PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 27 MAY 2020 6:15PM by PIB Chandigarh

 

 (ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 

  • ਕੋਵਿਡ-19 ਦੇ 64,426 ਮਰੀਜ਼ ਦੇ ਤੰਦਰੁਸਤ / ਡਿਸਚਾਰਜ ਹੋਣ ਦੇ ਨਾਲ ਸੁਧਾਰ ਦੀ ਦਰ ਵਧ ਕੇ 42.4 ਪ੍ਰਤੀਸ਼ਤ ਦੇ ਪੱਧਰ `ਤੇ ਪਹੁੰਚ ਗਈ ਹੈ।
  • ਕੋਵਿਡ-19 ਦੇ ਪੁਸ਼ਟ ਮਾਮਲਿਆਂ ਦੀ ਸੰਖਿਆ ਵਧ ਕੇ 1,51,767 ਹੋ ਗਈ।
  • ਕੱਲ੍ਹ ਕੋਵਿਡ-19 ਲਈ 1,16,041 ਨਮੂਨਿਆਂ ਦੀ ਜਾਂਚ ਕੀਤੀ ਗਈ।
  • ਲੌਕਡਾਊਨ ਤੋਂ ਬਿਮਾਰੀ ਦੇ ਪ੍ਰਸਾਰ ਦੀ ਗਤੀ ਵਿੱਚ ਕਮੀ ਸਮੇਤ ਕਈ ਲਾਭ ਹੋਏ ਹਨ।
  • ਆਰੋਗਯ ਸੇਤੂ ਐਪ ਦਾ ਸੋਰਸ ਹੁਣ ਜਨਤਕ ਹੋ ਗਿਆ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਸਿਹਤਯਾਬੀ ਦਰ ਹੋਰ ਸੁਧਰ ਕੇ 42.4% ਹੋਈ, ਕੱਲ੍ਹ 1,16,041 ਸੈਂਪਲ ਟੈਸਟ ਕੀਤੇ ਗਏ

ਲੌਕਡਾਊਨ ਦੇ ਬਹੁਤ ਸਾਰੇ ਫ਼ਾਇਦੇ ਹੋਏ ਹਨ ਤੇ ਉਨ੍ਹਾਂ ਚੋਂ ਮੁੱਖ ਫ਼ਾਇਦਾ ਇਹ ਹੋਇਆ ਹੈ ਕਿ ਇਸ ਨਾਲ ਰੋਗ ਦੇ ਫੈਲਣ ਦੀ ਰਫ਼ਤਾਰ ਘਟੀ ਹੈ। ਇਸ ਦੇ ਨਾਲ ਹੀ ਲੌਕਡਾਊਨ ਦੇ ਸਮੇਂ ਦੌਰਾਨ ਕੋਵਿਡ19 ਨਾਲ ਸਬੰਧਿਤ ਖਾਸ ਸਿਹਤ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ; ਔਨਲਾਈਨ ਟ੍ਰੇਨਿੰਗ ਮੌਡਿਊਲਸ ਤੇ ਵੈਬੀਨਾਰਾਂ ਰਾਹੀਂ ਮਾਨਵ ਸੰਸਾਧਨਾਂ ਦੀ ਸਮਰੱਥਾ ਦਾ ਵਿਕਾਸ ਹੋਇਆ; ਟੈਸਟਿੰਗ ਸਮਰੱਥਾ ਵਧੀ; ਸਪਲਾਈ, ਉਪਕਰਣ, ਆਕਸੀਜਨ ਵਿੱਚ ਵਾਧਾ ਹੋਇਆ; ਵਾਜਬ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ, ਮਾਪਦੰਡ ਤਿਆਰ ਕੀਤੇ ਗਏ, ਉਨ੍ਹਾਂ ਦਾ ਪ੍ਰਚਾਰ ਤੇ ਪਸਾਰ ਕੀਤਾ ਗਿਆ, ਉਨ੍ਹਾਂ ਨੂੰ ਅਪਣਾਇਆ ਗਿਆ, ਉਨ੍ਹਾਂ ਦਾ ਅਭਿਆਸ ਕੀਤਾ ਗਿਆ; ਡਾਇਓਗਨੌਸਟਿਕਸ, ਦਵਾ ਪਰੀਖਣਾਂ, ਵੈਕਸੀਨ ਖੋਜ ਦਾ ਵਿਕਾਸ ਹੋਇਆ; ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ, ਘਰੋਂਘਰੀਂ ਜਾ ਕੇ ਸਰਵੇਖਣ ਤੇ ਆਰੋਗਯਸੇਤੂ ਐਪ ਜਿਹੇ ਟੂਲਸ ਤੇ ਤਕਨੀਕੀ ਪੱਖੋਂ ਸੁਰੱਖਿਆ ਚੌਕਸੀ ਦੇ ਸਿਸਟਮ ਮਜ਼ਬੂਤ ਕੀਤੇ ਗਏ।

 

ਦੇਸ਼ ਵਿੱਚ 435 ਸਰਕਾਰੀ ਲੈਬਾਰੇਟਰੀਜ਼ ਤੇ 189 ਪ੍ਰਾਈਵੇਟ ਲੈਬਾਰੇਟਰੀਜ਼ (ਕੁੱਲ 624 ਲੈਬਜ਼) ਰਾਹੀਂ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਤੱਕ ਕੋਵਿਡ19 ਲਈ 32,42,160 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਦ ਕਿ ਕੱਲ੍ਹ 1,16,041 ਸੈਂਪਲ ਟੈਸਟ ਕੀਤੇ ਗਏ ਸਨ। ਦੇਸ਼ ਵਿੱਚ ਹੁਣ ਤੱਕ ਕੁੱਲ 1,51,767 ਕੇਸ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 64,426 ਵਿਅਕਤੀ ਠੀਕ ਹੋ ਚੁੱਕੇ ਹਨ ਅਤੇ ਸਿਹਤਯਾਬੀ ਦੀ ਦਰ ਹੁਣ ਸੁਧਰ ਕੇ 42.4% ’ਤੇ ਆ ਗਈ ਹੈ। ਮੌਤ ਦਰ 2.86% ਹੈ, ਜਦ ਕਿ ਵਿਸ਼ਵ ਦੀ ਇਹ ਔਸਤ 6.35% ਹੈ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ19 ਦੀ ਮਹਾਮਾਰੀ ਦੌਰਾਨ ਤੇ ਉਸ ਤੋਂ ਬਾਅਦ ਦੀਆਂ ਪ੍ਰਜਣਨ, ਜ਼ੱਚਾ, ਨਵਜਨਮੇ ਬਾਲ, ਬੱਚੇ, ਕਿਸ਼ੋਰਾਂ ਦੀ ਸਿਹਤ + ਪੌਸ਼ਟਿਕ ਭੋਜਨ ਸੇਵਾਵਾਂ ਲਈ ਇੱਕ ਮਾਰਗਦਰਸ਼ਨ ਨੋਟ ਜਾਰੀ ਕੀਤਾ ਹੈ। ਉਨ੍ਹਾਂ ਵੇਰਵਿਆਂ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ:

