ੍ਰੀਟ ਵੈਂਡਰਾਂ ਦੇ ਤੌਰ ਉੱਤੇ ਕੰਮ ਕਰਨ ਵਾਲੇ ਲੋਕਾਂ ਦੇ ਜੀਵਨ ਉੱਤੇ ਪਰਿਵਰਤਨਕਾਰੀ ਪ੍ਰਭਾਵ ਪਵੇਗਾ। ਇਨ੍ਹਾਂ ਵਿੱਚ ਸ਼ਾਮਲ ਹਨ: ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ 14 ਸਾਲਾਂ ਪਿੱਛੋਂ ਪਹਿਲੀ ਵਾਰ ਸੋਧ ਕੀਤੀ ਗਈ; ਦਰਮਿਆਨੀਆਂ ਇਕਾਈਆਂ ਦੀ ਪਰਿਭਾਸ਼ਾ ਵਿੱਚ ਹੋਰ ਵਾਧਾ ਕਰ ਕੇ ਉਨ੍ਹਾਂ ਨੂੰ 50 ਕਰੋੜ ਰੁਪਏ ਦੇ ਨਿਵੇਸ਼ ਤੋਂ 250 ਕਰੋੜ ਰੁਪਏ ਤੱਕ ਕੀਤਾ ਗਿਆ ; ਸਟ੍ਰੀਟ ਵੈਂਡਰਾਂ ਨੂੰ ਸਸਤੇ ਕਰਜ਼ੇ ਮੁਹੱਈਆ ਕਰਵਾਉਣ ਲਈ ‘ਵਿਸ਼ੇਸ਼ ਸੂਖਮ ਰਿਣ ਸੁਵਿਧਾ ਯੋਜਨਾ’ ‘ਪੀਐੱਮ ਸਵਾਨਿਧੀ’('PM SVANidhi')  ਦੀ ਸ਼ੁਰੂਆਤ ਕੀਤੀ ਗਈ ; ਖ਼ਰੀਫ਼ ਦੇ ਮੌਸਮ 2020–21 ਲਈ, ਸਰਕਾਰ ਨੇ ਫ਼ਸਲਾਂ ਦਾ ‘ਘੱਟੋ–ਘੱਟ ਸਮਰਥਨ ਮੁੱਲ’ (ਐੱਮਐੱਸਪੀ) ਉਨ੍ਹਾਂ ਦੀ ਉਤਪਾਦਨ ਲਾਗਤ ਦੇ ਘੱਟੋ–ਘੱਟ 1.5 ਗੁਣਾ ਦੇ ਪੱਧਰ ਉੱਤੇ ਤੈਅ ਕਰਨ ਦਾ ਵਾਅਦਾ ਨਿਭਾਇਆ ; ਖੇਤੀਬਾੜੀ ਤੇ ਸਹਾਇਕ ਗਤੀਵਿਧੀਆਂ ਲਈ ਥੋੜ੍ਹ–ਚਿਰੇ ਕਰਜ਼ਿਆਂ ਦੀ ਵਾਪਸੀ ਦੀਆਂ ਤਰੀਕਾਂ ਅੱਗੇ ਵਧਾਈਆਂ; ਕਿਸਾਨਾਂ ਨੂੰ ਵਿਆਜ ਸਬਵੈਂਸ਼ਨ (ਸਹਾਇਤਾ) ਤੇ ਤੁਰੰਤ ਵਾਪਸੀ–ਭੁਗਤਾਨ ਦੇ ਪ੍ਰੋਤਸਾਹਨ ਦਾ ਲਾਭ ਵੀ ਮਿਲੇਗਾ

https://pib.gov.in/PressReleseDetail.aspx?PRID=1628329

 

ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਉਸ ਨਾਲ ਸਬੰਧਿਤ ਗਤੀਵਿਧੀਆਂ ਲਈ ਬੈਂਕ ਤੋਂ ਲਏ ਅਲਪਕਾਲੀ ਕਰਜ਼ਿਆਂ ਦੀ ਮੁੜ ਅਦਾਇਗੀ ਵਾਸਤੇ ਸਮਾਂ ਸੀਮਾ 31 ਅਗਸਤ 2020 ਤੱਕ ਵਧਾਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਉਸ ਨਾਲ ਸਬੰਧਿਤ ਗਤੀਵਿਧੀਆਂ ਲਈ ਬੈਂਕ ਤੋਂ 3 ਲੱਖ ਰੁਪਏ ਤੱਕ ਦੇ ਅਲਪਕਾਲੀ ਕਰਜ਼ਿਆਂ ਨੂੰ ਚੁਕਾਏ ਜਾਣ ਦੀ ਸਮਾਂ ਸੀਮਾ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  ਇਹ ਰਿਆਇਤ 1 ਮਾਰਚ 2020 ਤੋਂ 31 ਅਗਸਤ 2020  ਦਰਮਿਆਨ ਚੁਕਾਏ ਜਾਣ ਵਾਲੇ ਕਰਜ਼ਿਆਂ ਲਈ ਦਿੱਤੀ ਗਈ ਹੈ।  ਇਹ ਕਰਜ਼ੇ ਹੁਣ 31 ਅਗਸਤ 2020 ਤੱਕ ਚੁਕਾਏ ਜਾ ਸਕਦੇ ਹਨ।  ਕਰਜ਼ੇ ਚੁਕਾਉਣ ਦੀ ਸਮਾਂ ਮਿਆਦ ਵਧਾਏ ਜਾਣ  ਦੇ ਬਾਵਜੂਦ ਇਨ੍ਹਾਂ ਕਰਜ਼ਿਆਂ ‘ਤੇ ਬੈਂਕਾਂ ਨੂੰ ਮਿਲਣ ਵਾਲੀ 2% ਦੀ ਵਿਆਜ ਛੂਟ ਅਤੇ ਕਿਸਾਨਾਂ ਨੂੰ ਸਮਾਂ ਰਹਿੰਦੇ ਕਰਜ਼ਾ ਚੁਕਾਉਣ ‘ਤੇ ਮਿਲਣ ਵਾਲੀ 3% ਦੀ ਛੂਟ ਸੁਵਿਧਾ ਯਥਾਵਤ ਜਾਰੀ ਰਹੇਗੀ।

https://pib.gov.in/PressReleseDetail.aspx?PRID=1628341

 

ਕੈਬਨਿਟ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਉੱਪਰੀ ਸੀਮਾ ਨੂੰ ਸੰਸ਼ੋਧਿਤ ਕਰਨ ਤੇ ਐੱਮਐੱਸਐੱਮਈ ਲਈ ਬਾਕੀ ਰਹਿੰਦੇ ਦੋ ਪੈਕੇਜ (ਓ) ਸੰਕਟਗ੍ਰਸਤ ਐੱਮਐੱਸਐੱਮਈ ਲਈ 20,000 ਕਰੋੜ ਰੁਪਏ ਦਾ ਪੈਕੇਜ ਅਤੇ (ਅ) ਫੰਡ ਆਵ੍ ਫੰਡਸ ਜ਼ਰੀਏ 50,000 ਕਰੋੜ ਰੁਪਏ ਦੀ ਪੂੰਜੀ ਲਗਾਉਣ ਦੇ ਤੌਰ-ਤਰੀਕਿਆਂ ਅਤੇ ਰੋਡਮੈਪ ਨੂੰ ਪ੍ਰਵਾਨਗੀ ਦਿੱਤੀ

