PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 MAY 2020 6:36PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

  • ਦੇਸ਼ ਵਿੱਚ ਸੁਧਾਰ ਦੀ ਦਰ `ਚ ਲਗਾਤਾਰ ਵਾਧਾ ਜਾਰੀ ਹੈ ਅਤੇ ਇਸ ਵੇਲੇ ਇਹ 41.61 ਪ੍ਰਤੀਸ਼ਤ ਦੇ ਪੱਧਰ 'ਤੇ ਕਾਇਮ ਹੈ। ਹੁਣ ਤੱਕ, 60,490 ਮਰੀਜ਼ ਰਾਜ਼ੀ/ਡਿਸਚਾਰਜ ਹੋ ਚੁੱਕੇ ਹਨ।
  • ਭਾਰਤ ਹੁਣ ਕੋਵਿਡ-19 ਲਈ ਰੋਜ਼ਾਨਾ ਲਗਭਗ 1.1 ਲੱਖ ਨਮੂਨਿਆਂ ਦੀ ਜਾਂਚ ਕਰ ਰਿਹਾ ਹੈ।
  • ਕੇਂਦਰੀ ਸਿਹਤ ਸਕੱਤਰ ਨੇ ਉਨ੍ਹਾਂ 5 ਰਾਜਾਂ ਨਾਲ ਗੱਲਬਾਤ ਕੀਤੀ ਹੈ, ਜਿੱਥੇ ਪ੍ਰਵਾਸੀਆਂ ਦੀ ਆਮਦ ਕਾਰਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।
  • 3, 274 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 44 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ; ਅੱਜ ਚਲਣ ਵਾਲੀਆਂ ਟ੍ਰੇਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।
  • ਟੂਰਿਜ਼ਮ ਮੰਤਰਾਲੇ ਨੇ ਹੋਟਲਾਂ ਅਤੇ ਹੋਰ ਰਿਹਾਇਸ਼ੀ ਇਕਾਈਆਂ ਲਈ ਪ੍ਰਵਾਨਗੀ / ਵਰਗੀਕਰਣ ਦੀ ਵੈਧਤਾ ਦੀ ਮਿਆਦ ਵਧਾ ਦਿੱਤੀ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਭਾਰਤ ਵਿੱਚ ਹੁਣ ਰੋਜ਼ਾਨਾ ਲਗਭਗ 1.1 ਲੱਖ ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਇਸ ਸਮਰੱਥਾ ਵਿੱਚ ਇਹ ਵਾਧਾ ਲੈਬਸ, ਸ਼ਿਫ਼ਟਾਂ, ਆਰਟੀਪੀਸੀਆਰ ਮਸ਼ੀਨਾਂ ਅਤੇ ਮਾਨਵਸ਼ਕਤੀ ਦੀ ਗਿਣਤੀ ਵਧਾ ਕੇ ਹੋਇਆ ਹੈ। ਇਸ ਵੇਲੇ ਕੋਵਿਡ19 ਦੀ ਛੂਤ ਲਈ ਜਨਤਾ ਦੇ ਟੈਸਟ ਕਰਨ ਵਾਸਤੇ ਭਾਰਤ ਕੋਲ ਕੁੱਲ 612 ਲੈਬਸ ਹਨ; ਜਿਨ੍ਹਾਂ ਵਿੱਚੋਂ 430 ਦਾ ਸੰਚਾਲਨ ਆਈਸੀਐੱਮਆਰ (ICMR) ਵੱਲੋਂ ਕੀਤਾ ਜਾਂਦਾ ਹੈ ਤੇ 182 ਨਿਜੀ ਖੇਤਰ ਨਾਲ ਸਬੰਧਿਤ ਹਨ। ਜਿਹੜੇ ਪ੍ਰਵਾਸੀ ਮਜ਼ਦੂਰਾਂ ਵਿੱਚ ਲੱਛਣ ਉਜਾਗਰ ਹੋ ਰਹੇ ਹਨ, ਉਨ੍ਹਾਂ ਦੇ ਤੁਰੰਤ ਟੈਸਟ ਕਰਨ ਤੇ ਜਿਨ੍ਹਾਂ ਦੇ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਘਰ ਵਿੱਚ ਹੀ ਕੁਆਰੰਟੀਨ ਕਰਨ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ ਹਨ। ਬਹੁਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ19 ਦੀ ਟੈਸਟਿੰਗ ਹਿਤ ਟਰੂਨੈਟ’ (TrueNAT) ਮਸ਼ੀਨਾਂ ਸਥਾਪਤ ਕਰਨ ਲਈ ਨੈਸ਼ਨਲ ਟਿਊਬਰਕਿਊਲੋਸਿਸ ਐਲਿਮੀਨੇਸ਼ਨ ਪ੍ਰੋਗਰਾਮ’ (ਐੱਨਟੀਈਪੀ – ‘ਤਪੇਦਿਕ ਦੇ ਖਾਤਮੇ ਵਾਸਤੇ ਕੌਮੀ ਪ੍ਰੋਗਰਾਮ’) ਨਾਲ ਕੰਮ ਕਰ ਰਹੇ ਹਨ। ਆਰਟੀਪੀਸੀਆਰਕਿਟਸ, ਵੀਟੀਐੱਮ (VTM), ਸਵੈਬਸ ਅਤੇ ਆਰਐੱਨਏ (RNA) ਐਕਸਟ੍ਰੈਕਸ਼ਨ ਕਿਟਸ ਦੇ ਦੇਸ਼ ਵਿੱਚ ਨਿਰਮਾਣ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਪਿਛਲੇ ਕੁਝ ਮਹੀਨਿਆਂ ਚ ਉਨ੍ਹਾਂ ਦੇ ਉਤਪਾਦਨ ਦੀ ਸੁਵਿਧਾ ਕੀਤੀ ਗਈ ਹੈ।

ਦੇਸ਼ ਵਿੱਚ ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਇਸ ਵੇਲੇ ਇਹ 41.61% ਹੈ। ਹੁਣ ਤੱਕ 60,490 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੇਸ ਮੌਤ ਦਰ ਵੀ ਘਟਦੇ ਰੁਝਾਨ ਤੇ ਹੈ; ਇਹ ਦਰ (ਬੀਤੀ 15 ਅਪ੍ਰੈਲ ਨੂੰ) 3.30% ਸੀ, ਉਹ ਹੁਣ ਘਟ ਕੇ 2.87% ਉੱਤੇ ਆ ਗਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਮੌਤਦਰਾਂ ਚੋਂ ਇੱਕ ਹੈ। ਵਿਸ਼ਵ ਦੀ ਕੇਸ ਮੌਤਦਰ ਇਸ ਵੇਲੇ 6.45% ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਕੇਸ ਮੌਤਦਰ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਭਾਰਤ ਚ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ 0.3 ਮੌਤਾਂ ਹੋ ਰਹੀਆਂ ਹਨ, ਜੋ ਕਿ ਵਿਸ਼ਵ ਦੇ ਪ੍ਰਤੀ ਲੱਖ ਆਬਾਦੀ ਪਿੱਛੇ 4.4 ਮੌਤਾਂ ਦੇ ਅੰਕੜੇ ਦੇ ਸਾਹਮਣੇ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਮੌਤਦਰ ਅਤੇ ਕੇਸ ਮੌਤ ਦਰ ਦੋਵੇਂ ਮੱਦਾਂ ਵਿੱਚ ਮੌਤ ਦੇ ਮੁਕਾਬਲਤਨ ਘੱਟ ਅੰਕੜੇ ਇਹੋ ਦਰਸਾਉਂਦੇ ਹਨ ਕਿ ਸਮੇਂ ਸਿਰ ਕੇਸਾਂ ਦੀ ਸ਼ਨਾਖ਼ਤ ਹੋ ਰਹੀ ਹੈ ਤੇ ਕੇਸਾਂ ਦਾ ਕਲੀਨਿਕਲ ਪ੍ਰਬੰਧ ਹੋ ਰਿਹਾ ਹੈ।

https://static.pib.gov.in/WriteReadData/userfiles/image/image004I33N.jpg

 

https://pib.gov.in/PressReleseDetail.aspx?PRID=1626926

 

ਸਿਹਤ ਸਕੱਤਰ ਨੇ ਉਨ੍ਹਾਂ 5 ਰਾਜਾਂ ਨਾਲ ਗੱਲਬਾਤ ਕੀਤੀ ਜਿੱਥੇ ਘਰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਸੰਖਿਆ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ

ਸਿਹਤ ਸਕੱਤਰ ਸੁਸ਼੍ਰੀ ਪ੍ਰੀਤੀ ਸੂਦਨ ਨੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰਾਂ, ਸਿਹਤ ਸਕੱਤਰਾਂ ਅਤੇ ਐੱਨਐੱਚਐੱਮ ਡਾਇਰੈਕਟਰਾਂ  ਨਾਲ ਵੀਡੀਓ ਕਾਨਫਰੰਸ ਜ਼ਰੀਏ ਇੱਕ ਉੱਚ ਪੱਧਰ ਸਮੀਖਿਆ ਬੈਠਕ ਕੀਤੀ । ਲੌਕਡਾਊਨ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਅਤੇ ਅੰਤਰਰਾਜੀ ਪਲਾਇਨ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਅਦ ਇਨ੍ਹਾਂ ਰਾਜਾਂ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਦੁਹਰਾਇਆ ਗਿਆ ਕਿ ਰਾਜਾਂ ਨੂੰ ਕੁਆਰੰਟੀਨ ਕੇਂਦਰਾਂ, ਆਈਸੀਯੂ/ਵੈਂਟੀਲੇਟਰ/ਆਕਸੀਜਨ ਬੈੱਡ ਆਦਿ ਦੇ ਨਾਲ ਮੌਜੂਦਾ ਉਪਲੱਬਧ ਸਿਹਤ ਢਾਂਚੇ ਦੇ ਆਕਲਨ ਤੇ ਧਿਆਨ ਦੇਣ ਦੀ ਜ਼ਰੂਰਤ ਹੈਅਤੇ ਅਗਲੇ ਦੋ ਮਹੀਨਿਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਸਬੰਧ ਵਿੱਚ, ਰਾਜਾਂ ਨੂੰ ਯਾਦ ਦਿਵਾਇਆ ਗਿਆ ਕਿ ਟੀਬੀਕੁਸ਼ਠ ਰੋਗ, ਸੀਓਪੀਡੀਗ਼ੈਰ-ਸੰਚਾਰੀ ਰੋਗਾਂ ਜਿਹੇ ਉੱਚ ਰਕਤਚਾਪ, ਸ਼ੂਗਰ, ਚੋਟਾਂ ਲਈ ਇਲਾਜ ਅਤੇ ਦੁਰਘਟਨਾਵਾਂ ਦੇ ਕਾਰਨ ਟਰਾਮਾ ਲਈ ਤਤਕਾਲ ਉਪਾਅ ਕਰਨ ਦੀ ਜ਼ਰੂਰਤ ਹੈ।

https://pib.gov.in/PressReleseDetail.aspx?PRID=1626886

 

ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ 3274 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਅਤੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ  ਰਾਹੀਂ 44 ਲੱਖ ਤੋਂ  ਅਧਿਕ ਯਾਤਰੀਆਂ ਨੂੰ ਉਨ੍ਹਾਂ  ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ

ਕਈ ਰਾਜਾਂ ਤੋਂ 25 ਮਈ,  2020 ਤੱਕ ਦੇਸ਼ ਭਰ ਵਿੱਚ ਕੁੱਲ 3274 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ।  ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ 44 ਲੱਖ ਤੋਂ ਅਧਿਕ ਯਾਤਰੀ  ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। 25.05.2020 ਨੂੰ 223 ਸ਼੍ਰਮਿਕ ਸਪੈਸ਼ਲ ਟ੍ਰੇਨਾਂ 2.8 ਲੱਖ ਯਾਤਰੀਆਂ ਨੂੰ ਲੈ ਕੇ ਚਲ ਰਹੀਆਂ ਸਨ।   ਆਈਆਰਸੀਟੀਸੀ ਨੇ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਨੂੰ 74 ਲੱਖ ਤੋਂ ਅਧਿਕ ਮੁਫਤ ਭੋਜਨ ਪੈਕਟ ਅਤੇ 1 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ।  ਇਹ ਗੱਲ ਗੌਰ ਕਰਨ ਲਾਇਕ ਹੈ ਕਿ ਅੱਜ ਚਲ ਰਹੀਆਂ ਟ੍ਰੇਨਾਂ ਨੂੰ ਭੀੜ ਦਾ ਸਾਹਮਣਾ ਨਹੀਂ ਕਰਨਾ ਪਿਆ। 

https://pib.gov.in/PressReleseDetail.aspx?PRID=1626922

ਭਾਰਤੀ ਰੇਲਵੇ ਨੇ 25 ਮਈ, 2020 ( 10.00 ਵਜੇ ਤੱਕ ) ਤੱਕ ਦੇਸ਼ ਭਰ ਵਿੱਚ 3060 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਅਤੇ 25 ਦਿਨ ਵਿੱਚ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 40 ਲੱਖ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ

25 ਮਈ, 2020 ( 10:00 ਵਜੇ ਤੱਕ ) ਤੱਕ ਦੇਸ਼ ਭਰ ਦੇ ਕਈ ਰਾਜਾਂ ਤੋਂ ਕੁੱਲ 3060 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ। ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੁਆਰਾ 40 ਲੱਖ ਤੋਂ ਅਧਿਕ ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। ਜਿਨ੍ਹਾਂ ਰੇਲ ਮਾਰਗਾਂ ਉੱਤੇ 23/24 ਮਈ, 2020 ਨੂੰ ਭੀੜ ਦੇਖੀ ਗਈ ਸੀ ਉਹ ਸਮਾਪਤ ਹੋ ਚੁੱਕੀ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮਾਰਗਾਂ ਉੱਤੇ ਦੋ ਤਿਹਾਈ ਤੋਂ ਅਧਿਕ ਰੇਲ ਟ੍ਰੈਫਿਕ ਦੇ ਮਿਲਣ ਅਤੇ ਸਿਹਤ ਪ੍ਰੋਟੋਕਾਲਾਂ ਕਾਰਨ ਟਰਮੀਨਲਾਂ ਨੂੰ ਦੇਰ ਨਾਲ ਕਲੀਅਰੈਂਸ ਮਿਲਣ ਕਾਰਨ ਭੀੜ ਹੋ ਗਈ ਸੀ। ਇਸ ਮਾਮਲੇ ਨੂੰ ਰਾਜ ਸਰਕਾਰਾਂ ਨਾਲ ਸਰਗਰਮ ਗੱਲਬਾਤ ਅਤੇ ਯਾਤਰਾ ਲਈ ਸੰਭਵ ਮਾਰਗਾਂ ਦਾ ਪਤਾ ਲਗਾ ਕੇ ਹਲ ਕਰ ਲਿਆ ਗਿਆ ਹੈ।

https://pib.gov.in/PressReleseDetail.aspx?PRID=1626773

 

ਟੂਰਿਜ਼ਮ ਮੰਤਰਾਲੇ ਨੇ ਹੋਟਲ ਅਤੇ ਹੋਰ ਆਵਾਸ ਇਕਾਈਆਂ ਦੀ ਪ੍ਰਵਾਨਗੀ / ਵਰਗੀਕਰਣ ਦੀ ਵੈਧਤਾ ਮਿਆਦ 30 ਜੂਨ 2020 ਤੱਕ ਵਧਾਈ

ਟੂਰਿਜ਼ਮ ਮੰਤਰਾਲਾ ਵਿਭਿੰਨ ਸ਼੍ਰੇਣੀਆਂ ਦੇ ਟੂਰਿਸਟਾਂ ਲਈ ਵਾਂਛਿਤ ਮਿਆਰਾਂ ਦੇ ਅਨੁਰੂਪ ਸਟਾਰ ਰੇਟਿੰਗ ਪ੍ਰਣਾਲੀ ਦੇ ਤਹਿਤ ਹੋਟਲਾਂ ਦਾ ਵਰਗੀਕਰਣ ਕਰਦਾ ਹੈ। ਇਹ ਵਰਗੀਕਰਣ/ਪ੍ਰਮਾਣਨ ਪੰਜ ਸਾਲ ਦੀ ਮਿਆਦ ਲਈ ਵੈਧ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੋਟਲ ਜਾਂ ਹੋਰ ਆਵਾਸ ਇਕਾਈਆਂ ਦੇ ਪ੍ਰਵਾਨਗੀ ਜਾਂ ਪ੍ਰਮਾਣ ਪੱਤਰਾਂ ਦੀ ਵੈਧਤਾ, ਜਿਨ੍ਹਾਂ ਦੇ ਪ੍ਰੋਜੈਕਟ ਪ੍ਰਵਾਨਗੀ/ ਪੁਨਰ ਨਵੀਨੀਕਰਣ ਅਤੇ ਵਰਗੀਕਰਣ/  ਪੁਨਰ ਵਰਗੀਕਰਣ ਦੀ ਮਿਆਦ ਸਮਾਪਤ ਹੋ ਗਈ ਹੈ/ਮਿਆਦ (24.03.2020 ਤੋਂ 29.6.2020 )   ਦੇ ਦੌਰਾਨ ਸਮਾਪਤ ਹੋਣ ਦੀ ਸੰਭਾਵਨਾ ਹੈਨੂੰ 30. 6.2020 ਤੱਕ ਵਧਾਇਆ ਜਾਂਦਾ ਹੈ। ਇਸ ਤਰ੍ਹਾਂ, ਮੰਤਰਾਲੇ ਦੇ ਪਾਸ ਟ੍ਰੈਵਲ ਏਜੰਟ, ਟੂਰ ਅਪਰੇਟਰ, ਅਡਵੈਂਚਰ ਟੂਰ ਅਪਰੇਟਰਡੋਮੈਸਟਿਕ ਟੂਰ ਅਪਰੇਟਰ ਅਤੇ ਟੂਰਿਸਟ ਟਰਾਂਸਪੋਰਟ ਅਪਰੇਟਰ ਆਦਿ ਨੂੰ ਪ੍ਰਵਾਨਗੀ ਦੇਣ ਦੀ ਯੋਜਨਾ ਹੈਕੋਵਿਡ-19 ਮਹਾਮਾਰੀ ਦੇ ਕਾਰਨ ਲੌਕਡਾਊਨ ਦੀ ਮਿਆਦ ਦੇ ਦੌਰਾਨ ਮਾਰਚ 2020 ਤੋਂ ਜਾਂਚ ਕਾਰਜ ਅਤੇ ਆਵੇਦਨ ਦੀ ਜਾਂਚ ਨੂੰ ਮੁਲਤਵੀ ਕਰਨਾ ਪਿਆ ਹੈ।  ਇਸ ਨੂੰ ਦੇਖਦੇ ਹੋਏ  ਟੂਰਿਜ਼ਮ ਮੰਤਰਾਲੇ  ਨੇ ਟੂਰ ਅਪਰੇਟਰ (ਇਨਬਾਊਂਡ, ਘਰੇਲੂ, ਅਡਵੈਂਚਰ), ਟ੍ਰੈਵਲ ਏਜੰਟ ਅਤੇ ਟੂਰਿਸਟ ਟਰਾਂਸਪੋਰਟ ਅਪਰੇਟਰ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਛੇ ਮਹੀਨੇ ਦੀ ਛੂਟ ਜਾਂ ਵਿਸਤਾਰ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਹੈ

https://pib.gov.in/PressReleseDetail.aspx?PRID=1626879

 

ਪ੍ਰਧਾਨ ਮੰਤਰੀ ਅਤੇ ਅਬੂ ਧਾਬੀ ਦੇ ਯੁਵਰਾਜ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਬੂ ਧਾਬੀ ਦੇ ਯੁਵਰਾਜ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਏਦ ਅਲ ਨਹਯਾਨ ਨਾਲ ਫ਼ੋਨ ਤੇ ਗੱਲਬਾਤ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਸਰਕਾਰ ਤੇ ਜਨਤਾ ਨੂੰ ਈਦਉਲਫ਼ਿਤਰਦੀਆਂ ਵਧਾਈਆਂ ਦਿੱਤੀਆਂ। ਦੋਹਾਂ ਆਗੂਆਂ ਨੇ ਕੋਵਿਡ–19 ਮਹਾਮਾਰੀ ਵਾਲੀ ਸਥਿਤੀ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਪ੍ਰਭਾਵਸ਼ਾਲੀ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਨਾਗਰਿਕਾਂ ਨੂੰ ਮਿਲੇ ਸਹਿਯੋਗ ਲਈ ਯੁਵਰਾਜ ਦਾ ਧੰਨਵਾਦ ਕੀਤਾ।

http://pib.gov.in/PressReleseDetail.aspx?PRID=1626784

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ਼ ਹਸੀਨਾ ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ਼ ਹਸੀਨਾ ਨਾਲ ਫ਼ੋਨ ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਤੇ ਬੰਗਲਾਦੇਸ਼ ਦੀ ਜਨਤਾ ਨੂੰ ਈਦਉਲਫ਼ਿਤਰ ਦੀਆਂ ਵਧਾਈਆਂ ਦਿੱਤੀਆਂ। ਦੋਹਾਂ ਆਗੂਆਂ ਨੇ ਕੋਵਿਡ ਮਹਾਮਾਰੀ ਦੀ ਸਥਿਤੀ ਅਤੇ ਇਸ ਸਬੰਧੀ ਚਲ ਰਹੇ ਤਾਲਮੇਲ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਦਿਆਂ ਭਾਰਤ ਵੱਲੋਂ ਬੰਗਲਾਦੇਸ਼ ਦੀ ਮਦਦ ਦਾ ਸੰਕਲਪ ਦੁਹਰਾਇਆ।

https://pib.gov.in/PressReleseDetail.aspx?PRID=1626781

 