 

 

https://pib.gov.in/PressReleseDetail.aspx?PRID=1627179

 

ਆਰੋਗਯ ਸੇਤੂ ਐਪ ਦਾ ਸੋਰਸ ਹੁਣ ਜਨਤਕ

ਭਾਰਤ ਨੇ 02 ਅਪ੍ਰੈਲ, 2020 ਨੂੰ ਕੋਵਿਡ -19 ਮਹਾਮਾਰੀ  ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਕਰਦਿਆਂ ਆਰੋਗਯ ਸੇਤੂ ਮੋਬਾਈਲ ਐਪ ਲਾਂਚ ਕੀਤੀ, ਜਿਸ ਦਾ ਉਦੇਸ਼  ਬਲੂਟੁੱਥ 'ਤੇ ਅਧਾਰਿਤ ਕਿਸੇ ਨਾਲ ਵੀ ਸੰਪਰਕ ਸਾਧਣ, ਸੰਭਾਵਿਤ ਹੌਟਸਪੌਟਸ ਦਾ ਪਤਾ ਲਗਾਉਣ ਅਤੇ ਕੋਵਿਡ -19 ਬਾਰੇ ਪ੍ਰਾਸੰਗਿਕ ਜਾਣਕਾਰੀ ਦੇ ਪ੍ਰਚਾਰ-ਪ੍ਰਸਾਰ ਦੇ ਸਮਰੱਥ ਹੋਣਾ ਹੈ। 26 ਮਈ ਤੱਕ ਇਸ ਐਪ ਦੇ 114 ਮਿਲੀਅਨ ਤੋਂ ਵੱਧ ਉਪਯੋਗਕਰਤਾ ਹਨ ਜੋ ਦੁਨੀਆ ਵਿੱਚ ਕਿਸੇ ਵੀ ਹੋਰ ਸੰਪਰਕ ਸਾਧਣ ਵਾਲੇ ਐਪ ਦੇ ਵਰਤੋਂਕਾਰਾਂ ਨਾਲੋਂ ਜ਼ਿਆਦਾ ਹਨ। ਇਹ ਐਪ 12 ਭਾਸ਼ਾਵਾਂ ਅਤੇ ਐਂਡਰਾਇਡ, ਆਈਓਐੱਸ ਤੇ ਕੇਏਆਈਓਐੱਸ ਪਲੈਟਫਾਰਮ ਤੇ ਉਪਲਬਧ ਹੈ। ਇਸ ਆਰੋਗਯ ਸੇਤੂ ਦੀ ਪ੍ਰਮੁੱਖ ਖਾਸੀਅਤ ਪਾਰਦਰਸ਼ਤਾ, ਨਿਜਤਾ ਤੇ ਸੁਰੱਖਿਆ ਰਿਹਾ ਹੈ ਅਤੇ ਭਾਰਤ ਦੀ ਓਪਨ ਸੋਰਸ ਸੌਫਟਵੇਅਰ ਨੀਤੀ ਦੀ ਤਰਜ ਤੇ ਆਰੋਗਯ ਸੇਤੂ ਦੇ ਸੋਰਸ ਕੋਡ ਨੂੰ ਹੁਣ ਜਨਤਕ ਕਰ ਦਿੱਤਾ ਗਿਆ ਹੈ। ਇਸ ਐਪਲੀਕੇਸ਼ਨ ਦੇ ਐਂਡਰਾਇਡ ਵਰਜ਼ਨ ਲਈ ਸੋਰਸ ਕੋਡ ਦੀ ਸਮੀਖਿਆ ਅਤੇ ਸਹਿਕਾਰਜ ਲਈ ਉਪਲਬਧ ਕਰਵਾਇਆ ਗਿਆ ਹੈ। ਇਸ ਐਪਲੀਕੇਸ਼ਨ ਦੇ ਆਈਓਐੱਸ ਵਰਜ਼ਨ ਨੂੰ ਅਗਲੇ 2 ਹਫਤਿਆਂ ਦੇ ਅੰਦਰ ਓਪਨ ਸੋਰਸ ਦੇ ਰੂਪ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਰਵਰ ਕੋਡ ਵੀ ਜਾਰੀ ਕਰ ਦਿੱਤਾ ਜਾਵੇਗਾ।

 

https://pib.gov.in/PressReleseDetail.aspx?PRID=1626979

 

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ - ਥਾਨੀ (HIS HIGHNESS SHEIKH TAMIM BIN HAMAD AL-THANI) ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ (His Highness Sheikh Tamim Bin Hamad Al-Than) ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਅਤੇ ਕਤਰ ਦੀ ਸਨੇਹਸ਼ੀਲ ਜਨਤਾ ਨੂੰ ਈਦ - ਉਲ - ਫਿਤਰ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਕਤਰ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਅਮੀਰ ਦੁਆਰਾ ਲਈ ਗਈ ਵਿਅਕਤੀਗਤ ਦਿਲਚਸਪੀ ਲਈ ਤਹਿ ਦਿਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ। ਬਦਲੇ ਵਿੱਚ ਅਮੀਰ ਨੇ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ, ਵਿਸ਼ੇਸ਼ ਰੂਪ ਨਾਲ ਭਾਰਤੀ ਸਿਹਤ ਵਰਕਰਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਵਰਤਮਾਨ ਸਥਿਤੀ ਦੌਰਾਨ ਭਾਰਤ ਤੋਂ ਕਤਰ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਤੋਂ ਬਚਣ ਲਈ ਭਾਰਤੀ ਅਧਿਕਾਰੀਆਂ ਦੁਆਰਾ ਧਿਆਨ ਦਿੱਤੇ ਜਾਣ ਤੇ ਪ੍ਰਕਾਸ਼ ਪਾਇਆ।

