ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
24 ਘੰਟਿਆਂ ’ਚ, ਕੁੱਲ 11,264 ਕੋਵਿਡ–19 ਮਰੀਜ਼ ਠੀਕ ਹੋਏ
ਸਿਹਤਯਾਬੀ ਦਰ ਵਧ ਕੇ 47.40% ਹੋਈ, ਜੋ 24 ਘੰਟਿਆਂ ’ਚ 4.51% ਦਾ ਵਾਧਾ ਹੈ
ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 89,987 ਤੋਂ ਘਟ ਕੇ 86,422 ਹੋਈ
ਕੱਲ੍ਹ 1,26,842 ਸੈਂਪਲ ਟੈਸਟ ਕੀਤੇ ਗਏ ਸਨ
Posted On:
30 MAY 2020 5:14PM by PIB Chandigarh
ਪਿਛਲੇ 24 ਘੰਟਿਆਂ ਦੌਰਾਨ ਕੁੱਲ 11,264 ਕੋਵਿਡ–19 ਮਰੀਜ਼ ਠੀਕ ਹੋਏ ਹਨ। ਇਹ ਇੱਕ ਦਿਨ ਵਿੱਚ ਤੰਦਰੁਸਤ ਹੋਏ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇੰਝ, ਹੁਣ ਤੱਕ ਕੁੱਲ 82,369 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ।
ਇੰਝ ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਹੁਣ 47.40% ਹੋ ਗਈ ਹੈ, ਜੋ ਪਿਛਲੇ ਦਿਨ ਦੀ ਸਿਹਤਯਾਬੀ ਦਰ 42.89% ਤੋਂ 4.51% ਦਾ ਵਾਧਾ ਹੈ।
ਠੀਕ ਹੋਏ ਮਰੀਜ਼ਾਂ ਦੀ ਵੱਧ ਗਿਣਤੀ ਕਾਰਨ, ਇਲਾਜ–ਅਧੀਨ (ਐਕਟਿਵ) ਮਰੀਜ਼ਾਂ ਦੀ ਗਿਣਤੀ ਹੁਣ ਘਟ ਕੇ 86,422 ਹੋ ਗਈ ਹੈ, ਜੋ 29 ਮਈ ਨੂੰ 89,987 ਸੀ। ਸਾਰੇ ਐਕਟਿਵ ਮਾਮਲੇ ਬੇਹੱਦ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।
30 ਮਈ, 2020 ਨੂੰ ਪਿਛਲੇ 14 ਦਿਨਾਂ ਦੌਰਾਨ ਡਬਲਿੰਗ ਸਮਾਂ 13.3 ਸੀ, ਪਿਛਲੇ ਤਿੰਨ ਦਿਨਾਂ ਦੌਰਾਨ ਵਿੱਚ ਸੁਧਾਰ ਹੋਇਆ ਹੈ ਤੇ ਹੁਣ ਇਹ 15.4 ਹੈ। ਮੌਤ ਦਰ 2.86% ਹੈ। 29 ਮਈ, 2020 ਨੂੰ ਆਈਸੀਯੂ ’ਚ ਕੋਵਿਡ–19 ਦੇ ਐਕਟਿਵ ਮਰੀਜ਼ 2.55%, ਵੈਂਟੀਲੇਟਰਾਂ ਉੱਤੇ 0.48% ਅਤੇ ਆਕਸੀਜਨ ਸਹਾਇਤਾ ਉੱਤੇ 1.96% ਮਰੀਜ਼ ਹਨ। ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਧ ਗਈ ਹੈ ਤੇ ਇਸ ਵੇਲੇ 462 ਸਰਕਾਰੀ ਲੈਬੌਰੇਟਰੀਜ਼ ਅਤੇ 200 ਪ੍ਰਾਈਵੇਟ ਲੈਬੌਰੇਟਰੀਆਂ ਹਨ। ਸੰਚਿਤ ਤੌਰ ’ਤੇ, ਹੁਣ ਤੱਕ ਕੋਵਿਡ–19 ਲਈ 36,12,242 ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,26,842 ਟੈਸਟ ਕੀਤੇ ਗਏ ਸਨ।
