ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ


20 ਮਾਰਚ 2020 ਤੋਂ ਲੈ ਕੇ ਮੁੱਖ ਮੰਤਰੀਆਂ ਨਾਲ ਅਜਿਹੀ 5ਵੀਂ ਬੈਠਕ

ਹੁਣ ਕੋਸ਼ਿਸ਼ ਗ੍ਰਾਮੀਣ ਖੇਤਰਾਂ ’ਚ ਕੋਵਿਡ–19 ਦਾ ਫੈਲਣਾ ਰੋਕਣ ਦੀ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਭਾਰਤ ਨੂੰ ਕੋਵਿਡ ਤੋਂ ਬਾਅਦ ਦੇ ਯੁੱਗ ’ਚ ਪੈਦਾ ਹੋਏ ਮੌਕਿਆਂ ਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਸਾਨੂੰ ਸਭ ਨੂੰ ਵਿਸ਼ਵ ਦੀ ਨਵੀਂ ਸਚਾਈ ਬਾਰੇ ਜ਼ਰੂਰ ਹੀ ਯੋਜਨਾ ਉਲੀਕਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

Posted On: 11 MAY 2020 10:22PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ਦੇ ਅਗਲੇਰੇ ਮਾਰਗ ਬਾਰੇ ਵਿਚਾਰਵਟਾਂਦਰਾ ਕੀਤਾ।

 

ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ,‘ਸਾਨੂੰ ਹੁਣ ਉਚਿਤ ਤਰੀਕੇ ਸਪਸ਼ਟ ਸੰਕੇਤ ਮਿਲ ਚੁੱਕੇ ਹਨ ਕਿ ਭਾਰਤ ਵਿੱਚ ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ ਤੇ ਦੇਸ਼ ਵਿੱਚ ਇਹ ਮਹਾਮਾਰੀ ਕਿਹੜੇ ਭੂਭਾਗ ਵਿੱਚ ਫੈਲੀ ਹੋਈ ਹੈ। ਇਸ ਤੋਂ ਇਲਾਵਾ, ਪਿਛਲੇ ਕੁਝ ਹਫ਼ਤਿਆਂ ਦੌਰਾਨ ਜ਼ਿਲ੍ਹਾ ਪੱਧਰ ਤੱਕ ਦੇ ਅਧਿਕਾਰੀਆਂ ਨੇ ਵੀ ਇੰਨੇ ਥੋੜ੍ਹੇ ਸਮੇਂ ਅੰਦਰ ਹੀ ਕੰਮਕਾਜ ਦੀਆਂ ਕਾਰਜਵਿਧੀਆਂ ਨੂੰ ਸਮਝਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ–19 ਫੈਲਣ ਬਾਰੇ ਇਹੋ ਸਮਝ ਇਸ ਵਾਇਰਸ ਵਿਰੁੱਧ ਇੱਕ ਕੇਂਦ੍ਰਿਤ ਜੰਗ ਵਿੱਚ ਦੇਸ਼ ਦੀ ਮਦਦ ਕਰੇਗੀ।

 

ਉਨ੍ਹਾਂ ਕਿਹਾ,‘ਅਤੇ ਫਿਰ ਅਸੀਂ ਹੁਣ ਇੱਥੋਂ ਹੀ ਕੋਰੋਨਾਵਾਇਰਸ ਵਿਰੁੱਧ ਇਸ ਜੰਗ ਵਿੱਚ ਆਪਣੀ ਰਣਨੀਤੀ ਉੱਤੇ ਧਿਆਨ ਕੇਂਦ੍ਰਿਤ ਕਰ ਸਕਾਂਗੇ, ਜਿਵੇਂ ਕਿ ਹੋਣਾ ਵੀ ਚਾਹੀਦਾ ਹੈ। ਸਾਡੇ ਸਾਹਮਣੇ ਦੋਹਰੀ ਚੁਣੌਤੀ ਹੈ ਇਸ ਰੋਗ ਦੇ ਫੈਲਣ ਦੀ ਦਰ ਨੂੰ ਘਟਾਉਣਾ ਅਤੇ ਸਾਰੇ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੌਲ਼ੀਹੌਲ਼ੀ ਜਨਤਕ ਗਤੀਵਿਧੀ ਨੂੰ ਵਧਾਉਣਾ ਅਤੇ ਸਾਨੂੰ ਇਨ੍ਹਾਂ ਦੋਵੇਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਨਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਕੋਵਿਡ–19 ਦਾ ਗ੍ਰਾਮੀਣ ਇਲਾਕਿਆਂ ਵਿੱਚ ਫੈਲਣਾ ਰੋਕਣ ਲਈ ਕੋਸ਼ਿਸ਼ ਕਰਨੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਵੱਲੋਂ ਅਰਥਵਿਵਸਥਾ ਦੀ ਰੂਪਰੇਖਾ ਬਾਰੇ ਦਿੱਤੇ ਸੁਝਾਵਾਂ ਉੱਤੇ ਬਣਦਾ ਵਿਚਾਰਵਟਾਂਦਰਾ ਕੀਤਾ ਗਿਆ ਹੈ।