https://pib.gov.in/PressReleseDetail.aspx?PRID=1626974

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਿਸਰ ਦੇ ਰਾਸ਼ਟਰਪਤੀ, ਮਹਾਮਹਿਮ ਅਬਦੇਆਲ ਫਤਹ ਅਲ - ਸੀਸੀ (HIS EXCELLENCY ABDEL FATTAH AL-SISI) ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ, ਮਹਾਮਹਿਮ ਅਬਦੇ‍ਲ ਫਤਹ ਅਲ - ਸੀਸੀ (H.E. Abdel Fattah Al-Sisi) ਨਾਲ ਅੱਜ ਟੈਲੀਫੋਨ ਤੇ ਗੱਲਬਾਤ ਵਿੱਚ ਰਾਸ਼ਟਾਰਪਤੀ ਅਤੇ ਮਿਸਰ ਦੀ ਜਨਤਾ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ। ਵਧਾਈ ਨੂੰ ਸਵੀਕਾਰ ਕਰਦੇ ਹੋਏ, ਮਿਸਰ ਦੇ ਰਾਸ਼ਟਰਪਤੀ ਨੇ ਮਿਸਰ ਅਤੇ ਭਾਰਤ ਦਾ ਦੁਨੀਆ ਦੀ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਜ਼ਿਕਰ ਕੀਤਾ ਅਤੇ ਤੇਜ਼ੀ ਨਾਲ ਵਧਦੇ ਦੁਵੱਲੇ ਸਬੰਧਾਂ ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਕੋਵਿਡ-19 ਸੰਕਟ ਦੇ ਦੌਰਾਨ ਮਿਸਰ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਮਿਸਰ ਦੇ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਲਈ ਪ੍ਰਸ਼ੰਸਾ ਕੀਤੀ। ਇਸ ਸਾਲ ਦੀ ਆਪਣੀ ਪੂਰਵ ਨਿਯੋਜਿਤ ਮਿਸਰ ਯਾਤਰਾ ਦਾ ਜ਼ਿਕਰ ਕਰਦੇ ਹੋਏ, ਜਿਸ ਨੂੰ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰਨਾ ਪਿਆ, ਪ੍ਰਧਾਨ ਮੰਤਰੀ ਨੇ ਪਰਿਸਥਿਤੀਆਂ ਦੇ ਠੀਕ ਹੁੰਦਿਆਂ ਹੀ ਰਾਸ਼ਟਰਪਤੀ ਸਿਸੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ।

https://pib.gov.in/PressReleseDetail.aspx?PRID=1626970

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੀਆ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਅਲੈਗਜੈਂਡਰ ਵਾਨ ਦੇਰ ਬੈਲਨ (H.E. (DR.) ALEXANDER VAN DER BELLEN) ਦਰਮਿਆਨ ਟੈਲੀਫੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੀਆ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਅਲੈਗਜੈਂਡਰ ਵਾਨ ਦੇਰ ਬੈਲਨ (H.E. (Dr.) Alexander Van der Bellen) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ ਦਾ ਸਿਹਤ ਅਤੇ ਅਰਥਵਿਵਸਥਾ ਤੇ ਪੈਣ ਵਾਲੇ ਉਲਟ ਪ੍ਰਭਾਵਾਂ ਦੇ ਪ੍ਰਬੰਧਨ ਲਈ ਆਪਣੇ ਦੇਸ਼ਾਂ ਵਿੱਚ ਕੀਤੇ ਗਏ ਉਪਾਵਾਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਵਰਤਮਾਨ ਚੁਣੌਤੀਆਂ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਤੇ ਸਹਿਮਤੀ ਪ੍ਰਗਟਾਈ। ਦੋਹਾਂ ਨੇਤਾਵਾਂ ਨੇ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਭਾਰਤ-ਆਸਟ੍ਰੀਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਵਿਧਤਾਪੂਰਨ ਬਣਾਉਣ ਦੀ ਆਪਣੀ ਸਾਂਝੀ ਇੱਛਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ, ਟੈਕਨੋਲੋਜੀ, ਖੋਜ ਅਤੇ ਇਨੋਵੇਸ਼ਨ, ਐੱਸਐੱਮਈ (SMEs) ਆਦਿ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਅਵਸਰਾਂ ਤੇ ਪ੍ਰਕਾਸ਼ ਪਾਇਆ।

https://pib.gov.in/PressReleseDetail.aspx?PRID=1626968

 

ਸਰਕਾਰ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ- ਮਾਨਵ ਸੰਸਾਧਨ ਵਿਕਾਸ ਮੰਤਰੀ

ਸਰਕਾਰ ਨੇ 986.47 ਕਰੋੜ ਰੁਪਏ ਦੀ ਲਾਗਤ ਨਾਲ ਯਾਂਗਯਾਂਗ (Yangyang ) ਵਿੱਖੇ ਸਿੱਕਮ ਯੂਨੀਵਰਸਿਟੀ (ਇੱਕ ਸੈਂਟਰਲ ਯੂਨੀਵਰਸਿਟੀ) ਦਾ ਸਥਾਈ ਕੈਂਪਸ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਸਿੱਕਮ ਸਰਕਾਰ ਨੇ 15 ਕਰੋੜ ਰੁਪਏ ਦੀ ਕੀਮਤ ਦੀ 300 ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ, ਜਿਸ ਵਿੱਚੋਂ 265.94 ਏਕੜ ਜ਼ਮੀਨ ਪਹਿਲਾਂ ਹੀ ਯੂਨੀਵਰਸਿਟੀ ਦੇ ਹਵਾਲੇ ਕਰ ਦਿੱਤੀ ਗਈ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਦਿੱਲੀ ਅਤੇ ਪੁਦੂਚੇਰੀ ਵਿਖੇ 6 ਐੱਨਆਈਟੀ ਦੀ ਅਨੁਮਾਨਿਤ 4371.90 ਕਰੋੜ ਰੁਪਏ ਦੀ ਸੰਸ਼ੋਧਿਤ ਲਾਗਤ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਹੈ। ਸੰਸ਼ੋਧਿਤ ਅਨੁਮਾਨਿਤ ਲਾਗਤ ਦੇ ਪ੍ਰਵਾਨ ਹੋਣ ਨਾਲ ਇਹ ਐੱਨਆਈਟੀ 31 ਮਾਰਚ 2022 ਤੋਂ ਆਪੋ-ਆਪਣੇ ਸਥਾਈ ਕੈਂਪਸਾਂ ਤੋਂ ਕਾਰਜਸ਼ੀਲ ਹੋ ਜਾਣਗੀਆਂ।

https://pib.gov.in/PressReleseDetail.aspx?PRID=1626950

 

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ

ਕੇਂਦਰੀ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਾਪਸ ਆਉਣ ਅਤੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਜੰਮੂ ਅਤੇ ਕਸ਼ਮੀਰ ਵਿੱਚ ਕੋਵਿਡ-19 ਦੇ ਪ੍ਰਕੋਪ ਦੀ ਸਥਿਤੀ ਦੀ ਸਮੀਖਿਆ ਕੀਤੀ

https://pib.gov.in/PressReleseDetail.aspx?PRID=1627177

 