ਭਾਰਤ ਸਰਕਾਰ ਨੇ ਦੇਸ਼ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਕ੍ਰਮ ਵਿੱਚ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ (ਸੀਸੀਈਏ) ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਆਤਮਨਿਰਭਰ ਦੇ ਤਹਿਤ ਬਾਕੀ ਦੋ ਐਲਾਨਾਂ ਦੇ ਪ੍ਰਭਾਵੀ ਲਾਗੂਕਰਨ ਦੇ ਤੌਰ-ਤਰੀਕਿਆਂ ਅਤੇ ਰੋਡ-ਮੈਪ ਨੂੰ ਪ੍ਰਵਾਨਗੀ ਦੇ ਦਿੱਤੀ ਗਈ।

https://pib.gov.in/PressReleseDetail.aspx?PRID=1628344

 

ਮਾਰਕਿਟਿੰਗ ਸੀਜ਼ਨ 2020-21 ਲਈ ਖਰੀਫ ਫਸਲਾਂ ਵਾਸਤੇ ਨਿਊਨਤਮ ਸਮਰਥਨ ਮੁੱਲ ( ਐੱਮਐੱਸਪੀ )

 

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ  (ਸੀਸੀਈਏ)  ਦੀ ਬੈਠਕ ਵਿੱਚ ਸਾਲ 2020-21 ਮਾਰਕਿਟਿੰਗ ਸੀਜ਼ਨ ਦੀਆਂ ਸਾਰੀਆਂ ਨਿਰਧਾਰਿਤ (mandated) ਖਰੀਫ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਵਿੱਚ ਵਾਧੇ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ  ਦੇ ਦਿੱਤੀ ਗਈ ਹੈ।  ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ  ਦੇ  ਉਤਪਾਦਾਂ ਲਈ ਲਾਭਕਾਰੀ ਮੁੱਲ ਸੁਨਿਸ਼ਚਿਤ ਕਰਨ ਲਈ ਸਾਲ 2020 - 21 ਮਾਰਕਿਟਿੰਗ ਸੀਜ਼ਨ ਦੀਆਂ ਖਰੀਫ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਵਿੱਚ ਵਾਧਾ ਕੀਤਾ ਹੈ।  ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)  ਵਿੱਚ ਸਭ ਤੋਂ ਅਧਿਕ ਵਾਧਾ ਰਾਮਤਿਲ (nigerseed)  ( 755 ਰੁਪਏ  ਪ੍ਰਤੀ ਕੁਇੰਟਲ )   ਦੇ ਬਾਅਦ ,  ਤਿਲ  ( 370 ਰੁਪਏ  ਪ੍ਰਤੀ ਕੁਇੰਟਲ ),  ਉੜਦ ( 300 ਰੁਪਏ  ਪ੍ਰਤੀ ਕੁਇੰਟਲ )  ਅਤੇ ਕਪਾਹ  ( ਲੰਬਾ ਰੇਸ਼ਾ )   ( 275 ਰੁਪਏ  ਪ੍ਰਤੀ ਕੁਇੰਟਲ )  ਲਈ ਕੀਤਾ ਗਿਆ ਹੈ।  ਵੱਖਰੇ ਮਿਹਨਤਾਨੇ ਦਾ ਉਦੇਸ਼ ਫਸਲ ਵਿਵਿਧੀਕਰਨ ਨੂੰ ਪ੍ਰੋਤਸਾਹਿਤ ਕਰਨਾ ਹੈ।   

 

https://pib.gov.in/PressReleseDetail.aspx?PRID=1628348

 

ਪ੍ਰਧਾਨ ਮੰਤਰੀ ਮੋਦੀ ਨੇ ‘ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ’ (ਐੱਮਐੱਸਐੱਮਈ) ਨੂੰ ਸਸ਼ਕਤ ਕਰਨ ਲਈ ਚੈਂਪੀਅਨਸ: ਟੈਕਨੋਲੋਜੀ ਪਲੈਟਫ਼ਾਰਮ ਲਾਂਚ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਕਨੋਲੋਜੀ ਪਲੈਟਫ਼ਾਰਮ ‘ਚੈਂਪੀਅਨਸ’ ਭਾਵ CHAMPIONS ਲਾਂਚ ਕੀਤਾ, ਜਿਸ ਦਾ ਮਤਲਬ ਹੈ ‘ਕ੍ਰੀਏਸ਼ਨ ਐਂਡ ਹਾਰਮੋਨੀਅਸ ਐਪਲੀਕੇਸ਼ਨ ਆਵ੍ ਮੌਡਰਨ ਪ੍ਰੋਸੈਸਜ਼ ਫ਼ਾਰ ਇਨਕ੍ਰੀਜ਼ਿੰਗ ਦਿ ਆਊਟਪੁਟ ਐਂਡ ਨੈਸ਼ਨਲ ਸਟ੍ਰੈਂਗਥ’ (Creation and  Harmonious Application of Modern Processes for Increasing the Output and National Strength [ਉਤਪਾਦਨ ਤੇ ਰਾਸ਼ਟਰੀ ਤਾਕਤ ਵਧਾਉਣ ਲਈ ਆਧੁਨਿਕ ਪ੍ਰਕਿਰਿਆਵਾਂ ਦੀ ਸਿਰਜਣਾ ਤੇ ਆਪਸੀ ਤਾਲਮੇਲ ਵਾਲੀ ਐਪਲੀਕੇਸ਼ਨ])। ਇਹ ਪੋਰਟਲ ਮੁੱਖ ਤੌਰ ’ਤੇ ਛੋਟੀਆਂ ਇਕਾਈਆਂ ਦੀਆਂ ਸ਼ਿਕਾਇਤਾਂ ਦੂਰ ਕਰ ਕੇ, ਉਤਸ਼ਾਹਿਤ ਕਰ ਕੇ, ਸਮਰਥਨ ਦੇ ਕੇ, ਮਦਦ ਕਰ ਕੇ ਤੇ ਉਨ੍ਹਾਂ ਦਾ ਹੱਥ ਫੜਨ ਲਈ ਹੈ। ਇਹ ਸੂਖਮ, ਲਘੂ, ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲੇ ਦਾ ਇੱਕ ਰੀਅਲ ‘ਵੰਨ–ਸਟੌਪ ਸ਼ੌਪ’ਸਮਾਧਾਨ ਹੈ। ਆਈਸੀਟੀ (ICT) ਅਧਾਰਿਤ ਸਿਸਟਮ ਇਨ੍ਹਾਂ ਮੌਜੂਦਾ ਪਰਿਸਥਿਤੀਆਂ ਵਿੱਚ ਐੱਮਐੱਸਐੱਮਈ ਦੀ ਮਦਦ ਲਈ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦਾ ਮੰਤਵ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨਸ ਬਣਾਉਣ ਲਈ ਉਨ੍ਹਾਂ ਦਾ ਹੱਥ ਫੜਨਾ ਵੀ ਹੈ।

https://pib.gov.in/PressReleseDetail.aspx?PRID=1628317

 