 

ਮੁੱਖ ਮੰਤਰੀਆਂ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੇ ਮੈਡੀਕਲ ਤੇ ਸਿਹਤ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿੱਚੋਂ ਕਈਆਂ ਨੇ ਨੁਕਤਾ ਉਠਾਇਆ ਕਿ ਖਾਸ ਤੌਰ ਤੇ ਗ੍ਰਾਮੀਣ ਇਲਾਕਿਆਂ ਵਿੱਚ ਤਾਜ਼ਾ ਲਾਗ ਫੈਲਣ ਤੋਂ ਰੋਕਣ ਲਈ ਪ੍ਰਵਾਸੀਆਂ ਦੀ ਵਾਪਸੀ ਦੌਰਾਨ ਸਮਾਜਿਕਦੂਰੀ ਬਣਾ ਕੇ ਰੱਖਣ, ਮਾਸਕਾਂ ਦੀ ਵਰਤੋਂ ਤੇ ਸੈਨੀਟਾਈਜ਼ੇਸ਼ਨ ਦੇ ਦਿਸ਼ਾਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

 

ਵਿਦੇਸ਼ਾਂ ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਮੌਕੇ ਉਨ੍ਹਾਂ ਨੂੰ ਲਾਜ਼ਮੀ ਤੌਰ ਉੱਤੇ ਕੁਆਰੰਟੀਨ ਕਰਨ ਦਾ ਮੁੱਦਾ ਵੀ ਉਠਾਇਆ ਗਿਆ। ਮੁੱਖ ਮੰਤਰੀਆਂ ਨੇ ਅਰਥਵਿਵਸਥਾ ਬਾਰੇ ਆਪਣੇ ਸੁਝਾਵਾਂ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ, ਬਿਜਲੀ ਜਿਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ, ਕਰਜ਼ਿਆਂ ਉੱਤੇ ਵਿਆਜ ਦਰਾਂ ਘਟਾਉਣ ਅਤੇ ਖੇਤੀ ਉਤਪਾਦਾਂ ਦੀ ਮੰਡੀਆਂ ਤੱਕ ਯਕੀਨੀ ਪਹੁੰਚ ਲਈ ਮਦਦ ਮੰਗੀ ਹੈ।

 

ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਮੁੱਖ ਮੰਤਰੀਆਂ ਦੀ ਸਰਗਰਮ ਭੂਮਿਕਾ ਅਤੇ ਉਨ੍ਹਾਂ ਦੇ ਬੁਨਿਆਦੀ ਪੱਧਰ ਦੇ ਅਨੁਭਵ ਚੋਂ ਨਿਕਲੇ ਉਨ੍ਹਾਂ ਦੇ ਵਡਮੁੱਲੇ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਹ ਜ਼ਰੂਰ ਹੀ ਸਮਝਣਾ ਹੋਵੇਗਾ ਕਿ ਕੋਵਿਡ–19 ਤੋਂ ਬਾਅਦ ਵਿਸ਼ਵ ਬੁਨਿਆਦੀ ਤੌਰ ਤੇ ਬਦਲ ਗਿਆ ਹੈ। ਹੁਣ ਇਹ ਸੰਸਾਰ ਹੋਵੇਗਾ ਕੋਰੋਨਾ ਤੋਂ ਪਹਿਲਾਂ ਦਾ ਅਤੇ ਕੋਰੋਨਾ ਤੋਂ ਬਾਅਦ ਦਾ; ਬਿਲਕੁਲ ਉਵੇਂ ਜਿਵੇਂ ਵਿਸ਼ਵ ਯੁੱਧਾਂ ਦੇ ਮਾਮਲੇ ਚ ਹੈ। ਅਤੇ ਹੁਣ ਸਾਡੇ ਕੰਮਕਾਜ ਦੇ ਤਰੀਕਿਆਂ ਵਿੱਚ ਵੱਡੀਆਂ ਤਬਦੀਲੀਆਂ ਹੋਣਗੀਆਂ।

 

ਉਨ੍ਹਾਂ ਕਿਹਾ ਕਿ ਹੁਣ ਜੀਵਨ ਦਾ ਨਵਾਂ ਰਾਹ ਜਨ ਸੇ ਲੇਕਰ ਜਗ ਤਕਭਾਵ ਇੱਕ ਵਿਅਕਤੀ ਤੋਂ ਲੈ ਕੇ ਸਮੁੱਚੀ ਮਨੁੱਖਤਾ ਤੱਕ ਦੇ ਸਿਧਾਂਤ ਉੱਤੇ ਆਧਾਰਤ ਹੋਵੇਗਾ।

