ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ - ਥਾਨੀ (His Highness Sheikh Tamim Bin Hamad Al-Thani) ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 26 MAY 2020 7:51PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਤਰ ਦੇ ਅਮੀਰ, ਮਹਾਮਹਿਮ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ (His Highness Sheikh Tamim Bin Hamad Al-Than) ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਅਤੇ ਕਤਰ ਦੀ ਸਨੇਹਸ਼ੀਲ ਜਨਤਾ ਨੂੰ ਈਦ - ਉਲ - ਫਿਤਰ ਦੀ ਮੁਬਾਰਕਬਾਦ ਦਿੱਤੀ।

 

 

ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਕਤਰ ਵਿੱਚ ਭਾਰਤੀ ਨਾਗਰਿਕਾਂ  ਦੀ ਭਲਾਈ ਨੂੰ ਸੁਨਿਸ਼ਚਿਤ ਕਰਨ ਲਈ ਅਮੀਰ ਦੁਆਰਾ ਲਈ ਗਈ ਵਿਅਕਤੀਗਤ ਦਿਲਚਸਪੀ  ਲਈ ਤਹਿ ਦਿਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ।  ਬਦਲੇ ਵਿੱਚ ਅਮੀਰ ਨੇ ਕਤਰ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨਵਿਸ਼ੇਸ਼ ਰੂਪ ਨਾਲ ਭਾਰਤੀ ਸਿਹਤ ਵਰਕਰਾਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।  ਪ੍ਰਧਾਨ ਮੰਤਰੀ ਨੇ ਵਰਤਮਾਨ ਸਥਿਤੀ ਦੌਰਾਨ ਭਾਰਤ ਤੋਂ ਕਤਰ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਤੋਂ ਬਚਣ ਲਈ ਭਾਰਤੀ ਅਧਿਕਾਰੀਆਂ ਦੁਆਰਾ ਧਿਆਨ ਦਿੱਤੇ ਜਾਣ ਤੇ ਪ੍ਰਕਾਸ਼ ਪਾਇਆ। 

 

 

ਪ੍ਰਧਾਨ ਮੰਤਰੀ ਨੇ ਅਮੀਰ  ਦੇ ਅਗਾਮੀ 40ਵੇਂ ਜਨਮਦਿਨ ਤੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂਅਤੇ ਉਨ੍ਹਾਂ  ਦੀ  ਨਿਰੰਤਰ ਚੰਗੀ ਸਿਹਤ ਅਤੇ ਸਫ਼ਲਤਾ ਦੀ ਕਾਮਨਾ ਕੀਤੀ

 

 

****

 

 

ਵੀਆਰਆਰਕੇ/ਕੇਪੀ



(Release ID: 1627080) Visitor Counter : 180