ਰੱਖਿਆ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ 19 ਦੇ ਪ੍ਰਭਾਵ ਨੂੰ ਘੱਟ ਕਰਨ  ਦੇ ਉਪਾਵਾਂ ਬਾਰੇ ਆਸਟ੍ਰੇਲੀਆ ਦੀ ਰੱਖਿਆ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਆਸਟ੍ਰੇਲੀਆ ਦੀ ਰੱਖਿਆ ਮੰਤਰੀ, ਸੁਸ਼੍ਰੀ ਲਿੰਡਾ ਰੇਨੌਲਡਸ (Ms Linda Reynolds) ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਰੱਖਿਆ ਮੰਤਰੀਆਂ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਵੱਲੋਂ ਕੀਤੇ ਗਏ ਪ੍ਰਯਤਨਾਂ ਤੇ ਚਰਚਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਸੁਸ਼੍ਰੀ ਲਿੰਡਾ ਰੇਨੌਲਡਸ  ਨੂੰ ਕੋਵਿਡ-19 ਨਾਲ ਨਜਿੱਠਣ ਦੇ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ ਦੇ ਯੋਗਦਾਨ ਦੀ ਜਾਣਕਾਰੀ ਦਿੱਤੀ ਅਤੇ ਮਹਾਮਾਰੀ ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਆਪਸੀ ਸਹਿਯੋਗ ਦੇ ਖੇਤਰਾਂ ਤੇ ਚਰਚਾ ਕੀਤੀ।  ਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਵੀ ਸਹਿਮਤੀ ਜਤਾਈ ਕਿ ਭਾਰਤ - ਆਸਟ੍ਰੇਲੀਆ ਰਣਨੀਤਕ ਸਾਂਝੇਦਾਰੀ ਦੋਹਾਂ ਦੇਸ਼ਾਂ ਨੂੰ ਕੋਵਿਡ - 19 ਨਾਲ ਸਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਇੱਕ ਚੰਗਾ ਅਧਾਰ ਪ੍ਰਦਾਨ ਕਰਦੀ ਹੈ।

https://pib.gov.in/PressReleseDetail.aspx?PRID=1626905

 

ਪੀਪੀਈ ਕਵਰਆਲਸ ਦੇ ਪ੍ਰੋਟੋ-ਟਾਈਪ ਦੇ ਟੈਸਟ ਸੈਂਪਲਾਂ ਨੂੰ ਹੁਣ ਨੌਂ ਅਧਿਕਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਟੈਸਟ ਅਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈ

 

ਭਾਰਤ ਵਿੱਚ ਪੀਪੀਈ ਕਵਰਆਲਸ ਦਾ ਨਿਰਮਾਣ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਅਤੇ  ਹੇਰ ਸਾਰੇ ਮਹੱਤਵਪੂਰਨ ਮਾਪਦੰਡਾਂ ਨੂੰ ਧਿਆਨ ਰੱਖ ਕੇ ਕੀਤਾ ਗਿਆ ਹੈਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਤਕਨੀਕੀ ਹਿਦਾਇਤਾਂ ਅਨੁਸਾਰ ਪੀਪੀਈ ਕਵਰਆਲਸ ਦੇ ਪ੍ਰੋਟੋ-ਟਾਈਪ ਦੇ ਟੈਸਟ ਦੇ ਨਮੂਨਿਆਂ ਨੂੰ ਨੌਂ ਅਧਿਕਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਪਰਖਿਆ ਅਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈਟੈਸਟ ਦੇ ਮਾਪਦੰਡ ਕੇਵਿਡ-19 ਲਈ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਹਨ, ਅਤੇ ਇਸ ਦੀ ਦਰਜਾਬੰਦੀ ਆਈਐੱਸਓ-16603 ਕਲਾਸ 3 ਅਤੇ ਇਸ ਤੋਂ ਉੱਪਰ ਦੇ ਸਿੰਥੈਟਿਕ ਬਲੱਡ ਪੈਨੀਟ੍ਰੇਸ਼ਨ ਰੈਸਟੈਂਸ ਟੈਸਟਲਈ ਕੀਤੇ ਜਾਣ ਵਾਲੇ ਟੈਸਟ ਦੇ ਪੱਧਰ ਦੀ ਸਮਝੀ ਜਾਂਦੀ ਹੈਪੀਪੀਈ ਨੂੰ ਉਪਯੋਗਕਰਤਾ ਦੀ ਪੂਰੀ ਸੁਰੱਖਿਆ ਲਈ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਸ ਵਿੱਚ ਕੋਈ ਤਰਲ ਪਦਾਰਥ ਜਾਂ ਹਵਾ ਵਿੱਚ ਤੈਰਦੇ ਸੂਖਮ ਠੋਸ ਕਣ ਪ੍ਰਵੇਸ਼ ਨਾ ਕਰ ਸਕੇ

 

 

https://pib.gov.in/PressReleseDetail.aspx?PRID=1626932

 

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਆਰ ਕੇ ਮਾਥੁਰ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਮਿਲੇ ਤੇ ਕੋਵਿਡ ਦੀ ਸਥਿਤੀ ਅਤੇ ਉੱਥੋਂ ਦੀਆਂ ਵਿਕਾਸ ਗਤੀਵਿਧੀਆਂ ਬਾਰੇ ਚਰਚਾ ਕੀਤੀ

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਆਰ ਕੇ ਮਾਥੁਰ ਨੇ ਅੱਜ ਇੱਥੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਕੋਵਿਡ ਦੀ ਸਥਿਤੀ ਅਤੇ ਨਵੇਂ ਬਣਾਏ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਕਾਸ ਗਤੀਵਿਧੀਆਂ ਨੂੰ ਮੁੜ ਤੋਂ ਸੁਰਜੀਤ ਕਰਨ ਸਮੇਤ ਹੋਰ ਕਈ ਮੁੱਦਿਆਂ ਤੇ ਚਰਚਾ ਕੀਤੀ।  ਉਨ੍ਹਾਂ ਨੇ ਡਾ. ਸਿੰਘ ਨੂੰ ਲਗਾਤਾਰ ਰੋਜ਼ਾਨਾ ਸਹਾਇਤਾ ਦੇਣ ਅਤੇ ਇਸ ਮਹਾਮਾਰੀ ਦੇ ਪੂਰੇ ਸਮੇਂ ਦੌਰਾਨ ਕੇਂਦਰੀ ਸਹਾਇਤਾ ਉਪਲੱਬਧ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।  ਡਾ. ਜਿਤੇਂਦਰ ਸਿੰਘ ਨੇ ਲੈਫਟੀਨੈਂਟ ਗਵਰਨਰ ਨੂੰ ਰਸਮੀ ਤੌਰ ਤੇ ਦੱਸਿਆ ਕਿ ਜਿਨਾਂ ਇੱਕਸਾਰ ਯਤਨਾਂ ਤੇ ਮਿਹਨਤ ਨਾਲ ਲੱਦਾਖ ਪ੍ਰਸ਼ਾਸਨ ਨੇ ਕੋਵਿਡ ਮਹਾਮਾਰੀ ਦਾ ਟਾਕਰਾ ਕੀਤਾ ਅਤੇ ਉਸ ਉੱਪਰ ਕਾਬੂ ਪਾਉਣ ਵਿੱਚ ਕਾਮਯਾਬੀ ਹਾਸਲ ਕੀਤੀ, ਉਸ ਲਈ ਕੇਂਦਰ ਸਰਕਾਰ ਨੇ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਲੱਦਾਖ ਹੀ ਹੈ ਜਿਸ ਨੇ ਪੂਰੇ ਦੇਸ਼ ਨੂੰ ਪਹਿਲੀ ਵਾਰ ਕੋਰੋਨਾ ਦੇ ਖ਼ਤਰੇ ਤੋਂ ਉਸ ਵੇਲੇ ਸੁਚੇਤ ਕੀਤਾ ਜਦੋਂ ਇਰਾਨ ਦੀ ਤੀਰਥ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਤੀਰਥ ਯਾਤਰੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਅੰਦਰ ਕੋਰੋਨਾ ਵਾਇਰਸ ਪਾਇਆ ਗਿਆ ਸੀ ।  ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਿਹਰਾ ਲੱਦਾਖ ਪ੍ਰਸ਼ਾਸਨ ਤੇ ਉੱਥੋਂ ਦੀ ਸਿਵਲ ਸੋਸਾਇਟੀ ਨੂੰ ਜਾਂਦਾ ਹੈ ਕਿ ਲੱਦਾਖ ਕੋਰੋਨਾ ਦੇ ਹਮਲੇ ਤੋਂ ਹੌਲ਼ੀ -ਹੌਲ਼ੀ ਪਹਿਲੇ ਬਚ ਨਿਕਲਣ ਵਾਲੇ ਰਾਜਾਂ ਵਿੱਚ ਸ਼ਾਮਲ ਹੈ।

https://pib.gov.in/PressReleseDetail.aspx?PRID=1626929

ਸਰਕਾਰ ਲਘੂ ਉਦਯੋਗ ਇਕਾਈਆਂ ਦਾ ਸਮਰਥਨ ਕਰਨ ਲਈ ਨਵੀਆਂ ਵਿੱਤੀ ਕਰਜ਼ ਸੰਸਥਾਵਾਂ ਤੇ ਵਿਚਾਰ ਕਰ ਰਹੀ ਹੈ: ਸ਼੍ਰੀ ਨਿਤਿਨ ਗਡਕਰੀ

 

ਕੇਂਦਰੀ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਲਘੂ ਉਦਯੋਗ ਇਕਾਈਆਂ ਦਾ ਸਮਰਥਨ ਕਰਨ ਲਈ ਨਵੀਆਂ ਵਿੱਤੀ ਕਰਜ਼ ਸੰਸਥਾਵਾਂ ਤੇ ਵਿਚਾਰ ਕਰ ਰਹੀ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਐੱਨਬੀਐੱਫਸੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਛੋਟੇ ਕਾਰੋਬਾਰਾਂ ਨੂੰ ਅਸਾਨੀ ਨਾਲ ਕਰਜ਼ ਮਿਲ ਸਕੇ।

https://pib.gov.in/PressReleseDetail.aspx?PRID=1626778

 

ਆਰਈਸੀ ਲਿਮਿਟਿਡ ਨੇ ਫਰੰਟ ਲਾਈਨ ਹੈਲਥਕੇਅਰ ਵਰਕਰਾਂ ਨੂੰ ਪੌਸ਼ਟਿਕ ਆਹਾਰ ਉਪਲੱਬਧ ਕਰਵਾਉਣ ਲਈ ਤਾਜਸੈਟਸ (TajSATS) ਦੇ ਨਾਲ ਸਮਝੌਤਾ ਕੀਤਾ

ਆਰਈਸੀ ਲਿਮਿਟਿਡ ਦੀ ਸੀਐੱਸਆਰ ਇਕਾਈ ਆਰਈਸੀ ਫਾਊਂਡੇਸ਼ਨ ਨੇ ਨਵੀਂ ਦਿੱਲੀ ਸਥਿਤ ਸਫਦਰਜੰਗ ਹਸਪਤਾਲ ਦੇ ਮੈਡੀਕਲ ਸਟਾਫ ਨੂੰ ਵਿਸ਼ੇਸ਼ ਤੌਰ ਤੇ ਬਣੇ ਪੌਸ਼ਟਿਕ ਭੋਜਨ  ਦੇ ਪੈਕਟ ਦੇਣ ਲਈ ਤਾਜਸੈਟਸ (TajSATS) (ਆਈਐੱਚਸੀਐੱਲ ਅਤੇ ਐੱਸਏਟੀਐੱਸ ਲਿਮਿਟਿਡ ਦੇ ਸੰਯੁਕਤ ਉੱਦਮ) ਨੂੰ ਆਪਣਾ ਪਾਰਟਨਰ ਬਣਾਇਆ ਹੈ। ਨਵੀਂ ਦਿੱਲੀ ਵਿੱਚ ਫਰੰਟ ਲਾਈਨ ਹੈਲਥਕੇਅਰ ਜੋਧਿਆਂ ਪ੍ਰਤੀ ਕ੍ਰਿਤੱਗਤਾ ਦੇ ਭਾਵ ਦੇ ਰੂਪ ਵਿੱਚ ਹਰ ਰੋਜ਼  ਭੋਜਨ ਦੇ 300 ਪੈਕਟ ਉਨ੍ਹਾਂ ਨੂੰ ਪਹੁੰਚਾਏ ਜਾ ਰਹੇ ਹਨ। ਇਸ ਪਹਿਲ ਦੇ ਜ਼ਰੀਏ ਨਵੀਂ ਦਿੱਲੀ ਵਿੱਚ ਭੋਜਨ  ਦੇ 18 ਹਜ਼ਾਰ ਤੋਂ ਅਧਿਕ ਪੈਕਟ ਵੰਡੇ ਜਾਣਗੇ।

https://pib.gov.in/PressReleseDetail.aspx?PRID=1626872

 

ਸੀਐੱਸਆਈਆਰ-ਆਈਆਈਆਈਐੱਮ ਅਤੇ ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ (ਆਰਆਈਐੱਲ) ਨੇ ਕੋਰੋਨਾਵਾਇਰਸ ਲਈ ਆਰਟੀ-ਲੈਂਪ ਅਧਾਰਿਤ ਟੈਸਟ ਵਿਕਸਿਤ ਕੀਤਾ

ਆਰਟੀ-ਲੈਂਪ ਦਾ ਤੇਜ਼ੀ ਨਾਲ, ਸਟੀਕ ਅਤੇ ਲਾਗਤ ਪ੍ਰਭਾਵੀ ਟੈਸਟ ਸਵਦੇਸ਼ੀ ਸਮੱਗਰੀ ਨਾਲ ਅਤੇ ਘੱਟ ਮਾਹਿਰਤਾ ਅਤੇ ਉਪਕਰਣਾਂ ਨਾਲ ਕੀਤਾ ਜਾ ਸਕਦਾ ਹੈ

