PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 25 MAY 2020 6:31PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 

 

  • ਹੁਣ ਤੱਕ 57,720 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 3280 ਮਰੀਜ਼ ਠੀਕ ਹੋਏ ਹਨ। ਸਿਹਤਯਾਬੀ ਦੀ ਕੁੱਲ ਦਰ 41.57% ਹੈ। 
  • ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,38,845 ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 77,103 ਹੈ।
  • ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਅਤੇ ਨਾਲ ਹੀ ਭਾਰਤ ਚ ਫਸੇ ਤੇ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਵਿਅਕਤੀਆਂ ਦੀ ਆਵਾਜਾਈ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜਾਰੀ
  • ਭਾਰਤ ਨੇ ਪੀਪੀਈ ਕਿੱਟਾਂ ਅਕੇ ਐੱਨ-95 ਮਾਸਕਾਂ ਆਪਣੀ ਘਰੇਲੂ ਉਤਪਾਦਨ ਸਮਰੱਥਾ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ।
  • ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਲਗਭਗ 30 ਲੱਖ ਕੋਵਿਡ-19 ਟੈਸਟ ਕੀਤੇ ਜਾ ਚੁੱਕੇ ਹਨ।
  • ਸਰਕਾਰੀ ਏਜੰਸੀਆਂ ਨੇ 341.56 ਲੱਖ ਮੀਟ੍ਰਿਕ ਟਨ ਕਣਕ ਪਹਿਲਾਂ ਹੀ ਖਰੀਦ ਲਈ ਹੈ, ਜੋ ਪਿਛਲੇ ਸਾਲ ਨਾਲੋਂ ਵਧੇਰੇ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ ; ਸਿਹਤਯਾਬੀ ਦੀ ਦਰ 41.57% ਤੱਕ ਵਧੀ

ਹੁਣ ਤੱਕ 57,720 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 3280 ਮਰੀਜ਼ ਠੀਕ ਹੋਏ ਹਨ। ਸਿਹਤਯਾਬੀ ਦੀ ਕੁੱਲ ਦਰ 41.57% ਹੈ।  ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,38,845 ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 77,103 ਹੈ।

https://pib.gov.in/PressReleseDetail.aspx?PRID=1626735

 

ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਅਤੇ ਨਾਲ ਹੀ ਭਾਰਤ ਚ ਫਸੇ ਤੇ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਵਿਅਕਤੀਆਂ ਦੀ ਆਵਾਜਾਈ ਲਈ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜਾਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਭਾਰਤਚ ਫਸੇ ਤੇ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਵਿਅਕਤੀਆਂ ਦੀ ਆਵਾਜਾਈ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜਾਰੀ ਕੀਤਾ ਹੈ। ਇਸ ਹੁਕਮ ਨੇ ਇਸੇ ਵਿਸ਼ੇ ਤੇ 5 ਮਈ, 2020 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਦੀ ਥਾਂ ਲਈ ਹੈ। ਇਹ ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜ਼ਮੀਨੀ ਸਰਹੱਦਾਂ ਰਾਹੀਂ ਦੇਸ਼ ਚ ਆਉਣ ਵਾਲੇ ਯਾਤਰੀਆਂ ਉੱਤੇ ਵੀ ਲਾਗੂ ਹੋਣਗੇ।

https://pib.gov.in/PressReleseDetail.aspx?PRID=1626329

 

ਸਖ਼ਤ ਪ੍ਰੋਟੋਕਾਲ ਜ਼ਰੀਏ ਪੀਪੀਈ ਦੀ ਗੁਣਵੱਤਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ

ਮੀਡੀਆ ਵਿੱਚ ਕੁਝ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚ ਵਿਅਕਤੀਗਤ ਸੁਰੱਖਿਆ ਸਮੱਗਰੀ (ਪੀਪੀਈ) ਕਵਰਆਲ ਦੀ ਗੁਣਵੱਤਾ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਉਕਤ ਉਤਪਾਦ, ਕੇਂਦਰ ਸਰਕਾਰ ਦੁਆਰਾ ਕੀਤੀ ਜਾ ਰਹੀ ਖਰੀਦ ਦੇ ਸੰਦਰਭ ਵਿੱਚ ਪ੍ਰਾਸੰਗਿਕ ਨਹੀਂ ਹੈ। ਐੱਚਐੱਲਐੱਲ ਲਾਈਫਕੇਅਰ ਲਿਮਿਟਿਡ (ਐੱਚਐੱਲਐੱਲ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਖਰੀਦ ਏਜੰਸੀ ਹੈ, ਜੋ ਕੱਪੜਾ ਮੰਤਰਾਲਾ (ਐੱਮਓਟੀ) ਦੁਆਰਾ ਨਾਮਜ਼ਦ ਅੱਠ ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਦੁਆਰਾ ਕਵਰਆਲ ਦੀ ਟੈਸਟਿੰਗ ਕਰਨ ਅਤੇ ਪ੍ਰਵਾਨ ਕਰਨ ਦੇ ਬਾਅਦ ਨਿਰਮਾਤਾਵਾਂ/ ਸਪਲਾਇਰਾਂ ਤੋਂ ਪੀਪੀਈ ਕਵਰਆਲ ਖਰੀਦ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਕਨੀਕੀ ਕਮੇਟੀ (ਜੇਐੱਮਜੀ) ਦੁਆਰਾ ਨਿਰਧਾਰਿਤ ਟੈਸਟ ਵਿੱਚ ਉਤਪਾਦਾਂ ਦੇ ਯੋਗ ਹੋਣ ਦੇ ਬਾਅਦ ਹੀ ਉਨ੍ਹਾਂ ਦੀ ਖਰੀਦ ਕੀਤੀ ਜਾਂਦੀ ਹੈ।

ਭਾਰਤ ਨੇ ਪੀਪੀਈ ਅਤੇ ਐੱਨ 95 ਮਾਸਕ ਦੀ ਆਪਣੀ ਘਰੇਲੂ ਉਤਪਾਦਨ ਸਮਰੱਥਾ ਵਿੱਚ ਕਾਫ਼ੀ ਵਾਧਾ ਕੀਤਾ ਹੈ, ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਸਮਰੱਥ ਰੂਪ ਤੋਂ ਪੂਰਾ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਅਧਿਕ ਪੀਪੀਈ ਅਤੇ ਐੱਨ 95 ਮਾਸਕ ਦਾ ਉਤਪਾਦਨ ਹੋ ਰਿਹਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ - ਨਾਲ ਕੇਂਦਰੀ ਸੰਸਥਾਨਾਂ ਨੂੰ 111.08 ਲੱਖ ਐੱਨ -95 ਮਾਸਕ ਅਤੇ ਲਗਭਗ 74.48 ਲੱਖ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ) ਪ੍ਰਦਾਨ ਕੀਤੇ ਗਏ ਹਨ

https://pib.gov.in/PressReleseDetail.aspx?PRID=1626699

 

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੁਆਰਾ ਦਿੱਤੀ ਗਈ ਇੱਕ ਸਲਾਹ ਤੋਂ ਬਾਅਦ ਐੱਨ - 95 ਮਾਸਕ ਦੇ ਆਯਾਤਕਾਂ / ਨਿਰਮਾਤਾਵਾਂ / ਸਪਲਾਇਰਾਂ ਦੁਆਰਾ ਐੱਨ - 95 ਮਾਸਕ ਦੀਆਂ ਕੀਮਤਾਂ ਘਟਾਈਆਂ ਗਈਆਂ