ਦੇਸ਼ ਵਿੱਚ ਕੋਵਿਡ–19 ਦੇ ਪ੍ਰਬੰਧ ਲਈ ਸਿਹਤ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਇਸ ਵੇਲੇ 1,58,908 ਆਈਸੋਲੇਸ਼ਨ ਬਿਸਤਰਿਆਂ, 20,608 ਆਈਸੀਯੂ ਬਿਸਤਰਿਆਂ ਅਤੇ ਆਕਸੀਜਨ ਦੀ ਸਹਾਇਤਾ ਨਾਲ ਲੈਸ 69,384 ਬਿਸਤਰਿਆਂ ਵਾਲੇ 942 ਸਮਰਪਿਤ ਕੋਵਿਡ ਹਸਪਤਾਲ ਉਪਲਬਧ ਹਨ। ਇਸ ਦੇ ਨਾਲ ਹੀ 1,33,678 ਬਿਸਤਰਿਆਂ; 10,916 ਆਈਸੀਯੂ ਬਿਸਤਰਿਆਂ ਅਤੇ 45,750 ਆਕਸੀਜਨ ਦੀ ਸਹਾਇਤਾ ਨਾਲ ਲੈਸ ਬਿਸਤਰਿਆਂ ਵਾਲੇ 2,380 ਸਮਰਪਿਤ ਕੋਵਿਡ ਹੈਲਥ ਸੈਂਟਰ ਚਾਲੂ ਹੋ ਗਏ ਹਨ। ਦੇਸ਼ ਵਿੱਚ ਕੋਵਿਡ–19 ਦਾ ਟਾਂਕਰਾ ਕਰਨ ਲਈ ਹੁਣ 6,64,330 ਬਿਸਤਰਿਆਂ ਵਾਲੇ 10,541 ਕੁਆਰੰਟੀਨ ਕੇਂਦਰ ਅਤੇ 7,304 ਕੋਵਿਡ ਕੇਅਰ ਸੈਂਟਰ ਉਪਲਬਧ ਹਨ। ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ/ ਕੇਂਦਰੀ ਸੰਸਥਾਨਾਂ ਨੂੰ 119.88 ਲੱਖ ਐੱਨ95 ਮਾਸਕ ਅਤੇ 96.14 ਲੱਖ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀਪੀਈਜ਼) ਵੀ ਮੁਹੱਈਆ ਕਰਵਾਏ ਹਨ।
ਇਹ ਦੁਹਰਾਇਆ ਜਾਂਦਾ ਹੈ ਕਿ ਕੋਵਿਡ–19 ਦੇ ਨਵੇਂ ਆਮ ਹਾਲਾਤ ਨਾਲ ਜਿਊਣ ਲਈ ਸਾਰੀਆਂ ਸਾਵਧਾਨੀਆਂ ਦਾ ਖ਼ਿਆਲ ਹਰ ਹਾਲਤ ਵਿੱਚ ਰੱਖਣਾ ਹੋਵੇਗਾ। ਜਨਤਕ ਸਥਾਨਾਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਸਰੀਰਕ ਦੂਰੀ ਦੇ ਸਾਰੇ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨੀ; ਵਾਰ–ਵਾਰ ਹੱਥ ਧੋਣ ਸਮੇਤ ਹੱਥਾਂ ਦੀ ਸਫ਼ਾਈ ਰੱਖਣਾ ਅਤੇ ਸਾਹ ਲੈਣ ਦੀ ਸਫ਼ਾਈ ਰੱਖਣਾ ਜ਼ਰੂਰੀ ਹੈ; ਜਨਤਕ ਸਥਾਨਾਂ ਉੱਤੇ ਮਾਸਕ ਜਾਂ ਫ਼ੇਸ ਕਵਰਸ ਵਰਤੇ ਜਾਂਦੇ ਹਨ; ਅਤੇ ਖੰਘਣ/ਸਾਹ ਲੈਣ ਦੇ ਸ਼ਿਸ਼ਟਾਚਾਰਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕੋਵਿਡ–19 ਦਾ ਪ੍ਰਬੰਧ ਕੇਵਲ ਤਦ ਹੀ ਸੰਭਵ ਹੈ, ਜਦੋਂ ਹਰੇਕ ਵਿਅਕਤੀ ਹਰ ਤਰ੍ਹਾਂ ਦੀ ਦੇਖਭਾਲ ਰੱਖੇ, ਕਿਸੇ ਵੀ ਸਥਿਤੀ ਵਿੱਚ ਕੋਈ ਢਿੱਲ ਨਾ ਵਰਤੇ ਅਤੇ ਲੌਕਡਾਊਨ ਦੌਰਾਨ ਦਿੱਤੀਆਂ ਰਿਆਇਤਾਂ ਦੀ ਕੋਈ ਹੱਦ ਪਾਰ ਨਾ ਕਰੇ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੀ
(Release ID: 1627963)
Visitor Counter : 334
Read this release in:
English
,
Urdu
,
Marathi
,
Hindi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam