ਗ੍ਰਹਿ ਮੰਤਰਾਲਾ
ਪ੍ਰਵਾਸੀ ਮਜ਼ਦੂਰਾਂ ਦੀ ਨਿਰਵਿਘਨ ਆਵਾਜਾਈ ਲਈ ਕਈ ਹੋਰ ਟ੍ਰੇਨਾਂ ਚਲਾਉਣ ਲਈ ਰਾਜਾਂ ਤੇ ਰੇਲਵੇ ਦਰਮਿਆਨ ਸਰਗਰਮ ਤਾਲਮੇਲ ਜ਼ਰੂਰੀ; ਜ਼ਿਲ੍ਹਾ ਅਧਿਕਾਰੀ ਆਪਣੀਆਂ ਜ਼ਰੂਰਤਾਂ ਬਾਰੇ ਰੇਲਵੇ ਨੂੰ ਜ਼ਰੂਰ ਜਾਣੂ ਕਰਵਾਉਣ
ਅਧਿਕ ਬੱਸਾਂ ਚਲਾਓ, ਸਾਰੇ ਰਾਜਾਂ ਵਿੱਚ ਅਤੇ ਇੰਟਰ-ਸਟੇਟ ਸੀਮਾਵਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਸੁਚਾਰੂ ਆਵਾਗਮਨ ਸੁਨਿਸ਼ਚਿਤ ਕਰੋ
ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਲੋਕਾਂ ਲਈ ਰਸਤੇ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਨਾਲ ਵਿਸ਼ਰਾਮ ਸਥਲਾਂ ਦੀ ਵਿਵਸਥਾ ਉਦੋਂ ਤੱਕ ਕਰੋ ਜਦੋਂ ਤੱਕ ਉਹ ਬੱਸ / ਰੇਲਵੇ ਸਟੇਸ਼ਨਾਂ ਦੇ ਵੱਲ ਨਹੀਂ ਜਾਂਦੇ
ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕਿਹਾ, ' ਅਫਵਾਹਾਂ ਤੋਂ ਲੋਕਾਂ ਨੂੰ ਦੂਰ ਰੱਖੋ, ਟ੍ਰੇਨ/ਬੱਸ ਦੀ ਰਵਾਨਗੀ ਬਾਰੇ ਸਹੀ ਸਥਿਤੀ ਤੋਂ ਜਾਣੂ ਕਰਵਾਓ '
Posted On:
19 MAY 2020 11:43AM by PIB Chandigarh
ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਭੇਜੇ ਪੱਤਰ ਵਿੱਚ ਇਹ ਗੱਲ ਰੇਖਾਂਕਿਤ ਕੀਤੀ ਹੈ ਕਿ ਮੁੱਖ ਤੌਰ‘ ਤੇ ਕੋਵਿਡ -19 ਦੇ ਸੰਕ੍ਰਮਣ ਦੇ ਭੈ ਅਤੇ ਆਜੀਵਿਕਾ ਖੁਸਣ ਦੇ ਖਦਸ਼ੇ ਕਾਰਨ ਹੀ ਵੱਖ-ਵੱਖ ਥਾਵਾਂ ‘ਤੇ ਫਸੇ ਵਰਕਰ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਕਾਹਲੇ ਹਨ। ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ, ਇਸ ਪੱਤਰ ਵਿੱਚ ਉਨ੍ਹਾਂ ਉਪਾਵਾਂ ਜਾਂ ਕਦਮਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਰਾਜ ਸਰਕਾਰਾਂ ਨੂੰ ਕੇਂਦਰ ਦੇ ਨਾਲ ਸਰਗਰਮ ਤਾਲਮੇਲ ਕਰਕੇ ਉਠਾਉਣਾ ਚਾਹੀਦਾ ਹੈ। ਇਹ ਕਦਮ ਨਿਮਨਲਿਖਿਤ ਹਨ:
• ਰਾਜਾਂ ਅਤੇ ਰੇਲਵੇ ਮੰਤਰਾਲੇ ਦਰਮਿਆਨ ਸਰਗਰਮ ਤਾਲਮੇਲ ਸੁਨਿਸ਼ਚਿਤ ਕਰਕੇ ਕਈ ਹੋਰ ਸਪੈਸ਼ਲ ਟ੍ਰੇਨਾਂ ਚਲਾਉਣ;
• ਪ੍ਰਵਾਸੀਆਂ ਦੀ ਆਵਾਜਾਈ ਲਈ ਅਧਿਕ ਬੱਸਾਂ ਚਲਾਉਣ; ਪ੍ਰਵਾਸੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਨੂੰ ਇੰਟਰ-ਸਟੇਟ ਸੀਮਾ ‘ਤੇ ਦਾਖਲ ਹੋਣ ਦੀ ਆਗਿਆ ਦੇਣ;
• ਟ੍ਰੇਨਾਂ/ ਬੱਸਾਂ ਦੀ ਰਵਾਨਗੀ ਬਾਰੇ ਹੋਰ ਵੀ ਵਧੇਰੇ ਸਪਸ਼ਟਤਾ ਸੁਨਿਸ਼ਚਿਤ ਕਰਨ, ਕਿਉਂਕਿ ਅਫਵਾਹਾਂ ਅਤੇ ਅਸਪਸ਼ਟਤਾ ਦੇ ਕਾਰਨ ਮਜ਼ਦੂਰਾਂ ਦਾ ਮਨ ਅਸ਼ਾਂਤ ਹੋ ਜਾਂਦਾ ਹੈ;