ਸਰਕਾਰ ਨੇ 13 ਮਾਰਚ 2020 ਦੀ ਨੋਟੀਫਿਕੇਸ਼ਨ ਦੁਆਰਾ ਸਰਕਾਰ ਦੇ ਜ਼ਰੂਰੀ ਵਸਤਾਂ ਐਕਟ, 1955 ਦੇ ਤਹਿਤ ਐੱਨ - 95 ਮਾਸਕ ਨੂੰ ਇੱਕ ਜ਼ਰੂਰੀ ਵਸਤ ਦੇ ਤੌਰ ਤੇ ਐਲਾਨ ਕੀਤਾ ਹੈ। ਇਸ ਤਰ੍ਹਾਂ, ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ, ਕਾਲ਼ਾ ਬਜ਼ਾਰੀ ਐਕਟ ਦੇ ਇਸ ਅਧੀਨ ਸਜ਼ਾ ਯੋਗ ਅਪਰਾਧ ਹੈ ਜਮ੍ਹਾਂਖੋਰੀ ਤੇ ਨਜ਼ਰ ਰੱਖਣ ਲਈ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਨੇ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਸਰਜੀਕਲ ਅਤੇ ਸੁਰੱਖਿਆਤਮਕ ਮਾਸਕਾਂ, ਹੈਂਡ ਸੈਨੀਟਾਈਜ਼ਰਾਂ ਅਤੇ ਦਸਤਾਨਿਆਂ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ।

ਸਰਕਾਰ ਦੇਸ਼ ਵਿੱਚ ਢੁਕਵੀਂ ਮਾਤਰਾ ਵਿੱਚ ਐੱਨ - 95 ਮਾਸਕ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਇਸ ਦੇ ਲਈ, ਸਰਕਾਰ ਸਿੱਧੇ ਤੌਰ ਤੇ ਥੋਕ ਰੇਟਾਂ ਤੇ ਨਿਰਮਾਤਾਵਾਂ/ ਆਯਾਤਕਾਂ/ ਸਪਲਾਇਰਾਂ ਤੋਂ ਐੱਨ - 95 ਮਾਸਕ ਦਾ ਸਭ ਤੋਂ ਵੱਡਾ ਹਿੱਸਾ ਖ਼ਰੀਦ ਰਹੀ ਹੈ ਐੱਨ - 95 ਮਾਸਕ ਦੀਆਂ ਉੱਚ ਕੀਮਤਾਂ ਦੇ ਮੁੱਦੇ ਨੂੰ ਹੱਲ ਕਰਨ ਲਈ, ਐੱਨਪੀਪੀਏ ਨੇ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਦਖਲ ਦਿੱਤਾ ਹੈ ਇਸ ਸਬੰਧ ਵਿੱਚ, ਦੇਸ਼ ਵਿੱਚ ਸਸਤੇ ਐੱਨ - 95 ਮਾਸਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਐੱਨਪੀਪੀਏ ਨੇ 21 ਮਈ 2020 ਨੂੰ ਐੱਨ - 95 ਮਾਸਕ ਦੇ ਸਾਰੇ ਨਿਰਮਾਤਾਵਾਂ/ ਆਯਾਤਕਾਂ/ ਸਪਲਾਇਰਾਂ ਨੂੰ ਗ਼ੈਰ ਸਰਕਾਰੀ ਖ਼ਰੀਦ ਦੀਆਂ ਕੀਮਤਾਂ ਵਿੱਚ ਸਮਾਨਤਾ ਬਣਾਈ ਰੱਖਣ ਲਈ ਅਤੇ ਢੁਕਵੀਆਂ ਕੀਮਤਾਂ ਤੇ ਮਾਸਕ ਉਪਲਬਧ ਕਰਵਾਉਣ ਲਈ ਇੱਕ ਸਲਾਹ ਜਾਰੀ ਕੀਤੀ ਹੈ

 

https://pib.gov.in/PressReleseDetail.aspx?PRID=1626743

 