https://pib.gov.in/PressReleseDetail.aspx?PRID=1626931

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਕੇਰਲ: ਮੁੱਖ ਮੰਤਰੀ ਨੇ ਦੂਜੇ ਰਾਜਾਂ ਅਤੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨਾਲ ਰਾਜ ਵਿੱਚ ਵਧਦੇ ਕੇਸਾਂ ਦੇ ਮੱਦੇਨਜ਼ਰ ਵੀਡੀਓ ਕਾਨਫਰੰਸ ਰਾਹੀਂ ਮੈਂਬਰ ਪਾਰਲੀਮੈਂਟ ਅਤੇ ਵਿਧਾਨਕਾਰਾਂ ਨੂੰ ਕੋਵਿਡ ਖ਼ਿਲਾਫ਼ ਰਾਜ ਨੂੰ ਪੂਰੀ ਸਹਾਇਤਾ ਦੇਣ ਦੀ ਬੇਨਤੀ ਕੀਤੀ। ਐੱਸਐੱਸਐੱਲਸੀ ਇਮਤਿਹਾਨਾਂ ਨੂੰ ਫਿਲਹਾਲ ਟਾਲਿਆ ਗਿਆ ਹੈ ਅਤੇ ਹਾਇਰ ਸੈਕੰਡਰੀ ਇਮਤਿਹਾਨਾਂ ਨੂੰ ਅੱਜ ਤੋਂ ਕੋਵਿਡ ਸੁਰੱਖਿਆ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ੁਰੂ ਕੀਤਾ ਗਿਆ ਹੈ। ਗੂਗਲ ਨੇ ਸ਼ਰਾਬ ਦੀ ਵਿਕਰੀ ਲਈ BevQ ਪ੍ਰਬੰਧਨ ਐਪ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ;ਸ਼ਰਾਬ ਦੇ ਵਿਕਰੀ ਇਸ ਹਫਤੇ ਤੋਂ ਸ਼ੁਰੂ ਹੋ ਰਹੀ ਹੈ। ਇਸੇ ਦੌਰਾਨ 3 ਹੋਰ ਕੇਰਲਾਈ ਕੋਵਿਡ 19 ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਇਸ ਨਾਲ ਖਾੜੀ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 120 ਹੋ ਗਈ ਹੈ।ਰਾਜ ਵਿੱਚ ਕੱਲ੍ਹ 6 ਮੌਤਾਂ ਹੋਈਆਂ ਅਤੇ 49 ਨਵੇਂ ਕੇਸ ਸਾਹਮਣੇ ਆਏ।
  • ਤਮਿਲ ਨਾਡੂ: ਪੁੱਡੂਚੇਰੀ ਕੋਵਿਡ 19 ਦੋ ਹੋਰ ਕੇਸ ਆਉਣ ਨਾਲ ਕੁੱਲ ਗਿਣਤੀ 34 ਹੋਈ। ਤਮਿਲ ਨਾਡੂ ਦੇ ਮਛੇਰਿਆਂ ਨੂੰ ਰਾਹਤ ਦਿੰਦਿਆਂ ਸਲਾਨਾ ਪਾਬੰਦੀ 14 ਦਿਨ ਪਹਿਲਾਂ 31 ਮਈ ਨੂੰ ਹਟਾਈ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਰਾਜ ਕੋਵਿਡ 19 ਦੀ ਪੁਸ਼ਟੀ ਵਾਲੇ 118 ਹੋਰ ਮਰੀਜਾਂ ਦੀ ਮੌਤ ਹੋਈ ਜਿਨ੍ਹਾਂ ਵਿਚੋਂ 84 ਫ਼ੀਸਦ ਹੋਰਨਾਂ ਗੰਭੀਰ ਬਿਮਾਰੀਆਂ ਤੋਂ  ਵੀ ਪੀੜਤ ਸਨ।ਬੀਤੇ ਦਿਨ ਇੱਕ ਦਿਨ ਵਿੱਚ ਸਭ ਤੋਂ ਵੱਧ 805 ਤਾਜ਼ੇ ਕੇਸ ਮਿਲੇ। ਕੱਲ੍ਹ ਤੱਕ ਕੁੱਲ ਕੇਸ:17082,ਐਕਟਿਵ ਕੇਸ:8230,ਮੌਤਾਂ:118,ਡਿਸਚਾਰਜ: (8731) ਚੇਨਈ ਵਿੱਚ ਐਕਟਿਵ ਕੇਸ 5911
  • ਕਰਨਾਟਕ: ਕੋਵਿਡ ਦੇ 100 ਨਵੇਂ ਕੇਸ ਮਿਲੇ ਅਤੇ 17 ਨੂੰ ਅੱਜ ਦੁਪਹਿਰ 12 ਵਜੇ ਤੱਕ ਡਿਸਚਾਰਜ ਕੀਤਾ ਗਿਆ। ਚਿੱਤ੍ਰਦੁਰਗ ਵਿੱਚ 20,ਯਾਦਗਿਰੀ 14,ਹਾਸਨ 13,ਬੇਲਾਗਾਵੀ 13,ਦੇਵ ਨਾਗਰੀ 11,ਬਿਦਰ 10,ਬੰਗਲੌਰ 7,ਵਿਜੈਪੁਰ 5,ਉਡੁਪੀ ਅਤੇ ਕੋਲਾਰ ਵਿੱਚ 2-2 ਅਤੇ ਬੈੱਲਰੀ, ਕੋਪਾਲਾ ਅਤੇ ਚਿੱਕਬੱਲਾਪੁਰ ਵਿੱਚ 1-1 ਕੇਸ ਮਿਲਿਆ। ਰਾਜ ਵਿੱਚ ਪਾਜ਼ਿਟਿਵ ਮਰੀਜਾਂ ਦੀ ਕੁੱਲ ਗਿਣਤੀ ਵਧ ਕੇ 2282 ਹੋ ਗਈ ਹੈ। ਐਕਟਿਵ ਕੇਸ:1514,ਸਿਹਤਯਾਬ:722,ਮੌਤਾਂ:44 ਮੁੱਖ ਮੰਤਰੀ ਨੇ ਉੱਚ ਸਿੱਖਿਆ ਸਬੰਧੀ ਮੀਟਿੰਗ ਦੌਰਾਨ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਔਨਲਾਈਨ ਪਲੈਟਫਾਰਮ ਦਾ ਵਧੇਰੇ ਉਪਯੋਗ ਕਰਨ ਦੇ ਨਿਰਦੇਸ਼ ਦਿੱਤੇ।ਇਸੇ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਆਯੁਸ਼ ਡਾਕਟਰਾਂ ਦੀਆਂ ਮੰਗਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ।
  • ਆਂਧਰ ਪ੍ਰਦੇਸ਼: ਰਾਜ ਦਾ ਟੀਚਾ ਕਿਸਾਨਾਂ ਨੂੰ ਸਾਰੀਆਂ ਸਮੱਸਿਆਵਾਂ ਵਿੱਚੋਂ ਬਾਹਰ ਕੱਢਣਾ ਹੈ- ਰਾਏਥੂ ਭਰੋਸਾ ਤਹਿਤ ਕਿਸਾਨਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਆਂਧਰ ਪ੍ਰਦੇਸ਼ ਵਿੱਚ ਘਰੇਲੂ ਉਡਾਨ ਸੇਵਾਵਾਂ ਸ਼ੁਰੂ ਹੋ ਗਈ ਹੈ,79 ਯਾਤਰੀ ਬੰਗਲੂਰੁ ਤੋਂ ਵਿਜੈਵਾੜਾ ਪਹੁੰਚੇ। 6 ਸਥਾਨਾਂ ਤੇ ਯਾਤਰੀਆਂ ਲਈ ਸੰਸਥਾਗਤ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 8148 ਨਮੂਨਿਆਂ ਦੀ ਜਾਂਚ ਤੋਂ ਬਾਅਦ48 ਨਵੇਂ ਕੇਸ ਮਿਲੇ, 1 ਮੌਤ ਹੋਈ ਅਤੇ 55 ਡਿਸਚਾਰਜ ਕੀਤੇ ਗਏ। ਕੁੱਲ ਕੇਸ:2719, ਐਕਟਿਵ:759, ਸਿਹਤਯਾਬ :1903 ,ਮੌਤਾਂ:57ਦੂਜੇ ਰਾਜਾਂ ਤੋਂ ਆਏ 153 ਪਾਜ਼ਿਟਿਵ ਕੇਸਾਂ ਵਿੱਚੋਂ 47 ਐਕਟਿਵ ਕੇਸ ਹਨ । 111 ਪਾਜ਼ਿਟਿਵ ਮਰੀਜ਼ ਵਿਦੇਸ਼ਾਂ ਤੋਂ ਆਏ ਹਨ।