 

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਹੀ ਨਵੀਂ ਸਚਾਈ ਲਈ ਯੋਜਨਾ ਉਲੀਕਣੀ ਹੋਵੇਗੀ।

 

ਉਨ੍ਹਾਂ ਕਿਹਾ,‘ਹੁਣ ਭਾਵੇਂ ਲੌਕਡਾਊਨ ਹੌਲ਼ੀਹੌਲ਼ੀ ਖ਼ਤਮ ਵੀ ਹੋ ਜਾਵੇ, ਸਾਨੂੰ ਲਗਾਤਾਰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਨੂੰ ਕੋਈ ਵੈਕਸੀਨ ਜਾਂ ਕੋਈ ਹੱਲ ਨਹੀਂ ਮਿਲ ਜਾਂਦਾ, ਤਦ ਤੱਕ ਸਾਡੇ ਲਈ ਇਸ ਵਾਇਰਸ ਨਾਲ ਲੜਨ ਲਈ ਸਭ ਤੋਂ ਵੱਡਾ ਹਥਿਆਰ ਸਮਾਜਿਕਦੂਰੀ ਹੀ ਰਹੇਗਾ।

 

ਪ੍ਰਧਾਨ ਮੰਤਰੀ ਨੇ ਦੋ ਗਜ਼ ਕੀ ਦੂਰੀਦੇ ਮਹੱਤਵ ਉੱਤੇ ਦੁਬਾਰਾ ਜ਼ਰੂਰ ਦਿੰਦਿਆਂ ਕਿਹਾ ਕਿ ਬਹੁਤੇ ਮੁੱਖ ਮੰਤਰੀਆਂ ਨੇ ਰਾਤ ਦੇ ਕਰਫ਼ਿਊ ਦਾ ਸੁਝਾਅ ਦਿੱਤਾ ਹੈ ਕਿਉਂਕਿ ਇਸ ਨਾਲ ਯਕੀਨੀ ਤੌਰ ਉੱਤੇ ਲੋਕਾਂ ਵਿੱਚ ਸਾਵਧਾਨੀ ਰੱਖਣ ਦੀ ਭਾਵਨਾ ਹੋਰ ਪੀਡੀ ਹੋਵੇਗੀ।

 

ਉਨ੍ਹਾਂ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਲੌਕਡਾਊਨ ਬਾਰੇ ਆਪਣੇ ਖਾਸ ਵਿਚਾਰ ਜ਼ਰੂਰ ਰੱਖਣ।

 

ਉਨ੍ਹਾਂ ਕਿਹਾ,‘ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 15 ਮਈ ਤੱਕ ਇੱਕ ਵਿਆਪਕ ਰਣਨੀਤੀ ਮੇਰੇ ਨਾਲ ਸਾਂਝੀ ਕਰੋ ਕਿ ਤੁਸੀਂ ਆਪੋਆਪਣੇ ਰਾਜ ਵਿੱਚ ਲੌਕਡਾਊਨ ਸ਼ਾਸਨ ਨਾਲ ਕਿਵੇਂ ਨਿਪਟਣਾ ਚਾਹੋਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਿਸ਼ੇ ਉੱਤੇ ਪੂਰੀ ਇੱਕ ਰੂਪਰੇਖਾ ਤਿਆਰ ਕਰੋ ਕਿ ਲੌਕਡਾਊਨ ਦੌਰਾਨ ਅਤੇ ਉਸ ਵਿੱਚ ਹੌਲ਼ੀਹੌਲ਼ੀ ਰਿਆਇਤਾਂ ਦੇਣ ਤੋਂ ਬਾਅਦ ਦੇ ਵੱਖੋਵੱਖਰੇ ਬਾਰੀਕ ਕਿਸਮ ਦੇ ਫ਼ਰਕਾਂ ਨਾਲ ਕਿਵੇਂ ਨਜਿੱਠਣਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਪੈਦਾ ਹੋਣ ਵਾਲੀਆਂ ਵਿਭਿੰਨ ਚੁਣੌਤੀਆਂ ਨਾਲ ਨਿਪਟਣ ਲਈ ਸਾਨੂੰ ਸਭ ਦੀ ਸ਼ਮੂਲੀਅਤ ਵਾਲੀ ਪਹੁੰਚ ਅਪਨਾਉਣ ਦੀ ਜ਼ਰੂਰਤ ਹੋਵੇਗੀ। ਮੌਨਸੂਨ ਦੇ ਸ਼ੁਰੂ ਹੋਣ ਨਾਲ ਗ਼ੈਰਕੋਵਿਡ–19 ਨਾਲ ਸਬੰਧਿਤ ਬਹੁਤ ਸਾਰੇ ਰੋਗਾਂ ਵਿੱਚ ਵਾਧਾ ਹੋਵੇਗਾ, ਜਿਸ ਲਈ ਸਾਨੂੰ ਜ਼ਰੂਰ ਹੀ ਤਿਆਰ ਹੋਣਾ ਹੋਵੇਗਾ ਤੇ ਸਾਨੂੰ ਜ਼ਰੂਰ ਹੀ ਆਪਣੀਆਂ ਮੈਡੀਕਲ ਤੇ ਸਿਹਤ ਪ੍ਰਣਾਲੀਆਂ ਮਜ਼ਬੂਤ ਕਰਨੀਆਂ ਹੋਣਗੀਆਂ।