ਡਾ. ਹਰਸ਼ ਵਰਧਨ ਨੇ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ, ਨਜ਼ਫਗੜ੍ਹ ਵਿੱਚ ਸਮਰਪਿਤ ਕੋਵਿਡ-19 ਸਿਹਤ ਕੇਂਦਰ ਦਾ ਦੌਰਾ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ (ਸੀਬੀਪੀਏਸੀਐੱਸ), ਨਜ਼ਫਗੜ੍ਹ, ਨਵੀਂ ਦਿੱਲੀ ਵਿੱਚ ਸਮਰਪਿਤ ਕੋਵਿਡ-19 ਸਿਹਤ ਕੇਂਦਰ (ਡੀਸੀਐੱਚਸੀ) ਦਾ ਦੌਰਾ ਕੀਤਾ। ਡਾ. ਹਰਸ਼ ਵਰਧਨ ਨੇ ਕਿਹਾ, ‘‘ਆਯੁਰਵੇਦ ਭਾਰਤ ਦਾ ਇੱਕ ਪਰੰਪਰਾਗਤ ਔਸ਼ਧੀ ਗਿਆਨ ਸਰੋਤ ਹੈ ਅਤੇ ਇਸ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਸਮੁੱਚੇ ਇਲਾਜ ਅਤੇ ਤੰਦਰੁਸਤੀ ਵਿੱਚ ਮੌਜੂਦ ਇਸਦੀ ਸ਼ਕਤੀ ਇਸ ਸੀਸੀਐੱਚਸੀ ਤੇ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿੱਚ ਚੰਗੀ ਵਰਤੋਂ ਲਈ ਕੀਤੀ ਜਾ ਰਹੀ ਹੈ। ਇਹ ਗਿਆਨ ਅਤੇ ਅਨੁਭਵ ਨਿਸ਼ਚਿਤ ਰੂਪ ਨਾਲ ਦੁਨੀਆ ਭਰ ਦੇ ਲੋਕਾਂ ਲਈ ਖਾਸ ਕਰਕੇ ਕੋਵਿਡ-19 ਖ਼ਿਲਾਫ਼ ਲੜਾਈ ਦਾ ਟਾਕਰਾ ਕਰਨ ਵਿੱਚ ਫਾਇਦੇਮੰਦ ਸਾਬਤ ਹੋਵੇਗਾ। ਕੋਵਿਡ-19 ’ਤੇ ਭਾਰਤ ਦੀ ਪ੍ਰਤੀਕਿਰਿਆ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ, ‘‘ਸਾਡੇ ਕੋਲ ਅੱਜ 422 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 177 ਨਿਜੀ ਪ੍ਰਯੋਗਸ਼ਾਲਾਵਾਂ ਦੀ ਚੇਨ ਹੈ। ਦੋਵਾਂ ਦੀ ਟੈਸਟ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਅਤੇ ਅੱਜ ਤੱਕ ਹਰ ਦਿਨ ਲਗਭਗ 1,50,000 ਟੈਸਟ ਕੀਤੇ ਜਾ ਸਕਦੇ ਹਨ। ਕੱਲ੍ਹ ਹੀ ਅਸੀਂ 1,10,397 ਟੈਸਟ ਕੀਤੇ ਹਨ। ਕੱਲ੍ਹ ਤੱਕ ਅਸੀਂ 29,44,874 ਟੈਸਟ ਕੀਤੇ ਹਨ।’’

https://pib.gov.in/PressReleseDetail.aspx?PRID=1626611

 

ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਖਰੀਦ ਨੇ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਾਰ ਕੀਤਾ

ਕੋਵਿਡ-19 ਵਾਇਰਸ ਦੇ ਫੈਲਣ ਅਤੇ ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਖਰੀਦ ਪਿਛਲੇ ਸਾਲ ਦੇ 341.31 ਲੱਖ ਮੀਟ੍ਰਿਕ ਟਨ ਦੇ ਅੰਕੜਿਆਂ ਨੂੰ ਪਾਰ ਕਰਦਿਆਂ 24.05.2020 ਨੂੰ 341.56ਲੱਖ ਮੀਟ੍ਰਿਕ ਟਨ ਨੂੰ ਛੂਹ ਗਈ। ਕਣਕ ਦੀ ਕਟਾਈ ਆਮ ਤੌਰ 'ਤੇ ਮਾਰਚ ਦੇ ਅੰਤ ਤੱਕ ਸ਼ੁਰੂ ਹੁੰਦੀ ਹੈ ਅਤੇ ਖਰੀਦ ਹਰ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ। ਹਾਲਾਂਕਿ, 24.03.2020 ਦੀ ਅੱਧੀ ਰਾਤ ਤੋਂ ਰਾਸ਼ਟਰੀ ਲੌਕਡਾਊਨ ਲਾਗੂ ਹੋਣ ਨਾਲ ਸਾਰੇ ਕਾਰਜ ਠੱਪ ਹੋ ਗਏ। ਉਸ ਵੇਲੇ ਫਸਲ ਪੱਕ ਗਈ ਸੀ ਅਤੇ ਕਟਾਈ ਲਈ ਤਿਆਰ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ ਲੌਕਡਾਊਨ ਦੌਰਾਨ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਸ਼ੁਰੂ ਕਰਨ ਵਿੱਚ ਢਿੱਲ ਦਿੱਤੀ ਅਤੇ ਬਹੁਤੇ ਖਰੀਦ ਰਾਜਾਂ ਵਿੱਚ ਖਰੀਦ 15.04.2020 ਤੋਂ ਸ਼ੁਰੂ ਹੋ ਗਈ। ਹਰਿਆਣਾ ਨੇ 20.04.2020 ਨੂੰ ਥੋੜ੍ਹੀ ਦੇਰ ਨਾਲ ਸ਼ੁਰੂਆਤ ਕੀਤੀ।