ਕੋਵਿਡ - 19 ਨਾਲ ਨਜਿੱਠਣ ਲਈ ਸੀਆਈਪੀਈਟੀ ਸਿਹਤ ਦੇਖਭਾਲ਼ ਦੇ ਖੇਤਰ ਵਿੱਚ ਨਿਰਮਾਣ ਤੇ ਖੋਜ ਤੇ ਵਿਕਾਸ ਅਤੇ ਡਬਲਿਊਐੱਚਓ/ਆਈਐੱਸਓ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀਪੀਈ ਅਤੇ ਹੋਰ ਜ਼ਰੂਰੀ ਉਤਪਾਦਾਂ ਨੂੰ ਪ੍ਰਮਾਣਿਤ  ਕਰਨ ਦਾ ਕੰਮ ਸ਼ੁਰੂ ਕਰੇਗਾ

ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਤਹਿਤ ਇੱਕ ਪ੍ਰਮੁੱਖ ਰਾਸ਼ਟਰੀ ਸੰਸਥਾਨ ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ (ਸੀਆਈਪੀਈਟੀ) ਕੋਵਿਡ - 19 ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਦੇਖਭਾਲ਼ ਖੇਤਰ ਵਿੱਚ ਨਿਰਮਾਣ ਤੇ ਖੋਜ ਤੇ ਵਿਕਾਸ  (ਆਰਐਂਡਡੀ)  ਅਤੇ ਡਬਲਿਊਐੱਚਓ/ਆਈਐੱਸਓ  ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਪੀਪੀਈ ਅਤੇ ਹੋਰ ਜ਼ਰੂਰੀ ਉਤਪਾਦਾਂ ਨੂੰ ਪ੍ਰਮਾਣਿਤ ਕਰਨ ਦਾ ਕੰਮ ਸ਼ੁਰੂ ਕਰੇਗਾ।  ਸੀਆਈਪੀਈਟੀ ਦੇ ਮੂਰਥਲਜੈਪੁਰਮਦੁਰੈ ਅਤੇ ਲਖਨਊ ਕੇਂਦਰਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੁਰੱਖਿਆਤਮਕ ਉਪਕਰਣ ਦੇ ਰੂਪ ਵਿੱਚ ਫੇਸ ਸ਼ੀਲਡ ਵਿਕਸਿਤ ਕੀਤੀ ਹੈ

https://pib.gov.in/PressReleseDetail.aspx?PRID=1627131

 

ਬਿਜਲੀ ਵਿੱਤ ਨਿਗਮ (ਪੀਐੱਫਸੀ) ਕੋਵਿਡ-19 ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਏਗੀ

ਕੋਵਿਡ-19 ਮਹਾਮਾਰੀ ਦੀ ਜੰਗ ਵਿੱਚ ਇੱਕ ਕਦਮ ਹੋਰ ਅੱਗੇ ਵਧਦਿਆਂ, ਬਿਜਲੀ ਮੰਤਰਾਲੇ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਅਤੇ ਪ੍ਰਮੁੱਖ ਐੱਨਬੀਐੱਫਸੀ ਬਿਜਲੀ ਵਿੱਤ ਨਿਗਮ (ਪੀਐੱਫਸੀ) ਲਿਮਿਟਿਡ ਨੇ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਫੂਡ ਕੰਪਨੀਆਂ ਵਿੱਚੋਂ ਇੱਕ ਤਾਜਸੈਟਸ (TajSats) ਨਾਲ ਗਠਜੋੜ ਕੀਤਾ ਹੈ, ਤਾਂ ਜੋ ਕੋਵਿਡ ਜੋਧਿਆਂ ਨੂੰ ਸਾਫ-ਸੁਥਰਾ ਅਤੇ ਪੌਸ਼ਟਿਕ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਇਸ ਕੋਸ਼ਿਸ਼ ਵਿੱਚ ਪੀਐੱਫਸੀ ਨਵੀਂ ਦਿੱਲੀ ਦੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਪੈਕ ਕੀਤਾ ਲੰਚ ਮੁਹੱਈਆ ਕਰਵਾਏਗੀ

https://pib.gov.in/PressReleseDetail.aspx?PRID=1627186

 

ਐੱਨਸੀਐੱਸਟੀਸੀ ਨੇ ਪ੍ਰਸਿੱਧ ਕੋਵਿਡ ਕਥਾ ਨੂੰ ਹਿੰਦੀ ਵਿੱਚ ਲਿਆਂਦਾ

ਡਾ. ਅਨਾਮਿਕਾ ਰੇਅ ਮੈਮੋਰੀਅਲ ਟਰੱਸਟ ਨਾਲ ਮਿਲ ਕੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਕੋਵਿਡ-19 ਮਹਾਮਾਰੀ ਬਾਰੇ ਸੰਪੂਰਨ ਮਹੱਤਵਪੂਰਨ ਜਾਣਕਾਰੀ ਉਪਲੱਬਧ ਕਰਵਾ ਕੇ ਜਨ ਜਾਗਰੂਕਤਾ ਪੈਦਾ ਕਰਨ ਵਾਲੀ ਹਰਮਨਪਿਆਰੀ ਮਲਟੀਮੀਡੀਆ ਗਾਈਡ ਦਾ ਹਿੰਦੀ ਸੰਸਕਰਣ ਕੱਢਿਆ ਹੈ। ਇਸ ਦਾ ਅੰਗਰੇਜ਼ੀ ਸੰਸਕਰਣ ਪਹਿਲਾਂ ਹੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਸੀ। ਵਿਸ਼ੇਸ਼ ਰੂਪ ਨਾਲ ਹਿੰਦੀ ਬੋਲਣ ਵਾਲਿਆਂ ਵਿੱਚ ਕੋਵਿਡ ਕਥਾ ਦੇ ਹਿੰਦੀ ਸੰਸਕਰਣ ਦੀ ਮੰਗ ਨੂੰ ਪੂਰਾ ਕਰਨ ਲਈ ਕੋਵਿਡ ਕਥਾ ਦੇ ਹਿੰਦੀ ਸੰਸਕਰਣ ਨੂੰ ਲੋਕਾਂ ਦੇ ਫਾਇਦੇ ਨੂੰ ਦੇਖਦੇ ਹੋਏ ਅਤੇ ਸੋਧੀ ਹੋਈ ਜਾਣਕਾਰੀ ਨਾਲ ਲਿਆਂਦਾ ਗਿਆ ਹੈ।