 

ਮਿਸ਼ਨ ਸਾਗਰ :  ਆਈਐੱਨਐੱਸ ਕੇਸਰੀ ਕੋਮੋਰੋਸ  ਦੀ ਮੋਰੋਨੀ ਬੰਦਰਗਾਹ ਪਹੁੰਚਿਆ

ਮਿਸ਼ਨ ਸਾਗਰ  ਦੇ ਅੰਗ  ਦੇ ਰੂਪ ਵਿੱਚ,  ਭਾਰਤੀ ਜਲ ਸੈਨਾ  ਦੇ ਜਹਾਜ਼ ਕੇਸਰੀ ਨੇ 31 ਮਈ 2020 ਨੂੰ ਕੋਮੋਰੋਸ  ਦੀ ਮੋਰੋਨੀ ਬੰਦਰਗਾਹ ਵਿੱਚ ਪ੍ਰਵੇਸ਼  ਕੀਤਾ।  ਭਾਰਤ ਸਰਕਾਰ ਇਸ ਕਠਿਨ ਸਮੇਂ ਵਿੱਚ ਮਿੱਤਰ ਦੇਸ਼ਾਂ ਨੂੰ ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕਰ ਰਹੀ ਹੈ ਅਤੇ ਇਸ ਕੜੀ ਵਿੱਚ ਆਈਐੱਨਐੱਸ ਕੇਸਰੀ ਕੋਮਾਰੋਸ  ਦੇ ਲੋਕਾਂ ਲਈ ਕੋਵਿਡ ਸਬੰਧਿਤ ਜ਼ਰੂਰੀ ਦਵਾਈਆਂ ਦੀ ਇੱਕ ਖੇਪ ਲਿਜਾ ਰਿਹਾ ਹੈ।

https://pib.gov.in/PressReleseDetail.aspx?PRID=1628250

 

1 ਜੂਨ 2020 ਤੋਂ ਦੇਸ਼ ਭਰ ਵਿੱਚ 200 ਸਪੈਸ਼ਲ ਟ੍ਰੇਨਾਂ ਚਲਣਗੀਆਂ

ਰੇਲਵੇ ਮੰਤਰਾਲੇ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਚਰਚਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਭਾਰਤੀ ਰੇਲਵੇ ਦੀਆਂ ਰੇਲ ਸੇਵਾਵਾਂ ਨੂੰ ਅੰਸ਼ਕ ਤੌਰ ’ਤੇ 01 ਜੂਨ 2020 ਤੋਂ ਬਹਾਲ ਕੀਤਾ ਜਾਵੇਗਾ। ਇੱਕ ਜੂਨ ਤੋਂ ਸ਼ੁਰੂ ਹੋਣ ਵਾਲੀਆਂ 200 ਟ੍ਰੇਨਾਂ ਦੇ ਪਹਿਲੇ ਦਿਨ 1.45 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਨਗੇ।  ਭਾਰਤੀ ਰੇਲਵੇ ਦੀਆਂ 200 ਯਾਤਰੀ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ। ਇਹ ਟ੍ਰੇਨਾਂ ਨਿਯਮਿਤ ਟ੍ਰੇਨਾਂ ਦੀ ਤਰਜ਼ ’ਤੇ ਹਨ। ਇਹ ਪੂਰੀ ਤਰਾਂ ਨਾਲ ਰਿਜ਼ਰਵਡ ਟ੍ਰੇਨਾਂ ਹਨ ਜਿਨਾਂ ਵਿੱਚ ਏਸੀ ਅਤੇ ਨਾਨ ਏਸੀ ਦੋਵੇਂ ਕਲਾਸਾਂ ਹਨ। ਜਨਰਲ (ਜੀਐੱਸ) ਡੱਬਿਆਂ ਵਿੱਚ ਬੈਠਣ ਦੀ ਜਗ੍ਹਾ ਰਿਜ਼ਰਵਡ ਰੱਖੀ ਗਈ ਹੈ। 

https://pib.gov.in/PressReleseDetail.aspx?PRID=1628161

 

 

ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਨੇ 2019-20 ਦੇ ਇਸ ਸਮੇਂ ਦੌਰਾਨ ਲਗਭਗ 40 ਕਰੋੜ ਰੁਪਏ ਦੇ ਮੁਕਾਬਲੇ 2020-21 ਦੇ ਪਹਿਲੇ ਦੋ ਮਹੀਨਿਆਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਪ੍ਰਭਾਵੀ ਵਿਕਰੀ ਹਾਸਲ ਕੀਤੀ

ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਨੇ ਸਾਲ 2020-21 ਦੇ ਪਹਿਲੇ 2 ਮਹੀਨਿਆਂ ਵਿੱਚ 100.40 ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਵਿਕਰੀ ਹਾਸਲ ਕੀਤੀ, ਜੋ ਕਿ ਸਾਲ 2019-20 ਦੀ ਇਸੇ ਮਿਆਦ ਵਿੱਚ 44.60 ਕਰੋੜ ਰੁਪਏ ਸੀ।  ਕੇਂਦਰ ਨੇ ਮਾਰਚ, ਅਪ੍ਰੈਲ ਅਤੇ ਮਈ 2020 ਦੇ ਮਹੀਨਿਆਂ ਵਿੱਚ ਲਗਭਗ 144 ਕਰੋੜ ਰੁਪਏ ਦੀਆਂ ਕਿਫ਼ਾਇਤੀ ਅਤੇ ਗੁਣਵੱਤਾ ਭਰਪੂਰ ਦਵਾਈਆਂ ਵੇਚੀਆਂ ਹਨ। ਜਿਸ ਨਾਲ ਇਸ ਮਿਆਦ ਦੌਰਾਨ ਨਾਗਰਿਕਾਂ ਦੇ 800 ਕਰੋੜ ਦੀ ਬੱਚਤ ਹੋਈ ਹੈ ਜਦੋ ਦੇਸ਼ ਨੂੰ ਕੋਵਿਡ 19  ਮਹਾਮਾਰੀ ਨੇ  ਪ੍ਰਭਾਵਿਤ ਕੀਤਾ ਹੈ।

https://pib.gov.in/PressReleseDetail.aspx?PRID=1628291

 