https://pib.gov.in/PressReleseDetail.aspx?PRID=1626703

 

ਡਾਕ ਵਿਭਾਗ ਦਾ ਬਿਹਾਰ ਪੋਸਟਲ ਸਰਕਲ ਲੋਕਾਂ ਦੇ ਦਰਵਾਜ਼ਿਆਂ ਤੱਕ ਸ਼ਾਹੀ ਲੀਚੀਅਤੇ ਜ਼ਰਦਾਲੂ ਅੰਬਪਹੁੰਚਾਵੇਗਾ

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੌਕਡਾਊਨ ਦੌਰਾਨ ਲੀਚੀ ਅਤੇ ਅੰਬ ਦੇ ਕਾਸ਼ਤਕਾਰਾਂ ਨੂੰ ਆਪਣੇ ਫਲਾਂ ਨੂੰ ਵੇਚਣ ਦੇ ਲਈ ਮੰਡੀ ਤੱਕ ਲਿਜਾਣ / ਆਵਾਜਾਈ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਇਸ ਦੀ ਸਪਲਾਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਇਸ ਲਈ ਆਮ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਫਲ ਵੇਚਣ ਦੇ ਲਈ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਤੌਰਤੇ ਉਨ੍ਹਾਂ ਦੀ ਆਪਣੀ ਮੰਡੀ ਉਪਲਬਧ ਕਰਾਉਣ ਦੇ ਲਈ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਅਤੇ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਇਸ ਪਹਿਲ ਦੇ ਲਈ ਹੱਥ ਮਿਲਾਇਆ ਹੈ।