https://pib.gov.in/PressReleseDetail.aspx?PRID=1627188

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

•           ਚੰਡੀਗੜ੍ਹ: ਕੇਂਦਰ ਸਾਸ਼ਿਤ ਪ੍ਰਦੇਸ਼ ਦੇ ਪ੍ਰਸ਼ਾਸਕ ਨੇ ਸਾਰੇ ਸਰਕਾਰੀ ਅਮਲੇ ਜਿਸ ਵਿੱਚ ਮਿਊਂਸਪਲ ,ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਸੀਮਤ ਜ਼ੋਨਾਂ ਵਿੱਚ ਡਿਊਟੀ ਦੌਰਾਨ ਸਾਰੀਆਂ ਸੁਰੱਖਿਆ ਸਾਵਧਾਨੀਆਂ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਨੂੰ ਵੀ ਹਿਦਾਇਤ ਕੀਤੀ ਹੈ ਕਿ ਸੀਮਤ ਜ਼ੋਨਾਂ ਵਿੱਚ ਰਾਸ਼ਨ ਦੀਆਂ ਵਸਤਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਦਾਨੀਆਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਇਸ ਕੰਮ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਪ੍ਰਸਾਸ਼ਕ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਨਿਰਦੇਸ਼ ਦਿੱਤੇ ਕਿ ਸੀਮਤ ਜ਼ੋਨਾਂ ਵਿੱਚ ਲਗਾਤਾਰ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੂੜੇ ਖਾਸ ਕਰ ਮੈਡੀਕਲ ਵੇਸਟ ਨੂੰ ਸਹੀ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਅੱਜ ਇੱਕ ਗਰਭਵਤੀ ਮਹਿਲਾ ਆਪਣੇ ਪਤੀ ਅਤੇ ਬੱਚੇ ਨਾਲ ਯੂਪੀ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨ ਰਾਹੀਂ ਜਾਣ ਲਈ ਹੋਲਡਿੰਗ ਸੈਂਟਰ ਆਈਮੈਡੀਕਲ ਸਕ੍ਰੀਨਿੰਗ ਤੋਂ ਬਾਅਦ ਉਸ ਨੂੰ ਟ੍ਰੇਨ ਤੇ ਚੜ੍ਹਨ ਲਈ ਰੇਲਵੇ ਸਟੇਸ਼ਨ ਭੇਜਿਆ ਗਿਆ ਜਿੱਥੇ ਉਸ ਨੂੰ ਪਰਸੂਤੀ ਪੀੜਾਂ ਸ਼ੁਰੂ ਹੋ ਗਈਆ। ਉਸ ਨੂੰ ਜੀਐੱਮਸੀਐੱਚ-32 ਲੈ ਜਾਣ ਲਈ ਐਮਬੂਲੈਂਸ ਦਾ ਪ੍ਰਬੰਧ ਕੀਤਾ ਗਿਆ। ਜ਼ਿਆਦਾ ਤੇਜ਼ ਦਰਦਾਂ ਹੋਣ ਕਾਰਨ ਉਸ ਨੂੰ ਨੇੜਲੇ ਮਨੀਮਾਜਰਾ ਵਿਚਲੇ ਹਸਪਤਾਲ  ਲਿਜਾਇਆ ਗਿਆ। ਜਿੱਥੇ ਉਸ ਨੇ ਲੜਕੇ ਨੂੰ ਜਨਮ ਦਿੱਤਾ। ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਹਨ।

•           ਪੰਜਾਬ: ਪੰਜਾਬ ਸਰਕਾਰ ਨੇ ਰਾਜ ਵਿੱਚ ਵਾਯੂ, ਰੇਲ ਅਤੇ ਸੜਕ ਰਾਹੀਂ ਆਉਣ ਵਾਲੇ ਘਰੇਲੂ ਅਤੇ ਅੰਤਰ ਰਾਸ਼ਟਰੀ ਯਾਤਰੀਆਂ ਸਬੰਧੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਰਕਾਰ ਅਨੁਸਾਰ ਤੇਜ਼ ਰਫ਼ਤਾਰ ਟੈਸਟਿੰਗ, ਟ੍ਰੇਸਿੰਗ ਅਤੇ ਆਈਸੋਲੇਸ਼ਨ ਹੀ ਅਜਿਹੇ ਰਸਤਾ ਹੈ ਜਿਸ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਆਮ ਨਿਗਰਾਨੀ ਦੇ ਮਕਸਦ ਨਾਲ ਸਰਕਾਰ ਵੱਲੋਂ ਹੋਰ ਘਰੇਲੂ ਮਾਧਿਅਮ ਰਾਹੀਂ ਆਏ ਵਿਅਕਤੀਆਂ ਦੇ ਗ਼ੈਰ ਤਰਤੀਬ ਨਾਲ ਟੈਸਟ ਕੀਤੇ ਜਾ ਸਕਦੇ ਹਨ, ਉਦਾਹਰਨ ਦੇ ਤੌਰ ਤੇ ਅਮ੍ਰਿਤਸਰ ਅਤੇ ਮੁਹਾਲੀ ਹਵਾਈ ਅੱਡਿਆਂ ਤੇ ਕੁੱਝ ਘਰੇਲੂ ਯਾਤਰੀਆਂ ਦੇ ਗ਼ੈਰ ਤਰਤੀਬੀ ਟੈਸਟ ਕੀਤੇ ਗਏ ਹਨ।

•           ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਬਰ ਅਤੇ ਸਹਿਯੋਗ ਨਾਲ ਲੌਕਡਾਊਨ ਸਮੇਂ ਦੌਰਾਨ ਪਾਬੰਧੀਆਂ ਦੀ ਪਾਲਣਾ ਕੀਤੀ ਹੈ ਅਤੇ ਰਾਜ ਸਰਕਾਰ ਵੱਲੋਂ ਕੀਤੇ ਗਏ ਵਿਆਪਕ ਪ੍ਰਬੰਧਾਂ ਦੇ ਮਹਾਮਾਰੀ ਨਾਲ ਨਜਿੱਠਣ ਵਿੱਚ ਸਹਾਇਤਾ ਕੀਤੀ ਹੈ।

•           ਹਿਮਾਚਲ ਪ੍ਰਦੇਸ਼: ਕੋਵਿਡ19 ਮਹਾਮਾਰੀ ਦੇ ਖਤਰੇ ਦੇ ਮੱਦੇਨਜ਼ਰ ਰਾਜ ਸਰਕਾਰ ਨੇ 24 ਮਾਰਚ 2020 ਨੂੰ ਸਾਰੇ ਰਾਜ ਵਿੱਚ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ। ਰਾਜ ਮੰਤਰੀ ਮੰਡਲ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਧਾਰਾ144 ਤਹਿਤ ਕਰਫਿਊ ਨੂੰ ਲੋੜ ਪੈਣ ਤੇ 30 ਜੂਨ 2020 ਤੱਕ ਵਧਾਉਣ ਦੇ ਅਧਿਕਾਰ ਦੇਣ ਲਈ 23 ਮਈ 2020 ਨੂੰ ਰਾਜ ਕੈਬਿਨਟ ਮੀਟਿੰਗ ਹੋਈ।