ਵੰਨ ਨੇਸ਼ਨ, ਵੰਨ ਕਾਰਡ ਯੋਜਨਾ ਵਿੱਚ ਤਿੰਨ ਹੋਰ ਰਾਜ ਸ਼ਾਮਲ ਕੀਤੇ ਗਏ

ਕੇਂਦਰੀ ਉਪਭੋਗਤਾ ਮਾਮਲੇ,ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ "ਏਕੀਕ੍ਰਿਤ ਜਨਤਕ ਵੰਡ ਪ੍ਰਣਾਲੀ (ਆਈਐੱਮ-ਪੀਡੀਐੱਸ) ਦੀ ਯੋਜਨਾ ਵਿੱਚ ਤਿੰਨ ਹੋਰ ਰਾਜਾਂ ਓਡੀਸ਼ਾ, ਸਿੱਕਮ ਅਤੇ ਮਿਜ਼ੋਰਮ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ‘ਵੰਨ ਨੇਸ਼ਨ ਵੰਨ ਕਾਰਡ ਯੋਜਨਾ’ ਦੇਸ਼ ਵਿਆਪੀ ਪੋਰਟੇਬਿਲਟੀ ਰਾਹੀਂ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਦੇ ਯੋਗ ਰਾਸ਼ਨ ਕਾਰਡ ਧਾਰਕਾਂ ਨੂੰ ਕਿਸੇ ਵੀ ਜਨਤਕ ਵੰਡ ਕੇਂਦਰ ਤੋਂ ਸਬਸਿਡੀ ਵਾਲੇ ਅਨਾਜ ਆਪਣੇ ਕੋਟੇ ਅਨੁਸਾਰ ਪ੍ਰਾਪਤ ਕਰਨ ਲਈ ਲਾਗੂ ਕੀਤੀ ਗਈ ਹੈ। ਲਾਭਾਰਥੀ ਇੰਨ੍ਹਾਂ ਕੇਂਦਰਾਂ ਤੇ ਇਲੈਕਟ੍ਰੌਨਿਕ ਪੁਆਇੰਟ ਆਵ੍ ਸੇਲ (ਈਪੀਓਐੱਸ) ਤੇ ਅਧਾਰ ਪ੍ਰਮਾਣਿਕਰਨ ਦੇ ਬਾਅਦ ਆਪਣੇ ਮੌਜੂਦਾ ਰਾਸ਼ਨ ਕਾਰਡ ਦਾ ਉਪਯੋਗ ਕਰਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ। ਹੁਣ ਤੱਕ ਇਹ ਸੁਵਿਧਾ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਪਲਬੱਧ ਕਰਵਾਈ ਗਈ ਹੈ।

https://pib.gov.in/PressReleseDetail.aspx?PRID=1628288

 

ਡੀਆਰਡੀਓ ਨੇ ਪੀਪੀਈ ਅਤੇ ਹੋਰ ਸਮਾਨ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾ ਸਵੱਛ ਵਿਕਸਿਤ ਕੀਤਾ

 

ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈਜ਼), ਇਲੈਕਟ੍ਰੌਨਿਕ ਆਈਟਮਾਂ, ਫੈਬਰਿਕ ਅਤੇ ਹੋਰ ਸਮਾਨ ਦੀ ਵਿਸ਼ਾਲ ਰੇਂਜ ਨੂੰ ਰੋਗਾਣੂ ਮੁਕਤ ਕਰਨ ਲਈ ਅਲਟਰਾ ਸਵੱਛ ਨਾਮ ਦੀ ਯੂਨਿਟ ਵਿਕਸਿਤ ਕੀਤੀ ਹੈ। ਸਿਸਟਮ ਆਵ੍ ਨਿਊਕਲੀਅਰ ਮੈਡੀਸਿਨ ਐਂਡ ਐਲਾਈਡ ਸਾਇੰਸਜ਼ (ਆਈਐੱਨਐੱਮਏਐੱਸ) ਦੁਆਰਾ ਵਿਕਸਤ ਕੀਤਾ , ਅਡਵਾਂਸ ਔਕਸੀਟੇਟਿਵ ਪ੍ਰੋਸੈੱਸ ਹੈ ਜਿਸ ਵਿੱਚ ਕਈ ਰੋਕਾਂ ਵਾਲੀ ਰੋਗਾਣੂ ਮੁਕਤੀ ਲਈ ਓਜ਼ੋਨੈਟਡ ਸਪੇਸ ਟੈਕਨੋਲੋਜੀ ਵਰਤੀ ਜਾਂਦੀ ਹੈ।

 

https://pib.gov.in/PressReleseDetail.aspx?PRID=1628288 

 

ਐੱਨਟੀਪੀਸੀ ਨੇ ਲੌਕਡਾਊਨ ਦੌਰਾਨ 19000 ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਤੇ ਵਿਕਾਸ ਦੇ ਮੌਕਿਆਂ ਵਿੱਚ ਤੇਜ਼ੀ ਲਿਆਂਦੀ

 

https://pib.gov.in/PressReleseDetail.aspx?PRID=1628283

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

  • ਪੰਜਾਬ: ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਸਹੀ ਸਾਵਧਾਨੀਆਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 17 ਮਈ ਤੋਂ 28 ਮਈ ਦਰਮਿਆਨ 36,820 ਵਿਅਕਤੀਆਂ ਨੂੰ ਮਾਸਕ ਨਾ ਪਹਿਨਣ ਤੇ 4,032 ਸੜਕਾਂ 'ਤੇ ਥੁੱਕਣ ਲਈ ਜੁਰਮਾਨਾ ਕੀਤਾ ਜਾ ਚੁੱਕਾ ਹੈ ਅਤੇ 503 ਐੱਫਆਈਆਰ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ।

  • ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਵਿਸ਼ਵ ਪੱਧਰ 'ਤੇ ਚਲ ਰਹੀ ਮਹਾਮਾਰੀ ਕੋਵਿਡ-19 ਵਿਰੁੱਧ ਜਾਰੀ ਲੜਾਈ ਵਿੱਚ ਕਈ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ, ਇਸ ਲੜਾਈ ਦੌਰਾਨ ਹਰ ਲੋੜਵੰਦ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਰਾਜ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਤਾਂ ਜੋ ਕੋਈ ਵੀ ਇਸ ਔਖੀ ਘੜੀ ਵਿੱਚ ਭੁੱਖਾ ਨਾ ਰਹੇ। ਰਾਸ਼ਨ ਕਾਰਡ ਕਾਰਡ ਧਾਰਕਾਂ ਦੇ ਨਾਲ-ਨਾਲ ਜਿਨ੍ਹਾਂ ਕੋਲ ਕੋਈ ਕਾਰਡ ਨਹੀਂ ਹੈ, ਉਨ੍ਹਾਂ ਨੂੰ ਵਿਸ਼ੇਸ਼ ਟੋਕਨਾਂ ਰਾਹੀਂ ਰਾਸ਼ਨ ਦਿੱਤਾ ਗਿਆ ਹੈ। ਇਹ ਸਹੂਲਤ ਸੂਬੇ ਦੇ ਲਗਪਗ 4,86,000 ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਹੁਣ ਤਕ ਇਸ ਲਾਗ ਦੇ ਇਲਾਜ ਲਈ ਕੋਈ ਟੀਕਾ ਉਪਲਬਧ ਨਹੀਂ ਹੈ, ਇਸ ਲਈ ਸਾਡੇ ਸਾਰਿਆਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਜਿਹੀਆਂ ਸਾਵਧਾਨੀਆਂ ਨੂੰ ਸਾਡੀ ਜੀਵਨ ਸ਼ੈਲੀ ਵਿੱਚ ਸ਼ਾਮਲ ਕੀਤਾ ਜਾਵੇ।