https://pib.gov.in/PressReleseDetail.aspx?PRID=1626592

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਈ ਵੀ ਪ੍ਰਵਾਸੀ ਦੇਸ਼ ਦੇ ਕਿਸੇ ਹੋਰ ਰਾਜ ਵਿੱਚ ਘਰ ਜਾਣ ਜਾਂ ਪੰਜਾਬ ਵਿੱਚ ਭੁੱਖਾ ਰਹਿਣ ਲਈ ਮਜ਼ਬੂਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਵਾਸੀ ਸੜਕ ਤੇ ਪੈਦਲ ਜਾਂਦਾ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਪੁਲਿਸ ਵੱਲੋਂ ਅਜਿਹੇ ਨੇੜਲੇ ਸਥਾਨ ਤੇ ਪਹੁੰਚਾਇਆ ਜਾਵੇ ਜਿੱਥੋਂ ਉਹ ਰੇਲ ਜਾਂ ਬੱਸ ਰਾਹੀਂ ਆਪਣੇ ਪਿੱਤਰੀ ਰਾਜ ਨੂੰ ਜਾ ਸਕੇ।ਉਨ੍ਹਾਂ ਪ੍ਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਹਰੇਕ ਪ੍ਰਵਾਸੀ ਨੂੰ ਉਸ ਦੇ ਪਿੱਤਰੀ ਰਾਜ ਤੱਕ ਪਹੁੰਚਣ ਵਿੱਚ ਮੁਫ਼ਤ ਭੋਜਨ ਅਤੇ ਮੁਫ਼ਤ ਯਾਤਰਾ ਵਿੱਚ ਸਹਾਇਤਾ ਕਰੇਗੀ।
  • ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਕਾਰਨ ਰਾਜ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਤੱਕ ਭੇਜਣ ਲਈ ਰਾਜ ਸਰਕਾਰ ਵੱਲੋਂ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਰੋਜ਼ਾਨਾ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ 24/05/2020 ਨੂੰ ਪੰਜ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਰਵਾਨਾ ਕੀਤੀਆਂ ਗਈਆਂ। ਹਰਿਆਣਾ ਸਰਕਾਰ ਲੌਕਡਾਊਨ ਵਿੱਚ ਫਸੇ ਮਜ਼ਦੂਰਾਂ ਅਤੇ ਜਾਣ ਦੇ ਚਾਹਵਾਨ ਕਾਮਿਆਂ ਨੂੰ ਲਗਾਤਾਰ ਭੇਜ ਰਹੀ ਹੈ।
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਐਤਵਾਰ ਨੂੰ ਕੋਵਿਡ 19 ਦੇ 3,041 ਨਵੇਂ ਕੇਸ ਅਤੇ 58 ਮੌਤਾਂ ਦੀ ਪੁਸ਼ਟੀ ਹੋਈ।ਇਸ ਨਾਲ ਰਾਜ ਵਿੱਚ ਕੁੱਲ ਕੇਸ 50,231 ਹੋ ਗਏ ਹਨ ਅਤੇ 1,635 ਮੌਤਾਂ ਹੋ ਚੁੱਕੀਆਂ ਹਨ। ਮੁੰਬਈ ਵਿੱਚ 39 ਮੌਤਾਂ ਅਤੇ 1,725 ਨਵੇਂ ਕੇਸ ਦਰਜ ਹੋਏ,ਝੁੱਗੀ ਝੋਪੜੀ ਵਾਲੇ ਇਲਾਕੇ ਧਾਰਾਵੀ 27 ਨਵੇਂ ਕੇਸਾਂ ਨਾਲ ਕੋਵਿਡ ਦੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 1,541 ਹੋਈ। ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਮੁੰਬਈ ਤੋਂ ਅੱਜ ਘਰੇਲੂ ਵਪਾਰਕ ਉਡਾਣਾਂ ਪੜਾਅਵਾਰ ਢੰਗ ਨਾਲ ਸ਼ੁਰੂ ਹੋਈਆਂ। ਪਹਿਲੇ ਦਿਨ 45 ਉਡਾਣਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਜਿਸ ਵਿੱਚੋਂ 10 ਉਡਾਣਾਂ ਦਿੱਲੀ-ਮੁੰਬਈ ਦੇ ਵਿਅਸਤ ਰੂਟ ਤੇ ਚਲਾਈਆਂ ਜਾਣਗੀਆਂ।
