ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਅਤੇ ਰੇਲਵੇ ਨੇ ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਦੇ ਸੰਚਾਲਨ ਦੀ ਸਮੀਖਿਆ ਲਈ ਸਟੇਟ ਨੋਡਲ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ

ਇਸ ਦੌਰਾਨ ਵੱਖ-ਵੱਖ ਸਥਾਨਨਾਂ ‘ਤੇ ਫਸੇ ਮਜ਼ਦੂਰਾਂ ਨੂੰ ਤੇਜ਼ੀ ਨਾਲ ਆਪਣੇ - ਆਪਣੇ ਘਰ ਪਹੁੰਚਾਉਣ ‘ਤੇ ਚਰਚਾ ਕੀਤੀ ਗਈ

ਕਈ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਵਾਲੀਆਂ 450 ਤੋਂ ਵੀ ਜ਼ਿਆਦਾ ਟ੍ਰੇਨਾਂ ਚਲਾਈਆਂ ਗਈਆਂ

ਘਰ ਜਾਣ ਦੇ ਇੱਛੁਕ ਹਰੇਕ ਪ੍ਰਵਾਸੀ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਲਈ ਰੋਜ਼ਾਨਾ 100 ਤੋਂ ਵੀ ਜ਼ਿਆਦਾ ਟ੍ਰੇਨਾਂ ਚਲਾਈਆਂ ਜਾਣਗੀਆਂ

Posted On: 11 MAY 2020 2:00PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ  ਅਤੇ ਰੇਲ ਮੰਤਰਾਲੇ  ਨੇ ਸ਼੍ਰਮਿਕ ਸਪੈmਸ਼ਲ ਟ੍ਰੇਨਾਂ  ਦੇ ਜ਼ਰੀਏ ਪ੍ਰਵਾਸੀ ਮਜ਼ਦੂਰਾਂ ਦੇ ਆਵਾਗਮਨ ਬਾਰੇ ਅੱਜ ਸਵੇਰੇ ਇੱਕ ਵੀਡੀਓ ਕਾਨਫਰੰਸ ਆਯੋਜਿਤ ਕੀਤੀ।  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੋਡਲ ਅਧਿਕਾਰੀਆਂ ਨੇ ਇਸ ਵਿੱਚ ਹਿੱਸਾ ਲਿਆ।

 

ਇਸ ਦੀ ਸ਼ਲਾਘਾ ਕੀਤੀ ਗਈ ਕਿ ਕੱਲ੍ਹ ਦੀਆਂ 101 ਟ੍ਰੇਨਾਂ ਸਹਿਤ 450 ਤੋਂ ਵੀ ਅਧਿਕ ਟ੍ਰੇਨਾਂ ਕਈ ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਾਕਾਇਦਾ ਰਵਾਨਾ ਹੋ ਚੁੱਕੀਆਂ ਹਨ।

ਵੀਡੀਓ ਕਾਨਫਰੰਸ  ਦੇ ਦੌਰਾਨ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਦਾ ਨਿਵਾਰਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਘਰ ਜਾਣ ਦੇ ਇੱਛੁਕ ਸਾਰੇ ਲੋਕਾਂ ਦੀ ਯਾਤਰਾ ਲਈ ਉਚਿਤ ਸੰਖਿਆ ਵਿੱਚ ਟ੍ਰੇਨਾਂ ਚਲਾਈਆਂ ਜਾਣਗੀਆਂ।  ਅਗਲੇ ਕੁਝ ਹਫ਼ਤਿਆਂ ਤੱਕ ਰੋਜ਼ਾਨਾ ਸੌ ਤੋਂ ਵੀ ਜ਼ਿਆਦਾ ਟ੍ਰੇਨਾਂ  ਦੇ ਚਲਣ ਦੀ ਉਮੀਦ ਹੈਤਾਕਿ ਫਸੇ ਹੋਏ ਮਜ਼ਦੂਰਾਂ ਨੂੰ ਉਨ੍ਹਾਂ  ਦੇ  ਮੂਲ ਨਿਵਾਸ ਸਥਾਨਾਂ ਤੱਕ ਛੇਤੀ-ਤੋਂ-ਛੇਤੀ ਪਹੁੰਚਾਇਆ ਜਾ ਸਕੇ।

 

*****

 

ਵੀਜੇ/ਐੱਸਐੱਨਸੀ/ਵੀਐੱਮ



(Release ID: 1623130) Visitor Counter : 123