•           ਕੇਰਲ: ਰਾਜ ਸਰਕਾਰ ਸੰਸਥਾਗਤ ਇਕਾਂਤਵਾਸ ਦੇ ਖ਼ਰਚ ਸਬੰਧੀ ਫ਼ੈਸਲੇ ਵਿੱਚ ਤਬਦੀਲੀ ਕਰ ਰਹੀ ਹੈ ਜਿਸ ਸਬੰਧੀ ਵੱਖ ਵੱਖ ਤਬਕਿਆਂ ਨੇ ਇਸ ਦਾ ਵਿਰੋਧ ਕੀਤਾ ਸੀ ਰਾਜ ਮੰਤਰੀ ਮੰਡਲ ਨੇ ਕਿਹਾ ਕਿ ਲੌਕਡਾਊਨ ਦੇ ਨਿਯਮਾਂ ਦੀ ਲੋਕਾਂ ਵੱਲੋਂ ਗਲਤ ਵਰਤੋਂ ਕੀਤੀ ਜਾ ਰਹੀ ਹੈ। ਰਾਜ ਵਿੱਚ ਕੇਸਾਂ ਦੀ ਗਿਣਤੀ ਵਧੀ ਹੈ ਅਤੇ ਮੌਜੂਦਾ ਸਮੇਂ415 ਕੇਸਾਂ ਵਿੱਚੋਂ231 ਪਿੱਛਲੇ4 ਦਿਨਾਂ ਵਿੱਚ ਦਰਜ਼ ਕੀਤੇ ਹਨ ਅਤੇ ਕੱਲ੍ਹ 67 ਨਵੇਂ ਕੇਸ ਆਏ ਜਿਹੜੇ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਇਨ੍ਹਾਂ ਵਿੱਚੋਂ 133 ਵਿਦੇਸ਼ਾਂ ਤੋਂ ਅਤੇ 178 ਦੂਜੇ ਰਾਜਾਂ ਤੋਂ ਆਏ ਹਨ ।ਵਿਦੇਸ਼ਾਂ ਤੋਂ ਵਾਪਸ ਆਉਣ ਲਈ ਰਜਿਸਟਰੇਸ਼ਨ ਕਰਵਾਉਣ ਵਾਲੇ 1 ਲੱਖ 35 ਹਜ਼ਾਰ ਲੋਕਾਂ ਵਿਚੋਂ ਕੇਵਲ11,189 ਹੀ ਹੁਣ ਤੱਕ ਵਾਪਸ ਆਏ ਹਨ।

•           ਤਮਿਲ ਨਾਡੂ:  ਰਾਜ ਸਰਕਾਰ ਨੇ ਤਕਰੀਬਨ 47 ਹਜ਼ਾਰ 150 ਨੌਕਰੀਆਂ ਪੈਦਾ ਕਰਨ ਲਈ 15 ਹਜ਼ਾਰ 128 ਕਰੋੜ ਰੁਪਏ ਦੇ 17 ਨਿਵੇਸ਼ ਸਮਝੌਤੇ ਕਲਮਬੱਧ ਕੀਤੇ ਹਨ। ਸੁਪਰੀਮ ਕੋਰਟ ਨੇ ਤਮਿਲ ਨਾਡੂ ਸਰਕਾਰ ਨੂੰ  ਚੇਨਈ ਵਿਚਲੇ ਬਿੱਲਰੋਥ ਹਸਪਤਾਲ ਲਿਮਟਿਡ ਦੇ ਉਪਰਲੀਆਂ4 ਮੰਜ਼ਿਲਾ ਨੂੰ ਕੋਵਿਡ19 ਦੇ ਇਲਾਜ ਲਈ ਵਰਤਣ ਦੇ ਹੁਕਮ ਦਿੱਤੇ ਹਨ। ਮਦਰਾਸ ਹਾਈਕੋਰਟ ਨੇ ਇਮਾਰਤ ਯੋਜਨਾ ਦੀ ਪ੍ਰਵਾਨਗੀ ਦੇ ਕਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ8 ਮੰਜਲੀ ਹਸਪਤਾਲ ਬਲਾਕ ਦੇ ਉਪਰਲੀਆਂ5 ਮੰਜ਼ਿਲਾ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਤਿਰੂਚੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ।ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਬਲਾਕ ਦੇ ਬਾਕੀ 28 ਕੈਦੀਆਂ ਨੂੰ ਵੀ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਕੱਲ੍ਹ ਤੱਕ ਕੁੱਲ ਕੇਸ : 17 ਹਜ਼ਾਰ727 ,ਐਕਟਿਵ ਕੇਸ 8 ਹਜ਼ਾਰ256 , ਮੌਤਾਂ127,ਸਿਹਤਯਾਬ 9 ਹਜ਼ਾਰ 342ਚੇਨਈ ਵਿੱਚ ਐਕਟਿਵ ਕੇਸ 6 ਹਜ਼ਾਰ 56 ਹਨ।

•           ਕਰਨਾਟਕ: ਅੱਜ ਬਾਦ ਦੁਪਹਿਰ12 ਵਜੇ ਤੱਕ 122 ਨਵੇਂ ਕੇਸ ਆਏ 14 ਡਿਸਚਾਰਜ ਹੋਏ ਅਤੇ1 ਮੌਤ ਹੋਈ। ਅੱਜ ਆਏ ਨਵੇਂ ਕੇਸਾ ਵਿੱਚੋ ਕਲਬੁਰਗੀ ਵਿੱਚ 28 , ਯਾਦਗੀਰੀ ਵਿੱਚ 16, ਹਾਸਨ 15, ਬਿਦਰ 12, ਦਕਸ਼ਿਨ ਕੰਨੜ 11, ਉਡੁਪੀ 9 ,ਉੱਤਰ ਕੰਨੜ 6, ਰਾਏਚੁਰ  5, ਬੇਲਗਾਵੀ 4, ਚਿਕਮੰਗਲੂਰ 3, ਵਿਜੈਪੁਰਾ 2 ਅਤੇ ਮਾਂਡਿਆ, ਤੁਮਕੁਰ ਅਤੇ ਬੁਲਾਰੀ ਵਿੱਚ ਇੱਕ-ਇੱਕ ਕੇਸ ਮਿਲਿਆ। ਰਾਜ ਵਿੱਚ ਪਾਜ਼ਿਟਿਵ ਕੇਸ ਵੱਧ ਕਿ2405 ਹੋਏ। ਐਕਟਿਵ ਕੇਸ: 1596, ਸਿਹਤਯਾਬ:762, ਮੌਤਾਂ:45