  • ਗੁਜਰਾਤ: ਬੀਤੇ 24 ਘੰਟਿਆਂ ਵਿੱਚ 394 ਨਵੇਂ ਕੇਸ ਮਿਲਣ ਨਾਲ ਗੁਜਰਾਤ ਵਿੱਚ ਨੋਵੇਲ ਕੋਰੋਨਾ ਵਾਇਰਸ ਦੇ ਕੇਸ 14,000 ਦਾ ਅੰਕੜਾ ਪਾਰ ਕਰਕੇ 14,063 ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 858 ਹੋ ਗਈ ਹੈ।
  • ਰਾਜਸਥਾਨ: ਸਿਹਤ ਵਿਭਾਗ ਨੇ ਕਿਹਾ ਹੈ ਕਿ ਰਾਜਸਥਾਨ ਵਿੱਚ ਸੋਮਵਾਰ ਨੂੰ ਕੋਵਿਡ 19 ਦੇ 145 ਨਵੇਂ ਕੇਸਾਂ ਦੇ ਮਿਲਣ ਨਾਲ ਰਾਜ ਵਿੱਚ ਕੁੱਲ ਗਿਣਤੀ 7,173 ਹੋ ਗਈ ਹੈ। ਹੁਣ ਤੱਕ ਇਸ ਬਿਮਾਰੀ ਨਾਲ 163 ਮਰੀਜ਼ ਜਾਨ ਗੁਆ ਚੁੱਕੇ ਹਨ। ਜਦਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ ਨਾਲ ਕੋਈ ਮੌਤ ਨਹੀਂ ਹੋਈ। 10 ਲੱਖ ਤੋਂ ਵੱਧ ਟਿੱਡੀਆਂ ਦੇ ਝੁੰਡ ਨੂੰ ਅੱਜ ਜੈਪੁਰ ਉੱਪਰ ਦੇਖਿਆ ਗਿਆ। ਰਾਜਸਥਾਨ ਦੇ ਅੱਧੇ ਤੋਂ ਵੱਧ 33 ਜ਼ਿਲ੍ਹੇ ਟਿੱਡੀਦਲ ਹਮਲੇ ਤੋਂ ਪ੍ਰਭਾਵਿਤ ਹਨ,ਜਿਸ ਨਾਲ 5 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫਸਲਾਂ ਤਬਾਹ ਹੋਈਆਂ ਹਨ।
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ ਕੁੱਲ ਕੇਸ 6,371 ਹੋ ਗਏ ਹਨ। ਜਦਕਿ 3,267 ਮਰੀਜ਼ ਸਿਹਤਯਾਬ ਹੋਏ ਅਤੇ 281 ਮੌਤਾਂ ਹੋਈਆਂ। ਰਾਜ ਦੇ ਅੱਧੇ ਦੇ ਕਰੀਬ 3,064 ਕੇਸ ਇੰਦੌਰ ਵਿੱਚ ਮਿਲੇ ਹਨ, ਜਦਕਿ ਭੋਪਾਲ ਵਿੱਚ 1,241 ਪਾਜ਼ਿਟਿਵ ਕੇਸ ਆਏ ਹਨ।
  • ਛੱਤੀਸਗੜ੍ਹ: ਕੋਵਿਡ 19 ਦੇ 36 ਨਵੇਂ ਕੇਸਾਂ ਜਿਨ੍ਹਾਂ ਵਿੱਚ ਦੂਜੇ ਰਾਜਾਂ ਤੋਂ ਆਏ ਪ੍ਰਵਾਸੀ ਸ਼ਾਮਲ ਹਨ,ਨਾਲ ਛੱਤੀਸਗੜ੍ਹ ਵਿੱਚ ਕੁੱਲ ਕੇਸ ਵਧ ਕੇ 252 ਹੋ ਗਏ ਹਨ।ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 185 ਹੈ ਅਤੇ ਰਾਜ ਵਿੱਚ ਹੁਣ ਤੱਕ ਕੋਈ ਮੌਤ ਨਹੀਂ ਹੋਈ।
  • ਅਸਾਮ: ਗੁਵਾਹਾਟੀ ਦੇ ਐੱਲਜੀਬੀਆਈ ਏਅਰਪੋਰਟ ਤੇ ਸਾਰੇ ਯਾਤਰੀਆਂ ਦੀ ਕੋਵਿਡ 19 ਲਈ ਸਕ੍ਰੀਨਿੰਗ ਕੀਤੀ ਜਾਵੇਗੀ।ਅਸਾਮ ਦੇ ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਵੱਖਰੇ ਕਰਕੇ ਸਬੰਧਿਤ ਜ਼ਿਲ੍ਹਿਆਂ ਨੂੰ ਭੇਜਿਆ ਜਾਵੇਗਾ।