  • ਹਿਮਾਚਲ ਪ੍ਰਦੇਸ਼: ਸੂਬਾ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਕਰਫਿਊ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਅੰਤਰ ਜ਼ਿਲ੍ਹਾ ਬੱਸਾਂ ਪਹਿਲੀ ਜੂਨ ਤੋਂ ਚਲਣਗੀਆਂ, ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਬੱਸਾਂ ਤੇ ਬੱਸ ਅੱਡਿਆਂ ਵਿੱਚ ਵੀ ਸਮਾਜਿਕ ਦੂਰੀ ਬਣੀ ਰਹੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਸਾਰੇ ਬੱਸ ਅੱਡਿਆਂ 'ਤੇ ਭੀੜ ਨੂੰ ਕਾਬੂ ਕਰਨ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਲੋੜੀਂਦੇ ਪੁਲਿਸ ਬਲ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਬੱਸਾਂ ਨੂੰ ਹੀ ਚਲਣ ਦੀ ਆਗਿਆ ਹੋਵੇਗੀ ਜੋ ਸਮਰੱਥਾ ਤੋਂ 60 ਫ਼ੀਸਦ ਵੱਧ ਨਹੀਂ ਭਰੀਆਂ ਹੋਣਗੀਆਂ ਅਤੇ ਚਾਲਕ, ਕੰਡਕਟਰ ਤੇ ਮੁਸਾਫਰਾਂ ਨੂੰ ਸਿਹਤ ਵਿਭਾਗ ਦੁਆਰਾ ਜਾਰੀ ਸਾਰੇ ਸੁਰੱਖਿਆ ਨੇਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਲੋਕਾਂ ਦੀ ਅੰਤਰ-ਜ਼ਿਲ੍ਹਾ ਆਉਣ-ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ, ਪਰ ਅੰਤਰਰਾਜੀ ਆਵਾਜਾਈ ਲਈ ਪਾਸ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਏਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੈੱਡ ਜ਼ੋਨਾਂ ਤੋਂ ਆਉਣ ਵਾਲੇ ਲੋਕਾਂ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਤੇ ਦੂਜੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾਗਤ ਏਕਾਂਤਵਾਸ ਵਾਲੇ ਵਿਅਕਤੀਆਂ ਨੂੰ ਕੋਵਿਡ-19 ਦਾ ਟੈਸਟ ਨਕਾਰਾਤਮਕ ਹੋਣ ਤੋਂ ਬਾਅਦ ਹੀ ਘਰ ਜਾਣ ਦਿੱਤਾ ਜਾਵੇਗਾ।

  • ਮਹਾਰਾਸ਼ਟਰ: 2,487 ਨਵੇਂ ਕੇਸਾਂ ਨਾਲ, ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ 67,655 'ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 29,329 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਜਦਕਿ 2,286 ਦੀ ਮੌਤ ਹੋ ਗਈ। ਇਸ ਦੌਰਾਨ, ਮਹਾਰਾਸ਼ਟਰ ਪੁਲਿਸ ਦੇ 8 ਅਧਿਕਾਰੀਆਂ ਸਮੇਤ 93 ਹੋਰ ਜਵਾਨਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਰਾਜ ਵਿੱਚ ਹੁਣ ਤੱਕ ਪੁਲਿਸ ਕਰਮਚਾਰੀਆਂ ਦੀ ਕੁੱਲ ਗਿਣਤੀ 2,509 ਹੋ ਗਈ ਹੈ, ਜਿਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦੇ 27 ਪੁਲਿਸ ਜਵਾਨ ਹੁਣ ਤੱਕ ਕੋਰੋਨਵਾਇਰਸ ਕਾਰਨ ਦਮ ਤੋੜ ਚੁੱਕੇ ਹਨ। ਮਹਾਰਾਸ਼ਟਰ ਵਿੱਚ ਸੜਕੀ, ਹਵਾਈ ਤੇ ਰੇਲ ਮਾਰਗਾਂ ਰਾਹੀਂ ਅੰਤਰਰਾਜ ਯਾਤਰਾ 30 ਜੂਨ ਤੱਕ ਬੰਦ ਰਹੇਗੀ ਪਰ ਰਾਜ ਸਰਕਾਰ ਦੁਆਰਾ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਵਾਸੀ ਮਜ਼ਦੂਰਾਂ, ਫਸੇ ਲੋਕਾਂ ਅਤੇ 'ਸ਼੍ਰਮਿਕ' ਸਪੈਸ਼ਲ ਟ੍ਰੇਨਾਂ ਨੂੰ ਛੂਟ ਵੀ ਰਹੇਗੀ।

  • ਗੁਜਰਾਤ: ਰਾਜ ਵਿੱਚ ਕੋਰੋਨਾਵਾਇਰਸ ਦੇ 438 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 31 ਮੌਤਾਂ ਹੋ ਗਈਆਂ ਹਨ, ਜਿਨ੍ਹਾਂ ਵਿੱਚ 20 ਮਾਮਲੇ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਹਿਮਦਾਬਾਦ ਤੋਂ ਹੀ ਹਨ, ਜਿਸ ਕਾਰਨ ਕੁੱਲ ਕੇਸਾਂ ਦੀ ਗਿਣਤੀ 16,794 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 1,038 ਹੋ ਗਈ ਹੈ।