  • ਤੇਲੰਗਾਨਾ : ਇਸ ਮਹੀਨੇ ਸਰਕਾਰੀ ਕਰਮਚਾਰੀਆਂ ਦੀ ਪੂਰੀ ਤਨਖਾਹ ਦੇਣ ਬਾਰੇ ਕੋਈ ਸਪਸ਼ਟਤਾ ਨਹੀਂ ਹੈ। ਰਾਜ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹਣ ਬਾਰੇ ਫੈਸਲਾ ਕਰਨਾ ਅਜੇ ਬਾਕੀ ਹੈ। ਤੇਲੰਗਾਨਾ ਵਿੱਚ 26 ਮਈ ਤੱਕ ਕੁੱਲ 1920 ਕੇਸਾਂ ਦੀ ਪੁਸ਼ਟੀ ਹੋਈ। ਕੱਲ ਪ੍ਰਵਾਸੀਆਂ ਦੇ 169 ਟੈਸਟ ਪਾਜ਼ਿਟਿਵ ਆਏ। ਵਿਦੇਸ਼ਾਂ ਤੋਂ ਆਏ 38 ਜਾਣੇ ਕੋਵਿਡ-19 ਨਾਲ ਪਾਜ਼ਿਟਿਵ ਪਾਏ ਗਏ।
  • ਪੰਜਾਬ: ਪੰਜਾਬ ਸਿਹਤ ਵਿਭਾਗ ਨੇ ਕੋਵਿਡ 19  ਮਹਾਮਾਰੀ ਦੌਰਾਨ ਨਾਈ ਦੀਆਂ ਦੁਕਾਨਾਂ / ਵਾਲ ਕੱਟਣ ਵਾਲੇ ਸਲੂਨਾਂ ਵਿੱਚ ਸਵੱਛਤਾ ਅਤੇ ਸੈਨੀਟਾਈਜੇਸ਼ਨ ਸਬੰਧੀ ਵਿਸਤ੍ਰਿਤ ਸਲਾਹ ਜਾਰੀ ਕੀਤੀ ਗਈ। ਵਾਲ ਕੱਟਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ਼ ਦਾ ਮੈਂਬਰ ਜਿਸ ਵਿੱਚ ਕੋਵਿਡ19 ਦੇ ਲੱਛਣ (ਬੁਖ਼ਾਰ, ਸੁੱਕੀ ਖਾਂਸੀ, ਸਾਹ ਲੈਣ ਵਿੱਚ ਤਕਲੀਫ਼ ਆਦਿ) ਹਨਕੰਮ ਤੇ ਨਾ ਆਉਣ ਅਤੇ ਬਿਮਾਰ ਹੋਣ ਸਬੰਧੀ ਮੈਡੀਕਲ ਸਲਾਹ ਮੁਤਾਬਿਕ ਘਰ ਵਿੱਚ ਰਹਿਣ। ਇਸ ਤਰ੍ਹਾਂ ਅਜਿਹੇ ਲੱਛਣਾਂ ਵਾਲੇ ਕਿਸੇ ਵੀ ਗਾਹਕ ਨੂੰ  ਸੇਵਾਵਾਂ ਨਾਂ ਦਿੱਤੀਆਂ ਜਾਣ।
  • ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਵਿਡ19 ਦੀ ਆਲਮੀ ਮਹਾਮਾਰੀ ਦੇ ਕਾਰਨ ਰਾਜ ਸਰਕਾਰ ਹਰਿਆਣਾ ਵਿੱਚ ਫ਼ਸੇ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਭੇਜਣ ਲਈ ਰੋਜ਼ਾਨਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ  ਹੁਣ ਤੱਕ 77 ਸਪੈਸ਼ਲ ਰੇਲਾਂ ਅਤੇ 5500 ਬੱਸਾਂ ਰਾਹੀਂ 2 ਲੱਖ 90 ਹਜ਼ਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਭੇਜਿਆ ਗਿਆ ਹੈ। ਇਸਤੋਂ ਇਲਾਵਾ  ਵੱਖ ਵੱਖ ਰਾਜਾਂ  ਤੋਂ 11,534 ਵਿਅਕਤੀ ਹਰਿਆਣਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਮਹਿਸੂਸ ਕਰਦੇ ਹੋਏ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪਿੱਤਰੀ ਰਾਜਾਂ ਤੱਕ ਭੇਜਣ ਦਾ ਮੁਫ਼ਤ ਪ੍ਰਬੰਧ ਕੀਤਾ ਹੈ।
  • ਹਿਮਾਚਲ ਪ੍ਰਦੇਸ਼: ਕੋਵਿਡ19 ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਨੇ ਇਕਾਂਤਵਾਸ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਸੇ ਵੀ ਕੋਵਿਡ ਨਾਲ ਸਬੰਧਿਤ ਤੱਥ ਨੂੰ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕਰਨ ਤੋਂ ਪਹਿਲਾਂ ਪਰਖ ਕਰਨ ਲਈ ਕਿਹਾ ਹੈ।
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ 2436 ਨਵੇਂ ਕੇਸ ਮਿਲਣ ਨਾਲ ਕੋਵਿਡ 19 ਤੋਂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 52, 52,667 ਹੋ ਗਈ ਹੈ। ਜਦ ਕਿ ਰਾਜ ਵਿੱਚ 35,178 ਐਕਟਿਵ ਕੇਸ ਹਨ, ਹੁਣ ਤੱਕ ਤੰਦਰੁਸਤ ਹੋਏ 15,786 ਰੋਗੀਆਂ ਨੂੰ ਛੁੱਟੀ ਦਿੱਤੀ ਗਈ ਹੈ। ਹੌਟਸਪੋਟ ਮੁੰਬਈ ਵਿੱਚ1430 ਨਵੇਂ ਕੇਸ ਮਿਲੇ ਹਨ।ਇੱਕ ਚੰਗੀ ਖ਼ਬਰ ਇਹ ਹੈ ਕਿ ਮੁੰਬਈ ਦੇ ਝੁੱਗੀ-ਝੋਪੜੀ ਵਾਲੇ ਧਾਰਾਵੀ ਵਿੱਚ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਤਿੰਨ ਦਿਨਾਂ ਤੋਂ ਵਧ ਕੇ 19 ਦਿਨ ਹੋ ਗਈ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਸਰਕਾਰ ਵੱਲੋਂ ਅਪਣਾਈ ਗਈ ਰਣਨੀਤੀ ਕੰਮ ਕਰ ਰਹੀ ਹੈ।
  • ਗੁਜਰਾਤ: ਤਾਜ਼ਾ ਰਿਪੋਰਟ ਮੁਤਾਬਕ ਗੁਜਰਾਤ ਦੇ 20 ਜ਼ਿਲ੍ਹਿਆਂ ਵਿੱਚ 405  ਨਵੇਂ ਕੇਸ ਮਿਲਣ ਮਗਰੋਂ ਕੋਵਿਡ19 ਕੁੱਲ ਕੇਸ 14,468 ਤੱਕ ਪਹੁੰਚ ਗਏ ਹਨ,109 ਮਰੀਜ਼ ਗੰਭੀਰ ਹਨ ਜਿਨ੍ਹਾਂ ਨੂੰ ਵੈਂਟੀਲੇਟਰ ਸਿਸਟਮ ਤੇ ਰੱਖਿਆ ਗਿਆ ਹੈ। ਇਸੇ ਦੌਰਾਨ ਰਾਜ ਵਿੱਚ ਮਨਰੇਗਾ ਯੋਜਨਾ ਤਹਿਤ 29000 ਤੋਂ ਵੱਧ ਵਿਕਾਸ ਕੰਮਾਂ ਵਿੱਚ 6 ਲੱਖ 80 ਹਜ਼ਾਰ ਮਜ਼ਦੂਰਾਂ ਨੂੰ ਲਾਇਆ ਗਿਆ ਹੈ। ਆਦਿਵਾਸੀ ਅਬਾਦੀ ਵਾਲਾ ਦਾਹੋਦ ਜ਼ਿਲ੍ਹਾ1 ਲੱਖ 6 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਸਿਖਰ ਤੇ ਹੈ।
  • ਰਾਜਸਥਾਨ: ਰਾਜ ਵਿੱਚ ਅੱਜ 75 ਨਵੇਂ ਕੇਸ ਮਿਲਣ ਨਾਲ ਕੋਵਿਡ19 ਦੇ ਕੁੱਲ ਕੇਸਾਂ ਦੀ ਗਿਣਤੀ 7,376 ਹੋ ਗਈ ਹੈ।ਜਿਨ੍ਹਾਂ ਵਿਚੋਂ 1844 ਵਿਅਕਤੀ ਦੂਜੇ ਰਾਜਾਂ ਤੋਂ ਆਏ ਹਨ।ਜੈਪੁਰ ਵਿੱਚ ਸਭ ਤੋਂ ਜਿਆਦਾ1844 ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦ ਕਿ ਜੋਧਪੁਰ ਵਿੱਚ 1271 ਅਤੇ ਉਦੈਪੁਰ ਵਿੱਚ 505 ਕੇਸ ਮਿਲੇ ਹਨ। ਰਾਜ ਸਰਕਾਰ ਨੇ ਰੈੱਡ ਜ਼ੋਨ ਖੇਤਰਾਂ ਵਿੱਚ ਟੈਕਸੀ ਅਤੇ ਆਟੋ ਰਿਕਸ਼ਾ ਦੇ ਸੰਚਾਲਨ ਦੀ ਸੀਮਤ ਸੰਖਿਆ ਵਿੱਚ ਆਗਿਆ ਦਿੱਤੀ ਹੈ।ਇਨ੍ਹਾਂ ਨੂੰ ਕੇਵਲ ਹਵਾਈ ਅੱਡੇ, ਰੇਲਵੇ ਸਟੇਸ਼ਨ ਅਤੇ ਹਸਪਤਾਲਾਂ ਤੋਂ ਹੀ ਚਲਾਇਆ ਜਾ ਸਕਦਾ ਹੈ।
  • ਮੱਧ ਪ੍ਰਦੇਸ਼: ਪਿਛਲੇ24 ਘੰਟਿਆਂ ਵਿੱਚ194  ਨਵੇਂ ਕੇਸ  ਮਿਲੇ ਹਨ ਜਿਸ ਦੇ ਨਤੀਜੇ ਵਜੋਂ ਰਾਜ ਵਿੱਚ ਕੋਵਿਡ19 ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 6859 ਤੱਕ ਪਹੁੰਚ ਗਈ ਹੈ।
  • ਛੱਤੀਸਗੜ੍ਹ: ਰਾਜ ਵਿੱਚ ਸੋਮਵਾਰ ਨੂੰ ਕਰੋਨਾ ਦੇ 40 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ220 ਹੋ ਗਈ ਹੈ। ਇਕੱਲੇ ਮੂੰਗੇਲੀ ਵਿੱਚ30 ਮਾਮਲੇ ਦਰਜ ਕੀਤੇ ਗਏ ਹਨ।
  • ਗੋਆ: ਗੋਆ ਵਿੱਚ 1 ਨਵਾਂ ਕੇਸ ਮਿਲਣ ਨਾਲ ਕੁੱਲ ਕੇਸ 67 ਹੋ ਗਏ ਹਨ ਜਿਨਾਂ ਵਿੱਚੋਂ 48 ਐਕਟਿਵ ਕੇਸ ਹਨ।
  • ਅਸਾਮ: ਅਸਾਮ ਵਿੱਚ ਬਾਹਰੋਂ ਆਏ ਲੋਕਾਂ ਲਈ ਸੰਸਥਾਗਤ ਇਕਾਂਤਵਾਸ ਲਾਜ਼ਮੀ ਹੈ।ਕਿਸੇ ਵੀ ਘਰੇਲੂ ਇਕਾਂਤਵਾਸ ਨੂੰ ਨਿਵਾਰਕ ਉਪਾਅ ਦੇ ਰੂਪ ਵਿੱਚ ਆਗਿਆ ਨਹੀਂ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਰਾਜ ਦੀ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ "ਅਸਾਮ ਕੇਅਰ" ਤਹਿਤ ਰਾਜ ਤੋਂ ਬਾਹਰ ਫ਼ਸੇ 3 ਲੱਖ60 ਹਜ਼ਾਰ ਲੋਕਾਂ ਨੂੰ2 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਅਪ੍ਰੈਲ ਤੋਂ ਜੂਨ 2020 ਤੱਕ ਮੁਹਈਆ ਕਰਾਈ ਜਾਵੇਗੀ।ਮੁੱਖ ਮੰਤਰੀ ਦੀ ਅਗਵਾਈ ਵਿੱਚ ਕੈਬਨਿਟ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ।
  • ਮਣੀਪੁਰ:  ਮਣੀਪੁਰ ਵਿੱਚ ਪੱਛਮੀ ਇੰਫਾਲ ਦੇ 3 ਵਿਅਕਤੀ ਕੋਵਿਡ19 ਨਾਲ ਪਾਜ਼ਿਟਿਵ ਪਏ ਗਏ ਹਨ। ਕੁੱਲ ਕੇਸ 39 ਹਨ ਜਿਨ੍ਹਾਂ ਵਿੱਚੋਂ 35 ਐਕਟਿਵ ਕੇਸ ਹਨ।
  • ਮਿਜ਼ੋਰਮ: ਮਿਜ਼ੋਰਮ ਦੇ ਰਾਜਪਾਲ ਨੇ ਰਾਜ ਭਵਨ ਵਿੱਚ ਮੀਟਿੰਗ ਦੌਰਾਨ ਕੋਵਿਡ19 ਕਾਰਨ ਰਾਜਸਥਾਨ, ਕੇਰਲ, ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਅਤੇ ਹਰਿਆਣਾ ਦੇ ਮਿਜ਼ੋਰਮ ਵਿੱਚ ਫ਼ਸੇ  ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਦਦ ਦਾ ਭਰੋਸਾ ਦਿੱਤਾ।
  • ਨਾਗਾਲੈਂਡ: ਨਾਗਾਲੈਂਡ ਵਿੱਚ ਸਕੂਲਾਂ ਨੂੰ ਮੁੜ ਖੋਲ੍ਹਣ ਸਬੰਧੀ ਕੋਈ ਯੋਜਨਾ ਨਹੀਂ ਬਣਾਈ ਗਈ ।ਇਹ ਯਕੀਨੀ ਬਣਾਉਣ ਲਈ ਲੋੜੀਂਦੀ ਵਿਵਸਥਾ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਟੀਵੀ ਅਤੇ ਡਿਜੀਟਲ ਪਲੈਟਫਾਰਮ ਰਾਹੀਂ ਸਿੱਖਿਆ ਹਾਸਿਲ ਕਰਨ ਨਾਗਾਲੈਂਡ ਸਰਕਾਰ ਨੇ ਰਾਜ ਵਿੱਚ ਦਾਖਿਲ ਹੋਣ ਵਾਲੇ ਸਾਰਿਆਂ ਦਾ ਕੋਵਿਡ ਜਾਂਚ ਟੈਸਟ ਲਾਜ਼ਮੀ ਕੀਤਾ ਹੈ।
  • ਸਿੱਕਮ: ਕੇਰਲ ਤੋਂ ਸ਼੍ਰਮਿਕ ਸਪੈਸ਼ਲ ਟ੍ਰੇਨ ਰਾਹੀਂ 79 ਲੋਕ ਜਲਪਾਈਗੁੜੀ ਸਟੇਸ਼ਨ ਤੇ ਪਹੁੰਚੇ। ਪਹੁੰਚਣ ਦੇ ਬਾਅਦ ਉਨ੍ਹਾਂ ਨੂੰ ਸਿੱਕਮ ਟਰਾਂਸਪੋਰਟ ਦੀਆਂ ਬੱਸਾਂ ਰਾਹੀਂ ਉਨ੍ਹਾਂ ਦੇ ਜ਼ਿਲ੍ਹਿਆਂ ਨੂੰ ਵਾਪਸ ਭੇਜਿਆ ਗਿਆ।

 

 

ਪੀਆਈਬੀ ਫੈਕਟ ਚੈੱਕ

https://static.pib.gov.in/WriteReadData/userfiles/image/image005OQEX.jpg

https://static.pib.gov.in/WriteReadData/userfiles/image/image006SQ89.jpg

https://static.pib.gov.in/WriteReadData/userfiles/image/image007WR3K.jpg

https://static.pib.gov.in/WriteReadData/userfiles/image/image008RH2S.jpg

 

https://static.pib.gov.in/WriteReadData/userfiles/image/image009F3XN.jpg

 

******

ਵਾਈਬੀ



(Release ID: 1627082) Visitor Counter : 256