  • ਮੇਘਾਲਿਆ: ਹਰਿਆਣਾ ਤੋਂ 139 ਪ੍ਰਵਾਸੀ ਮੇਘਾਲਿਆ ਪਹੁੰਚੇ।ਟੈਸਟ ਕਰਨ ਤੋਂ ਬਾਅਦ ਨਤੀਜਿਆਂ ਅਨੁਸਾਰ ਉਨ੍ਹਾਂ ਘਰੇਲੂ ਇਕਾਂਤਵਾਸ ਅਤੇ ਕੋਰੋਨਾ ਸੰਭਾਲ਼ ਕੇਂਦਰ ਭੇਜਿਆ ਗਿਆ। ਸ਼ਿਲੌਂਗ ਦੇ ਪਾਸਟੋਰਲ (Pastoral) ਕੇਂਦਰ ਵਿੱਚ ਮੌਜੂਦਾ ਸਮੇਂ ਦੂਜੇ ਰਾਜਾਂ ਤੋਂ ਆਉਣ ਵਾਲੇ 22 ਵਿਅਕਤੀਆਂ ਨੂੰ ਰੱਖਿਆ ਗਿਆ ਹੈ। ਇੱਕ ਹੋਰ ਵਿਅਕਤੀ ਜਿਹੜਾ ਚੇਨਈ ਤੋਂ ਆਇਆ ਹੈ ਦਾ ਵੀ ਕੋਵਿਡ ਟੈਸਟ ਪਾਜ਼ਿਟਿਵ ਆਇਆ ਹੈ। ਉਸ ਵਿਅਕਤੀ ਨੂੰ ਪਹੁੰਚਣ ਤੋਂ ਹੁਣ ਤੱਕ ਸੰਸਥਾਗਤ ਇਕਾਂਤਵਾਸ ਅਤੇ ਮੈਡੀਕਲ ਦੇਖਰੇਖ ਵਿੱਚ ਰੱਖਿਆ ਗਿਆ ਹੈ। ਮੇਘਾਲਿਆ ਦੇ ਹੋਰਨਾਂ ਰਾਜਾਂ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਤੋਂ ਕੱਲ੍ਹ ਨੂੰ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ ਅਤੇ ਦਿੱਲੀ ਅਤੇ ਕੇਰਲ ਤੋਂ ਪਰਸੋਂ ਟ੍ਰੇਨਾਂ ਚਲਾਈਆਂ ਜਾਣਗੀਆਂ।
  • ਮਣੀਪੁਰ: ਹਵਾਈ ਯਾਤਰੀਆਂ ਲਈ ਸੋਧੀ ਹੋਈ ਐੱਸਓਪੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਏਅਰਪੋਰਟ ਤੇ ਸਕ੍ਰੀਨਿੰਗ, ਟੈਸਟਿੰਗ ਅਤੇ ਲਾਜ਼ਮੀ ਇਕਾਂਤਵਾਸ ਸ਼ਾਮਲ ਹਨ।
  • ਮਿਜ਼ੋਰਮ: ਮਿਜ਼ੋਰਮ ਦੇ ਜ਼ੋਰਾਮ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਕੋਵਿਡ 19 ਲਈ ਆਰਟੀ-ਪੀਸੀਆਰ ਟੈਸਟਿੰਗ ਲਈ ਪੂਲਿੰਗ ਵਿਧੀ ਸ਼ੁਰੂ ਕੀਤੀ ਗਈ ਹੈ। ਕੋਵਿਡ-19 ਦੇ ਹਰ ਰੋਜ਼ 100 ਸਵੈਬ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ।
  • ਨਾਗਾਲੈਂਡ: ਨਾਗਾਲੈਂਡ ਵਿੱਚ ਦੋ ਪੁਰਸ਼ਾਂ ਅਤੇ ਇੱਕ ਮਹਿਲਾ ਸਣੇ ਕੋਵਿਡ-19 ਦੇ 3 ਕੇਸਾਂ ਦੀ ਪੁਸ਼ਟੀ ਹੋਈ। ਇਹ ਸਾਰੇ ਚੇਨਈ ਤੋਂ ਆਏ ਸਨ। ਮੋਨ ਜ਼ਿਲ੍ਹੇ ਦੇ 40 ਐੱਸਐੱਸਏ ਅਧਿਆਪਕਾਂ ਦੇ ਇੱਕ ਸਮੂਹ ਨੇ ਸ਼ਹਿਰ ਦੀ ਆਈਟੀਆਈ ਵਿੱਚ ਇਕਾਂਤਵਾਸ ਕੇਂਦਰ ਸਥਾਪਿਤ ਕਰਨ ਵਿੱਚ ਸਹਾਇਤਾ ਕੀਤੀ।

 

https://static.pib.gov.in/WriteReadData/userfiles/image/image004UGJU.jpg

 

*******

ਵਾਈਬੀ



(Release ID: 1626854) Visitor Counter : 274