 

ਉਨ੍ਹਾਂ ਨੀਤੀਘਾੜਿਆਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਧਿਆਨ ਚ ਰੱਖਣ ਕਿ ਸਿੱਖਿਆ ਦੇ ਖੇਤਰ ਵਿੱਚ ਅਧਿਆਪਨ ਤੇ ਸਿੱਖਣ ਦੇ ਨਵੇਂ ਮਾਡਲਾਂ ਨੂੰ ਕਿਵੇਂ ਅਪਨਾਉਣਾ ਹੈ।

 

ਸੈਰਸਪਾਟਾ (ਟੂਰਿਜ਼ਮ) ਖੇਤਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਸੈਰਸਪਾਟਾ ਖੇਤਰ ਦੀ ਸੰਭਾਵਨਾ ਵੇਖਦੇ ਹਨ ਪਰ ਸਾਨੂੰ ਇਸ ਦੇ ਘੇਰਿਆਂ ਬਾਰੇ ਸੋਚਣ ਦੀ ਲੋੜ ਹੋਵੇਗੀ।

 

ਉਨ੍ਹਾਂ ਕਿਹਾ,‘ਮੇਰਾ ਇਹ ਦ੍ਰਿੜ੍ਹ ਵਿਚਾਰ ਹੈ ਕਿ ਜਿਹੜੇ ਉਪਾਵਾਂ ਦੀ ਜ਼ਰੂਰਤ ਲੌਕਡਾਊਨ ਦੇ ਪਹਿਲੇ ਗੇੜ ਦੌਰਾਨ ਸੀ, ਉਨ੍ਹਾਂ ਦੀ ਲੋੜ ਦੂਜੇ ਗੇੜ ਦੌਰਾਨ ਨਹੀਂ ਸੀ ਤੇ ਇੰਝ ਹੀ ਤੀਜੇ ਗੇੜ ਵਿੱਚ ਵੀ ਰਿਹਾ ਤੇ ਚੌਥੇ ਗੇੜ ਵਿੱਚ ਵੀ ਪੁਰਾਣੇ ਉਪਾਵਾਂ ਦੀ ਜ਼ਰੂਰਤ ਨਹੀਂ ਹੈ।

 

ਰੇਲਸੇਵਾਵਾਂ ਮੁੜ ਸ਼ੁਰੂ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਦੀ ਰਫ਼ਤਾਰ ਵਧਾਉਣ ਲਈ ਇਸ ਦੀ ਜ਼ਰੂਰਤ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਸਾਰੇ ਰੂਟਾਂ ਉੱਤੇ ਰੇਲਸੇਵਾ ਬਹਾਲ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਫ਼ ਸੀਮਤ ਗਿਣਤੀ ਵਿੱਚ ਹੀ ਰੇਲਗੱਡੀਆਂ ਚਲਣਗੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਿਰੰਤਰ ਆਸਵੰਦ ਹਨ, ਹੁਣ ਜਦੋਂ ਇੱਕ ਵੀ ਰਾਜ ਨਿਰਾਸ਼ ਦਿਖਾਈ ਨਹੀਂ ਦਿੰਦਾ ਅਤੇ ਇਹੋ ਸਮੂਹਿਕ ਦ੍ਰਿੜ੍ਹ ਇਰਾਦਾ ਹੀ ਕੋਵਿਡ–19 ਵਿਰੁੱਧ ਜੰਗ ਵਿੱਚ ਭਾਰਤ ਨੂੰ ਜਿਤਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦਾ ਯੁੱਗ ਕਈ ਮੌਕੇ ਵੀ ਲਿਆਵੇਗਾ ਤੇ ਭਾਰਤ ਨੂੰ ਉਨ੍ਹਾਂ ਦਾ ਲਾਹਾ ਜ਼ਰੂਰ ਲੈਣਾ ਹੋਵੇਗਾ।

 

****

 

ਵੀਆਰਆਰਕੇ/ਐੱਚਐੱਸ(Release ID: 1623178) Visitor Counter : 208