• ਸਵੱਛਤਾ, ਭੋਜਨ ਅਤੇ ਸਿਹਤ ਸੁਵਿਧਾਵਾਂ ਦੇ ਉਚਿਤ ਇੰਤਜਾਮ ਦੇ ਨਾਲ ਖਾਸ ਆਰਾਮ ਸਥਲਾਂ ਦੀ ਵਿਵਸਥਾ ਉਨ੍ਹਾਂ ਮਾਰਗਾਂ ‘ਤੇ ਰਾਜਾਂ ਦੁਆਰਾ ਕੀਤੀ ਜਾ ਸਕਦੀ ਹੈ ਜਿੱਥੇ ਪ੍ਰਵਾਸੀਆਂ ਦੇ ਪੈਦਲ ਯਾਤਰਾ ਕਰਨ ਦੀ ਸੂਚਨਾ ਹੈ;
• ਜ਼ਿਲ੍ਹਾ ਅਧਿਕਾਰੀ ਟਰਾਂਸਪੋਰਟ ਦੀ ਵਿਵਸਥਾ ਕਰਕੇ ਪੈਦਲ ਚਲ ਰਹੇ ਮਜ਼ਦੂਰਾਂ ਦਾ ਮਾਰਗਦਰਸ਼ਨ ਕਰਕੇ ਉਨ੍ਹਾਂ ਨੂੰ ਨਿਰਧਾਰਿਤ ਸਥਾਨਾਂ, ਨੇੜਲੇ ਬੱਸ ਟਰਮੀਨਲਾਂ ਜਾਂ ਰੇਲਵੇ ਸਟੇਸ਼ਨਾਂ ‘ਤੇ ਲਿਜਾ ਸਕਦੇ ਹਨ;
• ਪ੍ਰਵਾਸੀ ਮਜ਼ਦੂਰਾਂ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀਆਂ ਖਾਸ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕਦਾ ਹੈ;
• ਆਰਾਮ ਸਥਲਾਂ 'ਤੇ ਦੀਰਘਕਾਲੀ ਕੁਆਰੰਟੀਨ ਹੋਣ ਦੇ ਖਦਸ਼ੇ ਨੂੰ ਦੂਰ ਕਰਨ ਲਈ, ਜ਼ਿਲ੍ਹਾ ਅਧਿਕਾਰੀ ਆਰਾਮ ਸਥਲਾਂ ਆਦਿ ‘ਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਦੇ ਪ੍ਰਤੀਨਿਧੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ। ਮਜ਼ਦੂਰਾਂ ਨੂੰ ਉਨ੍ਹਾਂ ਥਾਵਾਂ ‘ਤੇ ਬਣੇ ਰਹਿਣ ਲਈ ਵੀ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ ਜਿੱਥੇ ਉਹ ਹੁਣ ਹਨ;
• ਪ੍ਰਵਾਸੀਆਂ ਦੇ ਪਤੇ ਅਤੇ ਸੰਪਰਕ ਨੰਬਰ ਇੱਕ ਸੂਚੀ ਵਿੱਚ ਨੋਟ ਕੀਤੇ ਜਾ ਸਕਦੇ ਹਨ। ਇਹ ਉਚਿਤ ਸਮੇਂ 'ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਵਿੱਚ ਸਹਾਇਕ ਹੋ ਸਕਦਾ ਹੈ।
ਇਸ ਪੱਤਰ ਵਿੱਚ ਦੁਹਰਾਇਆ ਗਿਆ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮਜਬੂਰ ਹੋ ਕੇ ਸੜਕਾਂ ਜਾਂ ਰੇਲ ਪਟੜੀਆਂ 'ਤੇ ਚਲਣ ਦੀ ਜ਼ਰੂਰਤ ਹੀ ਨਾ ਪਵੇ। ਉਹ ਜ਼ਰੂਰਤ ਅਨੁਸਾਰ ਟ੍ਰੇਨਾਂ ਨੂੰ ਚਲਾਉਣ ਲਈ ਰੇਲ ਮੰਤਰਾਲੇ ਨੂੰ ਬੇਨਤੀ ਕਰ ਸਕਦੇ ਹਨ।
ਰਾਜਾਂ ਨੂੰ ਭੇਜੇ ਸਰਕਾਰੀ ਪੱਤਰ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
Click here to see Official Communication to States
*****
ਵੀਜੀ/ਐੱਸਐੱਨਸੀ/ਵੀਐੱਮ
(Release ID: 1625143)
Visitor Counter : 181
Read this release in:
Gujarati
,
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Kannada
,
Malayalam