•           ਆਂਧਰ ਪ੍ਰਦੇਸ਼: ਵਿਰੋਧੀ ਧਿਰ ਦੇ ਨੇਤਾ ਚੰਦਰ ਬਾਬੂ ਨਾਇਡੂ ਤੇ ਲੌਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਪਟੀਸ਼ਨ ਦੀ ਜਾਂਚ ਹਾਈਕੋਰਟ ਕਰੇਗੀ। ਰਾਜ ਨੇ ਫ਼ੂਡ ਸਟਾਲਾਂ, ਕੱਪੜੇ ਅਤੇ ਗਹਿਣਿਆਂ ਦੀਆਂ ਦੁਕਾਨਾਂ ਨੂੰ ਗ਼ੈਰ ਸੀਮਤ ਜ਼ੋਨਾਂ ਵਿੱਚ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਿੱਛਲੇ 24 ਘੰਟਿਆਂ ਵਿੱਚ 9 ਹਜ਼ਾਰ 664 ਸੈਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 68 ਨਵੇਂ ਕੇਸ ਮਿਲੇ, ਇੱਕ ਮੌਤ ਹੋਈ ਅਤੇ10 ਡਿਸਚਾਰਜ ਕੀਤੇ ਗਏ। ਕੁੱਲ ਕੇਸ : 2787 , ਐਕਟਿਵ: 817, ਸਿਹਤਯਾਬ: 1913, ਮੌਤਾਂ: 58ਦੂਜੇ ਰਾਜਾਂ ਤੋਂ ਆਏ 219 ਵਿੱਚੋਂ 75 ਐਕਟਿਵ ਕੇਸ ਹਨ। ਵਿਦੇਸ਼ਾਂ ਤੋਂ ਆਏ 111 ਜਾਣੇ ਵੀ ਪਾਜ਼ਿਟਿਵ ਪਾਏ ਗਏ ਹਨ।

•           ਤੇਲੰਗਾਨਾ: ਮਹਾਰਾਸ਼ਟਰ ਨਾਲ ਲਗਦੇ ਤੇਲੰਗਾਨਾ ਦੇ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਸਬੰਧੀ ਹਾਈ ਅਲਰਟ ਕੀਤਾ ਗਿਆ ਹੈ। ਹੈਦਰਾਬਾਦ ਅਤੇ ਰੰਗਾਰੈਡੀ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕੋਵਿਡ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ। 27 ਮਈ ਤੱਕ ਤੇਲੰਗਾਨਾ ਵਿੱਚ ਕੁੱਲ ਪਾਜ਼ਿਟਿਵ ਕੇਸ 1991 ਹੋ ਗਏ ਹਨ। ਕੱਲ੍ਹ ਤੱਕ 172 ਪਰਵਾਸੀ ਪਾਜ਼ਿਟਿਵ ਪਾਏ ਗਏ ਹਨ। ਵਿਦੇਸ਼ਾਂ ਤੋਂ ਆਏ42 ਯਾਤਰੀ ਵੀ ਕੋਵਿਡ19 ਤੋਂ ਪਾਜ਼ਿਟਿਵ ਹਨ।

•           ਮਹਾਰਾਸ਼ਟਰ: 2091 ਨਵੇਂ ਕੇਸਾਂ ਦੀ ਪੁਸ਼ਟੀ ਨਾਲ ਰਾਜ ਵਿੱਚ 54 ਹਜ਼ਾਰ758 ਕੇਸ ਪਾਜ਼ਿਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 36 ਹਜ਼ਾਰ 4 ਐਕਟਿਵ ਕੇਸ ਹਨ। ਮੁੰਬਈ ਹੌਟਸਪੌਟ ਵਿੱਚ 1,002 ਨਵੇਂ ਕੇਸ ਆਏ ਹਨ ਜਿਸ ਨਾਲ ਇਕੱਲੇ ਮੁੰਬਈ ਵਿੱਚ ਕੁੱਲ ਕੇਸਾਂ ਦੀ ਗਿਣਤੀ 32 ਹਜ਼ਾਰ791 ਹੋ ਗਈ ਹੈ।ਮਹਾਰਾਸ਼ਟਰ ਵਿੱਚ 72 ਟੈਸਟਿੰਗ ਲੈਬੋਰਟਰੀਆਂ ਕੰਮ ਕਰ ਰਹੀਆਂ ਹਨ ਅਤੇ27 ਨਵੀਆਂ ਲੈਬੋਰਟਰੀਆਂ ਜਲਦ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।ਇਸਦੇ ਨਾਲ ਹੀ ਰਾਜ ਵਿੱਚ ਕੋਵਿਡ19 ਦੇ ਕੇਸਾਂ ਦੇ ਦੁਗਣੇ ਹੋਣ ਦੀ ਦਰ ਵੱਧ ਕੇ14 ਦਿਨ ਹੋ ਗਈ ਹੈ ਜਦ ਕ ਮੌਤ ਦੀ ਦਰ ਘਟ ਕੇ3.27 ਹੋ ਗਈ ਹੈ।

•           ਗੁਜਰਾਤ: ਗੁਜਰਾਤ ਦੇ 19 ਜ਼ਿਲ੍ਹਿਆਂ ਵਿੱਚ 361 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਗਿਣਤੀ 14,829 ਤੱਕ ਪਹੁੰਚੀ ਜਿਨ੍ਹਾਂ ਵਿੱਚੋਂ 6777 ਐਕਟਿਵ ਕੇਸ ਹਨ।

•           ਰਾਜਸਥਾਨ: ਰਾਜ ਵਿੱਚ ਅੱਜ144 ਨਵੇਂ ਕੇਸ ਮਿਲੇ ਜਿਸ ਨਾਲ ਕੋਵਿਡ19 ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 7,660 ਹੋਈ ਜਿਨ੍ਹਾਂ ਵਿੱਚੋਂ ਅੱਜ ਤੱਕ 4341 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਰਾਜ ਵਿੱਚ ਹੁਣ ਤੱਕ ਕੋਵਿਡ 19 ਨਾਲ 172 ਮੌਤਾਂ ਹੋ ਚੁੱਕੀਆਂ ਹਨ। ਜੈਪੁਰ ਦਾ ਅੰਕੜਾ ਆਈ ਸੀ ਐੱਮ ਆਰ ਵੱਲੋਂ ਉਨ੍ਹਾਂ ਸ਼ਹਿਰਾਂ ਦੀ ਸੂਚੀ ਵਿੱਚ ਪਾਇਆ ਗਿਆ ਹੈ ਜਿੱਥੇ ਕੋਵਿਡ 19 ਦਾ ਸੀਰੋ ਸਰਵੇਖਣ ਕੀਤਾ ਜਾਵੇਗਾ।