  • ਰਾਜਸਥਾਨ: 149 ਵਿਅਕਤੀਆਂ ਵਿੱਚ ਲਾਗ ਜਾਂਚੇ ਤੋਂ ਬਾਅਦ ਰਾਜਸਥਾਨ ਵਿੱਚ ਨੋਵੇਲ ਕੋਰੋਨਾਵਾਇਰਸ ਦੇ ਮਾਮਲੇ 8,980 ਤੱਕ ਵੱਧ ਗਏ ਹਨ। ਤਾਜ਼ਾ 149 ਪਾਜ਼ਿਟਿਵ ਮਾਮਲਿਆਂ ਵਿੱਚੋਂ ਸਭ ਤੋਂ ਵੱਧ 44 ਕੇਸ ਭਰਤਪੁਰ, 32 ਜੈਪੁਰ, 27 ਬਰਾਨ ਅਤੇ 21 ਪਾਲੀ ਤੋਂ ਪਾਏ ਗਏ ਹਨ। ਜਿੱਥੇ ਸਾਰੇ ਧਾਰਮਿਕ ਸਥਾਨ, ਸ਼ਾਪਿੰਗ ਮਾਲ ਅਤੇ ਹੋਟਲ ਬੰਦ ਰਹਿਣਗੇ, ਰਾਜਸਥਾਨ ਸਰਕਾਰ ਨੇ ਸਾਰੇ ਸਰਕਾਰੀ ਤੇ ਨਿੱਜੀ ਦਫਤਰਾਂ ਨੂੰ ਸਮਰੱਥਾ ਨਾਲ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਐਤਵਾਰ ਨੂੰ 8,000 ਦੇ ਅੰਕੜੇ ਨੂੰ ਪਾਰ ਕਰ ਗਈ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 198 ਨਵੇਂ ਕੇਸ ਸਾਹਮਣੇ ਆ ਰਹੇ ਹਨ। ਰਾਜ ਵਿੱਚ ਕੁੱਲ ਗਿਣਤੀ ਹੁਣ 8,089 ਹੈ। ਪਰ ਚੰਗੀ ਖ਼ਬਰ ਹੈ ਕਿ 398 ਮਰੀਜ਼ਾਂ ਨੂੰ ਇਸ ਮਾਰੂ ਵਾਇਰਸ ਦੀ ਲਾਗ ਤੋਂ ਮੁਕਤ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਕਿਸੇ ਵੀ ਦਿਨ ਵਿੱਚ ਰਾਜ ਭਰ ਦੇ ਹਸਪਤਾਲਾਂ ਵਿੱਚੋਂ ਤੰਦਰੁਸਤ/ ਛੁੱਟੀ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ।

  • ਛੱਤੀਸਗੜ੍ਹ: ਕੋਵਿਡ-19 ਦੇ ਪੰਜ ਹੋਰ ਕੇਸ ਸਾਹਮਣੇ ਆਉਣ ਕਾਰਨ ਜਿਨ੍ਹਾਂ ਕਾਰਨ ਛੱਤੀਸਗੜ੍ਹ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 503 ਹੋ ਗਈ ਹੈ। ਸੂਬੇ ਵਿੱਚ ਮੌਜੂਦਾ ਮਾਮਲਿਆਂ ਦੀ ਗਿਣਤੀ 388 ਹੈ, ਜਦੋਂ ਕਿ ਹੁਣ ਤੱਕ ਇੱਕ ਹੀ ਮੌਤ ਦਰਜ ਕੀਤੀ ਗਈ ਹੈ।

  • ਕੇਰਲ: ਕੇਰਲ ਵਿੱਚ ਅੰਤਰ ਜ਼ਿਲ੍ਹਾ ਬੱਸ ਸੇਵਾਵਾਂ ਭਲਕ ਤੋਂ ਮੁੜ ਸ਼ੁਰੂ ਹੋਣਗੀਆਂ; ਅੰਤਰ-ਰਾਜ ਯਾਤਰਾ ਲਈ ਹੁਣ ਤੱਕ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ। ਹੋਟਲ ਅਤੇ ਰੈਸਟੋਰੈਂਟਾਂ ਨੂੰ 8 ਜੂਨ ਤੋਂ ਖਾਣੇ ਦੀਆਂ ਸਹੂਲਤਾਂ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਧਾਰਮਿਕ ਸਥਾਨਾਂ ਨੂੰ ਮੁੜ ਖੋਲ੍ਹਣ ਬਾਰੇ ਫੈਸਲਾ ਧਾਰਮਿਕ ਨੇਤਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਜਾਵੇਗਾ। ਸੂਬੇ ਦੇ ਤਕਰੀਬਨ 12,000 ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਨ ਵਾਲੇ 41 ਲੱਖ ਵਿਦਿਆਰਥੀਆਂ ਨੇ ਸੂਬੇ ਦੁਆਰਾ ਚਲਾਏ ਜਾ ਰਹੇ ਵਿੱਦਿਅਕ ਚੈਨਲ ਵਿਕਟਰਜ਼ ਦੀ ਮਦਦ ਨਾਲ ਵਰਚੂਅਲ ਜਮਾਤਾਂ ਲਾਈਆਂ। ਤਿਰੂਵਨੰਤਪੁਰਮ ਵਿੱਚ ਚਾਰ ਹੋਰ ਵਿਅਕਤੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ; ਉਨ੍ਹਾਂ ਵਿੱਚੋਂ ਤਿੰਨ ਕੁਵੈਤ ਤੋਂ ਪਰਤਣ ਵਾਲੇ ਹਨ ਅਤੇ ਦੂਸਰਾ ਪੇਂਟਰ ਜੋ ਤਮਿਲ ਨਾਡੂ ਤੋਂ ਵਾਪਸ ਪਰਤਿਆ ਹੈ। ਬੀਤੇ ਕੱਲ੍ਹ ਤੇ ਅੱਜ ਖਾੜੀ ਵਿੱਚ ਕੁੱਲ 12 ਕੇਰਲ ਵਾਸੀ ਇਸ ਵਾਇਰਸ ਨਾਲ ਦਮ ਤੋੜ ਗਏ ਅਤੇ ਉੱਥੇ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ। ਰਾਜ ਵਿੱਚ ਕੱਲ੍ਹ ਇੱਕ ਮੌਤ ਤੇ 61 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। 670 ਹਾਲੇ ਇਲਾਜ ਅਧੀਨ ਹਨ।

  • ਤਮਿਲ ਨਾਡੂ: ਪੁਡੂਚੇਰੀ ਵਿਧਾਨ ਸਭਾ ਕੰਪਲੈਕਸ ਦੇ ਵਿਅਕਤੀ ਦੇ ਕੋਵਿਡ-19 ਨਾਲ ਗ੍ਰਸਤ ਹੋਣ ਮਗਰੋਂ, ਮੁੱਖ ਮੰਤਰੀ ਦਫ਼ਤਰ ਨੂੰ ਕਿਟਾਣੂੰ ਰਹਿਤ ਕੀਤਾ ਗਿਆ ਅਤੇ ਯੂਟੀ ਦੇ ਤਿੰਨ ਹੋਰਨਾਂ ਦੇ ਟੈਸਟ ਵੀ ਪਾਜ਼ਿਟਿਵ ਪਾਏ ਗਏ; ਇਸ ਸਮੇਂ ਪੁਡੂਚੇਰੀ ਵਿੱਚ 49 ਮੌਜੂਦਾ ਕੇਸ ਹਨ। ਤਮਿਲ ਨਾਡੂ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਾਅਦ ਬੱਸਾਂ ਸੜਕਾਂ 'ਤੇ ਵਾਪਸ ਆ ਗਈਆਂ। ਚੇਨਈ ਤੋਂ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਜਾਂਚ ਹੋਵੇਗੀ; ਤਮਿਲ ਨਾਡੂ ਵਿੱਚ ਹੌਟਸਪੌਟ ਥਾਵਾਂ ਤੋਂ ਪਹੁੰਚਣ ਵਾਲਿਆਂ ਦੀ ਪਰਖ ਕੀਤੀ ਜਾਵੇਗੀ। ਰਾਜ ਵਿੱਚ ਕੋਵਿਡ ਕੇਸਾਂ ਦੀ ਰੋਜ਼ਾਨਾ ਗਿਣਤੀ ਕੱਲ੍ਹ ਪਹਿਲੀ ਵਾਰ 1,000 ਤੋਂ ਪਾਰ ਗਈ; ਕੱਲ੍ਹ 1,149 ਨਵੇਂ ਕੇਸ ਚੇਨਈ ਤੋਂ ਆਏ ਹਨ। ਹੁਣ ਤੱਕ ਕੁੱਲ ਕੇਸ: 22,333; ਐਕਟਿਵ ਕੇਸ: 9400; ਮੌਤ: 173; ਛੁੱਟੀ ਦਿੱਤੀ ਗਈ : 12,757; ਚੇਨਈ ਵਿੱਚ 6,781 ਮਾਮਲੇ ਸਰਗਰਮ ਹਨ।