•           ਮੱਧ ਪ੍ਰਦੇਸ਼: 165 ਨਵੇਂ ਕੇਸਾਂ ਨਾਲ ਕੋਵਿਡ19 ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ  7 ਹਜ਼ਾਰ24 ਹੋ ਗਈ ਹੈ ਜਿਨ੍ਹਾਂ ਵਿੱਚੋਂ3 ਹਜ਼ਾਰ30 ਐਕਟਿਵ ਕੇਸ ਹਨ।ਅੱਜ ਤੱਕ ਇੰਦੌਰ ਹੌਟਸਪੌਟ ਵਿੱਚ ਸਭ ਤੋਂ ਵੱਧ3103 ਕੇਸ ਪਾਜ਼ਿਟਿਵ ਪਾਏ ਗਏ ਹਨ।ਭੋਪਾਲ ਵਿੱਚ ਅੱਜ ਲੌਕਡਾਊਨ ਨਿਯਮਾਂ ਵਿੱਚ ਢਿੱਲ ਦਿੰਦਿਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਖੋਲ੍ਹੇ ਗਏ।ਸਰਕਾਰ ਨੇ ਦੁਕਾਨਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਹੈ।

•           ਛੱਤੀਸਗੜ੍ਹ: 50 ਨਵੇਂ ਕੇਸ ਪਾਜ਼ਿਟਿਵ ਮਿਲਣ ਨਾਲ ਰਾਜ ਵਿੱਚ ਐਕਟਿਵ ਕੇਸ 271 ਹੋ ਗਏ ਹਨ। ਰਾਜ ਸਰਕਾਰ ਨੇ13 ਵਿਕਾਸ ਬਲਾਕਾਂ ਰੈੱਡ ਜ਼ੋਨ ਅਤੇ 39 ਨੂੰ ਸੰਤਰੀ ਜ਼ੋਨ ਬਣਾਇਆ ਹੈ। ਇਸ ਤੋਂ ਇਲਾਵਾ ਰਾਜ ਦੇ 95 ਖੇਤਰਾਂ ਨੂੰ ਕੋਵਿਡ 19 ਕੇਸਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਸੀਮਤ ਜ਼ੋਨ ਐਲਾਨਿਆ ਗਿਆ ਹੈ।

•           ਅਰੁਣਾਚਲ ਪ੍ਰਦੇਸ਼: ਐੱਨਏਐੱਫਈਡੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਮਈ ਅਤੇ ਜੂਨ ਮਹੀਨੇ  ਲਈ 313.956 ਮੀਟਰੀਕ ਟਨ ਦਾਲਾਂ ਪਹੁੰਚਾਈਆਂ।

•           ਅਸਾਮ: ਸਿਹਤ ਮੰਤਰੀ ਨੇ ਕਿਹਾ ਕਿ ਸੋਨਾਪੁਰ ਜ਼ਿਲ੍ਹਾ ਹਸਪਤਾਲ ਕੋਵਿਡ 19 ਦੇ ਮਰੀਜਾਂ ਲਈ 108 ਬੈੱਡਾਂ ਨਾਲ ਹੁਣ ਕੰਮ ਕਰ ਰਿਹਾ ਹੈ। ਅਸਾਮ ਵਿੱਚ ਕੋਵਿਡ19 ਦੇ 18 ਨਵੇਂ ਕੇਸ ਪਾਜ਼ਿਟਿਵ ਪਏ ਗਏ। ਸਿਹਤ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਕੁੱਲ ਕੇਸ    704, ਐਕਟਿਵ 635, ਸਿਹਤਯਾਬ 62, ਮੌਤਾਂ 4 ਹੋਈਆ।

•           ਮਣੀਪੁਰ: ਸਰਕਾਰ ਨੇ ਕੋਵਿਡ 19 ਮਹਾਮਾਰੀ ਦੇ ਇਸ ਦੌਰ ਵਿਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਇੰਦਰਾ ਗਾਂਧੀ ਰਾਸ਼ਟਰੀ ਬਜ਼ੁਰਗ ਪੈਨਸ਼ਨ ਸਕੀਮ, ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ ਅਤੇ ਇੰਦਰਾ ਗਾਂਧੀ ਰਾਸ਼ਟਰੀ ਦਿੱਵਯਾਂਗ ਪੈਨਸ਼ਨ ਸਕੀਮ ਦੇ ਲਾਭਾਰਥੀਆਂ ਨੂੰ ਸਹਾਇਤਾ ਦੇ ਤੌਰ ਤੇ 500 ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਗਈ।

•           ਮਿਜ਼ੋਰਮ: ਮਿਜ਼ੋਰਮ ਸਕੂਲ ਸਿੱਖਿਆ ਬੋਰਡ ਨੇ ਐੱਚਐੱਸ ਸਕੂਲ ਛੱਡਣ ਦੇ ਸਰਟੀਫਿਕੇਟ ਇਮਤਿਹਾਨ ਅਤੇ ਐੱਚਐੱਸਐੱਲਸੀ ਇਮਤਿਹਾਨ (ਕੰਪਾਰਟਮੈਂਟਲ) 2020 ਲਈ 16 ਜੂਨ ਨੂੰ 11 ਪ੍ਰੀਖਿਆ ਕੇਂਦਰ ਬਣਾਏ ਹਨ।

•           ਨਾਗਾਲੈਂਡ: ਸਰਕਾਰ ਨੇ ਗੋਆ, ਆਂਧਰ ਪ੍ਰਦੇਸ਼, ਬੰਗਲੁਰੂ ਰਾਜਸਥਾਨ ਤੋਂ ਆਉਣ ਵਾਲੀਆਂ ਵਿਸ਼ੇਸ਼ ਟ੍ਰੇਨਾਂ ਅਤੇ ਪੱਛਮ ਬੰਗਾਲ ਉੱਤਰਾਖੰਡ, ਪੰਜਾਬ, ਦਮਨ ਤੇ ਦੀਉ ਅਤੇ ਲਖਨਊ ਤੋਂ ਵਿਸ਼ੇਸ਼ ਬੱਸਾਂ ਰਾਹੀਂ ਆਉਣ ਵਾਲੇ ਲੋਕਾਂ ਲਈ ਪ੍ਰਬੰਧ ਕੀਤੇ ਹਨ। ਕੋਵਿਡ 19 ਬਾਗ਼ਬਾਨੀ ਟੀਮ ਨੇ ਲੌਕਡਾਊਨ ਦੌਰਾਨ ਖੇਤੀਬਾੜੀ ਅਤੇ ਬਾਗ਼ਬਾਨੀ ਗਤੀਵਿਧੀਆਂ ਲਈ "ਵਧੇਰੇ ਬੀਜੋ, ਵਧੇਰੇ ਉਤਪਾਦਨ ਕਰੋ, ਵਧੇਰੇ ਕਮਾਓ" ਵਿਸ਼ੇਸ਼ ਮੁਹਿੰਮ ਚਲਾਈ।

 

ਪੀਆਈਬੀ ਫੈਕਟ ਚੈੱਕ

 

 

 

*****

ਵਾਈਬੀ
 



(Release ID: 1627337) Visitor Counter : 280