  • ਕਰਨਾਟਕ: ਕਰਨਾਟਕ ਭਰ ਦੇ ਮੰਦਰ 8 ਜੂਨ ਨੂੰ ਖੁੱਲ੍ਹਣਗੇ। ਸੱਤ ਦਿਨਾਂ ਦੀ ਸੰਸਥਾਗਤ ਏਕਾਂਤਵਾਸ ਸਿਰਫ ਮਹਾਰਾਸ਼ਟਰ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਹੈ। ਔਰੇਂਜ ਤੇ ਲਾਲ ਜ਼ੋਨਾਂ ਵਿੱਚ ਆਰ.ਟੀ.ਓ. ਡਰਾਈਵਿੰਗ ਲਾਇਸੈਂਸ ਜਾਰੀ ਕਰਨੇ ਸ਼ੁਰੂ ਕਰਨਗੇ। ਕਰਨਾਟਕ ਵਿੱਚ ਖਪਤ ਵਧਣ ਨਾਲ ਮੁਰਗੀਆਂ ਦੀ ਕੀਮਤ ਵਿੱਚ ਵਾਧਾ ਹੋਣ ਨਾਲ ਪੋਲਟਰੀ ਉਦਯੋਗ ਨੂੰ ਸੁੱਖ ਦਾ ਸਾਹ ਆਇਆ ਹੈ। ਰਾਜ ਵਿੱਚ ਕੱਲ੍ਹ 299 ਨਵੇਂ ਕੇਸ ਸਾਹਮਣੇ ਆਏ; 299 ਨਵੇਂ ਮਾਮਲਿਆਂ ਵਿੱਚੋਂ 255 ਹੋਰਨਾਂ ਸੂਬਿਆਂ ਤੋਂ ਆਏ ਯਾਤਰੀ ਤੇ 7 ਵਿਦੇਸ਼ ਤੋਂ ਹਨ। ਹੁਣ ਤੱਕ ਕੁੱਲ ਪਾਜ਼ਿਟਿਵ ਕੇਸ: 3,221, ਮੌਜੂਦਾ ਕੇਸ: 1950, ਮੌਤਾਂ: 51, ਤੰਦਰੁਸਤ: 1218.

  • ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਦੇ ਅੰਦਰ ਰੇਲ ਰਾਹੀਂ ਯਾਤਰਾ 'ਤੇ 'ਅਗਲੇ ਹੁਕਮਾਂ ਤੱਕ' ਪਾਬੰਦੀ ਹੈ। ਰੇਲਵੇ ਸਟੇਸ਼ਨਾਂ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਜੋ 14 ਦਿਨਾਂ ਲਈ ਘਰਾਂ ਵਿੱਚ ਏਕਾਂਤਵਾਸ ਵਿੱਚ ਰਹਿਣਨਗੇ। ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ ਅਤੇ ਚੇਨਈ ਤੋਂ ਆਉਣ ਵਾਲੇ ਯਾਤਰੀਆਂ ਨੂੰ ਸੱਤ ਦਿਨਾਂ ਤੱਕ ਸੰਸਥਾਗਤ ਏਕਾਂਤਵਾਸ ਵਿੱਚ ਰਹਿਣਾ ਪਵੇਗਾ ਅਤੇ ਬਾਅਦ ਵਿੱਚ ਸੱਤ ਦਿਨ ਘਰੇਲੂ ਏਕਾਂਤਵਾਸ ਵਿੱਚ ਗੁਜ਼ਾਰਨੇ ਹੋਣਗੇ। ਪਿਛਲੇ 24 ਘੰਟਿਆਂ ਦੌਰਾਨ 10,567 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 76 ਨਵੇਂ ਕੇਸ, ਦੋ ਮੌਤਾਂ 34 ਦਰਜ ਕੀਤੀਆਂ ਗਈਆਂ। ਕੁੱਲ ਕੇਸ: 3,118. ਮੌਜੂਦਾ ਮਾਮਲੇ: 885, ਤੰਦਰੁਸਤ: 2,169, ਮੌਤਾਂ: 64. ਰਾਜ ਵਿੱਚ ਕੁੱਲ 446 ਪ੍ਰਵਾਸੀਆਂ ਨੂੰ ਪਾਜ਼ਿਟਿਵ ਜਾਂਚਿਆ ਗਿਆ ਹੈ, ਜਿਨ੍ਹਾਂ ਵਿੱਚ 249 ਮੌਜੂਦਾ ਕੇਸ ਹਨ। ਵਿਦੇਸ਼ਾਂ ਤੋਂ ਆਏ ਪਾਜ਼ਿਟਿਵ ਕੇਸਾਂ ਦੀ ਗਿਣਤੀ 112 ਹੈ।

  • ਤੇਲੰਗਾਨਾ: ਰੇਲਵੇ ਮੰਤਰਾਲੇ ਦੁਆਰਾ ਅੱਜ ਮੁਸਾਫਰ ਗੱਡੀਆਂ ਮੁੜ ਸ਼ੁਰੂ ਕਰਨ 'ਤੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਲੰਬੀਆਂ ਕਤਾਰਾਂ ਲੱਗੀਆਂ। ਅੱਜ ਘੱਟੋ-ਘੱਟ 10,000 ਤੋਂ 12,000 ਯਾਤਰੀ ਸੱਤ ਟ੍ਰੇਨਾਂ ਵਿੱਚ ਸਵਾਰ ਹੋ ਕੇ ਆਪਣੀਆਂ ਮੰਜ਼ਿਲਾਂ ਵੱਲ ਵਧਣਗੇ, ਜਿਨ੍ਹਾਂ ਵਿੱਚੋਂ ਚਾਰ ਸਿਕੰਦਰਬਾਦ ਅਤੇ ਤਿੰਨ ਨਾਮਪੱਲੀ ਤੋਂ ਰਵਾਨਾ ਹੋਣਗੀਆਂ। ਲੌਕਡਾਊਨ ਨੇਮਾਂ ਵਿੱਚ ਛੂਟਾਂ ਮਗਰੋਂ ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ ਦੇ ਉਨ੍ਹਾਂ ਇਲਾਕਿਆਂ ਵਿੱਚ ਤਾਜ਼ਾ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਿਛਲੇ ਮਹੀਨੇ ਤੋਂ ਕੋਈ ਕੇਸ ਦਰਜ ਨਹੀਂ ਸੀ ਹੋਇਆ। ਤੇਲੰਗਾਨਾ ਵਿੱਚ 31 ਮਈ ਨੂੰ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 2,698 ਹੈ। ਅੱਜ ਤੱਕ ਪ੍ਰਵਾਸੀ, ਵਿਦੇਸ਼ੀ ਬਚਾਏ ਗਏ/ਵਾਪਸ ਭੇਜੇ ਗਏ 434 ਵਿਅਕਤੀ ਪਾਜ਼ਿਟਿਵ ਟੈਸਟ ਕੀਤੇ ਗਏ।

  • ਅਰੁਣਾਚਲ ਪ੍ਰਦੇਸ਼: ਰਾਜ ਵਿੱਚ ਹੁਣ ਤਕ ਤਕਰੀਬਨ 8,000 ਪ੍ਰਵਾਸੀ ਪਹੁੰਚ ਚੁੱਕੇ ਹਨ। ਏਕਾਂਤਵਾਸ ਅਤੇ ਸਿਹਤ ਜਾਂਚ ਲਈ ਐਸਓਪੀਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਰਾਜ ਅਜੇ ਵੀ ਲੌਕਡਾਊਨ ਵਿੱਚ ਹੈ ਅਤੇ ਰਾਜ ਦੇ ਬਾਹਰ ਰਹਿੰਦੇ ਸਾਰੇ ਵਿਅਕਤੀਆਂ ਦੇ ਵਾਪਸ ਆਉਣ ਤੋਂ ਬਾਅਦ ਹੀ ਕੋਈ ਨਵੀਂ ਢਿੱਲ ਬਾਰੇ ਫੈਸਲਾ ਲਿਆ ਜਾਵੇਗਾ।

  • ਅਸਾਮ: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਕਾਰਨ ਰਾਜ ਦੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਬਾਰੇ ਸਲਾਹਕਾਰ ਕਮੇਟੀ ਦੁਆਰਾ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਲਈ ਰੋਡਮੈਪ ਤਿਆਰ ਕਰਨ ਲਈ ਸਿਹਤ ਮੰਤਰੀ ਹਿਮਾਂਤਾ ਬਿਸਵਾ ਸਰਮਾ ਦੀ ਅਗਵਾਈ ਵਿੱਚ ਉਦਯੋਗ ਅਤੇ ਵਣਜ ਮੰਤਰੀ, ਸੀ.ਐੱਮ. ਪਾਟੋਵਾਰੀ ਅਤੇ ਖੇਤੀਬਾੜੀ ਮੰਤਰੀ ਨਾਲ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਅਸਾਮ ਵਿੱਚ 6 ਨਵੇਂ ਕੋਵਿਡ 19 ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਕੇਸ 1,390 ਤੱਕ ਵੱਧ ਚੁੱਕੇ ਹਨ, ਮੌਜੂਦਾ ਮਾਮਲੇ 1,198, ਤੰਦਰੁਸਤ ਹੋਏ 185 ਅਤੇ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

  • ਮਣੀਪੁਰ: ਮਣੀਪੁਰ ਵਿੱਚ ਸੱਤ ਨਵੇਂ ਕੋਵਿਡ 19 ਪਾਜ਼ਿਟਿਵ ਕੇਸਾਂ ਦੇ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 78 ਹੋ ਗਏ ਹਨ। ਮੌਜੂਦਾ ਕੇਸ 67 ਅਤੇ 11 ਜਣੇ ਠੀਕ ਹੋਏ ਹਨ। ਜ਼ਿਆਦਾਤਰ ਪੀੜਤ ਦੂਜੇ ਰਾਜਾਂ ਤੋਂ ਵਾਪਸ ਆਉਣ ਵਾਲੇ ਹਨ।

  • ਮਿਜ਼ੋਰਮ: ਗੋਆ ਵਿੱਚ ਫਸੇ ਯਾਤਰੀਆਂ ਨੇ ਮਿਜ਼ੋਰਮ ਦੇ ਬੈਰਾਬੀ ਪਹੁੰਚ ਆਪਣੀ ਬੱਚਤ ਇਕੱਠੀ ਕੀਤੀ ਅਤੇ ਬੈਰਾਬੀ ਭਾਈਚਾਰਕ ਸੰਸਥਾਵਾਂ ਨੂੰ 54,140 ਰੁਪਏ ਦੀ ਮਦਦ ਦਿੱਤੀ। ਇਹ ਸੰਸਥਾਵਾਂ ਫਸੇ ਪ੍ਰਵਾਸੀਆਂ ਨੂੰ ਸਟੇਸ਼ਨ 'ਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਨਿਸ਼ਕਾਮ ਕਾਰਜ ਕਰ ਰਹੀਆਂ ਹਨ।

  • ਨਾਗਾਲੈਂਡ: ਦੀਮਾਪੁਰ ਕੋਵਿਡ-19 ਟਾਸਕ ਫੋਰਸ ਦੇ ਇੰਚਾਰਜ ਨੇ ਲਿਵਿੰਗਸਟੋਨ ਇੰਟਰਨੈਸ਼ਨਲ ਫਾਊਂਡੇਸ਼ਨ ਵਿੱਚ ਸਿਵਲ ਵਲੰਟੀਅਰ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਏਕਾਂਤਵਾਸ ਕੇਂਦਰ ਦਾ ਦੌਰਾ ਕੀਤਾ। ਨਾਗਾ ਟਾਸਕ ਫੋਰਸ, ਬੇਂਗਲੁਰੂ ਦੇ ਵਲੰਟੀਅਰ ਪ੍ਰਵਾਸੀ ਮਜ਼ਦੂਰਾਂ ਤੇ ਝੁੱਗੀ ਝੋਂਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਰਾਸ਼ਨ ਵੰਡਣ ਵਿੱਚ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ। 

 

ਪੀਆਈਬੀ ਫੈਕਟ ਚੈੱਕ

 

https://static.pib.gov.in/WriteReadData/userfiles/image/image005I43L.png

http://static.pib.gov.in/WriteReadData/userfiles/image/image013L87U.jpg

 

 

*****

ਵਾਈਬੀ



(Release ID: 1628547) Visitor Counter : 263